ਟਵਿਨ ਟਾਵ: ਨੋਇਡਾ ਦੀਆਂ ਦੋ 40 ਮੰਜ਼ਿਲਾ ਇਮਾਰਤਾਂ 12 ਸੈਕਿੰਡ ਵਿੱਚ ਕਿਵੇਂ ਢਹਿ ਢੇਰੀ ਹੋ ਗਈਆਂ

ਤਸਵੀਰ ਸਰੋਤ, Getty Images
- ਲੇਖਕ, ਸੌਤਿਕ ਬਿਸਵਾਸ
- ਰੋਲ, ਬੀਬੀਸੀ ਪੱਤਰਕਾਰ
ਐਤਵਾਰ ਸਿਰਫ਼ 12 ਸਕਿੰਟਾਂ ਵਿੱਚ ਨੋਇਡਾ ਦੀਆਂ ਦੋ ਬਹੁਮੰਜ਼ਿਲਾਂ ਇਮਾਰਤਾਂ ਧਾਮਾਕੇ ਨਾਲ ਢਾਹ ਦਿੱਤੀਆਂ ਜਾਣਗੀਆਂ।
ਏਪੈਸਕ ਅਤੇ ਏਐੱਨ ਨਾਮ ਦੇ ਟਾਵਰ ਨੂੰ ਸੁਪਰਟੈਕ ਬਿਲਡਰ ਨੇ ਬਣਾਇਆ ਸੀ। ਬਾਅਦ ਵਿੱਚ ਸਾਹਮਣੇ ਆਇਆ ਕਿ ਇਮਾਰਤਾਂ ਨੂੰ ਬਣਾਉਣ ਵਿੱਚ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ।
ਇਹ ਦੇਸ਼ ਵਿੱਚ ਡੇਗੀਆਂ ਜਾਣ ਵਾਲੀਆਂ ਸਭ ਤੋਂ ਵੱਡੀਆਂ ਬਹੁਮੰਜ਼ਿਲਾ ਇਮਾਰਤ ਹੋਣਗੀਆਂ।
ਇਨ੍ਹਾਂ 30 ਮੰਜ਼ਿਲਾਂ ਦੋ ਇਮਾਰਤਾਂ ਨੂੰ 'ਟਵਿਨ ਟਾਵਰ' ਕਿਹਾ ਜਾ ਰਿਹਾ ਹੈ। ਇਨ੍ਹਾਂ ਦੀ ਉੱਚਾਈ 320 ਫੁੱਟ ਤੋਂ ਵੱਧ ਹੈ ਅਤੇ ਇਹ ਨੋਇਡਾ ਦੀ ਸੰਘਣੀ ਆਬਾਦੀ ਵਾਲੇ ਖੇਤਰ ਵਿੱਚ ਸਥਿਤ ਹਨ।
ਇਨ੍ਹਾਂ ਨੂੰ ਡੇਗਣ ਲਈ ਕਰੀਬ 3700 ਕਿਲੋ ਵਿਸਫੋਟਕ ਦੀ ਵਰਤੋਂ ਕੀਤੀ ਜਾਵੇਗੀ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਧਮਾਕਾ ਇਸ ਤਰ੍ਹਾਂ ਹੋਵੇਗਾ ਕਿ ਇਮਾਰਤ ਸਿੱਧੀ ਹੇਠਾਂ ਡਿੱਗ ਜਾਵੇ। ਇਸ ਕੰਮ ਲਈ ਬਹੁਤ ਹੁਨਰ ਦੀ ਲੋੜ ਹੈ ਅਤੇ ਤਿੰਨ ਦੇਸ਼ਾਂ ਦੇ ਇੰਜੀਨੀਅਰ ਇਸ ਪ੍ਰਕਿਰਿਆ ਵਿੱਚ ਸ਼ਾਮਲ ਹੋਣਗੇ।
