ਦਾਵੋਸ 'ਚ ਮੋਦੀ: ਦੁਨੀਆਂ ਦੇ ਸਾਹਮਣੇ ਇਹ ਤਿੰਨ ਵੱਡੀਆਂ ਚੁਣੌਤੀਆਂ ਹਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਆਰਥਿਕ ਮੰਚ 'ਤੇ ਵਰਲਡ ਇਕਨੌਮਿਕ ਫ਼ੋਰਮ ਦੀ 48ਵੀਂ ਸਾਲਾਨਾ ਬੈਠਕ ਨੂੰ ਸੰਬੋਧਨ ਕੀਤਾ।

ਸਵਿਟਜ਼ਰਲੈਂਡ ਦੇ ਦਾਵੋਸ ਵਿੱਚ 2 ਦਹਾਕੇ ਬਾਅਦ ਕਿਸੇ ਭਾਰਤੀ ਪ੍ਰਧਾਨ ਮੰਤਰੀ ਨੇ ਪਹਿਲੀ ਵਾਰ ਵਰਲਡ ਇਕਨੌਮਿਕ ਫ਼ੋਰਮ ਵਿੱਚ ਹਿੱਸਾ ਲਿਆ।

ਇਸ ਤੋਂ ਪਹਿਲਾਂ 1997 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਐੱਚਡੀ ਦੇਵੇਗੌੜਾ ਨੇ ਇਸ ਫ਼ੋਰਮ ਵਿੱਚ ਹਿੱਸਾ ਲਿਆ ਸੀ।

ਫ਼ੋਰਮ ਦੇ ਚੇਅਰਮੈਨ ਕਲੌਸ ਸਵੌਪ ਨੇ ਕਿਹਾ ਕਿ ਮੋਦੀ ਦੀ ਅਗਵਾਈ ਵਿੱਚ ਭਾਰਤ ਦੀ ਅਰਥਵਿਵਸਥਾ ਤੇਜ਼ੀ ਨਾਲ ਫੈਲ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ 'ਵਾਸੂਦੈਵ ਕੁਟੁੰਬਕਮ' ਦਾ ਭਾਰਤ ਦਾ ਦਰਸ਼ਨ ਕੌਮਾਂਤਰੀ ਮੁੱਦਿਆਂ ਲਈ ਅਹਿਮ ਰਿਹਾ ਹੈ।

ਵਰਲਡ ਇਕਨੌਮਿਕ ਫ਼ੋਰਮ ਨੂੰ ਕੌਮਾਂਤਰੀ ਮੰਚ ਬਣਾਉਣਾ ਵੱਡਾ ਕਦਮ ਰਿਹਾ।

ਮੋਦੀ ਦੇ ਭਾਸ਼ਣ ਦੀਆਂ ਮੁੱਖ ਗੱਲਾਂ

ਪਿਛਲੇ 20 ਸਾਲਾਂ ਵਿੱਚ ਭਾਰਤ ਦੇ ਕੁੱਲ ਘਰੇਲੂ ਉਤਪਾਦ ਜੀਡੀਪੀ ਦਾ ਆਕਾਰ 6 ਗੁਣਾ ਵਧ ਗਿਆ ਹੈ।

ਤਕਨੀਕ ਨੂੰ ਜੋੜਨ, ਤੋੜਨ, ਮਰੋੜਨ ਦਾ ਉਦਾਹਾਰਣ ਸੋਸ਼ਲ ਮੀਡੀਆ ਹੈ।

ਡੇਟਾ ਦਾ ਗਲੋਬਲ ਫਲੋਅ ਬਹੁਤ ਵੱਡਾ ਮੌਕਾ ਹੈ, ਪਰ ਚੁਣੌਤੀ ਵੀ ਓਨੀ ਹੀ ਵੱਡੀ ਹੈ ਜਿਸਨੇ ਡੇਟਾ 'ਤੇ ਕਾਬੂ ਪਾ ਲਿਆ, ਉਸਦਾ ਹੀ ਦਬਦਬਾ ਹੋਵੇਗਾ।

