You’re viewing a text-only version of this website that uses less data. View the main version of the website including all images and videos.
ਆਦਿਵਾਸੀ ਦਿਵਸ : ਔਰਤਾਂ ਦਾ ਵਾਹੀ ਕਰਨਾ ਜਿੱਥੇ ਬਦਸ਼ਗਨੀ ਸਮਝਿਆ ਜਾਂਦਾ ਹੈ, ਉੱਥੇ ਇੱਕ ਕੁੜੀ ਨੇ ਲਈ ਪੂਰੇ ਪਿੰਡ ਨਾਲ ਟੱਕਰ
- ਲੇਖਕ, ਮੁਹੰਮਦ ਸਰਤਾਜ ਆਲਮ
- ਰੋਲ, ਬੀਬੀਸੀ ਸਹਿਯੇਗੀ
ਝਾਰਖੰਡ ਦੇ ਪਿੰਡ ਦਾਹੂਲੋਟੀ ਪਿੰਡ ਦੀ ਮੰਜੂ ਓਰਾਂਵ ਅੱਜ ਕੱਲ ਸੁਰਖੀਆਂ ਵਿਚ ਹੈ। ਇਹ ਪਿੰਡ ਸੂਬੇ ਦੇ ਦੂਰ-ਦੁਰਾਡੇ ਪੈਂਦੇ ਜ਼ਿਲ੍ਹਾ ਗੁਮਲਾ ਦੇ ਸੇਸਈ ਬਲਾਕ ਦਾ ਹੈ।
ਇਸ ਦੀ ਵਜ੍ਹਾ ਜਾਣ ਕੇ ਤੁਸੀਂ ਹੈਰਾਨ ਹੋ ਸਕਦੇ ਹੋ। ਦਰਅਸਲ, ਮੰਜੂ ਓਰਾਂਵ ਨੇ ਖੁਦ ਟਰੈਕਟਰ ਚਲਾ ਕੇ ਆਪਣੇ ਖੇਤਾਂ ਦੀ ਵਾਹੀ ਕਰਦੀ ਹੈ।
ਉਸ ਦੀ ਇਸ ਆਤਮਨਿਰਭਰਤਾ 'ਤੇ ਪਿੰਡ ਦੇ ਲੋਕਾਂ ਨੇ ਇਤਰਾਜ਼ ਕਰਦੇ ਹੋਏ ਸਦੀਆਂ ਪੁਰਾਣੇ ਓਰਾਂਵ ਸਮਾਜ ਦੀ ਪਰੰਪਰਾ ਨੂੰ ਤੋੜਨ ਦਾ ਦੋਸ਼ ਲਗਾਇਆ।
ਇਤਰਾਜ਼ ਕਰਨ ਵਾਲਿਆਂ ਵਿੱਚ ਸਿਰਫ਼ ਆਦਮੀ ਨਹੀਂ, ਬਲਕਿ ਜ਼ਿਆਦਾ ਗਿਣਤੀ ਵਿੱਚ ਔਰਤਾਂ ਹਨ।
ਹਾਲਾਂਕਿ ਮੰਜੂ ਦੇ ਟਰੈਕਟਰ ਨਾਲ ਖੇਤ ਦੀ ਵਾਹੀ ਦੇ ਮਾਮਲੇ ਨੂੰ ਲੈ ਕੇ ਪਿੰਡ ਦੇ ਲੋਕਾਂ ਦੀ ਅਲੱਗ ਅਲੱਗ ਰਾਇ ਹੈ।
ਇਤਰਾਜ਼ ਕਰਨ ਵਾਲੇ ਕੁਝ ਲੋਕ ਓਰਾਂਵ ਸਮਾਜ ਦੀ ਪਹਿਲਾਂ ਤੋਂ ਬਣੀ ਪਰੰਪਰਾ ਦਾ ਹਵਾਲਾ ਦੇ ਰਹੇ ਹਨ।
ਇਸ ਪਰੰਪਰਾ ਦਾ ਜ਼ਿਕਰ ਕਰਦੇ ਹੋਏ ਮੰਜੂ ਦਾ ਵਿਰੋਧ ਕਰਨ ਵਾਲੇ ਤੇਤੀ ਸਾਲਾ ਪਿੰਡ ਵਾਸੀ ਸੁਗਰੂ ਓਰਾਂਵ ਕਹਿੰਦੇ ਹਨ,''ਮੰਜੂ ਇੱਕ ਲੜਕੀ ਹੈ, ਲੜਕੀਆਂ ਨੂੰ ਓਰਾਂਵ ਸਮਾਜ ਵਿੱਚ ਹਲ਼ ਚਲਾਉਣਾ ਮਨ੍ਹਾ ਹੈ, ਚਾਹੇ ਜਿਵੇਂ ਦੇ ਵੀ ਹਾਲਾਤ ਹੋਣ।''
''ਖੇਤ ਖਾਲੀ ਵੀ ਰਹਿ ਜਾਣ ਤਾਂ ਵੀ ਇੱਥੋਂ ਦੇ ਰਿਵਾਜ ਦੇ ਹਿਸਾਬ ਨਾਲ ਲੜਕੀ ਹਲ਼ ਨਹੀਂ ਚਲਾ ਸਕਦੀ। ਪਰ ਮੰਜੂ ਨੇ ਟਰੈਕਟਰ ਨਾਲ ਖੇਤ ਵਾਹਿਆ, ਇਸ ਕਾਰਨ ਪਿੰਡ ਦੇ ਲੋਕਾਂ ਵਿੱਚ ਨਾਰਾਜ਼ਗੀ ਹੈ।''
''ਆਖਿਰ ਔਰਤਾਂ ਦਾ ਜੋ ਕੰਮ ਹੈ, ਉਹ ਔਰਤ ਕਰੇ ਅਤੇ ਪੁਰਸ਼ਾਂ ਦਾ ਜੋ ਕੰਮ ਹੈ, ਉਹ ਪੁਰਸ਼ ਕਰਨ।''
