ਡੈੱਨਮਾਰਕ ਫੇਸਬੁੱਕ ਸੈਕਸ ਵੀਡੀਓ: 1000 ਤੋਂ ਵੱਧ ਨੌਜਵਾਨਾਂ 'ਤੇ ਮਾਮਲਾ ਦਰਜ

ਡੈੱਨਮਾਰਕ ਵਿੱਚ ਸੈਕਸ ਵੀਡੀਓ ਸ਼ੇਅਰ ਕਰਨ ਦੇ ਮਾਮਲੇ ਵਿੱਚ ਇੱਕ ਹਜ਼ਾਰ ਤੋਂ ਵੱਧ ਲੋਕਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

ਉਨ੍ਹਾਂ ਉੱਤੇ ਫੇਸਬੁੱਕ ਮੈਸੇਂਜਰ ਜ਼ਰੀਏ 15 ਸਾਲਾਂ ਦੇ ਦੋ ਬੱਚਿਆਂ ਦਾ ਸੈਕਸ ਵੀਡੀਓ ਸ਼ੇਅਰ ਕਰਨ ਦਾ ਇਲਜ਼ਾਮ ਹੈ।

ਪੁਲਿਸ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਬੱਚਿਆਂ ਦੀਆਂ ਅਸ਼ਲੀਲ ਫੋਟੋਆਂ ਦਾ ਰੁਝਾਨ ਵਧ ਸਕਦਾ ਹੈ ਕਿਉਂਕਿ ਇਹ ਦੋਵੇਂ ਬੱਚੇ 18 ਸਾਲ ਤੋਂ ਘੱਟ ਉਮਰ ਦੇ ਹਨ।

ਫੇਸਬੁੱਕ ਦੀ ਜਾਣਕਾਰੀ 'ਤੇ ਕਾਰਵਾਈ

ਫੇਸਬੁੱਕ ਨੇ ਅਮਰੀਕੀ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ ਜਿਨ੍ਹਾਂ ਨੇ ਡੈੱਨਮਾਰਕ ਪੁਲਿਸ ਨੂੰ ਸੂਚਨਾ ਦਿੱਤੀ।

ਮੈਸੇਜ ਭੇਜਣ ਵਾਲੀ ਐਪ ਜ਼ਰੀਏ ਇਹ ਕਥਿਤ ਵੀਡੀਓ ਸ਼ੇਅਰ ਕਰਨ ਦੇ ਇਲਜ਼ਾਮ ਵਿੱਚ ਇੱਕ ਹਜ਼ਾਰ ਚਾਰ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਹੋਇਆ ਹੈ।

ਕੁਝ ਸ਼ੱਕੀ 18 ਸਾਲ ਤੋਂ ਵੱਧ ਉਮਰ ਦੇ ਹਨ ਅਤੇ ਪੁੱਛਗਿੱਛ ਲਈ ਪੁਲਿਸ ਥਾਣੇ ਵਿੱਚ ਸੱਦਿਆ ਗਿਆ ਹੈ।

18 ਸਾਲ ਤੋਂ ਘੱਟ ਉਮਰ ਦੇ ਸ਼ੱਕੀਆਂ ਨੂੰ ਉਨ੍ਹਾਂ ਦੇ ਮਾਪਿਆਂ ਜ਼ਰੀਏ ਸੰਪਰਕ ਕੀਤਾ ਗਿਆ।

ਡੈੱਨਮਾਰਕ ਪੁਲਿਸ ਦੇ ਇੱਕ ਅਫ਼ਸਰ ਨੇ ਦੱਸਿਆ ਕਿ ਇਹ ਨੌਜਵਾਨਾਂ ਲਈ ਇੱਕ ਚੇਤਾਵਨੀ ਹੈ ਕਿ ਕਦੇ ਵੀ ਸੈਕਸ ਵੀਡੀਓ ਸ਼ੇਅਰ ਨਾ ਕੀਤਾ ਜਾਵੇ।

'ਚਾਈਲਡ ਪੋਰਨ ਸ਼ੇਅਰ ਕਰਨ 'ਤੇ 10 ਸਾਲ ਸਜ਼ਾ'

ਇਸ ਮਾਮਲੇ ਵਿੱਚ ਕੋਈ ਵੀ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ 20 ਦਿਨ ਦੀ ਸਜ਼ਾ ਹੋ ਸਕਦੀ ਹੈ।

ਜੇ ਉਹ ਬੱਚਿਆਂ ਦੀਆਂ ਅਸ਼ਲੀਲ ਤਸਵੀਰਾਂ ਸ਼ੇਅਰ ਕਰਨ ਦੇ ਦੋਸ਼ੀ ਪਾਏ ਜਾਂਦੇ ਹਨ ਤਾਂ ਉਨ੍ਹਾਂ ਖਿਲਾਫ਼ ਬੱਚਿਆਂ ਦਾ ਪੋਰਨ ਸ਼ੇਅਰ ਕਰਨ ਦੇ ਮਾਮਲੇ ਵਿੱਚ 10 ਸਾਲ ਦੀ ਸਜ਼ਾ ਹੋ ਸਕਦੀ ਹੈ।

ਡੈੱਨਮਾਰਕ ਵਿੱਚ ਅਜਿਹੇ ਬਦਲਾਖੋਰੀ ਵਾਲੇ ਪੋਰਨ ਨੂੰ ਰੋਕਣ ਲਈ ਮੰਗ ਉੱਠਦੀ ਰਹੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)