ਟੀ20 ਵਰਲਡ ਕੱਪ: ਸੈਮੀਫਾਈਨਲ ’ਚ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ’ਚ ਹੋ ਸਕਦੇ ਕਿਹੜੇ ਬਦਲਾਅ

    • ਲੇਖਕ, ਮਨੋਜ ਚਤੁਰਵੇਦੀ
    • ਰੋਲ, ਸੀਨੀਅਰ ਖੇਡ ਪੱਤਰਕਾਰ, ਬੀਬੀਸੀ ਦੇ ਲਈ

ਆਸਟ੍ਰੇਲੀਆ ਵਿੱਚ ਹੋ ਰਹੇ ਟੀ-20 ਵਿਸ਼ਵ ਕੱਪ ਮੁਕਾਬਲੇ ਵਿੱਚ ਭਾਰਤ ਨੇ ਆਪਣੇ ਗਰੁੱਪ ਦੇ ਆਖ਼ਰੀ ਮੈਚ ਵਿਚ ਜ਼ਿੰਬਾਬਵੇ ਨੂੰ 71 ਦੌੜਾਂ ਦੇ ਫ਼ਰਕ ਨਾਲ ਹਰਾਇਆ ਹੈ।

ਭਾਵੇਂ ਕਿ ਜੇਕਰ ਭਾਰਤ, ਜ਼ਿੰਬਾਬਵੇ ਨਾਲ ਹੋਏ ਇਸ ਮੈਚ ਵਿੱਚ ਹਾਰ ਵੀ ਜਾਂਦਾ ਤਾਂ ਵੀ ਉਸਦਾ ਸੈਮੀਫਾਈਨਲ ਵਿੱਚ ਜਾਣਾ ਤੈਅ ਸੀ। ਪਰ ਭਾਰਤ ਨੇ ਇਹ ਮੈਚ ਵੀ ਜਿੱਤ ਲਿਆ।

ਅਸਲ ਵਿਚ ਇਸ ਟੂਰਨਾਮੈਂਟ ਵਿੱਚ ਦੱਖਣੀ ਅਫਰੀਕਾ ਦੀ ਨੀਦਰਲੈਂਡ ਤੋਂ ਹਾਰ ਮਗਰੋਂ ਭਾਰਤ ਸੈਮੀਫਾਈਨਲ ਵਿੱਚ ਪਹੁੰਚ ਗਿਆ ਸੀ।

ਗਰੁੱਪ-2 ਦੇ ਇਸ ਮੈਚ ਤੋਂ ਬਾਅਦ ਅੰਕ ਸੂਚੀ ਵਿੱਚ ਭਾਰਤ 8 ਅੰਕਾਂ ਦੇ ਨਾਲ ਪਹਿਲੇ ਨੰਬਰ ਉੱਤੇ ਹੈ। ਪਰ ਦੱਖਣੀ ਅਫ਼ਰੀਕਾ ਦੀ ਟੀਮ ਵਿਸ਼ਵ ਕੱਪ ਤੋਂ ਬਾਹਰ ਹੋ ਗਈ ਹੈ।

ਦੱਖਣੀ ਅਫਰੀਕਾ ਆਪਣੇ 5 ਮੈਚ ਖੇਡ ਚੁੱਕੀ ਹੈ ਅਤੇ ਉਸਦੇ ਕੋਲ 5 ਪੁਆਇੰਟ ਹਨ।

ਇਸ ਤੋਂ ਪਹਿਲਾਂ ਐਤਵਾਰ ਨੂੰ ਹੋਏ ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਮੈਂਚ ਵਿਚ ਪਾਕਿਸਤਾਨ ਨੇ ਬੰਗਲਾ ਦੇਸ ਨੂੰ ਹਰਾ ਕੇ ਸੈਮੀਫਾਇਨਲ ਵਿਚ ਦਾਖ਼ਲ ਪਾ ਲਿਆ ਸੀ।

ਫਿਲਹਾਲ ਭਾਰਤ ਇਸ ਗਰੁੱਪ ਵਿੱਚ ਟਾਪ ਉੱਤੇ ਹੈ ਅਤੇ ਜ਼ਿੰਬਾਬਵੇ 'ਤੇ ਜਿੱਤ ਮਿਲੀ ਤਾਂ ਭਾਰਤ ਆਪਣਾ ਸਿਖਰਲਾ ਸਥਾਨ ਬਰਕਰਾਰ ਰੱਖੇਗਾ।

ਭਾਰਤ ਲਈ ਚੰਗੀ ਗੱਲ ਇਹ ਹੈ ਕਿ ਜ਼ਿੰਬਾਬਵੇ ਨਾਲ ਖੇਡਣ ਤੋਂ ਪਹਿਲਾਂ ਦੱਖਣੀ ਅਫ਼ਰੀਕਾ ਅਤੇ ਨੀਦਰਲੈਂਡ, ਪਾਕਿਸਤਾਨ ਅਤੇ ਬੰਗਲਾਦੇਸ਼ ਮੈਚਾਂ ਦੇ ਨਤੀਜੇ ਆ ਚੁੱਕੇ ਹਨ। ਇਸ ਲਈ ਇਹ ਸਾਫ਼ ਹੋਵੇਗਾ ਕਿ ਉਸ ਨੂੰ ਕੀ ਕਰਨਾ ਹੈ।

ਇਸ ਵਿੱਚ ਸਭ ਤੋਂ ਮਹੱਤਵਪੂਰਨ ਹੈ ਪਾਵਰਪਲੇ ਦੇ ਪ੍ਰਦਰਸ਼ਨ ਵਿੱਚ ਸੁਧਾਰ, ਯਾਨੀ ਪਾਰੀ ਦੇ ਪਹਿਲੇ ਛੇ-ਛੇ ਓਵਰਾਂ ਵਿੱਚ ਦਮਦਾਰ ਖੇਡਣਾ।

ਹੁਣ ਤੱਕ ਭਾਰਤੀ ਟੀਮ ਇਸ ਖੇਤਰ ਵਿੱਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਹੈ।

ਭਾਰਤੀ ਟੀਮ ਦੀ ਓਪਨਿੰਗ ਜੋੜੀ ਕਪਤਾਨ ਰੋਹਿਤ ਸ਼ਰਮਾ ਅਤੇ ਕੇਐੱਲ ਰਾਹੁਲ ਦੀ ਹੈ। ਜਿਨ੍ਹਾਂ ਨੇ ਹੁਣ ਤੱਕ ਖੇਡੇ ਗਏ ਚਾਰ ਮੈਚਾਂ ਵਿੱਚ ਸਿਰਫ਼ ਇੱਕ ਵਾਰ ਅਰਧ ਸੈਂਕੜਾ ਸਾਂਝੇਦਾਰੀ ਨਿਭਾਈ ਹੈ।

ਦਰਅਸਲ, ਤੇਜ਼ੀ ਨਾਲ ਰਨ ਬਣਾਉਣ ਦੀ ਕੋਸ਼ਿਸ਼ ਵਿੱਚ ਇਹ ਦੋਵੇਂ ਬੱਲੇਬਾਜ਼ ਹਵਾ ਵਿੱਚ ਗੇਂਦ ਮਾਰਨ ਦਾ ਯਤਨ ਕਰ ਰਹੇ ਹਨ ਅਤੇ ਇਸ ਵਾਰ ਠੰਢ ਜਲਦੀ ਆਉਣ ਅਤੇ ਬਾਰਸ਼ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਪਹੁੰਚ ਅਪਣਾਉਣ ਵਿੱਚ ਦਿੱਕਤ ਹੋ ਰਹੀ ਹੈ।

ਟੀਮ ਇੰਡੀਆ ਨੂੰ ਕੀ ਕਰਨਾ ਹੋਵੇਗਾ?

ਅਸੀਂ ਸਾਰੇ ਜਾਣਦੇ ਹਾਂ ਕਿ ਏਸ਼ੀਆ ਕੱਪ ਤੱਕ ਵਿਰਾਟ ਕੋਹਲੀ ਖ਼ਰਾਬ ਫੋਰਮ ਦੀ ਵਜ੍ਹਾ ਨਾਲ ਟੀਮ ਦੀ ਕਮਜ਼ੋਰ ਕੜੀ ਸਾਬਤ ਹੋ ਰਹੇ ਸਨ।

ਵਿਰਾਟ ਦੀਆਂ ਉਨ੍ਹਾਂ ਅਸਫਲਤਾਵਾਂ ਦੀ ਵਜ੍ਹਾ ਖ਼ਰਾਬ ਫੋਰਮ ਨਾਲ ਸ਼ੁਰੂਆਤ ਤੋਂ ਹੀ ਏਰੀਅਲ ਸ਼ਾਟ ਖੇਡਣਾ ਸੀ।

ਏਸ਼ੀਆ ਕੱਪ ਦੇ ਬਾਅਦ ਉਨ੍ਹਾਂ ਨੇ ਆਪਣੇ ਸੁਭਾਵਿਕ ਖੇਡ 'ਤੇ ਪਰਤਣ ਦਾ ਫੈਸਲਾ ਕੀਤਾ ਅਤੇ ਉਹ ਇਸ ਵਿਸ਼ਵ ਕੱਪ ਵਿੱਚ ਭਾਰਤੀ ਟੀਮ ਦੇ ਇਸ ਸਮੇਂ ਸਭ ਤੋਂ ਸਫਲ ਖਿਡਾਰੀ ਸਾਬਤ ਹੋ ਰਹੇ ਹਨ।

ਇਸ ਤਰ੍ਹਾਂ ਦੇ ਮੌਸਮ ਵਿੱਚ ਤੇਜ਼ ਗੇਂਦਬਾਜ਼ਾਂ ਦੀ ਮਦਦ ਮਿਲਣ ਨਾਲ ਵਿਰਾਟ ਕੋਹਲੀ ਦੀ ਤਰ੍ਹਾਂ ਦਰਾਰਾਂ ਵਿੱਚ ਸ਼ਾਟ ਖੇਡ ਕੇ ਪਹਿਲਾਂ ਪਾਰੀ ਨੂੰ ਜਮਾਉਣਾ ਅਤੇ ਫਿਰ ਜ਼ਰੂਰਤ ਪੈਣ 'ਤੇ ਹਵਾ ਵਿੱਚ ਸ਼ਾਟ ਖੇਡਣ ਦੀ ਰਣਨੀਤੀ ਕਾਰਗਰ ਸਾਬਤ ਹੋ ਰਹੀ ਹੈ।

ਬਹੁਤ ਸੰਭਵ ਹੈ ਕਿ ਭਾਰਤ ਨੂੰ ਜ਼ਿਮਬਾਵੇ ਦੇ ਖਿਲਾਫ਼ ਜ਼ਿਆਦਾ ਦਿੱਕਤ ਨਾ ਹੋਵੇ, ਪਰ ਸੈਮੀਫਾਈਨਲ ਵਿੱਚ ਖੇਡਦੇ ਸਮੇਂ ਪਾਵਰਪਲੇ ਨੂੰ ਬਿਨਾਂ ਵਿਕਟ ਗੁਆਏ ਕੱਢਣਾ ਬਹੁਤ ਅਹਿਮ ਹੋਵੇਗਾ।

ਕੇਐੱਲ ਰਾਹੁਲ ਨੇ ਬੰਗਲਾਦੇਸ਼ ਦੇ ਖਿਲਾਫ਼ ਜਿਸ ਤਰ੍ਹਾਂ ਦੀ ਅਰਧ ਸੈਂਕੜਾ ਪਾਰੀ ਖੇਡੀ, ਉਸ ਤੋਂ ਲੱਗਦਾ ਹੈ ਕਿ ਉਹ ਰੰਗਤ ਵਿੱਚ ਆ ਗਏ ਹਨ।

ਪਰ ਕਪਤਾਨ ਨੂੰ ਇਸ ਪਾਸੇ ਧਿਆਨ ਦੇਣ ਦੀ ਜ਼ਰੂਰਤ ਹੈ।

ਪਿਛਲੇ ਮੈਚ ਵਿੱਚ ਤਸਕਿਨ ਨੇ ਜਿਸ ਤਰ੍ਹਾਂ ਦੀ ਕਸੀ ਗੇਂਦਬਾਜ਼ੀ ਕੀਤੀ, ਉਸ ਨਾਲ ਭਾਰਤ ਪਹਿਲੀਆਂ ਨੌਂ ਗੇਂਦਾਂ ਵਿੱਚ ਸਿਰਫ਼ ਇੱਕ ਰਨ ਹੀ ਬਣਾ ਸਕਿਆ ਸੀ।

ਭਾਰਤ ਨੂੰ ਇਸ ਤਰ੍ਹਾਂ ਦੀ ਸ਼ੁਰੂਆਤ ਤੋਂ ਬਚਣਾ ਹੋਵੇਗਾ।

ਇਹ ਵੀ ਪੜ੍ਹੋ-

ਪੰਤ 'ਤੇ ਕਾਰਤਿਕ ਨੂੰ ਤਰਜੀਹ ਦੇਣਾ ਸਹੀ ਨਹੀਂ ਰਿਹਾ

ਭਾਰਤੀ ਟੀਮ ਪ੍ਰਬੰਧਨ ਨੇ ਇਸ ਵਿਸ਼ਵ ਕੱਪ ਵਿੱਚ ਹੁਣ ਤੱਕ ਰਿਸ਼ਭ ਪੰਤ ਤੇ ਦਿਨੇਸ਼ ਕਾਰਤਿਕ ਨੂੰ ਵਿਕਟ ਕੀਪਰ ਦੇ ਤੌਰ 'ਤੇ ਖਿਡਾਉਣ ਨੂੰ ਤਰਜੀਹ ਦਿੱਤੀ ਹੈ।

ਪਰ ਕਾਰਤਿਕ ਲਗਾਤਾਰ ਇਸ ਭੂਮਿਕਾ ਵਿੱਚ ਫਲਾਪ ਸਾਬਤ ਹੋ ਰਹੇ ਹਨ।

ਬੰਗਲਾਦੇਸ਼ ਦੇ ਖਿਲਾਫ਼ ਮੈਚ ਵਿੱਚ ਉਨ੍ਹਾਂ ਦੇ ਦੋ ਕੈਚ ਨਾ ਫੜ ਸਕਣ ਨਾਲ ਭਾਰਤ ਦੀ ਸਥਿਤੀ ਵਿਗੜੀ ਸੀ।

ਇਹ ਤਾਂ ਚੰਗਾ ਹੋਇਆ ਕਿ ਮੀਂਹ ਕਾਰਨ ਖੇਡ ਰੁਕਣ ਨਾਲ ਲਿਟਨ ਦਾਸ ਦੀ ਲੈਅ ਟੁੱਟ ਗਈ, ਨਹੀਂ ਤਾਂ ਅਣਕਿਆਸਾ ਨਤੀਜਾ ਵੀ ਨਿਕਲ ਸਕਦਾ ਸੀ।

ਕਾਰਤਿਕ ਨੂੰ ਆਖਰੀ ਓਵਰਾਂ ਵਿੱਚ ਤੇਜ਼ੀ ਨਾਲ ਰਨ ਜੋੜਨ ਲਈ ਰੱਖਿਆ ਗਿਆ ਹੈ। ਪਰ ਉਨ੍ਹਾਂ ਨੂੰ ਜਦੋਂ ਵੀ ਮੌਕਾ ਮਿਲਿਆ ਉਹ ਆਪਣੀ ਭੂਮਿਕਾ ਵਿੱਚ ਖਰੇ ਨਹੀਂ ਉਤਰ ਸਕੇ ਹਨ।

ਤਾਂ ਜੇਕਰ ਰਿਸ਼ਭ ਪੰਤ ਨੂੰ ਉਤਾਰਨ 'ਤੇ ਵਿਚਾਰ ਕੀਤਾ ਗਿਆ ਤਾਂ ਬਿਹਤਰ ਹੋਵੇਗਾ।

ਅਜਿਹਾ ਕਰਨ ਨਾਲ ਭਾਰਤ ਦੀ ਬੱਲੇਬਾਜ਼ੀ ਮਜ਼ਬੂਤ ਹੀ ਨਹੀਂ ਹੋਵੇਗੀ, ਬਲਕਿ ਟੀਮ ਵਿੱਚ ਖੱਬੇ ਅਤੇ ਸੱਜੇ ਦਾ ਤਾਲਮੇਲ ਬਣਾਉਣ ਵਿੱਚ ਵੀ ਮਦਦ ਮਿਲ ਸਕਦੀ ਹੈ।

ਅਕਸ਼ਰ ਦੀ ਜਗ੍ਹਾ ਦੀਪਕ ਹੁੱਡਾ ਨੂੰ ਮਿਲ ਸਕਦੀ ਹੈ ਤਰਜੀਹ

ਦੱਖਣੀ ਅਫ਼ਰੀਕੀ ਟੀਮ ਵਿੱਚ ਖੱਬੇ ਹੱਥ ਦੇ ਕਈ ਬੱਲੇਬਾਜ਼ਾਂ ਦੇ ਹੋਣ 'ਤੇ ਅਕਸ਼ਰ ਪਟੇਲ ਦੀ ਜਗ੍ਹਾ ਦੀਪਕ ਹੁੱਡਾ ਨੂੰ ਖਿਡਾਇਆ ਗਿਆ ਸੀ।

ਜ਼ਿਮਬਾਵੇ ਦੀ ਟੀਮ ਵਿੱਚ ਵੀ ਕਰੇਗ ਇਰਵਿਨ, ਸੀਨ ਇਰਵਿਨ, ਰਿਆਨ ਬੁਰਲ ਅਤੇ ਸੀਨ ਵਿਲੀਅਮਜ਼ ਦੇ ਰੂਪ ਵਿੱਚ ਖੱਬੇ ਹੱਥ ਦੇ ਖਿਡਾਰੀ ਹਨ।

ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਦੀਪਕ ਨੂੰ ਇੱਕ ਹੋਰ ਮੌਕਾ ਮਿਲ ਸਕਦਾ ਹੈ ਕਿਉਂਕਿ ਉਹ ਜ਼ਰੂਰਤ ਪੈਣ 'ਤੇ ਇੱਕ- ਦੋ ਓਵਰ ਗੇਂਦਬਾਜ਼ੀ ਵੀ ਕਰ ਸਕਦੇ ਹਨ।

ਜਿੱਥੋਂ ਤੱਕ ਭਾਰਤੀ ਗੇਂਦਬਾਜ਼ੀ ਅਟੈਕ ਦੀ ਗੱਲ ਹੈ ਤਾਂ ਉਹ ਹੁਣ ਆਪਣੇ ਪ੍ਰਦਰਸ਼ਨ ਤੋਂ ਪ੍ਰਭਾਵਿਤ ਕਰਨ ਵਿੱਚ ਸਫਲ ਰਿਹਾ ਹੈ।

