You’re viewing a text-only version of this website that uses less data. View the main version of the website including all images and videos.
100 ਅਰਬ ਡਾਲਰ ਗਬਨ ਦੇ "ਪੱਕੇ ਸਬੂਤ" ਅਟਾਰਨੀ ਜਰਨਲ ਦਾ ਖੁਲਾਸਾ
ਦੇਸ ਦੇ ਅਟਰਨੀ ਜਰਨਲ ਦਾ ਕਹਿਣਾ ਹੈ ਕਿ ਪਿਛਲੇ ਦਹਾਕਿਆਂ ਦੌਰਾਨ ਘੱਟੋ-ਘੱਟ 100 ਅਰਬ ਡਾਲਰ ਦੀ ਦੁਰਵਰਤੋਂ ਹੋਈ ਹੈ।
ਸ਼ੇਖ ਸਉਦ ਅਲ ਮੋਜਿਬ ਨੇ ਦੱਸਿਆ ਕਿ ਸ਼ੁੱਕਰਵਾਰ ਦੀ ਰਾਤ 201 ਲੋਕਾਂ ਨੂੰ ਪੁੱਛ-ਪੜਤਾਲ ਲਈ ਫੜਿਆ ਗਿਆ ਹੈ।
ਉਨ੍ਹਾਂ ਨੇ ਕਿਸੇ ਦਾ ਨਾਂ ਨਹੀਂ ਲਿਆ। ਹਾਂ, ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵਿੱਚ ਰਾਜਕੁਮਾਰ, ਸੀਨੀਅਰ ਮੰਤਰੀ ਅਤੇ ਸਨਅਤਕਾਰ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ, "ਇਸ ਗਲਤੀ ਦੇ ਪੱਕੇ ਸਬੂਤ ਹਨ।"
ਆਰਥਿਕ ਗਤੀਵਿਧੀਆਂ ਤੇ ਅਸਰ ਨਹੀਂ
ਉਨ੍ਹਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਇਸ ਨਾਲ਼ ਸਲਤਨਤ ਦੀਆਂ ਸਧਾਰਨ ਆਰਥਿਕ ਗਤੀਵਿਧੀਆਂ ਤੇ ਅਸਰ ਨਹੀਂ ਹੋਵੇਗਾ ਅਤੇ ਮਹਿਜ਼ ਨਿੱਜੀ ਖਾਤੇ ਸੀਲ ਕੀਤੇ ਗਏ ਹਨ।
ਸ਼ੇਖ ਨੇ ਦੱਸਿਆ ਕਿ 32 ਸਾਲਾ ਯੁਵਰਾਜ ਮੋਹੰਮਦ ਬਿਨ ਸਾਲਮਨ ਦੀ ਅਗਵਾਈ ਵਿੱਚ ਬਣੀ ਸੁਪਰੀਮ ਐਂਟੀ-ਕੁਰਪਸ਼ਨ ਕਮੇਟੀ ਦੀ ਜਾਂਚ ਤੇਜ਼ੀ ਫ਼ੜ ਰਹੀ ਹੈ।
