ਡੌਨਲਡ ਟਰੰਪ ਨੂੰ ਨਹੀਂ ਮਿਲਿਆ ਹੈਰੀ ਅਤੇ ਮੇਘਨ ਦੇ ਵਿਆਹ ਦਾ ਸੱਦਾ?

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਹੈ ਕਿ ਪ੍ਰਿੰਸ ਹੈਰੀ ਅਤੇ ਮੇਘਨ ਮਾਰਕਲ ਦੇ ਵਿਆਹ ਦੇ ਸੱਦੇ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।

ਜਦੋਂ ਟਰੰਪ ਨੂੰ 19 ਮਈ ਨੂੰ ਹੋਣ ਵਾਲੇ ਹੈਰੀ-ਮੇਘਨ ਦੇ ਵਿਆਹ ਦੇ ਸੱਦੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, ''ਮੈਨੂੰ ਇਸ ਬਾਰੇ ਕੁਝ ਨਹੀਂ ਪਤਾ।''

ਅਮਰੀਕੀ ਅਦਾਕਾਰਾ ਮੇਘਨ 2016 ਦੇ ਚੋਣਾਂ 'ਚ ਹਿਲੇਰੀ ਕਲਿੰਟਨ ਦੀ ਸਮਰਥਕ ਸੀ।

ਉਨ੍ਹਾਂ ਟਰੰਪ ਨੂੰ 'ਫੁੱਟ ਪਾਉਣ ਵਾਲਾ' ਤੇ 'ਮਹਿਲਾ ਵਿਰੋਧੀ' ਕਿਹਾ ਸੀ।

ਆਈਟੀਵੀ ਨੂੰ ਦਿੱਤੇ ਇੱਕ ਇੰਟਰਵਿਊ 'ਚ ਟਰੰਪ ਨੇ ਕਿਹਾ ਕਿ ਪ੍ਰਿੰਸ ਹੈਰੀ ਤੇ ਮਾਰਕਲ ਦਾ ਜੋੜਾ ਬਹੁਤ ਸੋਹਣਾ ਹੈ।

ਕੀ ਡੌਨਲਡ ਟਰੰਪ ਵਿਆਹ 'ਤੇ ਜਾਣਾ ਪਸੰਦ ਕਰਨਗੇ?

ਇਹ ਸਵਾਲ ਪੁੱਛਣ 'ਤੇ ਟਰੰਪ ਨੇ ਕਿਹਾ, ''ਮੈਂ ਚਾਹੁੰਦਾ ਹਾਂ ਉਹ ਖੁਸ਼ ਰਹਿਣ, ਮੈਂ ਸੱਚੀਂ ਉਨ੍ਹਾਂ ਨੂੰ ਖੁਸ਼ ਵੇਖਣਾ ਚਾਹੁੰਦਾ ਹਾਂ।''

ਇੰਟਰਵਿਊ ਤੋਂ ਬਾਅਦ ਐਂਕਰ ਮੌਰਗਨ ਨੇ ਟਵੀਟ ਕਰਕੇ ਲਿਖਿਆ ਕੀ ਟਰੰਪ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਟੇਰੀਜ਼ਾ ਮੇਅ ਤੋਂ ਦੋ ਹੀ ਦੌਰਿਆਂ ਲਈ ਆਖਿਆ ਗਿਆ ਹੈ।

ਇੱਕ ਕੰਮ ਲਈ ਗਰਮੀਆਂ ਵਿੱਚ ਅਤੇ ਦੂਜਾ ਪੱਤਝੜ 'ਚ। ਪਰ ਹਾਲੇ ਤਕ ਡਾਊਨਿੰਗ ਸਟ੍ਰੀਟ ਨੇ ਇਸ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।

ਹੈਰੀ ਅਤੇ ਮੇਘਨ ਵਿੰਡਸਰ ਕਾਸਲ 'ਚ ਵਿਆਹ ਕਰਾਉਣਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)