ਤੁਸੀਂ 500 ਤੇ 2000 ਦੇ ਨਕਲੀ ਨੋਟਾਂ ਦੀ ਪਛਾਣ ਇੰਝ ਕਰ ਸਕਦੇ ਹੋ

ਤਸਵੀਰ ਸਰੋਤ, RBI
- ਲੇਖਕ, ਰੁਝੁਤਾ ਲੁਕਤੁਕੇ
- ਰੋਲ, ਬੀਬੀਸੀ ਪੱਤਰਕਾਰ
ਰਿਜ਼ਰਵ ਬੈਂਕ ਨੇ ਵਿੱਤੀ ਸਾਲ 2021-22 ਲਈ ਆਪਣੀ ਰਿਪੋਰਟ ਜਾਰੀ ਕੀਤੀ ਹੈ। ਇਸ ਰਿਪੋਰਟ ਵਿੱਚ ਕੁਝ ਤੱਥ ਚਿੰਤਾਜਨਕ ਵੀ ਹਨ।
ਪਿਛਲੇ ਸਾਲ ਦੀ ਤੁਲਨਾ ਵਿੱਚ ਇਸ ਸਾਲ ਨਕਲੀ ਨੋਟਾਂ ਦੀ ਬਰਾਮਦਗੀ ਵਿੱਚ ਗਿਆਰਾਂ ਫ਼ੀਸਦੀ ਦਾ ਵਾਧਾ ਹੋਇਆ ਹੈ। ਇਨ੍ਹਾਂ ਵਿੱਚੋਂ 87 ਫ਼ੀਸਦੀ ਨੋਟ 500 ਅਤੇ 2000 ਮੁੱਲ ਦੇ ਸਨ।
ਅਕਸਰ ਅਣਜਾਣੇ ਅਸੀਂ ਇਨ੍ਹਾਂ ਨਕਲੀ ਨੋਟਾਂ ਨਾਲ ਸੌਦਾ ਵੀ ਕਰ ਲੈਂਦੇ ਹਾਂ। ਇਸ ਦੀ ਇੱਕ ਵਜ੍ਹਾ ਇਹ ਹੁੰਦੀ ਹੈ ਕਿ ਜ਼ਿਆਦਾਤਰ ਸਾਨੂੰ ਨਹੀਂ ਪਤਾ ਹੁੰਦਾ ਕਿ ਨਕਲੀ ਨੋਟ ਕਿਵੇਂ ਪਛਾਣਿਆ ਜਾ ਸਕਦਾ ਹੈ।
ਭਾਰਤੀ ਰਿਜ਼ਰਵ ਬੈਂਕ ਦੀ ਵੈਬਸਾਈਟ ਉੱਪਰ ਨਕਲੀ ਨੋਟ ਕੀ ਹੁੰਦੇ ਹਨ ਅਤੇ ਇਨ੍ਹਾਂ ਦੀ ਪਛਾਣ ਕਿਵੇਂ ਕੀਤੀ ਜਾ ਸਕਦੀ ਹੈ ਇਸ ਬਾਰੇ ਵੇਰਵੇ ਸਹਿਤ ਜਾਣਕਾਰੀ ਮੌਜੂਦ ਹੈ।
ਜਨਤਾ ਵਿੱਚ ਵਿੱਤੀ ਜਾਗਰੂਕਤਾ ਵਧਾਉਣ ਲਈ ਰਿਜ਼ਰਵ ਬੈਂਕ ਦੀ ਇੱਕ ਵਿਸ਼ੇਸ਼ ਵੈਬਸਾਈਟ ਹੈ। ਇਸ ਵੈਬਸਾਈਟ ਉੱਪਰ ਆਪਣੇ ਨੋਟਾਂ ਦੀ ਪਛਾਣ ਕਰੋ ਸਿਰਲੇਖ ਦੇ ਤਹਿਤ , 10 ਰੁਪਏ ਤੋਂ 2000 ਰੁਪਏ ਤੱਕ ਦੇ ਸਾਰੇ ਨੋਟਾਂ ਦੇ ਰੰਗ, ਸੂਚਨਾ, ਅਕਾਰ ਅਤੇ ਸੁਰੱਖਿਆ ਕਸੌਟੀਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ।
10, 20 ਅਤੇ 50 ਰੁਪਏ ਦੀਆਂ 14 ਸੁਰੱਖਿਆ ਕਸੌਟੀਆਂ ਹਨ। ਤੁਸੀਂ ਦੱਸ ਸਕਦੇ ਹੋ ਕਿ ਇਹ ਨੋਟ ਸਹੀ ਹੈ ਜਾਂ ਗਲਤ। ਫਿਰ 100 ਰੁਪਏ ਦੇ ਨੋਟ ਵਿੱਚ 15 ਕਸੌਟੀਆਂ ਹਨ। 200 ਰੁਪਏ, 500 ਰੁਪਏ ਅਤੇ 2000 ਰੁਪਏ ਲਈ, ਉਪਰੋਕਤ 15 ਕਸੌਟੀਆਂ ਦੇ ਨਾਲ ਦੋ ਹੋਰ ਵਧੇਰੇ ਕਸੌਟੀਆਂ ਵੀ ਦਿੱਤੀਆਂ ਗਈਆਂ ਹਨ।
ਨਕਲੀ ਨੋਟ ਕੀ ਹੈ?
ਕਾਪੀ ਨੋਟਾਂ ਲਈ ਇੱਕ ਪ੍ਰਮਾਣਿਤ, ਕਾਨੂੰਨੀ ਸ਼ਬਦ - ਨਕਲੀ ਭਾਰਤੀ ਮੁਦਰਾ ਨੋਟ FICN ਹੈ।
ਇਸ ਵਿੱਚ FICN ਦਾ ਅਰਥ ਹੈ 'ਸਰਕਾਰ ਦੀ ਕਾਨੂੰਨੀ ਮਨਜ਼ੂਰੀ ਦੇ ਬਿਨਾਂ ਬਣਾਏ ਗਏ ਕਰੰਸੀ ਨੋਟ।' ਭਾਰਤ ਵਿੱਚ, ਰਿਜ਼ਰਵ ਬੈਂਕ ਸਿਰਫ਼ ਇੱਕ ਕੇਂਦਰੀ ਬੈਂਕ ਹੈ ਜਿਸ ਕੋਲ ਨੋਟ ਛਾਪਣ ਦਾ ਲਾਇਸੈਂਸ ਹੈ। ਇਸ ਤੋਂ ਇਲਾਵਾ ਕਿਸੇ ਹੋਰ ਵੱਲੋਂ ਛਾਪਿਆ ਗਿਆ ਕਰੰਸੀ ਨੋਟ ਨਹੀਂ ਵਰਤਿਆ ਜਾ ਸਕਦਾ ਹੈ। ਇਸ ਤਰ੍ਹਾਂ ਦੇ ਨੋਟ ਛਾਪਣਾ ਜਾਂ ਵਰਤਣਾ ਅਪਰਾਧ ਹੈ।

ਤਸਵੀਰ ਸਰੋਤ, RBI
ਕੇਂਦਰੀ ਜਾਂਚ ਏਜੰਸੀ ਮੁਤਾਬਕ ਨਕਲੀ ਨੋਟਾਂ ਦਾ ਰੈਕੇਟ ਦੋ ਤਰ੍ਹਾਂ ਨਾਲ ਚਲਦਾ ਹੈ। ਇੱਕ ਹੈ ਘਰੇਲੂ ਗਿਰੋਹਾਂ ਦੁਆਰਾ ਛਾਪੇ ਗਏ ਨਕਲੀ ਨੋਟ। ਦੂਜਾ ਤਰੀਕਾ ਹੈ ਕਿ ਵਿਦੇਸ਼ਾਂ ਤੋਂ ਆਏ ਦਹਿਸ਼ਤਗਰਦ ਸਮੂਹਾਂ ਵੱਲੋਂ ਛਾਪੇ ਗਏ ਨੋਟ।
ਪਹਿਲੇ ਕੇਸ ਵਿੱਚ ਜਾਅਲੀ ਨੋਟਾਂ ਤੋਂ ਨੋਟ ਛਾਪੇ ਜਾਂਦੇ ਹਨ। ਜਾਂਚ ਏਜੰਸੀਆਂ ਲਈ ਇਨ੍ਹਾਂ ਰੈਕੇਟਾਂ ਨੂੰ ਫੜਨਾ ਸੌਖਾ ਕੰਮ ਹੈ। ਇਹ ਨੋਟ ਬੈਂਕਾਂ ਵਿੱਚ ਆਸਾਨੀ ਨਾਲ ਫੜੇ ਜਾਂਦੇ ਹਨ।
ਇਹ ਵੀ ਪੜ੍ਹੋ:
ਪਰ ਦੂਜੇ ਪਾਸੇ ਇਸ ਵਿੱਚ ਦੇਸ਼ ਦੀ ਆਰਥਿਕਤਾ ਦਾ ਸ਼ੋਸ਼ਣ ਕਰਨ ਅਤੇ ਇੱਕ ਤਰ੍ਹਾਂ ਨਾਲ ਆਰਥਿਕ ਅੱਤਵਾਦ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਅੰਤਰਰਾਸ਼ਟਰੀ ਗਿਰੋਹ ਵੀ ਸ਼ਾਮਲ ਹਨ।
ਗੈਂਗ ਨੋਟਾਂ ਦੀ ਨਕਲ ਵੀ ਵਰਤਦੇ ਹਨ। ਭਾਰਤ ਵਿੱਚ ਇਸ ਤਰ੍ਹਾਂ ਦੇ ਨਕਲੀ ਨੋਟ ਵੱਡੀ ਗਿਣਤੀ ਵਿੱਚ ਪਾਕਿਸਤਾਨ, ਨੇਪਾਲ ਅਤੇ ਬੰਗਲਾਦੇਸ਼ ਤੋਂ ਆਉਂਦੇ ਹਨ। ਇਸੇ ਤਰ੍ਹਾਂ ਗਿਰੋਹਾਂ ਅਤੇ ਉਨ੍ਹਾਂ ਵੱਲੋਂ ਬਣਾਏ ਗਏ ਨਕਲੀ ਨੋਟਾਂ ਦੀ ਪਛਾਣ ਕਰਨਾ ਮੁਸ਼ਕਲ ਹੁੰਦਾ ਹੈ।
ਇਸ ਲਈ ਸਾਨੂੰ ਇੱਕ ਨਾਗਰਿਕ ਦੇ ਰੂਪ ਵਿੱਚ ਵੱਡੇ ਮੁੱਲ ਵਰਗ ਦੇ ਨੋਟਾਂ ਸਵੀਕਾਰ ਕਰਦੇ ਸਮੇਂ ਸੁਚੇਤ ਰਹਿਣ ਦੀ ਜ਼ਰੂਰਤ ਹੈ।
500 ਅਤੇ 2000 ਦੇ ਨਕਲੀ ਨੋਟਾਂ ਦੀ ਪਛਾਣ ਕਿਵੇਂ ਕਰੀਏ?
ਭਾਰਤ ਵਿੱਚ ਇਸ ਸਮੇਂ 10, 20, 50, 100, 200, 500 ਅਤੇ 2000 ਦੇ ਨੋਟ ਇਸਤੇਮਾਲ ਵਿੱਚ ਹਨ।
ਰਿਜ਼ਰਵ ਬੈਂਕ ਨੇ ਕੁਝ ਸਾਲ ਪਹਿਲਾਂ 2,000 ਰੁਪਏ ਦੇ ਨਵੇਂ ਨੋਟਾਂ ਦੀ ਛਪਾਈ ਬੰਦ ਕਰ ਦਿੱਤੀ ਸੀ। ਸਮੇਂ-ਸਮੇਂ 'ਤੇ ਰਿਜ਼ਰਵ ਬੈਂਕ ਦੇ ਗਵਰਨਰ ਦਸ ਰੁਪਏ ਦੇ ਨੋਟ ਨੂੰ ਬੰਦ ਕਰ ਸਿੱਕੇ ਪੇਸ਼ ਕਰਨ ਬਾਰੇ ਵਿਚਾਰ ਪੇਸ਼ ਕਰਦੇ ਰਹੇ ਹਨ।
ਮੌਜੂਦਾ ਇਸਤੇਮਾਲ ਵਿੱਚ ਸਾਰੇ ਨੋਟ ਹੁਣ ਸਭ ਤੋਂ ਪਹਿਲੀ ਗਾਂਧੀ ਵਾਲੀ ਲੜੀ ਵਾਲੇ ਹਨ। ਯਾਨੀ ਇਨ੍ਹਾਂ ਨੋਟਾਂ 'ਤੇ ਅਸ਼ੋਕ ਚੱਕਰ ਦੇ ਨਾਲ ਗਾਂਧੀ ਦੀ ਤਸਵੀਰ ਹੈ। ਸਾਰੇ ਨੋਟਾਂ ਦੀਆਂ ਸੁਰੱਖਿਆ ਖਾਸੀਅਤਾਂ ਰਿਜ਼ਰਵ ਬੈਂਕ ਵੱਲੋਂ ਆਪਣੀ ਵੈੱਬਸਾਈਟ 'ਤੇ ਦੱਸੀਆਂ ਗਈਆਂ ਹਨ।
ਇੱਥੇ ਅਸੀਂ 500 ਰੁਪਏ ਅਤੇ 2000 ਰੁਪਏ ਦੇ ਨੋਟਾਂ ਬਾਰੇ ਜਾਣਗੇ। ਇਨ੍ਹਾਂ ਉੱਪਰ ਹੀ ਸਭ ਤੋਂ ਵਧਰੇ 17 ਸੁਰੱਖਿਆ ਕਸੌਟੀਆਂ/ਮਾਪਦੰਡ ਹਨ।

ਤਸਵੀਰ ਸਰੋਤ, RBI
500 ਦੇ ਨਵੇਂ ਨੋਟਾਂ ਦੀ ਘੋਸ਼ਣਾ ਕਰਦੇ ਹੋਏ ਰਿਜ਼ਰਵ ਬੈਂਕ ਨੇ ਕਿਹਾ, "500 ਰੁਪਏ ਦਾ ਨਵਾਂ ਨੋਟ ਮਹਾਤਮ ਗਾਂਧੀ (ਨਵੀਂ) ਲੜੀ ਦਾ ਨੋਟ ਹੈ ਅਤੇ ਰੰਗ, ਆਕਾਰ, (ਨੋਟ ਵਿੱਚ) ਸੁਰੱਖਿਆ ਸਹੂਲਤਾਂ ਦੇ ਮਾਮਲੇ ਵਿੱਚ ਇਸ ਦਾ ਡਿਜ਼ਾਈਨ ਪੁਰਾਣੀ (ਰੱਦ ਕੀਤੀ ਜਾ ਚੁੱਕੀ) ਐੱਸਬੀਐੱਨ ਲੜੀ 500 ਨੋਟਾਂ ਤੋਂ ਵੱਖ ਹੈ।”
“ਇਸ ਦਾ ਆਕਾਰ 66 ਮਿਲੀਮੀਟਰ x 150 ਮਿਲੀਮੀਟਰ ਹੈ। ਇਸ ਦਾ ਰੰਗ ਸਟੋਨ ਗ੍ਰੇਅ ਹੈ। ਇਸ ਦੇ ਨਾਲ ਹੀ ਨੋਟ ਦੇ ਪਿੱਛੇ, ਭਾਰਤੀ ਵਿਰਾਸਤ ਤੋਂ ਅਲੰਕ੍ਰਿਤ ਇੱਕ ਉੱਭਰਿਆ ਹੋਇਆ ਲਾਲ ਕਿਲਾ ਹੈ।"
2,000 ਰੁਪਏ ਦੇ ਨੋਟ ਬਾਰੇ ਜਾਣਕਾਰੀ ਦਿੰਦਿਆਂ ਆਰਬੀਆਈ ਨੇ ਕਿਹਾ, ''2,000 ਰੁਪਏ ਦਾ ਨਵਾਂ ਨੋਟ ਰਿਜ਼ਰਵ ਬੈਂਕ ਦੇ ਗਵਰਨਰ ਦੇ ਦਸਖ਼ਤਾਂ ਵਾਲਾ ਗਾਂਧੀ (ਨਵੀਂ) ਲੜੀ ਦਾ ਨੋਟ ਹੈ। ਨੋਟ ਦਾ ਆਕਾਰ 66 ਮਿਲੀਮੀਟਰ x 66 ਮਿਲੀਮੀਟਰ ਹੈ।'
ਇਹ ਜਾਣਕਾਰੀ ਅਕਸਰ ਨਕਲੀ ਨੋਟਾਂ ਦੀ ਪਛਾਣ ਲਈ ਕਾਫ਼ੀ ਹੁੰਦੀ ਹੈ। ਇਸ ਤੋਂ ਇਲਾਵਾ, ਆਓ 17 ਹੋਰ ਸੁਰੱਖਿਆ ਕਸੌਟੀਆਂ ਬਾਰੇ ਜਾਣੀਏ-
- ਨੋਟ ਦੇ ਅੱਗਲੇ ਪਾਸੇ ਇੱਕ ਛੋਟਾ ਜਿਹਾ ਹਿੱਸਾ ਹੈ ਜਿੱਥੋਂ ਰੌਸ਼ਨੀ ਲੰਘ ਸਕਦੀ ਹੈ। ਨੋਟ ਦਾ ਮੁੱਲ (ਨੰਬਰਾਂ ਵਿੱਚ) ਉਸ ਵਿੱਚ ਦਾ ਪਾਰਦਰਸ਼ਤਾ ਨਾਲ ਲਿਖਿਆ ਹੁੰਦਾ ਹੈ। ਮਿਸਾਲ ਵਜੋਂ 500 ਦੇ ਨੋਟ ਵਿੱਚੋਂ 500 ਅਤੇ 2000 ਦੇ ਨੋਟ ਵਿੱਚੋਂ 2000 ਲਿਖਿਆ ਨਜ਼ਰ ਆਵੇਗਾ। ਤੁਸੀਂ ਨੋਟ ਨੂੰ ਰੋਸ਼ਨੀ ਵੱਲ ਕਰਕੇ ਇਸਦੀ ਪੁਸ਼ਟੀ ਕਰ ਸਕਦੇ ਹੋ।
- ਜੇਕਰ ਨੋਟ ਨੂੰ ਆਪਣੀਆਂ ਅੱਖਾਂ ਸਾਹਮਣੇ 45 ਡਿਗਰੀ ਦੇ ਕੋਣ 'ਤੇ ਰੱਖਦੇ ਹੋ, ਤਾਂ ਤੁਸੀਂ ਉਸ 'ਤੇ ਨੋਟ ਦਾ ਮੁੱਲ ਦੇਖ ਸਕਦੇ ਹੋ। ਇਹ ਫੀਚਰ ਨੋਟ ਦੇ ਮੂਹਰਲੇ ਪਾਸੇ ਵਿੱਚ ਹੈ।
- ਨੋਟ ਦੇ ਅਗਲੇ ਪਾਸੇ ਨੋਟ ਦਾ ਮੁੱਲ ਦੇਵਨਾਗਰੀ ਅੰਕਾਂ ਵਿੱਚ ਲਿਖਿਆ ਹੈ।
- ਨਵੀਂ ਲੜੀ ਵਿੱਚ ਗਾਂਧੀ ਦੀ ਤਸਵੀਰ ਦੀ ਥਾਂ ਅਤੇ ਆਕਾਰ ਬਦਲਿਆ ਗਿਆ ਹੈ। ਹਾਲਾਂਕਿ ਇਹ ਸਾਰੇ ਨੋਟਾਂ ਵਿੱਚ ਮੌਜੂਦ ਹੈ।
- ਭਾਰਤੀ ਨੋਟਾਂ ਵਿੱਚ ਇੱਕ ਚਾਂਦੀ ਦਾ ਧਾਗਾ ਹੁੰਦਾ ਹੈ। ਇਹ ਅਸਲੀ ਹੁੰਦਾ ਹੈ ਅਤੇ ਨੋਟਾਂ ਦੀ ਕੀਮਤ ਨੂੰ ਬਰਕਰਾਰ ਰੱਖਦਾ ਹੈ। ਜੇਕਰ ਨੋਟ ਮੁੜਿਆ ਹੋਇਆ ਹੈ, ਤਾਂ ਧਾਗੇ ਦਾ ਰੰਗ ਬਦਲਕੇ ਨੀਲਾ ਹੋ ਜਾਂਦਾ ਹੈ।
- ਨੋਟਾਂ ਦੀ ਨਵੀਂ ਲੜੀ ਵਿੱਚ ਗਵਰਨਰ ਦਾ ਸੰਦੇਸ਼, ਉਨ੍ਹਾਂ ਦੀ ਸਿਆਹੀ ਅਤੇ ਰਿਜ਼ਰਵ ਬੈਂਕ ਦੇ ਚਿੰਨ੍ਹ ਸੱਜੇ ਪਾਸੇ ਲਿਜਾਇਆ ਗਿਆ ਹੈ।
- ਨੋਟ ਦੇ ਅੱਗਲੇ ਪਾਸੇ ਜਿੱਥੋਂ ਈਆਰਵੀ ਦਿਖਾਈ ਦਿੰਦੀ ਹੈ, ਉੱਥੇ ਗਾਂਧੀ ਦੀ ਤਸਵੀਰ ਦਾ ਵਾਟਰਮਾਰਕ ਵੀ ਹੈ ਅਤੇ ਇਲੈਕਟ੍ਰੋਟਾਇਪ ਵਾਟਰਮਾਰਕ ਵੀ ਹੈ।
- ਨੋਟ ਦੇ ਹੇਠਾਂ ਸੱਜੇ ਪਾਸੇ ਵੱਲ ਨੋਟ ਦੀ ਕੀਮਤ ਛਪੀ ਹੁੰਦੀ ਹੈ। ਇਹ ਰੰਗ ਬਦਲਦਾ ਹੈ। ਇਹ ਕੀਮਤ ਦੋ ਰੰਗਾਂ ਹਰੇ ਅਤੇ ਨੀਲੇ ਵਿੱਚ ਦਿਖਾਈ ਦਿੰਦੀ ਹੈ।
- ਨੋਟ ਦੇ ਹੇਠਾਂ ਸੱਜੇ ਪਾਸੇ ਅਸ਼ੋਕ ਚੱਕਰ ਹੈ।
- ਨੇਤਰਹੀਣਾਂ ਲਈ ਤਿੰਨ ਸ਼ੇਰਾਂ ਵਾਲੀ ਮੂਰਤੀ ਦੇ ਨਾਲ-ਨਾਲ ਵਿਚਕਾਰ ਵਿੱਚ ਇੱਕ ਚਿੰਨ੍ਹ ਬਣਿਆ ਹੈ ਤਾਂ ਜੋ ਉਹ ਨੋਟ ਨੂੰ ਪਛਾਣ ਸਕਣ।
- ਨੇਤਰਹੀਣਾਂ ਦੀ ਮਦਦ ਲਈ ਨੋਟ ਦੇ ਸੱਜੇ ਅਤੇ ਖੱਬੇ ਪਾਸੇ ਪੰਜ ਲਾਈਨਾਂ ਹਨ।
- ਹੁਣ ਨੋਟ ਦੇ ਪਿਛਲੇ ਪਾਸੇ ਖੱਬੇ ਪਾਸੇ ਨੋਟ ਦੀ ਛਪਾਈ ਦਾ ਸਾਲ ਦਿੱਤਾ ਗਿਆ ਹੈ। ਹੇਠਾਂ ਵੱਲ ਖੱਬੇ ਪਾਸੇ ਸਵੱਛ ਭਾਰਤ ਮੁਹਿੰਮ ਦਾ ਲੋਗੋ ਅਤੇ ਸੰਦੇਸ਼ ਹੈ।
- ਨੋਟ ਦੇ ਪਿਛਲੇ ਪਾਸੇ ਹੀ ਵੱਖ-ਵੱਖ ਭਾਰਤੀ ਭਾਸ਼ਾਵਾਂ ਵਿੱਚ ਨੋਟ ਦਾ ਮੁੱਲ ਸ਼ਬਦਾਂ ਵਿੱਚ ਲਿਖਿਆ ਹੈ।
- ਹਰੇਕ ਨੋਟ ਦੇ ਪਿੱਛੇ ਭਾਰਤ ਦੇ ਇਤਿਹਾਸ ਨਾਲ ਜੁੜੀ ਇੱਕ ਵੱਖਰੀ ਤਸਵੀਰ ਹੈ। ਜਿਵੇਂ ਕਿ ਉੱਪਰ ਦੱਸਿਆ ਗਿਆ ਹੈ ਕਿ ਪੰਜ ਸੌਂ ਨੋਟਾਂ ਉੱਤੇ ਲਾਲ ਕਿਲੇ ਅਤੇ ਦੋ ਹਜ਼ਾਰ ਦੇ ਨੋਟਾਂ ਉੱਤੇ ਮੰਗਲਯਾਨ ਦੀ ਤਸਵੀਰ ਹੈ।
- ਨੋਟ ਦੀ ਕੀਮਤ ਪਿੱਛਲੇ ਪਾਸੇ ਦੇਵਨਾਗਰੀ (ਅੰਕਾਂ) ਵਿੱਚ ਲਿਖੀ ਗਈ ਹੈ।
ਇਨ੍ਹਾਂ ਵਿੱਚੋਂ 14 ਕਸੌਟੀਆਂ ਸਾਰੇ ਪ੍ਰਕਾਰ ਦੇ ਨੋਟਾਂ ਲਈ ਸਮਾਨ ਹਨ। ਹੋਰ ਤਿੰਨ ਕਸੌਟੀਆਂ ਦੋ ਸੌ ਅਤੇ ਉਸ ਤੋਂ ਵੱਡੇ ਮੁੱਲ ਦੇ ਨੋਟਾਂ ਲਈ ਲਾਗੂ ਕੀਤੇ ਗਈਆਂ ਹਨ।

ਤਸਵੀਰ ਸਰੋਤ, Getty Images
ਨਕਲੀ ਨੋਟਾਂ ਬਾਰੇ ਭਾਰਤੀ ਕਾਨੂੰਨ ਕੀ ਕਹਿੰਦਾ ਹੈ?
ਭਾਰਤ ਵਿੱਚ ਨਕਲੀ ਨੋਟ ਰੱਖਣਾ ਅਤੇ ਵੰਡਣਾ ਅਪਰਾਧ ਹੈ। ਬੇਸ਼ੱਕ, ਇਸ ਕਾਨੂੰਨ ਇੱਕ ਅਪਵਾਦ ਹੈ ਕਿ ਜੇ ਕਿਸੇ ਨੇ ਅਨਜਾਣੇ ਵਿੱਚ ਅਜਿਹਾ ਨੋਟ ਲੈ ਲਿਆ ਹੈ ਤਾਂ ਉਹ ਕਸੂਰਵਾਰ ਨਹੀਂ ਹੈ।
ਹਾਲਾਂਕਿ ਕਸੂਰਵਾਰ ਵਿਅਕਤੀਆਂ ਅਤੇ ਗਿਰੋਹਾਂ ਉੱਪਰ ਭਾਰਤੀ ਦੰਡਾਵਲੀ ਦੀ ਧਾਰਾ 489ਏ, 489ਸੀ ਅਤੇ ਡੀ ਅਤੇ ਈ ਦੇ ਤਹਿਤ ਮੁਕੱਦਮਾ ਚਲਾਇਆ ਜਾ ਸਕਦਾ ਹੈ।
ਮੁਲਜ਼ਮਾਂ ਨੂੰ ਜੁਰਮਾਨਾ ਜਾਂ ਘੱਟੋ-ਘੱਟ ਦਸ ਸਾਲ ਦੀ ਸਜ਼ਾ ਤੋਂ ਲੈ ਕੇ ਉਮਰ ਕੈਦ ਹੋ ਸਕਦੀ ਹੈ।
ਉੱਥੇ ਹੀ ਦਹਿਸ਼ਤਗਰਦ ਗਿਰੋਹਾਂ ਵੱਲੋਂ ਨਕਲੀ ਨੋਟਾਂ ਨੂੰ ਫੈਲਾਏ ਜਾਣ ਦੇ ਖ਼ਤਰੇ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਹੁਣ ਇਸ ਨੂੰ ਗ਼ੈਰ-ਕਾਨੂੰਨੀ ਸਰਗਰਮੀਆਂ ਰੋਕੂ ਕਾਨੂੰਨ ਦੇ ਤਹਿਤ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ।
ਹਾਲਾਂਕਿ ਇਸ ਲਈ ਸਰਕਾਰ ਨੂੰ ਸੰਸਦ ਦੀ ਪ੍ਰਵਾਨਗੀ ਦੀ ਲੋੜ ਹੋਵੇਗੀ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












