You’re viewing a text-only version of this website that uses less data. View the main version of the website including all images and videos.
ਜੇ ਤੁਸੀਂ ਪਾਸਵਰਡ ਭੁੱਲ ਜਾਂਦੇ ਹੋ ਜਾਂ ਚੋਰੀ ਹੋਣ ਦਾ ਡਰ ਹੈ, ਤਾਂ ਕੀ ਹੈ ਇਸ ਦਾ ਇਲਾਜ
ਲੰਡਨ ਦੀ ਆਦਾਕਾਰਾ ਇਜ਼ਾਬੇਲੇ ਦੀ ਪਛਾਣ ਨਾਲ ਜੁੜੇ ਦਸਤਾਵੇਜ਼ 2017 ਵਿਚ ਇੱਕ ਦਿਨ ਚੋਰੀ ਹੋ ਗਏ। ਉਹ ਦੱਸਦੀ ਹੈ, "ਇੱਕ ਦਿਨ ਮੈਂ ਘਰ ਆਈ ਤਾਂ ਦੇਖਿਆ ਕਿ ਮੇਰਾ ਲੈਟਰ ਬਾਕਸ ਕਿਸੇ ਨੇ ਤੋੜਿਆ ਹੋਇਆ ਸੀ।"
"ਮੇਰਾ ਮਰਜ਼ੀ ਤੋਂ ਬਿਨਾਂ ਹੀ ਮੇਰੇ ਦੋ ਕਰੈਡਿਟ ਕਾਰਡ ਮਨਜ਼ੂਰ ਹੋ ਗਏ ਸਨ ਅਤੇ ਦੂਜੇ ਬੈਂਕ ਦੀ ਮੈਨੂੰ ਚਿੱਠੀ ਆ ਗਈ ਸੀ ਕਿ ਉਨ੍ਹਾਂ ਨੇ ਮੈਨੂੰ ਕ੍ਰੈਡਿਟ ਕਾਰਡ ਜਾਰੀ ਕਰਨ ਬਾਰੇ ਮਨ ਬਦਲ ਲਿਆ ਹੈ।"
ਉਸ ਨੇ ਆਪਣੇ ਨਾਂ ਉੱਤੇ ਜਾਰੀ ਹੋਏ ਕ੍ਰੈਡਿਟ ਕਾਰਡ ਦਾ ਥਹੁ ਪਤਾ ਲਾਉਣ ਲਈ 150 ਪੌਂਡ ਖਰਚ ਕੀਤੇ।
ਆਪਣਾ ਗੋਤ ਗੁਪਤ ਰੱਖਣ ਦੀ ਸ਼ਰਤ 'ਤੇ ਇਜ਼ਾਬੇਲੇ ਨੇ ਦੱਸਿਆ ਕਿ ਇਸ ਵਿੱਚ ਬਹੁਤ ਪੈਸਾ ਅਤੇ ਕੰਮ ਕਰਨਾ ਪੈਂਦਾ ਹੈ।
ਕਿਸੇ ਬੰਦੇ ਦੀ ਨਿੱਜੀ ਪਛਾਣ ਨਾਲ ਜੁੜੀ ਜਾਣਕਾਰੀ ਦਾ ਚੋਰੀ ਹੋਣਾ ਯੂਕੇ ਵਿੱਚ ਸਭ ਤੋਂ ਵੱਡਾ ਰੁਝਾਨ ਹੈ। ਜਾਅਲਸਾਜ਼ੀ ਰੋਕਣ ਵਾਲੀ ਕੇਂਦਰੀ ਏਜੰਸੀ ਨੇ ਪਿਛਲੇ ਸਾਲ ਨਿੱਜੀ ਜਾਣਕਾਰੀ ਚੋਰੀ ਕਰਨ ਦੇ 190,000 ਮਾਮਲੇ ਦਰਜ ਕੀਤੇ ਹਨ। ਸਾਡੀ ਡਿਜ਼ੀਟਲ ਜ਼ਿੰਦਗੀ ਨੇ ਅਸਾਨੀ ਨਾਲ ਨਿੱਜੀ ਜਾਣਕਾਰੀਆਂ ਜਾਅਲਸਾਜ਼ਾ ਦੇ ਹੱਥਾਂ ਵਿਚ ਸੌਂਪ ਦਿੱਤੀਆਂ ਹਨ।
ਤਾਂ ਫਿਰ ਅਸੀਂ ਇੰਟਰਨੈੱਟ 'ਤੇ ਆਪਣੀ ਪਛਾਣ ਕਿਵੇਂ ਸੁਰੱਖਿਅਤ ਰੱਖ ਸਕਦੇ ਹਾਂ? ਇੰਟਰਨੈੱਟ 'ਤੇ ਸਾਡੀ ਮੁਢਲੀ ਸੁਰੱਖਿਆ ਕਰਦਾ ਹੈ, ਪਾਸਵਰਡ।
ਪਿਛਲੇ ਕੁਝ ਸਮੇਂ ਤੋਂ ਇਹ ਕਾਫ਼ੀ ਗਲਤ ਕਾਰਨਾਂ ਕਰਕੇ ਚਰਚਾ ਵਿੱਚ ਹੈ। ਫੇਸਬੁੱਕ ਨੇ ਅਪ੍ਰੈਲ ਵਿੱਚ ਮੰਨਿਆ ਕਿ ਲੱਖਾਂ ਇੰਸਟਾਗ੍ਰਾਮ ਯੂਜ਼ਰਜ਼ ਦੇ ਪਾਸਵਰਡ ਲੀਕ ਹੋ ਗਏ ਸਨ।
ਇਸ ਤੋਂ ਬਾਅਦ ਪਿਛਲੇ ਸਾਲ ਹੀ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਵਾਲੀ ਵੈੱਬਸਾਈਟ ਹੈਕ ਹੋ ਗਈ ਅਤੇ 100 ਮਿਲੀਅਨ ਵਰਤੋਂਕਾਰਾਂ ਦੇ ਈਮੇਲ ਅਕਾਊਂਟ ਖਤਰੇ ਵਿੱਚ ਪੈ ਗਏ। ਇਸ ਤੋਂ ਇਲਾਵਾ ਹਾਲ ਹੀ ਵਿੱਚ ਯਾਹੂ ਨੇ ਇੱਕ 3 ਬਿਲੀਅਨ ਯੂਜ਼ਰਜ਼ ਜੇ ਈਮੇਲ ਪਤਿਆਂ, ਉਨ੍ਹਾਂ ਦੇ ਪਾਸਵਰਡ ਅਤੇ ਸੁਰੱਖਿਆ ਸਵਾਲਾਂ ਨਾਲ ਜੁੜਿਆ ਡਾਟਾ ਖੋ ਜਾਣ ਬਾਰੇ ਇੱਕ ਮੁਕੱਦਮੇ ਦਾ ਨਿਪਟਾਰਾ ਕੀਤਾ।
ਕੋਈ ਹੈਰਾਨੀ ਨਹੀਂ ਕਿ ਮਾਇਕ੍ਰੋਸਾਫ਼ਟ ਨੇ ਪਾਸਵਰਡ ਖ਼ਤਮ ਕਰਕੇ ਉਸ ਦੀ ਥਾਂ ਕੋਈ ਹੋਰ ਸੁਰੱਖਿਆ ਫੀਚਰ ਜਿਵੇਂ ਬਾਇਓਮੀਟਰਿਕ ਆਦਿ ਜੋੜਨ ਦਾ ਐਲਾਨ ਕੀਤਾ ਹੈ।
ਆਈਟੀ ਖੋਜ ਫਰਮ ਗਾਰਟਰ ਦਾ ਅਨੁਮਾਨ ਹੈ ਕਿ 2022 ਤੱਕ 60 ਫੀਸਦੀ ਤੋਂ ਵਧੇਰੇ ਵੱਡੇ ਕਾਰੋਬਾਰੀ ਅਦਾਰੇ ਅਤੇ ਲਗਭਗ ਸਾਰੀਆਂ ਦਰਮਿਆਨੇ ਆਕਾਰ ਦੀਆਂ ਕੰਪਨੀਆਂ ਵਿੱਚੋਂ ਅੱਧੀਆਂ ਪਾਸਵਰਡ ਦੀ ਵਰਤੋਂ ਬੰਦ ਕਰ ਦੇਣਗੀਆਂ।
ਬਾਇਓਮੀਟ੍ਰਿਕ ਔਥੈਂਟਿਕੇਸ਼ਨ ਸੇਵਾ ਪ੍ਰਦਾਨ ਕਰਨ ਵਾਲੀ ਕੰਪਨੀ ਵੈਰੀਡੀਅਮ ਦੇ ਜੇਸਨ ਟੂਲੀ ਦਾ ਕਹਿਣਾ ਹੈ, "ਪਾਸਵਰਡ ਹਮਲਾਵਰਾਂ ਲਈ ਸਭ ਤੋਂ ਸੌਖਾ ਨਿਸ਼ਾਨਾ ਹਨ।"
"ਲੋਕਾਂ ਅਜਿਹੇ ਪਾਸਵਰਡ ਵਰਤਣ ਦੀ ਆਦਤ ਹੁੰਦੀ ਹੈ ਜੋ ਯਾਦ ਰੱਖਣ ਵਿੱਚ ਸੌਖੇ ਹੋਣ ਪਰ ਇਹ ਕਰੈਕ ਕਰਨੇ ਵੀ ਓਨੇ ਹੀ ਸੌਖੇ ਹੁੰਦੇ ਹਨ।"
"ਪਾਸਵਰਡਾਂ ਤੋਂ ਖਹਿੜਾ ਛੁਡਾਉਣ ਨਾਲ ਨਾ ਸਿਰਫ਼ ਸੁਰੱਖਿਆ ਵਿੱਚ ਸੁਧਾਰ ਹੋਵੇਗਾ ਸਗੋਂ ਆਈਟੀ ਵਿਭਾਗਾਂ ਵੱਲੋਂ ਲੋਕਾਂ ਦੇ ਭੁੱਲੇ ਹੋਏ ਪਾਸਵਰਡ ਮੁੜ ਸੈੱਟ ਕਰਨ ਵਿੱਚ ਬਰਬਾਦ ਕੀਤੇ ਜਾਣ ਵਾਲੇ ਸਮੇਂ ਦੀ ਵੀ ਬੱਚਤ ਹੋਵੇਗੀ।"
ਟੂਲੀ ਨੇ ਦੱਸਿਆ, "ਪਾਸਵਰਡਾਂ ਦੀ ਵਰਤੋਂ ਨਾਲ ਜੁੜੇ ਹਰ ਮੁਲਾਜ਼ਮ ਲਗਭਗ 200 ਡਾਲਰ ( 150 ਪੌਂਡ) ਦਾ ਸਾਲਾਨਾ ਖਰਚਾ ਹੁੰਦਾ ਹੈ, ਇਸ ਤੋਂ ਇਲਾਵਾ ਜੋ ਸਿਰਜਣਤਾਮਿਕਤਾ ਦਾ ਨੁਕਸਾਨ ਹੁੰਦਾ ਹੈ ਉਹ ਵੱਖਰਾ ਹੈ।"
"ਕਿਸੇ ਵੱਡੇ ਆਦਾਰੇ ਵਿੱਚ ਇਹ ਵਾਕਈ ਇੱਕ ਵੱਡੀ ਰਕਮ ਹੈ।"
ਨਵੇਂ ਖ਼ਤਰੇ
ਫਿਲਿਪ ਬਲੈਕ ਪੋਸਟ-ਕੁਆਂਟਮ ਕੰਪਨੀ ਦੇ ਡਾਇਰੈਕਟਰ ਹਨ, ਜੋ ਡਾਟਾ ਸੁਰੱਖਿਆ ਲਈ ਤਾਕਤਵਰ ਇਨਕ੍ਰਿਪਸ਼ਨ ਪ੍ਰਣਾਲੀਆਂ ਵਿਕਸਿਤ ਕਰਦੀ ਹੈ।
ਉਹ ਵੀ ਮੰਨਦੇ ਹਨ ਕਿ ਪਾਸਵਰਡ ਕਮਜ਼ੋਰ ਹਨ। ਤੁਹਾਨੂੰ ਬਹੁਤ ਸਾਰੇ ਪਾਸਵਰਡ ਤਿਆਰ ਕਰਨੇ ਪੈਂਦੇ ਹਨ ਤੇ ਉਨ੍ਹਾਂ ਦਾ ਪ੍ਰਬੰਧ ਕਰਨਾ ਪੈਂਦਾ ਹੈ। ਉਨ੍ਹਾਂ ਨੂੰ ਸਾਂਭਿਆ ਨਹੀਂ ਜਾ ਸਕਦਾ, ਜਿਸ ਕਾਰਨ ਲੋਕ ਇੱਕੋ ਪਾਸਵਰਡ ਹਰ ਥਾਂ ਵਰਤਦੇ ਹਨ, ਜਿਸ ਨਾਲ ਖ਼ਤਰਾ ਵਧ ਜਾਂਦਾ ਹੈ।"
ਯੂਰਪੀ ਯੂਨੀਅਨ ਦੇ ਨਵੇਂ ਨੇਮ ਇਸ ਨਾਲ ਨਜਿੱਠਣ ਲਈ ਹੀ ਬਣਾਏ ਗਏ ਹਨ। ਦਿ ਅਪਡੇਟਡ ਪੇਮੈਂਟ ਸਰਵਿਸ ਡਾਇਰੈਕਟਿਵ ਮੁਤਾਬਕ ਕਾਰੋਬਾਰੀ ਅਦਾਰਿਆਂ ਨੂੰ ਗਾਹਕ ਦੀ ਪਛਾਣ ਪੱਕੀ ਕਰਨ ਲਈ ਘੱਟੋ-ਘੱਟ ਦੋ ਫੈਕਟਰ ਪੱਕੇ ਕਰਨੇ ਪੈਣਗੇ।
ਇਹ ਵੀ ਪੜ੍ਹੋ:
ਉਹ ਦੋ ਫੈਕਟਰ ਕੁਝ ਵੀ ਹੋ ਸਕਦੇ ਹਨ, ਜੋ ਗਾਹਕ ਕੋਲ ਹੋਵੇ (ਜਿਵੇਂ ਬੈਂਕ ਦਾ ਕਾਰਡ)। ਜੋ ਉਨ੍ਹਾਂ ਨੂੰ ਪਤਾ ਹੋਵੇ (ਜਿਵੇਂ ਪਿੰਨ ਨੰਬਰ) ਜਾਂ ਜੋ ਉਹ ਹਨ (ਜਿਵੇਂ ਬਾਇਓਮੀਟ੍ਰਿਕ)।
ਹਾਲਾਂਕਿ ਅਤੀਤ ਵਿੱਚ ਇਨ੍ਹਾਂ ਦੀ ਅਣਦੇਖੀ ਕੀਤੀ ਗਈ ਪਰ ਹੁਣ ਐੱਸਮੈੱਮਐੱਸ ਰਾਹੀਂ ਭੇਜੇ ਜਾਣ ਵਾਲੇ ਕੋਡ, ਬਾਇਓਮੀਟ੍ਰਿਕਸ ਵਿੱਚ ਦਿਲਚਸਪੀ ਪਹਿਲਾਂ ਨਾਲੋਂ ਵਧੀ ਹੈ।
ਕੇਪੀਐੱਮਜੀ ਇੰਟਰਨੈਸ਼ਨਲ ਗਲੋਬਲ ਬੈਂਕਿੰਗ ਫਰਾਡ ਸਰਵੇ ਮੁਤਾਬਕ 67 ਫੀਸਦੀ ਬੈਂਕਾਂ ਨੇ ਬਾਇਓਮੀਟ੍ਰਿਕਸ ਜਿਵੇਂ ਉਂਗਲੀਆਂ ਦੇ ਨਿਸ਼ਾਨ, ਆਵਾਜ਼ ਦੇ ਪੈਟਰਨ ਅਤੇ ਚਿਹਰੇ ਦੀ ਪਛਾਣ ਵਿੱਚ ਪੂੰਜੀ ਲਾਈ ਹੈ।
ਇਸ ਸਾਲ ਦੇ ਅਖ਼ੀਰ ਤੱਕ ਨੈਟਵੈਸਟ ਆਪਣੇ ਗਾਹਕਾਂ ਨੂੰ ਨਵੇਂ ਕਿਸਮ ਦੇ ਡੈਬਿਟ ਕਾਰਡ ਜਾਰੀ ਕਰੇਗਾ ਜੋ ਉਂਗਲੀਆਂ ਦੇ ਨਿਸ਼ਾਨ ਨਾਲ ਕੰਮ ਕਰਨਗੇ।
ਬਾਇਓਮੀਟ੍ਰਿਕਸ ਨਾਲ ਗਾਹਕਾਂ ਨੂੰ ਕਾਫ਼ੀ ਸਹੂਲੀਅਤ ਹੋ ਗਈ ਹੈ ਪਰ ਇਸ ਦੇ ਕੁਝ ਨੁਕਸਾਨ ਵੀ ਹਨ। ਇਨ੍ਹਾਂ ਲਈ ਢੁਕਵੇਂ ਉਪਕਰਣਾਂ (ਸਕੈਨਰਾਂ) ਦੀ ਲੋੜ ਹੁੰਦੀ ਹੈ। ਅਧੁਨਿਕ ਸਮਾਰਟ ਫੋਨਾਂ ਵਿੱਚ ਲੱਗੇ ਸਕੈਨਰ ਉਂਗਲੀਆਂ ਦੇ ਨਿਸ਼ਾਨ ਪਛਾਣ ਸਕਦੇ ਹਨ। ਅਜਿਹੇ ਸਮਾਰਟ ਫੋਨਾਂ ਦੀ ਗਿਣਤੀ ਹਰ ਢਲਦੇ ਸੂਰਜ ਨਾਲ ਵਧ ਰਹੀ ਹੈ।
ਪਰ...., ਜਿਵੇਂ ਸਾਡਾ ਨਿੱਜੀ ਡਾਟਾ ਚੋਰਾਂ ਦੇ ਹੱਥ ਲੱਗ ਸਕਦਾ ਹੈ ਉਵੇਂ ਹੀ ਬਾਇਓਮੀਟ੍ਰਿਕ ਜਾਣਕਾਰੀ ਵੀ ਪੂਰੀ ਤਰ੍ਹਾਂ ਸਿੱਕੇਬੰਦ ਨਹੀਂ ਹੈ। ਸੰਤਬਰ ਵਿੱਚ ਇੱਕ ਚੀਨੀ ਖੋਜੀ ਨੇ ਸਾਈਬਰ ਸਕਿਉਰਿਟੀ ਨਾਲ ਜੁੜੀ ਇੱਕ ਕਾਨਫਰੰਸ ਵਿੱਚ ਦਿਖਾਇਆ ਕਿ ਕਿਵੇਂ ਕਿਸੇ ਵਿਅਕਤੀ ਦੀਆਂ ਉਂਗਲੀਆਂ ਦੇ ਨਿਸ਼ਾਨ ਕਈ ਮੀਟਰ ਦੂਰੋਂ ਖਿੱਚੀ ਤਸਵੀਰ ਵਿੱਚੋਂ ਵੀ ਹਾਸਲ ਕੀਤੇ ਜਾ ਸਕਦੇ ਹਨ।
ਜੇ ਤੁਹਾਨੂੰ ਲਗਦਾ ਹੈ ਕਿ ਪਾਸਵਰਡ ਬਦਲਣਾ ਮੁਸ਼ਕਲ ਹੈ ਤਾਂ ਆਪਣੀਆਂ ਉਂਗਲੀਆਂ ਦੇ ਨਿਸ਼ਾਨ ਬਦਲਣ ਬਾਰੇ ਸੋਚੋ।
ਸੁਰੱਖਿਆ ਮਜ਼ਬੂਤ ਕਰਨ ਲਈ ਕੰਪਨੀਆਂ ਲੋਕਾਂ ਨੂੰ ਇੱਕ ਤੋਂ ਵਧੇਰੇ ਤਰੀਕਿਆਂ ਨਾਲ ਆਪਣੀ ਪਛਾਣ ਸਥਾਪਿਤ ਕਰਨ ਲਈ ਕਹਿ ਰਹੀਆਂ ਹਨ। ਇਸ ਤਰੀਕੇ ਨੂੰ ਮਲਟੀਪਲ ਫੈਕਟਰ ਔਥੈਂਟੀਕੇਸ਼ਨ (ਐੱਮਐੱਫਏ) ਕਿਹਾ ਜਾਂਦਾ ਹੈ।
ਇਸ ਵਿੱਚ ਸਿਰਫਡ ਪਿੰਨ ਜਾਂ ਉਂਗਲੀਆਂ ਦੇ ਨਿਸ਼ਾਨ ਹੀ ਸ਼ਾਮਲ ਨਹੀਂ ਸਗੋਂ ਆਮ ਤੌਰ 'ਤੇ ਤੁਹਾਡੇ ਪਿਛੇ ਪਈਆਂ ਵਸਤਾਂ, ਤੁਹਾਡੀ ਖ਼ਰੀਦਦਾਰੀ ਦਾ ਇਤਿਹਾਸ, ਕੁੰਜੀਆਂ ਦੱਬਣ ਦਾ ਪੈਟਰਨ, ਸਵਾਈਪ ਕਰਨ ਦਾ ਪੈਟਰਨ, ਫੋਨ ਦੀ ਪਛਾਣ, ਇੱਥੋਂ ਤੱਕ ਕਿ ਤੁਹਾਡੇ ਫੋਨ ਫੜਨ ਦਾ ਤਰੀਕਾ ਵੀ, ਸ਼ਾਮਲ ਹਨ।
ਮੋਬਾਈਲ ਬੈਂਕਿੰਗ ਸੇਵਾ ਦੇਣ ਵਾਲੀ ਕੰਪਨੀ ਬੰਕ ਦੇ ਚੀਫ਼ ਐਗਜ਼ਿਕਿਊਟਿਵ ਅਲੀ ਨਿਕਮਨ ਨੇ ਕਿਹਾ, "ਕੀ ਬਾਇਓਮੀਟਰਿਕ ਪਾਸਵਰਡ ਦੀ ਥਾਂ ਲੈਣਗੇ? ਨਹੀਂ ਫੈਕਟਰਾਂ ਦਾ ਕੋਈ ਸਮੂਹ ਇਨ੍ਹਾਂ ਦੀ ਥਾਂ ਲਵੇਗਾ, ਅਸੀਂ ਉਸ ਦਿਸ਼ਾ ਵਿੱਚ ਜਾ ਰਹੇ ਹਾਂ ਤੇ ਸਾਨੂੰ ਉਸ ਪਾਸੇ ਜਾਣਾ ਚਾਹੀਦਾ ਹੈ।"
ਹਾਲਾਂਕਿ ਇਸ ਕਿਸਮ ਦੀ ਮਲਟੀਪਲ ਫੈਕਟਰ ਔਥੈਂਟੀਕੇਸ਼ਨ ਦੇ ਵੀ ਆਪਣੇ ਖ਼ਤਰਾ ਹੈ। ਉਹ ਸੁਰੱਖਿਅਤ ਹੈ ਪਰ ਇਸ ਨਾਲ ਪਛਾਣ ਸਥਾਪਿਤ ਕਰਨ ਦੀ ਪ੍ਰਕਿਰਿਆ ਨੂੰ ਕਿਤੇ ਗੈਰ-ਪਾਰਦਰਸ਼ੀ ਬਣਾ ਦਿੰਦਾ ਹੈ। ਜੇ ਤੁਹਾਨੂੰ ਪਤਾ ਹੀ ਨਾ ਹੋਵੇ ਕਿ ਔਨਲਾਈਨ ਤੁਹਾਡੀ ਪਛਾਣ ਕਿਵੇਂ ਸਥਾਪਿਤ ਕੀਤੀ ਜਾ ਰਹੀ ਹੈ ਤਾਂ ਤੁਸੀਂ ਉਸ ਨੂੰ ਸੁਰੱਖਿਅਤ ਕਿਵੇਂ ਕਰੋਗੇ?
ਇਜ਼ਾਬੈਲ ਦਾ ਕਹਿਣਾ ਹੈ, "ਮੈਂ ਇੰਟਰਨੈੱਟ ਸੁਰੱਖਿਆ ਬਾਰੇ ਸੁਚੇਤ ਹਾਂ-ਮੇਰੀ ਜਨਮ ਤਰੀਕ ਕਿਤੇ ਵੀ ਨਹੀਂ ਹੈ, ਮੇਰਾ ਪਤਾ ਕਿਤੇ ਵੀ ਨਹੀਂ ਹੈ।"
ਮੈਂ 33 ਸਾਲਾਂ ਦੀ ਹਾਂ, ਜਵਾਨ ਹਾਂ, ਤਕਨੀਕ ਦੀ ਵਰਤੋਂ ਕਰਦੀ ਹਾਂ ਪਰ ਮੈਨੂੰ ਨਹੀਂ ਪਤਾ ਹੋਰ ਖ਼ਿਆਲ ਕਿਵੇਂ ਰੱਖਾਂ
ਉਨ੍ਹਾਂ ਨੂੰ ਯਾਦ ਹੈ, ਹਾਲਾਂਕਿ, ਇੱਕ ਬੈਂਕ ਨੇ ਪਹਿਲਾਂ ਇੱਕ ਚੋਰ ਵੱਲੋਂ ਉਨ੍ਹਾਂ ਦੇ ਨਾਂ ਤੇ ਖੋਲ੍ਹਿਆ ਗਿਆ ਖਾਤਾ ਖੋਲ੍ਹਣੋਂ ਮਨ੍ਹਾਂ ਕਰ ਦਿੱਤਾ ਸੀ, ਕਿਉਂਕਿ ਉਨ੍ਹਾਂ ਨੂੰ ਪਾਸਵਰਡ ਨਹੀਂ ਸੀ ਪਤਾ।
ਇਹ ਵੀਡੀਓਜ਼ ਤੁਹਾਨੂੰ ਪਸੰਦ ਆ ਸਕਦੇ ਹਨ: