ਪੰਜਾਬ ਚੋਣਾਂ 2022: ਈਡੀ ਦੀ ਰੇਡ, 'ਮੀ ਟੂ' ਦੇ ਇਲਜ਼ਾਮ ਅਤੇ ਅਗਲੀ ਰਣਨੀਤੀ ਬਾਰੇ ਚਰਨਜੀਤ ਸਿੰਘ ਚੰਨੀ ਨੇ ਕੀ ਦਿੱਤੇ ਜਵਾਬ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ

“ਪੰਜਾਬ ਵਿੱਚ 10 ਬੰਦਿਆਂ ਤੋਂ ਨੋਟਾਂ ਦੀ ਰਿਕਵਰੀ ਹੋਈ ਮੈਂ ਤਾਂ ਉੱਥੇ ਕਿਤੇ ਵੀ ਨਹੀਂ। ਮੇਰੇ ਘਰ ਤੋਂ ਨਹੀਂ ਹੋਈ ਇਹ। ਮੇਰੀ ਫੋਟੋ ਦੇ ਨਾਲ ਅਰਵਿੰਦ ਕੇਜਰੀਵਾਲ ਉਸ ਦੀ ਤਸਵੀਰ ਪਾ ਰਿਹਾ - ਕਿਉਂ ਬਈ?”

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬੀਬੀਸੀ ਪੱਤਰਕਾਰ ਮਨਪ੍ਰੀਤ ਕੌਰ ਨਾਲ ਖਾਸ ਗੱਲਬਾਤ ਕਰਦਿਆਂ ਈਡੀ ਦੀ ਰੇਡ, ਮੀਟੂ ਦੇ ਇਲਜ਼ਾਮਾਂ ਅਤੇ ਪੰਜਾਬ ਵਿਧਾਨਸਭਾ ਚੋਣਾਂ ਲਈ ਆਪਣੀ ਰਣਨੀਤੀ ਬਾਰੇ ਵਿਸਥਾਰ ਨਾਲ ਦੱਸਿਆ।

ਸਵਾਲ - ਅਚਾਨਕ ਤੁਸੀ ਮੁੱਖ ਮੰਤਰੀ ਬਣੇ, 111 ਦਿਨ ਦੇ ਤਜ਼ਰਬੇ ਨੂੰ ਕਿਵੇਂ ਦੇਖਦੇ ਹੋ?

ਜਵਾਬ - ਮੇਰੇ ਲਈ ਇੱਕ ਵੱਖਰਾ ਤਜ਼ਰਬਾ ਸੀ। ਵੱਡੀ ਗੱਲ ਇਹ ਹੈ ਕੀ ਆਉਣ ਵਾਲੇ ਸਿਆਸੀ ਆਗੂਆਂ ਲਈ ਬੇਸ਼ਕ ਉਹ ਮੰਤਰੀ ਬਣਨ ਜਾਂ ਐਮਐਲਏ, ਸਭ ਲਈ ਇੱਕ ਵੱਖਰਾ ਟ੍ਰੈਂਡ ਸੈੱਟ ਹੋ ਗਿਆ ਹੈ। ਮੁੱਖ ਮੰਤਰੀ ਇਸ ਤਰੀਕੇ ਨਾਲ ਵੀ ਕੰਮ ਕਰ ਸਕਦਾ ਹੈ, ਪਹਿਲਾਂ ਸੀਐਮ ਮਿਲਦਾ ਹੀ ਨਹੀਂ ਸੀ।

ਕਿਸੇ ਨੂੰ ਅੰਦਰ ਜਾਣ ਨਹੀਂ ਦਿੱਤਾ ਜਾਂਦਾ ਸੀ ਪਰ ਹੁਣ ਨਾ ਮੈਂ ਆਪ ਸੁੱਤਾ ਨਾ ਅਫਸਰਾਂ ਨੂੰ ਸੌਣ ਦਿੱਤਾ। ਵੱਡੇ ਫੈਸਲੇ ਅਸੀਂ ਲੈ ਕੇ ਲਾਗੂ ਵੀ ਕੀਤੇ। ਅਕਸਰ ਅਫਸਰ ਆਖਰੀ ਦੇ 3-4 ਮਹੀਨੇ ਕੰਮ ਨਹੀਂ ਕਰਦੇ ਪਰ ਮੈਨੂੰ ਮਿਲੇ ਹੀ ਅਖੀਰ ਦੇ 3 ਮਹੀਨੇ। ਮੈਨੂੰ ਸਭ ਦਾ ਚੰਗਾ ਸਹਿਯੋਗ ਪ੍ਰਾਪਤ ਹੋਇਆ।

ਬਿਜਲੀ-ਪਾਣੀ ਦੇ ਰੇਟ ਘਟਾਏ ਅਤੇ ਬਿੱਲ ਮਾਫ ਕਰਵਾਏ, ਡੀਜ਼ਲ ਪੈਟਰੋਲ ਸਸਤਾ ਕੀਤਾ, ਰੇਤਾ ਸਾਡੇ 5 ਰੁਪਏ ਵਿਕਣ ਲਗਾ ਦਿੱਤਾ ਇਸ ਲਈ ਰੇਤ ਮਾਫੀਆ ਨਾਲ 36 ਦਾ ਆਂਕੜਾ ਹੈ ਮੇਰਾ। ਨਸ਼ਿਆਂ ਦੇ ਸੌਦਾਗਰਾਂ ਨੂੰ ਹੱਥ ਪਾਇਆ ਤੇ ਅਜਿਹੇ ਤਮਾਮ ਮਸਲਿਆਂ 'ਤੇ ਕੰਮ ਕੀਤਾ ਇਸੇ ਲਈ ਇਹ ਮੈਨੂ ਉਲਝਾਉਣਾ ਚਾਹੁੰਦੇ ਨੇ।

ਇਹ ਵੀ ਪੜ੍ਹੋ

ਵੀਡੀਓ: 'ਅੱਜ ਤੱਕ ਮੇਰੇ ਖ਼ਿਲਾਫ਼ ਕੋਈ ਸ਼ਿਕਾਇਤ ਹੈ, ਐਂਵੇ ਧੂੰਏ ਦੇ ਪਹਾੜ ਬਣਾਈ ਜਾਂਦੇ ਹਨ'

ਵੀਡੀਓ ਕੈਪਸ਼ਨ, ਚਰਨਜੀਤ ਸਿੰਘ ਚੰਨੀ: ‘ਅੱਜ ਤੱਕ ਮੇਰੇ ਖ਼ਿਲਾਫ਼ ਕੋਈ ਸ਼ਿਕਾਇਤ ਹੈ, ਐਂਵੇ ਧੂੰਏ ਦੇ ਪਹਾੜ ਬਣਾਈ ਜਾਂਦੇ ਹਨ’ (ਵੀਡੀਓ ਜਨਵਰੀ 2022 ਦੀ ਹੈ

ਸਵਾਲ - ਕੋਣ ਤੁਹਾਨੂੰ ਉਲਝਾਉਣਾ ਚਾਹੁੰਦਾ ਹੈ?

ਜਵਾਬ - ਹਰ ਸਰਵੇ ਮੈਨੂੰ ਪ੍ਰਸਿੱਧ ਦਿੱਖਾ ਰਿਹਾ ਹੈ। ਮੇਰੇ ਤੋਂ ਸਾਰੇ ਲੀਡਰ ਖੁੱਦ ਨੂੰ ਅਸੁਰੱਖਿਅਤ ਸਮਝਣ ਲਗ ਗਏ ਹਨ। ਅਕਾਲੀ ਦਲ, ਭਾਜਪਾ ਅਤੇ 'ਆਪ' ਸਾਰੇ ਇੱਕਠੇ ਹੋ ਕੇ ਮੈਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਬਾਕੀ, "ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ"। ਰੱਬ ਤੇ ਜਨਤਾ ਜਿਸ ਦੇ ਨਾਲ ਹੁੰਦੀ ਹੈ ਉਸ ਨੂੰ ਕੋਈ ਵੀ ਦਬਾ ਨਹੀਂ ਸੱਕਦਾ। ਹਰ ਤਰ੍ਹਾਂ ਦੇ ਝੂਠੇ ਇਲਜ਼ਾਮ ਲਗਾ ਕੇ ਮੇਰੇ ’ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਗਈ।

