ਭਾਰਤ ਨੇ ਕੈਨੇਡਾ ਤੇ ਅਮਰੀਕਾ ਸਣੇ ਅੱਠ ਦੇਸਾਂ ਅੱਗੇ ਵਿਦਿਆਰਥੀਆਂ ਦੇ ਵੀਜ਼ਾ ਨਾਲ ਜੁੜਿਆ ਇਹ ਮੁੱਦਾ ਚੁੱਕਿਆ - ਪ੍ਰੈੱਸ ਰਿਵਿਊ

ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਵੱਲੋਂ 8 ਦੇਸ਼ਾਂ ਦੇ ਰਾਜਦੂਤਾਂ ਦੀ ਬੈਠਕ ਬੁਲਾਈ ਗਈ ਅਤੇ ਉਨ੍ਹਾਂ ਨੂੰ ਵਿਦਿਆਰਥੀ ਵੀਜ਼ਾ ਪ੍ਰਕਿਰਿਆ ਨੂੰ ਤੇਜ਼ ਕਰਨ ਦੀ ਅਪੀਲ ਕੀਤੀ।

ਅੰਗਰੇਜ਼ੀ ਅਖ਼ਬਾਰ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਇਸ ਬੈਠਕ ਵਿੱਚ ਅਮਰੀਕਾ, ਯੂਕੇ, ਕੈਨੇਡਾ, ਆਸਟਰੇਲੀਆ, ਜਰਮਨੀ ਦੇ ਰਾਜਦੂਤ ਮੌਜੂਦ ਸਨ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਤਾਬਕ ਇਨ੍ਹਾਂ ਦੇਸ਼ਾਂ ਦੇ ਰਾਜਦੂਤਾਂ ਨੇ ਵਿਦਿਆਰਥੀ ਵੀਜ਼ਾ ਦੇ ਕੰਮ ਨੂੰ ਤੇਜ਼ ਕਰਨ ਦੀ ਹਮਾਇਤ ਕੀਤੀ ਹੈ।

ਬੁਲਾਰੇ ਮੁਤਾਬਕ ਭਾਰਤ ਸਰਕਾਰ ਨੂੰ ਵਿਦਿਆਰਥੀ ਵੀਜ਼ਾ ਦਾ ਮੁੱਦਾ ਚੁੱਕਣਾ ਪਿਆ ਕਿਉਂਕਿ ਇਸ ਵਾਰ ਬਹੁਤ ਸਾਰੇ ਵਿਦਿਆਰਥੀਆਂ ਵੱਲੋਂ ਦੇਰੀ ਦੀ ਗੱਲ ਆਖੀ ਗਈ ਹੈ। ਨਾਗਰਿਕਾਂ ਨੂੰ ਵੀਜ਼ਾ ਦੇਣਾ ਜਾਂ ਨਾ ਦੇਣਾ ਉਸ ਦੇਸ਼ ਦਾ ਮਾਮਲਾ ਹੋਣ ਕਰਕੇ ਅਕਸਰ ਭਾਰਤ ਸਰਕਾਰ ਇਹ ਮੁੱਦਾ ਰਾਜਦੂਤਾਂ ਕੋਲ ਨਹੀਂ ਚੁੱਕਦਾ।

ਖ਼ਬਰ ਮੁਤਾਬਕ ਇੱਕ ਵਿਦੇਸ਼ੀ ਰਾਜਦੂਤ ਨੇ ਆਖਿਆ ਕਿ ਮਹਾਂਮਾਰੀ ਤੋਂ ਬਾਅਦ ਇਨ੍ਹਾਂ ਦੇਸ਼ਾਂ ਵਿੱਚ ਵਿਦਿਆਰਥੀ ਵੀਜ਼ਾ, ਸੈਰ ਸਪਾਟਾ ਅਤੇ ਬਿਜ਼ਨੈੱਸ ਵੀਜ਼ਾ ਦੀਆਂ ਅਰਜ਼ੀਆਂ ਵਿੱਚ ਵਾਧਾ ਹੋਇਆ ਹੈ।

ਯੂਕੇ,ਕੈਨੇਡਾ, ਆਸਟਰੇਲੀਆ,ਜਰਮਨੀ ਅਤੇ ਅਮਰੀਕਾ ਵਿੱਚ ਅੱਜ ਲੱਖਾਂ ਭਾਰਤੀ ਵਿਦਿਆਰਥੀ ਪੜ੍ਹ ਰਹੇ ਹਨ।

ਜੁਲਾਈ 2021 ਵਿੱਚ ਸੰਸਦ ਵਿੱਚ ਸਾਂਝੀ ਕੀਤੀ ਜਾਣਕਾਰੀ ਮੁਤਾਬਕ ਅਮਰੀਕਾ ਵਿੱਚ ਤਕਰੀਬਨ 2 ਲੱਖ, ਕੈਨੇਡਾ ਵਿੱਚ 2.15 ਲੱਖ, ਯੂਕੇ ਵਿਚ 55 ਹਜ਼ਾਰ ਅਤੇ ਆਸਟਰੇਲੀਆ ਵਿੱਚ 92 ਹਜ਼ਾਰ ਵਿੱਚ ਭਾਰਤੀ ਵਿਦਿਆਰਥੀ ਪੜ੍ਹਦੇ ਹਨ।

ਭਾਰਤ ਸਰਕਾਰ ਦੇ ਬਿਊਰੋ ਆਫ ਇਮੀਗ੍ਰੇਸ਼ਨ ਕੋਲ ਉਨ੍ਹਾਂ ਵਿਦਿਆਰਥੀਆਂ ਬਾਰੇ ਜਾਣਕਾਰੀ ਹੈ ਜੋ ਇਸ ਸਮੇਂ ਵਿਦੇਸ਼ ਵਿੱਚ ਹਨ ਪਰ ਜੋ ਵਿਦਿਆਰਥੀ ਆਪਣੇ ਵੀਜ਼ਾ ਦਾ ਇੰਤਜ਼ਾਰ ਕਰ ਰਹੇ ਹਨ ਉਸ ਦੇ ਅੰਕੜੇ ਫਿਲਹਾਲ ਮੌਜੂਦ ਨਹੀਂ ਹਨ।

ਕੁਝ ਦਿਨ ਪਹਿਲਾਂ ਕੈਨੇਡਾ ਦੀ ਸੀਆਈਸੀ ਨਿਊਜ਼ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਕੈਨੇਡਾ ਵਿੱਚ 24 ਲੱਖ ਲੋਕ ਵੀਜ਼ਾ ਦਾ ਇੰਤਜ਼ਾਰ ਕਰ ਰਹੇ ਹਨ ਜਿਨ੍ਹਾਂ ਵਿੱਚੋਂ 7 ਸੱਤ ਲੱਖ ਭਾਰਤੀ ਹਨ। ਇਨ੍ਹਾਂ ਵਿੱਚ ਵੱਡੀ ਗਿਣਤੀ ਵਿਦਿਆਰਥੀਆਂ ਦੀ ਹੈ।

ਨੌਰਵੇ ਵਿੱਚ ਚੱਲੀ ਗੋਲੀ,ਦੋ ਦੀ ਮੌਤ

ਨੌਰਵੇ ਦੀ ਰਾਜਧਾਨੀ ਓਸਲੋ ਵਿਖੇ ਇਕ ਨਾਈਟ ਕਲੱਬ ਚੱਲੀ ਗੋਲੀ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਹੈ।

ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ 10 ਤੋਂ ਵੱਧ ਲੋਕ ਜ਼ਖ਼ਮੀ ਹਨ ਅਤੇ ਇੱਕ ਸ਼ੱਕੀ ਨੂੰ ਸਥਾਨਕ ਪੁਲਿਸ ਨੇ ਫੜ ਲਿਆ ਹੈ। ਤਿੰਨ ਜ਼ਖ਼ਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਫਿਲਹਾਲ ਇਸ ਘਟਨਾ ਦੇ ਕਾਰਨਾਂ ਦੀ ਜਾਣਕਾਰੀ ਨਹੀਂ ਹੈ।

ਓਸਲੋ ਪੁਲਿਸ ਡਿਪਾਰਟਮੈਂਟ ਨੇ ਇੱਕ ਟਵੀਟ ਵਿੱਚ ਮੌਤਾਂ ਦੀ ਪੁਸ਼ਟੀ ਕੀਤੀ ਹੈ। ਖ਼ਬਰ ਮੁਤਾਬਕ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਹੈਲੀਕਾਪਟਰ ਘੁੰਮ ਰਹੇ ਹਨ ਤੇ ਪੁਲਿਸ ਵੱਲੋਂ ਸੁਰੱਖਿਆ ਵਧਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ:

ਇਹ ਫਾਇਰਿੰਗ ਇੱਕ ਸਮਲਿੰਗੀ ਬਾਰ ਵਿਖੇ ਹੋਈ ਹੈ ਅਤੇ ਸ਼ਨੀਵਾਰ ਨੂੰ ਸ਼ਹਿਰ ਵਿੱਚ ਸਮਲਿੰਗੀ ਲੋਕਾਂ ਵੱਲੋਂ ਇੱਕ ਪਰੇਡ ਵੀ ਕੱਢੀ ਜਾਣੀ ਸੀ।

ਗੱਡੀਆਂ ਨੂੰ ਛੇਤੀ ਹੀ ਕਰੈਸ਼ ਟੈਸਟ ਦੇ ਆਧਾਰ ’ਤੇ ਮਿਲੇਗੀ ਸਟਾਰ ਰੇਟਿੰਗ

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸ਼ੁੱਕਰਵਾਰ ਨੂੰ ਆਖਿਆ ਕਿ ਦੇਸ਼ ਵਿੱਚ ਵਾਹਨਾਂ ਨੂੰ ਰੇਟਿੰਗ ਹੁਣ ਰੇਟਿੰਗ ਕਰੈਸ਼ ਟੈਸਟ ਦੇ ਆਧਾਰ 'ਤੇ ਮਿਲੇਗੀ।

ਐਨਡੀਟੀਵੀ ਦੀ ਖ਼ਬਰ ਮੁਤਾਬਕ ਭਾਰਤ ਵਿੱਚ ਵਾਹਨਾਂ ਨੂੰ ਇਸ ਟੈਸਟ ਵਿੱਚ ਪ੍ਰਦਰਸ਼ਨ ਦੇ ਆਧਾਰ 'ਤੇ ਇਹ ਰੇਟਿੰਗ ਮਿਲੇਗੀ।

ਨਿਤਿਨ ਗਡਕਰੀ ਨੇ ਕਿਹਾ ਕਿ ਇਸ ਨਾਲ ਸੁਰੱਖਿਅਤ ਗੱਡੀਆਂ ਬਣਾਉਣ ਵੱਲ ਜ਼ੋਰ ਦਿੱਤਾ ਜਾ ਸਕੇਗਾ।

ਗਡਕਰੀ ਉਨ੍ਹਾਂ ਆਪਣੀ ਟਵੀਟ ਵਿੱਚ ਆਖਿਆ ਗਿਆ," ਮੈਂ ਐੱਨਏਪੀ(ਕਾਰਾਂ ਦੇ ਆਂਕਲਨ ਦਾ ਨਵਾਂ ਤਰੀਕਾ) ਮਨਜ਼ੂਰੀ ਦੇ ਦਿੱਤੀ ਹੈ।

ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਸ ਟੈਸਟ ਦੇ ਆਧਾਰ 'ਤੇ ਭਾਰਤ ਵਿੱਚ ਕਾਰਾਂ ਦੀ ਰੇਟਿੰਗ ਇਸ ਤੋਂ ਬਾਅਦ ਯਾਤਰੀਆਂ ਦੀ ਸੁਰੱਖਿਆ ਵੀ ਸੁਨਿਸ਼ਚਿਤ ਹੋਵੇਗੀ ਅਤੇ ਇਸ ਨਾਲ ਭਾਰਤੀ ਵਾਹਨਾਂ ਦੀ ਬਰਾਮਦ ਨੂੰ ਵਧਾਉਣ ਲਈ ਵੀ ਇਹ ਜ਼ਰੂਰੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)