ਪੰਜਾਬ ਦੇ ਅਜਿਹੇ ਪਿੰਡਾਂ ਦੀ ਕਹਾਣੀ ਜਿੱਥੇ ਅੱਜ ਵੀ ਹੁੰਦੀ ਹੈ ਊਠਾਂ ਨਾਲ ਖੇਤੀ

ਵੀਡੀਓ ਕੈਪਸ਼ਨ, ਪੰਜਾਬ ਦੇ ਉਹ ਕਿਸਾਨ ਜੋ ਅੱਜ ਵੀ ਕਿਉਂ ਕਰਦੇ ਹਨ ਊਠਾਂ ਨਾਲ ਖੇਤੀ
    • ਲੇਖਕ, ਕੁਲਦੀਪ ਬਰਾੜ
    • ਰੋਲ, ਬੀਬੀਸੀ ਸਹਿਯੋਗੀ

ਊਠ ਆਮ ਕਰਕੇ ਰਾਜਸਥਾਨ ਦੇ ਰੇਗਿਸਤਾਨ ਵਿਚ ਵਰਤਿਆਂ ਜਾਣ ਵਾਲਾ ਪਸ਼ੂ ਸਮਝਿਆ ਜਾਂਦਾ ਹੈ ਅਤੇ ਇਸ ਨੂੰ ਮਾਰੂਥਲ ਦਾ ਜਹਾਜ਼ ਵੀ ਕਿਹਾ ਹੈ।

ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫ਼ਾਜ਼ਿਲਕਾ ਦੇ ਕਈ ਪਿੰਡਾਂ ਵਿਚ ਊਠਾਂ ਨਾਲ ਖੇਤੀ ਕਰਨ ਦਾ ਸਿਲਸਿਲਾ ਅੱਜ ਵੀ ਜਾਰੀ ਹੈ।

ਪੰਜਾਬ ਦੇ ਲੋਕਾਂ ਲਈ ਇਹ ਰੋਚਕ ਪਹਿਲੂ ਇਸ ਲਈ ਹੈ ਕਿਉਂ ਕਿ ਪੰਜਾਬ ਨੂੰ ਭਾਰਤ ਦਾ ਸਭ ਤੋਂ ਵੱਧ ਮਸ਼ੀਨੀ ਖੇਤੀ ਵਾਲਾ ਸੂਬਾ ਕਿਹਾ ਜਾਂਦਾ ਹੈ।

ਕਿਸਾਨ ਰਾਮ ਸਰੂਪ ਦਾ ਮੰਨਣਾ ਹੈ, ''ਮਸ਼ਨਰੀ ਦੇ ਇਸ ਯੁੱਗ ਵਿੱਚ ਇੱਕ ਊਠ ਦਿਹਾੜੀ 'ਚ ਇੱਕ ਹਜ਼ਾਰ ਰੁਪਏ ਦਾ ਕੰਮ ਕਰ ਦਿੰਦਾ ਹੈ। ਪਰ ਨਵੀਂ ਪੀੜੀ ਨੂੰ ਊਠ ਨਾਲ ਖੇਤੀ ਕਰਨਾ ਪਸੰਦ ਨਹੀਂ ਹਨ।''

ਪਰ ਫ਼ਾਜ਼ਲਿਕਾ ਦੇ ਕਈ ਪਿੰਡਾਂ ਦੇ ਅਧੇੜ ਉਮਰ ਦੇ ਕਿਸਾਨਾਂ ਵਿਚ ਊਠ ਰੱਖਣ ਨੂੰ ਅਜੇ ਵੀ ਸ਼ੌਕ ਸਮਢਿਆ ਜਾਂਦਾ ਹੈ ਅਤੇ ਇਹ ਸਸਤੀ ਖੇਤੀ ਦਾ ਸਾਧਨ ਵੀ ਹੈ।

ਪਿੰਡ ਚੂਹੜੀ ਵਾਲਾ ਧੰਨਾ ਦੇ ਕਈ ਕਿਸਾਨ ਪਰਿਵਾਰ ਆਪਣੇ ਵੱਡੇ-ਵਡੇਰਿਆਂ ਦੇ ਨਕਸ਼ੇ ਕਦਮ 'ਤੇ ਚੱਲਦੇ ਹੋਏ ਊਠਾਂ ਨਾਲ ਵਾਹੀ ਕਰਦੇ ਹਨ।

ਇੱਕ ਖਾਸ ਕਬੀਲੇ ਨਾਲ ਸਬੰਧਤ ਇਹਨਾਂ ਕਿਸਾਨਾਂ ਦਾ ਮੰਨਣਾ ਹੈ ਕਿ ਮਸ਼ੀਨਰੀ ਨਾਲ ਖੇਤੀ ਦਾ ਖ਼ਰਚਾ ਜ਼ਿਆਦਾ ਹੁੰਦਾ ਹੈ। ਜੇਕਰ ਹਿਸਾਬ ਕੀਤਾ ਜਾਵੇ ਤਾਂ ''ਉਤਪਾਦਨ ਅਤੇ ਖਰਚ ਬਰਾਬਰ ਹੀ ਹੋ ਜਾਂਦੇ ਹਨ''।

ਵੀਡੀਓ: ਇੱਥੇ ਦਾਜ ਤੋਂ ਲੈ ਕੇ ਕਰਜ਼ ਤੱਕ ਊਠ ਕਰੰਸੀ ਵਾਂਗ ਕੰਮ ਕਰਦੇ ਹਨ ( ਸਤੰਬਰ 2019 )

ਵੀਡੀਓ ਕੈਪਸ਼ਨ, ਇੱਥੇ ਦਾਜ ਤੋਂ ਲੈ ਕੇ ਕਰਜ਼ ਤੱਕ ਊਠ ਕਰੰਸੀ ਵਾਂਗ ਕੰਮ ਕਰਦੇ ਹਨ

ਊਠਾਂ ਦਾ ਸ਼ੌਕ ਅਤੇ ਕਿੱਤਾ

ਬੇਸ਼ੱਕ ਇਹਨਾਂ ਕਿਸਾਨਾਂ ਵੱਲੋਂ ਊਠਾਂ ਤੋਂ ਢੋਆ-ਢੁਆਈ ਅਤੇ ਖੇਤੀਬਾੜੀ ਦੀ ਕੰਮ ਲਿਆ ਜਾਂਦਾ ਹੈ ਪਰ ਇਹ ਕਿਸਾਨ ਊਠਾਂ ਨੂੰ ਬੜੇ ਪਿਆਰ ਨਾਲ ਪਾਲਦੇ ਅਤੇ ਸਜਾਉਂਦੇ ਹਨ।

ਕਿਸਾਨਾਂ ਦਾ ਕਹਿਣਾ ਹੈ ਕਿ ਊਠ ਪਾਲਣਾ ਉਹਨਾਂ ਦਾ ਸ਼ੌਕ ਵੀ ਹੈ ਅਤੇ ਕਿੱਤਾ ਵੀ। ਉਹ ਇਹਨਾਂ ਦੀ ਖੁਰਾਕ ਅਤੇ ਸਿਹਤ ਦਾ ਵੀ ਵਿਸ਼ੇਸ਼ ਖਿਆਲ ਰੱਖਦੇ ਹਨ।

ਪੰਜਾਬ ਵਿੱਚ ਉਠਾਂ ਦੀ ਗਿਣਤੀ ਬਹੁਤ ਘੱਟ ਹੈ, ਇਸ ਲਈ ਜ਼ਿਆਦਾਤਰ ਊਠ ਗੁਆਂਢੀ ਸੂਬੇ ਰਾਜਸਥਾਨ ਤੋਂ ਖਰੀਦ ਕੇ ਲਿਆਉਂਦੇ ਹਨ।

