#100Women: ਇਸ ਖੇਡ ਵਿੱਚ ਮੁੰਡੇ ਕੂੜੀਆਂ ਬਰਾਬਰ ਹਨ

- ਲੇਖਕ, ਅਮੀਲਿਆ ਬਟਰਲੀ
- ਰੋਲ, 100 women, ਰੀਓ ਡੀ ਜਨੇਰੋ
ਇਹ ਇੱਕ ਸਕੂਲ ਦਾ ਆਮ ਨਜ਼ਾਰਾ ਹੈ ਜਿੱਥੇ ਵਿਦਿਆਰਥੀਆਂ ਦੀਆਂ ਟੀਮਾਂ ਲਾਲ, ਹਰੀ ਅਤੇ ਪੀਲੀ ਜਰਸੀ ਵਿੱਚ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈ ਰਹੀਆਂ ਹਨ।
ਇੱਥੇ ਇੱਕ ਚੀਜ਼ ਬਾਕੀ ਖੇਡਾਂ ਤੋਂ ਵੱਖਰੀ ਹੈ। ਰੀਓ ਡੀ ਜਨੇਰੋ (ਬ੍ਰਾਜ਼ੀਲ) ਦੇ ਇੰਸਟੀਚਿਊਟ ਜੇਰੇਮਾਰਿਓ 'ਚ ਜਿਹੜੀ ਟੀਮ ਖੇਡ ਰਹੀ ਹੈ ਉਸ ਵਿੱਚ ਕੁੜੀਆਂ ਅਤੇ ਮੁੰਡੇ ਦੋਵੇਂ ਹੀ ਹਨ। ਇਸ ਖੇਡ ਦਾ ਨਾਮ ਹੈ 'ਕੋਰਫ਼ਬਾਲ'।
20ਵੀਂ ਸਦੀ ਦੇ ਸ਼ੁਰੂ ਵਿੱਚ ਕੋਰਫ਼ਬਾਲ ਖੇਡ ਦੀ ਸ਼ੁਰੂਆਤ ਹੋਈ ਸੀ। ਇਹ ਅਸਲ ਵਿੱਚ ਅਜਿਹਾ ਖੇਡ ਹੈ ਜਿਸ ਵਿੱਚ ਔਰਤਾਂ ਤੇ ਮਰਦ ਦੋਵੇਂ ਹੀ ਹੁੰਦੇ ਹਨ।
ਬ੍ਰਾਜ਼ੀਲ ਦੇ ਇੱਕ ਸਕੂਲ ਵਿੱਚ ਸਪੋਰਟਸ ਹਾਲ ਵਿੱਚ ਇਸ ਖੇਡ ਦੇ ਨਿਯਮ ਹੀ ਵਿਦਿਆਰਥੀਆਂ ਨੂੰ ਖੇਡ ਲਈ ਉਤਸ਼ਾਹਿਤ ਕਰਦੇ ਹਨ।
ਅਪਾਹਜ ਵੀ ਖੇਡ ਸਕਦੇ ਹਨ
11 ਸਾਲਾ ਜਿਓਵਾਨੀ ਕਹਿੰਦਾ ਹੈ ਕਿ ਉਹ ਇਸ ਖੇਡ ਨੂੰ ਇਸ ਲਈ ਪਸੰਦ ਕਰਦਾ ਹੈ ਕਿਉਂਕਿ ਇਸ ਵਿੱਚ ਕੁੜੀਆਂ ਮੁੰਡੇ ਇਕੱਠੇ ਖੇਡ ਸਕਦੇ ਹਨ। ਇਹ ਖੇਡ ਕੁੜੀਆਂ ਤੇ ਮੁੰਡਿਆਂ ਦੇ ਨਾਲ ਖੇਡਣ ਦੇ ਇਲਾਵਾ ਅਪਾਹਜਾਂ ਨੂੰ ਨਾਲ ਖੇਡਣ ਦੀ ਇਜਾਜ਼ਤ ਦਿੰਦਾ ਹੈ।

ਜਿਓਵਾਨੀ ਕਹਿੰਦਾ ਹੈ,'' ਅਸੀਂ ਸਾਰੇ ਵੱਖ ਹਾਂ ਅਤੇ ਸਾਰੇ ਵੱਖੋ-ਵੱਖ ਚੀਜ਼ਾਂ ਵਿੱਚ ਚੰਗੇ ਹਾਂ ਪਰ ਇਸ ਖੇਡ ਵਿੱਚ ਅਸੀਂ ਸਾਰੇ ਇਕੱਠੇ ਖੇਡ ਸਕਦੇ ਹਾਂ।''
ਕਈ ਖੇਡਾਂ ਵਿੱਚ ਔਰਤਾਂ ਤੇ ਮਰਦ ਖਿਡਾਰੀਆਂ ਵਿੱਚ ਪੈਸੇ ਦੇ ਭੁਗਤਾਨ ਦਾ ਫ਼ਰਕ ਹੈ।
ਬਹੁਤ ਘੱਟ ਮਹਿਲਾਵਾਂ ਟੀਵੀ 'ਤੇ ਖੇਡ ਦੇਖਦੀਆਂ ਹਨ। ਸਕੂਲਾਂ ਵਿੱਚ ਕੁੜੀਆਂ ਸਰੀਰਕ ਸਿੱਖਿਆ ਦੀ ਪੜ੍ਹਾਈ ਛੱਡ ਰਹੀਆਂ ਹਨ।
ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਹਨ ਜਿਨ੍ਹਾਂ ਦਾ ਸਾਹਮਣਾ ਔਰਤਾਂ ਖੇਡਾਂ ਵਿੱਚ ਕਰਦੀਆਂ ਹਨ।
ਅਸੀਂ ਮਹਿਲਾਵਾਂ ਨੂੰ ਚੁਣੌਤੀ ਦੇ ਰਹੇ ਹਾਂ ਕਿ ਉਹ ਇਨ੍ਹਾਂ ਮੁੱਦਿਆਂ ਨਾਲ ਨਿਪਟਣ ਦੇ ਤਰੀਕਿਆਂ ਨਾਲ ਸਾਹਮਣੇ ਆਉਣ। ਕੀ ਕੋਰਫ਼ਬਾਲ ਇਸਦਾ ਜਵਾਬ ਹੈ?
ਕਿਤੇ ਵੀ ਖੇਡ ਸਕਦੇ ਹੋ
ਇੰਸਟੀਚਿਊਟ ਜੇਰੇਮਾਰਿਓ ਦੀ ਟੀਚਰ ਸ਼ੀਲਾ ਡੁਅਰਟ ਦੱਸਦੀ ਹੈ,''ਕੋਰਫ਼ਬਾਲ ਇਸ ਸੋਚ ਨੂੰ ਤੋੜ ਰਿਹਾ ਹੈ ਕਿ ਮੁੰਡੇ-ਕੁਡੀਆਂ ਇਕੱਠੇ ਨਹੀਂ ਖੇਡ ਸਕਦੇ ਜਾਂ ਕੁੜੀਆਂ ਕਮਜ਼ੋਰ ਹੁੰਦੀਆਂ ਹਨ।''

ਤਸਵੀਰ ਸਰੋਤ, Getty Images
ਉਹ ਕਹਿੰਦੀ ਹੈ ਇਹ ਦਿਖਾਉਂਦਾ ਹੈ ਕਿ ਕੁੜੀਆਂ ਬਾਲ ਗੇਮਸ ਦੇ ਇਲਾਵਾ ਕੋਈ ਤੇਜ਼ੀ ਵਾਲਾ ਖੇਡ ਵੀ ਖੇਡ ਸਕਦੀਆਂ ਹਨ।
12 ਸਾਲਾ ਜੌਨ ਕਹਿੰਦੀ ਹੈ ਕਿ ਉਹ ਕੋਰਫ਼ਬਾਲ ਨੂੰ ਪਿਆਰ ਕਰਦੀ ਹੈ ਕਿਉਂਕਿ ਇਸ ਖੇਡ ਵਿੱਚ ਗਤੀ ਹੈ ਅਤੇ ਇਸਨੂੰ ਕੁੜੀਆਂ ਦੇ ਨਾਲ ਵੀ ਖੇਡਿਆ ਜਾ ਸਕਦਾ ਹੈ।
