ਇਸ ਤਕਨੀਕ ਨਾਲ ਖੁੱਲ੍ਹਣਗੇ ਮਮੀਜ਼ ਦੇ ਰਾਜ਼

    • ਲੇਖਕ, ਪੱਲਬ ਘੋਸ਼
    • ਰੋਲ, ਸਾਇੰਸ ਪੱਤਰਕਾਰ, ਬੀਬੀਸੀ ਨਿਊਜ਼

ਲੰਡਨ ਦੇ ਖੋਜਕਰਤਾਵਾਂ ਨੇ ਇੱਕ ਤਕਨੀਕ ਵਿਕਸਿਤ ਕੀਤੀ ਹੈ ਜਿਸ ਨਾਲ ਪਤਾ ਲੱਗ ਸਕੇਗਾ ਕਿ ਉਨ੍ਹਾਂ ਕਾਗਜ਼ਾਂ 'ਤੇ ਕੀ ਲਿਖਿਆ ਹੈ ਜਿਨ੍ਹਾਂ ਵਿੱਚ ਇਹ ਮਮੀਜ਼ ਰੱਖੀਆਂ ਹੋਈਆਂ ਹਨ।

ਇਨ੍ਹਾਂ ਸਜਾਏ ਹੋਏ ਬਕਸਿਆਂ ਵਿੱਚ ਮੁਰਦਿਆਂ ਨੂੰ ਕਬਰ ਵਿੱਚ ਦਫ਼ਨਾਉਣ ਤੋਂ ਪਹਿਲਾਂ ਰੱਖਿਆ ਜਾਂਦਾ ਹੈ।

ਇਹ ਕਾਗਜ਼ ਦੇ ਟੁਕੜਿਆਂ ਤੋਂ ਬਣੇ ਹੋਏ ਹਨ ਤੇ ਇਨ੍ਹਾਂ ਨੂੰ ਪ੍ਰਾਚੀਨ ਮਿਸਰ ਦੇ ਲੋਕ ਖ਼ਰੀਦਦਾਰੀ ਦੀ ਸੂਚੀ ਬਣਾਉਣ ਜਾਂ ਫਿਰ ਟੈਕਸ ਭਰਨ ਲਈ ਵਰਤਦੇ ਸਨ।

ਇਸ ਤਕਨੀਕ ਨੇ ਇਤਿਹਾਸਕਾਰਾਂ ਨੂੰ ਪ੍ਰਾਚੀਨ ਮਿਸਰ ਦੇ ਲੋਕਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਬਾਰੇ ਇੱਕ ਨਵੀਂ ਦਿਸ਼ਾ ਦਿਖਾਈ ਹੈ।

ਫਾਰੋਹਸ ਦੀ ਕਬਰਾਂ ਦੀਆਂ ਕੰਧਾਂ 'ਤੇ ਬਣੇ ਚਿੱਤਰਾਂ ਤੋਂ ਪਤਾ ਲੱਗਦਾ ਹੈ ਕਿ ਕਿਵੇਂ ਅਮੀਰ ਅਤੇ ਸ਼ਕਤੀਸ਼ਾਲੀ ਲੋਕ ਚਿਤਰਿਤ ਹੋਣ ਦੇ ਇਛੁੱਕ ਸਨ। ਇਹ ਆਪਣੇ ਸਮੇਂ ਦਾ ਪ੍ਰਚਾਰ ਦਾ ਢੰਗ ਸੀ।

ਯੂਨੀਵਰਸਟੀ ਕਾਲਜ ਲੰਡਨ ਦੇ ਪ੍ਰੋਫੈਸਰ ਐਡਮ ਗਿਬਸਨ ਮੁਤਾਬਿਕ ਇਸ ਨਵੀਂ ਤਕਨੀਕ ਨੇ ਮਿਸਰ ਬਾਰੇ ਅਧਿਐਨ ਕਰਨ ਵਾਲਿਆਂ ਨੂੰ ਪ੍ਰਾਚੀਨ ਮਿਸਰ ਦੀ ਅਸਲ ਕਹਾਣੀ ਤੱਕ ਪਹੰਚਾਇਆ ਹੈ।

ਉਨ੍ਹਾਂ ਨੇ ਦੱਸਿਆ ਪ੍ਰਾਚੀਨ ਮਿਸਰ ਦੇ ਲੋਕਾਂ ਦੀ ਸ਼ਾਨ ਵਿੱਚ ਬਣਾਈਆਂ ਜਾਂਦੀਆਂ ਚੀਜ਼ਾਂ ਲਈ ਬੇਕਾਰ ਕਾਗਜ਼ ਨੂੰ ਵਰਤਿਆਂ ਗਿਆ ਸੀ ਜਿਸਨੂੰ 2000 ਸਾਲ ਤੱਕ ਸੰਭਾਲ ਕੇ ਰੱਖਿਆ ਗਿਆ ਸੀ।

ਇਸ ਕਰਕੇ ਇਹ ਮੁਖੌਟੋ ਬੇਕਾਰ ਹੋ ਗਏ ਕਾਗਜ਼ ਤੋਂ ਬਣੀਆਂ ਚੀਜ਼ਾਂ ਸਾਡੇ ਲਈ ਸਭ ਤੋਂ ਬਹਿਤਰੀਨ ਲਾਇਬਰੇਰੀਆਂ ਵਿੱਚੋਂ ਇੱਕ ਹਨ।

ਕਾਗਜ਼ ਦੇ ਟੁਕੜੇ 2000 ਸਾਲ ਪੁਰਾਣੇ ਹਨ। ਉਨ੍ਹਾਂ 'ਤੇ ਲਿਖਿਆ ਹੋਇਆ ਤਾਬੂਤਾਂ ਨੂੰ ਜੋੜਨ ਵਾਲੇ ਘੋਲ ਅਤੇ ਪਲਸਤਰ ਕਰਕੇ ਅਕਸਰ ਅਸਪੱਸ਼ਟ ਹੁੰਦਾ ਸੀ।ਖੋਜਕਰਤਾਵਾਂ ਨੇ ਇਸਨੂੰ ਵੇਖਣ ਲਈ ਇੱਕ ਵੱਖਰੀ ਕਿਸਮ ਦੀ ਰੋਸ਼ਨੀ ਦੀ ਖੋਜ ਕੀਤੀ ਜੋ ਸਿਆਹੀ ਨੂੰ ਚਮਕਾਉਂਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)