'ਆਦਿਵਾਸੀ ਸਮਾਜ ਮੁਤਾਬਕ ਇਹ ਬਦਸ਼ਗਨੀ ਹੈ'
ਔਰਤ ਦਾ ਖੇਤ ਦੀ ਵਹਾਈ ਕਰਨਾ ਬਦਸ਼ਗਨੀ ਹੈ? ਇਸ ਸਵਾਲ ਦਾ ਜਵਾਬ ਦਿੰਦੇ ਹੋਏ ਮੰਜੂ ਦਾ ਸਾਥ ਦੇਣ ਵਾਲੇ ਉਸ ਦੇ ਚਚੇਰੇ ਭਰਾ ਅਤੇ ਪੇਸ਼ੇ ਤੋਂ ਪ੍ਰਾਈਵੇਟ ਸਕੂਲ ਵਿੱਚ ਅਧਿਆਪਕ ਸੁਕਰੂ ਓਰਾਂਵ ਨੇ ਕਿਹਾ, ''ਆਦਿਵਾਸੀ ਸਮਾਜ ਵਿੱਚ ਕੁਝ ਅਜਿਹੀਆਂ ਪ੍ਰਥਾਵਾਂ ਹਨ, ਜਿਸ ਕਾਰਨ ਮੰਜੂ ਓਰਾਂਵ ਦਾ ਪਿੰਡ ਦੇ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।''
''ਇਹ ਨਿੰਦਣਯੋਗ ਘਟਨਾ ਹੈ। ਪਰ ਪਿੰਡ ਦੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਮੰਜੂ ਨੇ ਬਲਦਾਂ ਨਾਲ ਖੇਤ ਦੀ ਵਹਾਈ ਨਹੀਂ ਕੀਤੀ, ਉਸ ਨੇ ਮਸ਼ੀਨ ਯਾਨੀ ਟਰੈਕਟਰ ਨਾਲ ਖੇਤ ਦੀ ਵਹਾਈ ਕੀਤੀ ਹੈ। ਇਸ ਲਈ ਇਹ ਅਪਸ਼ਗਨ ਨਹੀਂ ਹੈ।''
''ਅੱਜ ਜਦੋਂ ਭਾਰਤ ਦੀ ਰਾਸ਼ਟਰਪਤੀ ਆਦਿਵਾਸੀ ਬਣ ਸਕਦੀ ਹੈ ਤਾਂ ਮੰਜੂ ਵੀ ਆਤਮਨਿਰਭਰ ਹੋਣ ਦਾ ਸੁਪਨਾ ਦੇਖ ਰਹੀ ਹੈ। ਇਸ ਲਈ ਉਸ ਨੇ ਟਰੈਕਟਰ ਖਰੀਦਿਆ ਅਤੇ ਉਸ ਨਾਲ ਖੇਤੀ ਕਰਨਾ ਚਾਹੁੰਦੀ ਹੈ।
ਇਹ ਠੀਕ ਉਸ ਤਰ੍ਹਾਂ ਹੀ ਹੈ ਜਿਵੇਂ ਔਰਤ ਆਤਮਨਿਰਭਰ ਬਣਨ ਲਈ ਸਿੱਖਿਅਤ ਹੋ ਰਹੀ ਹੈ, ਸਾਰੇ ਕੰਮਾਂ ਵਿੱਚ ਉਹ ਅੱਗੇ ਵਧ ਰਹੀ ਹੈ। ਇਹ ਔਰਤਾਂ ਟਰੇਨ, ਬੱਸ, ਪਲੇਨ ਆਦਿ ਚਲਾ ਰਹੀਆਂ ਹਨ।''
ਜਦੋਂ ਕਿ ਇਤਰਾਜ਼ ਕਰਨ ਵਾਲਿਆਂ ਵਿੱਚੋਂ ਇੱਕ 35 ਸਾਲਾ ਔਰਤ 'ਕੰਦਾਇਨ ਓਰਾਂਵ' ਜੋ ਪੇਸ਼ੇ ਤੋਂ ਸਹੀਆ (ਭਾਈਚਾਰੇ ਦੀ ਸਿਹਤ ਕਰਮਚਾਰੀ) ਹੈ, ਉਸ ਨੇ ਬੀਬੀਸੀ ਨਾਲ ਗੱਲਬਾਤ ਦੇ ਦੌਰਾਨ ਵਿਵਾਦ ਨੂੰ ਦੂਜੇ ਐਂਗਲ ਤੋਂ ਪਰਿਭਾਸ਼ਿਤ ਕੀਤਾ।
ਉਸ ਨੇ ਦੱਸਿਆ ਕਿ ਪ੍ਰਵੀਨ ਮਿੰਜ ਨਾਮਕ ਪਿੰਡ ਦਾ ਵਿਅਕਤੀ ਜੋ ਈਸਾਈ ਸਮਾਜ ਨਾਲ ਸਬੰਧਿਤ ਹੈ, ਉਸ ਨੇ ਦਾਹੂਟੋਲੀ ਪਿੰਡ ਦੇ ਦੋ ਪਰਿਵਾਰਾਂ ਦਾ ਧਰਮ ਪਰਿਵਰਤਨ ਕਰ ਦਿੱਤਾ, ਜੋ ਓਰਾਂਵ ਸਮਾਜ ਨਾਲ ਸਬੰਧਿਤ ਸਨ।
ਇਸ ਵਿਸ਼ੇ 'ਤੇ ਪਿੰਡ ਦੇ ਲੋਕਾਂ ਨੇ ਦੋ ਜੁਲਾਈ ਨੂੰ ਗ੍ਰਾਮ ਸਭਾ ਕੀਤੀ, ਜਿੱਥੇ ਧਰਮ ਪਰਿਵਰਤਨ ਕਰ ਚੁੱਕੇ ਦੋਵੇਂ ਪਰਿਵਾਰ ਅਤੇ ਪ੍ਰਵੀਨ ਮਿੰਜ ਦਾ ਸਮਾਜਿਕ ਬਾਈਕਾਟ ਕਰ ਦਿੱਤਾ ਗਿਆ।
ਕੀ ਕਹਿਣਾ ਹੈ ਪਿੰਡ ਵਾਸੀਆਂ ਦਾ?
ਕੰਦਾਇਨ ਓਰਾਂਵ ਨੇ ਕਿਹਾ, ''ਪਿੰਡ ਦੇ ਲੋਕਾਂ ਨੇ ਗ੍ਰਾਮ ਸਭਾ ਵਿੱਚ ਤੈਅ ਕੀਤਾ ਸੀ ਕਿ ਪ੍ਰਵੀਨ ਮਿੰਜ ਦੇ ਖੇਤਾਂ ਵਿੱਚ ਕੋਈ ਪਿੰਡ ਵਾਸੀ ਖੇਤੀ ਨਹੀਂ ਕਰੇਗਾ। ਇਸ ਦੇ ਬਾਵਜੂਦ ਸਮਾਜ ਤੋਂ ਬਾਈਕਾਟ ਕੀਤੇ ਜਾ ਚੁੱਕੇ ਪ੍ਰਵੀਨ ਮਿੰਜ ਦੇ ਖੇਤਾਂ ਵਿੱਚ ਮੰਜੂ ਨੇ ਹਲ਼ ਚਲਾਇਆ, ਮੰਜੂ ਦੀ ਇਸ ਹਰਕਤ 'ਤੇ ਸਾਨੂੰ ਲੋਕਾਂ ਨੂੰ ਇਤਰਾਜ਼ ਹੈ।''
ਸਮਾਜਿਕ ਬਾਈਕਾਟ ਝੱਲ ਰਹੇ ਪੰਕਜ ਮਿੰਜ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਨੇ ਦੱਸਿਆ, ''ਪਿੰਡ ਦੇ ਬੰਧਨ ਓਰਾਂਵ ਦੀ ਪਤਨੀ ਬੰਧਿਨ ਓਰਾਂਵ ਬਿਮਾਰ ਹੋਣ ਕਾਰਨ ਈਸਾਈ ਧਰਮ ਦੀਆਂ ਪ੍ਰਾਰਥਨਾਵਾਂ ਵਿੱਚ ਜਾਣ ਲੱਗੀ, ਉਸ ਨੂੰ ਲਾਭ ਹੋਣ ਦੇ ਬਾਅਦ ਬ੍ਰਸਮੁਨੀ ਓਰਾਂਵ ਵੀ ਪ੍ਰਾਰਥਨਾ ਵਿੱਚ ਸ਼ਾਮਲ ਹੋਣ ਲੱਗੀ।''
''ਇਹ ਗੱਲ ਪਿੰਡ ਦੇ ਲੋਕਾਂ ਨੂੰ ਬਰਦਾਸ਼ਤ ਨਹੀਂ ਹੋਈ, ਆਖਿਰ ਪਿੰਡ ਦੇ ਲੋਕਾਂ ਨੇ ਮੇਰੇ 'ਤੇ ਧਰਮ ਪਰਿਵਰਤਨ ਕਰਾਉਣ ਦਾ ਦੋਸ਼ ਲਗਾ ਦਿੱਤਾ।
ਮੇਰੇ ਖਿਲਾਫ਼ ਥਾਣੇ ਵਿੱਚ ਸ਼ਿਕਾਇਤ ਵੀ ਹੋਈ। ਸਮਾਜ ਵੱਲੋਂ ਬਾਈਕਾਟ ਕਰਨ ਤੋਂ ਬਾਅਦ ਮੈਂ ਪ੍ਰਸ਼ਾਸਨ ਨਾਲ ਗੱਲ ਕੀਤੀ, ਪਰ ਪਿੰਡ ਵਿੱਚ ਓਰਾਂਵ ਸਮਾਜ ਦੀ ਗਿਣਤੀ ਬਹੁਤ ਜ਼ਿਆਦਾ ਹੈ, ਇਸ ਕਾਰਨ ਪ੍ਰਸ਼ਾਸਨ ਵੀ ਸਹਾਇਤਾ ਕਰ ਸਕਣ ਵਿੱਚ ਅਸਮਰੱਥ ਹੈ।''
ਪ੍ਰਵੀਨ ਮਿੰਜ ਨੇ ਦਾਅਵਾ ਕਰਦੇ ਹੋਏ ਕਿਹਾ ਕਿ ''ਮੇਰਾ ਪਰਿਵਾਰ ਦੋ ਪੀੜ੍ਹੀਆਂ ਪਹਿਲਾਂ ਤੋਂ ਈਸਾਈ ਹੈ, ਜਦੋਂਕਿ ਨਾ ਤਾਂ ਬੰਧਨ ਓਰਾਂਵ ਅਤੇ ਨਾ ਹੀ ਬ੍ਰਸਮੁਨੀ ਓਰਾਂਵ ਦੇ ਪਰਿਵਾਰ ਨੇ ੲਸੀਈ ਧਰਮ ਅਪਣਾਇਆ ਹੈ। ਪਰ ਸਮਾਜਿਕ ਬਾਈਕਾਟ ਹੋਣ ਦੇ ਬਾਅਦ ਦੋਵੇਂ ਪਰਿਵਾਰਾਂ ਦੇ ਚੌਦਾਂ ਮੈਂਬਰਾਂ ਨੇ ਪਿੰਡ ਛੱਡ ਦਿੱਤਾ ਹੈ।''
ਪ੍ਰਵੀਨ ਮਿੰਜ ਨੇ ਸਵੀਕਾਰ ਕੀਤਾ ਕਿ ਉਨ੍ਹਾਂ ਦੀ ਡੇਢ ਏਕੜ ਜ਼ਮੀਨ ਮੰਜੂ ਨੇ ਖੇਤੀ ਕਰਨ ਲਈ ਲੀਜ਼ 'ਤੇ ਲਈ ਹੈ। ਇਸੀ ਜ਼ਮੀਨ ਦੀ ਵਾਹੀ ਲਈ ਮੰਜੂ ਨੇ ਟਰੈਕਟਰ ਨਾਲ ਹਲ਼ ਚਲਾਇਆ, ਜਿਸ ਨੂੰ ਲੈ ਕੇ ਵਿਵਾਦ ਹੈ।
ਮੰਜੂ ਓਰਾਂਵ ਨੇ ਦੱਸਿਆ, ''ਜਿੰਨੀ ਜ਼ਮੀਨ ਮੇਰੇ ਪਰਿਵਾਰ ਵਿੱਚ ਹੈ, ਮੇਰਾ ਖੇਤੀ ਕਰਨ ਦਾ ਟੀਚਾ ਉਸ ਜ਼ਮੀਨ ਨਾਲ ਪੂਰਾ ਨਹੀਂ ਹੋਵੇਗਾ। ਇਸ ਲਈ ਮੈਂ ਪ੍ਰਵੀਨ ਮਿੰਜ ਦੀ ਜ਼ਮੀਨ ਲੀਜ਼ 'ਤੇ ਲਈ ਹੈ, ਪਰ ਪ੍ਰਵੀਨ ਮਿੰਜ ਦਾ ਸਮਾਜਿਕ ਬਾਈਕਾਟ ਹੋਣ ਤੋਂ ਪਹਿਲਾਂ ਲਈ ਸੀ।''
ਨਾਰਾਜ਼ ਪਿੰਡ ਦੀਆਂ ਔਰਤਾਂ ਵੱਲੋਂ ਕੀਤੀ ਗਈ ਬੈਠਕ ਦੇ ਸੰਦਰਭ ਵਿੱਚ ਮੰਜੂ ਕਹਿੰਦੀ ਹੈ ਕਿ ''ਬੈਠਕ ਦੌਰਾਨ ਪਿੰਡ ਦੇ ਲੋਕਾਂ ਨੇ ਇਤਰਾਜ਼ ਦਰਜ ਕਰਦੇ ਹੋਏ ਮੈਨੂੰ ਕਿਹਾ ਕਿ ਪਿੰਡ ਵੱਲੋਂ ਜਿਸ ਪ੍ਰਵੀਨ ਮਿੰਜ ਦਾ ਬਾਈਕਾਟ ਕੀਤਾ ਗਿਆ, ਤੂੰ ਉਸ ਦੀ ਜ਼ਮੀਨ ਨੂੰ ਠੇਕੇ 'ਤੇ ਲੈ ਕੇ ਖੇਤੀ ਕਰ ਰਹੀ ਹੈਂ।
ਇਸ 'ਤੇ ਮੈਂ ਪਿੰਡ ਵਾਸੀਆਂ ਨੂੰ ਕਿਹਾ ਕਿ ਪ੍ਰਵੀਨ ਮਿੰਜ ਦਾ ਸਮਾਜਿਕ ਬਾਈਕਾਟ ਹੋਣ ਦੇ ਬਾਅਦ ਵੀ ਜਦੋਂ ਪਿੰਡ ਦੀ ਕਰਿਆਨੇ ਦੀ ਦੁਕਾਨ ਵੱਲੋਂ ਉਸ ਨੂੰ ਸਾਮਾਨ ਵੇਚ ਕੇ ਕਾਰੋਬਾਰ ਕੀਤਾ ਜਾ ਸਕਦਾ ਹੈ, ਫਿਰ ਮੈਂ ਵੀ ਪ੍ਰਵੀਨ ਮਿੰਜ ਤੋਂ ਕਾਰੋਬਾਰ ਕਰ ਸਕਦੀ ਹਾਂ।''
ਹੋਰ ਵਿਰੋਧੀ ਕਰਮਚੰਦ ਓਰਾਂਵ ਨੇ ਕਿਹਾ ਕਿ ਮੰਜੂ ਨੇ ਪ੍ਰਵੀਨ ਮਿੰਜ ਦੀ ਜ਼ਮੀਨ ਨੂੰ ਲੀਜ਼ 'ਤੇ ਲੈ ਕੇ ਵਾਹੀ ਕੀਤੀ ਅਤੇ ਕਰੇਗੀ, ਇਹ ਵੀ ਕਹਿ ਰਹੀ ਹੈ, ਇਸ ਗੱਲ 'ਤੇ ਪਿੰਡ ਵਾਸੀਆਂ ਨੂੰ ਅਫ਼ਸੋਸ ਅਤੇ ਦੁੱਖ ਹੈ।