ਇਹ ਖੇਡ ਇਨਡੋਰ ਅਤੇ ਆਊਟਡੋਰ ਦੋਵਾਂ ਥਾਵਾਂ 'ਤੇ ਖੇਡਿਆ ਜਾ ਸਕਦਾ ਹੈ। ਇਸ ਵਿੱਚ ਬਾਲ ਨੂੰ ਗੋਲ ਵੱਲ ਸੁੱਟਿਆ ਜਾਂਦਾ ਹੈ ਜਿਸਨੂੰ 'ਕੋਰਫ਼' ਕਹਿੰਦੇ ਹਨ।
ਇੱਕ ਪਲਾਸਟਿਕ ਦੀ ਬਾਲਟੀ ਖੰਭੇ 'ਤੇ 3.5 ਮੀਟਰ ਦੀ ਉੱਚਾਈ 'ਤੇ ਬੰਨ੍ਹੀ ਹੁੰਦੀ ਹੈ।
ਵਿਸ਼ਵ ਵਿੱਚ ਖੇਡ ਦੀ ਸਭ ਤੋਂ ਮਜ਼ਬੂਤ ਟੀਮ ਨੀਦਰਲੈਂਡ ਦੀ ਹੈ। ਪੂਰੀ ਦੁਨੀਆਂ ਵਿੱਚ ਖੇਡ ਨੂੰ ਵਾਹੋ-ਵਾਹੀ ਮਿਲ ਰਹੀ ਹੈ।
ਕਿਵੇਂ ਖੇਡਿਆ ਜਾਂਦਾ ਹੈ ਕੋਰਫ਼ਬਾਲ
- ਹਰ ਟੀਮ ਵਿੱਚ ਚਾਰ 4 ਔਰਤਾਂ ਤੇ 4 ਮਰਦ ਖਿਡਾਰੀ ਹੁੰਦੇ ਹਨ। ਇਸ ਵਿੱਚ ਮੈਦਾਨ 2 ਬਰਾਬਰ ਜ਼ੋਨ ਵਿੱਚ ਵੰਡਿਆ ਜਾਂਦਾ ਹੈ ਅਤੇ ਹਰ ਜ਼ੋਨ ਵਿੱਚ 2 ਔਰਤ-ਮਰਦ ਖਿਡਾਰੀ ਹੁੰਦੇ ਹਨ।

ਤਸਵੀਰ ਸਰੋਤ, Getty Images
- ਉਹ ਅਪਣਾ ਜ਼ੋਨ ਨਹੀਂ ਬਦਲ ਸਕਦੇ। ਖਿਡਾਰੀ ਜ਼ੋਨ ਦੇ ਨਾਲ-ਨਾਲ ਆਪਣੀ ਭੂਮਿਕਾ ਵੀ ਬਦਲਦੇ ਹਨ।
- ਇਹ ਖੇਡ ਨੇਟਬਾਲ ਅਤੇ ਬਾਸਕਟਬਾਲ ਨਾਲ ਮਿਲਦਾ ਜੁਲਦਾ ਹੈ। ਵਿਰੋਧੀ ਖਿਡਾਰੀ ਦੇ ਗੋਲ (ਕੋਰਫ਼) ਵਿੱਚ ਬਾਲ ਸੁੱਟਣ ਨਾਲ ਸਕੋਰ ਹੁੰਦਾ ਹੈ।
- ਜੇਕਰ ਤੁਹਾਡੇ ਕੋਲ ਬਾਲ ਹੈ ਤਾਂ ਤੁਸੀਂ ਉਸਨੂੰ ਲੈ ਕੇ ਭੱਜ ਨਹੀਂ ਸਕਦੇ ਅਤੇ ਜਾਣਬੁਝ ਕੇ ਕਿਸੇ ਨੂੰ ਛੂਹ ਨਹੀਂ ਸਕਦੇ।
- ਜਿਹੜੀ ਟੀਮ ਸਭ ਤੋਂ ਵੱਧ ਗੋਲ ਕਰਦੀ ਹੈ ਉਹ ਜਿੱਤਦੀ ਹੈ।
ਸਰੋਤ: ਇੰਟਰਨੈਸ਼ਨਲ ਕੋਰਫ਼ਬਾਲ ਫੈਡਰੇਸ਼ਨ, rulesofsport.com
ਖੇਡ ਦੇ ਕਈ ਅਡਿਸ਼ਨ
ਮਿੰਨੀ-ਕੋਰਫ਼ ਵੀ ਇੱਕ ਖੇਡ ਹੈ ਜੋ ਛੋਟੇ ਬੱਚਿਆਂ ਲਈ ਬਣਾਇਆ ਗਿਆ ਹੈ ਜਿਸਨੂੰ ਸਮੁੰਦਰ ਤੱਟ 'ਤੇ ਖੇਡਿਆ ਜਾਂਦਾ ਹੈ।
ਇਸ ਤੋਂ ਇਲਾਵਾ ਪਹਿਲੀ ਵਾਰ ਖੇਡ ਰਹੇ ਲੋਕਾਂ ਲਈ ਕੋਰਫ਼ਲਾਈਟ ਖੇਡ ਹੈ।

ਅਪਾਹਜ ਲੋਕਾਂ ਲਈ ਇਸ ਖੇਡ ਦਾ ਇੱਕ ਅਡਿਸ਼ਨ ਮੌਜੂਦ ਹੈ।
ਕੋਰਫ਼ਬਾਲ ਔਰਤ ਅਤੇ ਮਰਦ ਖਿਡਾਰੀਆਂ ਨਾਲ ਖੇਡਣ ਦੇ ਕਾਰਨ ਕਾਫ਼ੀ ਪ੍ਰਸਿੱਧ ਹੋਇਆ ਹੈ।
ਹਾਲਾਂਕਿ ਫੁੱਟਬਾਲ, ਟੇਨਿਸ, ਕ੍ਰਿਕੇਟ ਅਤੇ ਬਾਸਕਟਬਾਲ ਦੇ ਮੁਕਾਬਲੇ ਇਸ ਖੇਡ ਦਾ ਕੱਦ ਬਹੁਤ ਛੋਟਾ ਹੈ।
ਇਹ ਉਹ ਖੇਡ ਹੈ ਜਿਸਨੂੰ ਦਰਸ਼ਕਾਂ ਦੇ ਇਲਾਵਾ ਵੱਡੀ ਸਪੋਨਸਰਸ਼ਿਪ ਅਤੇ ਸੈਲੇਬ੍ਰਿਟੀ ਦੀ ਪਹਿਚਾਣ ਮਿੱਲਦੀ ਹੈ।
ਸਯੁੰਕਤ ਰਾਸ਼ਟਰ ਦੀ ਮਹਿਲਾ ਸੰਸਥਾ ਵਿੱਚ ਸਪੋਰਟ ਪਾਟਨਰਸ਼ਿਪ ਮੈਨੇਜਰ ਬੀਟੇਰਸ ਫਰੇ ਕਹਿੰਦੀ ਹੈ ਜੇਕਰ ਦੂਜੇ ਖੇਤਰਾਂ ਨੂੰ ਦੇਖਿਆ ਜਾਵੇ ਤਾਂ ਉਸਦੇ ਮੁਕਾਬਲੇ ਖੇਡਾਂ ਵਿੱਚ ਔਰਤ ਤੇ ਮਰਦ ਖਿਡਾਰੀਆਂ ਨੂੰ ਮਿਲਣ ਵਾਲੇ ਪੈਸੇ ਵਿੱਚ ਕਾਫ਼ੀ ਫ਼ਰਕ ਹੈ।
ਉਹ ਕਹਿੰਦੀ ਹੈ,''ਖੇਡ ਦੇ ਅਧਾਰ 'ਤੇ ਇੱਕ ਮਰਦ ਕਰੋੜਪਤੀ ਹੋ ਸਕਦਾ ਹੈ, ਪਰ ਮਹਿਲਾਵਾਂ ਨੂੰ ਘੱਟੋ-ਘੱਟ ਆਮਦਨ ਵੀ ਨਹੀਂ ਹੁੰਦੀ।''
ਦੁਨੀਆਂ ਵਿੱਚ 100 ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀਆਂ ਮਹਿਲਾ ਖਿਡਾਰਨਾਂ ਦੀ ਸੂਚੀ ਵਿੱਚ ਇਕਲੌਤੀ ਔਰਤ ਸੇਰੀਨਾ ਵਿਲਿਅਮਸ ਹੈ।
