ਸਪੇਨੀ ਬੰਦਸ਼ਾਂ ਨੂੰ ਕੈਟੇਲੋਨੀਆ ਨੇ ਕੀਤਾ ਰੱਦ

ਤਸਵੀਰ ਸਰੋਤ, AFP/GETTY IMAGES
ਕੈਟਲੈਨ ਦੇ ਰਾਸ਼ਟਰਪਤੀ ਕਾਰਲਸ ਪੁਆਇਦੇਮੋਂਟ ਨੇ ਮੈਡਰਿਡ ਯੋਜਨਾ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਅਸੀਂ ਕਿਸੇ ਅਜਿਹੇ ਫੈਸਲੇ ਨੂੰ ਨਹੀਂ ਮੰਨ ਸਕਦੇ ਜੋ ਸਾਡੀ ਖੁਦਮੁਖਤਿਆਰੀ ਲਈ ਖ਼ਤਰਾ ਬਣਦਾ ਹੋਵੇ।
ਉਨ੍ਹਾਂ ਨੇ ਇਸ ਨੂੰ ਜਨਰਲ ਫ੍ਰੈਂਕੋ ਦੇ 1939 ਤੋਂ ਲੈ ਕੇ 1975 ਦੀ ਤਾਨਾਸ਼ਹੀ ਤੋਂ ਬਾਅਦ ਦਾ ਕੈਟੇਲੋਨੀਆ ਦੀਆਂ ਸੰਸਥਾਵਾਂ 'ਤੇ ਸਭ ਤੋਂ ਵੱਡਾ ਹਮਲਾ ਦੱਸਿਆ। ਜਿਸਦੇ ਅਧੀਨ ਖੇਤਰੀ ਖ਼ੁਦਮੁਖਤਿਆਰੀ ਨੂੰ ਭੰਗ ਕਰ ਦਿੱਤਾ ਗਿਆ ਸੀ।
ਸਪੇਨ ਦੇ ਪ੍ਰਧਾਨ ਮੰਤਰੀ ਮਾਰਿਆਨੋ ਰਾਜੋਏ ਦੀ ਯੋਜਨਾ ਕੈਟੇਲੋਨੀਆ ਦੇ ਲੀਡਰਾਂ ਨੂੰ ਹਟਾ ਕੇ ਅਤੇ ਸੰਸਦ 'ਤੇ ਪਾਬੰਦੀਆਂ ਲਗਾਉਣਾ ਹੈ।
ਇਹ ਸਪੇਨ ਦੀ ਸੰਵਿਧਾਨਕ ਅਦਾਲਤ ਵੱਲੋਂ ਰੋਕ ਲਗਾਉਣ ਦੇ ਬਾਵਜੂਦ ਅਜ਼ਾਦ ਰਾਏਸ਼ੁਮਾਰੀ ਦੀ ਪਾਲਣਾ ਕਰ ਰਹੇ ਹਨ।
ਪੁਆਇਦੇਮੋਂਟ ਨੇ ਕਿਹਾ ਕਿ ਸਪੇਨ ਸਰਕਾਰ ਕੈਟਲੈਨ ਦੀ ਜਮਹੂਰੀ ਇੱਛਾ ਦੇ ਵਿਰੁੱਧ ਕੰਮ ਕਰ ਰਹੀ ਸੀ।

ਤਸਵੀਰ ਸਰੋਤ, EPA
ਉਨ੍ਹਾਂ ਨੇ ਕਿਹਾ ਕਿ ਉਹ ਕੈਟਲੈਨ ਸੰਸਦ ਵਿੱਚ ਇੱਕ ਸੈਸ਼ਨ ਦੀ ਮੰਗ ਕਰਨਗੇ ਜਿਸ ਵਿੱਚ ਰਾਜੋਏ ਦੀਆਂ ਯੋਜਨਾਵਾਂ 'ਤੇ ਚਰਚਾ ਕੀਤੀ ਜਾਵੇ।
ਯੂਰਪੀਅਨ ਨਾਗਰਿਕਾਂ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਯੂਰਪੀਅਨ ਯੂਨੀਅਨ ਦੀਆਂ ਕਦਰਾਂ-ਕੀਮਤਾਂ ਕੈਟੋਲਨੀਆ ਵਿੱਚ ਖਤਰੇ 'ਚ ਹਨ।
ਸਪੇਨ ਸਰਕਾਰ ਦੀ ਕੀ ਹੈ ਯੋਜਨਾ?
ਸ਼ਨੀਵਾਰ ਨੂੰ ਐਮਰਜੈਂਸੀ ਕੈਬਿਨੇਟ ਬੈਠਕ ਤੋਂ ਬਾਅਦ ਰਾਜੋਏ ਨੇ ਖੇਤਰੀ ਸੰਸਦ ਨੂੰ ਭੰਗ ਕਰਨ ਤੋਂ ਰੋਕ ਦਿੱਤਾ ਪਰ ਚੋਣਾਂ ਲਈ ਯੋਜਨਾ ਨੂੰ ਅੱਗੇ ਵਧਾਇਆ।

ਤਸਵੀਰ ਸਰੋਤ, Getty Images
ਉਨ੍ਹਾਂ ਨੇ ਕਿਹਾ ਇਸਦਾ ਇਹ ਮਤਲਬ ਨਹੀਂ ਹੋਵੇਗਾ ਕਿ ਕੈਟਲੈਨ ਦੀ ਖੁਦਮੁਖਤਿਆਰ ਸਰਕਾਰ ਨੂੰ ਮੁਅੱਤਲ ਕੀਤਾ ਜਾਵੇਗਾ ਬਲਕਿ ਇਹ ਯੋਜਨਾ ਉਨ੍ਹਾਂ ਲੋਕਾਂ ਨੂੰ ਹਟਾਉਣ ਲਈ ਬਣਾਈ ਗਈ ਹੈ ਜੋ ਕਾਨੂੰਨ ਤੇ ਸੰਵਿਧਾਨ ਦੇ ਖਿਲਾਫ਼ ਗਏ ਹਨ।
ਵੱਖ-ਵੱਖ ਪ੍ਰਤੀਕਿਰਿਆਵਾਂ
ਧਾਰਾ 155 ਦੀ ਵਰਤੋਂ ਦੀ ਕੈਟੇਲੋਨੀਆ ਵਿੱਚ ਭਾਰੀ ਅਲੋਚਨਾ ਹੋ ਰਹੀ ਹੈ। ਜਿੱਥੇ ਬਹੁਤਿਆਂ ਦਾ ਕਹਿਣਾ ਹੈ ਕਿ ਇਹ ਖੁਦਮੁਖਤਿਆਰ ਸਰਕਾਰ ਦੀਆਂ ਸ਼ਕਤੀਆਂ ਖ਼ਤਮ ਕਰਨ ਦੇ ਬਰਾਬਰ ਹੈ।
ਕੈਟੇਲਨ ਦੇ ਉਪ ਪ੍ਰਧਾਨ ਓਰੀਅੋਲ ਜਨਕਿਊਰਸ ਦਾ ਕਹਿਣਾ ਹੈ ਕਿ ਰਾਜੋਓ ਅਤੇ ਉਨ੍ਹਾਂ ਦੇ ਸਾਥੀ ਸਿਰਫ਼ ਖੁਦਮੁਖਤਿਆਰੀ ਖ਼ਤਮ ਨਹੀਂ ਕਰ ਰਹੇ ਬਲਕਿ ਲੋਕਤੰਤਰ ਨੂੰ ਖ਼ਤਮ ਕੀਤਾ ਜਾ ਰਿਹਾ ਹੈ।
ਬਾਰੋਸੀਲੋਨਾ ਦੇ ਮੇਅਰ ਅਡਾ ਕੋਲਾਊ ਨੇ ਕਿਹਾ,'' ਇਹ ਸਭ ਦੀ ਅਜ਼ਾਦੀ ਤੇ ਹੱਕਾਂ ਤੇ ਇੱਕ ਵੱਡਾ ਹਮਲਾ ਹੈ।
ਸਰਕਾਰ ਰਾਏਸ਼ੁਮਾਰੀ ਵਿਰੋਧੀ ਕਿਉਂ
- 2014 ਵਿੱਚ ਅਹੁਦਾ ਛੱਡਣ ਸਮੇਂ ਤੱਤਕਾਲੀ ਪ੍ਰਧਾਨ ਮੰਤਰੀ ਮਾਰੀਆਨੋ ਰਾਜੋਏ ਨੇ ਕੈਟੇਲੋਨੀਆ ਲਈ ਰਾਏਸ਼ੁਮਾਰੀ ਦਾ ਐਲਾਨ ਕੀਤਾ ਸੀ ਪਰ ਇਸ ਨੂੰ ਕਾਨੂੰਨੀ ਮਾਨਤਾ ਦੇਣ ਲਈ ਮੁਲਕ ਵਿੱਚ ਸਹਿਮਤੀ ਨਹੀਂ ਬਣ ਸਕੀ। ਸਪੇਨ ਦੀ ਕੇਂਦਰ ਸਰਕਾਰ ਇਸ ਨੂੰ ਇੱਕ ਪਾਸੜ ਰਾਏਸ਼ੁਮਾਰੀ ਮੰਨ ਰਹੀ ਹੈ।
- ਲੋਕਾਂ ਵਿੱਚ ਸਹਿਮਤੀ ਨਾ ਹੋਣ ਕਾਰਨ ਰਾਏਸ਼ੁਮਾਰੀ ਕਾਰਨ ਦੇਸ਼ ਵਿੱਚ ਅਮਨ-ਕਾਨੂੰਨ ਦੀ ਸਥਿਤੀ ਖ਼ਰਾਬ ਹੋ ਰਹੀ ਹੈ।
- ਕੈਟੇਲੋਨੀਆ ਸਪੇਨ ਦੀ ਵਿਕਾਸ ਦਰ ਦਾ 19 ਫ਼ੀਸਦੀ ਅਤੇ ਵਿਦੇਸ਼ੀ ਨਿਵੇਸ਼ ਦਾ 20 ਫ਼ੀਸਦੀ ਤੋਂ ਵਧ ਹਿੱਸਾ ਰੱਖਦਾ ਹੈ।
- ਕੈਟੇਲੋਨੀਆ ਦੇ ਵੱਖ ਹੋਣ ਨਾਲ ਸਪੇਨ ਦੀ ਆਰਥਿਕਤਾ ਨੂੰ ਵੱਡਾ ਝਟਕਾ ਲੱਗਣਾ ਹੈ।
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ; ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ; ਅਤੇ ਇੱਥੇ ਕਲਿਕ ਕਰਕੇ ਟਵਿੱਟਰ ਤੇ ਸਾਡੇ ਨਾਲ ਜੁੜੋ।)