ਹੁਣ ਜੇਕਰ ਮੰਜੂ ਬਾਈਕਾਟ ਕੀਤੇ ਗਏ ਪ੍ਰਵੀਨ ਦੀ ਜ਼ਮੀਨ ਨੂੰ ਛੱਡ ਦਿੰਦੀ ਹੈ ਤਾਂ ਸਮਾਜ ਦੀ ਇੱਜ਼ਤ ਬਚ ਜਾਵੇਗੀ।
ਕਰਮਚੰਦ ਅੱਗੇ ਕਹਿੰਦੇ ਹਨ ਕਿ ''ਜੇਕਰ ਪਿੰਡ ਵਾਸੀਆਂ ਵੱਲੋਂ ਸਮਝਾਉਣ ਦੇ ਬਾਵਜੂਦ ਮੰਜੂ ਨਹੀਂ ਮੰਨੇਗੀ ਤਾਂ ਮਾਮਲਾ ਆਦਿਵਾਸੀਆਂ ਦੇ 'ਪਾੜਹਾ' ਸਮਾਜ ਦੇ ਅਧੀਨ ਜਾਵੇਗਾ, ਜਿਸ ਤਹਿਤ ਸਜ਼ਾ ਹੋ ਸਕਦੀ ਹੈ।''
ਮੰਜੂ ਦਾ ਕੀ ਹੈ ਕਹਿਣਾ?
ਮੰਜੂ ਦੀ 58 ਸਾਲਾ ਮਾਂ ਅੰਗਨੀ ਭਗਤ ਇੱਕ ਮਰੀਜ਼ ਹੈ, ਜਦੋਂਕਿ 65 ਸਾਲਾ ਪਿਤਾ 'ਲਾਲਦੇਵ ਭਗਤ' ਬਜ਼ੁਰਗ ਹੈ। ਛੋਟਾ ਭਰਾ ਸ਼ੰਕਰ ਭਗਤ ਮਾਨਸਿਕ ਰੂਪ ਨਾਲ ਕਮਜ਼ੋਰ ਹੈ। 33 ਸਾਲਾ ਵਿਨੋਦ ਭਗਤ ਮੰਜੂ ਦੇ ਵੱਡੇ ਭਰਾ ਹਨ, ਜਿਨ੍ਹਾਂ ਨਾਲ ਮੰਜੂ ਖੇਤੀ ਕਰਦੀ ਹੈ।
ਦਰਅਸਲ, ਮੰਜੂ ਆਪਣਾ ਕਰੀਅਰ ਖੇਤੀਬਾੜੀ ਵਿੱਚ ਬਣਾਉਣਾ ਚਾਹੁੰਦੀ ਹੈ। ਇਸ ਲਈ ਉਨ੍ਹਾਂ ਨੇ ਪਿਛਲੇ ਸਾਲ ਕੁਝ ਜ਼ਮੀਨ ਠੇਕੇ 'ਤੇ ਲਈ ਸੀ।
ਮੰਜੂ ਨੇ ਇਸ ਸਾਲ ਵੀ 10 ਏਕੜ ਜ਼ਮੀਨ ਠੇਕੇ 'ਤੇ ਲਈ ਹੈ, ਜਦੋਂਕਿ ਉਸ ਦੇ ਪਿਤਾ ਕੋਲ 6 ਏਕੜ ਜ਼ਮੀਨ ਹੈ। ਖੇਤੀ ਕਰਨ ਲਈ ਮੰਜੂ ਨੇ ਪਿਛਲੇ ਸਾਲ ਦੀ ਖੇਤੀ ਤੋਂ ਹੋਈ ਆਮਦਨ, ਕੁਝ ਕਰਜ਼ ਅਤੇ ਦੋਸਤਾਂ ਦੀ ਮਦਦ ਨਾਲ ਇੱਕ ਪੁਰਾਣਾ ਟਰੈਕਟਰ ਖਰੀਦਿਆ।
ਇਹ ਵੀ ਪੜ੍ਹੋ:
ਮੰਜੂ ਕਹਿੰਦੀ ਹੈ, ''ਇਹ ਕਰਜ਼ ਮਜਬੂਰੀ ਵਿੱਚ ਲਿਆ, ਮੈਂ ਕਿਸਾਨ ਕਰੈਡਿਟ ਕਾਰਡ ਤੋਂ ਲੋਨ ਲੈਣਾ ਚਾਹੁੰਦੀ ਸੀ, ਪਰ ਲੋਨ ਨਹੀਂ ਮਿਲਿਆ।
ਆਖਿਰ ਮੈਂ ਦੇਸ਼ ਦੀ ਪਹਿਲੀ ਆਦਿਵਾਸੀ ਰਾਸ਼ਟਰਪਤੀ ਨੂੰ ਕਹਿਣਾ ਚਾਹੁੰਦੀ ਹਾਂ ਕਿ ਇਸ ਦੇਸ਼ ਤੋਂ ਮੁੰਡਾ-ਕੁੜੀ ਦਾ ਭੇਦ ਖਤਮ ਕੀਤਾ ਜਾਵੇ। ਆਦਮੀਆਂ ਦੀ ਤਰ੍ਹਾਂ ਔਰਤਾਂ ਨੂੰ ਵੀ ਲੋਨ ਦੀ ਸੁਵਿਧਾ ਮਿਲਣੀ ਚਾਹੀਦੀ ਹੈ ਤਾਂ ਕਿ ਉਹ ਆਤਮਨਿਰਭਰ ਹੋ ਕੇ ਬਿਹਤਰ ਕਰ ਸਕਣ।''
ਇਸ ਮਾਮਲੇ ਵਿੱਚ ਬਲਾਕ ਵਿਕਾਸ ਅਧਿਕਾਰੀ ਸੁਨੀਲਾ ਖਾਲਖੋ ਨੇ ਕਿਹਾ,''ਮੰਜੂ ਨੂੰ ਲੋਨ ਨਾ ਮਿਲਣ ਦਾ ਮਾਮਲਾ ਮੇਰੇ ਧਿਆਨ ਵਿੱਚ ਹੈ, ਆਦਿਵਾਸੀ ਔਰਤਾਂ ਨੂੰ ਜ਼ਮੀਨ 'ਤੇ ਮਾਲਕਾਨਾ ਹੱਕ ਨਹੀਂ ਮਿਲਦਾ ਹੈ, ਚਾਹੇ ਉਹ ਵਿਆਹੀ ਹੋਵੇ ਜਾਂ ਅਣਵਿਆਹੀ। ਇਸ ਲਈ ਬੈਂਕ ਲੋਨ ਦੇਣ ਤੋਂ ਮਨ੍ਹਾਂ ਕਰਦੇ ਹਨ। ਬੈਂਕ ਕਹਿੰਦੇ ਹਨ ਕਿ ਪਿਤਾ ਦੇ ਨਾਂ 'ਤੇ ਲੋਨ ਲੈ ਲਓ।''
ਮੰਜੂ ਕਾਂਡ 'ਤੇ ਖੁਦ ਹੈਰਾਨ ਹੁੰਦੇ ਹੋਏ ਬੀਡੀਓ ਨੇ ਕਿਹਾ ਕਿ ਅਸੀਂ ਪਿੰਡ ਵਿੱਚ ਬੈਠਕ ਕਰ ਰਹੇ ਹਾਂ, ਉਸ ਵਿੱਚ ਸਪੱਸ਼ਟ ਰੂਪ ਨਾਲ ਕਹਾਂਗੀ ਕਿ ਜੇਕਰ ਸਮਾਜ ਦੇ ਲੋਕ ਮੰਜੂ 'ਤੇ ਜੁਰਮਾਨਾ ਜਾਂ ਉਸ ਦੇ ਸਮਾਜਿਕ ਬਾਈਕਾਟ ਦੀ ਗੱਲ ਕਰਨਗੇ ਤਾਂ ਸਾਡੇ ਵੱਲੋਂ ਉਨ੍ਹਾਂ 'ਤੇ ਕਾਨੂੰਨੀ ਕਾਰਵਾਈ ਹੋਵੇਗੀ। ਇਹ ਨਿਰਦੇਸ਼ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਹਨ।
ਆਦਿਵਾਸੀ ਸਮਾਜ ਦੀ ਪ੍ਰਤੀਕਿਰਿਆ
ਗੁਮਲਾ ਐੱਸਡੀਐੱਮ ਰਵੀ ਕੁਮਾਰ ਆਨੰਦ ਨੇ ਕਿਹਾ, ਦਾਹੂਟੋਲੀ ਵਿੱਚ ਹੋਏ ਧਰਮ ਪਰਿਵਰਤਨ ਦਾ ਮਾਮਲਾ ਮੇਰੇ ਧਿਆਨ ਵਿੱਚ ਸੀ।''
''ਇਸ ਖੇਤਰ ਵਿੱਚ ਮੈਂ ਦੋ ਸਾਲਾਂ ਤੋਂ ਤਾਇਨਾਤ ਹਾਂ। ਆਖਰ ਮੰਜੂ ਦਾ ਇਹ ਮਾਮਲਾ ਇਸ ਖੇਤਰ ਵਿੱਚ ਪਹਿਲੀ ਘਟਨਾ ਹੈ, ਇਸ ਲਈ ਇਸ ਨੂੰ ਜੈਨਰਾਈਲਜੇਸ਼ਨ ਦੇ ਤੌਰ 'ਤੇ ਨਾ ਲਿਆ ਜਾਵੇ। ਮੰਜੂ ਦੇ ਮਾਮਲੇ ਵਿੱਚ ਮੈਂ ਖੇਤਰੀ ਸੀਓ ਤੋਂ ਰਿਪੋਰਟ ਮੰਗੀ ਹੈ।''
ਆਦਿਵਾਸੀਆਂ ਦਾ ਸਮਾਜ 'ਰਾਜੀ ਪਾੜਹਾ' ਦੇਸ਼ ਭਰ ਦੇ ਆਦਿਵਾਸੀਆਂ ਵਿਚਕਾਰ ਕੰਮ ਕਰਦਾ ਹੈ।
ਇਸ ਦੇ ਸਰਪ੍ਰਸਤ ਕੈਪਟਨ ਲੋਹਰਾ ਓਰਾਂਵ ਆਰਮੀ ਤੋਂ ਰਿਟਾਇਰ ਹੋਣ ਦੇ ਬਾਅਦ ਦੇਸ਼ ਭਰ ਦੇ ਆਦਿਵਾਸੀਆਂ ਦੀਆਂ ਸਮੱਸਿਆਵਾਂ 'ਤੇ ਬਤੌਰ ਸਮਾਜਿਕ ਕਾਰਕੁਨ ਕੰਮ ਕਰ ਰਹੇ ਹਨ।
ਉਨ੍ਹਾਂ ਨੇ ਕਿਹਾ, ''ਮੰਜੂ, ਪ੍ਰਵੀਨ ਮਿੰਜ ਤੋਂ ਜ਼ਮੀਨ ਲੀਜ਼ 'ਤੇ ਲੈ ਕੇ ਖੇਤੀ ਕਰ ਰਹੀ ਹੈ। ਇਹ ਗਲਤ ਨਹੀਂ ਹੈ।
ਉਸ ਨੂੰ ਖੇਤੀ ਕਰਨੀ ਚਾਹੀਦੀ ਹੈ, ਜਦੋਂ ਕਿ ਪ੍ਰਵੀਨ ਮਿੰਜ ਦਾ ਬਾਈਕਾਟ ਕਰਨਾ ਗਲਤ ਨਹੀਂ ਹੈ, ਜਿਨ੍ਹਾਂ ਦੋ ਪਰਿਵਾਰਾਂ ਨੇ ਮਿੰਜ ਦੇ ਕਾਰਨ ਓਰਾਂਵ ਸਮਾਜ ਛੱਡ ਕੇ ਈਸਾਈ ਧਰਮ ਅਪਣਾਇਆ, ਉਨ੍ਹਾਂ ਨੂੰ ਉਦੋਂ ਤੱਕ ਖੇਤ ਨਹੀਂ ਦਿੱਤੇ ਜਾਣਗੇ, ਜਦੋਂ ਤੱਕ ਉਹ ਵਾਪਸ ਓਰਾਂਵ ਸਮਾਜ ਨਹੀਂ ਅਪਣਾਉਂਦੇ।''
''ਕਿਉਂਕਿ ਸਾਡੀ ਪੰਜਵੀ ਅਨੁਸੂਚੀ ਦੇ ਅਨੁਸਾਰ ਕੋਈ ਬਾਹਰੀ ਪਰਿਵਾਰ ਆਦਿਵਾਸੀ ਸਮਾਜ ਦੀ ਜ਼ਮੀਨ ਨੂੰ ਪ੍ਰਯੋਗ ਨਹੀਂ ਕਰ ਸਕਦਾ।''
ਗ੍ਰੈਜੂਏਸ਼ਨ ਕਰ ਰਹੀ ਹੈ ਮੰਜੂ
22 ਸਾਲਾ ਮੰਜੂ ਓਰਾਂਵ ਨੇ ਅਪੀਲ ਕਰਦੇ ਹੋਏ ਕਿਹਾ ਕਿ, ''ਮੈਂ ਸਮਾਜ ਦੀਆਂ ਉਨ੍ਹਾਂ ਤਮਾਮ ਲੜਕੀਆਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਜੋ ਦਿੱਲੀ, ਪੰਜਾਬ ਅਤੇ ਇੱਟਾਂ ਦੇ ਭੱਠਿਆਂ 'ਤੇ ਕੰਮ ਕਰਦੀਆਂ ਹਨ, ਉਹ ਵੀ ਮੇਰੀ ਤਰ੍ਹਾਂ ਆਪਣੇ ਪਿੰਡ ਵਿੱਚ ਖੇਤੀ ਕਰਨ ਅਤੇ ਅੱਗੇ ਵਧਣ, ਤਾਂ ਕਿ ਸ਼ੋਸ਼ਣ ਬੰਦ ਹੋ ਸਕੇ।''
ਖੇਤੀ ਦੇ ਨਾਲ ਨਾਲ ਮੰਜੂ ਦੀ ਆਪਣੀ ਪੜ੍ਹਾਈ ਲਿਖਾਈ ਵੀ ਜਾਰੀ ਹੈ। ਉਸ ਨੇ ਦਸਵੀਂ ਦੀ ਪ੍ਰੀਖਿਆ ਸੇਸਈ ਬਲਾਕ ਦੇ ਬਰਰੀ ਖੇਤਰ ਵਿੱਚ ਸਥਿਤ 'ਪ੍ਰਸਤਾਵਿਕ ਹਾਈ ਸਕੂਲ' ਤੋਂ ਸਾਲ 2017 ਵਿੱਚ 58 ਫੀਸਦੀ ਅੰਕ ਹਾਸਲ ਕਰਕੇ ਪਾਸ ਕੀਤੀ।
