ਸਿੱਧੂ ਮੂਸੇਵਾਲਾ ਦਾ ਕਤਲ: ਜਵਾਹਰਕੇ ਪਿੰਡ ਵਿਚ ਇੰਝ ਹੋਇਆ ਹਮਲਾ, ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਜ਼ਿੰਮੇਵਾਰੀ
- ਲੇਖਕ, ਅਰਵਿੰਦ ਛਾਬੜਾ, ਸਰਬਜੀਤ ਧਾਲੀਵਾਲ ਤੇ ਸੁਰਿੰਦਰ ਮਾਨ
- ਰੋਲ, ਬੀਬੀਸੀ ਪੱਤਰਕਾਰ ਤੇ ਸਹਿਯੋਗੀ
ਪੰਜਾਬੀ ਗਾਇਕ ਅਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਉੱਪਰ ਮਾਨਸਾ ਵਿਖੇ ਅਣਪਛਾਤੇ ਲੋਕਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਹਨ। ਜਿਸ ਵਿਚ ਉਨ੍ਹਾਂ ਦੀ ਮੌਤ ਹੋ ਗਈ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਉੱਤੇ ਪੰਜਾਬ ਦੇ ਪੁਲਿਸ ਮੁਖੀ ਵੀਕੇ ਭੰਵਰਾ ਨੇ ਸਿੱਧੂ ਮੂਸੇਵਾਲਾ ਕਤਲ ਕੇਸ ਦੀ ਵਿਸ਼ੇਸ ਜਾਂਚ ਟੀਮ ਦੇ ਗਠਨ ਦਾ ਐਲਾਨ ਕੀਤਾ ਹੈ।
ਸਿੱਧੂ ਮੂਸੇਵਾਲਾ ਉੱਤੇ ਮਾਨਸਾ ਦੇ ਜਵਾਹਰਕੇ ਪਿੰਡ ਨੇੜੇ ਐਤਾਵਰ ਸ਼ਾਮੀਂ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ, ਜਿਸ ਵਿਚ ਉਨ੍ਹਾਂ ਦੀ ਮੌਤ ਹੋ ਗਈ ਅਤੇ ਉਨ੍ਹਾਂ ਦੇ ਦੋ ਸਾਥੀ ਗੰਭੀਰ ਜ਼ਖਮੀ ਹੋ ਗਏ।
ਵਿਸ਼ੇਸ਼ ਜਾਂਚ ਟੀਮ ਦੀ ਅਗਵਾਈ ਮਾਨਸਾ ਦਾ ਐੱਸਪੀ ਧਰਮਵੀਰ ਸਿੰਘ ਕਰਨਗੇ, ਜਦਕਿ ਡੀਐੱਸਪੀ ਇਨਵੈਸਟੀਗੇਸ਼ਨ ਵਿਸ਼ਵਜੀਤ ਸਿੰਘ ਅਤੇ ਮਾਨਸਾ ਸੀਆਈਏ ਦੇ ਇੰਚਾਰਜ ਪ੍ਰਿਥੀਪਾਲ ਸਿੰਘ ਜਾਂਚ ਟੀਮ ਦੇ ਮੈਂਬਰ ਹੋਣਗੇ।
ਸਿੱਧੂ ਮੂਸੇਵਾਲਾ ਉੱਤੇ ਜਵਾਹਰਕੇ ਨੇੜੇ ਕਿਵੇਂ ਹੋਇਆ ਹਮਲਾ
ਡੀਜੀਪੀ ਮੁਤਾਬਕ ਮੂਸੇਵਾਲਾ ਕਰੀਬ 4.30 ਸ਼ਾਮੀ ਘਰੋਂ ਆਪਣੀ ਗੱਡੀ ਉੱਤੇ ਨਿਕਲੇ। ਉਨ੍ਹਾਂ ਦੇ ਨਾਲ ਉਨ੍ਹਾਂ ਦਾ ਇੱਕ ਗੁਆਂਡੀ ਗੁਰਵਿੰਦਰ ਸਿੰਘ ਅਤੇ ਦੂਜਾ ਚਚੇਰਾ ਭਰਾ ਗੁਰਪ੍ਰੀਤ ਸਿੰਘ ਸਨ।
ਸਿੱਧੂ ਮੂਸੇਵਾਲਾ ਆਪਣੀ ਮਹਿੰਦਰਾ ਥਾਰ ਜੀਪ ਆਪ ਚਲਾ ਰਹੇ ਸੀ, ਜਦੋਂ ਉਨ੍ਹਾਂ ਉੱਤੇ ਅਣਪਛਾਤੇ ਵਿਅਕਤੀਆਂ ਨੇ ਹਮਲਾ ਕੀਤਾ।
ਡੀਜੀਪੀ ਵੀਕੇ ਭੰਵਰਾ ਮੁਤਾਬਕ ਜਦੋਂ ਮੂਸੇਵਾਲਾ ਜਵਾਹਕੇ ਪਹੁੰਚੇ ਤਾਂ ਉਨ੍ਹਾਂ ਦਾ ਪਿੱਛਾ ਇੱਕ ਚਿੱਟੇ ਰੰਗ ਦੀ ਕਰੋਲਾ ਗੱਡੀ ਕਰ ਰਹੀ ਸੀ ਅਤੇ ਅੱਗਿਓ ਉਨ੍ਹਾਂ ਨੂੰ ਦੋ ਗੱਡੀਆਂ ਚਿੱਟੀ ਬਲੈਰੋ ਅਤੇ ਗੁੜੀ ਸਲੇਟੀ ਰੰਗ ਦੀ ਸਕਾਰਪੀਓ ਨੇ ਘੇਰਿਆ।
ਅੱਗਿਓ ਸਿੱਧੂ ਅਤੇ ਉਨ੍ਹਾਂ ਦੇ ਸਾਥੀਆਂ ਉੱਤੇ ਅਨ੍ਹੇਵਾਹ ਫਾਇਰਿੰਗ ਹੋਈ, ਜਿਸ ਦੌਰਾਨ ਉਹ ਤਿੰਨੇ ਜ਼ਖ਼ਮੀ ਹੋ ਗਏ।
ਸੂਚਨਾ ਮਿਲਦੇ ਹੀ ਪੁਲਿਸ ਟੀਮ ਘਟਨਾ ਸਥਾਨ ਉੱਤੇ ਪਹੁੰਚੀ ਅਤੇ ਤਿੰਨਾਂ ਨੂੰ ਮਾਨਸਾ ਸਿਵਲ ਹਸਪਤਾਲ ਲੈ ਗਈ।
ਜਿੱਥੇ ਸਿੱਧੂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਅਤੇ ਉਸ ਦੇ ਦੋਵਾਂ ਸਾਥੀਆਂ ਨੂੰ ਇਲਾਜ ਲਈ ਪਟਿਆਲਾ ਰੈਂਫ਼ਰ ਕਰ ਦਿੱਤਾ ਗਿਆ।
ਸਿੱਧੂ ਮੂਸੇਵਾਲ ਕਤਲ ਮਾਮਲੇ ਵਿਚ ਡੀਜੀਪੀ ਦਾ ਦਾਅਵਾ
- ਅੱਜ ਮਾਨਸਾ ਵਿਚ ਸੁਭਦੀਪ ਸਿੰਘ ਸਿੱਧੂ ਆਪਣੇ ਸਾਥੀਆਂ ਨਾਲ ਘਰੋਂ ਬਾਹਰ 4.30 ਉੱਤੇ ਦੋ ਸਾਥੀਆਂ ਨਾਲ ਨਿਕਲੇ।
- ਕਰੀਬ 5.30 ਇਨ੍ਹਾਂ ਉੱਤੇ ਜਵਾਹਰਕੇ ਪਿੰਡ ਕੋਲ ਉਦੋਂ ਹਮਲਾ ਹੋਇਆ, ਜਦੋਂ ਉਹ ਵਾਪਸ ਪਰਤ ਰਿਹਾ ਸੀ।
- ਮੈਨੇਜਰ ਸ਼ਗਨਪ੍ਰੀਤ ਦਾ ਨਾਮ ਮਿੱਠੂਖੇੜਾ ਕਤਲ ਕੇਸ ਵਿਚ ਆਇਆ ਸੀ, ਉਹ ਇਸ ਸਮੇਂ ਬਾਹਰ ਹੈ।
- ਇਸ ਕੇਸ ਵਿਚ ਲਾਰੈਂਸ਼ ਬਿਸ਼ਨੋਈ ਗੈਂਗ ਦਾ ਹੱਥ ਹੈ। ਜਿਸ ਦੀ ਉਨ੍ਹਾਂ ਜ਼ਿੰਮੇਵਾਰੀ ਲਈ ਹੈ।
- ਸਿੱਧੂ ਮੂਸੇਵਾਲਾ ਕੋਲ 4 ਸੁਰੱਖਿਆ ਗਾਰਡ ਸਨ, ਜਿੰਨ੍ਹਾਂ ਵਿਚੋ 2 ਘੱਲੂਘਾਰਾ ਦਿਵਸ ਕਾਰਨ ਵਾਪਸ ਲਏ ਗਏ ਹਨ ਅਤੇ ਦੋ ਕਮਾਂਡੋਜ਼ ਉਨ੍ਹਾਂ ਕੋਲ ਸਨ।

ਤਸਵੀਰ ਸਰੋਤ, Punjab Police
- ਘਰੋਂ ਜਾਣ ਸਮੇਂ ਸਿੱਧੂ ਆਪਣੇ ਨਾਲ ਸੁਰੱਖਿਆ ਕਰਮੀ ਨਹੀਂ ਲੈ ਗਏ ਨਾ ਹੀ ਆਪਣੀ ਬੁਲਟ ਪਰੂਫ਼ ਗੱਡੀ ਵਿਚ ਗਏ।
- ਮੁੱਖ ਮੰਤਰੀ ਦੇ ਹੁਕਮਾਂ ਉੱਤੇ ਐੱਸਆਈਟੀ ਬਣਾਉਣ ਦੇ ਹੁਕਮ ਦਿੱਤੇ ਗਏ ਹਨ ।
- ਵਾਰਦਾਤ ਵਾਲੀ ਥਾਂ ਉੱਤੇ ਚੱਲੀਆਂ ਗੋਲੀਆਂ ਦੇ 30 ਖਾਲੀ ਖੋਲ੍ਹ ਮਿਲੇ ਹਨ, ਜੋ ਤਿੰਨ ਵੱਖਰੇ ਵੱਖਰੇ ਹਥਿਆਰਾਂ ਦੇ ਹਨ।
- ਹਮਲੇ ਵਿਚ 9 ਐੱਮਐੱਮ, 7,62 ਐੱਮਐੱਮ ਅਤੇ 0.30 ਦੇ ਖੋਲ੍ਹ ਬਰਾਮਦ ਕੀਤੇ ਗਏ ਹਨ ।
- ਮਾਨਸਾ ਬਠਿੰਡਾ ਦੇ ਐੱਸ਼ਐੱਸਪੀ ਅਤੇ ਬਠਿੰਡਾ ਰੇਜ ਦੇ ਆਈਜੀ ਤਫਤੀਸ਼ ਸ਼ੁਰੂ ਕਰ ਚੁੱਕ ਹਨ ਤੇ ਉੱਥੇ ਹੀ ਕੈਂਪ ਕਰ ਰਹੇ ਹਨ ।
ਸਿੱਧੂ ਮੂਸੇਵਾਲਾ ਕਤਲ ਦੇ ਬਿਸ਼ਨੋਈ ਗਰੁੱਪ ਉੱਤੇ ਸ਼ੱਕ ਦਾ ਕਾਰਨ
ਡੀਜੀਪੀ ਮੁਤਾਬਕ ਮੁੱਢਲੀ ਜਾਂਚ ਮੁਤਾਬਕ ਇਹ ਲਾਰੈਂਸ਼ ਬਿਸ਼ਨੋਈ ਅਤੇ ਲੱਕੀ ਪਟਿਆਲ ਗਰੁੱਪ ਵਿਚਾਲੇ ਦੀ ਲੜਾਈ ਲੱਗਦੀ ਹੈ।
ਉਨ੍ਹਾਂ ਦੱਸਿਆ, ''ਬਿਸ਼ਨੋਈ ਗਰੁੱਪ ਨੇ ਇਸ ਕਤਲ ਦੀ ਜਿੰਮੇਵਾਰੀ ਲਈ ਹੈ ਅਤੇ ਇਸ ਨੂੰ ਵਿੱਕੀ ਮਿੱਠੂਖੇੜਾ ਦੇ ਕਤਲ ਦਾ ਬਦਲਾ ਦੱਸਿਆ ਹੈ।''
ਡੀਜੀਪੀ ਮੁਤਾਬਕ ਮਿੱਠੂਖੇੜਾ ਕਤਲ ਕੇਸ ਵਿਚ ਸੰਨੀ, ਅਨਿਲ ਲੱਥ ਅਤੇ ਭੋਲੂ ਨਾਂ ਦੇ ਤਿੰਨ ਸ਼ੂਟਰਾਂ ਦੀ ਸ਼ਨਾਖ਼ਤ ਕੀਤੀ ਗਈ ਹੈ, ਇਹ ਸਾਰੇ ਹਰਿਆਣਾ ਦੇ ਰਹਿਣ ਵਾਲੇ ਹਨ ਅਤੇ ਦਿੱਲੀ ਪੁਲਿਸ ਵਲੋਂ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ।
ਵਿੱਕੀ ਕੇਸ ਵਿਚ ਮੂਸੇਵਾਲਾ ਦਾ ਮੈਨੇਜਰ ਸ਼ਗਨਪ੍ਰੀਤ ਵੀ ਮੁਲਜ਼ਮ ਨਾਮਜ਼ਦ ਕੀਤਾ ਗਿਆ ਹੈ। ਪਰ ਉਹ ਬਚ ਕੇ ਆਸਟ੍ਰੇਲੀਆ ਜਾ ਚੁੱਕਾ ਹੈ।
ਮੂਸੇਵਾਲਾ ਦੀ ਸੁਰੱਖਿਆ ਲੈਣ ਬਾਰੇ ਪੁਲਿਸ ਦਾ ਪੱਖ਼
ਡੀਜੀਪੀ ਨੇ ਦੱਸਿਆ ਕਿ ਘੱਲੂਘਾਰਾ ਹਫ਼ਤੇ ਦੇ ਸਮਾਗਮਾਂ ਤੋਂ ਪਹਿਲਾਂ ਪੁਲਿਸ ਨੇ ਅਸਥਾਈ ਤੌਰ ਉੱਤੇ ਲਾਅ ਐਂਡ ਆਰਡਰ ਦੀ ਡਿਊਟੀ ਲਈ ਸਿੱਧੂ ਮੂਸੇਵਾਲਾ ਦੇ ਸਿਰਫ਼ ਦੋ ਪੁਲਿਸ ਮੁਲਾਜ਼ਮ ਵਾਪਸ ਬੁਲਾਏ ਸਨ।
ਇਸ ਦੇ ਬਾਵਜੂਦ ਵੀ ਪੁਲਿਸ ਦੀ ਕਮਾਂਡੋਜ਼ ਬਟਾਲੀਅਨ ਦੇ ਦੋ ਮੁਲਾਜ਼ਮ ਸਿੱਧੂ ਨਾਲ ਤੈਨਾਤ ਸਨ, ਪਰ ਉਹ ਮੁਲਾਜ਼ਮਾਂ ਨੂੰ ਅੱਜ ਘਰ ਹੀ ਛੱਡ ਗਿਆ।
ਸਿੱਧੂ ਨਾ ਦੋਵੇਂ ਮੁਲਾਜ਼ਮਾਂ ਨੂੰ ਘਰੇ ਛੱਡ ਗਿਆ ਅਤੇ ਨਾਲ ਹੀ ਆਪਣੀ ਨਿੱਜੀ ਬੁਲਟ ਪਰੂਫ਼ ਗੱਡੀ ਨਾਲ ਨਹੀਂ ਲੈਕੇ ਗਿਆ।
ਸਿੱਧੂ ਮੂਸੇਵਾਲਾ ਨੂੰ ਲੱਗੀਆਂ 4-5 ਗੋਲੀਆਂ -ਸਿਵਲ ਸਰਜਨ
ਮਾਨਸਾ ਦੇ ਸਿਵਲ ਸਰਜਨ ਡਾ ਰਣਜੀਤ ਸਿੰਘ ਨੇ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੂੰ ਦੱਸਿਆ," ਸਿੱਧੂ ਮੂਸੇਵਾਲਾ ਸਮੇਤ ਤਿੰਨ ਲੋਕ ਜ਼ਖਮੀ ਹੋਏ ਹਨ।"
"ਹਸਪਤਾਲ ਲੈ ਕੇ ਆਉਣ ਤੋਂ ਪਹਿਲਾਂ ਹੀ ਸਿੱਧੂ ਮੁਸੇਵਾਲਾ ਦੀ ਮੌਤ ਹੋ ਗਈ ਸੀ। ਬਾਕੀ ਜ਼ਖ਼ਮੀਆਂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਖੇ ਰੈਫਰ ਕੀਤਾ ਗਿਆ ਹੈ।"
ਸਿਵਲ ਸਰਜਨ ਨੇ ਕਿਹਾ ਕਿ ਪੱਕੇ ਤੌਰ ਉੱਤੇ ਅਜੇ ਨਹੀਂ ਦੱਸਿਆ ਜਾ ਸਕਦਾ ਪਰ ਸਿੱਧੂ ਮੂਸੇਵਾਲਾ ਦੀ ਛਾਤੀ ਅਤੇ ਪੱਟ 'ਤੇ ਗੋਲੀਆਂ ਲੱਗੀਆਂ ਹਨ, ਅਤੇ 4-5 ਗੋਲੀਆਂ ਦੇ ਨਿਸ਼ਾਨ ਦਿਖਾਈ ਦੇ ਰਹੇ ਹਨ।"
ਮਾਨਸਾ ਦੇ ਐੱਸਐੱਸਪੀ ਨੇ ਦੱਸਿਆ ਕਿ ਕਰੀਬ 5.30 ਵਜੇ ਸ਼ਾਮੀ ਜਦੋਂ ਸਿੱਧੂ ਮੂਸੇਵਾਲਾ ਆਪਣੇ ਦੋ ਹੋਰ ਸਾਥੀਆਂ ਨਾਲ ਘਰੋਂ ਨਿਕਲੇ ਤਾਂ ਜਵਾਹਰਕੇ ਪਿੰਡ ਨੇੜੇ ਉਨ੍ਹਾਂ ਦੀ ਗੱਡੀ ਦੇ ਪਿੱਛੇ ਆ ਰਹੀ ਗੱਡੀ ਇੱਕਦਮ ਅੱਗੇ ਆਈ ਅਤੇ ਗੋਲੀਆਂ ਚਲਾ ਦਿੱਤੀਆਂ।
ਐੱਸਐੱਸਪੀ ਨੇ ਦਾਅਵਾ ਕੀਤਾ ਕਿ ਇਹ ਗੈਂਗਵਾਰ ਦੀ ਆਪਸੀ ਲੜਾਈ ਦਾ ਨਤੀਜਾ ਹੋ ਸਕਦਾ ਹੈ, ਕਿਉਂ ਕਿ ਮੂਸੇਵਾਲਾ ਦਾ ਮੈਨੇਜਰ ਮਿੱਠੂਖੇੜਾ ਮਾਮਲੇ ਵਿਚ ਗਵਾਹ ਸੀ।
