ਕੀ ਹੈ ਨੈੱਟ ਨਿਊਟ੍ਰੈਲਿਟੀ ਅਤੇ ਤੁਹਾਡੇ 'ਤੇ ਕਿਵੇਂ ਪਵੇਗਾ ਅਸਰ?

ਅਮਰੀਕਾ 'ਚ ਨੈੱਟ ਨਿਊਟ੍ਰੈਲਿਟੀ ਦੇ ਵਿਰੁੱਧ 'ਚ ਫ਼ੈਸਲਾ ਆਉਣ ਨਾਲ ਨੈੱਟ ਨਿਊਟ੍ਰੈਲਿਟੀ ਦਾ ਮਸਲਾ ਇੱਕ ਵਾਰ ਫੇਰ ਸੁਰਖ਼ੀਆਂ ਵਿੱਚ ਆ ਗਿਆ ਹੈ। ਦੁਨੀਆਂ ਦੇ ਕਈ ਦੇਸਾਂ ਵਿੱਚ ਇਸ ਨੂੰ ਲੈ ਕੇ ਬਹਿਸ ਜਾਰੀ ਹੈ। ਭਾਰਤ ਵੀ ਅਜਿਹੇ ਦੇਸਾਂ ਵਿੱਚ ਸ਼ਾਮਲ ਹੈ।

ਅਮਰੀਕਾ ਨੇ ਬਰੌਡਬੈਂਡ ਸੇਵਾ ਦੇਣ ਵਾਲੀਆਂ ਕੰਪਨੀਆਂ 'ਤੇ ਇੱਕ ਸਰਵਿਸ ਦੇ ਡਾਟਾ ਨੂੰ ਦੂਜੀ ਸਰਵਿਸ ਦੇ ਡੇਟਾ 'ਤੇ ਜ਼ਿਆਦਾ ਤਰਜੀਹ ਦੇਣ ਤੋਂ ਰੋਕਣ ਵਾਲੀਆਂ ਪਾਬੰਦੀਆਂ ਨੂੰ ਘੱਟ ਕਰ ਦਿੱਤਾ ਗਿਆ ਹੈ।

ਆਖ਼ਰ ਕੀ ਹੈ ਨੈੱਟ ਨਿਊਟ੍ਰੈਲਿਟੀ?

ਸੀਨੀਅਰ ਟੈੱਕਨਾਲੋਜੀ ਲੇਖਕ ਪ੍ਰਸ਼ਾਂਤੋ ਰੌਏ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਇਸ ਮੁੱਦੇ 'ਤੇ ਗੱਲਬਾਤ ਕੀਤੀ।

ਨੈੱਟ ਨਿਊਟ੍ਰੈਲਿਟੀ (ਇੰਟਰਨੈੱਟ ਨਿਰਪੱਖਤਾ) ਉਹ ਸਿਧਾਂਤ ਹੈ ਜਿਸ ਦੇ ਤਹਿਤ ਮੰਨਿਆ ਜਾਂਦਾ ਹੈ ਕਿ ਇੰਟਰਨੈੱਟ ਦੀ ਸੇਵਾ ਦੇਣ ਵਾਲੀਆਂ ਕੰਪਨੀਆਂ ਇੰਟਰਨੈੱਟ ਉੱਤੇ ਹਰ ਤਰ੍ਹਾਂ ਦੇ ਡਾਟਾ ਨੂੰ ਸਮਾਨ ਦਰਜਾ ਦੇਣਗੀਆਂ।

ਇੰਟਰਨੈੱਟ ਦੀ ਸੇਵਾ ਦੇਣ ਵਾਲੀਆਂ ਇਨ੍ਹਾਂ ਕੰਪਨੀਆਂ ਵਿੱਚ ਟੈਲੀਕਾਮ ਆਪਰੇਟਰਜ਼ ਵੀ ਸ਼ਾਮਿਲ ਹਨ। ਇਨ੍ਹਾਂ ਕੰਪਨੀਆਂ ਨੂੰ ਵੱਖ-ਵੱਖ ਡਾਟਾ ਲਈ ਵੱਖ-ਵੱਖ ਕੀਮਤਾਂ ਨਹੀਂ ਲੈਣੀਆਂ ਚਾਹੀਦੀਆਂ।

