ਕ੍ਰਿਕਟ:ਰੋਹਿਤ-ਵਿਰਾਟ ਦਾ ਬੱਲਾ ਬੋਲਿਆ, ਡੇਵਿਡ ਮਿਲਰ ਦਾ ਸ਼ਾਨਦਾਰ ਸੈਂਕੜਾ

ਵਿਰਾਟ ਕੋਹਲੀ

ਤਸਵੀਰ ਸਰੋਤ, REUTERS/DANISH SIDDIQUI

ਤਸਵੀਰ ਕੈਪਸ਼ਨ, ਵਿਰਾਟ ਕੋਹਲੀ

ਰੋਹਿਤ-ਵਿਰਾਟ ਦਾ ਬੱਲਾ ਬੋਲਿਆ, ਭਾਰਤ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਲੜੀ ਜਿੱਤੀ ਦੂਜੇ ਮੁਕਾਬਲੇ ਵਿੱਚ ਡੇਵਿਡ ਮਿਲਰ ਦਾ ਸ਼ਾਨਦਾਰ ਸੈਂਕੜਾ।

ਭਾਰਤ ਅਤੇ ਨਿਊਜੀਲੈਂਡ ਵਿਚਕਾਰ ਕਾਨਪੁਰ ਵਿੱਚ ਤੀਜੇ ਮੈਚ ਵਿੱਚ ਭਾਰਤ ਨੇ ਨਿਊਜ਼ੀਲੈਂਡ ਨੂੰ 6 ਦੌੜਾਂ ਨਾਲ ਹਰਾਇਆ ਹੈ। ਇਸ ਦੇ ਨਾਲ ਹੀ ਭਾਰਤ ਨੇ ਇੱਕ ਰੋਜ਼ਾ ਤਿੰਨ ਮੈਚਾਂ ਦੀ ਲੜੀ ਜਿੱਤ ਲਈ ਹੈ।

388 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਨਿਊਜ਼ੀਲੈਂਡ ਦੀ ਟੀਮ 50 ਓਵਰਾਂ ਵਿੱਚ 7 ਵਿਕਟਾਂ ਗੁਆ ਕੇ 331 ਦੌੜਾਂ ਹੀ ਬਣਾ ਸਕੀ।

ਇਸ ਤੋਂ ਪਹਿਲਾਂ ਭਾਰਤ ਨੇ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੀਆਂ ਸੈਂਕੜਿਆਂ ਵਾਲੀਆਂ ਪਾਰੀਆਂ ਦੇ ਆਧਾਰ 'ਤੇ 50 ਓਵਰਾਂ ਵਿੱਚ 6 ਵਿਕਟਾਂ ਨਾਲ 337 ਦੌੜਾਂ ਬਣਾਈਆਂ ਸਨ।

ਰੋਹਿਤ ਸ਼ਰਮਾ

ਤਸਵੀਰ ਸਰੋਤ, REUTERS/ADNAN ABIDI

ਤਸਵੀਰ ਕੈਪਸ਼ਨ, ਰੋਹਿਤ ਸ਼ਰਮਾ

ਵਿਰਾਟ ਕੋਹਲੀ ਨੇ 9000 ਦੌੜਾਂ ਪੂਰੀਆਂ ਕੀਤੀਆਂ

ਕਪਤਾਨ ਵਿਰਾਟ ਕੋਹਲੀ ਨੇ ਵੀ ਸੈਂਕੜਾ ਬਣਾਇਆ ਇਸ ਮੈਚ ਵਿੱਚ ਉਹ 113 ਦੌੜਾਂ ਬਣਾ ਕੇ ਖੇਮੇ ਵਿੱਚ ਵਾਪਸ ਮੁੜੇ। ਉਸ ਨੇ ਇਕ ਰੋਜ਼ਾ ਮੈਚਾਂ ਵਿੱਚ 9 ਹਜ਼ਾਰ ਦੌੜਾਂ ਵੀ ਪੂਰੀਆਂ ਕਰ ਲਈਆਂ।

ਡੇਵਿਡ ਮਿਲਰ

ਤਸਵੀਰ ਸਰੋਤ, GETTY IMAGES

ਤਸਵੀਰ ਕੈਪਸ਼ਨ, ਡੇਵਿਡ ਮਿਲਰ

ਬੰਗਲਾਦੇਸ਼ ਤੇ ਦੱਖਣੀ ਅਫਰੀਕਾ ਅਤੇ ਡੇਵਿਡ ਮਿਲਰ

ਦੱਖਣੀ ਅਫਰੀਕਾ ਦੇ ਕ੍ਰਿਕਟ ਖਿਡਾਰੀ ਡੇਵਿਡ ਮਿਲਰ ਟੀ -20 ਵਿੱਚ 100 ਦੌੜਾਂ ਬਣਾਉਣ ਵਾਲੇ ਸਭ ਤੋਂ ਤੇਜ਼ ਖਿਡਾਰੀ ਬਣ ਗਏ ਹਨ। ਉਨ੍ਹਾਂ ਨੇ 35 ਗੇਂਦਾਂ ਵਿੱਚ ਸ਼ਾਨਦਾਰ ਸੈਂਕੜਾ ਜੜਿਆ।

ਮਿਲਰ ਨੇ ਇਹ ਰਿਕਾਰਡ ਬੰਗਲਾਦੇਸ਼ ਅਤੇ ਦੱਖਣੀ ਅਫਰੀਕਾ ਦੇ ਦਰਮਿਆਨ ਖੇਡੀ ਗਏ ਦੂਜੇ ਟੀ-20 ਮੈਚ ਵਿੱਚ ਦਰਜ ਕੀਤਾ।

ਉਹ 101 ਦੌੜਾਂ ਬਣਾ ਕੇ ਨਾ ਬਾਦ ਰਹੇ। ਖਾਸ ਗੱਲ ਇਹ ਹੈ ਕਿ ਜਦੋਂ ਉਹ ਜ਼ੀਰੋ 'ਤੇ ਸਨ ਤਾਂ ਉਨ੍ਹਾਂ ਨੂੰ ਜੀਵਨ ਦਾਨ ਵੀ ਮਿਲਿਆ ਸੀ। ਇਸ ਪਾਰੀ ਵਿਚ ਉਨ੍ਹਾਂ ਨੇ ਸੱਤ ਚੌਕੇ ਤੇ 9 ਛੱਕੇ ਜੜੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)