ਗ਼ਰੀਬੀ, ਅਲਗਾਵਵਾਦ, ਬੇਰੁਜ਼ਗਾਰੀ ਦੀ ਦਰਾੜ ਨੂੰ ਅਸੀਂ ਦੂਰ ਕਰਨਾ ਹੈ।

ਮਨੁੱਖੀ ਸੱਭਿਅਤਾ ਲਈ ਜਲਵਾਯੂ ਪਰਿਵਰਤਨ ਸਭ ਤੋਂ ਵੱਡਾ ਖ਼ਤਰਾ ਹੈ। ਮੌਸਮ ਦਾ ਮਿਜ਼ਾਜ ਵਿਗੜ ਰਿਹਾ ਹੈ, ਕਈ ਦੀਪ ਡੁੱਬ ਗਏ ਹਨ ਜਾਂ ਫਿਰ ਡੁੱਬਣ ਦੇ ਕੰਢੇ 'ਤੇ ਹਨ।

ਕੁਦਰਤ ਨੂੰ ਬਚਾਉਣਾ ਭਾਰਤ ਦੇ ਸੱਭਿਆਚਾਰ ਦਾ ਹਿੱਸਾ ਹੈ।

ਪਿਛਲੇ ਤਿੰਨ ਸਾਲਾਂ ਵਿੱਚ ਭਾਰਤ ਨੇ ਆਪਣਾ ਬਿਜਲੀ ਉਤਪਾਦਨ 60 ਗੀਗਾਵਾਟ ਤੱਕ ਪਹੁੰਚਾ ਦਿੱਤਾ ਹੈ।

ਦੁਨੀਆਂ ਦੇ ਸਾਹਮਣੇ ਦੂਜੀ ਵੱਡੀ ਚੁਣੌਤੀ ਹੈ ਅੱਤਵਾਦ। ਅੱਤਵਾਦ ਜਿੰਨਾ ਖ਼ਤਰਨਾਕ ਹੈ ਉਸ ਤੋਂ ਵੱਧ ਖ਼ਤਰਨਾਕ ਹੈ ਚੰਗੇ ਅਤੇ ਮਾੜੇ ਅੱਤਵਾਦ ਦੇ ਵਿੱਚ ਬਣਾਇਆ ਗਿਆ ਜਾਅਲੀ ਭੇਤ।

ਤੀਜੀ ਵੱਡੀ ਚੁਣੌਤੀ ਇਹ ਹੈ ਕਿ ਅੱਜ ਹਰ ਦੇਸ ਸਿਰਫ਼ ਆਪਣੇ ਬਾਰੇ ਸੋਚ ਰਿਹਾ ਹੈ।

ਵਿਸ਼ਵੀਕਰਨ ਦੀ ਚਮਕ ਧੁੰਦਲੀ ਪੈ ਗਈ ਹੈ। ਵਪਾਰ ਸਮਝੌਤੇ ਦੀ ਰਫ਼ਤਾਰ ਘੱਟ ਹੋਈ ਹੈ ਅਤੇ ਦੁਨੀਆਂ ਦੇ ਦੇਸਾਂ ਵਿੱਚ ਕਾਰੋਬਾਰ ਘਟ ਰਿਹਾ ਹੈ।

ਤਿੰਨ ਸਾਲ ਦੇ ਅੰਦਰ 1400 ਤੋਂ ਵੱਧ ਕਾਨੂੰਨ ਖ਼ਤਮ ਕੀਤੇ ਗਏ ਹਨ। ਵੱਖ-ਵੱਖ ਨਿਯਮਾਂ ਨੂੰ ਇਕੱਠਾ ਕਰਕੇ ਜੀਐੱਸਟੀ ਦੇ ਰੂਪ ਵਿੱਚ ਲਾਗੂ ਕੀਤਾ ਗਿਆ ਹੈ।

ਦੁਨੀਆਂ ਦੀਆਂ ਵੱਡੀਆਂ ਸ਼ਕਤੀਆਂ ਦਾ ਆਪਸ ਵਿੱਚ ਸਹਿਯੋਗ ਹੋਣਾ ਚਾਹੀਦਾ ਹੈ। ਸਾਂਝੀਆਂ ਚੁਣੌਤੀਆਂ ਦੇ ਮੁਕਾਬਲੇ ਲਈ ਇਕੱਜੁਟ ਹੋਣਾ ਪਵੇਗਾ।

ਤਕਨੀਕੀ ਅਤੇ ਡਿਜੀਟਲ ਕ੍ਰਾਂਤੀ ਨਾਲ ਬੇਰੁਜ਼ਗਾਰੀ ਦਾ ਨਵੇਂ ਸਿਰ ਤੋਂ ਮੁਕਾਬਲਾ ਕੀਤਾ ਜਾ ਸਕਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)