ਝਾਰਖੰਡ: ਕੀ ਸੱਚਮੁੱਚ ਮੁਸਲਮਾਨਾਂ ਨੇ ਕਿਹਾ ਸੀ ਕਿ ਹੱਥ ਜੋੜ ਕੇ ਪ੍ਰਾਰਥਨਾ ਨਹੀਂ ਕਰਨੀ ਹੈ- ਗਰਾਊਂਡ ਰਿਪੋਰਟ

ਸਕੂਲ

ਤਸਵੀਰ ਸਰੋਤ, ANAND DUTTA/BBC

    • ਲੇਖਕ, ਆਨੰਦ ਦੱਤ
    • ਰੋਲ, ਗੜਵਾ ਤੋਂ, ਬੀਬੀਸੀ ਲਈ

ਝਾਰਖੰਡ ਦੇ ਗੜਵਾ ਜ਼ਿਲ੍ਹੇ ਦਾ ਇੱਕ ਸਕੂਲ ਇਨ੍ਹਾਂ ਦਿਨਾਂ ਵਿੱਚ ਕਾਫੀ ਚਰਚਾ ਵਿੱਚ ਹੈ।

ਕੋਰਵਾਡੀਹ ਪਿੰਡ ਦੇ ਸਕੂਲ ਬਾਰੇ ਬੀਤੀ 4 ਜੁਲਾਈ ਨੂੰ ਮੀਡੀਆ ਵਿੱਚ ਇੱਕ ਖ਼ਬਰ ਕਾਫੀ ਚੱਲੀ, ਜਿਸ ਦੀ ਸਿਰਲੇਖ ਸੀ, "ਮੁਸਲਿਮ ਬੋਲੇ, ਸਾਡੀ ਆਬਾਦੀ 75 ਫੀਸਦ, ਇਸ ਲਈ ਨਿਯਮ ਵੀ ਸਾਡੇ ਮੁਤਾਬਕ ਬਣਨ।"

ਖ਼ਬਰ ਵਿੱਚ ਇਹ ਵੀ ਲਿਖਿਆ ਸੀ ਕਿ ਪਿੰਡ ਦੇ ਮੁਸਲਮਾਨਾਂ ਨੇ ਸਕੂਲ 'ਤੇ ਇਸ ਗੱਲ ਲਈ ਦਬਾਅ ਬਣਾਇਆ ਸੀ ਕਿ ਸਕੂਲ ਵਿੱਚ ਹੋਣ ਵਾਲੀ ਪ੍ਰਾਰਥਨਾ ਹੱਥ ਜੋੜ ਕੇ ਨਹੀਂ, ਬਲਕਿ ਹੱਥ ਬੰਨ੍ਹ ਕੇ ਹੋਵੇ।

ਖ਼ਬਰ ਮੁਤਾਬਕ, ਸਕੂਲ ਦੇ 'ਦਯਾ ਕਰ ਦਾਨ ਵਿਦਿਆ ਕਾ...' ਪ੍ਰਾਰਥਨਾ ਨੂੰ ਬਦਲ ਕੇ 'ਤੂੰ ਹੀ ਰਾਮ ਹੈ, ਤੂੰ ਹੀ ਰਹੀਮ ਹੈ, ਤੂੰ ਹੀ ਕਰੀਮ ਕ੍ਰਿਸ਼ਣ ਖ਼ੁਦਾ ਹੂਆ...' ਪ੍ਰਾਰਥਨਾ ਕਰਵਾਈ ਜਾ ਰਹੀ ਹੈ।

ਇਸ ਖ਼ਬਰ ਦੇ ਛਪਣ ਤੋਂ ਬਾਅਦ ਸਿਆਸਤ ਗਰਮਾ ਗਈ। ਸੂਬੇ ਦੇ ਭਾਜਪਾ ਵਿਧਾਇਕ ਭਾਨੀ ਪ੍ਰਤਾਪ ਸ਼ਾਹੀ ਨੇ ਸੂਬੇ ਦੇ ਸਿੱਖਿਆ ਮੰਤਰੀ ਜਗਰਨਾਥ ਮਹਤੋ ਨਾਲ ਮੁਲਾਕਾਤ ਕੀਤੀ।

ਉਨ੍ਹਾਂ ਨੇ ਕਿਹਾ ਪਤਿਆਉਣ ਦੀ ਸਿਆਸਤ ਜ਼ਰਾ ਵੀ ਸਵੀਕਾਰੀ ਨਹੀਂ ਜਾਵੇਗੀ।

ਇਸ ਦੇ ਜਵਾਬ ਵਿੱਚ ਸਿੱਖਿਆ ਮੰਤਰੀ ਮਹਤੋ ਨੇ ਕਿਹਾ, "ਆਪਸੀ ਭਾਈਚਾਰੇ ਨੂੰ ਵਿਗਾੜਨ ਦਾ ਕਿਸੇ ਵੀ ਪੱਧਰ 'ਤੇ ਯਤਨ ਹੋਵੇਗਾ ਜਾਂ ਅਸੀਂ ਸਖ਼ਤੀ ਨਾਲ ਨਜਿੱਠਾਗੇ।। ਸਿੱਖਿਆ ਨੂੰ ਮਜ਼੍ਹਬ ਦੇ ਨਾਮ 'ਤੇ ਕਲੰਕਿਤ ਕਰਨ ਵਾਲਿਆਂ 'ਤੇ ਪੂਰੀ ਸਖ਼ਤੀ ਹੋਵੇਗੀ, ਜਿਸ ਲਈ ਗੜਵਾ ਦੇ ਜ਼ਿਲ੍ਹਾ ਅਧਿਕਾਰੀ ਅਤੇ ਪੁਲਿਸ ਨਾਲ ਕਰ ਗੱਲ ਕਰ ਕੇ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ।"

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਇਸ ਤੋਂ ਬਾਅਦ ਗੜਵਾ ਦੇ ਜ਼ਿਲ੍ਹਾ ਅਧਿਕਾਰੀ ਰਮੇਸ਼ ਘੋਲਪ ਦੇ ਆਦੇਸ਼ 'ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਮਯੰਕ ਭੂਸ਼ਣ ਨੇ ਸਕੂਲ ਦਾ ਦੌਰਾ ਕੀਤਾ ਅਤੇ ਸਾਰਿਆਂ ਨੂੰ ਹਦਾਇਤ ਦਿੱਤੀ ਕਿ ਹੱਥ ਬੰਨ੍ਹ ਕੇ ਨਹੀਂ, ਹੱਥ ਜੋੜ ਕੇ ਹੀ ਪ੍ਰਾਰਥਨਾ ਕਰਨੀ ਹੈ।

ਇਹ ਵੀ ਪੜ੍ਹੋ-

ਕੀ ਹੈ ਇਸ ਦਾਅਵੇ ਦਾ ਸੱਚ?

ਰਾਂਚੀ ਜ਼ਿਲ੍ਹੇ ਦੇ ਮੁੱਖ ਦਫ਼ਤਰ ਤੋਂ 217 ਕਿਲੋਮੀਟਰ ਦੂਰ ਸਰਕਾਰੀ ਅੱਪਗਰੇਡ ਮਿਡਲ ਸਕੂਲ, ਕੋਰਵਾਡੀਹ ਵਿੱਚ ਵੀਰਵਾਰ 7 ਜੁਲਾਈ ਦੀ ਸਵੇਰੇ 9 ਵਜੇ ਬੀਬੀਸੀ ਹਿੰਦੀ ਦੀ ਟੀਮ ਜਦੋਂ ਉੱਥੇ ਪਹੁੰਚੀ ਤਾਂ ਉੱਥੇ ਉਸ ਵੇਲੇ ਸਕੂਲ ਦੀ ਸਫ਼ਾਈ ਹੋ ਰਹੀ ਸੀ।

ਠੀਕ 9.30 ਵਜੇ ਕਲਾਸ ਇੱਕ ਤੋਂ ਅੱਠ ਤੱਕ ਦੇ ਵਿਦਿਆਰਥੀਆਂ ਨੂੰ ਪ੍ਰਾਰਥਨਾ ਲਈ ਕਤਾਰਾਂ ਵਿੱਚ ਖੜ੍ਹਾ ਕੀਤਾ ਗਿਆ।

ਸਕੂਲ

ਤਸਵੀਰ ਸਰੋਤ, ANAND DUTTA/BBC

ਅੱਠਵੀਂ ਦੀ ਵਿਦਿਆਰਥਣਾਂ ਅਨੁਰਾਧਾ ਕੁਮਾਰੀ, ਸੁਹਾਨਾ ਖ਼ਾਤੂਨ ਅਤੇ ਸ਼ਹਾਨਾ ਖ਼ਾਤੂਨ ਨੇ ਪਹਿਲਾਂ ਹੱਥ ਜੋੜੇ ਅਤੇ ਫਿਰ 'ਤੂੰ ਹੀ ਰਾਮ, ਤੂੰ ਰਹੀਮ ਹੈ, ਤੂੰ ਕਰੀਮ ਕ੍ਰਿਸ਼ਣ ਖ਼ੁਦਾ ਹੂਆ...' ਗਾਇਆ। ਇਸੇ ਤਰ੍ਹਾਂ ਬਾਕੀ ਬੱਚਿਆਂ ਨੇ ਵੀ ਗਾਇਆ।

ਇਸ ਦੇ ਖ਼ਤਮ ਹੋਣ ਤੋਂ ਬਾਅਦ ਬੱਚਿਆਂ ਨੇ 'ਜਨ ਗਣ ਮਨ...' ਗਾਇਆ ਅਤੇ ਫਿਰ 'ਭਾਰਤ ਮਾਤਾ ਦੀ ਜੈ" ਦੇ ਨਾਰੇ ਲਗਾਏ। ਉਸ ਤੋਂ ਬਾਅਦ ਅਧਿਆਪਕਾਂ ਨੇ ਵਾਰੀ-ਵਾਰੀ ਬੱਚਿਆਂ ਨੂੰ ਉਨ੍ਹਾਂ ਦੀ ਕਲਾਸ ਵਿੱਚ ਜਾਣ ਲਈ ਕਿਹਾ।

ਇਸ ਸਕੂਲ ਦੇ ਪ੍ਰਿੰਸੀਪਲ ਯੁਗੇਸ਼ਵਰ ਰਾਮ ਇਸੇ ਪਿੰਡ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਪ੍ਰਾਥਮਿਕ ਸਿੱਖਿਆ ਵੀ ਇਸੇ ਸਕੂਲ ਤੋਂ ਹੋਈ ਹੈ ਅਤੇ ਹੁਣ ਉਹ ਇਥੋਂ ਦੇ ਪ੍ਰਿੰਸੀਪਲ ਹਨ।

ਬੀਬੀਸੀ ਹਿੰਦੀ ਨੂੰ ਉਨ੍ਹਾਂ ਨੇ ਦੱਸਿਆ, "ਪ੍ਰਾਰਥਨਾ ਵਿੱਚ ਥੋੜ੍ਹਾ ਜਿਹਾ ਅੰਤਰ ਸੀ ਕਿ ਕਈ ਸਾਰੇ ਬੱਚੇ ਹੱਥ ਜੋੜ ਕੇ ਨਹੀਂ ਖੜਦੇ ਸਨ। ਅਸੀਂ ਕੋਸ਼ਿਸ਼ ਕੀਤੀ ਕਿ ਹੱਥ ਜੋੜ ਕੇ ਕਰਨ, ਪਰ ਬੱਚੇ ਨਹੀਂ ਮੰਨੇ।"

"ਫਿਰ ਸਾਨੂੰ ਲੱਗਾ ਕਿ ਬੱਚੇ ਇਸ ਤਰ੍ਹਾਂ ਨਹੀਂ ਕਰਨਾ ਚਾਹੁੰਦੇ, ਤਾਂ ਅਸੀਂ ਕੁਝ ਨਹੀਂ ਕਿਹਾ। ਭਾਵੇਂ ਉਹ ਹੱਥ ਜੋੜ ਕੇ ਕਰਨ ਜਾਂ ਹੱਥ ਬੰਨ੍ਹ ਕੇ, ਕਿਵੇਂ ਵੀ ਹੋਵੇ ਪਰ ਨਾਮ ਤਾਂ ਰੱਬ ਦਾ ਹੀ ਲਿਆ ਜਾ ਰਿਹਾ ਹੈ।"

ਸਕੂਲ ਦੇ ਪ੍ਰਿੰਸੀਪਲ

ਤਸਵੀਰ ਸਰੋਤ, ANAND DUTTA/BBC

ਤਸਵੀਰ ਕੈਪਸ਼ਨ, ਸਕੂਲ ਦੇ ਪ੍ਰਿੰਸੀਪਲ ਯੁਗੇਸ਼ਵਰ ਰਾਮ ਇਸੇ ਪਿੰਡ ਦੇ ਰਹਿਣ ਵਾਲੇ ਹਨ

ਇਸ ਵਿੱਚ ਗ਼ਲਤ ਕੀ ਹੈ?

ਇਸ ਸਵਾਲ ਦੇ ਜਵਾਬ ਵਿੱਚ ਉਹ ਕਹਿੰਦੇ ਹਨ, "ਗ਼ਲਤ ਇਸ ਵਿੱਚ ਇਹ ਸੀ ਕਿ ਬੱਚੇ ਹੱਥ ਜੋੜ ਕੇ ਨਹੀਂ ਖੜ ਰਹੇ ਸਨ। ਪਹਿਲਾਂ ਇਨ੍ਹਾਂ ਬੱਚਿਆਂ ਵਿੱਚ ਮੁਸਲਿਮ ਸ਼ਾਮਲ ਸਨ। ਹੌਲੀ-ਹੌਲੀ ਹਿੰਦੂ ਬੱਚੇ ਵੀ ਹੱਥ ਬੰਨ੍ਹ ਕੇ ਪ੍ਰਾਰਥਨਾ ਕਰਨ ਲੱਗੇ। ਅਸੀਂ ਦੇਖਿਆ ਵੱਖਰੇਵਾਂ ਆ ਰਿਹਾ ਹੈ, ਇਸ ਨੂੰ ਦੂਰ ਕਰਨ ਦਾ ਯਤਨ ਕੀਤਾ ਗਿਆ।"

ਹਾਲਾਂਕਿ, ਉਨ੍ਹਾਂ ਨੇ ਇਹ ਜ਼ਰੂਰ ਕਿਹਾ ਕਿ ਪ੍ਰਾਰਥਨਾ ਕਿਵੇਂ ਵੀ ਹੋਵੇ, ਇਸ ਨੂੰ ਲੈ ਕੇ ਪਿੰਡ ਵੱਲੋਂ ਕਦੇ ਕੋਈ ਇਤਰਾਜ਼ ਨਹੀਂ ਜਤਾਇਆ ਗਿਆ।

ਤਾਂ ਫਿਰ ਪ੍ਰਰਾਥਨਾ ਦਾ ਤਰੀਕਾ ਕਿਉਂ ਬਦਲਿਆ ਗਿਆ, ਇਸ ਸਵਾਲ ਦੇ ਜਵਾਬ ਪ੍ਰਿੰਸੀਪਲ ਯੁਗੇਸ਼ਵਰ ਰਾਮ ਕਹਿੰਦੇ ਹਨ, "ਮੀਡੀਆ ਵਿੱਚ ਖ਼ਬਰ ਆਉਣ ਤੋਂ ਬਾਅਦ ਸਿੱਖਿਆ ਵਿਭਾਗ ਦੇ ਸਾਰੇ ਅਹੁਦੇਦਾਰ ਸਕੂਲ ਪਹੁੰਚ ਗਏ। ਉਨ੍ਹਾਂ ਨੇ ਦੱਸਿਆ ਕਿ ਹੱਥ ਜੋੜ ਕੇ ਹੀ ਪ੍ਰਾਰਥਨਾ ਹੋਵੇਗੀ। ਉਸ ਤੋਂ ਬਾਅਦ ਸਾਰੇ ਅਜਿਹਾ ਕਰਨ ਲੱਗੇ। ਕਿਸੇ ਬੱਚੇ ਨੇ ਕੋਈ ਇਤਰਾਜ਼ ਨਹੀਂ ਕੀਤਾ, ਸਾਰਿਆਂ ਨੇ ਉਵੇਂ ਹੀ ਕੀਤਾ।"

ਸਕੂਲ, ਵਿਦਿਆਰਥੀ

ਤਸਵੀਰ ਸਰੋਤ, ANAND DUTTA/BBC

ਇਸ 'ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਕੁਮਾਰ ਮਯੰਕ ਭੂਸ਼ਣ ਕਹਿੰਦੇ ਹਨ, "ਦੇਖੋ ਪ੍ਰਾਰਥਾਨ ਦੇ ਸਬੰਧ ਵਿੱਚ ਸੂਬਾ ਸਰਕਾਰ ਵੱਲੋਂ ਜੋ ਗਾਈਡਲਾਈਨ ਹੈ, ਉਸ ਵਿੱਚ ਤਰੀਕੇ ਨੂੰ ਲੈ ਕੇ ਕੋਈ ਸਪੱਸ਼ਟ ਦਿਸ਼ਾ-ਨਿਰਦੇਸ਼ ਨਹੀਂ ਹੈ। ਕਿਉਂਕਿ ਸਦੀਆਂ ਤੋਂ ਪ੍ਰਾਰਥਨਾ ਹੱਥ ਜੋੜ ਕੇ ਹੀ ਕੀਤੀ ਜਾਂਦੀ ਰਹੀ ਹੈ, ਇਸ ਲਈ ਅਸੀਂ ਸਕੂਲ ਜਾ ਕੇ ਬੱਚਿਆਂ, ਸਿੱਖਿਆ, ਪਿੰਡਵਾਸੀਆਂ ਨੂੰ ਕਿਹਾ ਕਿ ਹੱਥ ਜੋੜ ਕੇ ਹੀ ਪ੍ਰਾਰਥਨਾ ਕੀਤੀ ਜਾਣੀ ਚਾਹੀਦੀ ਹੈ।"

ਬੱਚਿਆਂ ਨੇ ਕੀ ਕਿਹਾ?

ਅੱਠਵੀ ਦੀ ਵਿਦਿਆਰਥਣ ਅਨੁਰਾਧਾ ਕੁਮਾਰੀ ਕਹਿੰਦੀ ਹੈ, "ਅਸੀਂ ਸ਼ੁਰੂ ਤੋਂ ਹੀ ਦੋਵਾਂ ਤਰੀਕਿਆਂ ਨਾਲ ਪ੍ਰਾਰਥਨਾ ਕਰਦੇ ਆ ਰਹੇ ਹਾਂ। ਸ਼ਾਹਨਾ ਖ਼ਾਤੂਨ ਮੇਰੀ ਦੋਸਤ ਹੈ, ਉਹ ਹੱਥ ਬੰਨ੍ਹ ਕੇ ਕਰਦੀ ਸੀ ਅਤੇ ਮੈਂ ਹੱਥ ਜੋੜ ਕੇ। ਪਰ ਅਜਿਹਾ ਕਰਨ ਲਈ ਸਾਨੂੰ ਕਿਸੇ ਨੇ ਸਿਖਾਇਆ ਨਹੀਂ ਨਾ ਹੀ ਸਾਡੇ ਮਾਪਿਆਂ ਨੇ ਇਸ 'ਤੇ ਕੁਝ ਕਿਹਾ।"

ਇਨ੍ਹਾਂ ਦੋਵਾਂ ਦੀ ਦੋਸਤ ਸੁਹਾਨਾ ਖ਼ਾਤੂਨ ਵੀ ਇਹੀ ਗੱਲ ਦੁਹਰਾਉਂਦੀ ਹੈ। ਉਹ ਕਹਿੰਦੀ, "ਪ੍ਰਾਰਥਨਾ ਵਿੱਚ ਰਾਮ ਅਤੇ ਰਹੀਮ ਦੋਵਾਂ ਦਾ ਨਾਮ ਲੈਂਦੇ ਹਨ। ਅਧਿਆਪਕ ਜਾਂ ਮਾਤਾ-ਪਿਤਾ ਇਸ ਨੂੰ ਲੈ ਕੇ ਕੁਝ ਨਹੀਂ ਕਹਿੰਦੇ।"

ਔਰੰਗਜੇਬ

ਤਸਵੀਰ ਸਰੋਤ, ANAND DUTTA/BBC

ਤਸਵੀਰ ਕੈਪਸ਼ਨ, ਔਰੰਗਜੇਬ ਨੇ ਇਹ ਵੀ ਦੱਸਿਆ ਕਿ ਇਹ ਗੱਲ ਝੂਠ ਹੈ ਕਿ ਕੁਝ ਲੋਕ ਆ ਕੇ ਕਹਿਣ ਲੱਗੇ ਕਿ 75 ਫੀਸਦ ਮੁਸਲਿਮ ਬੱਚੇ ਹਨ ਤਾਂ ਸਕੂਲ ਵਿੱਚ ਹੱਥ ਬੰਨ੍ਹ ਕੇ ਹੀ ਪ੍ਰਾਰਥਨਾ ਕਰਨੀ ਹੋਵੇਗੀ।

ਇਸੇ ਕਲਾਸ ਦੇ ਇੱਕ ਅਤੇ ਵਿਦਿਆਰਥੀ ਔਰੰਗਜ਼ੇਬ ਨੇ ਵੀ ਆਪਣੀ ਗੱਲ ਰੱਖੀ। ਉਨ੍ਹਾਂ ਨੇ ਕਿਹਾ, "ਪਹਿਲਾਂ ਹਿੰਦੂ ਵਿਦਿਆਰਥੀ ਹੱਥ ਜੋੜ ਕੇ ਪ੍ਰਾਰਥਨਾ ਕਰਦੇ ਸਨ, ਬਾਕੀ ਹੱਥ ਬੰਨ੍ਹ ਕੇ। ਲੌਕਡਾਊਨ ਤੋਂ ਬਾਅਦ ਜਦੋਂ ਸਕੂਲ ਖੁੱਲ੍ਹਿਆਂ ਤਾਂ ਸਾਰੇ ਨੂੰ ਹੱਥ ਬੰਨ੍ਹ ਕੇ ਹੀ ਕਰਨ ਲੱਗੇ। ਅਜੇ ਕੁਝ ਅਧਿਕਾਰੀ ਸਕੂਲ ਆਏ ਸੀ, ਤਾਂ ਉ੍ਹਾਂ ਨੇ ਕਿਹਾ ਕਿ ਹੁਣ ਹੱਥ ਜੋਖ ਕੇ ਪ੍ਰਾਰਥਨਾ ਹੋਵੇਗਾ।"

ਔਰੰਗਜੇਬ ਨੇ ਇਹ ਵੀ ਦੱਸਿਆ ਕਿ ਇਹ ਗੱਲ ਝੂਠ ਹੈ ਕਿ ਕੁਝ ਲੋਕ ਆ ਕੇ ਕਹਿਣ ਲੱਗੇ ਕਿ 75 ਫੀਸਦ ਮੁਸਲਿਮ ਬੱਚੇ ਹਨ ਤਾਂ ਸਕੂਲ ਵਿੱਚ ਹੱਥ ਬੰਨ੍ਹ ਕੇ ਹੀ ਪ੍ਰਾਰਥਨਾ ਕਰਨੀ ਹੋਵੇਗੀ।

ਕੋਰਵਾਡੀਹ ਪੰਚਾਇਤ ਦੀ ਕੁੱਲ ਆਬਾਦੀ ਕਰੀਬ ਅੱਠ ਹਜ਼ਾਰ ਹੈ। ਉੱਥੇ ਕੋਰਵਾਡੀਹ ਪਿੰਡ ਦੀ ਆਬਾਦੀ ਕਰੀਬ ਪੰਜ ਹਜ਼ਾਰ ਹੈ।

ਇਸ ਪੰਚਾਇਤ ਦੇ ਸਰਪੰਚ ਸ਼ਫ਼ੀਫ ਅੰਸਾਰੀ ਮੁਤਾਬਕ, ਇਸ ਪਿੰਡ ਵਿੱਚ ਲਗਭਗ 55 ਫੀਸਦ ਮੁਸਲਿਮ ਅਤੇ 45 ਫੀਸਦ ਹਿੰਦੂ ਹਨ। ਪਿੰਡ ਵਿੱਚ ਇੱਕ ਮਸਜਿਦ ਅਤੇ ਦੋ ਮੰਦਿਰ ਹਨ। ਸ਼ਿਵ ਮੰਦਿਰ ਅਤੇ ਮਸਜਿਦ ਦੀ ਦੂਰੀ ਮੁਸ਼ਕਿਲ ਨਾਲ 150 ਮੀਟਰ ਹੈ।

ਸਰਪੰਚ ਬਣਨ ਤੋਂ ਪਹਿਲਾਂ ਸ਼ਫ਼ੀਕ ਅੰਸਾਰੀ 14 ਸਾਲ ਤੱਕ ਇਸ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਸਨ।

ਪਿੰਡ ਦੇ ਸਰਪੰਚ

ਤਸਵੀਰ ਸਰੋਤ, ANAND DUTTA/BBC

ਤਸਵੀਰ ਕੈਪਸ਼ਨ, ਸਰਪੰਚ ਬਣਨ ਤੋਂ ਪਹਿਲਾਂ ਸ਼ਫ਼ੀਕ ਅੰਸਾਰੀ 14 ਸਾਲ ਤੱਕ ਇਸ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਸਨ

ਬੀਬੀਸੀ ਹਿੰਦੀ ਨਾਲ ਗੱਲਬਾਤ ਵਿੱਚ ਉਨ੍ਹਾਂ ਨੇ ਕਿਹਾ, "ਇਸ ਸਕੂਲ ਦੇ ਜੋ ਵੀ ਬੱਚੇ ਹਨ, ਉਹ ਜਿਵੇਂ ਵੀ ਪ੍ਰਾਰਥਨਾ ਕਰਦੇ ਹਨ, ਉਸ 'ਤੇ ਕਿਸੇ ਦੀ ਕੋਈ ਇਤਰਾਜ਼ ਨਹੀਂ ਹੈ। ਕਿਸੇ ਜਾਤੀ-ਧਰਮ ਦਾ ਕੋਈ ਇਤਰਾਜ਼ ਨਹੀਂ ਹੈ।"

ਉਹ ਅੱਗੇ ਕਹਿੰਦੇ ਹਨ, "ਬੱਚੇ ਨੂੰ ਜਦੋਂ ਸਕੂਲ ਭੇਜਦੇ ਹਨ ਤਾਂ ਗੇਟ ਤੋਂ ਬਾਅਦ ਸਾਡੀ ਜ਼ਿੰਮੇਵਾਰੀ ਖ਼ਤਮ ਹੋ ਜਾਂਦੀ ਹੈ। ਇਹ ਪੂਰੀ ਤਰ੍ਹਾਂ ਨਾਲ ਸਕੂਲ ਦੇ ਅਧਿਆਪਕਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਕਿਵੇਂ ਪੜ੍ਹਾਉਂਦੇ ਹਨ, ਕਿਵੇਂ ਪ੍ਰਾਰਥਨਾ ਕਰਵਾਉਂਦੇ ਹਨ।"

"ਬੱਚੇ ਰਾਮ ਦਾ, ਰਹੀਮ ਦਾ ਜਾਂ ਕ੍ਰਿਸ਼ਣ ਦਾ ਨਾਮ ਲੈ ਰਹੇ ਹਨ ਤਾਂ ਇਸ 'ਤੇ ਸਾਨੂੰ ਕੋਈ ਇਤਰਾਜ਼ ਨਹੀਂ ਹੈ। ਇਹ ਤਾਂ ਇੱਕ ਹੀ ਨਾਮ ਹੈ।"

ਤਾਂ ਫਿਰ ਇਹ ਹੰਗਾਮਾ ਕਿਉਂ? ਇਸ ਸਵਾਲ ਦੇ ਜਵਾਬ ਵਿੱਚ ਉਹ ਕਹਿੰਦੇ ਹਨ, "ਇਹ ਮੀਡੀਆ ਵੱਲੋਂ ਫੈਲਾਇਆ ਗਿਆ ਹੈ। ਅਸੀਂ ਇਸ ਦੀ ਸਖ਼ਤ ਨਿੰਦਾ ਕਰਦੇ ਹਾਂ। ਪਿੰਡ ਵਿੱਚ ਹਿੰਦੂ-ਮੁਸਲਮਾਨਾਂ ਦੀ ਏਕਤਾ ਚੱਟਾਨ ਵਾਂਗ ਹੈ।"

ਰਾਮੇਸ਼ਵਰ ਚੌਧਰੀ

ਤਸਵੀਰ ਸਰੋਤ, ANAND DUTTA/BBC

ਤਸਵੀਰ ਕੈਪਸ਼ਨ, ਗ੍ਰਾਮੀਣ ਰਾਮੇਸ਼ਵਰ ਚੌਧਰੀ ਕਹਿੰਦੇ ਹਨ ਕਿ ਦੇਖੋ ਪ੍ਰਾਰਥਨਾ ਹੱਥ ਬੰਨ੍ਹ ਕੇ ਕਰੀਏ ਜਾਂ ਹੱਥ ਜੋੜ ਕੇ, ਕਿਸੇ 'ਤੇ ਵੀ ਕੋਈ ਇਤਰਾਜ਼ ਨਹੀਂ ਹੈ

ਉਹ ਅੱਗੇ ਕਹਿੰਦੇ ਹਨ, "ਸਵਾਲ ਇਹ ਆਇਆ ਕਿ ਦਬਾਅ ਬਣਆ ਕੇ ਪ੍ਰਾਰਥਨਾ ਬਦਲਵਾ ਦਿੱਤੀ। ਅਸੀਂ ਤਾਂ ਕਹਿੰਦੇ ਹਾਂ, ਅਜੇ ਹੋ ਰਿਹਾ ਹੈ, ਕੀ ਉਹ ਸ਼ਰੀਅਤ ਦਾ ਮਾਮਲਾ ਹੈ? ਇਹ ਕੇਵਲ ਸਿਆਸਤ ਦਾ ਹਿੱਸਾ ਹੈ।"

"ਸਿੱਖਿਆ ਦੇ ਮੰਦਿਰ ਨੂੰ ਸਿੱਖਿਆ ਦਾ ਮੰਦਿਰ ਹੀ ਰਹਿਣ ਦਿੱਤਾ ਜਾਵੇ, ਇਸ ਨੂੰ ਸਿਆਸਤ ਦੀ ਥਾਂ ਨਹੀਂ ਬਣਾਉਣਾ ਚਾਹੀਦਾ। ਇੱਥੇ ਸਾਰੇ ਧਰਮਾਂ ਦੇ ਲੋਕ ਪੜ੍ਹਦੇ ਹਨ। ਇਹ ਸਰਕਾਰੀ ਸਕੂਲ ਹੈ, ਇਸ ਵਿੱਚ ਸਰਕਾਰ ਦਾ ਜੋ ਨਿਯਮ ਹੈ, ਦੇਸ਼ ਦਾ ਜੋ ਸੰਵਿਧਾਨ ਹੈ, ਇਸ 'ਤੇ ਸਾਨੂੰ ਯਕੀਨ ਹੈ। ਅਸੀਂ ਇਸੇ ਤਰ੍ਹਾਂ ਤੁਰਦੇ ਹਾਂ।"

ਉੱਥੇ ਇੱਕ ਪਿੰਡਵਾਸੀ ਰਾਮੇਸ਼ਵਰ ਚੌਧਰੀ ਕਹਿੰਦੇ ਹਨ, "ਦੇਖੋ ਪ੍ਰਾਰਥਨਾ ਹੱਥ ਬੰਨ੍ਹ ਕੇ ਕਰੀਏ ਜਾਂ ਹੱਥ ਜੋੜ ਕੇ, ਕਿਸੇ 'ਤੇ ਵੀ ਕੋਈ ਇਤਰਾਜ਼ ਨਹੀਂ ਹੈ। ਸਾਨੂੰ ਕੋਈ ਜਾਣਕਾਰੀ ਨਹੀਂ ਹੈ ਕਿ 'ਪ੍ਰਾਰਥਨਾ ਹੱਥ ਬੰਨ੍ਹ ਕੇ ਹੀ ਹੋਵੇ' ਇਸ ਨੂੰ ਲੈ ਕੇ ਸਕੂਲ 'ਤੇ ਕੋਈ ਦਬਾਅ ਨਹੀਂ ਬਣਾਇਆ ਗਿਆ ਹੈ।"

"ਦਬਾਅ ਦੇ ਕੇ ਪ੍ਰਾਰਥਨਾ ਨਾਲ ਹੱਥ ਬੰਨ੍ਹ ਕੇ ਕਰਨੀ ਚਾਹੀਦੀ ਹੈ ਅਤੇ ਨਾ ਹੀ ਹੱਥ ਜੋਖ ਕੇ। ਸਾਰਿਆਂ ਦਾ ਆਪਣਾ-ਆਪਣਾ ਅਧਿਕਾਰ ਹੈ। ਅਸੀਂ ਦੇ ਲਾਗੇ ਹੀ ਰਹਿੰਦੇ ਹਾਂ, ਸਾਨੂੰ ਕੋਈ ਸੂਚਨਾ ਨਹੀਂ ਹੈ ਕਿ ਦਬਾਅ ਬਣਾਇਆ ਜਾ ਰਿਹਾ ਹੈ।"

ਮਕਸੂਦ ਅੰਸਾਰੀ

ਤਸਵੀਰ ਸਰੋਤ, ANAND DUTTA/BBC

ਤਸਵੀਰ ਕੈਪਸ਼ਨ, ਪਿੰਡਵਾਸੀ ਮਕਸੂਦ ਅੰਸਾਰੀ ਦਾ ਕਹਿਣਾ ਹੈ ਕਿ ਮੇਰੇ ਹਿਸਾਬ ਨਾਲ ਦੋਵੇਂ ਸਹੀ ਹਨ

ਉੱਥੇ ਹੀ ਇੱਕ ਹੋਰ ਪਿੰਡਵਾਸੀ ਮਕਸੂਦ ਅੰਸਾਰੀ ਦਾ ਕਹਿਣਾ ਹੈ, "ਮੇਰੇ ਹਿਸਾਬ ਨਾਲ ਦੋਵੇਂ ਸਹੀ ਹਨ। ਅਸੀਂ ਲੋਕ ਜਦੋਂ ਪੜ੍ਹਦੇ ਸੀ, ਉਦੋਂ ਦੋਵੇਂ ਤਰੀਕੇ ਨਾਲ ਪ੍ਰਾਰਥਨਾ ਹੁੰਦੀ ਸੀ। ਕਿਸੇ ਨੇ ਵੱਖਰੇ ਤੌਰ 'ਤੇ ਨਹੀਂ ਦੱਸਿਆ ਕਿ ਹੱਥ ਬੰਨ੍ਹ ਕੇ ਕਰਨਾ ਹੈ ਜਾਂ ਹੱਥ ਜੋੜ ਕੇ।"

"ਮੇਰਾ ਮੰਨਣਾ ਹੈ ਕਿ ਸਕੂਲ ਦੀ ਜੋ ਗਾਈਡਲਾਈਨ ਹੈ, ਉਸੇ ਹਿਸਾਬ ਨਾਲ ਹੋਣਾ ਚਾਹੀਦਾ ਹੈ।"

ਕੀ ਕਹਿੰਦਾ ਹੈ ਕਾਨੂੰਨ?

ਇਸ ਬਾਰੇ ਝਾਰਖੰਡ ਹਾਈ ਕੋਰਟ ਦੀ ਵਕੀਲ ਸੋਨਲ ਤਿਵਾਰੀ ਕਹਿੰਦੀ ਹੈ, "28 ਅਕਤੂਬਰ, 2013 ਨੂੰ ਬੰਬੇ ਹਾਈ ਕੋਰਟ ਦੇ ਜੱਜ ਜਸਟਿਸ ਅਭੈ ਸ਼੍ਰੀਨਿਵਾਸਨ ਓਕਾ ਅਤੇ ਜਸਟਿਸ ਰੇਵਤੀ ਮੋਹਿਤੇ ਦੇਰੇ ਦੀ ਬੈਂਚ ਨੇ ਇਸ ਬਾਰੇ ਇੱਕ ਫ਼ੈਸਲਾ ਦਿੱਤਾ ਹੈ।"

"ਅਦਾਲਤ ਨੇ ਬੁੱਧ ਮਤ ਨੂੰ ਮੰਨਣ ਵਾਲੇ ਇੱਕ ਅਧਿਆਪਕ ਸੰਜੇ ਸਾਲਵੇ ਦੇ ਮਾਮਲੇ ਵਿੱਚ ਇਹ ਫ਼ੈਸਲੇ ਸੁਣਾਇਆ ਸੀ।"

ਉਨ੍ਹਾਂ ਮੁਤਾਬਕ, "ਇਸ ਫ਼ੈਸਲੇ ਮੁਤਾਬਕ, ਸਕੂਲ ਵਿੱਚ ਕਿਸੇ ਨੂੰ ਵੀ ਹੱਥ ਜੋੜਨ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਹਾਲਾਂਕਿ, ਪ੍ਰਾਰਥਨਾ ਗਾਉਣ ਵੇਲੇ ਸਕੂਲ ਦਾ ਅਨੁਸ਼ਾਸਨ ਮੰਨਣਾ ਪਾਬੰਦੀਸ਼ੁਦਾ ਹੈ ਪਰ ਹੱਥ ਜੋੜਨਾ ਨਹੀਂ।"

ਵੈਸੇ ਝਾਰਖੰਡ ਦੀ ਆਬਾਦੀ ਦੀ ਗੱਲ ਕਰੀਏ ਤਾਂ 2011 ਦੀ ਜਨਗਣਨਾ ਮੁਤਾਬਕ, ਸੂਬੇ ਵਿੱਚ ਮੁਸਲਮਾਨਾਂ ਦੀ ਆਬਾਦੀ ਕਰੀਬ 48 ਲੱਖ ਹੈ।

ਸਕੂਲ

ਤਸਵੀਰ ਸਰੋਤ, ANAND DUTTA/BBC

ਫੀਸਦ ਵਿੱਚ ਦੇਖੀਏ ਤਾਂ ਇਹ ਅੰਕੜਾ ਸੂਬੇ ਦੀ ਆਬਾਦੀ 14.60 ਫੀਸਦ ਹੈ ਜਦਕਿ ਗੜਵਾ ਜ਼ਿਲ੍ਹੇ ਵਿੱਚ ਮੁਸਲਮਾਨ ਆਬਾਦੀ ਦਾ ਫੀਸਦ 14.7 ਹੈ। ਫੀਸਦ ਵਾਲੇ ਇਹ ਦੋਵੇਂ ਹੀ ਅੰਕੜੇ ਰਾਸ਼ਟਰੀ ਔਸਤ ਤੋਂ ਕਰੀਬ ਅੱਧਾ ਫੀਸਦ ਜ਼ਿਆਦਾ ਹੈ।

ਫਿਲਹਾਲ, ਇਸ ਪਿੰਡ ਤੋਂ ਬਾਹਰ ਇਸ ਮਾਮਲੇ ਨੂੰ ਲੈ ਕੇ ਬੇਸ਼ੱਕ ਕਿੰਨਾ ਵੀ ਸ਼ੋਰ ਮਚਿਆ ਹੋਵੇ, ਪਰ ਪਿੰਡ ਵਿੱਚ ਪੂਰੀ ਤਰ੍ਹਾਂ ਸ਼ਾਂਤੀ ਹੈ।

ਵੈਸੇ ਮੀਡੀਆ ਦੇ ਲੋਕਾਂ ਅਤੇ ਅਧਿਕਾਰੀਆਂ ਦੇ ਆਉਣ ਨਾਲ ਇਸ ਪਿੰਡ ਵਿੱਚ ਛੋੜ੍ਹੀ ਹਲਚਲ ਜ਼ਰੂਰ ਹੈ, ਪਰ ਸਕੂਲ ਵਿੱਚ ਬੱਚਿਆਂ ਦਾ ਆਉਣਾ-ਜਾਣਾ ਅਤੇ ਪਿੰਡ ਵਿੱਚ ਨਮਾਜ਼ ਅਤੇ ਭਜਨ-ਕੀਰਤਨ ਦਾ ਹੋਣਾ ਪਹਿਲਾਂ ਵਾਂਗ ਹੀ ਜਾਰੀ ਹੈ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)