ਮੈਨੂੰ ਪਾਕਿਸਤਾਨ 'ਤੇ ਭਾਰਤ ਦੀ ਜਿੱਤ ਦਾ ਮੋਹਰਾ ਨਾ ਬਣਾਓ- ਕਵਲਪ੍ਰੀਤ ਕੌਰ

ਤਸਵੀਰ ਸਰੋਤ, KAWALPREET KAUR
ਇੱਕ 'ਪਾਕਿਸਤਾਨ ਡਿਫੈਂਸ' ਬਲਾਗ ਦਾ ਟਵਿੱਟਰ ਅਕਾਊਂਟ ਮਾਈਕਰੋ ਬਲਾਗਿੰਗ ਸਾਈਟ ਟਵਿੱਟਰ ਵੱਲੋਂ ਉਸ ਵੇਲੇ ਬੰਦ ਕਰ ਦਿੱਤਾ ਗਿਆ ਜਦੋਂ ਇੱਕ ਭਾਰਤੀ ਵਿਦਿਆਰਥਣ ਦੀ ਤਸਵੀਰ ਨਾਲ ਛੇੜਛਾੜ ਕੀਤੀ ਗਈ।
ਤਸਵੀਰ ਵਿੱਚ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਵਿਦਿਆਰਥਣ ਆਪਣੇ ਦੇਸ ਤੋਂ ਨਫ਼ਰਤ ਕਰਦੀ ਹੈ। ਭਾਰਤੀ ਮੀਡੀਆ ਨੇ ਇਸ ਮੁੱਦੇ 'ਤੇ ਭਾਰਤ ਦੀ ਪਾਕਿਸਤਾਨ 'ਤੇ ਜਿੱਤ ਵਜੋਂ ਪੇਸ਼ ਕੀਤਾ ਹੈ।
ਵਿਦਿਆਰਥਣ ਕਵਲਪ੍ਰੀਤ ਕੌਰ ਦਾ ਕਹਿਣਾ ਹੈ ਕਿ ਉਹ ਇਸ ਨੂੰ ਇੰਝ ਪੇਸ਼ ਕੀਤੇ ਜਾਣ ਤੋਂ ਸੰਤੁਸ਼ਟ ਨਹੀਂ ਹੈ।
ਟਵੀਟ ਵਿੱਚ ਕੀ ਕਿਹਾ ਹੈ?
ਅਸਲੀ ਟਵੀਟ ਜੋ ਕਿ ਕਵਲਪ੍ਰੀਤ ਕੌਰ ਨੇ ਪੋਸਟ ਕੀਤਾ ਸੀ, ਉਸ ਵਿੱਚ ਉਹ ਦਿੱਲੀ ਦੀ 16 ਸੈਂਚੁਰੀ ਜਾਮਾ ਮਸਜਿਦ ਦੇ ਬਾਹਰ ਖੜ੍ਹੀ ਸੀ। ਉਸ ਨੇ ਹੱਥ ਵਿੱਚ ਤਖਤੀ ਫੜੀ ਹੈ।
ਇਸ 'ਤੇ ਲਿਖਿਆ ਹੈ, "ਮੈਂ ਭਾਰਤ ਦੀ ਨਾਗਰਿਕ ਹਾਂ ਤੇ ਮੈਂ ਸੰਵਿਧਾਨ ਦੀ ਨਿਰਪੱਖਤਾ ਦਾ ਸਨਮਾਨ ਕਰਦੀ ਹਾਂ। ਮੈਂ ਆਪਣੇ ਮੁਲਕ 'ਚ ਮੁਸਲਮਾਨਾਂ ਦੀ ਭੀੜ ਵੱਲੋਂ ਕਤਲ ਕੀਤੇ ਜਾਣ ਦੇ ਖ਼ਿਲਾਫ ਲਿਖਾਂਗੀ #CitizensAgainstMobLynching"
ਕਵਲਪ੍ਰੀਤ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਤਸਵੀਰ ਜੂਨ ਵਿੱਚ ਦੇਸ ਭਰ ਵਿੱਚ ਚੱਲੀ #NotInMyname ਮੁਹਿੰਮ ਦੇ ਤਹਿਤ ਖਿੱਚੀ ਗਈ ਸੀ।
ਇਹ ਮੁਹਿੰਮ ਮੁਸਲਮਾਨਾਂ ਅਤੇ ਦਲਿਤਾਂ 'ਤੇ ਗਊ ਰੱਖਿਅਕਾਂ ਵੱਲੋਂ ਹੋ ਰਹੇ ਹਮਲੇ ਦੇ ਵਿਰੋਧ ਵਿੱਚ ਖਿੱਚੀ ਗਈ ਸੀ।
'ਪਾਕਿਸਤਾਨੀ ਡਿਫੈਂਸ' ਵੱਲੋਂ ਕੀ ਲਿਖਿਆ ਗਿਆ?
ਪਾਕਿਸਤਾਨ ਡਿਫੈਂਸ ਬਲਾਗ ਵੱਲੋਂ ਛੇੜਛਾੜ ਕਰਕੇ ਤਖ਼ਤੀ 'ਤੇ ਬਦਲ ਕੇ ਇਹ ਲਿਖ ਦਿੱਤਾ ਗਿਆ, "ਮੈਂ ਇੱਕ ਭਾਰਤੀ ਹਾਂ ਪਰ ਭਾਰਤ ਤੋਂ ਨਫ਼ਰਤ ਕਰਦੀ ਹਾਂ, ਕਿਉਂਕਿ ਭਾਰਤ ਇੱਕ ਬਸਤੀਵਾਦੀ ਸ਼ਕਤੀ ਹੈ। ਭਾਰਤ ਨੇ ਨਾਗਾ, ਕਸ਼ਮੀਰੀ, ਮਣੀਪੁਰੀ, ਹੈਦਰਾਬਾਦ, ਜੂਨਾਗੜ੍ਹ, ਸਿੱਕਿਮ, ਮਿਜ਼ੋਰਮ ਤੇ ਗੋਆ 'ਤੇ ਕਬਜ਼ਾ ਕੀਤਾ ਹੈ।"

ਤਸਵੀਰ ਸਰੋਤ, KAWALPREET KAUR
ਇੱਕ ਹੋਰ ਟਵੀਟ ਵਿੱਚ ਲਿਖਿਆ ਸੀ, "ਭਾਰਤੀਆਂ ਨੂੰ ਅਖੀਰ ਅਹਿਸਾਸ ਹੋ ਰਿਹਾ ਹੈ, ਉਨ੍ਹਾਂ ਦਾ ਦੇਸ ਅਸਲ ਵਿੱਚ ਬਸਤੀਵਾਦੀ ਸ਼ਕਦੀ ਹੈ।"
ਸਮੱਗਰੀ ਉਪਲਬਧ ਨਹੀਂ ਹੈ
ਹੋਰ ਦੇਖਣ ਲਈ Facebookਬਾਹਰੀ ਸਾਈਟਾਂ ਦੀ ਸਮਗਰੀ ਲਈ ਬੀਬੀਸੀ ਜ਼ਿੰਮੇਵਾਰ ਨਹੀਂ ਹੈEnd of Facebook post
ਪਾਕਿਸਤਾਨ ਡਿਫੈਂਸ ਕੀ ਹੈ?
ਪਾਕਿਸਤਾਨ ਡਿਫੈਂਸ, ਜਿਸ ਦੇ ਅਕਾਊਂਟ ਵਿੱਚ ਲਿਖਿਆ ਹੈ, ''ਪਾਕਿਸਤਾਨੀ ਰੱਖਿਆ, ਕੂਟਨੀਤਿਕ ਮਾਮਲੇ, ਸੁਰੱਖਿਆ ਮੁੱਦੇ, ਵਿਸ਼ਵ ਰੱਖਿਆ ਤੇ ਫੌਜੀ ਮਾਮਲਿਆਂ ਲਈ ਇੱਕ ਸਰੋਤ।'' ਇਹ ਪਾਕਿਸਤਾਨੀ ਸਰਕਾਰ ਦਾ ਅਧਿਕਾਰਤ ਅਕਾਉਂਟ ਨਹੀਂ ਹੈ।
ਹਾਲਾਂਕਿ ਫੌਜ ਦੇ ਕਈ ਮੈਂਬਰਾਂ ਤੇ ਪਾਕਿਸਤਾਨੀ ਬੁਲਾਰਿਆਂ ਵੱਲੋਂ ਇਸ ਨੂੰ ਫੋਲੋ ਕੀਤਾ ਜਾਂਦਾ ਹੈ। ਵਿਸ਼ਲੇਸ਼ਕ ਮੰਨਦੇ ਹਨ ਕਿ ਇਹ ਹਾਕਮਧਿਰ ਦਾ ਏਜੰਡਾ ਫੋਲੋ ਕਰਦਾ ਹੈ।
ਇਹ ਸੱਜੇ ਪੱਖੀ ਵਿਚਾਰਧਾਰਾ ਫੈਲਾਉਣ ਲਈ ਜਾਣਿਆ ਜਾਂਦਾ ਹੈ। ਇਸ ਬਲਾਗ ਨੇ ਬੀਬੀਸੀ ਨਾਲ ਗੱਲਬਾਤ ਕਰਨ ਤੋਂ ਹਾਲਾਂਕਿ ਇਨਕਾਰ ਕਰ ਦਿੱਤਾ।

ਤਸਵੀਰ ਸਰੋਤ, @auwn_/TWITTER
ਕਵਲਪ੍ਰੀਤ ਕੌਰ ਨੇ ਦੱਸਿਆ ਕਿ ਉਸ ਨੂੰ ਇਸ ਤਸਵੀਰ ਬਾਰੇ ਉਸ ਦੇ ਇੱਕ ਦੋਸਤ ਨੇ ਦੱਸਿਆ ਜਦੋਂ ਇਹ ਤਸਵੀਰ ਪਾਕਿਸਤਾਨ ਡਿਫੈਂਸ ਵੱਲੋਂ ਪੋਸਟ ਕਰ ਦਿੱਤੀ ਗਈ।
ਉਨ੍ਹਾਂ ਬੀਬੀਸੀ ਨੂੰ ਦੱਸਿਆ, "ਮੈਂ ਦੇਖਿਆ ਕਿ ਇਹ ਅਕਾਉਂਟ ਤਸਦੀਕ ਕੀਤਾ ਹੋਇਆ ਸੀ। ਇਸ ਲਈ ਮੈਂ ਟਵੀਟ ਕਰਕੇ ਇਹ ਟਵੀਟ ਹਟਾਉਣ ਤੇ ਮੁਆਫ਼ੀ ਮੰਗਣ ਲਈ ਕਿਹਾ, ਤਾਕਿ ਇਹ ਮਾਮਲਾ ਉੱਥੇ ਹੀ ਨਿਪਟ ਜਾਵੇ। ਉਨ੍ਹਾਂ ਨੇ ਦੁਬਾਰਾ ਟਵੀਟ ਕਰਕੇ ਜਵਾਬ ਦਿੱਤਾ ਕਿ ਇਹ ਭਾਰਤੀਆਂ ਨੂੰ ਅਲਰਟ ਕਰਨ ਲਈ ਹੈ ਕਿ ਉਨ੍ਹਾਂ ਨੇ ਕਸ਼ਮੀਰ ਨਾਲ ਕੀ ਕੀਤਾ ਹੈ ਜੋ ਕਿ ਬੇਅਰਥ ਸੀ।"
ਕਵਲਪ੍ਰੀਤ ਨੇ ਫਿਰ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਟਵਿੱਟਰ ਅਕਾਉਂਟ ਬਾਰੇ ਰਿਪੋਰਟ ਕੀਤਾ ਜਾਵੇ।

ਤਸਵੀਰ ਸਰੋਤ, @azkhawaja1/TWITTER
ਭਾਰਤੀ ਮੀਡੀਆ ਵਿੱਚ ਸੁਰਖੀਆਂ ਬਣਨ ਤੋਂ ਥੋੜੀ ਦੇਰ ਬਾਅਦ ਇਹ ਟਵਿੱਟਰ ਅਕਾਉਂਟ ਹਟਾ ਦਿੱਤਾ ਗਿਆ। ਕੁਝ ਲੋਕਾਂ ਨੇ ਸਮਝਿਆ ਕਿ ਇਹ ਪਾਕਿਸਤਾਨ ਦੇ ਰੱਖਿਆ ਮੰਤਰਾਲੇ ਦਾ ਅਕਾਉਂਟ ਸੀ।
ਕਵਲਪ੍ਰੀਤ ਨੇ ਕਿਹਾ ਕਿ ਉਹ ਇਸ ਕਾਰਵਾਈ ਤੋਂ ਖੁਸ਼ ਸੀ, ਪਰ ਕੁਝ ਹੀ ਦੇਰ ਬਾਅਦ ਭਾਰਤ ਦੀ ਪਾਕਿਸਤਾਨ ਖਿਲਾਫ਼ ਜਿੱਤ ਦੀ ਸੂਚਕ ਬਣ ਗਈ।
ਹਾਲਾਂਕਿ ਉਸ ਨੇ ਕਈ ਵਾਰੀ ਅਪੀਲ ਕੀਤੀ ਕਿ ਇਸ ਮਾਮਲੇ ਨੂੰ ਭਾਰਤ ਬਨਾਮ ਪਾਕਿਸਤਾਨ ਨਾ ਬਣਾਇਆ ਜਾਵੇ ਅਤੇ ਤੇ ਨਾ ਹੀ ਇਸ ਨੂੰ ਸਨਸਨੀਖੇਜ਼ ਮੁੱਦਾ ਬਣਾਇਆ ਜਾਵੇ।
'ਮੋਹਰੇ ਵਾਂਗ ਨਾ ਹੋਵੇ ਵਰਤੋਂ'
ਕੁਝ ਦੇਰ ਬਾਅਦ ਕਵਲ ਨੇ ਫੇਸਬੁੱਕ ਪੋਸਟ 'ਤੇ ਲਿਖਿਆ, "ਆਖਰੀ ਚੀਜ਼ ਜੋ ਮੈਂ ਚਾਹੁੰਦੀ ਹਾਂ ਕਿ ਭਾਰਤ ਤੇ ਪਾਕਿਸਤਾਨ ਵਿਰੋਧੀ ਭਾਵਨਾਵਾਂ ਨੂੰ ਭੜਕਾਉਣ ਲਈ ਮੈਨੂੰ ਮੋਹਰਾ ਨਾ ਬਣਾਇਆ ਜਾਵੇ।"
ਬੀਬੀਸੀ ਨਾਲ ਗੱਲਬਾਤ ਕਰਦਿਆਂ ਉਸ ਨੇ ਕਿਹਾ ਕਿ ਜ਼ਿਆਦਾ ਪਰੇਸ਼ਾਨ ਕਰਨ ਵਾਲੀ ਗੱਲ ਇਹ ਸੀ ਕਿ ਇਹੀ ਤਸਵੀਰ ਪਹਿਲਾਂ ਸੱਜੇ-ਪੱਖੀ ਭਾਰਤੀਆਂ ਵੱਲੋਂ ਇਸਤੇਮਾਲ ਕੀਤੀ ਜਾ ਚੁੱਕੀ ਸੀ।
"ਮੈਂ ਸਾਈਬਰ ਸੁਰੱਖਿਆ ਸੈੱਲ ਨੂੰ ਸ਼ਿਕਾਇਤ ਕੀਤੀ, ਪਰ ਕਿਸੇ ਨੇ ਵੀ ਜਵਾਬ ਦੇਣਾ ਜ਼ਰੂਰੀ ਨਹੀਂ ਸਮਝਿਆ। ਇਸ ਦਾ ਮਤਲਬ ਕੀ ਹੋਇਆ। ਪਾਕਿਸਤਾਨੀ ਸੱਜੇ ਪੱਖੀਆਂ ਦੇ ਅਕਾਉਂਟ ਤੋਂ ਮੇਰੇ 'ਤੇ ਨਿਸ਼ਾਨਾ ਸਹੀ ਨਹੀਂ ਹੈ, ਪਰ ਜਦੋਂ ਭਾਰਤ 'ਚ ਅਜਿਹਾ ਹੁੰਦਾ ਹੈ ਤਾਂ ਕੀ ਇਹ ਸਹੀ ਹੈ?"
ਉਸ ਨੇ ਕਿਹਾ ਕਿ ਇਸ ਗੱਲ 'ਤੇ ਕਿਸੇ ਨੇ ਧਿਆਨ ਨਹੀਂ ਦਿੱਤਾ ਕਿ ਭਾਰਤ ਵਿੱਚ ਅਜ਼ਾਦ ਅਵਾਜ਼ਾਂ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਸੱਜੇ ਪੱਖੀ ਸੰਸਥਾਵਾਂ ਦੇ ਨਿਸ਼ਾਨੇ 'ਤੇ ਰਹੀਆਂ ਹਨ।
"ਬਹੁਤ ਸਾਰੇ ਲੋਕਾਂ ਨੂੰ ਟਰੋਲ ਕੀਤਾ ਜਾਂਦਾ ਹੈ। ਇੱਥੋਂ ਤੱਕ ਕਿ ਮੌਤ ਦੀ ਧਮਕੀ ਤੱਕ ਦਿੱਤੀ ਜਾਂਦੀ ਹੈ। ਇੰਨਾ ਜ਼ਿਆਦਾ ਕਿ ਬਹੁਤ ਲੋਕਾਂ ਨੇ ਸਰਕਾਰ ਦੀ ਨਿੰਦਾ ਕਰਨਾ ਬੰਦ ਕਰਨਾ ਹੀਬੇਹਤਰ ਸਮਝਿਆ। ਮੈਂ ਆਪਣੇ ਦੇਸਵਾਸੀਆਂ ਤੋਂ ਵੀ ਕੁਝ ਜਵਾਬਦੇਹੀ ਦੀ ਉਮੀਦ ਕਰਦੀ ਹਾਂ।"












