ਖੁਦ ’ਤੇ ਐੱਫਆਈਆਰ ਦਰਜ ਹੋਣ ਬਾਰੇ ਰਚਨਾ ਖਹਿਰਾ ਨੇ ਕੀ ਕਿਹਾ?

    • ਲੇਖਕ, ਪਾਲ ਸਿੰਘ ਨੌਲੀ
    • ਰੋਲ, ਬੀਬੀਸੀ ਪੰਜਾਬੀ ਲਈ

ਅੰਗਰੇਜ਼ੀ ਅਖ਼ਬਾਰ 'ਦਿ ਟ੍ਰਿਬਿਊਨ' ਦੀ ਪੱਤਰਕਾਰ ਰਚਨਾ ਖਹਿਰਾ ਵੱਲੋਂ ਪਿਛਲੇ ਦਿਨੀਂ ਆਧਾਰ ਦੇ ਡਾਟਾ ਸਬੰਧੀ ਇੱਕ ਵੱਡਾ ਖ਼ੁਲਾਸਾ ਕੀਤਾ ਗਿਆ ਸੀ। ਰਚਨਾ ਨੇ ਇਸ ਮੁੱਦੇ 'ਤੇ ਬੀਬੀਸੀ ਨਾਲ ਗੱਲਬਾਤ ਕੀਤੀ।

ਭਾਰਤੀ ਵਿਲੱਖਣ ਪਛਾਣ ਅਥਾਰਟੀ (UIDAI) ਵੱਲੋਂ ਇਸ ਪੱਤਰਕਾਰ ਸਮੇਤ ਕੁਝ ਹੋਰ ਲੋਕਾਂ ਖ਼ਿਲਾਫ਼ ਮਾਮਲਾ ਵੀ ਦਰਜ ਕਰਵਾਇਆ ਹੈ।

ਅਥਾਰਟੀ ਵੱਲੋਂ ਦਿੱਲੀ ਵਿੱਚ ਦਰਜ ਕਰਵਾਏ ਗਏ ਮਾਮਲੇ ਖਿਲਾਫ਼ ਪੱਤਰਕਾਰ ਲਾਮਬੰਦ ਹੋ ਗਏ ਹਨ।

ਬੀਬੀਸੀ ਨਾਲ ਗੱਲਬਾਤ ਦੌਰਾਨ ਰਚਨਾ ਖਹਿਰਾ ਨੇ ਇਸ ਪੂਰੇ ਮਸਲੇ 'ਤੇ ਗੱਲਬਾਤ ਕੀਤੀ।

ਸਵਾਲ: ਤੁਹਾਨੂੰ ਸਟੋਰੀ ਦਾ ਪਤਾ ਕਿਸ ਤਰ੍ਹਾਂ ਲੱਗਾ?

ਸਾਨੂੰ ਕਈ ਦਿਨਾਂ ਤੋਂ ਆਧਾਰ ਨੂੰ ਲੈ ਕਿ ਹੋ ਰਹੇ ਇਸ ਤਰ੍ਹਾਂ ਦੇ ਕੰਮਾਂ ਬਾਰੇ ਜਾਣਕਾਰੀ ਮਿਲ ਰਹੀ ਸੀ।

ਜਾਣਕਾਰੀ ਇਸ ਤਰ੍ਹਾਂ ਦੀ ਸੀ ਜਿਵੇਂ ਕਿ ਆਧਾਰ ਅਣਅਧਿਕਾਰਤ ਤਰੀਕੇ ਨਾਲ ਬਣ ਰਿਹਾ ਹੈ।

ਸਾਨੂੰ ਇਹ ਵੀ ਜਾਣਕਾਰੀ ਮਿਲੀ ਕਿ ਜੋ ਮੁਲਾਜ਼ਮ ਪੇਂਡੂ ਪੱਧਰ 'ਤੇ ਆਧਾਰ ਕਾਰਡ ਬਣਾਉਂਦੇ ਹਨ ਉਨ੍ਹਾਂ ਕੋਲ ਉਹ ਜਾਣਕਾਰੀ ਵੀ ਹੈ ਜੋ ਉਨ੍ਹਾਂ ਕੋਲ ਨਹੀਂ ਹੋਣੀ ਚਾਹੀਦੀ।

ਉਨ੍ਹਾਂ ਕੋਲ ਅਣਅਧਿਕਾਰਤ ਡਾਟਾ ਹੈ। ਇਸ ਚੀਜ਼ ਨੂੰ ਲੈ ਅਸੀਂ ਜਾਂਚ ਕਰ ਰਹੇ ਸੀ।

ਇਹ ਵੀ ਪੜ੍ਹੋ

ਸਵਾਲ: ਐੱਫਆਈਆਰ ਨੂੰ ਲੈ ਹੁਣ ਕੀ ਪ੍ਰਤੀਕ੍ਰਿਆ ਹੈ?