ਚਾਹੇ ਉਹ ਡਾਟਾ ਵੱਖ-ਵੱਖ ਵੇਬਸਾਇਟਾਂ 'ਤੇ ਵਿਜ਼ਟ ਕਰਨ ਲਈ ਹੋਵੇ ਜਾਂ ਫਿਰ ਹੋਰ ਸੇਵਾਵਾਂ ਲਈ।

ਉਨ੍ਹਾਂ ਨੂੰ ਕਿਸੇ ਸੇਵਾ ਨੂੰ ਨਾ ਤਾਂ ਬਲਾਕ ਕਰਨਾ ਚਾਹੀਦਾ ਹੈ ਅਤੇ ਨਾ ਹੀ ਉਸ ਦੀ ਸਪੀਡ ਘੱਟ ਕਰਨੀ ਚਾਹੀਦੀ ਹੈ। ਇਹ ਉਸੇ ਤਰ੍ਹਾਂ ਹੀ ਹੈ ਜਿਵੇਂ ਸੜਕ ਉੱਤੇ ਹਰ ਤਰ੍ਹਾਂ ਦੀ ਟਰੈਫ਼ਿਕ ਦੇ ਨਾਲ ਇੱਕ ਜਿਹਾ ਵਰਤਾਅ ਕੀਤਾ ਜਾਵੇ।

ਨਵਾਂ ਵਿਚਾਰ

ਇਹ ਵਿਚਾਰ ਉਨ੍ਹਾਂ ਹੀ ਪੁਰਾਣਾ ਹੈ ਜਿਨ੍ਹਾਂ ਕਿ ਇੰਟਰਨੈੱਟ। ਇੰਟਰਨੈੱਟ ਨਿਰਪੱਖਤਾ ਸ਼ਬਦ ਕਰੀਬ ਦਸ ਸਾਲ ਪਹਿਲਾਂ ਹੋਂਦ ਵਿੱਚ ਆਇਆ।

ਆਮ ਤੌਰ 'ਤੇ ਮੁਕਾਬਲਾ ਜਾਂ ਨਿਰਪੱਖਤਾ ਵਰਗੇ ਸ਼ਬਦ ਉਦੋਂ ਜ਼ਿਆਦਾ ਇਸਤੇਮਾਲ ਕੀਤੇ ਜਾਂਦੇ ਹਨ ਜਦੋਂ ਕਿਸੇ ਖ਼ਾਸ ਮੁੱਦੇ 'ਤੇ ਕੋਈ ਮੁਸ਼ਕਲ ਹੋਵੇ। ਉਦਾਹਰਨ ਲਈ ਜਦੋਂ ਤੁਸੀਂ ਔਰਤਾਂ ਲਈ ਮੁਕਾਬਲੇ ਦੀ ਗੱਲ ਕਰਦੇ ਹੋ।

ਇਸ ਲਈ ਟਰੈਫ਼ਿਕ ਦੇ ਸੰਦਰਭ ਵਿੱਚ ਸੜਕ ਆਵਾਜਾਈ ਨਿਰਪੱਖਤਾ ਵਰਗੇ ਕਿਸੇ ਸ਼ਬਦ ਦਾ ਇਸਤੇਮਾਲ ਨਹੀਂ ਕੀਤਾ ਜਾਂਦਾ ਕਿਉਂਕਿ ਹਰ ਤਰ੍ਹਾਂ ਦੀ ਟਰੈਫ਼ਿਕ ਦੇ ਨਾਲ ਇੱਕੋ ਜਿਹਾ ਹੀ ਵਰਤਾਅ ਕੀਤਾ ਜਾਂਦਾ ਹੈ।

ਕੰਪਨੀਆਂ ਖ਼ਿਲਾਫ਼ ਕਿਉਂ?

ਸਵਾਲ ਇਹ ਉੱਠਦਾ ਹੈ ਕਿ ਟੈਲੀਕਾਮ ਕੰਪਨੀਆਂ ਇੰਟਰਨੈੱਟ ਨੈੱਟਵਰਕ ਦੀ ਨਿਰਪੱਖਤਾ ਦੇ ਖ਼ਿਲਾਫ਼ ਕਿਉਂ ਹਨ?

ਉਹ ਇਸ ਗੱਲ ਤੋਂ ਫ਼ਿਕਰਮੰਦ ਹਨ ਕਿ ਨਵੀਂ ਤਕਨੀਕ ਨੇ ਉਨ੍ਹਾਂ ਦੇ ਕਾਰੋਬਾਰ ਲਈ ਮੁਸ਼ਕਲਾਂ ਖੜੀਆਂ ਕਰ ਦਿੱਤੀਆਂ ਹਨ। ਉਦਾਹਰਨ ਲਈ ਐੱਸਐੱਮਐੱਸ ਸੇਵਾ ਨੂੰ ਵਾਟਸ ਐੱਪ ਵਰਗੇ ਲਗਭਗ ਮੁਫ਼ਤ ਐੱਪ ਨੇ ਖ਼ਤਮ ਹੀ ਕਰ ਦਿੱਤਾ ਹੈ।

ਇਸ ਲਈ ਉਹ ਅਜਿਹੀ ਸੇਵਾਵਾਂ ਲਈ ਜ਼ਿਆਦਾ ਰੇਟ ਵਸੂਲਣ ਦੀ ਕੋਸ਼ਿਸ਼ ਵਿੱਚ ਹਨ ਜੋ ਉਨ੍ਹਾਂ ਦੇ ਕਾਰੋਬਾਰ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ। ਹਾਲਾਂਕਿ ਇੰਟਰਨੈੱਟ ਸਰਫਿੰਗ ਵਰਗੀਆਂ ਸੇਵਾਵਾਂ ਘੱਟ ਰੇਟ ਉੱਤੇ ਹੀ ਦਿੱਤੀ ਜਾ ਰਹੀ ਹੈ।

ਇਹ ਅਹਿਮ ਕਿਉਂ ਹੈ?