ਉਨ੍ਹਾਂ ਦੱਸਿਆ ਕਿ ਪੁੱਛ-ਪੜਤਾਲ ਲਈ ਸੱਦੇ ਗਏ 208 ਲੋਕਾਂ ਵਿੱਚੋਂ ਸੱਤ ਨੂੰ ਬਿਨਾਂ ਇਲਜ਼ਾਮ ਦੇ ਜਾਣ ਦਿੱਤਾ ਗਿਆ ਹੈ।
ਹਾਲਾਂਕਿ ਭ੍ਰਿਸ਼ਟਾਚਾਰ ਦਾ ਸੰਭਾਵੀ ਪੱਧਰ ਤਾਂ ਕਾਫ਼ੀ ਵੱਡਾ ਹੋ ਸਕਦਾ ਹੈ ਪਰ ਪਿਛਲੇ ਤਿੰਨ ਸਾਲਾਂ ਦੀ ਜਾਂਚ ਦੇ ਸਹਾਰੇ ਕਿਹਾ ਜਾ ਸਕਦਾ ਹੈ ਕਿ ਪਿਛਲੇ ਕਈ ਦਹਾਕਿਆਂ ਦੌਰਾਨ ਸੰਸਥਾਗਤ ਭ੍ਰਿਸ਼ਟਾਚਾਰ ਅਤੇ ਹਰਾਮਖੋਰੀ ਸਦਕਾ ਘੱਟੋ-ਘੱਟ 100 ਅਰਬ ਡਾਲਰ ਦੀ ਦੁਰਵਰਤੋਂ ਹੋਈ ਹੈ।
ਸ਼ੇਖ ਨੇ ਦੱਸਿਆ ਕਿ ਕਮੇਟੀ ਕੋਲ ਅੱਗੇ ਵਧਣ ਦਾ ਸਾਫ਼ ਫ਼ਤਵਾ ਸੀ ਸ਼ੱਕੀ ਬੰਦਿਆਂ ਦੇ ਨਿੱਜੀ ਖਾਤੇ ਮੰਗਲਵਾਰ ਨੂੰ ਸੀਲ ਕਰ ਦਿੱਤੇ ਗਏ ਹਨ।
"ਸੰਬੰਧਿਤ ਵਿਅਕਤੀਆਂ ਦੀ ਸ਼ਨਾਖ਼ਤ ਅਤੇ ਉਨ੍ਹਾਂ ਖ਼ਿਲਾਫ਼ ਇਲਜ਼ਾਮਾਂ ਦੇ ਵੇਰਵਿਆਂ ਨੂੰ ਲੈ ਕੇ ਦੁਨੀਆਂ ਭਰ ਵਿੱਚ ਵੱਡੀ ਪੱਧਰ ਦੀਆਂ ਕਿਆਸਅਰਾਈਆਂ ਹਨ" ਪਰ "ਤਾਂ ਜੋ ਇਹ ਲੋਕ ਦੇਸ ਦੇ ਕਨੂੰਨੀ ਹੱਕਾਂ ਦੀ ਵਰਤੋਂ ਕਰ ਸਕਣ ਅਸੀਂ ਇਸ ਵਖਤ ਕੋਈ ਹੋਰ ਨਿੱਜੀ ਵੇਰਵੇ ਨਸ਼ਰ ਨਹੀਂ ਕਰਾਂਗੇ।"
ਇਨ੍ਹਾਂ ਦੱਸੇ ਜਾਂਦੇ ਹਿਰਾਸਤ ਵਿੱਚ ਲਏ ਲੋਕਾਂ ਵਿੱਚ ਕਰੋੜਪਤੀ ਨਿਵੇਸ਼ਕ ਰਾਜਕੁਮਾਰ ਅਲਵਲੀਦ ਬਿਨ ਤਲਾਲ, ਮਰਹੂਮ ਸੁਲਤਾਨ ਦਾ ਪੁੱਤਰ ਰਾਜਕੁਮਾਰ ਮਿਤੇਬ ਬਿਨ ਅਬਦੁਲਾਹ ਜਿਸ ਨੂੰ ਨੈਸ਼ਨਲ ਗਾਰਡ ਦੇ ਮੁਖੀ ਦੇ ਅਹੁਦੇ ਤੋਂ ਬਰਤਰਫ਼ ਕਰ ਦਿੱਤਾ ਗਿਆ ਸੀ ਤੇ ਉਸਦਾ ਭਰਾ ਰਾਜਕੁਮਾਰ ਤੁਰਕੀ ਬਿਨ ਅਬਦੁਲਾਹ ਜੋ ਰਿਆਦ ਦੇ ਸਾਬਕਾ ਗਵਰਨਰ ਸਨ, ਸ਼ਾਮਲ ਹਨ।
