ਕਿਊਆਰ ਕੋਡ ਰਾਹੀਂ ਹੋ ਰਹੀ ਠੱਗੀਠੋਰੀ ਤੋਂ ਕਿਵੇਂ ਬਚਿਆ ਜਾਵੇ

    • ਲੇਖਕ, ਪੂਰਣਿਮਾ ਤਮਮਿਰੇੱਡੀ
    • ਰੋਲ, ਬੀਬੀਸੀ ਲਈ

ਸਤੀਸ਼ ਨੇ ਚੀਜ਼ਾਂ ਦੀ ਵੇਚ-ਖ਼ਰੀਦ ਲਈ ਇੱਕ ਵੈਬਸਾਈਟ 'ਤੇ ਆਪਣਾ ਪੁਰਾਣਾ ਸੋਫ਼ਾ ਵੇਚਣ ਲਈ ਇਸ਼ਤਿਹਾਰ ਦਿੱਤਾ ਸੀ। ਤੁਹਾਡੇ ਸੋਫ਼ੇ ਦੀ ਫ਼ੋਟੋ ਅੱਪਲੋਡ ਕਰੋ ਅਤੇ ਪੋਸਟ ਕਰੋ, ਕੁਝ ਹੀ ਮਿੰਟਾਂ ਬਾਅਦ ਕਿਸੇ ਨੇ ਇਹ ਖ਼ਰੀਦਣ ਦੀ ਇੱਛਾ ਜਤਾਈ।

ਕੋਈ ਵੀ ਜਾਣਕਾਰੀ ਮੰਗੇ ਬਿਨਾਂ ਹੀ ਸਾਹਮਣੇ ਵਾਲੇ ਨੇ ਸੋਫ਼ੇ ਦੀ ਕੀਮਤ ਵਜੋਂ 25 ਹਜ਼ਾਰ ਰੁਪਏ ਭੇਜਣ ਲਈ ਸਤੀਸ਼ ਦੇ ਵਟਸਐੱਪ ਨੰਬਰ ਦੀ ਮੰਗ ਕੀਤੀ।

ਜਿਵੇਂ ਹੀ ਸਤੀਸ਼ ਨੇ ਵਟਸਐੱਪ ਖੋਲ੍ਹਿਆ ਉਨ੍ਹਾਂ ਨੂੰ ਇੱਕ ਮੈਸਜ ਮਿਲਿਆ, "ਮੈਂ ਤੁਹਾਨੂੰ ਇੱਕ ਕਿਊਆਰ ਕੋਡ ਭੇਜਾਂਗਾ ਜਿਵੇਂ ਹੀ ਤੁਸੀਂ ਉਸ ਨੂੰ ਸਕੈਨ ਕਰੋਗੇ ਤੁਹਾਨੂੰ ਪੈਸੇ ਮਿਲ ਜਾਣਗੇ।"

ਅਕਸਰ ਜਦੋਂ ਵੀ ਅਸੀਂ ਪੇਮੈਂਟ ਕਰਦੇ ਹਾਂ ਤਾਂ ਕਿਊਆਰ ਕੋਡ ਸਕੈਨ ਕਰਦੇ ਹਨ। ਸਤੀਸ਼ ਵੀ ਇਹ ਜਾਣਦੇ ਸਨ। ਉਨ੍ਹਾਂ ਨੂੰ ਕੁਝ ਸ਼ੱਕ ਹੋਇਆ।

ਉਨ੍ਹਾਂ ਨੇ ਖੁਦ ਤੋਂ ਸਵਾਲ ਕੀਤਾ, ''ਕੀ ਪੈਸੇ ਲੈਣ ਲਈ ਵੀ ਕਿਊਆਰ ਕੋਡ ਸਕੈਨ ਕਰਨਾ ਪੈਂਦਾ ਹੈ''।

ਉਨ੍ਹਾਂ ਨੇ ਸਾਹਮਣੇ ਵਾਲੇ ਨੂੰ ਇਸ ਬਾਰੇ ਪੁੱਛਿਆ। ਉਸ ਨੇ ਵੀ ਤਪਾਕ ਨਾਲ ਹਾਂ ਵਿੱਚ ਜਵਾਬ ਦੇ ਦਿੱਤਾ।

ਫਿਰ ਸਤੀਸ਼ ਨੇ ਵਟਸਐੱਪ 'ਤੇ ਮਿਲੇ ਕਿਊਆਰ ਕੋਡ ਨੂੰ ਸਕੈਨ ਕਰ ਦਿੱਤਾ।

ਸਕੈਨ ਕਰਦਿਆਂ ਹੀ ਉਨ੍ਹਾਂ ਨੂੰ ਇੱਕ ਮੈਸਜ ਮਿਲਿਆ ਕਿ ਤੁਹਾਨੂੰ 25 ਹਜ਼ਾਰ ਰੁਪਏ ਮਿਲ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਓਟੀਪੀ ਵੀ ਭਰਨਾ ਸੀ।

ਇਹ ਵੀ ਪੜ੍ਹੋ:

ਸਤੀਸ਼ ਦਾ ਸ਼ੱਕ ਵਧਣ ਲੱਗਿਆ। ਜੇਕਰ ਗਾਹਕ ਪੈਸੇ ਦੇਣ ਲਈ ਤਿਆਰ ਹੈ ਤਾਂ ਫਿਰ ਉਨ੍ਹਾਂ ਨੂੰ ਓਟੀਪੀ ਕਿਉਂ ਮਿਲਿਆ ਹੈ। ਫਿਰ ਵੀ ਬਿਨਾਂ ਸੋਚੇ ਸਮਝੇ ਸਤੀਸ਼ ਨੇ ਓਟੀਪੀ ਪਾ ਦਿੱਤਾ।

ਹਾਲਾਂਕਿ ਉਨ੍ਹਾਂ ਨੂੰ ਕੋਈ ਪੈਸਾ ਨਹੀਂ ਮਿਲਿਆ ਉਲਟਾ ਉਨ੍ਹਾਂ ਦੇ ਖਾਤੇ ਵਿੱਚੋਂ 50 ਹਜ਼ਾਰ ਰੁਪਏ ਨਿਕਲ ਚੁੱਕੇ ਸਨ। ਉਨ੍ਹਾਂ ਦੇ ਨਾਲ ਧੋਖਾਧੜੀ ਹੋ ਗਈ ਸੀ।

ਕਿਊਆਰ ਕੋਡ ਰਾਹੀਂ ਹੋਣ ਵਾਲੀ ਧੋਖਾਧੜੀ ਦੀ ਇਹ ਇੱਕ ਮਿਸਾਲ ਹੈ। ਅੱਜਕਲ੍ਹ ਇਸ ਤਰ੍ਹਾਂ ਦੀਆਂ ਠੱਗੀਆਂ ਆਮ ਹਨ।

ਆਓ ਜਾਣਦੇ ਹਾਂ ਕਿ ਕਿਊਆਰ ਕੋਡ ਕੀ ਹੁੰਦਾ ਹੈ ਅਤੇ ਕਿਵੇਂ ਕੰਮ ਕਰਦਾ ਹੈ। ਤੁਸੀਂ ਕਿਸ ਤਰ੍ਹਾਂ ਦੀਆਂ ਠੱਗੀਆਂ ਤੋਂ ਬਚ ਸਕਦੇ ਹੋ।

ਕਿਊਆਰ ਕੋਡ ਕੀ ਹੈ ਅਤੇ ਕਿਉਂ ਵਰਤਿਆ ਜਾਂਦਾ ਹੈ?

ਕਿਊਆਰ ਦਾ ਮਤਲਬ ਹੈ ਕਵਿਕ ਰਿਸਪਾਂਸ। 1994 ਵਿੱਚ ਇੱਕ ਜਾਪਾਨੀ ਮੋਬਾਈਲ ਕੰਪਨੀ ਡੇਨਸੋ ਵੇਅਰ ਨੇ ਇਸਨੂੰ ਵਿਕਸਿਤ ਕੀਤਾ।

ਇਹ ਮੈਟਰਿਕਸ ਬਾਰ ਕੋਡ ਹੈ, ਜਿਸ ਨੂੰ ਮਸ਼ੀਨ ਰਾਹੀਂ ਪੜ੍ਹਿਆ ਜਾ ਸਕਦਾ ਹੈ। ਇਸ ਕੋਡ ਵਿੱਚ ਜ਼ਰੂਰੀ ਜਾਣਕਾਰੀ ਹੁੰਦੀ ਹੈ। ਜਦੋਂ ਮਸ਼ੀਨ ਇਸ ਨੂੰ ਪੜ੍ਹਦੀ ਹੈ ਤਾਂ ਸਭ ਜਾਣਕਾਰੀਆਂ ਸਾਹਮਣੇ ਆ ਜਾਂਦੀਆਂ ਹਨ।

ਇਹ ਚੀਜ਼ਾਂ ਦੀ ਪਛਾਣ ਕਰਨ ਲਈ ਜਾਂ ਉਨ੍ਹਾਂ ਦੀ ਟਰੈਕਿੰਗ ਵਰਤਿਆ ਜਾਂਦਾ ਹੈ। ਇਹ ਤੁਹਾਨੂੰ ਕਿਸੇ ਖ਼ਾਸ ਵੈਬਸਾਈਟ ਤੇ ਲਿਜਾਣ ਲਈ ਵੀ ਵਰਤਿਆ ਜਾ ਸਕਦਾ ਹੈ।

ਇਸ ਦੀ ਪਛਾਣ ਕਰਨ ਜਾਂ ਫਿਰ ਦੂਜੇ ਜਾਣਕਾਰਾਂ ਲਈ ਤੁਹਾਡੀ ਵੈੱਬਸਾਈਟ ਦੀ ਤਰਫ਼ ਜਾਣ ਲਈ ਵੀ ਵਰਤੋਂ ਕੀਤੀ ਜਾਂਦੀ ਹੈ। ਮਿਸਾਲ ਵਜੋਂ ਜੇਕਰ ਅਸੀਂ ਕਿਸੇ ਕਾਰ ਉੱਪਰ ਲੱਗੇ ਕੋਡ ਨੂੰ ਸਕੈਨ ਕਰੀਏ ਤਾਂ ਕਾਰ ਦੀ ਸਾਰੀ ਫੰਕਸ਼ਨਿੰਗ ਸਾਡੇ ਸਾਹਮਣੇ ਆ ਜਾਵੇਗੀ।

ਫਿਰ ਸਾਨੂੰ ਇਹ ਜਾਣਕਾਰੀ ਵੀ ਮਿਲ ਸਕਦੀ ਹੈ ਜਾਂ ਆਪਣੀ ਮੈਨੂਫੈਕਚਰਿੰਗ ਪ੍ਰਕਿਰਿਆ ਦੇ ਦੌਰਾਨ ਕਾਰ ਕਿਹੜੇ ਪੜਾਵਾਂ ਵਿੱਚੋਂ ਲੰਘੀ ਹੈ। ਇਹ ਕਿਊਆਰ ਕੋਡ ਤੁਹਾਨੂੰ ਕਾਰ ਦੀ ਵੈੱਬਸਾਈਟ ਤੱਕ ਵੀ ਲੈ ਸਕਦਾ ਹੈ।

ਕਾਰ ਇੰਡਸਟ੍ਰੀ ਤੋਂ ਇਸ ਨੂੰ ਦੂਜੇ ਉਦਯੋਗਾਂ ਨੇ ਵੀ ਜਲਦੀ ਅਪਣਾ ਲਿਆ। ਇਸ ਤੋਂ ਹੋਣ ਵਾਲੀ ਸਹੂਲਤ ਹੀ ਪ੍ਰੇਰਕ ਬਣੀ।

ਇਸ ਵਿੱਚ ਯੂਪੀਸੀ ਬਾਰ ਕੋਡ (ਉੱਪਰ ਤੋਂ ਹੇਠਾਂ ਆਉਣ ਵਾਲੀ ਸੀਧੀ ਚੌੜੀ ਲਾਈਨਾਂ) ਤੋਂ ਜ਼ਿਆਦਾ ਜਾਣਕਾਰੀਆਂ ਸਟੋਰ ਹੋ ਸਕਦੀਆਂ ਹਨ।

ਕਿਊਆਰ ਕੋਡ ਦੀ ਵਰਤੋਂ ਕਬਰਾਂ ਵਿੱਚ ਵੀ ਹੁੰਦੀ ਹੈ। ਜਿਵੇਂ ਹੀ ਤੁਸੀਂ ਕਿਊਆਰ ਕੋਡ ਨੂੰ ਸਕੈਨ ਕਰੋ ਸਾਰੇ ਸ਼ੋਕ ਸੰਦੇਸ਼ ਤੁਹਾਡੇ ਮੋਬਾਈਲ ਫੋਨ ਦੀ ਸਕ੍ਰੀਨ ਉੱਪਰ ਦਿਖਾਈ ਦੇਣਗੇ।

ਕਿਊਆਰ ਕੋਡ ਨਾਲ ਭੁਗਤਾਨ

ਅਸੀਂ ਕਿਊਆਰ ਕੋਡ ਵਿੱਚ ਆਪਣੇ ਬੈਂਕ ਖਾਤੇ ਅਤੇ ਇੱਥੋਂ ਤੱਕ ਕਿ ਕ੍ਰੈਡਿਟ ਕਾਰਡ ਦਾ ਵੇਰਵਾ ਵੀ ਪਾ ਸਕਦੇ ਹਾਂ। ਅਸੀਂ ਇਸ ਤਰ੍ਹਾਂ ਵੀ ਡਿਜ਼ਾਈਨ ਕਰ ਸਕਦੇ ਹਾਂ ਕਿ ਇਹ ਪੇਮੈਂਟ ਪ੍ਰੋਵਾਈਡਰ ਲਈ ਵੀ ਕੰਮ ਕਰ ਸਕਦਾ ਹੈ।

ਆਮ ਤੌਰ 'ਤੇ ਜਦੋਂ ਅਸੀਂ ਕਿਸੇ ਨੂੰ ਪੈਸਾ ਭੇਜਣਾ ਹੁੰਦਾ ਹੈ ਤਾਂ ਉਸ ਦੇ ਖਾਤੇ ਦਾ ਵੇਰਵਾ ਲੈਂਦੇ ਹਾਂ। ਉਸ ਖਾਤੇ ਨੂੰ ਅਸੀਂ ਆਪਣੇ ਖਾਤੇ ਨਾਲ ਜੋੜਦੇ ਹਾਂ ਅਤੇ ਪੈਸੇ ਟ੍ਰਾਂਸਫ਼ਰ ਕਰਦੇ ਹਾਂ।

ਹਾਲਾਂਕਿ ਉਸ ਖਾਤੇ ਦਾ ਕੋਈ ਕਿਊਆਰ ਕੋਡ ਹੋਵੇ ਤਾਂ ਸਕੈਨ ਕਰਦੇ ਹੀ ਸਾਨੂੰ ਉਸ ਦਾ ਪੂਰਾ ਵੇਰਵਾ ਮਿਲ ਜਾਂਦਾ ਹੈ। ਇਸ ਦੇ ਬਾਅਦ ਅਸੀਂ ਪੈਸੇ ਤੁਰੰਤ ਟ੍ਰਾਂਸਫਰ ਕਰ ਸਕਦੇ ਹਾਂ।

'ਦਿ ਇੰਡੀਅਨ ਐਕਸਪ੍ਰੈਸ' ਨੇ ਪਿਛਲੇ ਸਾਲ ਸਤੰਬਰ ਮਹੀਨੇ ਵਿੱਚ ਇੱਕ ਸਟੋਰੀ ਛਾਪੀ ਸੀ। ਉਸ ਵਿੱਚ ਕਿਹਾ ਗਿਆ ਸੀ ਕਿ ਕਿਊਆਰ ਅਤੇ ਯੂਆਈਆਈ ਵਿੱਚ ਸੌ ਫ਼ੀਸਦੀ ਦਾ ਵਾਧਾ ਹੋਇਆ ਹੈ।

ਕਿਊਆਰ ਕੋਡ ਕਾਰੋਬਾਰੀਆਂ ਅਤੇ ਛੋਟੇ ਦੁਕਾਨਦਾਰਾਂ ਮੁਤਾਬਕ ਜ਼ਿਆਦਾ ਉਪਯੋਗੀ ਹੈ। ਕੋਡ ਮਿਲਣ ਤੋਂ ਬਾਅਦ ਉਹ ਇਸ ਦਾ ਪ੍ਰਿੰਟ ਕੱਢ ਕੇ ਆਪਣੀ ਦੁਕਾਨ ਦੀ ਕੰਧ 'ਤੇ ਚਿਪਕਾ ਦਿੰਦੇ ਹਨ।

ਇਸਦੇ ਉਲਟ ਪੀਓਐਸ ਮਸ਼ੀਨ ਖਰੀਦਣ ਲਈ ਉਹਨਾਂ ਨੂੰ ਘੱਟੋ-ਘੱਟ 12 ਹਜ਼ਾਰ ਰੁਪਏ ਖ਼ਰਚ ਕਰਨੇ ਪੈਂਦੇ ਹਨ। ਮੋਬਾਈਲ ਪੀਓਐਸ ਮਸ਼ੀਨ ਖਰੀਦਣ 'ਤੇ 5 ਹਜ਼ਾਰ ਰੁਪਏ ਖਰਚ ਹੁੰਦੇ ਹਨ।

ਭਵਿੱਖ ਵਿੱਚ ਕਿਊਆਰ ਕੋਡ ਬਿਲ ਵਿੱਚ ਵੀ ਛਪੇ ਮਿਲ ਸਕਦੇ ਹਨ। ਗਾਹਕਾਂ ਨੂੰ ਵੇਰਵੇ ਲਈ ਐਪ ਅਤੇ ਵੈੱਬਸਾਈਟ ਦੀ ਲੋੜ ਨਹੀਂ ਰਹੇਗੀ। ਬਿਨਾਂ ਕਿਸੇ ਝੰਜਟ ਦੇ ਇਸ ਸਕੈਨ ਰਾਹੀਂ ਪੈਸੇ ਭੇਜੇ ਜਾ ਸਕਣਗੇ।

ਕਿਊਆਰ ਕੋਡ ਭੁਗਤਾਨ ਦੀਆਂ ਦਿੱਕਤਾਂ

ਕਿਊਆਰ ਕੋਡ ਨਾਲ ਸਹੂਲਤ ਤਾਂ ਹੁੰਦੀ ਹੈ ਪਰ ਸਹੂਲਤ ਅਤੇ ਧੋਖਾਧੜੀ ਦਾ ਅੰਦੇਸ਼ਾ ਹਮੇਸ਼ਾ ਬਣਿਆ ਰਹਿੰਦਾ ਹੈ।

ਕਿਊਆਰ ਕੋਡ ਦੇ ਜ਼ਰੀਏ ਕਈ ਤਰ੍ਹਾਂ ਦੇ ਸਾਈਬਰ ਕ੍ਰਾਈਮ ਨੂੰ ਅਜ਼ਮਾਇਆ ਜਾ ਰਿਹਾ ਹੈ।

ਲਿਹਾਜ਼ਾ ਤੁਹਾਨੂੰ ਦੋ ਚੀਜ਼ਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ।

  • ਜਦੋਂ ਤੁਹਾਡੇ ਬੈਂਕ ਵਿੱਚ ਕੋਈ ਰਕਮ ਜਮ੍ਹਾਂ ਹੋਣੀ ਹੈ ਤਾਂ ਤੁਹਾਨੂੰ ਕੋਈ ਓਟੀਪੀ ਨਹੀਂ ਦੱਸਣਾ ਪੈਂਦਾ ਹੈ।
  • ਜਦਕਿ ਜੇ ਤੁਸੀਂ ਕੋਈ ਪੈਸੇ ਬਾਹਰ ਭੇਜਣੇ ਹਨ ਤਾਂ ਤੁਹਾਡੇ ਈਮੇਲ ਅਤੇ ਮੋਬਾਈਨ ਨੰਬਰ ਉੱਪਰ 'ਤੇ ਆਇਆ ਓਟੀਪੀ ਵੈਰੀਫਾਈ ਕਰਨਾ ਹੁੰਦਾ ਹੈ।
  • ਸਿਰਫ਼ ਕਿਸੇ ਨੂੰ ਪੈਸੇ ਭੇਜਣ ਸਮੇਂ ਹੀ ਕਿਊਆਰ ਕੋਡ ਸਕੈਨ ਕਰਨਾ ਹੁੰਦਾ ਹੈ।

ਜੇਕਰ ਤੁਸੀਂ ਇਨ੍ਹਾਂ ਦੋ ਗੱਲਾਂ ਦਾ ਧਿਆਨ ਰੱਖੋਗੇ ਤਾਂ ਤੁਸੀਂ ਇਸ ਤਰ੍ਹਾਂ ਦੀ ਧੋਖਾਧੜੀ ਤੋਂ ਬਚੇ ਰਹੋਗੇ। ਜਿਸ ਤਰ੍ਹਾਂ ਅਸੀਂ ਅਨਜਾਣ ਲੋਕਾਂ ਵੱਲੋਂ ਭੇਜੇ ਕਿਊਆਰ ਕੋਡ ਲਿੰਕ ਨੂੰ ਸਕੈਨ ਕਰਨ ਤੋਂ ਸਾਨੂੰ ਚੌਕਸੀ ਵਰਤਣੀ ਚਾਹੀਦੀ ਹੈ।

ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਇਹ ਕਿਊਆਰ ਕੋਡ ਕਿੱਥੋਂ ਆਇਆ ਹੈ। ਯਾਨੀ ਕਿੱਥੇ ਬਣਾਇਆ ਗਿਆ ਹੈ।

ਕੁਝ ਸਾਈਬਰ ਅਪਰਾਧੀ ਇਸ ਸਹੂਲਤ ਦਾ ਲਾਭ ਉਠਾ ਕੇ ਤੁਰੰਤ ਹੀ ਕੋਡ ਵਿੱਚ ਬਦਲਾਅ ਕਰ ਦਿੰਦੇ ਹਨ। ਅਜਿਹੀ ਹੇਰਾਫੇਰੀ ਸੌਖਿਆਂ ਹੀ ਫੜੀ ਨਹੀਂ ਜਾਂਦੀ ਹੈ। ਠੱਗਾਂ ਨੇ ਇਸ ਦੇ ਕਈ ਨਵੇਂ ਰਾਹ ਖੋਲ੍ਹ ਲਏ ਹਨ।

ਉਹ ਇਸ ਤਰ੍ਹਾਂ ਇੱਕ ਵੱਖਰਾ ਖਾਤਾ ਖੋਲ੍ਹ ਲੈਂਦੇ ਹਨ। ਖਰੀਦਦਾਰ ਵੱਲੋਂ ਭੈਜਿਆ ਪੈਸਾ ਦੁਕਾਨਦਾਰ ਤੱਕ ਨਹੀਂ ਪਹੁੰਚਦਾ ਹੈ। ਇਸ ਸੂਰਤ ਵਿੱਚ ਨੁਕਾਸਨ ਗਾਹਕ ਦਾ ਹੋ ਜਾਂਦਾ ਹੈ।

ਇਸ ਲਈ ਸਕੈਨ ਕਰਨ ਤੋਂ ਪਹਿਲਾਂ ਕਿਊਆਰ ਕੋਡ ਨੂੰ ਚੈੱਕ ਕਰੋ। ਹੋ ਸਕਦਾ ਹੈ ਕਿ ਤੁਹਾਡੇ ਸਿਸਟਮ ਵਿੱਚ ਕਿਊਆਰ ਕੋਡ ਦੇ ਓਹਲੇ ਵਿੱਚ ਕੋਈ ਮੈਲਵੇਅਰ ਸਥਾਪਤ ਹੋ ਗਿਆ ਹੈ।

ਆਮ ਤੌਰ 'ਤੇ ਛੋਟੇ ਦੁਕਾਨਦਾਰਾਂ ਦੀ ਦੁਕਾਨ ਵਿੱਚ ਕਿਊਆਰ ਕੋਡ ਦੀ ਤਸਵੀਰ ਵੱਡੀ ਹੁੰਦੀ ਹੈ। ਇਸ ਕਾਰਨ ਗਾਹਕ ਇਸ ਨੂੰ ਦੂਰੋਂ ਹੀ ਸਕੈਨ ਕਰ ਸਕਦੇ ਹਨ।

ਕਿਊਆਰ ਕੋਡ ਨਾਲ ਜੁੜੀਆਂ ਸਾਵਧਾਨੀਆਂ

  • ਕਿਊਆਰ ਕੋਡ ਸਕੈਨ ਕਰਨ ਤੋਂ ਪਹਿਲੇ ਦੂਜੇ ਪੱਖ ਦੇ ਵੇਰਵੇ ਦੀ ਜਾਂਚ ਕਰ ਲਵੋ। ਜਾਣਕਾਰੀਆਂ ਦੀ ਪੁਸ਼ਟੀ ਹੋਣ ਦੇ ਬਾਅਦ ਹੀ ਪੇਮੈਂਟ ਕਰੋ। ਜੇਕਰ ਸਕੈਨਰ ਜਾਂ ਉਨ੍ਹਾਂ ਦੇ ਕੋਡ ਵਿੱਚ ਕੋਈ ਗਲਤੀ ਹੋਈ ਤਾਂ ਤੁਰੰਤ ਸਾਹਮਣੇ ਆ ਜਾਵੇਗੀ।
  • ਪੇਮੈਂਟ ਕਰਨ ਤੋਂ ਬਾਅਦ ਯਕੀਨੀ ਬਣਾਓ ਕਿ ਪੈਸਾ ਪਹੁੰਚ ਗਿਆ ਹੈ।
  • ਜੇਕਰ ਤੁਹਾਡੇ ਵੱਲੋਂ ਪੈਸੇ ਕੱਟੇ ਗਏ ਹਨ ਪਰ ਦੂਜੇ ਪਾਸੇ ਅੱਜ ਨਹੀਂ ਪਹੁੰਚੇ ਤਾਂ ਤੁਰੰਤ ਸੰਬੰਧਿਤ ਐਪ/ਬੈਂਕ ਨਾਲ ਸੰਪਰਕ ਕਰਨਾ ਚਾਹੀਦਾ ਹੈ। ਇਸ ਨਾਲ ਵੱਡੇ ਘਾਟੇ ਦੀ ਗੁੰਜਾਇਸ਼ ਘੱਟ ਜਾਂਦੀ ਹੈ।
  • ਸਿਰਫ਼ ਕਿਊਆਰ ਕੋਡ ਦੇ ਮਾਮਲੇ ਵਿੱਚ ਹੀ ਨਹੀਂ ਸਗੋਂ ਕਿਸੇ ਵੀ ਡਿਜੀਟਲ ਪੇਮੈਂਟ ਵਿੱਚ ਕਾਹਲੀ ਤੋਂ ਕੰਮ ਨਹੀਂ ਲੈਣਾ ਚਾਹੀਦਾ। ਪੈਸਾ ਪਹੁੰਚਣ ਵਿੱਚ ਕੁਝ ਸਮਾਂ ਲੱਗ ਸਕਦਾ ਹੈ।
  • ਅਮੂਮਨ ਪੇਮੈਂਟ ਐੱਪ ਵਿੱਚ ਇੱਕ ਕਿਊਆਰ ਕੋਡ ਲਗਾਇਆ ਗਿਆ ਹੁੰਦਾ ਹੈ। ਇਸ ਤੋਂ ਇਲਾਵਾ ਕਿਊਆਰ ਕੋਡ ਸਕੈਨ ਕਰਨ ਲਈ ਕੁਝ ਖਾਸ ਐੱਪ ਵੀ ਹੁੰਦੇ ਹਨ। ਪਰ ਉਹਨਾਂ ਨੂੰ ਡਾਊਨਲੋਡ ਕਰਨ ਤੋਂ ਪਹਿਲਾਂ ਤੁਸੀਂ ਉਸ ਦੀ ਰੇਟਿੰਗ ਅਤੇ ਰਿਵਿਊ ਜ਼ਰੂਰ ਦੇਖ ਲਵੋ।

ਕਹਿੰਦੇ ਹਨ ਕਿ ਸ਼ਾਤਿਰ ਤੋਂ ਸ਼ਾਤਿਰ ਖੂਨੀ ਵੀ ਅਨਜਾਣੇ ਵਿੱਚ ਕੋਈ ਨਾ ਕੋਈ ਸੁਰਾਗ ਛੱਡ ਜਾਂਦਾ ਹੈ।

ਇਸੇ ਤਰ੍ਹਾਂ ਸ਼ਾਤਿਰ ਸਾਈਬਰ ਅਪਰਾਧੀ ਵੀ ਸਾਡੀ ਲਾਪਰਵਾਹੀ ਨੂੰ ਆਪਣੇ ਹਥਿਆਰ ਬਣਾਉਂਦੇ ਹਨ। ਲਿਹਾਜ਼ਾ ਕਿਊਆਰ ਕੋਡ ਤੋਂ ਪੇਮੈਂਟ ਕਰਦੇ ਸਮੇਂ ਹਮੇਸ਼ਾ ਸੋਚ-ਸਮਝ ਕੇ ਅਤੇ ਜਾਂਚ-ਪੜਤਾਲ ਕਰਕੇ ਕਰੋ।

(ਇਹ ਇੱਕ ਤਕਨੀਕੀ ਸਟੋਰੀ ਹੈ। ਸਾਰੇ ਪਾਤਰ ਕਲਪਨਿਕ ਹਨ।ਕਿਸੇ ਨਾਲ ਵੀ ਸਮਾਨਤਾ ਸਿਰਫ਼ ਸੰਜੋਗ ਹੋ ਸਕਦਾ ਹੈ।)

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)