ਇੱਕ ਸਵਾਲ ਇਹ ਵੀ ਹੈ ਕਿ ਇੰਟਰਨੈੱਟ ਨਿਰਪੱਖਤਾ ਤੁਹਾਡੇ ਲਈ ਮਹੱਤਵਪੂਰਨ ਕਿਉਂ ਹੈ? ਇਸ ਤੋਂ ਮੁੱਕਰਨ ਦਾ ਇੱਕ ਮਤਲਬ ਇਹ ਵੀ ਹੈ ਕਿ ਤੁਹਾਡੇ ਖ਼ਰਚੇ ਵੱਧ ਸਕਦੇ ਹਨ ਅਤੇ ਬਦਲ ਸੀਮਤ ਹੋ ਸਕਦੇ ਹਨ।

ਉਦਾਹਰਨ ਲਈ ਸਕਾਈਪ ਵਰਗੀ ਇੰਟਰਨੈੱਟ ਕਾਲਿੰਗ ਸਹੂਲਤ ਦੀ ਵਜ੍ਹਾ ਨਾਲ ਮੋਬਾਈਲ ਕਾਲਾਂ 'ਤੇ ਅਸਰ ਪੈ ਸਕਦਾ ਹੈ ਕਿਉਂਕਿ ਲੰਮੀ ਦੂਰੀ ਦੀਆਂ ਫ਼ੋਨ ਕਾਲਾਂ ਦੇ ਲਿਹਾਜ਼ ਨਾਲ ਸਕਾਈਪ ਸਸਤਾ ਹੈ।

ਇਹ ਟੈਲੀਕਾਮ ਸੇਵਾ ਦੇਣ ਵਾਲੀਆਂ ਕੰਪਨੀਆਂ ਨੂੰ ਨੁਕਸਾਨ ਪਹੁੰਚਾ ਰਿਹਾ ਸੀ। ਇਸ ਨਵੀਂ ਹਕੀਕਤ ਦੇ ਮੁਤਾਬਿਕ ਆਪਣੇ ਆਪ ਨੂੰ ਢਾਲਣ ਦੀ ਬਜਾਏ ਕੰਪਨੀਆਂ ਨੇ ਸਕਾਇਪ ਉੱਤੇ ਕੀਤੀਆਂ ਜਾਣ ਵਾਲੀਆਂ ਫ਼ੋਨ ਕਾਲਾਂ ਲਈ ਡਾਟਾ ਕੀਮਤਾਂ ਵਧਾ ਦਿੱਤੀਆਂ।

ਖ਼ਿਲਾਫ਼ ਦਲੀਲ

ਇੰਟਰਨੈੱਟ ਦੀ ਨਿਰਪੱਖਤਾ ਦੇ ਖ਼ਿਲਾਫ਼ ਕਿਹੜੀਆਂ ਦਲੀਲਾਂ ਦਿੱਤੀਆਂ ਜਾਂਦੀਆਂ ਹਨ? ਇੰਟਰਨੈੱਟ ਦੀ ਨਿਰਪੱਖਤਾ ਨੂੰ ਕਿਸੇ ਕਨੂੰਨ ਦੀ ਜ਼ਰੂਰਤ ਹੋਵੇਗੀ।

ਇੱਕ ਮਜ਼ਬੂਤ ਦਲੀਲ ਇਹ ਦਿੱਤੀ ਜਾ ਰਹੀ ਹੈ ਕਿ ਸਰਕਾਰ ਨੂੰ ਆਜ਼ਾਦ ਬਾਜ਼ਾਰ ਦੇ ਕਾਰੋਬਾਰਾਂ ਵਿੱਚ ਦਖ਼ਲ ਨਹੀਂ ਦੇਣਾ ਚਾਹੀਦਾ। ਮੁਕਾਬਲੇ ਵਾਲੇ ਆਜ਼ਾਦ ਬਾਜ਼ਾਰ ਵਿੱਚ ਜੋ ਸਭ ਤੋਂ ਘੱਟ ਕੀਮਤਾਂ ਉੱਤੇ ਸਭ ਤੋਂ ਚੰਗੀ ਸੇਵਾ ਦੇਵੇਗਾ, ਉਸ ਨੂੰ ਜਿੱਤਣਾ ਚਾਹੀਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)