ਫਰੈਂਚ ਓਪਨ ਦਾ ਫਾਇਨਲ ਹਾਰੀ ਖਿਡਾਰਨ: ' ਪੀਰੀਅਡ ਕਾਰਨ ਮਿਲੀ ਹਾਰ, ਕਾਸ਼ ਮੈਂ ਜੇ ਮੁੰਡਾ ਹੁੰਦੀ ਤਾਂ...'

ਫਰੈਂਚ ਓਪਨ ਵਿੱਚ ਹਾਰਨ ਵਾਲੀ ਚੀਨ ਦੀ ਨੌਜਵਾਨ ਟੈਨਿਸ ਖਿਡਾਰਨ ਝੇਂਗ ਕਿਨਵੇਨ ਖੇਡ ਦੌਰਾਨ ਮਾਹਮਾਰੀ ਦੇ ਦਰਦ ਨਾਲ ਜੂਝ ਰਹੀ ਸੀ।

ਨਿਊਜ਼ ਏਜੰਸੀ ਰਾਇਟਰਜ਼ ਦੀ ਰਿਪੋਰਟ ਮੁਤਾਬਕ ਝੇਂਗ ਸੋਮਵਾਰ ਨੂੰ ਫਰੈਂਚ ਓਪਨ ਦੇ ਚੌਥੇ ਗੇੜ ਵਿੱਚ ਪੋਲੈਂਡ ਦੀ ਇਗਾ ਸਵਿਟੇਕ ਤੋਂ ਹਾਰ ਗਈ।

19 ਸਾਲਾ ਝੇਂਗ ਨੇ ਹਾਰਨ ਤੋਂ ਬਾਅਦ ਕਿਹਾ, "ਕਾਸ਼ ਮੈਂ ਮੁੰਡਾ ਹੁੰਦੀ! ਕੁੜੀਆਂ ਵਾਲੀ ਚੀਜ਼, ਪਹਿਲਾ ਦਿਨ ਅਤੇ ਦਰਦ। ਅਜਿਹੇ 'ਚ ਮੈਨੂੰ ਖੇਡਣਾ ਵੀ ਪੈਂਦਾ ਹੈ। ਮੈਂ ਹਮੇਸ਼ਾ ਹੀ ਪਹਿਲੇ ਦਿਨ ਦਰਦ ਨਾਲ ਪਰੇਸ਼ਾਨ ਰਹਿੰਦੀ ਹਾਂ। ਇਸ ਨੂੰ ਬਦਲ ਨਹੀਂ ਸਕਦੀ। ਜੇ ਮੁੰਡਾ ਹੁੰਦੀ ਤਾਂ ਮੈਨੂੰ ਇਸ 'ਚੋਂ ਨਹੀਂ ਲੰਘਣਾ ਪੈਂਦਾ।"

ਇਸ ਮੈਚ ਦਾ ਪਹਿਲਾ ਸੈੱਟ ਝੇਂਗ ਜਿੱਤ ਗਈ ਸੀ, ਪਰ ਅਗਲੇ ਦੋ ਸੈੱਟਾਂ ਵਿੱਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

ਇਸ ਨਾਲ ਉਨ੍ਹਾਂ ਦਾ ਵਰਲਡ ਨੰਬਰ ਵੰਨ ਖਿਡਾਰਨ ਨੂੰ ਹਰਾਉਣ ਦਾ ਉਨ੍ਹਾਂ ਸੁਪਨਾ ਪੂਰਾ ਨਹੀਂ ਹੋ ਸਕਿਆ।

ਝੇਂਗ ਨੇ ਕਿਹਾ ਕਿ ਸ਼ੁਰੂਆਤੀ ਸੈੱਟ ਦੌਰਾਨ ਉਨ੍ਹਾਂ ਨੂੰ ਕੋਈ ਦਰਦ ਨਹੀਂ ਹੋਇਆ ਸੀ ਪਰ ਦੂਜੇ ਸੈੱਟ ਦੌਰਾਨ ਜਦੋਂ ਸਕੋਰ 3-0 ਸੀ ਤਾਂ ਉਨ੍ਹਾਂ ਨੇ ਮੈਡੀਕਲ ਸਹਾਇਤਾ ਲ਼ਈ ਟਾਇਮ ਆਊਟ ਮੰਗ ਲਿਆ।

ਝੇਂਗ ਦੇ ਲਾਕਰ ਰੂਮ ਵਿੱਚ ਜਾਣ ਤੋਂ ਪਹਿਲਾਂ ਕੋਰਟ ਵਿੱਚ ਉਨ੍ਹਾਂ ਦੀ ਪਿੱਠ ਦੀ ਮਾਲਿਸ਼ ਕੀਤੀ ਗਈ ਅਤੇ ਉਹ ਆਪਣੇ ਸੱਜੇ ਪੱਟ ਨੂੰ ਬੰਨ੍ਹ ਕੇ ਵਾਪਸ ਆ ਗਈ।

ਝੇਂਗ ਨੇ ਦੱਸਿਆ, "ਲੱਤਾਂ ਵੀ ਆਕੜੀਆਂ ਸਨ, ਪਰ ਪੇਟ ਮੁਕਾਬਲੇ ਫਿਰ ਵੀ ਠੀਕ ਸਨ... ਮੈਂ ਟੈਨਿਸ ਨਹੀਂ ਖੇਡ ਸਕਦੀ, ਮੇਰਾ ਪੇਟ ਬਹੁਤ ਦਰਦ ਕਰ ਰਿਹਾ ਸੀ।"

"ਮੈਂ ਅੱਜ ਬਾਰੇ ਗੱਲ ਨਹੀਂ ਕਰਨਾ ਚਾਹੁੰਦੀ, ਮੈਂ ਆਪਣੇ ਪ੍ਰਦਰਸ਼ਨ ਤੋਂ ਖੁਸ਼ ਹਾਂ ਅਤੇ ਵਿਸ਼ਵ ਦੀ ਨੰਬਰ ਵੰਨ ਖਿਡਾਰਨ ਦੇ ਖ਼ਿਲਾਫ਼ ਖੇਡੀ। ਮੈਂ ਇਸ ਕੋਰਟ ਵਿੱਚ ਖੇਡ ਦਾ ਆਨੰਦ ਲਿਆ।"

ਉਨ੍ਹਾਂ ਨੇ ਅੱਗੇ ਕਿਹਾ, "ਜੇਕਰ ਮੇਰਾ ਪੇਟ ਦਰਦ ਨਾ ਹੁੰਦਾ, ਮੈਂ ਹੋਰ ਆਨੰਦ ਲੈਂਦੀ, ਹੋਰ ਵਧੀਆ ਪ੍ਰਦਰਸ਼ਨ ਕਰਦੀ ਅਤੇ ਸਖ਼ਤ ਮੁਕਾਬਲਾ ਦੇਣ ਦੀ ਕੋਸ਼ਿਸ਼ ਕਰਦੀ।

ਦੁੱਖ ਦੀ ਗੱਲ ਇਹ ਹੈ ਕਿ ਮੈਂ ਉਸ ਤਰ੍ਹਾਂ ਨਹੀਂ ਕਰ ਸਕੀ ਜਿਸ ਤਰ੍ਹਾਂ ਮੈਂ ਅੱਜ ਖੇਡ ਦਾ ਮੁਜ਼ਾਹਰਾ ਕਰਨਾ ਚਾਹੁੰਦੀ ਸੀ।"

"ਮੈਂ ਬੱਸ ਇਹ ਚਾਹੁੰਦੀ ਹਾਂ ਕਿ ਅਗਲੀ ਵਾਰ ਜਦੋਂ ਮੈਂ ਉਨ੍ਹਾਂ ਖ਼ਿਲਾਫ਼ ਖੇਡਦੀ ਹਾਂ, ਤਾਂ ਮੈਂ ਬਿਹਤਰ ਤਰੀਕੇ ਨਾਲ ਖੇਡਾ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)