You’re viewing a text-only version of this website that uses less data. View the main version of the website including all images and videos.
ਜਰਮਨੀ ਚੋਣਾਂ: ਐਂਗਲਾ ਮਰਕੇਲ ਜਿੱਤ 'ਹਾਰ' ਵਰਗੀ ਕਿਉਂ?
- ਲੇਖਕ, ਜੇਨੀ ਹਿਲ
- ਰੋਲ, ਬੀਬੀਸੀ ਪੱਤਰਕਾਰ, ਬਰਲਿਨ
ਜਰਮਨ ਚਾਂਸਲਰ ਐਂਗਲਾ ਮਾਰਕੇਲ ਚੌਥੀ ਵਾਰੀ ਦੁਬਾਰਾ ਚੁਣੇ ਗਏ ਹਨ।
ਚਾਂਸਲਰ ਨੂੰ ਜਿੱਤ ਦਾ ਭਰੋਸਾ ਸੀ, ਪਰ ਇੰਨੀ ਨਮੋਸ਼ੀ ਭਰੀ ਜਿੱਤ ਦਾ ਨਹੀਂ।
ਅਸਲ ਵਿੱਚ ਇਹ ਜਿੱਤ ਪਰਵਾਸੀ ਵਿਰੋਧੀ ਦੱਖਣਪੰਥੀ ਪਾਰਟੀ ਆਲਟਰਨੇਟ ਫੌਰ ਜਰਮਨੀ (ਏਐਫ਼ਡੀ) ਦੀ ਸਫ਼ਲਤਾ ਦੀ ਕਹਾਣੀ ਹੈ।
ਏਐਫ਼ਡੀ ਪਹਿਲੀ ਵਾਰੀ ਜਰਮਨੀ ਪਾਰਲੀਮੈਂਟ ਬੁੰਡੇਸਟਾਗ 'ਚ ਦਾਖਿਲ ਹੋਵੇਗੀ।
ਉਮੀਦ ਤੋਂ ਵੱਧ ਚੰਗੇ ਪ੍ਰਦਰਸ਼ਨ ਦੇ ਨਾਲ ਹੀ ਏਐਫ਼ਡੀ ਜਰਮਨੀ ਦੀ ਤੀਜੀ ਸਭ ਤੋਂ ਵੱਡੀ ਪਾਰਟੀ ਬਣ ਗਈ ਹੈ।
ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਮਾਰਕੇਲ ਨੇ ਕਿਹਾ ਉਨ੍ਹਾਂ ਨੂੰ ਬੇਹਤਰ ਨਤੀਜਿਆਂ ਦੀ ਉਮੀਦ ਸੀ, ਆਉਣ ਵਾਲਾ ਸਮਾਂ ਚੁਣੌਤੀ ਭਰਿਆ ਰਹੇਗਾ।
ਇਹ ਨਤੀਜੇ ਕ੍ਰਿਸ਼ਚਨ ਡੈਮੋਕਰੈਟ (ਸੀਡੀਯੂ)- ਕ੍ਰਿਸ਼ਚਨ ਸੋਸ਼ਲ ਯੂਨੀਅਨ (ਸੀਐਸਯੂ) ਗਠਜੋੜ ਦੇ ਹੁਣ ਤੱਕ ਦੇ ਸਭ ਤੋਂ ਘਟੀਆ ਨਤੀਜੇ ਹਨ।
ਮਾਰਕੇਲ ਨੂੰ ਹੁਣ ਨਵੇਂ ਗਠਜੋੜ ਲੱਭਣੇ ਪੈਣਗੇ ਅਤੇ ਇਸ ਪ੍ਰਕਿਰਿਆ 'ਚ ਕਈ ਮਹੀਨੇ ਲੱਗ ਸਕਦੇ ਹਨ।
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)