ਬਿਸ਼ਨੋਈ ਗੈਂਗ ਅਤੇ ਦਰਸ਼ਨ ਪਟਿਆਲ ਗੈਂਗ ਦੀ ਲੜਾਈ ਜੱਗ ਜਾਹਰ ਹੈ। ਇਸੇ ਐਂਗਲ ਉੱਤੇ ਪੁਲਿਸ ਕੰਮ ਕਰ ਕਰੀ ਹੈ ਕਿਉਂ ਕਿ ਮੁੱਢਲੀ ਜਾਂਚ ਦੌਰਾਨ ਪੁਲਿਸ ਨੂੰ ਇਸ ਦਿਸ਼ਾ ਵਿਚ ਇਸ਼ਾਰਾ ਕਰ ਰਹੇ ਹਨ।
ਚੱਲਦੀ ਗੱਡੀ ਉੱਤੇ ਚੱਲੀਆਂ ਗੋਲੀਆਂ -ਆਈਜੀ
ਬਠਿੰਡਾ ਰੇਂਜ ਦੇ ਆਈ ਜੀ ਸ਼ਿਵ ਕੇ ਵਰਮਾ ਨੇ ਅਰਵਿੰਦ ਛਾਬੜਾ ਨੂੰ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
"ਫਿਲਹਾਲ ਇਸ ਘਟਨਾ ਬਾਰੇ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਮੁਤਾਬਕ ਚੱਲਦੀ ਗੱਡੀ ਉਪਰ ਹੀ ਹਮਲਾ ਹੋਇਆ ਹੈ।"
"ਇਹ ਘਟਨਾ ਸਿੱਧੂ ਮੂਸੇਵਾਲਾ ਦੇ ਜੱਦੀ ਪਿੰਡ ਜਵਾਹਰਕੇ ਨੇੜੇ ਹੀ ਵਾਪਰੀ ਹੈ। ਸਿੱਧੂ ਉਦੋਂ ਆਪਣੇ ਸਾਥੀਆਂ ਨਾਲ ਗੱਡੀ ਵਿਚ ਜਾ ਰਿਹਾ ਸੀ ਤਾਂ ਪਿੱਛੋਂ ਆਈ ਇੱਕ ਗੱਡੀ ਵਿਚਲੇ ਬੰਦਿਆਂ ਨੇ ਉਨ੍ਹਾਂ ਉੱਤੇ ਫਾਇਰਿੰਗ ਕੀਤੀ।"
"ਆਈਜੀ ਮੁਤਾਬਕ ਇਸ ਹਮਲੇ ਵਿਚ ਕੀ ਹਥਿਆਰ ਵਰਤੇ ਗਏ ਹਨ ਅਤੇ ਇਸ ਲ਼ਈ ਕੌਣ ਜ਼ਿੰਮੇਵਾਰ ਹੈ, ਇਸ ਬਾਰੇ ਅਜੇ ਕੋਈ ਸੁਰਾਗ ਨਹੀਂ ਮਿਲਿਆ ਹੈ। ਵਾਰਦਾਤ ਦੀ ਜਾਂਚ ਐੱਸਐੱਸਪੀ ਕਰ ਰਹੇ ਹਨ।"
ਦੇਰ ਸ਼ਾਮ ਮੀਡੀਆ ਨਾਲ ਗੱਲਬਾਤ ਦੌਰਾਨ ਆਈਜੀ ਨੇ ਦੱਸਿਆ ਕਿ ਹਮਲਾਵਰ ਗੱਡੀ ਛੱਡ ਕੇ ਭੱਜ ਗਏ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਕਈ ਸ਼ੱਕੀਆਂ ਬਰਾਮਦ ਕੀਤਾ ਹੈ ਅਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:
ਸਿੱਧੂ ਮੂਸੇਵਾਲਾ ਦੀ ਮੌਤ ਉੱਤੇ ਦੁੱਖ ਦਾ ਪ੍ਰਗਟਾਵਾ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਘਟਨਾ ਤੋਂ ਬਾਅਦ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।
ਭਗਵੰਤ ਮਾਨ ਨੇ ਟਵੀਟ ਕਰਦਿਆਂ ਆਖਿਆ ਹੈ,"ਸਿੱਧੂ ਮੂਸੇਵਾਲਾ ਦੇ ਬੇਹੱਦ ਭਿਆਨਕ ਕਤਲ ਤੋਂ ਡੂੰਘੇ ਦੁੱਖ ਅਤੇ ਸਦਮੇ 'ਚ ਹਾਂ..ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ..ਮੇਰੀ ਦਿਲੋਂ ਹਮਦਰਦੀ ਅਤੇ ਪ੍ਰਾਰਥਨਾਵਾਂ ਪਰਿਵਾਰ ਅਤੇ ਦੁਨੀਆ ਭਰ 'ਚ ਵਸਦੇ ਉਸਦੇ ਪ੍ਰਸ਼ੰਸਕਾਂ ਦੇ ਨਾਲ ਹਨ..ਸਾਰਿਆਂ ਨੂੰ ਸ਼ਾਂਤ ਰਹਿਣ ਦੀ ਅਪੀਲ ਕਰਦਾ ਹਾਂ.. "
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਵੀ ਸਿੱਧੂ ਮੂਸੇਵਾਲਾ ਦੇ ਕਤਲ ਉਤੇ ਦੁੱਖ ਪ੍ਰਗਟਾਇਆ ਹੈ।
ਰਾਹੁਲ ਗਾਂਧੀ ਨੇ ਟਵੀਟ ਵਿੱਚ ਲਿਖਿਆ ਹੈ ਕਿ ਦੁਨੀਆਂ ਭਰ ਵਿੱਚ ਵਸਦੇ ਸਿੱਧੂ ਮੁਸੇਵਾਲਾ ਦੇ ਚਾਹੁਣ ਵਾਲਿਆਂ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਮੇਰੀ ਹਮਦਰਦੀ ਹੈ।
ਜ਼ਿਕਰਯੋਗ ਹੈ ਕਿ ਮਾਰਚ ਵਿੱਚ ਸਿੱਧੂ ਮੁਸੇਵਾਲਾ ਨੇ ਮਾਨਸਾ ਤੋਂ ਕਾਂਗਰਸ ਦੇ ਉਮੀਦਵਾਰ ਵਜੋਂ ਚੋਣਾਂ ਲੜੀਆਂ ਸਨ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲ ਕੀਤੀ ਹੈ।
ਅਰਵਿੰਦ ਕੇਜਰੀਵਾਲ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ ਅਤੇ ਲੋਕ ਸ਼ਾਂਤੀ ਬਣਾ ਕੇ ਰੱਖਣ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 3
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਿੱਧੂ ਮੂਸੇਵਾਲੇ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 4
ਇਸ ਨਾਲ ਹੀ ਉਨ੍ਹਾਂ ਨੇ ਆਖਿਆ ਹੈ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਚਰਮਰਾ ਗਈ ਹੈ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਫੇਲ੍ਹ ਹੋ ਗਈ ਹੈ। ਉਨ੍ਹਾਂ ਆਖਿਆ ਕਿ ਹੁਣ ਪੰਜਾਬ ਵਿੱਚ ਕੋਈ ਸੁਰੱਖਿਅਤ ਨਹੀਂ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵੀ ਇਸ ਕਤਲ ਉਪਰ ਦੁੱਖ ਜ਼ਾਹਿਰ ਕੀਤਾ ਹੈ।
ਕਾਨੂੰਨ ਵਿਵਸਥਾ ਉੱਤੇ ਸਵਾਲ
ਸੁਖਬੀਰ ਬਾਦਲ ਨੇ ਆਖਿਆ ਕਿ ਇਸ ਘਟਨਾ ਦੇ ਦੋਸ਼ੀਆਂ ਨੂੰ ਪੰਜਾਬ ਪੁਲਿਸ ਗ੍ਰਿਫ਼ਤਾਰ ਕਰੇ। ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੀ ਕਾਨੂੰਨ ਵਿਵਸਥਾ 'ਤੇ ਸਵਾਲ ਚੁੱਕੇ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 5
ਭਾਜਪਾ ਆਗੂ ਸੁਨੀਲ ਜਾਖੜ ਨੇ ਆਖਿਆ ਕਿ ਸਿੱਧੂ ਮੁਸੇਵਾਲਾ ਇਸ ਕਤਲ ਦੀ ਖ਼ਬਰ ਨੇ ਉਨ੍ਹਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
ਇਸ ਘਟਨਾ ਵਾਸਤੇ ਆਮ ਆਦਮੀ ਪਾਰਟੀ ਨੂੰ ਜ਼ਿੰਮੇਵਾਰ ਠਹਿਰਾਉਣਾ ਬਣਦਾ ਹੈ ਜੋ ਸਸਤੀ ਰਾਜਨੀਤੀ ਲਈ ਸੁਰੱਖਿਆ ਮਾਮਲਿਆਂ ਨਾਲ ਛੇੜਛਾੜ ਕਰ ਰਹੇ ਹਨ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 6
ਸਿੱਧੂ ਮੂਸੇਵਾਲਾ ਕੌਣ ਸੀ
ਕੁਝ ਸਾਲ ਪਹਿਲਾਂ ਪੰਜਾਬੀ ਮਨੋਰੰਜਨ ਜਗਤ ਵਿੱਚ ਆਏ ਸ਼ੁਭਦੀਪ ਸਿੰਘ ਸਿੱਧੂ ਬੜੀ ਤੇਜ਼ੀ ਨਾਲ ਸਿੱਧੂ ਮੂਸੇਵਾਲਾ ਦੇ ਨਾਂ ਨਾਲ ਮਸ਼ਹੂਰ ਹੋਏ।
ਇੱਕ ਵਾਰ ਕਾਲਜ ਦੇ ਕੈਂਪਸ ਵਿੱਚ ਇੱਕ ਚੈਨਲ ਦੇ ਹੋਸਟ ਵੱਲੋਂ ਸਟੂਡੈਂਟਸ ਨਾਲ ਗੱਲਬਾਤ ਜਾਰੀ ਸੀ ਕਿ ਉਸੇ ਵਿਚਾਲੇ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਭੀੜ 'ਚੋਂ ਨਿਕਲ ਕੇ ਆਇਆ।

ਤਸਵੀਰ ਸਰੋਤ, Sidhu Moose Wala/FB
ਐਂਕਰ ਨੇ ਸਿੱਧੂ ਤੋਂ ਉਸਦਾ ਨਾਂ ਪੁੱਛਿਆ, ਉਹ ਵੀ ਦੋ ਵਾਰ, ਝਕਦੇ ਹੋਏ ਸਿੱਧੂ ਨੇ ਆਪਣਾ ਨਾਂ ਸ਼ੁਭਦੀਪ ਸਿੰਘ ਸਿੱਧੂ ਦੱਸਿਆ, ਐਂਕਰ ਨੇ ਫਿਰ ਪੁੱਛਿਆ ਤਾਂ ਫਿਰ ਕਿਹਾ, ਸ਼ੁਭਦੀਪ ਸਿੰਘ ਸਿੱਧੂ।
ਕੈਂਪਸ ਵਿੱਚ ਸ਼ੁਭਦੀਪ ਨੇ ਗਾਣਾ ਗਾਇਆ ਤਾਂ ਸਾਰਿਆਂ ਨੇ ਤਾੜੀਆਂ ਵਜਾਈਆਂ। ਇੱਕ ਉਹ ਦੌਰ ਸੀ ਜਦੋਂ ਉਸ ਨੂੰ ਆਪਣੇ ਬਾਰੇ ਦੱਸਣਾ ਪੈਂਦਾ ਸੀ ਅਤੇ ਇੱਕ ਹੁਣ ਦਾ ਦੌਰ ਹੈ ਜਦੋਂ ਸ਼ੁਭਦੀਪ ਸਿੰਘ ਸਿੱਧੂ ਮਨੋਰੰਜਨ ਦੀ ਦੁਨੀਆਂ ਤੋਂ ਲੈ ਕੇ ਸਿਆਸੀ ਪਿੜਾਂ ਵਿੱਚ ਸਿੱਧੂ ਮੂਸੇਵਾਲਾ ਦੇ ਨਾਂ ਨਾਲ ਮਸ਼ਹੂਰ ਹੈ।
ਸਿੱਧੂ ਮੂਸੇਵਾਲਾ ਦਾ ਪਿੰਡ ਜ਼ਿਲ੍ਹਾ ਮਾਨਸਾ ਵਿੱਚ ਪੈਂਦਾ ਮੂਸਾ ਹੈ। ਸਿੱਧੂ ਮੂਸੇਵਾਲਾ ਦੀ ਚਰਚਾ ਸਾਲ 2018 ਤੋਂ ਜ਼ਿਆਦਾ ਹੋਣ ਲੱਗੀ ਜਦੋਂ ਬੰਦੂਕ ਸੱਭਿਆਚਾਰ ਸਬੰਧੀ ਕਈ ਗੀਤ ਆਏ।

ਤਸਵੀਰ ਸਰੋਤ, Sidhu Moosewala/FB
ਸਿੱਧੂ ਮੂਸੇਵਾਲਾ ਦੀ ਮਾਤਾ ਚਰਨਜੀਤ ਕੌਰ ਮੂਸਾ ਪਿੰਡ ਦੇ ਸਰਪੰਚ ਹਨ। ਸਰਪੰਚੀ ਦੀਆਂ ਚੋਣਾਂ ਦੌਰਾਨ ਸਿੱਧੂ ਮੂਸੇਵਾਲਾ ਨੇ ਆਪਣੀ ਮਾਂ ਲਈ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਕੀਤਾ ਸੀ।
ਹੁਣ ਸਮਾਂ ਅਜਿਹਾ ਆ ਗਿਆ ਹੈ ਕਿ ਸਿੱਧੂ ਮੂਸੇਵਾਲਾ ਨੇ ਆਪ ਸਿਆਸਤ ਵਿੱਚ ਪੈਰ ਧਰ ਲਿਆ ਹੈ।
ਬੀਬੀਸੀ ਸਹਿਯੋਗੀ ਸੁਰਿੰਦਰ ਮਾਨ ਮੁਤਾਬਕ ਸਿੱਧੂ ਨੇ ਸਰਦਾਰ ਚੇਤਨ ਸਿੰਘ ਸਰਵਹਿੱਤਕਾਰੀ ਵਿੱਦਿਆ ਮੰਦਰ ਮਾਨਸਾ ਤੋਂ ਬਾਰ੍ਹਵੀਂ ਤੱਕ ਦੀ ਪੜ੍ਹਾਈ ਨਾਨ ਮੈਡੀਕਲ ਨਾਲ ਕੀਤੀ ਹੈ।
ਇਸ ਮਗਰੋਂ ਉਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਅਤੇ ਬਾਅਦ ਵਿੱਚ ਇੱਕ ਸਾਲ ਦਾ ਡਿਪਲੋਮਾ ਕੈਨੇਡਾ ਵਿੱਚ ਕੀਤਾ।
ਇਹ ਵੀ ਪੜ੍ਹੋ:
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post

















