ਟਵਿਨ ਟਾਵਰ ਢਾਹੇ ਗਏ: ਨੋਇਡਾ ਦੀਆਂ ਦੋ ਇਮਾਰਤਾਂ ਦੀ ਮਲਬੇ ਵਿੱਚ ਤਬਦੀਲ ਹੋਣ ਦੀ ਪੂਰੀ ਕਹਾਣੀ

ਟਵਿਨ ਟਾਵਰ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਏਪੈਕਸ (32 ਮੰਜ਼ਿਲਾਂ) ਅਤੇ ਸ਼ੀਆਨ (30 ਮੰਜ਼ਿਲਾਂ) ਦੇ ਜੁੜਵੇਂ ਟਾਵਰ ਦਿੱਲੀ ਦੀ ਸਭ ਤੋਂ ਉੱਚੀ ਇਮਾਰਤ ਕੁਤੁਬ ਮੀਨਾਰ ਨਾਲੋਂ ਵੀ ਉੱਚੇ ਸਨ

ਦਿੱਲੀ ਨਾਲ ਲੱਗਦੇ ਉੱਤਰ ਪ੍ਰਦੇਸ਼ ਦੇ ਨੋਇਡਾ ਸੈਕਟਰ 93ਏ ਵਿਚਲੇ ਟਵਿਨ ਟਾਵਰਾਂ ਨੂੰ ਕਈ ਮਹੀਨਿਆਂ ਦੀ ਤਿਆਰੀ ਤੋਂ ਬਾਅਦ ਢਹਿ ਢੇਰੀ ਕਰ ਦਿੱਤਾ ਗਿਆ ਹੈ।

ਐਤਵਾਰ ਦੁਪਹਿਰੇ ਕਰੀਬ ਢਾਈ ਵਜੇ ਦੋਵੇਂ ਟਾਵਰਾਂ ਨੂੰ ਕੇਵਲ ਕੁਝ ਹੀ ਸਕਿੰਟਾਂ ਵਿੱਚ ਮਲਬੇ ਵਿੱਚ ਤਬਦੀਲ ਕਰ ਦਿੱਤਾ ਗਿਆ।

ਉਹ ਪਲ ਜਦੋਂ ਢਾਹੀਆਂ ਗਈਆਂ ਇਮਾਰਤਾਂ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਟਾਵਰ ਡੇਗੇ ਜਾਣ 'ਤੇ ਨੋਇਡਾ ਅਥਾਰਿਟੀ ਦੀ ਸੀਈਓ ਰਿਤੂ ਮਹੇਸ਼ਵਰੀ ਨੇ ਖ਼ਬਰ ਏਜੰਸੀ ਏਐਨਆਈ ਨੂੰ ਦੱਸਿਆ,''ਆਲੇ-ਦੁਆਲੇ ਦੀਆਂ ਹਾਊਸਿੰਗ ਸੁਸਾਇਟੀਆਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ। ਕੁਝ ਮਲਬਾ ਸੜਕ ਵੱਲ ਆਇਆ ਹੈ। ਕੁਝ ਸਮੇਂ ਬਾਅਦ ਸਥਿਤੀ ਦਾ ਬਿਹਤਰ ਅੰਦਾਜ਼ਾ ਹੋ ਜਾਵੇਗਾ।''

'ਜਿਵੇਂ ਹੀ ਮੈਂ ਦੇਖਣ ਲਈ ਖੜ੍ਹਾ ਹੋਇਆ ਉੱਥੇ ਕੋਈ ਇਮਾਰਤ ਨਹੀਂ, ਧੂੰਆਂ ਹੀ ਸੀ'

ਟਵਿਨ ਟਾਵਰ ਨੂੰ ਹੇਠਾਂ ਲਿਆਉਣ ਦਾ ਬਟਨ ਭਾਰਤੀ ਬਲਾਸਟਰ ਚੇਤਨ ਦੱਤਾ ਦੇ ਹੱਥਾਂ ਵਿੱਚ ਸੀ।

ਬਲਾਸਟਰ ਚੇਤਨ ਦੱਤਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਟਵਿਨ ਟਾਵਰ ਤੋਂ ਮਹਿਜ਼ 70 ਮੀਟਰ ਦੀ ਦੂਰੀ 'ਤੇ ਸੀ।

