You’re viewing a text-only version of this website that uses less data. View the main version of the website including all images and videos.
ਕੀ ਮੋਦੀ ਸਰਕਾਰ ਨੇ ਸੱਚੀ ਕੌਮੀ ਚਿੰਨ੍ਹ ਦਾ ਸ਼ੇਰ ਬਦਲ ਦਿੱਤਾ ਹੈ?- ਇਲਜ਼ਾਮ ਅਤੇ ਸਫ਼ਾਈ
ਭਾਰਤ ਦੀ ਨਰਿੰਦਰ ਮੋਦੀ ਸਰਕਾਰ ਉਪਰ ਕੌਮੀ ਚਿੰਨ੍ਹ ਨਾਲ ਛੇੜਛਾੜ ਅਤੇ ਅਪਮਾਨ ਕਰਨ ਦਾ ਇਲਜ਼ਾਮ ਲੱਗ ਰਿਹਾ ਹੈ। ਪਰ ਸਰਕਾਰ ਦਾ ਕਹਿਣਾ ਹੈ ਕਿ ਇਲਜ਼ਾਮ ਬਿਲਕੁਲ ਗਲਤ ਹਨ ਅਤੇ ਨਿਰਮਾਣ ਅਧੀਨ ਨਵੀਂ ਸੰਸਦ ਉਪਰ ਲੱਗਾ ਸ਼ੇਰਾਂ ਦੇ ਸਿਰ ਵਾਲਾ ਕੌਮੀ ਪ੍ਰਤੀਕ ਸਾਰਨਾਥ ਵਿੱਚ ਮੌਜੂਦ ਅਸ਼ੋਕ ਥੰਮ੍ਹ ਵਰਗਾ ਹੀ ਹੈ।
ਸੰਸਦ ਵਿੱਚ ਲੱਗਣ ਵਾਲੇ ਪ੍ਰਤੀਕ ਨੂੰ ਬਣਾਉਣ ਵਾਲੇ ਮੂਰਤੀਕਾਰ ਦਾ ਕਹਿਣਾ ਹੈ ਕਿ ਦੂਰ ਤੋਂ ਦੇਖਣ ਵਿੱਚ ਕੁਝ ਅੰਤਰ ਲੱਗ ਸਕਦਾ ਹੈ ਪਰ ਇਹ ਪ੍ਰਤੀਕ ਇਕੋ ਜਿਹੇ ਹੀ ਹਨ।
ਭਾਰਤ ਸਰਕਾਰ ਨੇ 26 ਜਨਵਰੀ 1950 ਨੂੰ ਅਸ਼ੋਕ ਥੰਮ੍ਹ ਨੂੰ ਦੇਸ਼ ਦੇ ਕੌਮੀ ਚਿੰਨ ਦੇ ਰੂਪ ਵਿੱਚ ਸਵੀਕਾਰ ਕੀਤਾ ਸੀ।
ਮੌਰਿਆ ਵੰਸ਼ ਦੇ ਰਾਜਾ ਅਸ਼ੌਕ ਨੇ ਇਹ ਥੰਮ੍ਹ ਸਾਰਨਾਥ ਵਿੱਚ ਸਥਾਪਿਤ ਕੀਤਾ ਸੀ ਜਿੱਥੇ ਮਹਾਤਮਾ ਬੁੱਧ ਨੇ ਆਪਣਾ ਪਹਿਲਾ ਉਪਦੇਸ਼ ਦਿੱਤਾ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਫ਼ਤੇ ਸੋਮਵਾਰ ਨੂੰ ਨਵੇਂ ਸੰਸਦ ਭਵਨ ਦੀ ਛੱਤ ਉਪਰ ਅਸ਼ੋਕ ਥੰਮ੍ਹ ਦਾ ਉਦਘਾਟਨ ਕੀਤਾ ਸੀ।