ਅਰਸ਼ਦੀਪ ਸਿੰਘ ਨੇ ਤਾਂ ਉਮੀਦਾਂ ਤੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ। ਉਹ ਲਗਭਗ ਹਰ ਮੈਚ ਵਿੱਚ ਟੀਮ ਨੂੰ ਪਾਵਰਪਲੇ ਵਿੱਚ ਸਫਲਤਾ ਦਿਵਾ ਰਹੇ ਹਨ।

ਉੱਥੇ ਹੀ ਭੁਵਨੇਸ਼ਵਰ ਅਤੇ ਮੁਹੰਮਦ ਸ਼ਮੀ ਵੀ ਚੰਗੇ ਰਹੇ ਹਨ।

ਕਿਸੇ ਗੇਂਦਬਾਜ਼ ਦੇ ਪ੍ਰਦਰਸ਼ਨ ਵਿੱਚ ਸੁਧਾਰ ਦੀ ਜ਼ਰੂਰਤ ਹੈ ਤਾਂ ਉਹ ਹੈ ਅਸ਼ਵਿਨ, ਅਸਲ ਵਿੱਚ ਅਸ਼ਵਿਨ ਨੂੰ ਮੱਧ ਓਵਰਾਂ ਵਿੱਚ ਸਫਲਤਾ ਦਿਵਾਉਣ ਦੀ ਜ਼ਰੂਰਤ ਹੈ।

ਉਹ ਠੀਕ-ਠਾਕ ਗੇਂਦਬਾਜ਼ੀ ਕਰਕੇ ਵੀ ਹੋਰ ਟੀਮਾਂ ਦੇ ਸਪਿਨਰਾਂ ਦੀ ਤਰ੍ਹਾਂ ਮੱਧ ਦੇ ਓਵਰਾਂ ਵਿੱਚ ਸਫਲਤਾ ਨਹੀਂ ਦਿਵਾ ਪਾ ਰਹੇ ਹਨ।

ਪਾਕਿਤਸਾਨ ਨੂੰ ਜਿੱਤ ਦੇ ਨਾਲ ਚਮਤਕਾਰ ਦੀ ਵੀ ਜ਼ਰੂਰਤ

ਭਾਰਤ ਅਤੇ ਜ਼ਿਮਬਾਵੇ ਤੋਂ ਹਾਰਨ ਦੇ ਬਾਅਦ ਪਾਕਿਸਤਾਨ ਦਾ ਟੀ20 ਵਰਲਡ ਕੱਪ ਵਿੱਚ ਅਭਿਆਨ ਖਤਮ ਹੋਇਆ ਜਿਹਾ ਮੰਨਿਆ ਜਾ ਰਿਹਾ ਸੀ।

ਪਰ ਅੱਜ ਬੰਗਲਾਦੇਸ਼ ਅਤੇ ਪਾਕਿਸਤਾਨ ਵਿਚਾਲੇ ਖੇਡੇ ਗਏ ਮੁਕਾਬਲੇ ਨੂੰ ਪਾਕਿਸਤਾਨ ਨੇ ਜਿੱਤ ਲਿਆ ਹੈ ਅਤੇ ਪਾਕਿਸਤਾਨ ਦੀ ਟੀਮ ਵੀ ਸੈਮੀਫਾਈਨਲ ਵਿੱਚ ਪਹੁੰਚ ਗਈ ਹੈ।

ਸੈਮੀਫਾਈਨਲ ਵਿੱਚ ਗਰੁੱਪ-2 ਤੋਂ ਪਹੁੰਚਣ ਵਾਲੀ ਸਿਖਰਲੀ ਟੀਮ ਦਾ ਇੰਗਲੈਂਡ ਨਾਲ ਤਾਂ ਦੂਜੇ ਸਥਾਨ ਦੀ ਟੀਮ ਨਾਲ ਮੁਕਾਬਲਾ ਨਿਊਜ਼ੀਲੈਂਡ ਨਾਲ ਹੋਵੇਗਾ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)