ਵਿਦਿਆਰਥੀਆਂ ਨੂੰ ਨਕਲ ਕਰਨ ਤੋਂ ਰੋਕਣ ਦਾ ਅਨੋਖਾ ਤਰੀਕਾ, ਵਿਲੱਖਣ ਟੋਪੀਆਂ ਪਾ ਕੇ ਬੱਚਿਆਂ ਨੇ ਦਿੱਤੀ ਪ੍ਰੀਖਿਆ

    • ਲੇਖਕ, ਜੇਮਸ ਫਿਟਜਗੇਰਾਲਡ
    • ਰੋਲ, ਬੀਬੀਸੀ ਨਿਊਜ਼

ਕਾਲਜ ਦੀਆਂ ਪ੍ਰੀਖਿਆਵਾਂ ਦੌਰਾਨ 'ਚੀਟਿੰਗ ਵਿਰੋਧੀ ਟੋਪੀਆਂ' ਪਹਿਨਣ ਵਾਲੇ ਵਿਦਿਆਰਥੀਆਂ ਦੀਆਂ ਤਸਵੀਰਾਂ ਫਿਲੀਪੀਨਜ਼ ਵਿੱਚ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ ਹਨ।

ਜੋ ਲੋਕਾਂ ਦੇ ਮਨੋਰੰਜਨ ਦਾ ਅਲੱਗ ਹੀ ਕਾਰਨ ਬਣ ਰਿਹਾ ਹੈ।

ਲੇਗਾਜ਼ਪੀ ਸ਼ਹਿਰ ਦੇ ਇੱਕ ਕਾਲਜ ਵਿੱਚ ਵਿਦਿਆਰਥੀਆਂ ਨੂੰ ਹੈੱਡਗੇਅਰ ਯਾਨੀ ਅਜਿਹੀਆਂ ਟੋਪੀਆਂ ਪਹਿਨਣ ਲਈ ਕਿਹਾ ਗਿਆ ਸੀ, ਜਿਸ ਨਾਲ ਉਹ ਦੂਜਿਆਂ ਦੇ ਪੇਪਰਾਂ ਵਿੱਚ ਝਾਤ ਨਾ ਮਾਰ ਸਕਣ।

ਇਸ ਦੌਰਾਨ ਵਿਦਿਆਰਥੀਆਂ ਨੇ ਕਈ ਵਿਲਖਣ ਟੋਪੀਆਂ ਬਣਾਈਆਂ ਅਤੇ ਉਨ੍ਹਾਂ ਨੂੰ ਪ੍ਰੀਖਿਆ ਕੇਂਦਰ ਵਿੱਚ ਪਹਿਨ ਕੇ ਵੀ ਆਏ।

ਇਨ੍ਹਾਂ ਵਿੱਚ ਕਈਆਂ ਨੇ ਗੱਤੇ, ਅੰਡੇ ਵਾਲੇ ਗੱਤਿਆਂ ਅਤੇ ਹੋਰ ਰੀਸਾਈਕਲ ਕੀਤੀਆਂ ਜਾ ਸਕਣ ਵਾਲੀਆਂ ਸਮੱਗਰੀਆਂ ਤੋਂ ਬਣਾਈਆਂ ਹੋਈਆਂ ਟੋਪੀਆਂ ਪਹਿਨੀਆਂ ਸਨ।

ਇਹ ਦੇਖਣ ਵਾਲੀ ਕਾਫੀ ਦਿਲਚਸਪ ਅਤੇ ਵਿਲੱਖਣ ਸਨ।

  • ਫਿਲੀਪੀਨਜ਼ ਵਿੱਚ ਪ੍ਰੀਖਿਆ ਦੇਣ ਆਏ ਵਿਦਿਆਰਥੀਆਂ ਨੇ ਵਿਲੱਖਣ ਟੋਪੀਆਂ ਪਹਿਨੀਆਂ ਹੋਈਆਂ ਸਨ।
  • ਉਨ੍ਹਾਂ ਦੀਆਂ ਤਸਵੀਰਾਂ ਕਾਫੀ ਵਾਇਰਲ ਹੋ ਗਈਆਂ ਸਨ ਅਤੇ ਮਨੋਰੰਜਨ ਦਾ ਕਾਰਨ ਵੀ ਬਣੀਆਂ ਸਨ।
  • ਇਨ੍ਹਾਂ ਵਿੱਚ ਕਈਆਂ ਨੇ ਗੱਤੇ, ਅੰਡੇ ਵਾਲੇ ਗੱਤਿਆਂ ਅਤੇ ਹੋਰ ਰੀਸਾਈਕਲ ਕੀਤੀਆਂ ਜਾ ਸਕਣ ਵਾਲੀਆਂ ਸਮੱਗਰੀਆਂ ਤੋਂ ਬਣਾਈਆਂ ਹੋਈਆਂ ਟੋਪੀਆਂ ਪਹਿਨੀਆਂ ਸਨ
  • ਅਜਿਹੀਆਂ ਟੋਪੀਆਂ ਪਹਿਨਣ ਦਾ ਉਦੇਸ਼ ਉਨ੍ਹਾਂ ਨੂੰ ਪ੍ਰੀਖਿਆ ਵਿੱਚ ਦੂਜੇ ਦੇ ਪੇਪਰਾਂ ਵਿੱਚ ਝਾਤ ਮਾਰਨ ਜਾਂ ਨਕਲ ਕਰਨ ਤੋਂ ਰੋਕਣ ਸੀ।
  • ਅਧਿਆਪਕ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਆਪਣੀਆਂ ਕਲਾਸਾਂ ਵਿੱਚ "ਸੱਚਾਈ ਅਤੇ ਇਮਾਨਦਾਰੀ" ਨੂੰ ਯਕੀਨੀ ਬਣਾਉਣ ਲਈ ਇੱਕ "ਮਜ਼ੇਦਾਰ ਤਰੀਕਾ" ਲੱਭ ਰਹੀ ਸੀ।
  • ਪ੍ਰੋ. ਮੈਰੀ ਨੇ ਦੱਸਿਆ ਕਿ ਇਸ ਸਾਲ ਕੋਈ ਵੀ ਨਕਲ ਕਰਦਾ ਫੜ੍ਹੇ ਜਾਣ ਦਾ ਕੇਸ ਨਹੀਂ ਸਾਹਮਣੇ ਸਨ।

ਉਨ੍ਹਾਂ ਦੇ ਅਧਿਆਪਕ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਆਪਣੀਆਂ ਕਲਾਸਾਂ ਵਿੱਚ "ਸੱਚਾਈ ਅਤੇ ਇਮਾਨਦਾਰੀ" ਨੂੰ ਯਕੀਨੀ ਬਣਾਉਣ ਲਈ ਇੱਕ "ਮਜ਼ੇਦਾਰ ਤਰੀਕਾ" ਲੱਭ ਰਹੀ ਸੀ।

ਬਾਈਕੋਲ ਯੂਨੀਵਰਸਿਟੀ ਕਾਲਜ ਆਫ਼ ਇੰਜੀਨੀਅਰਿੰਗ ਵਿੱਚ ਮਕੈਨੀਕਲ ਇੰਜੀਨੀਅਰਿੰਗ ਦੀ ਪ੍ਰੋਫੈਸਰ ਮੈਰੀ ਜੋਏ ਮੈਂਡੇਨ-ਓਰਟੀਜ਼ ਨੇ ਕਿਹਾ ਕਿ ਇਹ ਵਿਚਾਰ "ਅਸਲ ਵਿੱਚ ਕਾਰਗਰ ਸਾਬਿਤ ਹੋਇਆ" ਸੀ।

