33 ਸਾਲ ਪਹਿਲਾਂ ਹੋਈ ਲਾਪਤਾ ਹਰਬੰਸ ਕੌਰ ਲਾਲੀ ਦੇ ਕਤਲ ਦੇ ਸ਼ੱਕ 'ਚ ਗ੍ਰਿਫ਼ਤਾਰੀਆਂ

ਕਰੀਬ 33 ਸਾਲ ਪਹਿਲਾ ਲਾਪਤਾ ਹੋਈ ਇੱਕ ਔਰਤ ਦੀ ਭਾਲ ਕਰਦਿਆਂ ਜਸੂਸਾਂ ਨੇ 3 ਲੋਕਾਂ ਨੂੰ ਹੱਤਿਆ ਦੀ ਜਾਂਚ ਦੇ ਤਹਿਤ ਗ੍ਰਿਫ਼ਤਾਰ ਕੀਤਾ ਹੈ।

ਹਰਬੰਸ ਕੌਰ ਲਾਲੀ ਜੋ ਯੂਕੇ ਦੇ ਲੀਡਸ ਵਿੱਚ ਰਹਿੰਦੀ ਅਤੇ ਕੰਮ ਕਰਦੀ ਸੀ 1985 ਵਿੱਚ ਲਾਪਤਾ ਹੋ ਗਈ ਸੀ। ਉਸ ਵੇਲੇ ਉਸ ਦੀ ਉਮਰ 19 ਸਾਲ ਸੀ।

ਇਸ ਦੇ ਤਹਿਤ 75 ਸਾਲਾ ਇੱਕ ਆਦਮੀ ਨੂੰ ਕਤਲ ਦੇ ਸ਼ੱਕ ਅਤੇ ਇੱਕ 74 ਸਾਲਾ ਔਰਤ ਨੂੰ ਕਤਲ ਦੀ ਸਾਜਿਸ਼ ਦੇ ਇਲਜ਼ਾਮਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਵਾਂ ਨੂੰ ਜ਼ਮਾਨਤ ਮਿਲ ਗਈ ਹੈ।

ਇਸ ਦੇ ਨਾਲ ਬਰਮਿੰਘਮ ਤੋਂ ਇੱਕ 53 ਸਾਲਾ ਆਦਮੀ ਨੂੰ ਝੂਠੀ ਗਵਾਹੀ ਦੇ ਸ਼ੱਕ ਵਿੱਚ ਹਿਰਾਸਤ 'ਚ ਲਿਆ ਗਿਆ ਹੈ।

ਲਾਲੀ 1985 ' ਹੋਈ ਸੀ ਲਾਪਤਾ

ਵੈਸਟ ਯੋਕਸ਼ਾਇਰ ਪੁਲਿਸ ਮੁਤਾਬਕ ਇਹ ਗ੍ਰਿਫ਼ਤਾਰੀਆਂ ਲਾਲੀ ਦੇ ਲਾਪਤਾ ਹੋਣ ਸਬੰਧੀ ਹਾਸਿਲ ਹੋਈ ਨਵੀਂ ਜਾਣਕਾਰੀ ਦੇ ਆਧਾਰ 'ਤੇ ਹੋਈਆਂ ਹਨ।

ਲਾਲੀ ਨੂੰ ਸੂਜ਼ਨ ਵੀ ਕਿਹਾ ਜਾਂਦਾ ਹੈ ਅਤੇ ਵਿਆਹ ਤੋਂ ਪਹਿਲਾਂ ਉਸ ਦਾ ਨਾਂ ਰਾਨੂ ਸੀ। 1984 ਵਿੱਚ ਉਹ ਰਗਬੀ 'ਚ ਵਿਆਹ ਕਰਵਾ ਕੇ ਲੀਡਸ ਚਲੀ ਗਈ ਸੀ।