ਇਨ੍ਹਾਂ ਵਿੱਚੋਂ ਇੱਕ ਇੰਜਨੀਅਰ ਨੇ ਇਸ ਨੂੰ "ਇੰਜੀਨੀਅਰਿੰਗ ਦਾ ਇੱਕ ਸੁੰਦਰ ਕਾਰਨਾਮਾ" ਦੱਸਿਆ ਹੈ।

ਕਿਉਂ ਢਾਏ ਜਾ ਰਹੇ ਹਨ ਟਾਵਰ
- ਸੁਪਰੀਮ ਕੋਰਟ ਨੇ ਦੇਖਿਆ ਹੈ ਕਿ ਇਨ੍ਹਾਂ ਇਮਾਰਤਾਂ ਨੂੰ ਬਣਾਉਣ ਵਾਲੇ ਨਿਰਮਾਣ ਸ਼ਰਤਾਂ ਦੀ ਉਲੰਘਣਾ ਕੀਤੀ ਗਈ ਹੈ।
- ਇਮਾਰਤ ਦੇ ਪਲਾਨ ਵਿੱਚ ਬਦਲਾਅ ਕਰਨ ਦੇ ਇਲਜ਼ਾਮ ਲਗਾਉਂਦਿਆਂ ਰੈਜੀਡੈਂਸ ਵੇਲਫੇਅਰ ਐਸੋਸੀਸ਼ਨ (ਆਰਡਬਲਿਊਏ) ਨੇ ਇਲਾਹਾਬਾਦ ਹਾਈ ਕੋਰਟ ਦਾ ਦਰਵਾਜ਼ਾ ਖਟਖਟਾਇਆ।
- 2014 ਵਿੱਚ ਇਲਾਹਾਬਾਦ ਹਾਈ ਕੋਰਟ ਨੇ ਇਮਾਰਤ ਨੂੰ ਢਾਹੁਣ ਅਤੇ ਖਰੀਦਾਦਾਰਾਂ ਨੂੰ ਪੈਸੇ ਮੋੜਨ ਦਾ ਆਦੇਸ਼ ਦਿੱਤਾ।
- ਹਾਲਾਂਕਿ, ਸਾਲ 2021 ਵਿੱਚ ਇਸ ਆਦੇਸ਼ 'ਤੇ ਸੁਪਰੀਮ ਕੋਰਟ ਨੇ ਰੋਕ ਲਗਾ ਦਿੱਤੀ ਸੀ ਅਤੇ ਹੁਣ ਸੁਪਰੀਮ ਕੋਰਟ ਨੇ ਵੀ ਇਸ ਨੂੰ ਉਲੰਘਣਾ ਕਰਾਰ ਦਿੱਤਾ ਹੈ।
- ਸੁਪਰੀਮ ਕੋਰਟ ਨੇ ਘਰ ਖਰੀਦਦਾਰਾਂ ਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਨੂੰ ਬਿਲਡਰ ਕੋਲ ਜਮ੍ਹਾ ਰਾਸ਼ੀ ਦਾ ਪੂਰਾ ਰਿਫੰਡ ਮਿਲੇਗਾ।

ਇਹ ਪ੍ਰਕਿਰਿਆ ਕਿਉਂ ਹੋਵੇਗੀ ਵੱਖਰੀ?
ਦੁਨੀਆ ਭਰ ਵਿੱਚ ਸੰਘਣੀ ਆਬਾਦੀ ਵਾਲੇ ਖੇਤਰਾਂ ਵਿੱਚ ਇਸ ਤਰ੍ਹਾਂ ਦੀਆਂ ਇਮਾਰਤਾਂ ਨੂੰ ਢਾਹੁਣ ਦੀ ਆਮ ਤੌਰ 'ਤੇ ਇਜਾਜ਼ਤ ਨਹੀਂ ਦਿੱਤੀ ਜਾਂਦੀ ਹੈ। ਇਹੀ ਗੱਲ ਐਤਵਾਰ ਦੀ ਕਾਰਵਾਈ ਨੂੰ ਵੱਖਰਾ ਬਣਾਉਂਦੀ ਹੈ।
ਇਸ ਗੱਲ 'ਤੇ ਧਿਆਨ ਦਿਓ ਕਿ ਇੱਕ 12 ਮੰਜ਼ਿਲਾ ਇਮਾਰਤ ਇੱਥੋਂ ਸਿਰਫ਼ 30 ਫੁੱਟ ਦੂਰ ਹੈ।
ਆਲੇ-ਦੁਆਲੇ ਦੀਆਂ 45 ਇਮਾਰਤਾਂ ਵਿੱਚ ਕਰੀਬ ਸੱਤ ਹਜ਼ਾਰ ਲੋਕ ਰਹਿੰਦੇ ਹਨ। ਨੇੜੇ ਰਹਿਣ ਵਾਲੇ ਸਾਰੇ ਲੋਕਾਂ ਨੂੰ ਐਤਵਾਰ ਸਵੇਰੇ ਘਰ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਟਵਿਨ ਟਾਵਰ ਡਿੱਗਣ ਤੋਂ ਪੰਜ ਘੰਟੇ ਬਾਅਦ ਹੀ ਉਨ੍ਹਾਂ ਨੂੰ ਆਪਣੇ ਘਰਾਂ ਨੂੰ ਵਾਪਸ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ। ਸੜਕ 'ਤੇ ਰਹਿਣ ਵਾਲੇ ਜਾਨਵਰਾਂ ਨੂੰ ਵੀ ਇਲਾਕੇ ਤੋਂ ਹਟਾ ਦਿੱਤਾ ਗਿਆ ਹੈ।
ਇਸ ਦੌਰਾਨ ਇਸ ਖੇਤਰ ਅਤੇ ਨੋਇਡਾ ਐਕਸਪ੍ਰੈਸ ਵੇਅ 'ਤੇ ਆਵਾਜਾਈ ਬੰਦ ਰਹੇਗੀ। ਵਿਸਫ਼ੋਟ ਨਾਲ ਕਰੀਬ 984 ਫੁੱਟ ਉੱਚਾ ਘੱਟੇ ਦਾ ਇੱਕ ਗੁਬਾਰ ਉੱਠ ਸਕਦਾ ਹੈ।
ਇਸ ਲਈ ਹਵਾਈ ਅੱਡੇ ਅਤੇ ਹਵਾਈ ਫੌਜ ਨੂੰ ਜਹਾਜ਼ਾਂ ਦੀ ਸੁਰੱਖਿਆ ਦਾ ਧਿਆਨ ਰੱਖਣ ਲਈ ਕਿਹਾ ਗਿਆ ਹੈ।
ਇੰਨਾ ਹੀ ਨਹੀਂ, ਢਾਹੀਆਂ ਜਾ ਰਹੀਆਂ ਇਮਾਰਤਾਂ ਤੋਂ ਪੰਜਾਹ ਫੁੱਟ ਦੂਰ ਜ਼ਮੀਨ ਦੋਜ਼ ਗੈਸ ਪਾਈਪਲਾਈਨ ਹੈ ਜੋ ਦਿੱਲੀ ਨੂੰ ਗੈਸ ਸਪਲਾਈ ਕਰਦੀ ਹੈ।

ਤਸਵੀਰ ਸਰੋਤ, Getty Images
ਇਲਾਕਾ ਵਾਸੀਆਂ ਦਾ ਡਰ
ਇਲਾਕਾ ਵਾਸੀਆਂ ਨੂੰ ਡਰ ਹੈ ਕਿ ਧਮਾਕੇ ਕਾਰਨ ਪੈਦਾ ਹੋਈ ਕੰਪਨ ਕਾਰਨ ਉਨ੍ਹਾਂ ਦੇ ਘਰਾਂ ਅਤੇ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ।
ਹਾਲਾਂਕਿ ਪ੍ਰਕਿਰਿਆ ਵਿੱਚ ਸ਼ਾਮਲ ਇੰਜੀਨੀਅਰ ਮੰਨਦੇ ਹਨ ਕਿ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ।
ਨੋਇਡਾ ਵਿੱਚ ਇਮਾਰਤਾਂ ਨੂੰ ਭੂਚਾਲ ਰੋਧਕ ਬਣਾਇਆ ਗਿਆ ਹੈ। ਇਮਾਰਤ ਨੂੰ ਢਾਹੁਣ ਵਿੱਚ ਮਦਦ ਕਰ ਰਹੇ ਬ੍ਰਿਟੇਨ ਦੇ ਇੰਜੀਨੀਅਰਾਂ ਦਾ ਅੰਦਾਜ਼ਾ ਹੈ ਕਿ ਜਿੰਨੀ ਤੀਬਰਤਾ ਰਿਕਟਰ ਸਕੇਲ 4 ਦੇ ਭੂਚਾਲ ਨਾਲ ਹੁੰਦੀ ਹੈ, ਉਸ ਦੀ ਤੁਲਨਾ ਵਿੱਚ ਇਸ ਵਿਸਫ਼ੋਟ ਦੀ ਤੀਬਰਤਾ 10 ਫ਼ੀਸਦ ਹੋਵੇਗੀ।
ਸਾਈਟ 'ਤੇ ਮੌਜੂਦ ਸੀਨੀਅਰ ਇੰਜੀਨੀਅਰ ਮਯੂਰ ਮਹਿਤਾ ਕਹਿੰਦੇ ਹਨ, "ਇਹ ਪੂਰੀ ਤਰ੍ਹਾਂ ਸੁਰੱਖਿਅਤ ਹੈ।"
ਕਿਵੇਂ ਹੋਵੇਗਾ ਬਲਾਸਟ
ਐਤਵਾਰ ਨੂੰ ਧਮਾਕਿਆਂ ਨੂੰ ਅੰਜਾਮ ਦੇਣ ਵਾਲੇ ਛੇ ਲੋਕ, ਜਿਨ੍ਹਾਂ ਨੂੰ ਧਮਾਕਾ ਕਰਨ ਵਾਲੇ (ਬਲਾਸਟਰ) ਦੱਸਿਆ ਜਾ ਰਿਹਾ ਹੈ ਅਤੇ ਇੱਕ ਪੁਲਿਸ ਅਧਿਕਾਰੀ, ਨੂੰ ਹੀ ਉਸ ਇਲਾਕੇ ਵਿੱਚ ਜਿਸ ਨੂੰ 'ਐਕਸਕਲੂਜ਼ਿਵ ਜ਼ੋਨ' ਕਿਹਾ ਜਾਂਦਾ ਹੈ ਵਿੱਚ ਜਾਣ ਦੀ ਇਜਾਜ਼ਤ ਹੋਵੇਗੀ।
ਧਮਾਕੇ ਲਈ ਕਈ ਤਰ੍ਹਾਂ ਦੇ ਵਿਸਫ਼ੋਟਕਾਂ ਦੀ ਵਰਤੋਂ ਕੀਤੀ ਜਾਵੇਗੀ। ਇਹ ਪ੍ਰਕਿਰਿਆ ਡੈਟੋਨੇਟਰਾਂ ਨਾਲ ਸ਼ੁਰੂ ਹੋਵੇਗੀ।
ਸਿਰਫ਼ ਕੁਝ ਮਿਲੀਸਕਿੰਟਾਂ ਵਿੱਚ, ਛੋਟੀਆਂ ਪਲਾਸਟਿਕ ਦੀਆਂ ਟਿਊਬਾਂ ਸ਼ੌਕ ਵੇਵ ਦੀ ਮਦਦ ਨਾਲ ਵਿਸਫੋਟਕਾਂ ਨੂੰ ਸਿਗਨਲ ਭੇਜਣਗੀਆਂ, ਜੋ ਕਿ ਦੋਵਾਂ ਇਮਾਰਤਾਂ ਵਿੱਚ ਲਗਾਏ ਗਏ ਹਨ।
ਕਈ ਮਹੀਨਿਆਂ ਤੋਂ ਧਮਾਕਾ ਕਰਨ ਵਾਲੇ ਤੀਹ ਮੰਜ਼ਿਲਾ ਇਮਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾ ਰਹੇ ਸਨ। ਇਮਾਰਤਾਂ ਦੀ ਬਿਜਲੀ ਸਪਲਾਈ ਕੱਟ ਦਿੱਤੀ ਗਈ ਹੈ।
ਐਸਕੇਲੇਟਰ ਬੰਦ ਕਰ ਦਿੱਤੇ ਗਏ ਹਨ। ਇਹ ਯਕੀਨੀ ਬਣਾਇਆ ਗਿਆ ਹੈ ਕਿ ਵੱਖ-ਵੱਖ ਮੰਜ਼ਿਲਾਂ 'ਤੇ ਸਾਰੇ 20,000 ਤੋਂ ਵੱਧ ਕੁਨੈਕਸ਼ਨ ਇਕੱਠੇ ਕੰਮ ਕਰ ਸਕਣ। ਇੱਕ ਗ਼ਲਤੀ ਨਾਲ ਸਾਰੀ ਪ੍ਰਕਿਰਿਆ ਅਧੂਰੀ ਰਹਿ ਸਕਦੀ ਹੈ।
ਮਹਿਤਾ ਦੀ 11 ਸਾਲ ਪੁਰਾਣੀ ਕੰਪਨੀ ਲਈ ਇਹ ਕੋਈ ਬਹੁਤਾ ਚੁਣੌਤੀਪੂਰਨ ਕੰਮ ਨਹੀਂ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪਹਿਲਾਂ ਹੀ 18-20 ਇਮਾਰਤਾਂ ਨੂੰ ਢਾਹ ਚੁੱਕੇ ਹਨ। ਇਸ ਵਿੱਚ ਇੱਕ ਏਅਰਪੋਰਟ ਟਰਮੀਨਲ, ਇੱਕ ਕ੍ਰਿਕਟ ਸਟੇਡੀਅਮ, ਇੱਕ ਪੁਲ ਅਤੇ ਇੱਕ ਵੱਡੀ ਕੰਪਨੀ ਦੀ ਚਿਮਨੀ ਸ਼ਾਮਲ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਬਿਹਾਰ 'ਚ ਗੰਗਾ ਨਦੀ 'ਤੇ ਬਣੇ ਪੁਲ ਨੂੰ ਢਾਹੁਣਾ ਇਸ ਤੋਂ ਮੁਸ਼ਕਲ ਸੀ ਕਿਉਂਕਿ ਇਹ ਯਕੀਨੀ ਬਣਾਉਣਾ ਸੀ ਕਿ ਮਲਬਾ ਨਦੀ 'ਚ ਨਾ ਡਿੱਗੇ।

ਤਸਵੀਰ ਸਰੋਤ, Getty Images
30,000 ਹਜ਼ਾਰ ਟਨ ਮਲਬਾ ਨਿਕਲੇਗਾ
ਟਵਿਨ ਟਾਵਰ ਨਾਲ ਕਰੀਬ 30 ਹਜ਼ਾਰ ਟਨ ਮਲਬਾ ਨਿਕਲਣ ਦੀ ਉਮੀਦ ਹੈ।
ਇਹ ਯਕੀਨੀ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਕਿ ਮਲਬਾ ਬਾਹਰ ਨਾ ਫ਼ੈਲੇ ਅਤੇ ਆਲੇ-ਦੁਆਲੇ ਦੇ ਲੋਕਾਂ ਅਤੇ ਇਮਾਰਤਾਂ ਨੂੰ ਨੁਕਸਾਨ ਨਾ ਪਹੁੰਚੇ। ਲਗਭਗ 1200 ਟਰੱਕ ਮਲਬੇ ਨੂੰ ਰੀਸਾਈਕਲਿੰਗ ਲਈ ਲੈ ਕੇ ਜਾਣਗੇ।
ਇਸ ਨੂੰ ਰੀਸਾਈਕਲ ਕਰਨ ਵਿੱਚ ਤਿੰਨ ਮਹੀਨੇ ਲੱਗ ਸਕਦੇ ਹਨ।
ਮਹਿਤਾ ਕਹਿੰਦੇ ਹਨ, "ਧੂੜ ਛੇਤੀ ਹੀ ਬੈਠ ਜਾਵੇਗੀ ਪਰ ਮਲਬੇ ਨੂੰ ਹਟਾਉਣ ਵਿੱਚ ਸਮਾਂ ਲੱਗੇਗਾ।"
ਭਾਰਤ ਵਿੱਚ ਅਜਿਹੀਆਂ ਉੱਚੀਆਂ ਇਮਾਰਤਾਂ ਨੂੰ ਢਾਹੁਣਾ ਆਮ ਗੱਲ ਨਹੀਂ ਰਹੀ। ਸਾਲ 2020 ਵਿੱਚ, ਕੇਰਲ ਵਿੱਚ ਇੱਕ ਲਗਜ਼ਰੀ ਲੇਕ ਸਾਈਡ ਅਪਾਰਟਮੈਂਟ ਨੂੰ ਢਾਹ ਦਿੱਤਾ ਗਿਆ ਸੀ।
ਉੱਥੇ ਲਗਭਗ ਦੋ ਹਜ਼ਾਰ ਲੋਕ ਰਹਿੰਦੇ ਸਨ। ਇਮਾਰਤ ਵਾਤਾਵਰਨ ਨਿਯਮਾਂ ਦੀ ਉਲੰਘਣਾ ਕਰਕੇ ਬਣਾਈ ਗਈ ਸੀ।
ਨੋਇਡਾ ਵਿੱਚ ਇਮਾਰਤ ਢਾਹੁਣ ਦੀ ਇਸ ਪ੍ਰਕਿਰਿਆ ਦਾ ਪੈਮਾਨਾ ਬਹੁਤ ਵੱਡਾ ਹੈ। ਆਸ-ਪਾਸ ਰਹਿਣ ਵਾਲੇ ਲੋਕ ਘਰ-ਬਾਰ ਛੱਡ ਕੇ ਦੋਸਤਾਂ ਅਤੇ ਰਿਸ਼ਤੇਦਾਰਾਂ ਕੋਲ ਜਾਣ ਲੱਗੇ ਹਨ।

ਤਸਵੀਰ ਸਰੋਤ, Getty Images
ਕਈਆਂ ਦਾ ਟੁੱਟਿਆ ਸੁਪਨਾ
ਨੇੜੇ ਦੀ ਇਮਾਰਤ ਦੀ ਐਸੋਸੀਏਸ਼ਨ ਦੇ ਮੁਖੀ ਐੱਸਐੱਨ ਬੈਰੋਲੀਆ ਕਹਿੰਦੇ ਹਨ, "ਲੋਕ ਆਪਣੇ ਦਰਵਾਜ਼ੇ ਅਤੇ ਖਿੜਕੀਆਂ ਨੂੰ ਸੀਲ ਕਰ ਰਹੇ ਹਨ। ਏਸੀ ਕੱਢ ਰਹੇ ਹਨ, ਕੰਧਾਂ ਤੋਂ ਟੀਵੀ ਹਟਾ ਰਹੇ ਹਨ। ਅਸੀਂ ਇਮਾਰਤ ਨੂੰ ਪੂਰੀ ਤਰ੍ਹਾਂ ਬੰਦ ਕਰ ਰਹੇ ਹਾਂ। ਅਜਿਹਾ ਪਹਿਲਾਂ ਕਦੇ ਨਹੀਂ ਹੋਇਆ।"
ਸੁਪਰਟੈਕ ਬਿਲਡਿੰਗ 'ਚ ਫਲੈਟ ਖਰੀਦਣ ਵਾਲਿਆਂ ਨੂੰ ਲਗਜ਼ਰੀ ਜ਼ਿੰਦਗੀ ਦਾ ਸੁਪਨਾ ਦਿਖਾਇਆ ਗਿਆ।
ਸੁਪਰਟੈਕ ਨੇ ਵਾਅਦਾ ਕੀਤਾ ਕਿ ਕੇਐੱਨ ਇੱਕ "ਵੱਕਾਰੀ" 37-ਮੰਜ਼ਿਲਾਂ ਉੱਚੀ ਇਮਾਰਤ ਹੋਵੇਗੀ, ਅਤੇ ਏਪੈਕਸ ਤੋਂ "ਪਾਰਟੀ ਕਰਨ ਵੇਲੇ" ਹੇਠਾਂ ਇੱਕ "ਚਮਕਦਾ ਸ਼ਹਿਰ" ਦਿਖਾਈ ਦੇਵੇਗਾ।
ਅਜਿਹੇ ਸਾਰੇ ਵਾਅਦਿਆਂ ਨੂੰ ਆਖ਼ਰਕਾਰ ਐਤਵਾਰ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ-