ਕੋਈ ਸਪਸ਼ਟ ਵਿਰੋਧ ਨਹੀਂ
ਬੀਬੀਸੀ ਪੱਤਰਕਾਰ ਫਰੈਂਕ ਗਾਰਡਨਰ ਮੁਤਾਬਕ ਸਾਉਦੀ ਵਿੱਚ ਇਹ ਹਫ਼ਤੇ ਦਾ ਅਖ਼ੀਰ ਹੈ ਤੇ ਲੋਕ ਹਾਲੇ ਵੀ ਵਾਪਰੀ ਤਬਦੀਲੀ ਮਹਿਸੂਸ ਕਰ ਰਹੇ ਹਨ।
ਜਿੱਥੇ ਤੱਕ ਯੁਵਰਾਜ ਮੋਹੰਮਦ ਬਿਨ ਸਾਲਮਨ ਅਤੇ ਉਨ੍ਹਾਂ ਦੇ ਹਮਾਇਤੀਆਂ ਦਾ ਤਾਅਲੁਕ ਹੈ ਹਾਲੇ ਤੱਕ ਤਾਂ ਸਭ ਠੀਕ-ਠਾਕ ਹੈ।
ਜਿਵੇਂ ਕਿ ਅਟਰਨੀ ਜਰਨਲ ਦਾ ਕਹਿਣਾ ਹੈ ਜਾਂਚ ਦਾ ਪਹਿਲਾ ਗੇੜ ਪੂਰਾ ਹੋ ਗਿਆ ਹੈ। ਕੋਈ 200 ਦੇ ਕਰੀਬ ਪ੍ਰਮੁੱਖ ਸ਼ਾਹੀ ਅਤੇ ਸਨਅਤ ਦੀਆਂ ਹਸਤੀਆਂ ਨੂੰ "ਪੁੱਛ-ਪੜਤਾਲ ਲਈ ਬੁਲਾਇਆ" ਗਿਆ ਹੈ।
ਕੋਈ ਪ੍ਰਤੱਖ ਵਿਰੋਧ ਨਹੀਂ ਹੈ। ਵਿਰੋਧੀ ਖੇਮਾ ਆਮ ਦੇ ਮੁਕਾਬਲੇ ਚੁੱਪ ਹੈ।
ਸਾਉਦੀ ਅਰਬ ਦੀ ਨੌਜਵਾਨੀ ਨੇ ਸਲਤਨਤ ਦੇ ਇਸ ਬਦਨਾਮ ਅੱਯਾਸ਼ ਭ੍ਰਿਸ਼ਟ ਉੱਚ ਤਬਕੇ ਦੀ ਸਫ਼ਾਈ ਦਾ ਸਵਾਗਤ ਕੀਤਾ ਹੈ।
ਯੁਵਾਰਾਜ ਦੇ ਦੇਸ ਨੂੰ ਹੋਰ ਸਹਿਣਸ਼ੀਲ ਬਣਨ ਦੀ ਜ਼ਰੂਰਤ ਸੰਬੰਧੀ ਐਲਾਨ ਤੋਂ ਬਾਅਦ ਕੱਟੜਪੰਥੀ ਵਹਾਬੀ ਮੁੱਲੇ ਹਾਲੇ ਜੋ ਹਾਲੇ ਆਪਣੇ ਜ਼ਖ਼ਮਾਂ ਦੀ ਮਲ੍ਹਮ-ਪੱਟੀ ਕਰ ਰਹੇ ਹਨ, ਵੀ ਇਸ ਬਰਤਰਫ਼ੀ ਦਾ ਸਵਾਗਤ ਕਰਨਗੇ।
ਸਵਾਲ ਤਾਂ ਇਹ ਹੈ ਕਿ ਇਹ ਸਭ ਕਿੱਥੋਂ ਤੱਕ ਜਾਵੇਗਾ ਤੇ ਅਗਲਾ ਨਿਸ਼ਾਨਾ ਕੌਣ ਹੋਵੇਗਾ?