ਪਾਕਿਸਤਾਨ ਟੈਰੇਰਿਸਤਾਨ ਬਣ ਚੁਕਿਆ ਹੈ : ਭਾਰਤ ਦਾ ਯੂ.ਐਨ. 'ਚ ਜਵਾਬ

ਤਸਵੀਰ ਸਰੋਤ, Kevin Hagen/Getty Images
ਭਾਰਤ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਿਦ ਖ਼ਕਾਨ ਅਬਾਸੀ ਦੇ ਬਿਆਨ ਦਾ ਜਵਾਬ ਦਿੰਦਿਆਂ ਕਿਹਾ ਕਿ ਪਾਕਿਸਤਾਨ ਵਿੱਚ ਅੱਤਵਾਦ ਦਾ ਉਦਯੋਗ ਫ਼ਲ-ਫੁਲ ਰਿਹਾ ਹੈ ਅਤੇ ਇਹ ਆਲਮੀ ਅੱਤਵਾਦ ਨੂੰ ਬਰਾਮਦ ਕਰ ਰਿਹਾ ਹੈ।
ਕਸ਼ਮੀਰ ਮੁੱਦੇ ਦੇ ਹੱਲ ਦੀ ਅਪੀਲ
ਅਬਾਸੀ ਨੇ ਸੰਯੁਕਤ ਰਾਸ਼ਟਰਜ਼ ਨੂੰ ਅਪੀਲ ਕੀਤੀ ਸੀ ਕਿ ਕੌਮਾਂਤਰੀ ਭਾਈਚਾਰੇ ਨੂੰ ਭਾਰਤ ਸ਼ਾਸਿਤ ਕਸ਼ਮੀਰ ਦੇ ਮੁੱਦੇ ਦਾ ਹੱਲ ਕੱਢਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਸੀ ਕਿ ਭਾਰਤੀ ਫ਼ੌਜ ਆਮ ਲੋਕਾਂ 'ਤੇ ਪੈਲੇਟਸ ਬਰਸਾ ਰਹੀ ਹੈ।

ਤਸਵੀਰ ਸਰੋਤ, Twitter
ਭਾਰਤ ਨੇ ਆਪਣੇ ਜਵਾਬ ਵਿੱਚ ਕਿਹਾ ਕਿ ਇਹ ਅਜੀਬ ਗੱਲ ਹੈ ਕਿ ਜਿਸ ਦੇਸ਼ ਨੇ ਓਸਾਮਾ- ਬਿਨ- ਲਾਦੇਨ ਨੂੰ ਬਚਾਇਆ ਅਤੇ ਮੁੱਲ੍ਹਾ ਉਮਰ ਨੂੰ ਆਸਰਾ ਦਿੱਤਾ ਉਹ ਆਪਣਾ ਆਪ ਨੂੰ ਪੀੜ੍ਹਤ ਕਹਿ ਰਿਹਾ ਹੈ।
ਭਾਰਤ ਨੇ ਕਿਹਾ ਕਿ ਪਾਕਿਸਤਾਨ ਦੇ ਹਲਾਤ ਇਸ ਤੋਂ ਮਾਪੇ ਜਾ ਸਕਦੇ ਹਨ ਕਿ ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਦਾ ਮੁਖੀ ਹਾਫਿਜ਼ ਮੁਹੰਮਦ ਸਈਅਦ ਪਾਕਿਸਤਾਨ ਦੀ ਇੱਕ ਸਿਆਸੀ ਪਾਰਟੀ ਦਾ ਆਗੂ ਹੈ।

ਤਸਵੀਰ ਸਰੋਤ, Twitter
ਭਾਰਤ ਨੇ ਅੱਗੇ ਕਿਹਾ ਕਿ ਪਾਕਿਸਤਾਨ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਜੰਮੂ-ਕਸ਼ਮੀਰ ਭਾਰਤ ਦਾ ਅਟੁੱਟ ਹਿੱਸਾ ਹੈ ਅਤੇ ਹਮੇਸ਼ਾ ਰਹੇਗਾ।
'ਪਾਕਿਸਤਾਨ ਆਪਣੀ ਹਰਕਤਾਂ ਤੋਂ ਬਾਜ਼ ਆਵੇ'
ਭਾਰਤ ਨੇ ਕਿਹਾ ਕਿ ਪਾਕਿਸਤਾਨ ਭਾਵੇਂ ਜਿੰਨੀ ਮਰਜ਼ੀ ਘੁਸਪੈਠ ਕਰੇ, ਭਾਰਤ ਦੀ ਖੇਤਰੀ ਇਕਸਾਰਤਾ ਨੂੰ ਘੱਟ ਨਹੀਂ ਕਰ ਸਕੇਗਾ।
ਭਾਰਤ ਨੇ ਕਿਹਾ ਕਿ ਪਾਕਿਸਤਾਨ ਨੂੰ ਸਿਰਫ਼ ਇਹ ਸਲਾਹ ਦਿੱਤੀ ਜਾ ਸਕਦੀ ਹੈ ਕਿ ਉਹ ਆਪਣੇ ਵਿਨਾਸ਼ਕਾਰੀ ਕਦਮਾਂ ਨੂੰ ਰੋਕੇ।
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)