ਊਠਾਂ ਨਾਲ ਖੇਤੀ

ਤਸਵੀਰ ਸਰੋਤ, Kuldeep Brar/BBC

ਕਿਸਾਨ ਕਾਲੂ ਰਾਮ ਦਾ ਕਹਿਣਾ ਹੈ, "ਮੇਰੀ ਉਮਰ 60 ਸਾਲ ਹੋ ਗਈ ਹੈ। ਮੈਂ 10 ਸਾਲ ਦੀ ਉਮਰ ਤੋਂ ਹੀ ਵਾਹੀ ਸ਼ੁਰੂ ਕਰ ਦਿੱਤੀ ਸੀ।"

ਇਸੇ ਤਰ੍ਹਾਂ ਕਿਸਾਨ ਦੇਵੀ ਲਾਲ ਦਾ ਕਹਿਣਾ ਹੈ ਕਿ ਉਹ ਆਪਣੀ ਸਾਰੀ ਖੇਤੀ ਉੂਠਾਂ ਨਾਲ ਕਰਦਾ ਹੈ। ਉਨ੍ਹਾਂ ਕਿਹਾ ਕਿ ਉਹ ਪਿਛਲੇ 45 ਸਾਲ ਤੋਂ ਇਸੇ ਤਰ੍ਹਾਂ ਖੇਤੀ ਕਰ ਰਹੇ ਹਨ।

ਦੇਵੀ ਲਾਲ ਆਪਣੀਆਂ ਸਾਰੀਆਂ ਫਸਲਾਂ ਊਠਾ ਨਾਲ ਹੀ ਬੀਜਦਾ।

ਇਹ ਵੀ ਪੜ੍ਹੋ :

ਉਸ ਦਾ ਕਹਿਣਾ ਹੈ ਕਿ ਊਠ ਨਾਲ ਵਾਹੀ ਹੋਈ ਜ਼ਮੀਨ ਟਰੈਕਟਰ ਨਾਲੋਂ ਕਈ ਗੁਣਾ ਵਧੀਆ ਹੁੰਦੀ ਹੈ।

ਸਾਹਬ ਰਾਮ ਕਹਿੰਦੇ ਹਨ, "ਸਾਡੀ ਊਠਣੀ ਬਜ਼ੁਰਗ ਹੈ, ਮੇਰੇ ਦਾਦੇ ਵਾਹੁੰਦੇ ਸੀ, ਫਿਰ ਪਿਤਾ ਤੇ ਹੁਣ ਅਸੀਂ ਵਾਹੁਦੇ ਹਾਂ।

ਉਹ ਊਠ ਰਾਜਸਥਾਨ ਦੇ ਗੋਗਾਮੇੜ੍ਹੀ ਤੋਂ ਖਰੀਦ ਕੇ ਲਿਆਉਂਦੇ ਹਨ।

ਉਹ ਊਠਾਂ ਦੀ ਖਰੀਦੋ ਫ਼ਰੋਖਤ ਕਰਨ ਲਈ 210 ਕਿਲੋਮੀਟਰ ਪੈਦਲ ਤੁਰ ਕੇ ਤਿੰਨ ਦਿਨਾਂ ਵਿੱਚ ਊਠ ਖ਼ਰੀਦ ਕੇ ਲਿਆਏ ਸਨ।

ਇਨ੍ਹਾਂ ਊਠਾਂ ਦੀਆ ਕਈ ਨਸਲਾਂ ਹੁੰਦੀਆ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਵਧੀਆ ਨਸਲ ਸਾਚੋਰ ਅਤੇ ਦੇਸੀ ਦੀ ਹੁੰਦੀ ਹੈ।