ਬਲਾਸਟਰ ਚੇਤਨ ਦੱਤਾ

ਤਸਵੀਰ ਸਰੋਤ, Ani

ਤਸਵੀਰ ਕੈਪਸ਼ਨ, ਬਲਾਸਟਰ ਚੇਤਨ ਦੱਤਾ ਧਮਾਕੇ ਤੋਂ ਤੁਰੰਤ ਬਾਅਦ ਟਾਵਰਾਂ ਦੇ ਆਲੇ-ਦੁਆਲੇ ਦੀਆਂ ਇਮਾਰਤਾਂ ਦਾ ਜਾਇਜ਼ਾ ਲੈਣ ਭੱਜੇ

ਉਨ੍ਹਾਂ ਨੇ ਕਿਹਾ, "ਅੱਧਾ ਘੰਟਾ ਪਹਿਲਾਂ ਸਾਇਰਨ ਵਜਾਅ ਦਿੱਤਾ ਗਿਆ ਸੀ। ਅਸੀਂ ਪੰਜ ਜਣੇ ਇੱਕ ਦੂਜੇ ਨਾਲ ਗੱਲ ਨਹੀਂ ਕਰ ਰਹੇ ਸੀ। ਸਿਰਫ਼ ਅਸੀਂ ਇੱਕ ਦੂਜੇ ਦੇ ਮੂੰਹ ਦੇਖ ਰਹੇ ਸੀ।''

''ਬਟਨ ਦਬਾਉਣ ਤੋਂ ਬਾਅਦ, ਜਿਵੇਂ ਹੀ ਮੈਂ ਦੇਖਣ ਲਈ ਖੜ੍ਹਾ ਹੋਇਆ ਤਾਂ ਉੱਥੇ ਕੋਈ ਇਮਾਰਤ ਨਹੀਂ ਸੀ ਸਗੋਂ ਧੂੰਆਂ ਹੀ ਸੀ। ਮੈਂ ਉੱਥੋਂ ਸਿਰਫ਼ 70 ਮੀਟਰ ਦੀ ਦੂਰੀ 'ਤੇ ਸੀ। 9 ਤੋਂ 10 ਸਕਿੰਟਾਂ ਵਿੱਚ ਪੂਰੀ ਇਮਾਰਤ ਕ੍ਰੈਸ਼ ਹੋ ਗਈ। ਇਹ ਬਿਲਕੁਲ ਉਵੇਂ ਹੀ ਹੋਇਆ ਜਿਵੇਂ ਅਸੀਂ ਸੋਚਿਆ ਸੀ।"

ਚੇਤਨ ਦੱਤਾ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵਿੱਚ ਦਸ ਮੁੰਡੇ, ਸੱਤ ਵਿਦੇਸ਼ੀ ਮਾਹਿਰ ਅਤੇ 20 ਤੋਂ 25 ਐਡੀਫਿਸ ਇੰਜੀਨੀਅਰ ਸਨ।

ਚੇਤਨ ਦੱਤਾ ਮੁਤਾਬਕ ਇਮਾਰਤ ਡਿੱਗਣ ਤੋਂ ਬਾਅਦ ਉਹ ਘੱਟਾ ਬੈਠਣ ਦਾ ਇੰਤਜ਼ਾਰ ਕੀਤੇ ਬਿਨਾਂ ਹੀ ਉਨ੍ਹਾਂ ਨੇ ਜੇਬ੍ਹ ਵਿੱਚੋਂ ਮਾਸਕ ਕੱਢਿਆ ਅਤੇ ਇਮਾਰਤ ਵੱਲ ਭੱਜੇ।

ਉਨ੍ਹਾਂ ਕਿਹਾ, "ਸਾਡੀ ਪਹਿਲੀ ਚਿੰਤਾ ਐਮਰਲਡ ਕੋਰਟ ਸੀ, ਇਸ ਦੀ ਜਾਂਚ ਕੀਤੀ, ਇਹ ਪੂਰੀ ਤਰ੍ਹਾਂ ਸੁਰੱਖਿਅਤ ਸੀ। ਏਟੀਐੱਸ ਵਾਲੇ ਪਾਸੇ ਕੁਝ ਪੱਥਰ ਡਿੱਗਣ ਨਾਲ ਚਾਰ ਦੀਵਾਰੀ ਤਿੰਨ ਤੋਂ ਚਾਰ ਮੀਟਰ ਤੱਕ ਟੁੱਟੀ ਹੈ।"

ਕੰਪਨੀ ਦੇ 'ਹੋਰ ਰੀਅਲ ਅਸਟੇਟ ਪ੍ਰਾਜੈਕਟ ਪ੍ਰਭਾਵਿਤ ਨਹੀਂ ਹੋਣਗੇ'

ਸੂਪਰਟੈਕ ਕੰਪਨੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰੀਅਲ ਅਸਟੇਟ ਫਰਮ ਸੁਪਰਟੈਕ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਟਾਵਰਾਂ ਦੀ ਉਸਾਰੀ ਦੌਰਾਨ ਨਿਯਮਾਂ ਦੀ ਉਲੰਘਣਾ ਨਹੀਂ ਹੋਈ ਸੀ

ਨੋਇਡਾ ਦੇ ਟਵਿਨ ਟਾਵਰਾਂ ਦੇ ਡਿੱਗਣ ਤੋਂ ਬਾਅਦ ਇਨ੍ਹਾਂ ਨੂੰ ਬਣਾਉਣ ਵਾਲੀ ਰੀਅਲ ਅਸਟੇਟ ਫਰਮ ਸੁਪਰਟੈਕ ਨੇ ਆਪਣਾ ਬਿਆਨ ਜਾਰੀ ਕੀਤਾ ਹੈ।

ਸੁਪਰਟੈਕ ਨੇ ਕਿਹਾ ਕਿ ਨੋਇਡਾ ਵਿਕਾਸ ਅਥਾਰਟੀ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਟਵਿਨ ਟਾਵਰਾਂ ਦਾ ਨਿਰਮਾਣ ਕੀਤਾ ਗਿਆ ਸੀ ਅਤੇ ਕੋਈ ਛੇੜਛਾੜ ਨਹੀਂ ਕੀਤੀ ਗਈ ਸੀ।

ਰੀਅਲ ਅਸਟੇਟ ਫਰਮ ਨੇ ਕਿਹਾ ਕਿ ਟਵਿਨ ਟਾਵਰਾਂ ਦੇ ਢਾਹੇ ਜਾਣ ਕਾਰਨ ਉਸ ਦੇ ਹੋਰ ਰੀਅਲ ਅਸਟੇਟ ਪ੍ਰਾਜੈਕਟ ਪ੍ਰਭਾਵਿਤ ਨਹੀਂ ਹੋਣਗੇ। ਸਮੇਂ ਸਿਰ ਖਰੀਦਦਾਰਾਂ ਨੂੰ ਘਰ ਦਿੱਤੇ ਜਾਣਗੇ।

ਕਿਵੇਂ ਹੋਈ ਸੀ ਪੂਰੀ ਤਿਆਰੀ

ਰੀਅਲ ਅਸਟੇਟ ਕੰਪਨੀ ਸੁਪਰਟੈੱਕ ਦੇ ਇਨ੍ਹਾਂ ਟਾਵਰਾਂ ਨੂੰ ਢਾਹੁਣ ਤੋਂ ਪਹਿਲਾਂ ਉੱਥੇ ਕਈ ਕ੍ਰੇਨਾਂ ਪਹੁੰਚ ਗਈਆਂ ਸਨ। ਸਥਾਨਕ ਪੁਲਿਸ ਇਲਾਕੇ ਨੂੰ ਖਾਲੀ ਕਰਵਾ ਲਿਆ ਸੀ।

ਸਾਵਧਾਨੀ ਦੇ ਮੱਦੇਨਜ਼ਰ ਇਨ੍ਹਾਂ ਇਮਾਰਤਾਂ ਦੇ ਨੇੜੇ ਸਥਿਤ ਸੁਸਾਇਟੀ ਦੇ ਲੋਕਾਂ ਨੂੰ ਘਰ ਖਾਲੀ ਕਰਨ ਲਈ ਕਿਹਾ ਗਿਆ ਸੀ। ਐੱਨਡੀਆਰਐੱਫ ਦੀਆਂ ਟੀਮਾਂ ਵੀ ਮੌਕੇ ਉੱਤੇ ਪਹੁੰਚ ਗਈਆਂ ਹਨ।

ਇੱਥੇ ਨੇੜੇ ਰਹਿਣ ਵਾਲੇ ਲੋਕਾਂ ਦੇ ਮਨਾਂ ਵਿੱਚ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ ਅਤੇ ਨਾਲ ਹੀ ਸੁਰੱਖਿਆ ਦਾ ਡਰ ਵੀ ਸਤਾ ਰਿਹਾ ਸੀ।