ਵਰਵਿਕਸ਼ਾਇਰਕ ਦੇ ਰਗਬੀ 'ਚ ਹੀ ਉਸ ਜੰਮੀ ਪਲੀ ਸੀ।

ਉਹ ਲੀਡਸ ਦੇ ਮੀਨਵੁੱਡ ਇਲਾਕੇ ਵਿੱਚ ਰਹਿੰਦੀ ਸੀ ਅਤੇ ਬਰਟਲ ਗਰੁੱਪ ਲਈ ਉਸ ਦੇ ਮੁੱਖ ਦਫ਼ਤਰ ਹਰੇਹਿਲਜ਼ 'ਚ ਅਪ੍ਰੈਲ 1985 ਤੱਕ ਕੰਮ ਕੀਤਾ।

ਤਿੰਨਾਂ ਮਹੀਨਿਆਂ ਬਾਅਦ ਉਸ ਨੇ ਸ਼ਹਿਰ ਦੇ ਸੈਂਟ ਜੇਮਸ ਹਸਪਤਾਲ ਵਿੱਚ ਇੱਕ ਕੁੜੀ ਨੂੰ ਜਨਮ ਦਿੱਤਾ।

ਪੁਲਿਸ ਦਾ ਮੰਨਣਾ ਹੈ ਕਿ ਉਹ 1985 ਦੇ ਅਖ਼ੀਰ ਵਿੱਚ ਰਗਬੀ ਵਾਪਸ ਚਲੀ ਗਈ ਸੀ ਤੇ ਭਾਰਤ ਜਾਣ ਦੌਰਾਨ ਲਾਪਤਾ ਹੋ ਗਈ ਸੀ।

ਪੁਲਿਸ ਮੁਤਾਬਕ ਉਨ੍ਹਾਂ ਨੇ ਰਗਬੀ ਦੀ ਬੈਨੇਟ ਸਟ੍ਰੀਟ ਵਿੱਚ ਘਰ ਘਰ ਜਾਂਚ ਕੀਤੀ ਜਿੱਥੇ ਲਾਲੀ ਆਪਣੇ ਪਰਿਵਾਰ ਨਾਲ ਰਹਿੰਦੀ ਸੀ।

ਡਿਟੈਕਟਨਵ ਚੀਫ ਇੰਸਪੈਕਟਰ ਨਿਕੋਲਾ ਬ੍ਰਾਇਰ ਦੱਸਦੇ ਹਨ, "ਅਸੀਂ ਉਸ ਦੀ ਉਸ ਵੇਲੇ ਦੀ ਇੱਕ ਤਸਵੀਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਜਦੋਂ ਉਹ ਲਾਪਤਾ ਹੋਈ ਸੀ। ਅਸੀਂ ਕਿਸੇ ਕੋਲੋਂ ਵੀ ਉਸ ਬਾਰੇ ਕੁਝ ਵੀ ਸੁਣਨ ਲਈ ਤਿਆਰ ਹਾਂ ਜੋ ਸਾਡੀ ਮਦਦ ਕਰ ਸਕਦਾ ਹੈ।"

ਉਨ੍ਹਾਂ ਨੇ ਕਿਹਾ ਉਹ ਲਾਲੀ ਨੂੰ ਜਾਣਨ ਵਾਲੇ ਕਿਸੇ ਸਖ਼ਸ਼ ਨਾਲ ਵੀ ਗੱਲ ਕਰਨ ਲਈ ਤਿਆਰ ਹਨ।

ਪੁਲਿਸ ਨੇ ਕੈਂਟ ਵਿੱਚ ਇੱਕ ਪਤੇ ਗ੍ਰੇਵਸੈਂਡ ਦੀ ਭਾਲ ਦੌਰਾਨ 75 ਸਾਲਾ ਆਦਮੀ ਅਤੇ ਔਰਤ ਨੂੰ ਗ੍ਰਿਫ਼ਤਾਰ ਕੀਤਾ।

ਦੋਵਾਂ ਨੂੰ ਹੋਰ ਪੁੱਛਗਿੱਛ ਲਈ ਜਮਾਨਤ ਮਿਲ ਗਈ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)