ਤਸਵੀਰਾਂ: ਲਾਹੌਰ 'ਚ ਮੰਗਿਆ ਜ਼ੈਨਬ ਲਈ ਇਨਸਾਫ਼ ਤੇ ਜਲੰਧਰ 'ਚ ਪੰਛੀਆਂ ਦੀ ਮਜਲਿਸ

ਨਿਹੰਗ ਬਲਬੀਰ ਸਿੰਘ ਮਾਘੀ ਮੇਲੇ ਮੌਕੇ ਦਰਬਾਰ ਸਾਹਿਬ ਅੰਮ੍ਰਿਤਸਰ ਨਤਮਸਤਕ ਹੋਣ ਮਗਰੋਂ।

ਦਰਬਾਰ ਸਾਹਿਬ ਵਿਖੇ ਮਾਘੀ ਮੇਲਾ 13 ਫਰਵਰੀ ਤੱਕ ਚੱਲਦਾ ਹੈ ਅਤੇ ਇਸ ਨੂੰ ਛੋਟਾ ਕੁੰਭ ਵੀ ਕਿਹਾ ਜਾਂਦਾ ਹੈ।

ਪਾਕਿਸਤਾਨ ਦੇ ਸਮਾਜਿਕ ਕਾਰਕੁਨ ਲਾਹੌਰ ਵਿਖੇ ਰੋਸ ਮੁਜ਼ਾਹਰਾ ਕਰਦੇ ਹੋਏ।

ਕਸੂਰ 'ਚ ਇੱਕ ਬੱਚੀ ਨਾਲ ਬਲਾਤਕਾਰ ਤੇ ਕਤਲ ਕਰਨ ਦੇ ਵਿਰੋਧ ਵਿੱਚ ਪੂਰੇ ਪਾਕਿਸਤਾਨ ਵਿੱਚ ਰੋਸ ਹੈ।

ਜਲੰਧਰ ਵਿੱਚ ਸੂਰਜ ਢਲਣ ਸਮੇਂ ਦਰਖ਼ਤ ਦੀਆਂ ਟਾਹਣੀਆਂ 'ਤੇ ਬੈਠੇ ਪਰਿੰਦੇ।

ਅੰਮ੍ਰਿਤਸਰ ਵਿਖੇ ਮਕਰ ਸੰਕ੍ਰਾਂਤੀ ਮੌਕੇ ਪਤੰਗ ਖ਼ਰੀਦ ਰਹੇ ਨੌਜਵਾਨ।

ਜਲੰਧਰ 'ਚ ਇੱਕ ਗੁਬਾਰੇ ਵਾਲੇ ਤੋਂ ਗੁਬਾਰੇ ਖ਼ਰੀਦਦੇ ਹੋਏ ਬੱਚੇ।

ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਵੱਖ-ਵੱਖ ਥਾਵਾਂ ਤੋਂ ਆਏ ਸ਼ਰਧਾਲੂ ਮੱਥਾ ਟੇਕਣ ਤੋਂ ਬਾਅਦ ਸੈਲਫ਼ੀ ਲੈਂਦੇ ਹੋਏ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)