'ਆਪ' ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਮੈਨੂੰ ਬੇਈਮਾਨ ਕਹਿ ਦਿੱਤਾ - ਮੈਂ ਨੋਟਿਸ ਭੇਜਿਆ, ਵੋਟਾਂ ਤੋਂ ਬਾਅਦ ਮੇਰੇ ਤੋਂ ਵੀ ਮਾਫੀ ਮੰਗ ਲਏਗਾ।

ਕਿੰਨੇ ਬੰਦਿਆਂ ਦੀ ਗਿਣਤੀ ਕਰਾਵਾਂ ਜਿਸ ਤੋਂ ਕੇਜਰੀਵਾਲ ਨੇ ਮਾਫੀ ਮੰਗੀ, ਪਹਿਲਾਂ ਗਡਕਰੀ ਸਾਬ ਤੋਂ ਮਾਫੀ ਮੰਗੀ, ਸਾਬਕਾ ਵਿੱਤ ਮੰਤਰੀ ਜੇਤਲੀ ਤੋਂ ਮਾਫੀ ਮੰਗੀ, ਬਿਕਰਮ ਮਜੀਠੀਆ ਤੋਂ ਅੰਮ੍ਰਿਤਸਰ ਹਲਫਨਾਮਾ ਦੇ ਕੇ ਮਾਫੀ ਮੰਗੀ।

ਅਰਵਿੰਦ ਕੇਜਰੀਵਾਲ ਪਹਿਲਾਂ ਹੀ ਸੋਚ ਕੇ ਬੋਲਣ ਤਾਂ ਜੋ ਮਾਫੀ ਨਾ ਮੰਗਣੀ ਪਵੇ। ਬਾਅਦ ਵਿੱਚ ਕਿਉਂ ਮਾਫੀ ਮੰਗਦੇ ਹੋ? ਤੁਸੀਂ ਆਪਣਾ ਕਿਰਦਾਰ ਦੇਖੋ, ਇੱਕ ਰਾਜ ਦੇ ਸੀਐਮ ਹੋ ਤੇ ਇਸ ਤਰਾਂ ਕਰਨਾ ਠੀਕ ਨਹੀਂ।

ਸਵਾਲ- 'ਆਪ' ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਇਹਨਾਂ ਮੋਹ ਪਿਆਰ ਕਿਉਂ ਤੁਹਾਡਾ ?

ਜਵਾਬ - ਮੈਨੂੰ ਕੇਜਰੀਵਾਲ ਨੇ ਕਿਹਾ ਕਿ ਮੈਂ ਚਮਕੌਰ ਸਾਹਿਬ ਤੋਂ ਹਾਰ ਰਿਹਾ ਮੈਂ ਕਿਹਾ ਤੁੰ ਆ ਕੇ ਲੜ ਲੈ ਚੋਣ। ਆਪ ਤਾਂ ਹਿੰਮਤ ਨਹੀਂ ਭਗਵੰਤ ਮਾਨ ਤੋਂ ਕਹਾ ਤਾਂ ਕੀ ਧੂਰੀ ਆ ਕੇ ਚੋਣ ਲੜ ਲੈ।

ਮੈਂ ਜਨਰਲ ਸੀਟ 'ਤੇ ਕਿਸ ਤਰਾਂ ਜਾ ਕੇ ਲੜ ਸੱਕਦਾ ਹਾਂ ਚੋਣ। ਉੱਥੇ ਸਾਡਾ ਦਲਬੀਰ ਗੋਲਡੀ ਜਿੱਤ ਰਿਹਾ ਮੈਂ ਉਥੇ ਜਾ ਕੇ ਕਿਉਂ ਉਸ ਨੂੰ ਪਰੇਸ਼ਾਨ ਕਰਾਂ। ਧੂਰੀ ਸੀਟ 'ਤੇ ਦਲਬੀਰ ਗੋਲਡੀ ਜਿੱਤ ਰਿਹਾ ਤੇ ਭਗਵੰਤ ਮਾਨ ਹਾਰ ਰਿਹਾ ।

ਸਵਾਲ - ਸਭ ਤੋਂ ਵੱਡੀ ਪ੍ਰਾਪਤੀ ਕਿਹੜੀ ਹੈ ਤੁਹਾਡੀ ?

ਜਵਾਬ - ਮੇਰੀ ਸਭ ਤੋਂ ਵੱਡੀ ਪ੍ਰਾਪਤੀ ਇਹ ਕਿ ਮੈਂ ਆਮ ਆਦਮੀ ਦੇ ਕੰਮ ਆ ਸੱਕਿਆ। ਇਹਨਾਂ 3 ਮਹੀਨਿਆ ਵਿੱਚ ਹਰ ਗਰੀਬ, ਮਿਡਲ ਕਲਾਸ ਪਰਿਵਾਰ, ਦੁਕਾਨਦਾਰ, ਕਿਸਾਨ, ਸਭ ਨੂੰ ਫਾਇਦਾ ਦੇਣ ਵਿੱਚ ਸਫਲ ਹੋ ਪਾਇਆ।

ਆਮ ਆਦਮੀ ਦੀਆਂ ਮੁਸ਼ਕਲਾਂ ਦੂਰ ਕੀਤੀਆਂ। ਆਮ ਆਦਮੀ ਪਾਰਟੀ ਨੂੰ ਇਹੀ ਤਕਲੀਫ ਮੇਰੇ ਤੋਂ ਹੋਈ ਕੀ ਸਾਰੇ ਮਸਲੇ ਤਾਂ ਇਹਨਾਂ ਨੇ ਹੱਲ ਕਰ ਦਿੱਤੇ ਹੁਣ ਕਰੀਏ ਤਾਂ ਕੀ ਕਰੀਏ। ਇਹ ਪੌੜੀ ਰੜਕਦੀ ਹੈ ਇਹਨਾਂ ਨੂੰ ਕਿ ਇੱਕ ਆਮ ਆਦਮੀ ਗਰੀਬ ਘਰ 'ਚੋਂ ਆ ਕੇ ਸੀਐਮ ਦੀ ਕੁਰਸੀ ਤੇ ਕਿੱਦਾਂ ਬੈਠ ਗਿਆ ਤਾਂ ਸਾਰੇ ਇਕਠੇ ਹੋ ਕੇ ਮੇਰੇ 'ਤੇ ਜ਼ੁਲਮ ਕਰ ਰਹੇ ਹਨ।

ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਹਾਂ ਕਿ "ਲੋਹੇ ਨੂੰ ਲੋਹਾਰ ਭੱਠੀ ਵਿੱਚ ਗੇਰਦਾ ਹੈ, ਅੱਗ ਨਾਲ ਲਾਲ ਕਰਦਾ ਹੈ ਫਿਰ ਹਥੌੜਾ ਮਾਰਦਾ ਹੈ ਫਿਰ ਉਸਦਾ ਔਜ਼ਾਰ ਬਣਾਉਂਦਾ ਹੈ: ਮੈਂ ਵੀ ਉਸ ਤਰਾਂ ਤੱਪ ਕੇ ਨਿਕਲ ਰਿਹਾ ਹਾਂ- ਇਹ ਮੈਨੂੰ ਤੱਪਾ ਰਹੇ ਨੇ, ਮੇਰੇ ’ਤੇ ਹਥੌੜਾ ਚਲਾ ਰਹੇ ਨੇ ਪਰ ਮੈਂ ਤਕੜਾ ਹੋ ਕੇ ਨਿਕਲ ਰਿਹਾ ਹਾਂ ਤੇ ਤਕੜਾ ਹੀ ਰਵਾਂਗਾ।”

ਵੀਡੀਓ ਕੈਪਸ਼ਨ, ਚਰਨਜੀਤ ਸਿੰਘ ਚੰਨੀ: ਡੇਢ ਮਹੀਨੇ ਪੁਰਾਣੇ ਸੀਐੱਮ ਆਮ ਆਦਮੀ ਪਾਰਟੀ, ਸਿੱਧੂ ਅਤੇ ਅਕਾਲੀ ਦਲ ਲਈ ਖ਼ਤਰਾ ਕਿਵੇਂ