6.5 ਮੀਟਰ ਉੱਚੇ ਇਸ ਥੰਮ੍ਹ ਨੂੰ ਬਣਾਉਣ ਲਈ 9500 ਕਿਲੋ ਤਾਬਾ ਲੱਗਿਆ ਹੈ। ਨਵੀਂ ਸੰਸਦ ਦੀ ਇਮਾਰਤ ਇਸ ਸਾਲ ਖੁੱਲਣ ਵਾਲੀ ਹੈ।
ਭਾਰਤ ਦੀ ਨਰਿੰਦਰ ਮੋਦੀ ਸਰਕਾਰ ਉਪਰ ਦੇਸ਼ ਦੇ ਰਾਸ਼ਟਰੀ ਚਿੰਨ੍ਹ ਨਾਲ ਛੇੜਛਾੜ ਅਤੇ ਅਪਮਾਨ ਕਰਨ ਦੇ ਇਲਜ਼ਾਮ ਲੱਗੇ ਹਨ।
ਪਰ ਭਾਰਤ ਸਰਕਾਰ ਨੇ ਕਿਹਾ ਹੈ ਕਿ ਇਹ ਇਲਜ਼ਾਮ ਬਿਲਕੁਲ ਗਲਤ ਹਨ ਅਤੇ ਨਿਰਮਾਣ ਅਧੀਨ ਨਵੀਂ ਸੰਸਦ ਵਿੱਚ ਲੱਗਾ ਸ਼ੇਰਾਂ ਦੇ ਸਿਰ ਵਾਲਾ ਕੌਮੀ ਪ੍ਰਤੀਕ ਸਾਰਨਾਥ ਵਿੱਚ ਮੌਜੂਦ ਅਸ਼ੋਕ ਥੰਮ੍ਹ ਦੇ ਵਰਗਾ ਹੀ ਹੈ।
ਛੇੜਛਾੜ ਦੇ ਇਲਜ਼ਾਮ
ਕੇਂਦਰ ਸਰਕਾਰ ਦੇ ਸੱਭਿਆਚਾਰਕ ਮੰਤਰਾਲੇ ਦੇ ਸਕੱਤਰ ਰਹੇ ਅਤੇ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਜਵਾਹਰ ਸਰਕਾਰ ਨੇ ਕੌਮੀ ਚਿੰਨ੍ਹ ਦੀ ਨਵੀਂ ਅਤੇ ਪੁਰਾਣੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ,"ਮੂਲ ਕੌਂਮੀ ਚਿੰਨ੍ਹ ਖੱਬੇ ਪਾਸੇ ਹੈ ਜੋ ਕਿ ਸ਼ਾਨਦਾਰ ਅਤੇ ਸ਼ਾਨ ਨਾਲ ਆਤਮ ਵਿਸ਼ਵਾਸ਼ ਨਾਲ ਭਰਿਆ ਹੈ। ਸੱਜੇ ਪਾਸੇ ਮੋਦੀ ਸੰਸਕਰਣ ਵਾਲਾ ਕੌਂਮੀ ਚਿੰਨ੍ਹ ਹੈ ਜਿਸ ਨੂੰ ਨਵੀਂ ਸੰਸਦ ਦੀ ਛੱਤ 'ਤੇ ਲਗਾਇਆ ਗਿਆ ਹੈ। ਇਸ ਵਿੱਚ ਸ਼ੇਰ ਗਰਜ ਰਿਹਾ ਹੈ ਅਤੇ ਬੇਲੋੜਾ ਹਮਲਾਵਰ ਹੈ। ਸ਼ਰਮਨਾਕ! ਇਸਨੂੰ ਤੁਰੰਤ ਬਦਲ ਦਿਓ!"
ਇਹ ਵੀ ਪੜ੍ਹੋ-
ਜਵਾਹਰ ਸਰਕਾਰ ਨੇ ਕਲਕੱਤਾ ਤੋਂ ਛਪਦੇ 'ਦਿ ਟੈਲੀਗ੍ਰਾਫ਼' ਨੂੰ ਕਿਹਾ ਹੈ ਕਿ ਅਸ਼ੋਕ ਥੰਮ੍ਹ ਨੂੰ ਕੌਮੀ ਚਿੰਨ ਦੇ ਤੌਰ 'ਤੇ ਹਜ਼ਾਰਾਂ ਵਿੱਚੋਂ ਚੁਣਿਆ ਗਿਆ ਸੀ ਕਿਉਂਕਿ ਇਹ ਸੰਜਮ ਸ਼ਕਤੀ ਅਤੇ ਸ਼ਾਂਤੀ ਦੀ ਪ੍ਰਤੀਨਿੱਧਤਾ ਕਰਦਾ ਹੈ।
ਜਵਾਹਰ ਸਰਕਾਰ ਨੇ ਕਿਹਾ, ''ਰਾਜ ਦੀ ਸ਼ਕਤੀ ਨਿਸ਼ਚਿਤ ਤੌਰ 'ਤੇ ਇਸਦੀ ਤਾਕਤ ਉਪਰ ਟਿਕੀ ਹੁੰਦੀ ਹੈ ਪਰ ਕੌਮੀ ਪ੍ਰਤੀਕ ਸੰਜਮੀ ਸ਼ਕਤੀ ਅਤੇ ਸ਼ਾਂਤੀ ਨੂੰ ਦਰਸਾਉਂਦਾ ਹੈ ਨਾ ਕਿ ਹਮਲਾਵਰਤਾ ਵਾਲਾ ਰੁਖ। ਨਵੇਂ ਚਿੰਨ੍ਹ ਨਾਲ ਅਜਿਹਾ ਲੱਗਦਾ ਹੈ ਕਿ ਪੁਰਾਣੀਆਂ ਕਦਰਾਂ-ਕੀਮਤਾਂ ਦੀ ਥਾਂ ਹੁਣ ਨਵੀਂ ਹਮਲਾਵਰਤਾ ਨੇ ਲੈ ਲਈ ਹੈ।''
ਸਰਕਾਰ ਕਹਿੰਦੇ ਹਨ ਕਿ ਸ਼ੇਰ ਦੀ ਪਹਿਚਾਣ ਉਸਦੀ ਹਿੰਸਾ ਵਿੱਚ ਦੇਖੀ ਜਾਂਦੀ ਹੈ। ਹਾਲਾਂਕਿ ਉਸ ਦੇ ਚਿਹਰੇ ਉਪਰ ਕੋਮਲਤਾ ਲਿਆ ਕੇ ਰਾਜਾ ਅਸ਼ੋਕ ਨੇ ਸ਼ਾਂਤੀ ਅਤੇ ਸੰਜਮ 'ਤੇ ਜੋਰ ਦਿੱਤਾ ਸੀ।
ਸੁਪਰੀਮ ਕੋਰਟ ਦੇ ਵਕੀਲ ਅਤੇ ਕਾਰਕੁਨ ਪ੍ਰਸ਼ਾਤ ਭੂਸ਼ਨ ਦਾ ਕਹਿਣਾ ਹੈ ਕਿ ਮੂਲ ਕੌਮੀ ਚਿੰਨ੍ਹ ਮਹਾਤਮਾ ਗਾਂਧੀ ਨਾਲ ਖੜਾ ਹੈ ਪਰ ਨਵਾਂ ਗਾਂਧੀ ਦੀ ਹੱਤਿਆ ਕਰਨ ਵਾਲੇ ਨੱਥੂਰਾਮ ਗੌਡਸੇ ਨੂੰ ਦਰਸਾਉਂਦਾ ਹੈ।
ਪ੍ਰਸ਼ਾਤ ਭੂਸ਼ਨ ਲਿਖਦੇ ਹਨ, "ਗਾਂਧੀ ਤੋਂ ਲੈ ਕੇ ਗੋਡਸੇ ਤੱਕ, ਸਾਡੇ ਕੌਮੀ ਚਿੰਨ੍ਹ ਵਿੱਚ ਚਾਰ ਸ਼ੇਰ ਸ਼ਾਂਤੀ ਨਾਲ ਬੈਠੇ ਹਨ ਜਦੋਂ ਕਿ ਨਵਾਂ ਕੌਮੀ ਚਿੰਨ੍ਹ ਜੋ ਨਵੀਂ ਸੰਸਦ ਦੀ ਇਮਾਰਤ ਦੀ ਛੱਤ ਉੱਤੇ ਲਗਾਇਆ ਗਿਆ ਹੈ। ਉਹ ਸ਼ੇਰ ਤਿੱਖੇ ਦੰਦਾਂ ਵਾਲਾ ਅਤੇ ਗੁੱਸੇ ਵਿੱਚ ਹਨ। ਇਹ ਹੈ ਮੋਦੀ ਦਾ ਨਵਾਂ ਭਾਰਤ ਹੈ!''
ਵਕੀਲ ਸੰਜੇ ਘੋਸ਼ ਨੇ ਟਵੀਟ ਕਰਕੇ ਕਿਹਾ, ''ਭਾਰਤ ਨੂੰ ਮੂਲ ਸਾਰਨਾਥ ਦੀ ਰਾਜਨੀਤੀ ਦੇ ਪ੍ਰਤੀਕ ਵੱਜੋਂ ਦੇਖਿਆ ਗਿਆ ਹੈ ਅਤੇ ਮੋਦੀ ਜੀ ਨੇ ਸ਼ੇਰਾਂ ਦੇ ਪ੍ਰਤੀਕ ਵਿੱਚ ਦੇਖਿਆ ਹੈ। ਪੁਰਾਣਾ ਭਾਰਤ ਮਜਬੂਤ, ਆਤਮਵਿਸ਼ਵਾਸ਼ੀ ਅਤੇ ਪ੍ਰੇਮ ਭਾਵ ਵਾਲਾ ਹੈ। ਦੂਜੇ ਪਾਸੇ ਨਵਾਂ ਭਾਰਤ: ਗੁੱਸੇ ਵਿੱਚ, ਅਸੁਰੱਖਿਅਤ ਅਤੇ ਬਦਲਾ ਲੈਣ ਵਾਲਾ ਹੈ।''
ਰਾਸ਼ਟਰੀ ਜਨਤਾ ਦਲ ਨੇ ਟਵੀਟ ਕਰਕੇ ਕਿਹਾ, ''ਮੂਲ ਕੌਮੀ ਚਿੰਨ੍ਹ ਵਿੱਚ ਕੋਮਲਤਾ ਦਾ ਭਾਵ ਹੈ ਅਤੇ ਅੰਮ੍ਰਿਤ ਕਾਲ ਵਿੱਚ ਬਣੀ ਮੌਲਿਕ ਰਚਨਾ ਦੀ ਨਕਲ ਦੇ ਚਿਹਰੇ 'ਤੇ ਮਨੁੱਖ, ਪੁਰਖਿਆਂ ਅਤੇ ਦੇਸ਼ ਦਾ ਸਭ ਕੁਝ ਖਾ ਜਾਣ ਦੀ ਮਨੁੱਖ-ਭੋਗ ਪ੍ਰਵਿਰਤੀ ਦਾ ਅਹਿਸਾਸ ਹੈ। ਹਰ ਪ੍ਰਤੀਕ ਚਿੰਨ੍ਹ ਮਨੁੱਖ ਦੀ ਅੰਦਰਲੀ ਸੋਚ ਨੂੰ ਦਰਸਾਉਂਦਾ ਹੈ। ਮਨੁੱਖ ਆਮ ਲੋਕਾਂ ਨੂੰ ਪ੍ਰਤੀਕਾਂ ਨਾਲ ਦਰਸਾਉਂਦਾ ਹੈ ਕਿ ਉਸਦਾ ਸੁਭਾਅ ਕੀ ਹੈ।''
ਅਸ਼ੋਕ ਥੰਮ੍ਹ:
- 26 ਜਨਵਰੀ 1950 ਨੂੰ ਅਸ਼ੋਕ ਥੰਮ੍ਹ ਨੂੰ ਭਾਰਤ ਦੇ ਕੌਮੀ ਚਿੰਨ੍ਹ ਵਜੋਂ ਚੁਣਿਆ ਗਿਆ।
- ਰਾਜਾ ਅਸ਼ੋਕ ਦੇ ਸਮੇਂ ਦਾ ਅਸ਼ੋਕ ਥੰਮ ਵਾਰਾਣਸੀ ਦੇ ਨੇੜੇ ਸਾਰਨਾਥ ਵਿਖੇ ਮੌਜੂਦ ਹੈ।
- ਇਸ ਥੰਮ੍ਹ ਦੇ ਚਾਰ ਸ਼ੇਰਾਂ ਵਿੱਚੋਂ ਸਿਰਫ਼ ਤਿੰਨ ਹੀ ਸਾਹਮਣੇ ਤੋਂ ਦਿਖਾਈ ਦਿੰਦੇ ਹਨ।
- ਥੰਮ੍ਹ ਦੇ ਅਧਾਰ ਉਪਰ ਇੱਕ ਚੱਕਰ ਹੈ। ਸੱਜੇ ਪਾਸੇ ਬਲਦ ਅਤੇ ਖੱਬੇ ਪਾਸੇ ਘੋੜਾ ਹੈ।
- ਕੌਮੀ ਚਿੰਨ੍ਹ ਵਿੱਚ ਅਸ਼ੋਕ ਦੇ ਥੰਮ੍ਹ ਦੇ ਹੇਠਾਂ "ਸਤਿਆਮੇਵ ਜਯਤੇ" ਲਿਖਿਆ ਹੋਇਆ ਹੈ।
ਕਾਂਗਰਸ ਨੇਤਾ ਜੈ ਰਾਮ ਰਮੇਸ਼ ਨੇ ਟਵੀਟ ਕਰਕੇ ਕਿਹਾ, ''ਸਾਰਨਾਥ ਦੇ ਅਸ਼ੋਕ ਥੰਮ੍ਹ ਵਿੱਚ ਸ਼ੇਰਾਂ ਦਾ ਸੁਭਾਅ ਪੂਰੀ ਤਰ੍ਹਾਂ ਬਦਲ ਗਿਆ ਹੈ। ਇਹ ਭਾਰਤ ਦੇ ਕੌਮੀ ਚਿੰਨ੍ਹ ਦਾ ਬੇਸ਼ਰਮ ਅਪਮਾਨ ਹੈ।''
ਇਸ ਉਪਰ ਇੱਕ ਹੋਰ ਟਵਿੱਟਰ ਵਰਤਣ ਵਾਲੇ ਨੇ ਲਿਖਿਆ, ''ਇਤਿਹਾਸਕਾਰ ਰੂਥ ਬੇਨ-ਗੀਟ ਆਪਣੀ ਕਿਤਾਬ ਸਟ੍ਰੌਂਗਮੈਨ ਵਿੱਚ ਲਿਖਦਾ ਹੈ, "ਫਾਸੀਵਾਦ ਬੁਨਿਆਦੀ ਤੌਰ 'ਤੇ ਮਰਦਾਨਗੀ ਦਾ ਸੰਕਟ ਹੈ। ਫਾਸੀਵਾਦ ਵਿੱਚ ਹਰ ਚੀਜ਼ ਨੂੰ ਵਧੇਰੇ ਹਮਲਾਵਰ ਢੰਗ ਨਾਲ ਪੇਸ਼ ਕੀਤਾ ਜਾਂਦਾ ਹੈ। ਫਾਸੀਵਾਦ ਹੀਣ ਭਾਵਨਾ ਪੈਦਾ ਕਰਦਾ ਹੈ ਅਤੇ ਹੀਣ ਭਾਵਨਾ ਜ਼ਹਿਰੀਲੀ ਮਰਦਾਨਗੀ ਨੂੰ ਪੈਦਾ ਕਰਦੀ ਹੈ।
ਮੇਜਰ ਰਾਜਪ੍ਰੀਤ ਸਿੰਘ ਔਲਖ ਨਾਮ ਦੇ ਵਿਅਕਤੀ ਨੇ ਲਿਖਿਆ, ''ਹਾਂ, ਇਹ ਇੱਕ ਲਟਕਿਆ ਹੋਇਆ ਪ੍ਰੋਜੈਕਟ ਸੀ। ਭਾਰਤ ਦੇ ਸਾਰੇ ਅੰਦਰੂਨੀ ਅਤੇ ਬਾਹਰੀ ਦੁਸ਼ਮਣ ਧਿਆਨ ਦੇਣ।''
ਇਸ ਟਵਿੱਟਰ ਯੂਜ਼ਰ ਨੇ ਸੌਮਿਆ ਰਾਮ ਅਤੇ ਹਨੂੰਮਾਨ ਦੇ ਨਾਲ ਗੁੱਸੇ 'ਚ ਆਏ ਰਾਮ ਅਤੇ ਹਨੂੰਮਾਨ ਦੀ ਤਸਵੀਰ ਵੀ ਪੋਸਟ ਕੀਤੀ ਹੈ।
ਸਰਕਾਰ ਅਤੇ ਮੂਰਤੀਕਾਰ ਦਾ ਕੀ ਕਹਿਣਾ ਹੈ
ਮੋਦੀ ਸਰਕਾਰ ਦਾ ਕਹਿਣਾ ਹੈ ਕਿ ਕੌਮੀ ਚਿੰਨ੍ਹ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ।
ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੂਰੀ ਦਾ ਕਹਿਣਾ ਹੈ ਕਿ ਸੰਸਦ ਦੀ ਨਵੀਂ ਇਮਾਰਤ ਵਿੱਚ ਕੌਮੀ ਚਿੰਨ ਸਾਰਨਾਥ ਦੇ ਸ਼ੇਰ ਦਾ ਬਿਲਕੁਲ ਉਹੀ ਰੂਪ ਹੈ।
