ਨਿਉਯਾਰਕ ਟਾਇਮਜ਼ ਵਿੱਚ ਬਾਦਲਾਂ ਦੇ 'ਸੁੱਖਵਿਲਾ' ਦੀ ਚਰਚਾ ਕਿਉਂ?

ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਇੱਕ ਵਾਰ ਮੁੜ ਆਪਣੀ ਖ਼ੂਬਸੂਰਤੀ ਲਈ ਚਰਚਾ ਦਾ ਕੇਂਦਰ ਬਣੀ ਹੈ।

ਇਸ ਦਾ ਸ਼ੁਮਾਰ ਸੰਸਾਰ ਦੇ ਉਨ੍ਹਾਂ 52 ਸ਼ਹਿਰਾਂ ਵਿਚ ਕੀਤਾ ਗਿਆ ਹੈ, ਜਿੱਥੇ 2018 ਦੌਰਾਨ ਸੈਰ-ਸਪਾਟੇ ਦੇ ਸ਼ੌਕੀਨਾਂ ਨੂੰ ਜਾਣ ਦੀ ਸਲਾਹ ਦਿੱਤੀ ਗਈ ਹੈ।

ਅਮਰੀਕੀ ਅਖ਼ਬਾਰ ਨਿਉਯਾਰਕ ਟਾਇਮਜ਼ ਵਲੋਂ ਤਿਆਰ ਕੀਤੀ ਗਈ 52 ਸ਼ਹਿਰਾਂ ਦੀ ਸੂਚੀ ਵਿੱਚ, ਚੰਡੀਗੜ 43ਵੀਂ ਥਾਂ ਉੱਤੇ ਰੱਖਿਆ ਗਿਆ ਹੈ।

ਇਸ ਸੂਚੀ ਵਿੱਚ ਚੰਡੀਗੜ੍ਹ ਭਾਰਤ ਦਾ ਇੱਕੋ ਇੱਕ ਸ਼ਹਿਰ ਹੈ।

ਚੰਡੀਗੜ੍ਹ ਦੀ ਹਰਿਆਵਲ ਅਤੇ ਇਮਾਰਤਸ਼ਾਜੀ ਦੀ ਸਿਫ਼ਤ ਕਰਦਿਆਂ ਅਖ਼ਬਾਰ ਨੇ ਲਿਖਿਆ ਹੈ ਕਿ ਇਹ ਸ਼ਹਿਰ ਬਹੁਤਾ ਕਰਕੇ ਸੈਲਾਨੀਆਂ ਦੇ ਰਡਾਰ ਉੱਤੇ ਨਹੀਂ ਰਹਿੰਦਾ।

ਪਰ ਇਹ ਸ਼ਹਿਰ 2016 ਵਿੱਚ ਯੂਨੇਸਕੋ ਵਲੋਂ ਵਰਲਡ ਹੈਰੀਟੇਜ ਸਾਇਟ ਐਲਾਨਿਆ ਗਿਆ ਸੀ।

ਇਸ ਖ਼ਬਰ ਦਾ ਇੱਕ ਨੁਕਤਾ ਇਹ ਵੀ ਹੈ ਕਿ ਨਿਊਯਾਰਕ ਟਾਇਮਜ਼ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੋਟਲ ਓਬਰਾਏ ਸੁੱਖਵਿਲ਼ਾ ਦਾ ਖ਼ਾਸਤੌਰ ਉੱਤੇ ਜ਼ਿਕਰ ਕੀਤਾ ਹੈ।

ਇਸ ਹੋਟਲ ਦੇ ਆਲੇ-ਦੁਆਲੇ ਦੇ 8 ਹਜ਼ਾਰ ਏਕੜ ਦੇ ਜੰਗਲ ਦੀ ਗੱਲ ਕੀਤੀ ਹੈ ਅਤੇ ਹੋਟਲ ਦੀਆਂ ਮਹਿੰਗੀਆਂ ਤੇ ਸ਼ਾਹੀਆਨਾ ਸੁਵਿਧਾਵਾਂ ਦਾ ਜ਼ਿਕਰ ਵੀ ਕੀਤਾ ਹੈ।

ਸੋਹਣੀਆਂ ਰਮਣੀਕ ਥਾਵਾਂ ਦੀ ਇਸ ਸੂਚੀ ਵਿੱਚ ਸਭ ਤੋਂ ਪਹਿਲਾ ਸਥਾਨ ਲੁਜ਼ੀਆਨਾ ਦੇ ਨਿਊ ਔਰਲੀਨਜ਼ ਤੇ ਆਖ਼ਰੀ ਥਾਂ ਲਾਓਸ ਦੇ ਲੌਂਗ ਪ੍ਰਾਬੈਂਗ ਖੇਤਰ ਨੂੰ ਦਿੱਤੀ ਗਈ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)