ਗੂਗਲ-ਡੂਡਲ: ਕੌਣ ਸਨ ਪੰਜਾਬੀ ਨੋਬੇਲ ਜੇਤੂ ਡਾ. ਹਰਗੋਬਿੰਦ ਖੁਰਾਨਾ?

ਅੱਜ ਗੂਗਲ-ਡੂਡਲ ਡਾ. ਹਰਗੋਬਿੰਦ ਖੁਰਾਨਾ ਦਾ 96ਵਾਂ ਜਨਮ ਦਿਨ ਮਨਾ ਰਿਹਾ ਹੈ।

ਹਰਗੋਬਿੰਦ ਖੁਰਾਨਾ ਭਾਰਤੀ ਮੂਲ ਦੇ ਅਮਰੀਕੀ ਬਾਇਓਕੈਮਿਸਟ ਸਨ ਅਤੇ ਉਨ੍ਹਾਂ ਦਾ ਵਿਗਿਆਨ ਲਈ ਜਨੂੰਨ ਭਾਰਤ ਦੇ ਪਿੰਡ ਰਾਏਪੁਰ (ਹੁਣ ਪਾਕਿਸਤਾਨ 'ਚ) ਤੋਂ ਸ਼ੁਰੂ ਹੋ ਕੇ ਨੋਬੇਲ ਸਨਮਾਨ ਤੱਕ ਪਹੁੰਚਿਆ।

ਉਨ੍ਹਾਂ ਨੂੰ ਸਾਲ 1968 ਵਿੱਚ ਨਿਊਕਲਿਓਟਾਇਡਸ ਅਤੇ ਜੀਨਜ਼ ਦੀ ਖੋਜ ਕਰਨ 'ਤੇ ਨੋਬੇਲ ਪੁਰਸਕਾਰ ਮਿਲਿਆ।

ਡਾ. ਹਰਗੋਬਿੰਦ ਬਾਰੇ ਕੁਝ ਖ਼ਾਸ ਗੱਲਾਂ

  • ਡਾ. ਹਰਗੋਬਿੰਦ ਦਾ ਜਨਮ 9 ਜਨਵਰੀ 1922 'ਚ ਹੋਇਆ।
  • ਸਾਲ 1948 'ਚ ਉਨ੍ਹਾਂ ਨੇ ਆਰਗੈਨਿਕ ਕੈਮਿਸਟਰੀ ਵਿੱਚ ਪੀਐੱਚ. ਡੀ ਦੀ ਡਿਗਰੀ ਹਾਸਿਲ ਕੀਤੀ।
  • ਉਨ੍ਹਾਂ ਨੇ ਇੰਗਲੈਂਡ, ਸਵਿੱਟਜ਼ਰਲੈਂਡ ਅਤੇ ਕੈਨੇਡਾ ਦੀਆਂ ਯੂਨੀਵਰਸਿਟੀਆਂ ਵਿੱਚ ਖੋਜ ਦਾ ਕੰਮ ਕੀਤਾ।
  • ਉਨ੍ਹਾਂ ਨੇ ਦੂਜੀ ਵੱਡੀ ਸਫ਼ਲਤਾ ਸਿੰਥੈਟਿਕ ਜੀਨ ਬਣਾ ਕੇ ਹਾਸਿਲ ਕੀਤੀ।
  • ਡਾ. ਹਰਗੋਬਿੰਦ ਨੂੰ 'ਨੈਸ਼ਨਲ ਮੈਡਲ ਆਫ ਸਾਇੰਸ ਪੁਰਸਕਾਰ' ਸਣੇ ਕਈ ਇਨਾਮਾਂ ਨਾਲ ਨਿਵਾਜਿਆ ਗਿਆ।

ਇਹ ਵੀ ਪੜ੍ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)