ਇਹ ਵਿਚਾਰ ਹਾਲ ਹੀ ਦੀਆਂ ਮਿਡ-ਟਰਮ ਪ੍ਰੀਖਿਆਵਾਂ ਲਈ ਲਾਗੂ ਕੀਤਾ ਗਿਆ ਸੀ।

ਅਕਤੂਬਰ ਦੇ ਤੀਜੇ ਹਫ਼ਤੇ ਦੌਰਾਨ ਇਨ੍ਹਾਂ ਪ੍ਰੀਖਿਆਵਾਂ ਕਾਲਜ ਦੇ ਸੈਂਕੜੇ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ।

ਪ੍ਰੋਫੈਸਰ ਮੈਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸ਼ੁਰੂਆਤ ਵਿੱਚ ਵਿਦਿਆਰਥੀਆਂ ਨੂੰ ਅਪੀਲ ਕੀਤੀ ਸੀ ਕਿ ਉਹ ਕਾਗ਼ਜ਼ ਨਾਲ ਇੱਕ 'ਸਾਧਾਰਨ' ਡਿਜ਼ਾਈਨ ਬਣਾ ਕੇ ਲੈ ਕੇ ਆਉਣ।

ਦਰਅਸਲ, ਉਹ ਕੁਝ ਸਾਲ ਪਹਿਲਾਂ ਥਾਈਲੈਂਡ ਵਿੱਚ ਕਥਿਤ ਤੌਰ 'ਤੇ ਵਰਤੀ ਗਈ ਇੱਕ ਤਕਨੀਕ ਤੋਂ ਪ੍ਰੇਰਿਤ ਸੀ।

2013 ਵਿੱਚ, ਇੱਕ ਤਸਵੀਰ ਵਾਇਰਲ ਹੋਈ, ਜਿਸ ਵਿੱਚ ਬੈਂਕਾਕ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਇੱਕ ਕਮਰੇ ਨੂੰ "ਈਅਰ ਫਲੈਪ" ਪਹਿਨਦੇ ਹੋਏ ਟੈਸਟ ਪੇਪਰ ਲੈਂਦੇ ਹੋਏ ਦਿਖਾਇਆ ਗਿਆ ਸੀ।

ਇਹ ਵੀ ਪੜ੍ਹੋ-

ਵਿਦਿਆਰਥੀਆਂ ਨੂੰ ਪ੍ਰਰੇਣਾ

ਇਸ ਵਿੱਚ ਕਾਗਜ਼ ਦੀਆਂ ਸ਼ੀਟਾਂ ਨੂੰ ਉਨ੍ਹਾਂ ਦੇ ਸਿਰ ਦੇ ਦੋਵੇਂ ਪਾਸੇ ਇਸ ਤਰ੍ਹਾਂ ਫਸਾਇਆ ਗਿਆ ਸੀ ਕਿ ਇਧਰ-ਉਧਰ ਝਾਤ ਨਾ ਮਾਰ ਸਕਣ।

ਪ੍ਰੋ ਮੈਰੀ ਨੇ ਕਿਹਾ ਕਿ ਉਨ੍ਹਾਂ ਸਿਖਲਾਈ ਲੈ ਰਹੇ ਇੰਜੀਨੀਅਰਾਂ ਨੂੰ ਵਿਚਾਰ ਆਇਆ ਅਤੇ 'ਤੇ ਕੰਮ ਕਰਨ ਬਾਰੇ ਸੋਚਿਆ।

ਕੁਝ ਮਾਮਲਿਆਂ ਵਿੱਚ ਉਨ੍ਹਾਂ ਨੇ ਦੇਖਿਆ ਕਿ ਕਿਸੇ ਵੀ ਕਬਾੜ ਵਿੱਚੋਂ ਲਈ ਗਈ ਸਮੱਗਰੀ ਨਾਲ "ਸਿਰਫ਼ ਪੰਜ ਮਿੰਟਾਂ ਵਿੱਚ" ਗੁੰਝਲਦਾਰ ਟੋਪੀਆਂ ਨੂੰ ਬਣਾ ਦਿੱਤਾ ਗਿਆ ਸੀ।

ਜਦਕਿ ਦੂਜਿਆਂ ਨੇ ਇਸ ਦੀ ਕਮੀ ਨੂੰ ਪੂਰਾ ਕਰਨ ਲਈ ਟੋਪੀਆਂ, ਹੈਲਮੇਟ ਜਾਂ ਹੇਲੋਵੀਨ ਮਾਸਕ ਪਹਿਨ ਕੇ ਪੇਪਰ ਦਿੱਤਾ ਸੀ।

ਪ੍ਰੋਫੈਸਰ ਦੀਆਂ ਫੇਸਬੁੱਕ ਪੋਸਟਾਂ ਵਿੱਚ ਨੌਜਵਾਨ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਵਿਸਤ੍ਰਿਤ ਰਚਨਾਵਾਂ ਪਹਿਨੇ ਹੋਏ ਦਿਖਾਇਆ ਗਿਆ ਹੈ।

ਉਨ੍ਹਾਂ ਦੀਆਂ ਇਸ ਪੋਸਟਾਂ ਨੇ ਕੁਝ ਹੀ ਦਿਨਾਂ ਵਿੱਚ ਹਜ਼ਾਰਾਂ ਲਾਈਕਸ ਹਾਸਿਲ ਕੀਤੇ ਹਨ ਅਤੇ ਫਿਲੀਪੀਨੋ ਮੀਡੀਆ ਆਉਟਲੈਟਸ ਨੂੰ ਕਵਰੇਜ ਕਰਨ ਲਈ ਵੀ ਆਪਣੇ ਵੱਲ ਖਿੱਚਿਆ ਹੈ।

ਉਨ੍ਹਾਂ ਨੇ ਕਥਿਤ ਤੌਰ 'ਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਸਕੂਲਾਂ ਅਤੇ ਯੂਨੀਵਰਸਿਟੀਆਂ ਨੂੰ ਆਪਣੇ ਵਿਦਿਆਰਥੀਆਂ ਨੂੰ 'ਐਂਟੀ ਚਿਟਿੰਗ' ਹੈੱਡਵੀਅਰ ਇਕੱਠੇ ਕਰਨ ਲਈ ਉਤਸ਼ਾਹਿਤ ਕਰਨ ਲਈ ਪ੍ਰੇਰਿਤ ਵੀ ਕੀਤਾ ਹੈ।

ਪ੍ਰੋ. ਮੈਰੀ ਨੇ ਕਿਹਾ ਕਿ ਉਨ੍ਹਾਂ ਦੇ ਵਿਦਿਆਰਥੀਆਂ ਨੇ ਇਸ ਸਾਲ ਬਿਹਤਰ ਪ੍ਰਦਰਸ਼ਨ ਕੀਤ ਹੈ। ਉਨ੍ਹਾਂ ਨੂੰ ਇਸ ਨਾਲ ਪ੍ਰੀਖਿਆ ਦੀਆਂ ਸਖ਼ਤ ਸ਼ਰਤਾਂ ਨਾਲ ਹੀ ਅਗਾਂਹ ਵਾਧੂ ਮਿਹਨਤ ਅਧਿਐਨ ਲਈ ਪ੍ਰੇਰਿਤ ਕੀਤਾ ਹੈ.

ਉਨ੍ਹਾਂ ਵਿੱਚੋਂ ਬਹੁਤੇ ਵਿਦਿਆਰਥੀਆਂ ਨੇ ਆਪਣੀਆਂ ਪ੍ਰੀਖਿਆਵਾਂ ਨੂੰ ਜਲਦੀ ਵੀ ਖ਼ਤਮ ਕਰ ਲਿਆ ਸੀ।

ਪ੍ਰੋ. ਮੈਰੀ ਨੇ ਦੱਸਿਆ ਕਿ ਇਸ ਸਾਲ ਕੋਈ ਵੀ ਨਕਲ ਕਰਦਾ ਫੜ੍ਹੇ ਜਾਣ ਦਾ ਕੇਸ ਨਹੀਂ ਸਾਹਮਣੇ ਸਨ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।