ਸਵਾਲ - ਈਡੀ ਦੀ ਜਿਹੜੀ ਰੇਡ ਹੋਈ ਸੀ ਸਾਰੀ ਕੈਬਨਿਟ ਤੁਹਾਡੇ ਨਾਲ ਖੜੀ ਨਜ਼ਰ ਆਈ ਪਰ ਨਵਜੋਤ ਸਿੰਘ ਸਿੱਧੂ ਤੁਹਾਡਾ ਬਚਾਅ ਕਰਦੇ ਨਜ਼ਰ ਕਿਉਂ ਨਹੀਂ ਆਏ?

ਜਵਾਬ - ਇਹ ਨਵਜੋਤ ਸਿੰਘ ਸਿੱਧੂ ਦੱਸ ਸੱਕਦੇ ਨੇ। ਮੇਰੀ ਪਾਰਟੀ ਦਾ ਪ੍ਰਧਾਨ ਹੈ ਮੈਂ ਉਸਦੀ ਇੱਜ਼ਤ ਕਰਦਾ ਹਾਂ ਤੇ ਮੈਂ ਹਮੇਸ਼ਾ ਪਾਰਟੀ ਦੇ ਹੱਕ ਦੀ ਗੱਲ ਕਰਦਾ ਹਾਂ - ਕਿਸ ਨੇ ਕੀ ਕਰਨਾ ਇਹ ਉਸ ਦੀ ਗੱਲ ਹੈ।

ਅੱਜ ਕਲ ਆਪਣਾ ਮੁੰਡਾ ਵੀ ਨਸ਼ਾ ਕਰਨ ਲੱਗ ਜਾਏ ਤਾਂ ਬਾਪ ਦੇ ਕੰਟਰੋਲ ਤੋਂ ਬਾਹਰ ਹੋ ਜਾਦਾਂ ਹੈ। ਜਿਸਦੇ ਕੋਲ ਫੜੇ ਗਏ ਪੈਸੇ ਉਹਨਾਂ ਨੂੰ ਪੁੱਛੋ। ਮੈਨੂੰ ਕਿਉਂ ਬਦਨਾਮ ਕਰ ਰਹੇ ਹੋ?

ਮੇਰਾ ਚਿਹਰਾ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਜਿਸ ਵਿੱਚ ਇਹ ਕਾਮਯਾਬ ਨਹੀਂ ਹੋਣਗੇ, ਇਹਨਾਂ ਦੇ ਢਿੱਡ ਵਿੱਚ ਇਹੀ ਰੜਕ ਹੈ ਕਿ ਚਰਨਜੀਤ ਚੰਨੀ ਇੱਥੇ ਤੱਕ ਕਿਵੇਂ ਪਹੁੰਚ ਗਿਆ।

ਸਵਾਲ - ਕਾਂਗਰਸ ਦੀ ਪੰਜਾਬ ਲੀਡਰਸ਼ਿਪ ਵਿੱਚ ਤੁਹਾਡਾ ਵਿਰੋਧ ਹੈ ਉਸ ਨੂੰ ਕਿਵੇਂ ਠੀਕ ਕਰੋਗੇ? ਖਾਸਕਰ ਸੁਨੀਲ ਜਾਖੜ, ਮਨੀਸ਼ ਤਿਵਾਰੀ ਅਤੇ ਨਵਜੋਤ ਸਿੰਘ ਸਿੱਧੂ - ਕੋਈ ਅਜ਼ਾਦ ਚੋਣ ਲੜ ਰਿਹਾ ਤੇ ਕੋਈ ਭਾਜਪਾ ਜਾ ਰਿਹਾ, ਇਹਨਾਂ ਸਭ ਨੂੰ ਕਿਵੇਂ ਇਕੱਠਾ ਕਰੋਗੇ?

