ਟੀ-20 ਵਰਲਡ ਕੱਪ: ਭਾਰਤ ਤੇ ਪਾਕਿਸਤਾਨ ਫਾਈਨਲ 'ਚ ਹੋ ਸਕਦੇ ਆਹਮੋ-ਸਾਹਮਣੇ, ਇਹ ਹਨ ਸਮੀਕਰਨ

ਟੀ-20 ਵਰਲਡ ਕੱਪ

ਤਸਵੀਰ ਸਰੋਤ, DANIEL POCKETT-ICC,GETTY

    • ਲੇਖਕ, ਦਿਨੇਸ਼ ਉਪਰੇਤੀ
    • ਰੋਲ, ਬੀਬੀਸੀ ਪੱਤਰਕਾਰ

ਜੇਕਰ ਤੁਹਾਨੂੰ ਕ੍ਰਿਕਟ ਦਾ ਸ਼ੌਕ ਹੈ ਅਤੇ ਅਸਟ੍ਰੇਲੀਆ ਵਿੱਚ ਖੇਡੇ ਜਾ ਰਹੇ ਟੀ-20 ਵਰਲਡ ਕੱਪ ਦੇ ਸੈਮੀਫਾਈਨਲ ਅਤੇ ਫਾਈਨਲ ਦੇ ਸਮੀਕਰਨਾਂ ਵਿੱਚ ਉਲਝੇ ਹੋਏ ਹੋ ਤਾਂ ਇਸ ਨੂੰ ਸੁਲਝਾਉਣ ਲਈ ਤੁਹਾਨੂੰ ਇਹ ਤਰੀਕ ਯਾਦ ਰੱਖਣੀ ਚਾਹੀਦੀ ਹੈ।

ਤਰੀਕ 6 ਨਵੰਬਰ, 2022, ਦਿਨ ਐਤਵਾਰ

ਟੀ-20 ਵਰਲਡ ਕੱਪ ਦੇ ਮਹਾਂ ਮੁਕਾਬਲੇ ਦਾ ਦਿਨ...ਉਹ ਦਿਨ ਜਦੋਂ ਇਹ ਤੈਅ ਹੋ ਜਾਵੇਗਾ ਕਿ ਕ੍ਰਿਕਟ ਦੇ ਦੀਵਾਨਿਆਂ ਨੂੰ ਇੱਕ ਵਾਰ ਫ਼ਿਰ ਭਾਰਤ ਪਾਕਿਸਤਾਨ ਦੀ ਟੱਕਰ ਦੇਖਣ ਨੂੰ ਮਿਲ ਸਕਦੀ ਹੈ।

ਐਤਵਾਰ ਨੂੰ ਐਡੀਲੈਂਡ ਓਵਲ ਵਿੱਚ ਪਹਿਲਾ ਦੱਖਣੀ ਅਫ਼ਰੀਕਾ ਦਾ ਮੁਕਾਬਲਾ ਨੀਂਦਰਲੈਂਡਸ ਨਾਲ ਹੋਵੇਗਾ।

ਇਸ ਤੋਂ ਕੁਝ ਹੀ ਘੰਟਿਆਂ ਬਾਅਦ ਇਸੇ ਮੈਦਾਨ ਵਿੱਚ ਪਾਕਿਸਤਾਨ ਦੀ ਟੀਮ ਬੰਗਲਾਦੇਸ਼ ਦੇ ਸਾਹਮਣੇ ਹੋਵੇਗੀ।

ਇਸ ਮੈਦਾਨ ਤੋਂ ਸੈਕੜੇ ਕਿਲੋਮੀਟਰ ਦੂਰ ਮੈਲਬਰਨ ਦੇ ਐੱਮਐੱਸਜੀ ਵਿੱਚ ਭਾਰਤ ਦੀ ਟੀਮ ਜਿੰਮਬਾਬਵੇ ਦੀ ਟੀਮ ਨਾਲ ਦੋ-ਦੋ ਹੱਥ ਕਰੇਗੀ।

ਵੀਰਵਾਰ ਨੂੰ ਸਿਡਨੀ ਵਿੱਚ ਪਾਕਿਸਤਾਨ ਨੇ ਦੱਖਣੀ ਅਫ਼ਰੀਕਾ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਜ਼ਿੰਦਾ ਰੱਖਿਆ ਸੀ।

ਬਾਰਿਸ਼ ਕਾਰਨ ਇਸ ਮੈਚ ਵਿੱਚ ਡਕਵਰਥ ਲੁਇਸ ਨਿਯਮ ਨੂੰ ਲਾਗੂ ਕਰਨਾ ਪਿਆ ਜਿਸ ਤੋਂ ਬਾਅਦ ਬਾਬਰ ਆਜ਼ਮ ਦੀ ਟੀਮ ਨੇ ਦੱਖਣੀ ਅਫ਼ਰੀਕਾ ਨੂੰ 33 ਰਨਾਂ ਨਾਲ ਰਹਾ ਦਿੱਤਾ।

ਅਸਲ ਵਿੱਚ ਸੂਪਰ 12 ਅਤੇ ਖਾਸਕਰ ਗਰੁਪ 2 ਦੇ ਮੁਕਾਬਲੇ ਵਿੱਚ ਜ਼ਬਰਦਸਤ ਰੋਮਾਂਚ ਦੇਖਣ ਨੂੰ ਮਿਲਿਆ।

ਲਗਭਗ ਹਰ ਮੈਚ ਤੋਂ ਬਾਅਦ ਨਾਕਆਉਟ ਸਟੇਜ ਉਪਰ ਪਹੁੰਚਣ ਦੇ ਸਮੀਕਰਨ ਬਣ ਬਿਗੜ ਰਹੇ ਸਨ।

ਬੀਬੀਸੀ
  • ਟੀ-20 ਵਰਲਡ ਕੱਪ ਦਾ ਮਹਾਂ ਮੁਕਾਬਲਾ 6 ਨਵੰਬਰ ਨੂੰ ਹੋਵੇਗਾ।
  • ਪਹਿਲਾਂ ਪਾਕਿਸਤਾਨ ਦੀ ਟੀਮ ਬੰਗਲਾਦੇਸ਼ ਦੇ ਸਾਹਮਣੇ ਹੋਵੇਗੀ।
  • ਮੈਲਬਰਨ ਦੇ ਐੱਮਐੱਸਜੀ ਵਿੱਚ ਭਾਰਤ ਦੀ ਟੀਮ ਜਿੰਮਬਾਵੇ ਦੀ ਟੀਮ ਨਾਲ ਦੋ-ਦੋ ਹੱਥ ਕਰੇਗੀ।
  • ਭਾਰਤ ਨੇ 4 ਮੈਚ ਖੇਡੇ ਹਨ ਅਤੇ 6 ਅੰਕ ਲਏ ਹਨ।
  • ਪਾਕਿਸਤਾਨ ਨੇ 4 ਮੈਚ ਖੇਡੇ ਹਨ ਅਤੇ 4 ਅੰਕ ਲਏ ਹਨ।
  • ਸਾਲ 2007 ਵਿੱਚ ਪਹਿਲਾ ਟੀ-20 ਵਰਲਡ ਕੱਪ ਭਾਰਤ ਨੇ ਜਿੱਤਿਆ ਸੀ।
ਬੀਬੀਸੀ

ਨਤੀਜਾਕੁਨ ਮੁਕਾਬਲੇ ਤੋਂ ਪਹਿਲਾਂ ਸਮੀਕਰਨ ਇਸ ਤਰ੍ਹਾਂ ਉਲਝ ਗਏ ਸਨ ਕਿ ਭਾਰਤ, ਪਾਕਿਸਤਾਨ, ਦੱਖਣੀ ਅਫ਼ਰੀਕਾ, ਬੰਗਲਾਦੇਸ਼ ਅਤੇ ਜਿੰਮਬਾਬਵੇ ਦੀਆਂ ਟੀਮਾਂ ਕਿਸੇ ਨਾ ਕਿਸੇ ਕਿੰਤੂ-ਪ੍ਰੰਤੂ ਨਾਲ ਸੈਮੀਫ਼ਾਇਨਲ ਵਿੱਚ ਆਪਣੀ ਜਗਾ ਬਣਾ ਸਕਦੀ ਹੈ।

ਗਰੁੱਪ-2 ਵਿੱਚ ਜੇਕਰ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਸੈਮੀਫਾਈਨਲ ਵਿੱਚ ਪਹੁੰਚਣਗੀਆਂ ਤਾਂ ਗਰੁੱਪ-1 ਵਿੱਚ ਦੋ ਮੁੱਖ ਸਥਾਨਾਂ ਉਪਰ ਰਹਿਣ ਵਾਲੀਆਂ ਟੀਮਾਂ ਨਾਲ ਭਿੜੇਗੀ।