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

ਇਨ੍ਹਾਂ ਇਮਾਰਤਾਂ ਨੂੰ ਢਾਹੁਣ ਤੋਂ ਪਹਿਲਾਂ ਨੋਇਡਾ-ਗ੍ਰੇਟਰ ਨੋਇਡਾ ਐਕਸਪ੍ਰੈਸ ਵੇਅ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ।

ਡੀਸੀਪੀ ਕੇਂਦਰੀ ਰਾਜੇਸ਼ ਨੇ ਨਿਊਜ਼ ਏਜੰਸੀ ਏਐੱਨਆਈ ਨੂੰ ਦੱਸਿਆ ਕਿ ਧਮਾਕੇ ਤੋਂ ਠੀਕ ਪਹਿਲਾਂ ਸਵੇਰੇ 2.15 ਵਜੇ ਐਕਸਪ੍ਰੈਸ ਵੇਅ ਆਵਾਜਾਈ ਲਈ ਬੰਦ ਕਰ ਦਿੱਤਾ ਜਾਵੇਗਾ। ਧਮਾਕੇ ਤੋਂ ਅੱਧੇ ਘੰਟੇ ਬਾਅਦ ਹੀ ਐਸਪ੍ਰੈਸ ਵੇਅ ਖੋਲ੍ਹਿਆ ਜਾਣਾ ਸੀ।

ਇਸ ਦੇ ਨਾਲ ਹੀ ਕੁਝ ਥਾਵਾਂ ਤੋਂ ਆਵਾਜਾਈ ਨੂੰ ਮੋੜਨ ਦੇ ਵੀ ਪ੍ਰਬੰਧ ਕੀਤੇ ਗਏ ਹਨ।

ਨੋਇਡਾ ਅਥਾਰਟੀ ਨੇ ਟਵੀਟ ਕਰਕੇ ਇਮਾਰਤਾਂ ਨੂੰ ਢਾਹੇ ਜਾਣ ਤੋਂ ਬਾਅਦ ਆਲੇ-ਦੁਆਲੇ ਦੇ ਖੇਤਰ ਵਿੱਚ ਧੂੜ ਅਤੇ ਕੰਕਰੀਟ ਨੂੰ ਫੈਲਣ ਤੋਂ ਰੋਕਣ ਲਈ ਕਾਫੀ ਤਿਆਰੀਆਂ ਦੀ ਜਾਣਕਾਰੀ ਦਿੱਤੀ।

ਦੱਸਿਆ ਗਿਆ ਹੈ ਕਿ ਸੁਪਰਟੈਕ ਦੇ ਟਵਿਨ ਟਾਵਰਾਂ ਨੂੰ ਢਾਹੁਣ ਤੋਂ ਬਾਅਦ, ਵਾਤਾਵਰਣ ਦੀ ਸੁਰੱਖਿਆ ਦੇ ਉਦੇਸ਼ ਨਾਲ ਸੜਕਾਂ, ਫੁੱਟਪਾਥਾਂ, ਸੈਂਟ੍ਰਲ ਵਰਜ ਅਤੇ ਰੁੱਖਾਂ ਤੇ ਪੌਦਿਆਂ ਨੂੰ ਧੋਣ ਲਈ ਪਾਣੀ ਦੇ ਟੈਂਕਰ, ਮਕੈਨੀਕਲ ਸਵੀਪਿੰਗ ਮਸ਼ੀਨਾਂ ਅਤੇ ਸਫ਼ਾਈ ਕਰਮੀਆਂ ਦੀ ਤੈਨਾਤੀ ਕੀਤੀ ਗਈ ਹੈ।

ਇੱਕ ਐੱਨਜੀਓ ਨਾਲ ਜੁੜੇ ਇੱਕ ਵਰਕਰ ਨੇ ਦੱਸਿਆ ਕਿ ਉਨ੍ਹਾਂ ਨੇ ਮਿਲ ਕੇ ਕਰੀਬ 30 ਤੋਂ 35 ਕੁੱਤਿਆਂ ਨੂੰ ਬਚਾਇਆ। ਉਨ੍ਹਾਂ ਮੁਤਾਬਕ ਉਹ ਹਰ ਕੁੱਤੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ।

