ਨਕਲੀ ਆਈਪੀਐੱਲ, ਨਕਲੀ ਖਿਡਾਰੀ, ਅੰਪਾਇਰ ਨਕਲੀ, ਕੀ ਹੈ ਮਾਮਲਾ ਜਿਸ ਦਾ ਪੁਲਿਸ ਨੇ ਪਰਦਾਫਾਸ਼ ਕੀਤਾ

ਭਾਰਤ ਵਿੱਚ ਪੁਲਿਸ ਨੇ ਕ੍ਰਿਕਟ ਦੀ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦਾ ਇੱਕ ਫੇਕ ਐਡੀਸ਼ਨ ਸਥਾਪਤ ਕਰਨ ਅਤੇ ਰੂਸ ਵਿੱਚ ਜੁਆ ਖੇਡਣ ਵਾਲੇ ਲੋਕਾਂ ਨੂੰ ਮੂਰਖ਼ ਬਣਾਉਣ ਵਾਲੇ ਠੱਗਾਂ ਦੇ ਇੱਕ ਸਮੂਹ ਨੂੰ ਗ੍ਰਿਫ਼ਤਾਰ ਕੀਤਾ ਹੈ।

ਪੁਲਿਸ ਨੇ ਕਿਹਾ ਕਿ ਇਨ੍ਹਾਂ ਨੇ 300,000 ਰੁਪਏ ਤੋਂ ਵੱਧ ਦੀ ਠੱਗੀ ਕੀਤੀ ਹੈ।

ਠੱਗਾਂ ਨੇ ਗੁਜਰਾਤ ਦੇ ਇੱਕ ਫਾਰਮ ਵਿੱਚ ਮੈਚ ਦਾ ਮੰਚਨ ਕੀਤਾ, ਮਜ਼ਦੂਰਾਂ ਨੂੰ ਖਿਡਾਰੀਆਂ ਵਜੋਂ ਵਿੱਚ ਪੇਸ਼ ਕਰਨ ਲਈ ਪੈਸੇ ਦਿੱਤੇ ਗਏ, ਅਸਲ ਆਈਪੀਐੱਲ ਖੇਡਣ ਵਾਲੀਆਂ ਟੀਮਾਂ ਦੀਆਂ ਜਰਸੀਆਂ, ਇੱਕ ਜਾਅਲੀ ਅੰਪਾਇਰ ਵੀ ਥਾਪਿਆ ਗਿਆ।

ਇੱਥੋਂ ਤੱਕ ਕਿ ਉਨ੍ਹਾਂ ਨੇ ਮਸ਼ਹੂਰ ਕ੍ਰਿਕਟ ਕਮੈਂਟੇਟਰ ਹਰਸ਼ਾ ਭੋਗਲੇ ਦੀ ਨਕਲ ਕਰਨ ਲਈ ਇੱਕ ਆਦਮੀ ਵੀ ਰੱਖਿਆ ਗਿਆ ਸੀ।

ਖਿਡਾਰੀਆਂ ਨੂੰ ਪ੍ਰਤੀ ਗੇਮ ਲਗਭਗ 400 ਰੁਪਏ ਦਾ ਭੁਗਤਾਨ ਕੀਤਾ ਜਾਂਦਾ ਸੀ ਅਤੇ ਆਈਪੀਐੱਲ ਨਾਮ ਦੇ ਯੂਟਿਊਬ ਚੈਨਲ 'ਤੇ ਮੈਚਾਂ ਦਾ ਲਾਈਵ ਪ੍ਰਸਾਰਣ ਵੀ ਕੀਤਾ ਜਾਂਦਾ ਸੀ।

ਚੈਨਲ ਨੇ ਕਦੇ ਵੀ ਪਿੱਚ ਦਾ ਕਦੇ ਦੂਰ ਦਾ ਸ਼ੌਟ ਨਹੀਂ ਦਿਖਾਇਆ ਅਤੇ ਭੀੜ ਦੇ ਸ਼ੋਰ ਵਜੋਂ ਗੁੰਮਰਾਹ ਕਰਨ ਵਾਲੀਆਂ ਆਵਾਜ਼ਾਂ ਨੂੰ ਇੰਟਰਨੈਟ ਤੋਂ ਡਾਊਨਲੋਡ ਕਰ ਕੇ ਉਨ੍ਹਾਂ ਨੂੰ ਸਪੀਕਰ 'ਤੇ ਚਲਾਇਆ ਜਾਂਦਾ ਸੀ।

ਪੁਲਿਸ ਨੇ ਕਿਹਾ ਕਿ ਇਹ ਟੂਰਨਾਮੈਂਟ ਅਸਲ ਆਈਪੀਐੱਲ ਮਈ ਵਿੱਚ ਖ਼ਤਮ ਹੋਣ ਦੇ ਤਿੰਨ ਹਫ਼ਤਿਆਂ ਬਾਅਦ ਸ਼ੁਰੂ ਹੋਇਆ ਸੀ।

ਇਹ ਵੀ ਪੜ੍ਹੋ-

ਇਸ ਤੋਂ ਪਹਿਲਾਂ ਕਿ ਪੁਲਿਸ ਠੱਗਾਂ ਨੂੰ ਆਪਣੀ ਅਖੌਤੀ "ਇੰਡੀਅਨ ਪ੍ਰੀਮੀਅਰ ਕ੍ਰਿਕਟ ਲੀਗ" ਖੇਡਣ ਤੋਂ ਰੋਕਦੀ ਉਹ ਇਸ ਦੇ ਕੁਆਰਟਰ ਫਾਈਨਲ ਪੜਾਅ ਤੱਕ ਪਹੁੰਚਣ ਵਿੱਚ ਸਫ਼ਲ ਰਹੇ।

ਪੁਲਿਸ ਇੰਸਪੈਕਟਰ ਭਾਵੇਸ਼ ਰਾਠੌੜ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਰੂਸੀ ਜੂਏਬਾਜ਼ਾਂ ਨੇ ਗਿਰੋਹ ਵੱਲੋਂ ਸਥਾਪਿਤ ਕੀਤੇ ਗਏ ਇੱਕ ਟੈਲੀਗ੍ਰਾਮ ਚੈਨਲ 'ਤੇ ਸੱਟਾ ਲਗਾਇਆ ਜਾਂਦਾ, ਅਤੇ ਫਿਰ ਵਾਕੀ-ਟਾਕੀ ਦੀ ਵਰਤੋਂ ਕਰਕੇ ਜਾਅਲੀ ਅੰਪਾਇਰ ਨੂੰ ਸੁਚੇਤ ਕੀਤਾ ਜਾਂਦਾ ਸੀ।

ਰਾਠੌੜ ਨੇ ਕਿਹਾ ਕਿ ਜਾਅਲੀ ਅੰਪਾਇਰ ਫਿਰ ਗੇਂਦਬਾਜ਼ ਅਤੇ ਬੱਲੇਬਾਜ਼ ਨੂੰ ਛੱਕਾ, ਚੌਕਾ ਮਾਰਨ ਜਾਂ ਆਊਟ ਕਰਨ ਦਾ ਸੰਕੇਤ ਦਿੰਦਾ ਸੀ।

ਇਸ ਮਾਮਲੇ ਵਿੱਚ ਪੁਲਿਸ ਨੇ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਰਾਇਟਰਜ਼ ਦੀ ਰਿਪੋਰਟ ਮੁਤਾਬਕ, ਭਾਰਤ ਵਿੱਚ ਕ੍ਰਿਕਟ 'ਤੇ ਸੱਟੇਬਾਜ਼ੀ ਵਿੱਚ ਗ਼ੈਰ-ਕਾਨੂੰਨੀ ਹੈ ਅਤੇ ਸ਼ੱਕੀਆਂ 'ਤੇ ਅਪਰਾਧਿਕ ਸਾਜ਼ਿਸ਼ ਅਤੇ ਜੂਏ ਦੇ ਇਲਜ਼ਾਮ ਲਗਾਏ ਗਏ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)