ਹਰਦੀਪ ਸਿੰਘ ਪੂਰੀ ਨੇ ਟਵੀਟ ਕਰਕੇ ਕਿਹਾ, ''ਇਹ ਅਨੁਪਾਤ ਅਤੇ ਪਰਿਪੇਖ ਧਾਰਨਾ ਦਾ ਮਾਮਲਾ ਹੈ। ਕਿਹਾ ਜਾਂਦਾ ਹੈ ਕਿ ਸੁੰਦਰਤਾ ਤੁਹਾਡੀਆਂ ਅੱਖਾਂ ਵਿੱਚ ਹੁੰਦੀ ਹੈ।ਇਹ ਤੁਹਾਡੇ ਉਪਰ ਨਿਰਭਰ ਕਰਦਾ ਹੈ ਕਿ ਸ਼ਾਂਤੀ ਦੇਖਦੇ ਹੋ ਜਾਂ ਗੁੱਸਾ। ਸਾਰਨਾਥ ਦਾ ਅਸ਼ੋਕ ਥੰਮ 1.6 ਮੀਟਰ ਲੰਬਾ ਹੈ ਅਤੇ ਸੰਸਦ ਦੀ ਨਵੀਂ ਇਮਾਰਤ ਉਪਰ ਜੋ ਕੌਮੀ ਚਿੰਨ ਲਗਾਇਆ ਜਾ ਰਿਹਾ ਹੈ ਉਹ 6.5 ਮੀਟਰ ਲੰਮਾ ਹੈ।''
ਸਰਕਾਰ ਦੇ ਬੁਲਾਰੇ ਦਾ ਕਹਿਣਾ ਹੈ ਕਿ ਸੈਂਟਰ ਵਿਸਟਾ ਤਹਿਤ ਬਣੀ ਸੰਸਦ ਦੀ ਨਵੀਂ ਇਮਾਰਤ ਉਪਰ ਜੋ ਕੌਮੀ ਚਿੰਨ੍ਹ ਲਗਾਇਆ ਗਿਆ ਹੈ ਉਹ ਸਾਰਨਾਥ ਦੇ ਅਸ਼ੋਕ ਥੰਮ੍ਹ ਨਾਲੋਂ ਚਾਰ ਗੁਣਾ ਲੰਬਾ ਹੈ। ਇਸ ਦਾ ਤਰਕ ਹੈ ਕਿ ਸੁੰਦਰਤਾ ਦੀ ਤਰ੍ਹਾਂ 'ਸ਼ਾਂਤੀ ਅਤੇ ਅਸ਼ੋਕਾ' ਲੋਕਾਂ ਦੀਆਂ ਅੱਖਾਂ ਵਿੱਚ ਹੁੰਦੇ ਹਨ।
ਕੌਮੀ ਚਿੰਨ੍ਹ ਬਣਾਉਣ ਵਾਲੇ ਸੁਨੀਲ ਦੇਵਰੇ ਅਤੇ ਰੋਮਾਇਲ ਮੋਸੇਜ ਨੇ ਐਨਡੀਟੀਵੀ ਨੂੰ ਕਿਹਾ ਕਿ ਇਸ ਦੇ ਡਿਜ਼ਾਇਨ ਵਿੱਚ ਕੁਝ ਵੀ ਬਦਲਿਆ ਨਹੀਂ ਗਿਆ।
ਦੇਵਰੇ ਦਾ ਕਹਿਣਾ ਸੀ , ਅਸੀਂ ਪੂਰੇ ਵਿਵਾਦ ਨੂੰ ਦੇਖਿਆ। ਸ਼ੇਰ ਦਾ ਚਰਿੱਤਰ ਇੱਕੋ ਜਿਹਾ ਹੀ ਹੈ। ਸੰਭਵ ਹੈ ਕਿ ਕੁਝ ਅੰਤਰ ਹੋਵੇ। ਲੋਕ ਆਪਣੀ-ਆਪਣੀ ਵਿਆਖਿਆ ਕਰ ਸਕਦੇ ਹਨ। ਇਹ ਇੱਕ ਵੱਡੀ ਮੂਰਤੀ ਹੈ ਅਤੇ ਹੇਠਾ ਤੋਂ ਦੇਖਣ ਉਪਰ ਅਲੱਗ ਲੱਗ ਸਕਦੀ ਹੈ। ਸੰਸਦ ਦੀ ਨਵੀਂ ਇਮਾਰਤ ਦੀ ਛੱਤ ਤੋਂ ਅਸ਼ੋਕ ਥੰਮ੍ਹ ਨੂੰ 100 ਮੀਟਰ ਦੀ ਦੂਰੀ ਤੋਂ ਦੇਖਿਆ ਜਾ ਸਕਦਾ ਹੈ। ਦੂਰ ਤੋਂ ਦੇਖਣ 'ਤੇ ਕੁਝ ਅੰਤਰ ਦਿਖ ਸਕਦਾ ਹੈ।''
ਇਹ ਵੀ ਪੜ੍ਹੋ: