ਨੈਸ਼ਨਲ ਪੋਰਟ੍ਰੇਟ ਗੈਲਰੀਜ਼ ਪੋਰਟਰੇਟਸ ਆਫ ਟੇਲਰ ਵੇਸਿੰਗ ਪ੍ਰਾਇਜ਼ ਦੀਆਂ ਤਸਵੀਰਾਂ

ਪੋਰਟਰੇਟ ਸੈੱਲੂਨ ਐਵਾਰਡ ਫੋਟੋਆਂ 2017 ਵਿੱਚ ਸ਼ਾਮਲ ਕੀਤੀਆਂ ਗਈਆਂ ਸਨ, ਉਨ੍ਹਾਂ ਵਿੱਚੋਂ ਕੁਝ ਨੂੰ ਟੇਲਰ ਵੇਜਿੰਗ ਨੈਸ਼ਨਲ ਪੋਰਟਰੇਟ ਫੋਟੋਗ੍ਰਾਫਿਕ ਪ੍ਰਾਇਜ਼ ਨੇ ਰੱਦ ਕਰ ਦਿੱਤਾ ਸੀ।

ਇਹ ਪੁਰਸਕਾਰ 2011 ਵਿੱਚ ਕੈਰਲ ਈਵਨਜ਼ ਅਤੇ ਜੇਮਜ਼ ਓ ਜੇਨਿੰਕਸ ਨੇ ਸਥਾਪਤ ਕੀਤਾ ਸੀ।

ਕਲਾਕਾਰ ਜੂਲੀ ਕੋਕਬਰਨ ਨੇ ਲੰਡਨ ਫੀਲਡਜ਼ ਵਿੱਚ 16 ਨਵੰਬਰ 2017 ਨੂੰ ,ਇਸ ਸਾਲ ਦੀ ਪ੍ਰਦਰਸ਼ਨੀ ਲਈ ਇਨ੍ਹਾਂ 46 ਫੋਟੋਆਂ ਦੀ ਚੋਣ ਕੀਤੀ।

ਉਹ ਕਹਿੰਦੀ ਹੈ, "ਮੈਂ ਸੋਚਿਆ ਕਿ ਰੱਦ ਕੀਤੀਆਂ ਗਈਆਂ ਤਸਵੀਰਾਂ ਵਿੱਚੋਂ ਚੋਣ ਕਰਨੀ ਸੌਖੀ ਹੋਵੇਗੀ । ਪਰ ਇਹ ਬਹੁਤ ਮੁਸ਼ਕਲ ਕੰਮ ਸੀ. ਇਸ ਪ੍ਰਕਿਰਿਆ ਵਿੱਚ, ਮੇਰਾ ਗਿਆਨ ਵਧਿਆ ਬਹੁਤ ਸਾਰੀਆਂ ਤਸਵੀਰਾਂ ਨੇ ਮੇਰੇ ਦਿਲ ਨੂੰ ਛੂਹ ਲਿਆ।"

ਹੈਰੀ ਬਾਰਡਨ ਨੇ ਕਿਹਾ ਹ, "ਇਹ ਤਸਵੀਰ ਮੇਰੇ ਬੇਟੇ ਆਸਕਰ ਦੀ ਹੈ." ਇਸ ਚਿੱਤਰ ਨੂੰ ਖਿੱਚਣ ਦੀ ਇੱਛਾ ਉਦੋਂ ਆਈ ਜਦੋਂ ਮੈਂ ਉਸਦੇ ਕੋਟ 'ਤੇ ਬੈਜ ਦੀ ਚਮਕ ਦੇਖੀ, ਅਤੇ ਮੈਨੂੰ ਲੱਗਾ ਕਿ ਇਹ ਸਕੂਲ ਪ੍ਰਤੀ ਬਚਨਬੱਧਤਾ ਨੂੰ ਦਰਸਾਉਂਦਾ ਹੈ।

ਮੈਰੀ ਦੀ ਇਹ ਤਸਵੀਰ ਡੀਨ ਬੇਲਚਰ ਦੁਆਰਾ ਖਿੱਚੀ ਗਈ ਸੀ। ਮੈਰੀ ਦੱਖਣੀ ਲੰਡਨ ਵਿਚ ਸਥਿਤ ਮਾਨਸਿਕ ਰੋਗੀਆਂ ਦੇ ਹਸਪਤਾਲ ਵਿੱਚ ਰਹਿੰਦੀ ਹੈ।

ਕ੍ਰਿਸ ਦਾ ਇਹ ਫੋਟੋ ਲਿਨ ਫੋਗਿਟ ਨੇ ਖਿੱਚੀ ਹੈ। ਕ੍ਰਿਸ ਇਕ ਕਲਾਕਾਰ ਹੈ ਅਤੇ ਉਸ ਦੇ ਸਿਰ ਚ ਸੱਟ ਲੱਗ ਗਈ ਹੈ।

ਇਹ ਤਸਵੀਰ ਲੈਵਿਸ ਖ਼ਾਨ ਦੁਆਰਾ ਵੈਸਟਮਿੰਸਟਰ ਅਤੇ ਲੰਡਨ ਵਿੱਚ ਚੈਲਸੀਆ ਦੇ ਹਸਪਤਾਲਾਂ ਵਿੱਚ ਤਾਇਨਾਤ ਲੋਕਾਂ ਦੀਆਂ ਫੋਟੋਆਂ ਦੀ ਲੜੀ ਲਈ ਖਿੱਚੀ ਗਈ।

ਫਿਲਿਸ ਦੀ ਇਹ ਫੋਟੋ ਦੱਖਣੀ ਲੰਡਨ ਦੇ ਟੂਲੂਸ ਹਿਲ ਵਿਚ ਮਾਰਕ ਐਟਕਨ ਦੁਆਰਾ ਖਿੱਚੀ ਗਈ ਹੈ।

ਇਹ ਪੱਛਮੀ ਲੰਡਨ ਦੇ ਟ੍ਰਾਇਲਿਕ ਟਾਵਰ ਤੋਂ ਲਈਆਂ ਤਸਵੀਰਾਂ ਵਿੱਚੋਂ ਇੱਕ ਹੈ। ਨਿਕੋਲਾ ਮੂਰੇਹੈਡ ਦੀ ਇਹ ਤਸਵੀਰ ਐਡੀਥ ਦੁਆਰਾ ਖਿੱਚੀ ਗਈ ਹੈ।

ਜੋੜੋ ਭੈਣ ਭਰਾ ਜੋਹ ਅਤੇ ਡਿਊਕ ਬ੍ਰੁਕਸ ਦੀ ਤਸਵੀਰ ਲੀ ਸਾਰਾ ਨੇ ਖਿੱਚੀ ਹੈ।

ਮੈਟ ਮੈਕਪੇਕੇ ਨੇ ਕੈਰਲ ਦੀ ਤਸਵੀਰ ਲਈ।

ਬ੍ਰਿਟੇਨ ਦੇ ਲੇਬਰ ਆਗੂ ਜੇਰੇਮੀ ਕੌਰਬਿਨ ਦੀ ਇਹ ਫੋਟੋ ਟੌਮ ਬੀਅਰਸ ਦੁਆਰਾ ਲਈ ਗਈ ਸੀ, ਜਿਸਨੂੰ ਇੱਕ ਮੈਗਜ਼ੀਨ ਲਈ ਸ਼ਾਰਟਲਿਸਟ ਕੀਤਾ ਗਿਆ ਸੀ।

ਇਨ੍ਹਾਂ 46 ਪੋਰਟਰੇਟ ਫੋਟੋਆਂ ਦੀ ਪ੍ਰਦਰਸ਼ਨੀ 23 ਨਵੰਬਰ ਤੋਂ 7 ਦਸੰਬਰ ਤੱਕ ਲੰਡਨ ਵਿੱਚ ਐਟ੍ਰੀਅਮ ਵਿਖੇ ਦੇਖੀ ਜਾ ਸਕਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)