ਊਠਾਂ ਦੀ ਵਾਹੀ ਸਸਤੀ

ਊਠਾਂ ਨਾਲ ਖੇਤੀ

ਤਸਵੀਰ ਸਰੋਤ, Kuldeep Brar/BBC

ਕਿਸਾਨ ਕਾਲੂ ਰਾਮ ਨੂੰ ਊਠਾਂ ਨਾਲ ਵਾਹੀ ਕਰਦਿਆਂ 50 ਸਾਲ ਹੋ ਗਏ ਹਨ । ਉਹ ਊਠ ਰਾਜਸਥਾਨ ਤੋਂ ਲਿਆਉਂਦੇ ਹਨ।

ਕਾਲੂ ਰਾਮ ਕਹਿੰਦੇ ਹਨ, "ਟਰੈਕਟਰ ਦਾ ਖਰਚਾ ਬਹੁਤ ਹੈ ਅਤੇ ਊਠ ਦਾ ਖਰਚਾ ਬਹੁਤ ਘੱਟ ਹੈ। ਮੈਂ ਰਾਜਸਥਾਨ ਤੋਂ 50 ਹਜ਼ਾਰ ਦੀ ਊਠਣੀ ਲਿਆਂਦੀ ਸੀ।''

ਦੇਵੀ ਲਾਲ ਦਾ ਕਹਿਣਾ ਹੈ, "ਅਸੀਂ ਸਾਰੀ ਬਿਜਾਈ, ਲੁਹਾਈ ਊਠਾਂ ਨਾਲ ਕਰਦੇ ਸੀ। ਸੁਹਾਗਾ ਵੀ ਊਠਾਂ ਨਾਲ ਹੀ ਲਗਾਉਂਦੇ ਹਾਂ। ਜ਼ਮੀਨ ਪੱਧਰੀ ਵੀ ਊਠਾਂ ਰਾਹੀਂ ਹੀ ਕਰਦੇ ਹਾਂ।"

ਰਾਮ ਸਰੂਪ ਦਾ ਕਹਿਣਾ ਹੈ ਕਿ, "ਇੱਕ ਊਠ ਇੱਕ ਦਿਹਾੜੀ ਵਿੱਚ ਹਜ਼ਾਰ ਰੁਪਏ ਦਾ ਕੰਮ ਕਰ ਦਿੰਦਾ ਹੈ ।"

"ਊਠਾਂ ਦੇ ਬੱਚਿਆਂ ਨੂੰ ਕੰਮ 'ਤੇ ਲਗਾਉਣਾ ਕਾਫੀ ਔਖਾ ਹੁੰਦਾ ਹੈ। ਊਠ ਦੇ ਨਵੇਂ ਬੱਚੇ ਨੂੰ ਕੰਮ 'ਤੇ ਲਾਉਣ ਲਈ ਸਭ ਤੋਂ ਪਹਿਲਾਂ ਖਾਲੀ ਗੱਡੀ ਉੱਪਰ ਜੋੜਿਆ ਜਾਂਦਾ ਹੈ। ਫਿਰ ਉਸ ਨੂੰ ਖੇਤ ਵਿੱਚ ਘੁਮਾਇਆ ਜਾਂਦਾ ਹੈ ਅਤੇ ਕੁਝ ਦਿਨ ਬਾਅਦ ਹੈ ਉਸ ਨੂੰ ਹਲ ਉਪਰ ਜੋੜਿਆ ਜਾਂਦਾ ਹੈ।"

ਵੀਡੀਓ: ਕਿਸ ਤਰ੍ਹਾਂ ਬੋਟੋਕਸ ਕਰ ਕੇ ਊਠ ਸੁੰਦਰਤਾ ਮੁਕਾਬਲੇ ਤੋਂ ਹੋਏ ਆਯੋਗ? (ਜਨਵਰੀ 2018)

ਵੀਡੀਓ ਕੈਪਸ਼ਨ, ਕਿਸ ਤਰ੍ਹਾਂ ਬੋਟੋਕਸ ਕਰ ਕੇ ਊਠ ਸੁੰਦਰਤਾ ਮੁਕਾਬਲੇ ਤੋਂ ਹੋਏ ਆਯੋਗ?

ਊਠ ਦੀ ਖੁਰਾਕ ਅਤੇ ਦੁੱਧ

ਇਨ੍ਹਾਂ ਊਠਾਂ ਦੇ ਦੁੱਧ ਦੀ ਕੀਮਤ ਇੱਕ ਹਜ਼ਾਰ ਰੁਪਏ ਲੀਟਰ ਦੇ ਕਰੀਬ ਹੁੰਦੀ ਹੈ, ਜੋ ਅਕਸਰ ਮੰਦ-ਬੁੱਧੀ ਬੱਚਿਆਂ ਲਈ ਕਾਫ਼ੀ ਲਾਭਦਾਇਕ ਮੰਨੀ ਜਾਂਦੀ ਹੈ।

ਦੁੱਧ ਤੋਂ ਇਲਾਵਾ ਇਹਨਾਂ ਦੀ ਖੱਲ ਦੀਆਂ ਜੁੱਤੀਆਂ ਅਤੇ ਹੋਰ ਵੀ ਚਮੜੇ ਦੀਆਂ ਬਹੁਤ ਸਾਰੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਹਨ।

ਇਹ ਕਿਸਾਨ ਊਠਾਂ ਨੂੰ ਖਾਣ ਲਈ ਗਵਾਰੇ ਦੇ ਫਲੀਆਂ ਦੇ ਨਾਲ, ਗੁੜ ਅਤੇ ਫਟਕੜੀ ਦਿੰਦੇ ਹਨ।

ਊਠਾਂ ਨਾਲ ਖੇਤੀ

ਤਸਵੀਰ ਸਰੋਤ, Kuldeep Brar/BBC

ਕਿਸਾਨ ਪ੍ਰਿਥੀ ਰਾਮ ਕਹਿੰਦੇ ਹਨ ਕਿ ਊਠਾਂ ਨੂੰ ਖੇਤਾਂ ਵਿਚੋਂ ਕੱਟ ਕੇ ਚਾਰਾ ਦਿੱਤਾ ਜਾਂਦਾ ਹੈ।

''ਅਸੀਂ ਜੋ ਦੂਸਰੇ ਪਸ਼ੂਆਂ ਨੂੰ ਖੁਰਾਕ ਦਿੰਦੇ ਹਾਂ ਉਹੀ ਖ਼ੁਰਾਕ ਊਠਾਂ ਨੂੰ ਵੀ ਦਿੰਦੇ ਹਾਂ। ਬੇਸ਼ੱਕ ਊਠ ਗਵਾਰੇ ਅਤੇ ਛੋਲਿਆਂ ਦੀ ਖ਼ੁਰਾਕ ਨੂੰ ਸਭ ਤੋਂ ਵੱਧ ਪਸੰਦ ਕਰਦੇ ਹਨ। ਪਰ ਹਰ ਤਰ੍ਹਾਂ ਦਾ ਹਰਾ ਚਾਰਾ ਪਾਉਣ ਨਾਲ ਖ਼ਰਚਾ ਨਾਮਾਤਰ ਹੀ ਹੁੰਦਾ ਹੈ। ਇਹ ਖ਼ਰਚੇ ਦੇ ਮੁਕਾਬਲੇ ਕੰਮ ਕਈ ਗੁਣਾ ਜ਼ਿਆਦਾ ਕਰਦੇ ਹਨ।''

ਦੇਵੀ ਲਾਲ ਦਾ ਕਹਿਣਾ ਹੈ ਕਿ ਚੰਗੇ ਊਠ ਨੂੰ ਜੇਕਰ ਚੰਗਾ ਨੀਰਾ ਦਿੱਤਾ ਜਾਵੇ ਤਾਂ ਉਹ ਟਰੈਕਟਰ ਨਾਲੋਂ ਵੀ ਜ਼ਿਆਦਾ ਵਹਾਈ ਕਰਦਾ ਹੈ ।

ਵੀਡੀਓ: ਭਾਰਤ ਦੇ ਤੈਰਨ ਵਾਲੇ ਊਠਾਂ 'ਤੇ ਮੰਡਰਾ ਰਿਹਾ ਕਾਹਦਾ ਖਤਰਾ (ਦਸੰਬਰ 2021)

ਵੀਡੀਓ ਕੈਪਸ਼ਨ, ਭਾਰਤ ਦੇ ਤੈਰਨ ਵਾਲੇ ਊਠਾਂ 'ਤੇ ਮੰਡਰਾ ਰਿਹਾ ਕਾਹਦਾ ਖਤਰਾ

ਊਠ ਨਾਲ ਕੀਤੀ ਗਈ ਬਿਜਾਈ ਟਰੈਕਟਰ ਨਾਲੋਂ ਕਈ ਗੁਣਾ ਜ਼ਿਆਦਾ ਵਧੀਆ ਹੁੰਦੀ ਹੈ ਅਤੇ ਬੀਜ ਵੀ ਘੱਟ ਪੈਂਦਾ ਹੈ।

ਭਾਰ ਢੋਣ ਦੇ ਮੁਕਾਬਲੇ ਵੀ ਊਠ ਪੈਂਤੀ ਤੋਂ ਚਾਲੀ ਮਣ ਕੱਚੇ ਰਾਹਾਂ ਵਿੱਚੋਂ ਵੀ ਭਾਰ ਢੋਅ ਲੈਂਦਾ ਹੈ।

ਊਠਾਂ ਦੀ ਉਮਰ

ਆਤਮਾ ਰਾਮ ਦੱਸਦੇ ਹਨ ਕਿ ਊਠਾਂ ਦੇ ਇਲਾਜ ਲਈ ਕੋਈ ਵੀ ਨੇੜੇ ਤੇੜੇ ਹਸਪਤਾਲ ਨਹੀਂ ਹੈ। ਜੇਕਰ ਇਨ੍ਹਾਂ ਨੂੰ ਕੋਈ ਵੀ ਬੀਮਾਰੀ ਲੱਗਦੀ ਹੈ ਤਾਂ ਇਸ ਦਾ ਘਰ ਵਿੱਚ ਹੀ ਦੇਸੀ ਇਲਾਜ ਕੀਤਾ ਜਾਂਦਾ ਹੈ।

ਉਨ੍ਹਾਂ ਨੇ ਦੱਸਿਆ ਕਿ ਊਠ ਦੀ ਉਮਰ ਲਗਪਗ ਤੀਹ ਤੋਂ ਪੈਂਤੀ ਸਾਲ ਦੇ ਕਰੀਬ ਹੁੰਦੀ ਹੈ।

ਊਠਾਂ ਨਾਲ ਖੇਤੀ ਕਰਨ ਦੇ ਨਾਲ - ਨਾਲ ਖਾਸ ਮੌਕਿਆਂ ਉੱਤੇ ਸਵਾਰੀ ਲਈ ਖਾਸ ਤੌਰ ਉੱਤੇ ਸਜਾਇਆ ਜਾਂਦਾ ਹੈ। ਇਹ ਇਲਾਕੇ ਦੇ ਸੱਭਿਆਚਾਰ ਦਾ ਅੰਗ ਵੀ ਰਹੇ ਹਨ।

ਕਿਸਾਨ ਰਾਮ ਸਰੂਪ ਦਾ ਕਹਿਣਾ ਹੈ ਕਿ ਉਹਨਾਂ ਦੇ ਬੱਚੇ ਊਠ ਨਾਲ ਖੇਤੀ ਕਰਨਾ ਪਸੰਦ ਨਹੀਂ ਕਰਦੇ। ਘਰ ਦੀਆਂ ਔਰਤਾਂ ਊਠ ਨੂੰ ਪਾਣੀ ਅਤੇ ਹਰਾ ਚਾਰਾ ਜ਼ਰੂਰ ਪਾ ਦਿੰਦੀਆ ਹਨ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।