ਯੇਰੋਸ਼ਲਮ ਮਾਮਲਾ: ਇੰਤੀਫਾਦਾ ਦਾ ਐਲਾਨ ਹੁੰਦਿਆਂ ਹੀ ਭੜਕੀ ਹਿੰਸਾ

ਅਮਰੀਕਾ ਵੱਲੋਂ ਯੇਰੋਸ਼ਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਐਲਾਨੇ ਜਾਣ ਤੋਂ ਬਾਅਦ ਫਿਲਿਸਤੀਨ ਦੇ ਕੱਟੜਪੰਥੀ ਸੰਗਠਨ ਹਮਾਸ ਨੇ ਨਵੇਂ ਇੰਤੀਫਾਦਾ ਜਾਂ ਬਗਾਵਤ ਦਾ ਐਲਾਨ ਕੀਤਾ ਹੈ। ਗਾਜ਼ਾ 'ਚ ਸੰਗਠਨ ਦੇ ਮੁਖੀ ਇਸਮਾਈਲ ਹਨੀਏਹ ਨੇ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ।

ਇਜ਼ਰਾਈਲ ਦੇ ਕਬਜ਼ੇ ਵਾਲੇ ਵੈਸਟ ਬੈਂਕ ਅਤੇ ਗਾਜ਼ਾ ਪੱਟੀ 'ਚ ਇੱਕ ਦਿਨ ਦਾ ਰੋਸ ਪ੍ਰਦਰਸ਼ਨ ਕੀਤਾ ਗਿਆ। ਮੁਜਾਹਰਾਕਾਰੀਆਂ ਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦਾ ਪੁਤਲਾ ਸਾੜਿਆ।

ਮਾਸਕ ਪਾਈ ਇੱਕ ਫਿਲਿਸਤੀਨੀ ਪ੍ਰਦਰਸ਼ਨਕਾਰੀ। ਹਿੰਸਕ ਝੜਪ ਦੌਰਾਨ 31 ਫਿਲਿਸਤੀਨੀ ਲੋਕਾਂ ਦੇ ਜ਼ਖਮੀ ਹੋਣ ਦੀਆਂ ਖ਼ਬਰਾਂ ਹਨ। ਜ਼ਿਆਦਾਤਰ ਲੋਕ ਰਬੜ ਦੀਆਂ ਗੋਲੀਆਂ ਤੇ ਹੰਝੂ ਗੈਸ ਕਾਰਨ ਜ਼ਖਮੀ ਹੋਏ ਹਨ। ਇੱਕ ਸ਼ਖਸ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ।

ਇਜ਼ਰਾਈਲੀ ਪੁਲਿਸ ਮੁਲਾਜ਼ਮ ਦੀ ਫਿਲਿਸਤੀਨੀ ਪ੍ਰਦਰਸ਼ਨਕਾਰੀ ਨਾਲ ਯੇਰੋਸ਼ਲਮ ਦੇ ਪੁਰਾਣੇ ਸ਼ਹਿਰ ਵਿੱਚ ਦਮਾਸਕਸ ਗੇਟ ਕੋਲ ਝੜਪ।

ਹਿੰਸਾ ਦੌਰਾਨ ਇਜ਼ਰਾਈਲੀ ਪੁਲਿਸ ਦੇ ਹੱਥੇ ਚੜ੍ਹਿਆ ਪ੍ਰਦਰਸ਼ਨਕਾਰੀ ਨੌਜਵਾਨ।

ਪੁਰਾਣੇ ਸ਼ਹਿਰ 'ਚ ਪ੍ਰਦਰਸ਼ਨਕਾਰੀਆਂ ਨੂੰ ਭਜਾਉਂਦੇ ਹੋਏ ਪੁਲਿਸ ਮੁਲਾਜ਼ਮ। ਮਹਿਲਾ ਪੁਲਿਸ ਮੁਲਾਜ਼ਮ ਨੂੰ ਰੋਕਦਾ ਹੋਇਆ ਇੱਕ ਬਜ਼ੁਰਗ।

ਇਜ਼ਰਾਈਲੀ ਸੁਰੱਖਿਆ ਬਲਾਂ ਨਾਲ ਫਿਲਿਸਤੀਨੀ ਪ੍ਰਦਰਸ਼ਨਕਾਰੀਆਂ ਦੀ ਭਿੜੰਤ। ਪੁਲਿਸ ਵੱਲੋਂ ਹੰਝੂ ਗੈਸ ਦੇ ਗੋਲੇ ਵੀ ਛੱਡੇ ਗਏ ਤੇ ਫਾਇਰਿੰਗ ਵੀ ਕੀਤੀ ਗਈ। ਵੈਸਟ ਬੈਂਕ ਦੇ ਰਾਮਲ੍ਹਾਹ ਇਲਾਕੇ ਦੀ ਤਸਵੀਰ। ਇਜ਼ਰਾਇਲ ਨੇ ਇਸ ਇਲਾਕੇ 'ਚ ਵਾਧੂ ਫੋਰਸ ਦੀ ਤਾਇਨਾਤੀ ਕੀਤੀ ਹੈ।