You’re viewing a text-only version of this website that uses less data. View the main version of the website including all images and videos.
ਚੀਨ ਦੀ ਰਾਜਧਾਨੀ ਬੀਜਿੰਗ 'ਚ ਸਿਆਸੀ ਸਮਾਗਮ ਦਾ ਅਗਾਜ਼
ਚੀਨ ਦੇ ਸਭ ਤੋਂ ਵੱਡੇ ਸਿਆਸੀ ਸਮਾਗਮ (ਕਾਂਗਰਸ) ਦਾ ਰਾਜਧਾਨੀ ਬੀਜ਼ਿੰਗ 'ਚ ਭਾਰੀ ਸੁਰੱਖਿਆ 'ਚ ਅਗਾਜ਼ ਹੋ ਗਿਆ ਹੈ।
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ 2000 ਤੋਂ ਜ਼ਿਆਦਾ ਨੁਮਾਇੰਦਿਆਂ ਨੂੰ ਕਰੀਬ 3 ਘੰਟੇ ਲਈ ਸੰਬੋਧਨ ਕੀਤਾ ਹੈ।
ਹਰੇਕ 5 ਸਾਲ ਬਾਅਦ ਦੁਨੀਆ ਦੀਆਂ ਨਜ਼ਰਾਂ ਚੀਨ 'ਤੇ ਟਿਕ ਜਾਂਦੀਆਂ ਕਿਉਂਕਿ ਸੱਤਾਧਾਰੀ ਕਮਿਊਨਿਸਟ ਪਾਰਟੀ ਆਪਣਾ ਨੇਤਾ ਚੁਣਨ ਲਈ ਕਾਂਗਰਸ ਦਾ ਪ੍ਰਬੰਧ ਕਰਦੀ ਹੈ।
ਇਸ ਦੌਰਾਨ ਚੁਣਿਆ ਹੋਇਆ ਨੇਤਾ ਹੀ 1 ਅਰਬ 30 ਕਰੋੜ ਲੋਕਾਂ ਦੀ ਅਗਵਾਈ ਕਰਦਾ ਹੈ।
ਇਸ 19ਵੀਂ ਕਾਂਗਰਸ ਦੌਰਾਨ ਮੌਜੂਦਾ ਲੀਡਰਸ਼ਿਪ 'ਚ ਅਸਰਦਾਰ ਮੰਨੀਆਂ ਜਾ ਰਹੀਆਂ ਹਨ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਉੱਚ ਅਹੁਦੇ 'ਤੇ ਬਣੇ ਰਹਿਣ ਦੇ ਅਸਾਰ ਹਨ।
ਕਾਂਗਰਸ ਦੀ ਭੂਮਿਕਾ
ਚੀਨ ਦੀ ਕਮਿਊਨਿਸਟ ਪਾਰਟੀ (ਸੀਪੀਸੀ) ਦੇ ਨੁਮਾਇੰਦੇ ਪੂਰੇ ਚੀਨ 'ਚੋਂ ਬੀਜ਼ਿੰਗ 'ਚ ਇਕੱਠੇ ਹੁੰਦੇ ਹਨ।
ਪਾਰਟੀ ਦੇ 2300 ਨੁਮਾਇੰਦੇ ਹਨ ਅਤੇ 2287 ਹੀ ਇਸ ਕਾਂਗਰਸ ਲਈ ਚੁਣੇ ਗਏ ਹਨ ਅਤੇ ਬਾਕੀ ਆਪਣੇ ਮਾੜੇ ਵਿਵਹਾਰ ਕਾਰਨ ਨਹੀਂ ਚੁਣੇ ਗਏ।
ਬੰਦ ਦਰਵਾਜ਼ਿਆਂ ਪਿੱਛੇ ਹੁੰਦੀ ਇਸ ਕਾਂਗਰਸ 'ਚ ਸੀਪੀਸੀ ਨੁਮਾਇੰਦਿਆਂ ਦੀ ਇੱਕ ਅਸਰਦਾਰ ਕੇਂਦਰੀ ਕਮੇਟੀ ਦਾ ਗਠਨ ਹੁੰਦਾ ਹੈ, ਜਿਸ ਦੇ 200 ਮੈਂਬਰ ਹੁੰਦੇ ਹਨ।
ਉਹ ਚੀਨ ਦੇ ਅਸਲ ਫ਼ੈਸਲੇ ਲੈਂਦੀ ਹੈ। ਮੌਜੂਦਾ ਪੋਲਿਟ ਬਿਊਰੋ ਦੇ 24 ਮੈਂਬਰ ਹਨ, ਉੱਥੇ ਹੀ ਸਥਾਈ ਕਮੇਟੀ ਦੇ 7 ਮੈਂਬਰ ਹੁੰਦੇ ਹਨ।
ਹਾਲਾਂਕਿ, ਇਹ ਨੰਬਰ ਸਾਲ ਵਿੱਚ ਬਦਲਦੇ ਰਹਿੰਦੇ ਹਨ।
ਜਦੋਂ ਇੱਥੇ ਵੋਟਾਂ ਹੁੰਦੀਆਂ ਹਨ ਤਾਂ ਅਸਲ ਵਿੱਚ ਇਨ੍ਹਾਂ 'ਚੋਂ ਬਹੁਤ ਸਾਰੇ ਲੋਕਾਂ ਨੂੰ ਪਹਿਲਾਂ ਹੀ ਮੌਜੂਦਾ ਲੀਡਰਸ਼ਿਪ ਵੱਲੋਂ ਚੁਣ ਲਿਆ ਜਾਂਦਾ ਹੈ ਅਤੇ ਕਮੇਟੀ ਨੇ ਸਿਰਫ਼ ਉਨ੍ਹਾਂ ਦੇ ਹੁਕਮ ਨੂੰ ਮਨਜ਼ੂਰੀ ਦੇਣੀ ਹੁੰਦੀ ਹੈ।
ਕੇਂਦਰੀ ਕਮੇਟੀ ਆਪਣਾ ਪਾਰਟੀ ਨੇਤਾ ਵੀ ਚੁਣਦੀ ਹੈ, ਜੋ ਜਨਰਲ ਸਕੱਤਰ ਹੁੰਦਾ ਹੈ ਅਤੇ ਉਹ ਬਾਅਦ 'ਚ ਦੇਸ ਦਾ ਰਾਸ਼ਟਰਪਤੀ ਬਣਦਾ ਹੈ।
ਇਸ ਸਾਲ ਕੀ ਉਮੀਦ ਹੈ ?
ਸ਼ੀ ਜਿਨਪਿੰਗ ਨੇ ਕਰੀਬ 3 ਘੰਟੇ ਸੰਬੋਧਨ ਕੀਤਾ ਹੈ।
ਇਸ ਦੌਰਾਨ ਉਨ੍ਹਾਂ ਨੇ ਮਾਹਰਾਂ ਦੇ ਵਿਸ਼ਲੇਸ਼ਣ ਦੇ ਅਧਾਰ 'ਤੇ ਤਿਆਰ ਚੀਨ ਦੇ ਅਗਲੇ 5 ਸਾਲਾਂ ਦੇ ਸਿਆਸੀ ਦਿਸ਼ਾ ਨਿਰਦੇਸ਼ ਦੀ ਰਿਪੋਰਟ ਵੀ ਪੇਸ਼ ਕੀਤੀ।
ਪੋਲਿਟ ਬਿਊਰੋ ਸਥਾਈ ਕਮੇਟੀ ਨੂੰ ਲਗਭਗ ਪੂਰੀ ਤਰ੍ਹਾਂ ਨਾਲ ਤਾਜ਼ਾ ਨਤੀਜਿਆਂ ਦੀ ਉਮੀਦ ਹੈ।
ਸ਼ੀ ਜਿਨਪਿੰਗ ਲਈ ਇਸ ਦਾ ਕੀ ਮਤਲਬ ਹੈ ?
ਇੰਝ ਜਾਪ ਰਿਹਾ ਹੈ ਕਿ ਇਹ ਵਰਤਾਰਾ ਸ਼ੀ ਜਿਨਪਿੰਗ ਦੇ ਪੱਖ 'ਚ ਹੈ।
2012 ਵਿੱਚ ਸੱਤਾ 'ਚ ਆਉਣ ਤੋਂ ਬਾਅਦ ਉਨ੍ਹਾਂ ਚੀਨ ਦੇ 'ਕੋਰ' ਨੇਤਾ ਹੋਣ ਦੇ ਨਾਲ ਨਾਲ ਬੇਮਿਸਾਲ ਅਹੁਦਿਆਂ ਦਾ ਕਾਰਜਭਾਰ ਵੀ ਸੰਭਾਲਿਆ।
ਜਿਸ ਨਾਲ ਉਨ੍ਹਾਂ ਦੀ ਤੁਲਨਾ ਪੁਰਾਣੇ ਸਿਆਸੀ ਦਿੱਗਜਾਂ ਮਾਓ ਜ਼ੀਡੋਂਗ ਅਤੇ ਡੇਂਗ ਜਿਓਪਿੰਗ ਨਾਲ ਕੀਤੀ ਜਾਂਦੀ ਹੈ।
ਕਾਂਗਰਸ 'ਚ ਲੀਡਰਸ਼ਿਪ ਅਹੁਦੇ ਲਈ ਉਨ੍ਹਾਂ ਦੇ ਹੱਕ 'ਚ ਨਿਤਰਣ ਵਾਲੇ ਸਹਿਯੋਗੀਆਂ ਦੀ ਸੰਭਾਵਨਾ ਵੱਧ ਹੈ।
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)