ਉਸ ਦਾ ਸਕੂਲ ਘਰ ਤੋਂ 15 ਕਿਲੋਮੀਟਰ ਦੂਰ ਸੀ। ਇੰਟਰ ਦੀ ਪੜ੍ਹਾਈ ਲਈ ਉਹ 45 ਕਿਲੋਮੀਟਰ ਦੂਰ ਲੋਹਰਦਗਾ ਟਾਊਨ ਸਥਿਤ ਆਪਣੇ ਨਾਨਕੇ ਚਲੇ ਗਈ
। ਉਸ ਨੇ 2019 ਵਿੱਚ ਮਹਿਲਾ ਕਾਲਜ, ਲੋਹਰਦਗਾ ਤੋਂ 46 ਫੀਸਦੀ ਅੰਕ ਪ੍ਰਾਪਤ ਕਰਕੇ ਇੰਟਰ ਦੀ ਪ੍ਰੀਖਿਆ ਪਾਸ ਕੀਤੀ। ਲੌਕਡਾਊਨ ਦੇ ਕਾਰਨ ਉਹ ਤਿੰਨ ਸਾਲ ਆਪਣੇ ਪਿੰਡ ਦਾਹੂਟੋਲੀ ਵਿੱਚ ਰਹੀ।
ਇਸ ਦੌਰਾਨ ਮੰਜੂ ਨੇ ਖੇਤੀਬਾੜੀ ਵਿੱਚ ਆਪਣੇ ਭਰਾ ਨਾਲ ਕੰਮ ਕਰਨਾ ਸ਼ੁਰੂ ਕੀਤੀ। ਖੇਤੀਬਾੜੀ ਦੀਆਂ ਬਾਰੀਕੀਆਂ ਸਿੱਖਣ ਦੇ ਬਾਅਦ ਉਸ ਨੇ ਪਿਛਲੇ ਸਾਲ ਕੁਝ ਜ਼ਮੀਨ ਲੀਜ਼ 'ਤੇ ਲਈ ਜਿਸ ਵਿੱਚ ਖੇਤੀ ਕਰਨ ਲਈ ਉਸ ਨੇ ਕਰਜ਼ਾ ਲਿਆ।
ਇਸ ਦੌਰਾਨ ਉਸ ਨੂੰ ਕੁਝ ਫ਼ਸਲਾਂ ਤੋਂ ਆਮਦਨ ਹੋਈ ਤਾਂ ਕੁਝ ਫਸਲਾਂ ਵਿੱਚ ਲੌਕਡਾਊਨ ਕਾਰਨ ਨੁਕਸਾਨ ਵੀ ਹੋਇਆ।
ਲੀਜ਼ 'ਤੇ ਲਈ ਗਈ ਜ਼ਮੀਨ ਵਿੱਚ ਇਸ ਸਾਲ ਉਹ ਆਲੂ ਅਤੇ ਬੰਦਗੋਭੀ ਵਰਗੀਆਂ ਸਬਜ਼ੀਆਂ ਦੀ ਖੇਤੀ ਕਰਨਾ ਚਾਹੁੰਦੀ ਹੈ। ਖੇਤੀਬਾੜੀ ਦੇ ਨਾਲ ਮੰਜੂ ਆਪਣੀ ਗ੍ਰੈਜੂਏਸ਼ਨ ਵੀ ਕਰ ਰਹੀ ਹੈ।
ਇਸ ਸਾਲ ਮੰਜੂ ਨੇ ਗੁਮਲਾ ਦੇ ਇਗਨੂ ਸੈਂਟਰ ਵਿੱਚ ਸੰਸਕ੍ਰਿਤ ਆਨਰਜ਼ ਵਿੱਚ ਦਾਖਲਾ ਲਿਆ ਹੈ।
ਫਿਲਹਾਲ ਬੀਏ ਪਹਿਲੇ ਸਾਲ ਦੀ ਵਿਦਿਆਰਥਣ ਮੰਜੂ ਨੇ ਦੱਸਿਆ ਕਿ ਖੇਤੀਬਾੜੀ ਵਿੱਚ ਜ਼ਿਆਦਾ ਸਮਾਂ ਦੇਣ ਕਾਰਨ ਕਾਲਜ ਤੋਂ ਸਿੱਖਿਆ ਨਹੀਂ ਲੈ ਸਕਦੀ ਸੀ।
ਇਸ ਕਾਰਨ ਉਸ ਨੇ 40 ਕਿਲੋਮੀਟਰ ਦੂਰ ਗੁਮਲਾ ਦੇ ਇਗਨੂ ਸੈਂਟਰ ਵਿੱਚ ਦਾਖਲਾ ਲਿਆ, ਜਿੱਥੇ ਜਾ ਕੇ ਉਸ ਨੇ ਸਿਰਫ਼ ਪ੍ਰੀਖਿਆ ਦੇਣੀ ਹੈ।
ਇਹ ਵੀ ਪੜ੍ਹੋ: