ਅਜਿਹਾ ਦੇਸ ਜਿਸ ਨੇ 10 ਸਾਲ ਕਰੰਸੀ ਹੀ ਨਹੀਂ ਜਾਰੀ ਕੀਤੀ

ਜ਼ਿੰਬਾਬਵੇ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਜ਼ਿੰਬਾਬਵੇ ਵਿੱਚ ਲੋਕ ਇੱਕ ਦਹਾਕੇ ਤੋਂ ਬਾਅਦ ਮੁੜ ਜਾਰੀ ਹੋਣ ਵਾਲੇ ਨਵੇਂ ਕਰੰਸੀ ਨੋਟਾਂ ਨੂੰ ਹੱਥਾਂ ਵਿੱਚ ਫੜਨ ਲਈ ਕਾਹਲੇ ਹਨ

ਜ਼ਿੰਬਾਬਵੇ ਦੇ ਬੈਂਕਾਂ ਦੇ ਬਾਹਰ ਲੋਕ ਦਹਾਕਿਆਂ ਬਾਅਦ ਮੁੜ ਤੋਂ ਜਾਰੀ ਹੋਏ ਜ਼ਿੰਬਾਬਵੇ ਦੇ ਡਾਲਰ ਲੈਣ ਲਈ ਕਤਾਰਾਂ ਬੰਨ੍ਹੀ ਖੜ੍ਹੇ ਹਨ। ਸਾਲ 2009 ਤੋਂ ਬਾਅਦ ਰਿਜ਼ਰਵ ਬੈਂਕ ਵੱਲੋਂ ਜ਼ਿੰਬਾਬਵੇ ਦੇ ਡਾਲਰ ਦੇ ਨਵੇਂ ਨੋਟ ਜਾਰੀ ਕੀਤੇ ਗਏ ਹਨ।

ਇੱਕ ਦਹਾਕੇ ਪਹਿਲਾਂ ਜ਼ਿੰਬਾਬਵੇ ਦੀ ਮਹਿੰਗਾਈ ਅਸਮਾਨ ਛੂਹ ਰਹੀ ਸੀ ਅਤੇ ਦਿਨ ਦੁੱਗਣੀ ਰਾਤ ਚੌਗਣੀ ਵਧ ਰਹੀ ਸੀ। ਜਿਸ ਤੋਂ ਬਚਣ ਲਈ ਜ਼ਿੰਬਾਬਵੇ ਨੇ ਨਵੇਂ ਨੋਟ ਛਾਪਣੇ ਬੰਦ ਕਰ ਦਿੱਤੇ ਸਨ।

ਰਿਜ਼ਰਵ ਬੈਂਕ ਨੂੰ ਉਮੀਦ ਹੈ ਕਿ ਨਵੇਂ ਨੋਟਾਂ ਨਾਲ ਦੇਸ਼ ਵਿੱਚ ਪਿਆ ਕਰੰਸੀ ਦਾ ਅਕਾਲ ਖ਼ਤਮ ਹੋ ਜਾਵੇਗਾ। ਜਿਸ ਕਾਰਨ ਦੇਸ਼ ਵਿੱਚ ਡੂੰਘੀ ਆਰਥਿਕ ਮੰਦੀ ਛਾਈ ਹੋਈ ਹੈ। ਬੈਂਕ ਨੇ ਜ਼ਿਆਦਾ ਕਰੰਸੀ ਬਜ਼ਾਰ ਵਿੱਚ ਹੋਣ ਕਾਰਨ ਮਹਿੰਗਾਈ ਵਧਣ ਦੀਆਂ ਧਾਰਨਾਵਾਂ ਨੂੰ ਖਾਰਜ ਕੀਤਾ ਹੈ।

ਜ਼ਿੰਬਾਬਵੇ ਵਿੱਚ ਇਸ ਸਮੇਂ ਮਹਿੰਗਾਈ ਦਰ 300 ਫ਼ੀਸਦੀ ਹੋਣ ਦਾ ਅਨੁਮਾਨ ਹੈ। ਇਹ ਜਾਣਕਾਰੀ ਵੀ ਕੋਮਾਂਤਰੀ ਮੋਨੀਟਰੀ ਫੰਡ ਵੱਲੋਂ ਜਾਰੀ ਕੀਤਾ ਗਿਆ ਹੈ, ਸਰਕਾਰ ਨੇ ਆਪਣੇ ਆਪ ਮਹਿੰਗਾਈ ਦੇ ਅੰਕੜੇ ਜਾਰੀ ਕਰਨੇ ਬੰਦ ਕਰ ਦਿੱਤੇ ਹਨ।

ਜ਼ਿੰਬਾਬਵੇ ਦੀ ਆਪਣੀ ਕਰੰਸੀ ਕਿਉਂ ਨਹੀਂ ਸੀ

ਸਾਲ 2009 ਵਿੱਚ ਆਪਣੇ ਕਰੰਸੀ ਨੋਟ ਛਾਪਣੇ ਬੰਦ ਕਰਨ ਮਗਰੋਂ ਜ਼ਿੰਬਾਬਵੇ ਵਿੱਚ ਅਮਰੀਕੀ ਡਾਲਰ, ਦੱਖਣ ਅਫ਼ਰੀਕੀ ਰੈਂਡ ਤੋਂ ਇਲਾਵਾ ਹੋਰ ਵੀ ਵਿਦੇਸ਼ੀ ਕਰੰਸੀਆਂ ਨਾਲ ਕੰਮ ਚਲਾਉਂਦਾ ਰਿਹਾ ਹੈ। ਜ਼ਿੰਬਾਬਵੇ ਨੇ ਬਾਂਡ ਨੋਟ ਕਹੇ ਜਾਂਦੇ ਆਰਟੀਜੀਐੱਸ ਡਾਲਰ ਵੀ ਜਾਰੀ ਕੀਤੇ ਸਨ।

ਜ਼ਿੰਬਾਬਵੇ

ਤਸਵੀਰ ਸਰੋਤ, Reuters

ਸਾਲ 2016 ਵਿੱਚ ਸਰਕਾਰ ਨੇ ਬਾਂਡ ਨੋਟ ਜਾਰੀ ਕੀਤੇ ਪਰ ਲੋਕਾਂ ਨੂੰ ਉਨ੍ਹਾਂ ਤੇ ਭਰੋਸਾ ਨਹੀਂ ਬੱਝਿਆ ਤੇ ਨੋਟ ਕਾਲੇ ਬਜ਼ਾਰ ਵਿੱਚ ਆਪਣਾ ਮੁੱਲ ਗੁਆ ਦਿੱਤਾ।

ਰਿਜ਼ਰਵ ਬੈਂਕ ਨੇ ਵਿਦੇਸ਼ੀ ਨੋਟਾਂ 'ਤੇ ਪਾਬੰਦੀ ਲਾ ਦਿੱਤੀ। ਬੈਂਕ ਦਾ ਤਰਕ ਸੀ ਕਿ ਇਹ ਕਦਮ ਸਧਾਰਨ ਹਾਲਾਤ ਬਹਾਲ ਕਰਨ ਲਈ ਚੁੱਕਿਆ ਗਿਆ ਹੈ।

ਸਰਕਾਰ ਦਾ ਤਰਕ ਹੈ ਕਿ ਨਵੇਂ ਨੋਟਾਂ ਨਾਲ ਜਿਹੜੇ ਲੋਕ ਆਪਣੀ ਤਨਖ਼ਾਹ ਤੇ ਹੋਰ ਭੱਤੇ ਨਹੀਂ ਕਢਾ ਸਕੇ ਹਨ, ਉਨ੍ਹਾਂ ਦੀ ਮਦਦ ਹੋਵੇਗੀ।

ਜਦਕਿ ਬੀਬੀਸੀ ਦੇ ਹਰਾਰੇ ਵਿੱਚ ਪੱਤਰਕਾਰ ਸ਼ਿੰਗਇਈ ਨਿਓਕਾ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਸਰਕਾਰ ਪੈਸੇ ਦੇ ਮਾਮਲੇ ਵਿੱਚ ਨਾਕਾਮ ਰਹੀ ਹੈ। ਕਈ ਲੋਕਾਂ ਦਾ ਮੰਨਣਾ ਹੈ ਕਿ ਆਰਥਿਕ ਮੰਦੀ ਦੇ ਦੌਰ ਵਿੱਚ ਇਨ੍ਹਾਂ ਜ਼ਿਆਦਾ ਕੈਸ਼ ਮਹਿੰਗਾਈ ਨੂੰ ਵਧਾਏਗਾ।

ਫਰਵਰੀ ਵਿੱਚ ਆਰਟੀਜੀਐੱਸ ਡਾਲਰ ਮੁੜ ਜਾਰੀ ਕੀਤੀ ਗਈ ਸੀ। ਉਸ ਸਮੇਂ ਤੋਂ ਹੁਣ ਤੱਕ ਮਹਿੰਗਾਈ ਵਧੀ ਹੈ। ਬਰੈਡ ਦਾ ਲੋਫ਼ ਜਨਵਰੀ ਨਾਲੋਂ 7 ਗੁਣਾਂ ਮਹਿੰਗਾ ਹੋ ਚੁੱਕਿਆ ਹੈ।

ਇਹ ਵੀ ਪੜ੍ਹੋ-

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)