10 ਤਸਵੀਰਾਂ ਵਿੱਚ ਪੂਰਾ ਵਾਕਿਆ ਅਤੇ ਕਹਾਣੀ

ਅਜੇ ਵੀ ਕਈ ਲੋਕਾਂ ਦੇ ਮਨਾਂ ਵਿੱਚ ਇਹ ਸਵਾਲ ਉੱਠ ਰਿਹਾ ਹੈ ਕਿ ਕਰੀਬ 318 ਫੁੱਟ ਉੱਚੇ ਟਾਵਰਾਂ ਨੰ ਧਰਾਸ਼ਾਈ ਕਿਉਂ ਕੀਤਾ ਗਿਆ। ਕਿਉਂਕਿ ਇਨ੍ਹਾਂ ਨੂੰ ਨਿਯਮਾਂ ਦੀ ਉਲੰਘਣਾ ਕਰਕੇ ਬਣਾਇਆ ਗਿਆ ਸੀ।

ਇਸ ਟਾਵਰ ਨੂੰ ਢਾਹੁਣ ਦਾ ਫੈਸਲਾ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਲਿਆ ਗਿਆ। ਇਹ ਸੰਘਰਸ਼ ਇਲਾਹਾਬਾਦ ਹਾਈ ਕੋਰਟ ਤੋਂ ਸ਼ੁਰੂ ਹੋਇਆ ਸੀ ਅਤੇ ਇਸ ਦਾ ਅੰਤਮ ਫੈਸਲਾ ਸੁਪਰੀਮ ਕੋਰਟ ਵਿੱਚ ਹੋਇਆ ਸੀ।

ਟਵਿਨ ਟਾਵਰ

ਤਸਵੀਰ ਸਰੋਤ, ugc

ਕਹਾਣੀ 2004 ਵਿੱਚ ਸ਼ੁਰੂ ਹੁੰਦੀ ਹੈ ਜਦੋਂ ਨੋਇਡਾ (ਨਿਊ ਓਖਲਾ ਉਦਯੋਗਿਕ ਵਿਕਾਸ ਅਥਾਰਟੀ) ਨੇ ਇੱਕ ਉਦਯੋਗਿਕ ਸ਼ਹਿਰ ਬਣਨ ਦੀ ਯੋਜਨਾ ਦੇ ਹਿੱਸੇ ਵਜੋਂ ਇੱਕ ਰਿਹਾਇਸ਼ੀ ਖੇਤਰ ਬਣਾਉਣ ਲਈ ਸੁਪਰਟੈਕ ਨਾਮ ਦੀ ਇੱਕ ਕੰਪਨੀ ਨੂੰ ਇੱਕ ਸਾਈਟ ਅਲਾਟ ਕੀਤੀ।

ਮੀਡੀਆ ਰਿਪੋਰਟਾਂ ਦੇ ਅਨੁਸਾਰ, 2005 ਵਿੱਚ, ਨੋਇਡਾ ਬਿਲਡਿੰਗ ਕੋਡ ਅਤੇ ਗਾਈਡਲਾਈਨਜ਼ 1986 ਦੇ ਅਨੁਸਾਰ, 14 ਫਲੈਟਾਂ ਦੇ ਨਾਲ 10-10 ਫਲੈਟਾਂ ਲਈ ਸੁਪਰਟੈਕ ਦੁਆਰਾ ਯੋਜਨਾਵਾਂ ਤਿਆਰ ਕੀਤੀਆਂ ਅਤੇ ਮਨਜ਼ੂਰ ਕੀਤੀਆਂ ਗਈਆਂ ਸਨ।

ਟਵਿਨ ਟਾਵਰ

ਤਸਵੀਰ ਸਰੋਤ, ugc

ਨੋਇਡਾ ਅਥਾਰਟੀ ਨੇ 10-10 ਮੰਜ਼ਲਾਂ ਵਾਲੇ 14 ਅਪਾਰਟਮੈਂਟ ਇਮਾਰਤਾਂ ਦੇ ਨਿਰਮਾਣ ਦੀ ਇਸ ਸ਼ਰਤ ਨਾਲ ਇਜਾਜ਼ਤ ਦਿੱਤੀ ਕਿ ਉਚਾਈ 37 ਮੀਟਰ ਤੋਂ ਵੱਧ ਨਹੀਂ ਹੋਣੀ ਚਾਹੀਦੀ।

ਯੋਜਨਾ ਅਨੁਸਾਰ ਇਸ ਜਗ੍ਹਾ 'ਤੇ 14 ਅਪਾਰਟਮੈਂਟ ਅਤੇ ਇਕ ਵਪਾਰਕ ਕੰਪਲੈਕਸ ਅਤੇ ਇੱਕ ਬਾਗ ਵਿਕਸਤ ਕੀਤਾ ਜਾਣਾ ਸੀ।

ਟਵਿਨ ਟਾਵਰ

ਤਸਵੀਰ ਸਰੋਤ, ugc

ਪਿੱਛੇ ਜ਼ਿਕਰ ਕੀਤੇ ਗਏ ਨਿਯਮਾਂ ਮੁਤਾਬਕ ਹੀ ਸਾਲ 2006 ਵਿੱਚ ਕੰਪਨੀ ਨੂੰ ਉਸਾਰੀ ਲਈ ਵਾਧੂ ਜ਼ਮੀਨ ਦਿੱਤੀ ਗਈ ਸੀ। ਹਾਲਾਂਕਿ ਹੁਣ ਇੱਕ ਮੋੜ ਸੀ ਕਿ ਇੱਕ ਨਵੀਂ ਯੋਜਨਾ ਬਣਾਈ ਗਈ ਸੀ ਕਿ ਬਗੀਚਿਆਂ ਤੋਂ ਬਿਨਾਂ ਦੋ ਹੋਰ ਇਮਾਰਤਾਂ (10 ਮੰਜ਼ਿਲਾ) ਬਣਾਈਆਂ ਜਾਣੀਆਂ ਹਨ।

ਆਖਰ 2009 ਵਿੱਚ, 40 ਮੰਜ਼ਿਲਾਂ ਵਾਲੇ ਦੋ ਅਪਾਰਟਮੈਂਟ ਟਾਵਰ ਬਣਾਉਣ ਲਈ ਅੰਤਿਮ ਯੋਜਨਾਵਾਂ ਤਿਆਰ ਕੀਤੀਆਂ ਗਈਆਂ ਸਨ, ਹਾਲਾਂਕਿ, ਉਸ ਸਮੇਂ ਪ੍ਰੋਜੈਕਟ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਸੀ।

ਨੋਇਡਾ ਟਵਿਨ ਟਾਵਰ

ਤਸਵੀਰ ਸਰੋਤ, ugc

2011 ਵਿੱਚ, ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ ਦੀ ਤਰਫੋਂ ਇਲਾਹਾਬਾਦ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ।

ਪਟੀਸ਼ਨ ਵਿੱਚ ਇਲਜ਼ਾਮ ਲਾਇਆ ਗਿਆ ਕਿ ਇਨ੍ਹਾਂ ਟਾਵਰਾਂ ਦੇ ਨਿਰਮਾਣ ਦੌਰਾਨ ਉੱਤਰ ਪ੍ਰਦੇਸ਼ ਅਪਾਰਟਮੈਂਟ ਓਨਰਜ਼ ਐਕਟ, 2010 ਦੀ ਉਲੰਘਣਾ ਕੀਤੀ ਗਈ ਸੀ।

ਟਵਿਨ ਟਾਵਰ

ਤਸਵੀਰ ਸਰੋਤ, ugc

ਇਸ ਮੁਤਾਬਕ ਸਿਰਫ 16 ਮੀਟਰ ਦੀ ਦੂਰੀ 'ਤੇ ਸਥਿਤ ਦੋ ਟਾਵਰਾਂ ਨੇ ਕਾਨੂੰਨ ਦੀ ਉਲੰਘਣਾ ਕੀਤੀ ਸੀ।

ਪਟੀਸ਼ਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਬਾਗ ਲਈ ਅਲਾਟ ਕੀਤੀ ਗਈ ਜ਼ਮੀਨ 'ਤੇ ਇਹ ਦੋਵੇਂ ਟਾਵਰ ਗੈਰ-ਕਾਨੂੰਨੀ ਢੰਗ ਨਾਲ ਖੜ੍ਹੇ ਕੀਤੇ ਗਏ ਹਨ।

ਟਵਿਨ ਟਾਵਰ

ਤਸਵੀਰ ਸਰੋਤ, ugc

ਨੋਇਡਾ ਪ੍ਰਸ਼ਾਸਨ ਨੇ 2012 ਵਿੱਚ ਇਲਾਹਾਬਾਦ ਹਾਈ ਕੋਰਟ ਵਿੱਚ ਸੁਣਵਾਈ ਲਈ ਮਾਮਲਾ ਆਉਣ ਤੋਂ ਪਹਿਲਾਂ, 2009 ਵਿੱਚ ਦਾਇਰ ਯੋਜਨਾ (40 ਮੰਜ਼ਿਲਾਂ ਵਾਲੇ ਦੋ ਅਪਾਰਟਮੈਂਟ ਟਾਵਰਾਂ) ਨੂੰ ਮਨਜ਼ੂਰੀ ਦਿੱਤੀ ਸੀ।