ਰੀਓ ਦੇ ਇਸ ਸਕੂਲ ਵਿੱਚ ਕੋਰਫ਼ਬਾਲ ਭਾਵੇਂ ਪ੍ਰਸਿੱਧ ਹੋਵੇ, ਪਰ ਇਸਨੂੰ ਭਵਿੱਖ ਬਣਾਉਣ ਵਿੱਚ ਕਾਫ਼ੀ ਦਿੱਕਤਾਂ ਹਨ।
ਪੇਸ਼ੇਵਰ ਫੁੱਟਬਾਲ ਖਿਡਾਰੀ ਅਤੇ ਖੇਡਾਂ ਵਿੱਚ ਲਿੰਗਭੇਦ ਦੇ ਮੁੱਦੇ 'ਤੇ #100Women ਦੀ ਟੀਮ ਦੇ ਮੈਂਬਰ ਬਿਆਟ੍ਰੀਜ਼ ਵਾਜ਼ ਕਹਿੰਦੇ ਹਨ ਕਿ ਇਹ 2 ਘੰਟੇ ਦਾ ਖੇਡ ਹੈ।

ਔਰਤਾਂ ਲਈ ਸਮੱਸਿਆਵਾਂ ਹੋਰ ਵੀ ਗੰਭੀਰ ਹਨ। ਸਕੂਲ ਵਿੱਚ ਖੇਡਾਂ ਤੋਂ ਇਲਾਵਾ ਸਿਸਟਮ ਨੂੰ ਵੀ ਬਦਲਣਾ ਚਾਹੀਦਾ ਹੈ।
100 ਵੂਮਨ ਕੀ ਹੈ?
ਬੀਬੀਸੀ ਹਰ ਸਾਲ ਪੂਰੀ ਦੁਨੀਆਂ ਦੀਆਂ ਪ੍ਰਭਾਵਸ਼ਾਲੀ ਤੇ ਪ੍ਰੇਰਣਾਦਾਇਕ ਮਹਿਲਾਵਾਂ ਦੀਆਂ ਕਹਾਣੀਆਂ ਦੁਨੀਆਂ ਨੂੰ ਦੱਸਦਾ ਹੈ।
ਇਸ ਸਾਲ ਮਹਿਲਾਵਾਂ ਨੂੰ ਸਿੱਖਿਆ, ਜਨਤਕ ਥਾਵਾਂ 'ਤੇ ਸ਼ੋਸ਼ਣ ਅਤੇ ਖੇਡਾਂ ਵਿੱਚ ਲਿੰਗ ਭੇਦਭਾਵ ਦੀਆਂ ਬਦਿੰਸ਼ਾਂ ਤੋੜਨ ਦਾ ਮੌਕਾ ਦਿੱਤਾ ਜਾਵੇਗਾ।
ਤੁਹਾਡੀ ਮਦਦ ਨਾਲ ਇਹ ਮਹਿਲਾਵਾਂ ਅਸਲ ਜ਼ਿੰਦਗੀ ਦੀਆਂ ਸਮੱਸਿਆਵਾਂ ਦਾ ਹੱਲ ਕੱਢ ਰਹੀਆਂ ਹਨ ਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਪਣੇ ਵਿਚਾਰਾਂ ਦੇ ਨਾਲ ਇਨ੍ਹਾਂ ਦੇ ਇਸ ਸਫ਼ਰ ਵਿੱਚ ਸ਼ਾਮਲ ਹੋਵੋ।
ਸੀਰੀਜ਼ ਨਾਲ ਜੁੜੀ ਕੋਈ ਵੀ ਗੱਲ ਜਾਣਨ ਲਈ #100Women ਦੀ ਵਰਤੋਂ ਕਰ ਸਕਦੇ ਹੋ।













