ਸੈਲਫ-ਡਰਾਈਵਿੰਗ ਬੱਸ ਦਾ ਪਹਿਲੇ ਦਿਨ ਹੀ ਹਾਦਸਾ

    • ਲੇਖਕ, ਡੇਵ ਲੀ
    • ਰੋਲ, ਉੱਤਰੀ ਅਮਰੀਕਾ ਟੈਕਨਾਲਜੀ, ਰਿਪੋਰਟਰ

ਬੱਸ ਦੀ ਪਰਖ ਇਸ ਸਾਲ ਦੇ ਸ਼ੁਰੂ ਵਿੱਚ ਲਾਸ ਵੇਗਾਸ ਵਿੱਚ ਪਰਖੀ ਇੱਕ ਆਪੂੰ ਚੱਲਣ ਵਾਲੀ ਸ਼ਟਲ ਬੱਸ ਪਹਿਲੇ ਦਿਨ ਹੀ ਹਾਦਸੇ ਦਾ ਸ਼ਿਕਾਰ ਹੋ ਗਈ।

ਹਾਦਸੇ ਸਮੇਂ ਗੱਡੀ ਵਿੱਚ ਸਵਾਰੀਆਂ ਵੀ ਸਨ। ਗੱਡੀ ਹੋਲੀ ਹੀ ਜਾ ਰਹੀ ਇੱਕ ਲਾਰੀ ਨਾਲ ਜਾ ਟਕਰਾਈ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਗਲਤੀ ਲਾਰੀ ਵਾਲੇ ਦੀ ਸੀ ਜਿਸ ਦਾ ਚਲਾਨ ਕਰ ਦਿੱਤਾ ਗਿਆ ਹੈ।

ਇਹ, ਅਮਰੀਕੀ ਸੜਕਾਂ 'ਤੇ ਦੌੜਨ ਵਾਲੀ ਆਪਣੀ ਕਿਸਮ ਦੀ ਪਹਿਲੀ ਹੈ ਗੱਡੀ।

ਇਹ ਟੱਕਰ, ਵੇਮੋ ਵਿਖੇ ਗੂਗਲ ਦੀ ਪੇਰੰਟ ਕੰਪਨੀ ਅਲਫ਼ਾਬੈਟ ਵੱਲੋਂ ਆਪੂੰ ਚੱਲਣ ਵਾਲੀਆਂ ਟੈਕਸੀਆਂ ਸ਼ੁਰੂ ਕਰਨ ਦੇ ਐਲਾਨ ਤੋਂ ਇੱਕ ਦਿਨ ਬਾਅਦ ਹੋਇਆ ਹੈ। ਅਲਫ਼ਾਬੈਟ ਇਹ ਸੇਵਾ ਐਰੀਜ਼ੋਨਾ ਸੂਬੇ ਦੀ ਰਾਜਧਾਨੀ ਫੋਨਕਸ ਵਿੱਚ ਸ਼ੁਰੂ ਕਰਗੀ।

ਕੀ ਪੱਖ ਹੈ ਅਧਿਕਾਰੀਆਂ ਦਾ

ਸ਼ਟਲ 15 ਸਵਾਰੀਆਂ ਲੈ ਕੇ 45 ਕਿਲੋ ਮੀਟਰ ਪ੍ਰਤੀ ਘੰਟੇ ਦੀ ਗਤੀ 'ਤੇ ਚੱਲ ਸਕਦਾ ਹੈ ਪਰ ਅਮੂਮਨ ਇਹ ਗਤੀ 25 ਕਿਲੋ ਮੀਟਰ ਪ੍ਰਤੀ ਘੰਟਾ ਹੁੰਦੀ ਹੈ।

ਲਾਸ ਵੇਗਾਸ ਸਹਿਰ ਦੇ ਬੁਲਾਰੇ ਨੇ ਬੀਬੀਸੀ ਨੂੰ ਦੱਸਿਆ ਕਿ, ਇਹ ਇੱਕ ਮਮੂਲੀ ਹਾਦਸਾ ਸੀ ਅਤੇ ਗੱਡੀ ਜਾਂਚ ਮਗਰੋਂ ਵੀਰਵਾਰ ਨੂੰ ਸੜਕਾਂ 'ਤੇ ਵਾਪਸ ਆ ਜਾਵੇਗੀ।

ਸੂਚਨਾ ਅਫ਼ਸਰ ਨੇ ਦੱਸਿਆ ਕਿ ਟਰੱਕ ਇੱਕ ਗਲੀ ਵਿੱਚੋਂ ਨਿਕਲ ਰਿਹਾ ਸੀ।

ਗੱਡੀ ਤਾਂ ਜਿਵੇਂ ਇਸਨੂੰ "ਸਿਖਾਇਆ" ਹੋਇਆ ਹੈ ਰੁਕ ਗਈ ਪਰ ਬਦਕਿਸਮਤੀ ਨਾਲ ਬੰਦਾ ਨਹੀਂ ਰੁਕ ਸਕਿਆ।

ਅਜਿਹੇ ਹਾਦਸੇ ਪਹਿਲਾਂ ਵੀ ਹੋਏ ਹਨ ਪਰ ਲਗਪਗ ਸਾਰੇ ਹੀ ਇਨਸਾਨੀ ਭੁੱਲ ਸਦਕਾ ਹੀ ਵਾਪਰੇ ਦੱਸੇ ਜਾਂਦੇ ਹਨ।

ਕੀ ਤਕਨੀਕ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਹੈ?

ਇਸ ਸਭ ਦੇ ਬਾਵਜੂਦ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਤਕਨੀਕ ਸਾਡੀਆਂ ਸੜਕਾਂ ਨੂੰ ਕਾਫ਼ੀ ਹੱਦ ਤੱਕ ਸੁਰਖਿਆਤ ਬਣਾਉਣ ਦੇ ਸਮਰੱਥ ਹੈ ਤੇ ਰੈਂਡ ਕਾਰਪੋਰੇਸ਼ਨ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸੈਲਫ-ਡਰਾਈਵਿੰਗ ਤਕਨੀਕ ਖਾਮੀਆਂ ਦੇ ਬਾਵਜੂਦ ਜਾਰੀ ਕਰ ਦੇਣੀ ਚਾਹੀਦੀ ਹੈ।

ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ, ਅਜਿਹੀਆਂ ਖ਼ੁਦਮੁਖ਼ਤਿਆਰ ਗੱਡੀਆਂ ਜੋ ਇਨਸਾਨੀ ਡਰਾਈਵਰਾਂ ਦੇ ਮੁਕਾਬਲੇ ਕਈ ਗੁਣਾਂ ਸੁਰਖਿਅਤ ਬਣਾ ਸਕਦੀਆਂ ਹਨ, ਨੂੰ ਮੌਕੇ ਦੀ ਕਮੀ ਹੈ।