ਯਾਨੀ ਇਸ ਗੱਲ ਦੀ ਸੰਭਾਵਨਾ ਬਣੀ ਹੋਈ ਹੈ ਕਿ 13 ਨਵੰਬਰ ਨੂੰ ਮੈਲਬਰਨ ਵਿੱਚ ਟੀ-20 ਵਰਲਡ ਕੱਪ ਦਾ ਫ਼ਾਇਨਲ ਮੁਕਾਬਲਾ ਭਾਰਤ ਅਤੇ ਪਾਕਿਸਤਾਨ ਵਿੱਚਕਾਰ ਹੋ ਸਕਦਾ ਹੈ।

ਇਹ ਸੰਭਾਵਨਾ ਕਿਵੇਂ ਬਣੀ ਹੋਈ ਹੈ, ਇਸ ਨੂੰ ਸਮਝਣ ਲਈ ਪਹਿਲਾਂ ਸਮਝੋ ਕਿ ਚਾਰ-ਚਾਰ ਮੁਕਾਬਲੇ ਖੇਡਣ ਤੋਂ ਬਾਅਦ ਟੀਮਾਂ ਦੀ ਕੀ ਸਥਿਤੀ ਹੈ?

ਟੀ-20 ਵਰਲਡ ਕੱਪ

ਤਸਵੀਰ ਸਰੋਤ, TREVOR COLLENS

ਭਾਰਤ

ਖੇਡੇ ਮੈਚ-4, ਅੰਕ-6, ਨੈਟ ਰਨ ਰੇਟ 0.730, ਬਾਕੀ ਰਹਿ ਗਿਆ ਮੁਕਾਬਲਾ- ਜਿੰਮਬਾਬਵੇ ਨਾਲ

ਉਂਝ ਤਾਂ ਭਾਰਤ ਸੂਚੀ ਵਿੱਚ ਸਭ ਤੋਂ ਉਪਰ ਹੈ। ਪਰ ਫਿਰ ਵੀ ਸੈਮੀਫਾਈਨਲ ਯਾਨੀ ਨਾਕਆਉਟ ਸਟੇਜ ਉਪਰ ਪਹੁੰਚਣ ਦੀ ਗਰੰਟੀ ਹਾਸਿਲ ਨਹੀਂ ਕਰ ਸਕਦਾ।

ਰੋਹਿਤ ਐਂਡ ਕੰਪਨੀ ਨੇ ਦੱਖਣੀ ਅਫ਼ਰੀਕਾ ਦੇ ਨਾਲ ਮੁਕਾਬਲਾ ਖੋਹ ਕੇ ਇਸ ਪਹੇਲੀ ਨੂੰ ਘੱਟ ਤੋਂ ਘੱਟ 6 ਨਵੰਬਰ ਤੱਕ ਉਲਝਾ ਰੱਖਿਆ ਹੈ।

ਪਰ ਹਾਲੇ ਵੀ ਤਿੰਨ ਸੰਭਾਵਨਾਵਾਂ ਕਾਇਮ ਹਨ।

ਜੇਕਰ ਭਾਰਤ ਜਿੰਮਬਾਬਵੇ ਨੂੰ ਹਰਾ ਦਿੰਦਾ ਹੈ ਤਾਂ ਬਿਨਾਂ ਕਿੰਤੂ ਪ੍ਰੰਤੂ ਦੇ ਅੱਠ ਅੰਕਾਂ ਨਾਲ ਸੈਮੀਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਸਕਦਾ ਹੈ।

ਪਰ ਜੇਕਰ ਬਾਰਿਸ਼ ਕਾਰਨ ਦੋਵਾਂ ਟੀਮਾਂ ਨੂੰ ਇੱਕ-ਇੱਕ ਅੰਕ ਮਿਲਦਾ ਹੈ ਤਾਂ ਭਾਰਤ 7 ਅੰਕਾਂ ਨਾਲ ਸੈਮੀਫਾਈਨਲ ਵਿੱਚ ਪਹੁੰਚ ਜਾਏਗਾ।