ਇਸ ਮਾਮਲੇ ਵਿੱਚ ਅਪ੍ਰੈਲ 2014 ਵਿੱਚ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ ਦੇ ਹੱਕ ਵਿੱਚ ਫ਼ੈਸਲਾ ਆਇਆ ਸੀ। ਇਸ ਤਹਿਤ ਇਨ੍ਹਾਂ ਟਾਵਰਾਂ ਨੂੰ ਢਾਹੁਣ ਦਾ ਹੁਕਮ ਵੀ ਜਾਰੀ ਕੀਤਾ ਗਿਆ ਸੀ।

ਟਵਿਨ ਟਾਵਰ

ਤਸਵੀਰ ਸਰੋਤ, ugc

ਇਹ ਵੀ ਹੁਕਮ ਦਿੱਤਾ ਗਿਆ ਸੀ ਕਿ ਟਾਵਰ ਢਾਹੁਣ ਦਾ ਖਰਚਾ ਸੁਪਰਟੈਕ ਨੂੰ ਝੱਲਣਾ ਚਾਹੀਦਾ ਹੈ ਅਤੇਜਿਨ੍ਹਾਂ ਨੇ ਇੱਥੇ ਪਹਿਲਾਂ ਹੀ ਘਰ ਖਰੀਦਿਆ ਹੈ, ਉਨ੍ਹਾਂ ਨੂੰ 14% ਵਿਆਜ ਸਮੇਤ ਪੈਸੇ ਮੋੜੇ ਜਾਣ ਦਾ ਹੁਕਮ ਦਿੱਤਾ ਗਿਆ।

ਉਸੇ ਸਾਲ ਮਈ ਵਿੱਚ, ਸੁਪਰਟੈਕ ਨੇ ਫ਼ੈਸਲੇ ਨੂੰ ਚੁਣੌਤੀ ਦਿੰਦੇ ਹੋਏ ਸੁਪਰੀਮ ਕੋਰਟ ਵਿੱਚ ਦਾਅਵਾ ਕੀਤਾ ਕਿ ਉਸਾਰੀ ਦਾ ਕੰਮ ਸਹੀ ਮਾਪਦੰਡਾਂ ਅਨੁਸਾਰ ਕੀਤਾ ਗਿਆ ਸੀ।

ਟਵਿਨ ਟਾਵਰ

ਤਸਵੀਰ ਸਰੋਤ, ugc

ਸੁਪਰੀਮ ਕੋਰਟ, ਜਿਸ ਨੇ ਅਗਸਤ 2021 ਵਿੱਚ ਇਲਾਹਾਬਾਦ ਹਾਈ ਕੋਰਟ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ, ਨੇ ਇਹ ਵੀ ਮੰਨਿਆ ਕਿ ਨਿਯਮਾਂ ਦੀ ਉਲੰਘਣਾ ਕੀਤੀ ਗਈ ਸੀ।

ਨਤੀਜੇ ਵਜੋਂ, 28 ਅਗਸਤ, 2022 ਨੂੰ ਟਵਿਨ ਟਾਵਰ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਏ ਹਨ।

ਨੋਇਡਾ ਟਵਿਨ ਟਾਵਰ

ਤਸਵੀਰ ਸਰੋਤ, ugc

ਭਾਰਤ ਵਿੱਚ ਗਗਨਚੁੰਬੀ ਇਮਾਰਤਾਂ ਨੂੰ ਢਾਹੁਣਾ ਕੋਈ ਆਸਾਨ ਕੰਮ ਨਹੀਂ ਹੈ। 2020 ਵਿੱਚ, ਅਧਿਕਾਰੀਆਂ ਨੇ ਕੇਰਲ ਵਿੱਚ ਝੀਲ ਦੇ ਕਿਨਾਰੇ ਦੋ ਲਗਜ਼ਰੀ ਅਪਾਰਟਮੈਂਟਾਂ ਨੂੰ ਢਾਹ ਦਿੱਤਾ ਜੋ ਵਾਤਾਵਰਣ ਨਿਯਮਾਂ ਦੀ ਉਲੰਘਣਾ ਵਿੱਚ ਬਣਾਏ ਗਏ ਸਨ।

ਨੋਇਡਾ ਵਿੱਚ ਜਿੰਨੀ ਉੱਚੀ ਇਮਾਰਤ ਨੂੰ ਢਾਹਿਆ ਗਿਆ ਹੈ, ਉਹ ਭਾਰਤ ਵਿੱਚ ਪਹਿਲਾਂ ਕਦੇ ਨਹੀਂ ਹੋਇਆ ਸੀ।

ਪ੍ਰਾਈਵੇਟ ਡਿਵੈਲਪਰ ਸੁਪਰਟੈਕ, ਜਿਸ ਨੇ ਇਨ੍ਹਾਂ ਟਾਵਰਾਂ ਨੂੰ ਖੜ੍ਹਾ ਕੀਤਾ ਹੈ, ਨੇ ਵਾਅਦਾ ਕੀਤਾ ਸੀ ਕਿ 37-ਮੰਜ਼ਲਾ ਸ਼ੀਆਨ ਇੱਕ 'ਆਈਕਨ' ਹੋਵੇਗਾ ਅਤੇ ਉੱਪਰਲੀ ਬਾਲਕੋਨੀ 'ਤੇ ਖੜ੍ਹੇ ਹੋਣ ਨਾਲ ਹੇਠਾਂ 'ਚਮਕਦੇ ਸ਼ਹਿਰ' ਦਾ ਦ੍ਰਿਸ਼ ਹੋਵੇਗਾ।

ਟਵਿਨ ਟਾਵਰ

ਤਸਵੀਰ ਸਰੋਤ, ugc

ਨੋਇਡਾ ਐਕਸਪ੍ਰੈਸਵੇਅ ਵੀ ਰਿਹਾ ਬੰਦ

ਇਨ੍ਹਾਂ ਇਮਾਰਤਾਂ ਨੂੰ ਢਾਹੁਣ ਤੋਂ ਪਹਿਲਾਂ ਨੋਇਡਾ-ਗ੍ਰੇਟਰ ਨੋਇਡਾ ਐਕਸਪ੍ਰੈਸ ਵੇਅ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਸੀ।

ਨੋਇਡਾ ਐਕਸਪ੍ਰੈਸ ਵੇਅ ਉੱਤੇ ਲੱਗਿਆ ਜਾਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨੋਇਡਾ ਐਕਸਪ੍ਰੈਸ ਵੇਅ ਉੱਤੇ ਲੱਗਿਆ ਜਾਮ

ਧਮਾਕੇ ਤੋਂ ਅੱਧੇ ਘੰਟੇ ਬਾਅਦ ਧੂੜ ਬੈਠ ਜਾਣ ਤੋਂ ਬਾਅਦ ਹੀ ਇਸ ਨੂੰ ਖੋਲ੍ਹਿਆ ਗਿਆ।

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਡੀਸੀਪੀ ਸੈਂਟਰਲ ਰਾਜੇਸ਼ ਨੇ ਨਿਊਜ਼ ਏਜੰਸੀ ਏਐੱਨਆਈ ਨੂੰ ਦੱਸਿਆ ਸੀ ਕਿ 560 ਪੁਲਿਸ ਕਰਮਚਾਰੀ, ਰਿਜ਼ਰਵ ਫੋਰਸ ਦੇ 100 ਲੋਕ ਅਤੇ 4 ਕਵਿੱਕ ਰਿਸਪਾਂਸ ਟੀਮਾਂ ਅਤੇ ਐੱਨਡੀਆਰਐੱਫ ਟੀਮਾਂ ਨੂੰ ਇਸਦੇ ਲਈ ਤਾਇਨਾਤ ਕੀਤਾ ਗਿਆ ਸੀ।

ਐੱਨਡੀਆਰਐੱਫ ਦੀਆਂ ਟੀਮਾਂ ਵੀ ਮੌਕੇ ਉੱਤੇ ਪਹੁੰਚੀਆਂ ਸਨ।

ਐੱਨਡੀਆਰਐੱਫ

ਤਸਵੀਰ ਸਰੋਤ, ANI

ਇਸ ਦੇ ਨਾਲ ਹੀ ਕੁਝ ਥਾਵਾਂ ਤੋਂ ਆਵਾਜਾਈ ਨੂੰ ਮੋੜਨ ਦੇ ਵੀ ਪ੍ਰਬੰਧ ਕੀਤੇ ਗਏ ਸਨ।

Banner

ਇਹ ਵੀ ਪੜ੍ਹੋ-

Banner
Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)