ਕੱਲ ਸ਼ਾਮ ਭਾਰਤੀ ਵਿਲੱਖਣ ਪਛਾਣ ਅਥਾਰਟੀ (UIDAI) ਦੇ ਬਿਆਨ ਵਿੱਚ ਇਹ ਕਿਹਾ ਗਿਆ ਸੀ ਐੱਫਆਈਆਰ ਮੇਰੇ (ਰਚਨਾ ਖਹਿਰਾ) ਅਤੇ ਟ੍ਰਿਬਿਊਨ ਅਖ਼ਬਾਰ ਦੇ ਖ਼ਿਲਾਫ਼ ਹੈ।

ਕੇਂਦਰੀ ਕਾਨੂੰਨ ਮੰਤਰੀ ਦੇ ਬਿਆਨ ਤੋਂ ਇਹ ਪੁਸ਼ਟੀ ਹੋਈ ਹੈ ਕਿ ਐੱਫਆਈਆਰ ਕੁਝ ਅਣਜਾਣ ਲੋਕਾਂ ਦੇ ਵਿਰੁੱਧ ਹੈ।

ਇਸ ਵਿੱਚ ਸਿਰਫ਼ ਮੇਰੀ ਰਿਪੋਰਟ ਦਾ ਸਿਰਫ਼ ਹਵਾਲਾ ਹੀ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ

ਸਵਾਲ: ਕੀ ਤੁਸੀਂ UIDAI ਦਾ ਪੱਖ ਲੈਣ ਦੀ ਕੋਸ਼ਿਸ਼ ਕੀਤੀ ਸੀ?

ਇਹ ਖ਼ਬਰ ਕਰਨ ਉਪਰੰਤ ਅਸੀਂ ਚੰਡੀਗੜ੍ਹ ਭਾਰਤੀ ਵਿਲੱਖਣ ਪਛਾਣ ਅਥਾਰਟੀ (UIDAI) ਦੇ ਅਧਿਕਾਰੀਆਂ ਨਾਲ ਗੱਲ ਕੀਤੀ।

ਸਾਡੇ ਵੱਲੋਂ ਇੱਕ ਨਹੀਂ ਤਿੰਨ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।

ਆਖ਼ਰ 'ਚ ਅਸੀਂ ਅਧਿਕਾਰੀਆਂ ਨਾਲ ਗੱਲ ਕਰਨ ਤੋਂ ਬਾਅਦ ਹੀ ਸਟੋਰੀ ਕੀਤੀ ਸੀ।

ਸਵਾਲ: ਕੀ ਤੁਸੀਂ ਐੱਫਆਈਆਰ ਦੀ ਕਾਪੀ ਦੇਖੀ ਹੈ?

ਐੱਫਆਈਆਰ ਦੀ ਕਾਪੀ ਟ੍ਰਿਬਿਊਨ ਆਫ਼ਿਸ ਆ ਗਈ ਹੈ ਪਰ ਮੈਂ ਅਜੇ ਦੇਖੀ ਨਹੀਂ ਹੈ।

ਸਵਾਲ: ਕਿੰਨਾ ਵੱਡਾ ਮਾਮਲਾ ਹੋ ਸਕਦਾ ਹੈ?

ਇਸ ਜਾਣਕਾਰੀ ਦੇ ਇੱਕ ਹਿੱਸੇ ਤੇ ਅਸੀਂ ਕੰਮ ਕੀਤਾ ਹੈ। ਇਸ ਤਰ੍ਹਾਂ ਦੀ ਖ਼ਬਰ ਇੱਕ ਹੋਰ ਮੀਡੀਆ ਅਦਾਰਿਆਂ ਨੇ ਵੀ ਕੀਤੀ ਹੈ।

ਸਾਨੂੰ ਹੋਰ ਵੀ ਇਸ ਤਰ੍ਹਾਂ ਦੀ ਜਾਣਕਾਰੀ ਮਿਲ ਰਹੀ ਹੈ ਜਿਸ 'ਤੇ ਕੰਮ ਕਰਨਾ ਬਾਕੀ ਹੈ।

ਪੂਰੀ ਰਿਪੋਰਟ 'ਤੇ ਇਸ ਲਈ ਕੰਮ ਨਹੀਂ ਕੀਤਾ ਗਿਆ ਕਿਉਂਕਿ ਅਸੀਂ ਜੋ ਮਹੱਤਵਪੂਰਨ ਚੀਜ਼ ਹੈ ਜੋ ਕਿ ਡਾਟਾ ਬਾਹਰ ਆ ਰਿਹਾ ਇਸ ਨੂੰ ਸਾਹਮਣੇ ਲੈ ਕੇ ਆਈਏ।

ਭਾਰਤੀ ਵਿਲੱਖਣ ਪਛਾਣ ਅਥਾਰਟੀ (UIDAI) ਇਸ ਬਾਰੇ ਜਾਣਕਾਰੀ ਚਾਹੁੰਦੀ ਹੈ ਤਾਂ ਅਸੀਂ ਦੇਣ ਨੂੰ ਤਿਆਰ ਹਾਂ। ਭਾਰਤ ਦੀ ਸੁਰੱਖਿਆ ਲਈ।

ਸਵਾਲ: ਕਾਨੂੰਨ ਮੰਤਰੀ ਨੇ ਕੀ ਕਿਹਾ?

ਐੱਫਆਈਆਰ ਮਾਮਲੇ 'ਚ ਅੱਜ ਹੀ ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਦਾ ਬਿਆਨ ਆਇਆ ਹੈ।

ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਐੱਫਆਈਆਰ ਅਣਪਛਾਤੇ ਲੋਕਾਂ ਖਿਲਾਫ਼ ਦਰਜ ਕੀਤੀ ਗਈ ਹੈ।

ਉਹਾਂ ਅੱਗੇ ਲਿਖਿਆ, ''ਮੈਂ ਅਥਾਰਟੀ ਨੂੰ ਸਲਾਹ ਦਿੱਤੀ ਹੈ ਕਿ ਪੁਲਿਸ ਜਾਂਚ ਵਿੱਚ ਟ੍ਰਿਬਿਊਨ ਤੇ ਉਸਦੇ ਪੱਤਰਕਾਰ ਨੂੰ ਪੂਰਾ ਸਹਿਯੋਗ ਦੇਣ ਲਈ ਅਪੀਲ ਕੀਤੀ ਜਾਵੇ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)