ਜੇਕਰ ਜਿੰਮਬਾਵੇ ਦੇ ਹੱਥੋਂ ਭਾਰਤ ਨੂੰ ਹਾਰ ਮਿਲਦੀ ਹੈ ਤੇ ਬੰਗਲਾਦੇਸ਼ ਖਿਲਾਫ਼ ਪਾਕਿਸਤਾਨ ਜਿੱਤ ਜਾਂਦਾ ਹੈ ਤਾਂ ਉੱਥੇ ਨੈਟ ਰਨ ਰੇਟ ਹੀ ਅਹਿਮ ਭੂਮਿਕਾ ਨਿਭਾਏਗਾ। (ਫ਼ਿਲਹਾਲ ਨੈਟ ਰਨ ਰੇਟ ਵਿੱਚ ਪਾਕਿਸਤਾਨ ਅੱਗੇ ਹੈ।)

ਜਿੰਮਬਾਬਵੇ ਹੱਥੋਂ ਹਾਰ ਜਾਣ ਉੱਪਰ ਵੀ ਦੋ ਸਥਿਤੀਆਂ ਵਿੱਚ ਭਾਰਤ ਦੀ ਅੰਤਿਮ ਚਾਰ ਵਿੱਚ ਪਹੁੰਚਣ ਦੀ ਸੰਭਾਵਨਾ ਬਣੀ ਹੋਈ ਹੈ।

ਪਹਿਲੀ ਗੱਲ ਦੱਖਣੀ ਅਫ਼ਰੀਕਾ ਆਖਰੀ ਮੈਚ ਨੀਦਰਲੈਂਡਸ ਦੇ ਖ਼ਿਲਾਫ਼ ਹਾਰ ਜਾਵੇ ਅਤੇ ਬੰਗਲਾਦੇਸ਼ ਦੀ ਟੀਮ ਪਾਕਿਸਤਾਨ ਨੂੰ ਹਰਾ ਦਿੰਦੀ ਹੈ ਅਤੇ ਨੈਟ ਰਨ ਰੇਟ ਭਾਰਤ ਤੋਂ ਘੱਟ ਰਹੇ।

ਐਤਵਾਰ ਨੂੰ ਗਰੁੱਪ-2 ਦਾ ਆਖਰੀ ਮੈਚ ਕਿਉਂਕਿ ਭਾਰਤ ਨੇ ਹੀ ਖੇਡਣਾ ਹੈ, ਇਸ ਲਈ ਉਹਨਾਂ ਨੂੰ ਮੁਕਾਬਲਾ ਹੋਣ ਤੋਂ ਪਹਿਲਾਂ ਹੀ ਪਤਾ ਹੋਵੇਗਾ ਕਿ ਅੰਤਿਮ ਚਾਰ ਵਿੱਚ ਪਹੁੰਚਣ ਲਈ ਤੈਅ ਕਰਨ ਵਾਲੇ ਸਮੀਕਰਨ ਕੀ ਹਨ?

ਟੀ-20 ਵਰਲਡ ਕੱਪ

ਤਸਵੀਰ ਸਰੋਤ, ANI

ਪਾਕਿਸਤਾਨ

ਖੇਡੇ ਮੈਚ-4, ਅੰਕ-4, ਨੈਟ ਰਨ ਰੇਟ 1.117, ਬਾਕੀ ਰਹਿ ਗਿਆ ਮੁਕਾਬਲਾ-ਬੰਗਲਾਦੇਸ਼ ਨਾਲ

ਦੱਖਣੀ ਅਫ਼ਰੀਕਾ ਉਪਰ ਜ਼ੋਰਦਾਰ ਜਿੱਤ ਹਾਸਿਲ ਕਰਨ ਤੋਂ ਬਾਵਜੂਦ ਪਾਕਿਸਤਾਨ ਦੀ ਸੈਮੀਫਾਈਨਲ ਦੀ ਰਾਹ ਹਾਂ ਜਾਂ ਨਾਂ ਵਾਲੀ ਸਥਿਤੀ ਉਪਰ ਹੀ ਟਿਕੀ ਹੋਈ ਹੈ।

ਪਾਕਿਸਤਾਨ ਜੇਕਰ ਐਤਵਾਰ ਨੂੰ ਬੰਗਲਾਦੇਸ਼ ਨੂੰ ਹਰਾ ਦਿੰਦਾ ਹੈ ਤਾਂ ਨਾਕਆਉਟ ਵਿੱਚ ਪਹੁੰਚਣ ਲਈ ਇਹ ਕਾਫ਼ੀ ਨਹੀਂ ਹੋਵੇਗਾ।

ਜੇਕਰ ਭਾਰਤ ਅਤੇ ਦੱਖਣੀ ਅਫ਼ਰੀਕਾ ਆਪਣੇ-ਆਪਣੇ ਮੁਕਾਬਲੇ ਜਿੱਤ ਜਾਂਦੇ ਹਨ ਤਾਂ ਪਾਕਿਸਤਾਨ ਦਾ ਸਫ਼ਰ ਏਥੇ ਹੀ ਖ਼ਤਮ ਹੋ ਜਾਵੇਗਾ।

ਪਾਕਿਸਤਾਨ ਲਈ ਜਰੂਰੀ ਹੈ ਕਿ ਸੈਮੀਫਾਈਨਲ ਵਿੱਚ ਤਾਂ ਬੰਗਲਾਦੇਸ਼ ਤੋਂ ਜਿੱਤੇ ਅਤੇ ਪਹਿਲਾਂ, ਦੱਖਣੀ ਅਫ਼ਰੀਕਾ ਜਾਂ ਤਾਂ ਨੀਦਰਲੈਂਡਰਸ ਦੇ ਖ਼ਿਲਾਫ ਮੈਚ ਹਾਰ ਜਾਵੇ ਜਾਂ ਇਹ ਮੈਚ ਮੀਂਹ ਕਾਰਨ ਰੱਦ ਹੋ ਜਾਵੇ।

ਅਜਿਹੇ ਵਿੱਚ ਪਾਕਿਸਤਾਨ ਅਤੇ ਦੱਖਣੀ ਅਫ਼ਰੀਕਾ ਦੋਨਾਂ ਦੇ 6-6 ਅੰਕ ਹੋਣਗੇ ਪਰ ਕੀ ਪਾਕਿਸਤਾਨ ਦੇ ਖਾਤੇ ਵਿੱਚ ਤਿੰਨ ਜਿੱਤਾਂ ਦਰਜ ਹੋਣਗੀਆਂ ਅਤੇ ਦੱਖਣੀ ਅਫ਼ਰੀਕਾ ਦੇ ਖਾਤੇ ਵਿੱਚ ਸਿਰਫ਼ ਦੋ ਹੋਣਗੀਆਂ?

ਦੂਸਰਾ, ਜਿੰਮਬਾਵੇ ਦੀ ਖ਼ਿਲਾਫ਼ ਭਾਰਤ ਮੈਚ ਹਾਰ ਜਾਵੇ। ਅਜਿਹੇ ਵਿੱਚ ਦੋਵਾਂ ਦੇ 6-6 ਅੰਕ ਹੋਣਗੇ ਪਰ ਨੈਟ ਰਨ ਰੇਟ ਦੇ ਅਧਾਰ ਉਪਰ ਪਾਕਿਸਤਾਨ ਸੈਮੀਫਾਈਨਲ ਵਿੱਚ ਪਹੁੰਚ ਜਾਵੇਗਾ।

ਬੀਬੀਸੀ

ਇਹ ਵੀ ਪੜ੍ਹੋ-

ਬੀਬੀਸੀ

ਦੱਖਣੀ ਅਫ਼ਰੀਕਾ

ਖੇਡੇ ਮੈਚ-4, ਅੰਕ-5, ਨੈਟ ਰਨ ਰੇਟ 1.441, ਬਾਕੀ ਰਹਿ ਗਿਆ ਮੁਕਾਬਲਾ-ਨੀਂਦਰਲੈਂਡਰਸ ਨਾਲ

ਦੱਖਣੀ ਅਫ਼ਰੀਕਾ ਨੂੰ ਸੈਮੀਫਾਈਨਲ ਵਿੱਚ ਪਹੁੰਚਣ ਲਈ ਨੀਂਦਰਲੈਂਡਰਸ ਨੂੰ ਹਰਾਉਣਾ ਹੋਵੇਗਾ।

ਜੇਕਰ ਇਸ ਮੁਕਾਬਲੇ ਵਿੱਚ ਮੀਂਹ ਖਲਨਾਇਕ ਬਣਿਆ ਤਾਂ ਦੋਵਾਂ ਟੀਮਾਂ ਨੂੰ ਅੰਕ ਵੰਡਣ ਲਈ ਮਜਬੂਰ ਹੋਣਾ ਪਵੇਗਾ ਤਾਂ ਦੱਖਣੀ ਅਫ਼ਰੀਕਾ ਮੁਸ਼ਕਿਲ ਵਿੱਚ ਫਸ ਜਾਵੇਗਾ।

ਹਾਲਾਂਕਿ ਮੌਸਮ ਵਿਭਾਗ ਵੱਲੋਂ ਮੀਂਹ ਬਾਰੇ ਹਾਲੇ ਕੋਈ ਸੰਕੇਤ ਨਹੀਂ ਦਿੱਤੇ ਗਏ।

ਇਸ ਲਈ ਪੂਰੀ-ਪੂਰੀ ਸੰਭਾਵਨਾ ਹੈ ਕਿ ਦੱਖਣੀ ਅਫ਼ਰੀਕਾ ਨੂੰ ਮੈਚ ਖੇਡਣ ਨੂੰ ਮਿਲੇ ਅਤੇ ਉਹ ਨੀਂਦਰਲੈਂਡਰਸ ਨੂੰ ਉਲਟਫੇਰ ਕਰਨ ਤੋਂ ਰੋਕ ਸਕੇ।

ਬੰਗਲਾਦੇਸ਼

ਖੇਡੇ ਮੈਚ-4, ਅੰਕ-4, ਨੈਟ ਰਨ ਰੇਟ 1.276, ਬਾਕੀ ਰਹਿ ਗਿਆ ਮੁਕਾਬਲਾ-ਪਾਕਿਸਤਾਨ ਨਾਲ

ਬੰਗਲਾਦੇਸ਼ ਦੇ ਹੁਣ ਟੂਰਨਾਮੈਂਟ ਵਿੱਚ ਅੱਗੇ ਵਧਣ ਦੀਆਂ ਸੰਭਾਵਨਾਵਾਂ ਲਗਭਗ ਖ਼ਤਮ ਹਨ।

ਇਸ ਦਾ ਕਾਰਨ ਹੈ ਕਿ ਉਹਨਾਂ ਦਾ ਰਨ ਰੇਟ ਬਹੁਤ ਬੁਰਾ ਹੈ।

ਅਜਿਹੇ ਵਿੱਚ ਉਹ ਭਾਵੇਂ ਖੁਦ ਅੱਗੇ ਨਾ ਵਧ ਪਾਏ ਪਰ ਦੂਸਰੀ ਟੀਮਾਂ ਦੀ ਖੇਡ ਖਰਾਬ ਕਰ ਸਕਦਾ ਹੈ।

ਹਾਂ, ਇੱਕ ਸੰਭਾਵਨਾ ਹਾਲੇ ਵੀ ਬਚੀ ਹੋਈ ਹੈ ਜਿਸ ਵਿੱਚ ਬੰਗਲਾਦੇਸ਼ ਦੀ ਟੀਮ ਅੰਤਿਮ 4 ਵਿੱਚ ਪਹੁੰਚ ਸਕਦੀ ਹੈ। ਉਹ ਇਹ ਹੈ ਕਿ ਪਹਿਲਾ, ਉਹ ਪਾਕਿਸਤਾਨ ਖ਼ਿਲਾਫ਼ ਆਪਣਾ ਮੈਚ ਜਿੱਤ ਜਾਵੇ, ਦੂਜਾ ਜਿੰਮਬਾਵੇ ਵੀ ਭਾਰਤ ਨੂੰ ਹਰਾ ਦੇਵੇ।

ਨਾਲ ਹੀ ਜਿੱਤ ਹਾਰ ਦਾ ਅੰਤਰ ਐਨਾ ਵੱਡਾ ਹੋਵੇ ਕਿ ਉਹ ਨੈਟ ਰਨ ਰੇਟ ਵਿੱਚ ਭਾਰਤ ਤੋਂ ਉਪਰ ਆ ਜਾਵੇ।

ਇਸ ਦੇ ਨਾਲ ਹੀ ਦੱਖਣੀ ਅਫ਼ਰੀਕਾ ਦੀ ਟੀਮ ਨੀਂਦਰਲੈਂਡਰਸ ਦੇ ਖਿਲਾਫ਼ ਇੱਕ ਤੋਂ ਵੱਧ ਅੰਕ ਨਾ ਲੈ ਪਾਏ।

ਜਿੰਮਬਾਬਵੇ

ਖੇਡੇ ਮੈਚ-4, ਅੰਕ-3, ਨੈਟ ਰਨ ਰੇਟ 0.313, ਬਾਕੀ ਰਹਿ ਗਿਆ ਮੁਕਾਬਲਾ-ਭਾਰਤ ਨਾਲ

ਜਿੰਮਬਾਬਵੇ ਜੇਕਰ ਭਾਰਤ ਨੂੰ ਹਰਾ ਦਿੰਦਾ ਹੈ ਤਾਂ ਉਹ ਕੁਲ ਮਿਲਾ ਕੇ 5 ਅੰਕ ਹੀ ਹਾਸਿਲ ਕਰ ਪਾਏਗਾ।

ਪਾਕਿਸਤਾਨ ਅਤੇ ਬੰਗਲਾਦੇਸ਼ ਦਾ ਮੈਚ ਜੇਕਰ ਬਾਰਿਸ਼ ਨਾਲ ਖਰਾਬ ਹੋ ਜਾਂਦਾ ਹੈ ਤਾਂ ਐਸੀ ਸਥਿਤੀ ਵਿੱਚ ਤਿੰਨਾਂ ਟੀਮਾਂ ਦੇ ਅੰਕ ਬਰਾਬਰ ਹੋ ਜਾਣਗੇ ਪਰ ਨੈਟ ਰਨ ਰੇਟ ਦੇ ਅਧਾਰ ਉਪਰ ਜਿੰਮਬਾਵੇ ਬੇਹੱਦ ਪਿਛੇ ਹੈ।

ਜੇਕਰ ਭਾਰਤ ਨੂੰ 50 ਰਨਾਂ ਨਾਲ ਹਰਾ ਵੀ ਦਿੰਦਾ ਹੈ ਤਾਂ ਉਹਨਾਂ ਨੂੰ ਦੁਆ ਕਰਨੀ ਪੈਣੀ ਹੈ ਕਿ ਨੀਂਦਰਲੈਂਡਰਸ ਵੀ ਦੱਖਣੀ ਅਫ਼ਰੀਕਾ ਨੂੰ ਐਨੇ ਹੀ ਫ਼ਰਕ ਨਾਲ ਹਰਾ ਦੇਵੇ।

ਇਸ ਹਾਲਤ ਵਿੱਚ ਉਹਨਾਂ ਦਾ ਨਾਕਆਉਂਟ ਦੀ ਸਟੇਜ ਉਪਰ ਪਹੁੰਚਣ ਦਾ ਦਾਅਵਾ ਕਮਜੋਰ ਹੈ।

ਟੀ-20 ਵਰਲਡ ਕੱਪ

ਤਸਵੀਰ ਸਰੋਤ, SAEED KHAN,GETTY

2007 ਦੇ ਫ਼ਾਇਨਲ 'ਚ ਭਿੜੇ ਸੀ ਭਾਰਤ-ਪਾਕਿਸਤਾਨ

ਟੀ-20 ਵਰਲਡ ਕੱਪ ਵਿੱਚ ਭਾਰਤ ਅਤੇ ਪਾਕਿਸਤਾਨ ਟੀਮਾਂ ਸਿਰਫ਼ ਇੱਕ ਵਾਰ ਆਹਮੋਂ ਸਾਹਮਣੇ ਹੋਈਆਂ ਹਨ ਅਤੇ ਇਸ ਵਿੱਚ ਭਾਰਤ ਨੇ ਬਾਜੀ ਮਾਰੀ ਸੀ।

ਇਹ ਮੈਚ 24 ਸਤੰਬਰ 2007 ਨੂੰ ਜੋਹਾਨਸਬਰਗ ਦੇ ਸਟੇਡੀਅਮ ਵਿੱਚ ਦੱਖਣੀ ਅਫ਼ਰੀਕਾ ਵਿੱਚ ਹੋਇਆ ਸੀ।

ਧੀਮੀ ਗਤੀ ਦੇ ਗੇਂਦਬਾਜ ਜੋਗਿੰਦਰ ਸ਼ਰਮਾ ਦੀ ਉਹ ਗੇਂਦ ਜਿਸ ਉਪਰ ਮਿਸਬਾਹ-ਉਲ-ਹੱਕ ਦੇ ਛੱਕਾ ਮਾਰਨ ਦੀ ਕੋਸ਼ਿਸ਼ ਕੀਤੀ ਸੀ।

ਇਸ ਦਾ ਐੱਸ ਸ਼੍ਰੀਸ਼ੰਤ ਵੱਲੋਂ ਲਿਆ ਗਿਆ ਕੈਚ ਭਾਰਤੀਆਂ ਦੇ ਦਿਲਾਂ ਵਿੱਚ ਅੱਜ ਵੀ ਕੈਦ ਹੈ। ਪਰ ਇਹ ਪਾਕਿਸਤਾਨੀਆਂ ਦੇ ਦਿਲਾਂ ਵਿੱਚ ਤੀਰ ਦੀ ਤਰ੍ਹਾਂ ਚੁੰਭਦਾ ਹੈ।

ਸਾਲ 2007 ਵਿੱਚ ਪਹਿਲਾ ਟੀ-20 ਵਰਲਡ ਕੱਪ ਖੇਡਿਆ ਗਿਆ ਸੀ।

ਇਸ ਸਮੇਂ ਮਹਿੰਦਰ ਸਿੰਘ ਧੋਨੀ ਨਵੇਂ-ਨਵੇਂ ਕਪਤਾਨ ਬਣੇ ਸਨ। ਭਾਰਤੀ ਟੀਮ ਤਜ਼ਰਬੇ ਦੇ ਨਾਲ-ਨਾਲ ਨੌਜਵਾਨਾਂ ਨਾਲ ਭਰੀ ਹੋਈ ਸੀ।

ਭਾਰਤ ਨੇ 20 ਓਵਰਾਂ ਵਿੱਚ 157 ਰਨ ਬਣਾਏ ਸਨ।

ਗੌਤਮ ਗੰਭੀਰ ਨੇ 54 ਗੇਂਦਾਂ ਵਿੱਚ 75 ਰਨਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ।

ਅੰਤਿਮ ਓਵਰਾਂ ਵਿੱਚ ਕਪਤਾਨ ਅਤੇ ਨੌਜਵਾਨ ਬੱਲੇਬਾਜ਼ ਰੋਹਿਤ ਸ਼ਰਮਾਂ ਨੇ 30 ਰਨ ਜੋੜੇ ਸਨ।

ਟੀ-20 ਵਰਲਡ ਕੱਪ

ਤਸਵੀਰ ਸਰੋਤ, ANI

ਦੂਜੇ ਪਾਸੇ ਮਿਸਬਾਹ-ਉਲ-ਹੱਕ ਨੇ ਆਖਰੀ ਓਵਰ ਤੱਕ ਹਾਰ ਨਹੀਂ ਮੰਨੀ ਸੀ।

ਉਸ ਨੇ 43 ਰਨਾਂ ਦੀ ਪਾਰੀ ਵਿੱਚ ਕਈ ਵਾਰ ਭਾਰਤੀ ਟੀਮ ਦਾ ਗਲਾ ਸੁਕਾ ਦਿੱਤਾ ਸੀ।

ਧੋਨੀ ਵੱਲੋਂ ਆਖਰੀ ਓਵਰ ਜੋਗਿੰਦਰ ਸ਼ਰਮਾਂ ਨੂੰ ਦੇਣ ਦਾ ਫੈਸਲਾ ਜਾਦੂ ਕਰ ਗਿਆ।

ਮਿਸਬਾਹ-ਉਲ-ਹੱਕ ਆਖਰੀ ਸ਼ਾਟ ਵਿੱਚ ਜਾਦੂ ਨਹੀਂ ਕਰ ਪਾਏ ਜੋ ਪਹਿਲਾਂ ਕਰਦੇ ਆ ਰਹੇ ਸੀ।

ਇਸ ਤਰ੍ਹਾਂ ਪਾਕਿਸਤਾਨ 5 ਰਨਾਂ ਨਾਲ ਇਹ ਟਰਾਫ਼ੀ ਹਾਰ ਗਿਆ।

ਬੀਬੀਸੀ

ਇਹ ਵੀ ਪੜ੍ਹੋ-

ਬੀਬੀਸੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)