ਜਵਾਬ - ਸਭ ਨੂੰ ਪਤਾ ਹੈ ਕਿ ਕਾਂਗਰਸ ਪਾਰਟੀ ਅੱਜ ਜਿੱਤ ਰਹੀ ਹੈ, ਸਾਰਿਆਂ ਵਿੱਚ ਟਿੱਕਟਾਂ ਨੂੰ ਲੈ ਕੇ ਦੋੜ ਲੱਗੀ ਹੋਈ ਹੈ - ਸਭ ਦੀ ਟਿੱਕਟਾਂ ਨੂੰ ਲੈ ਕੇ ਆਸ ਵੱਧ ਗਈ ਹੈ ਕਿ ਮੈਨੂੰ ਟਿੱਕਟ ਦਿਉ- ਜੇ ਨਹੀਂ ਮਿਲਦੀ ਟਿਕਟ ਫਿਰ ਉਹ ਨਾਰਾਜ਼ ਹੁੰਦੇ ਨੇ, ਇਸ ਕਰਕੇ ਨਰਾਜ਼ਗਿਆਂ ਜਿਆਦਾ ਨੇ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਸਵਾਲ - ਬਿਕਰਮ ਮਜੀਠੀਆਂ ਨੇ ਪ੍ਰੈਸ ਵਾਰਤਾ ਕਰ ਤੁਹਾਡੇ 'ਤੇ ਕਈ ਤਰਾਂ ਦੇ ਇਲਜ਼ਾਮ ਵੀ ਲਗਾਏ ਗਏ, ਕਿ ਕਹਿਣਾ ਤੁਹਾਡਾ?

ਜਵਾਬ - ਬਿਕਰਮ ਮਜੀਠੀਆਂ ਤੇ ਸੁਖਬੀਰ ਬਾਦਲ ਹੱਲੇ ਹੋਰ ਵੀ ਬਹੁਤ ਕੁਝ ਕਰਨਗੇ। ਮਜੀਠੀਆਂ 'ਤੇ ਨਸ਼ੇ ਦਾ ਪਰਚਾ ਕਿਉਂ ਕਰ ਦਿੱਤਾ? ਆਮ ਆਦਮੀ ਦੇ ਘਰਾਂ ਵਿੱਚ ਸੱਤਾ ਕਿਸ ਤਰਾਂ ਚਲੀ ਗਈ।

ਇਹਨਾਂ ਨੂੰ ਇਹ ਲੱਗਦਾ ਸਾਡਾ ਆਉਣ ਵਾਲਾ ਰਾਜਨੀਤਿਕ ਮੁੱਖ ਮੰਤਰੀ ਵਾਲਾ ਭਵਿੱਖ ਖਤਮ ਹੋ ਗਿਆ। ਇਸ ਲਈ ਇਹ ਸਾਰੇ ਇਲਜ਼ਾਮ ਮੇਰੇ 'ਤੇ ਲਾਉਣ ਲੱਗੇ ਹੋਏ ਨੇ ਜਿਸ ਵਿੱਚ ਕੋਈ ਵੀ ਸਚਾਈ ਨਹੀਂ ਹੈ।

ਸਵਾਲ - ਬਿਕਰਮ ਮਜੀਠੀਆਂ ਵੱਲੋਂ ਪ੍ਰੈਸ ਵਾਰਤਾ 'ਚ ਜ਼ਿਕਰ ਕਰਨਾ, ਤੁਹਾਡੀਆਂ ਰਿਕਾਰਡਿੰਗਜ਼, ਸੀਐਮ ਸਿਕਿਉਰਿਟੀ ਦਾ ਤੁਹਾਡੇ ਰਿਸ਼ਤੇਦਾਰ ਨਾਲ ਹੋਣਾ, ਗੱਡੀ ਤੇ ਐਮਐਲਏ ਸਟੀਕਰ- ਇਹ ਸਭ ਕੀ ਹੈ ?

ਜਵਾਬ - ਮੇਰੇ ਰਿਸ਼ਤੇਦਾਰ ਕੋਲ ਕੋਈ ਗੱਡੀ ਨਹੀਂ ਸੀ। ਇਹ ਸਭ ਹਵਾ 'ਚ ਗੱਲਾਂ ਨੇ।

ਚਰਨਜੀਤ ਸਿੰਘ ਚੰਨੀ

ਤਸਵੀਰ ਸਰੋਤ, NAVJOT SINGH SIDHU

ਸਵਾਲ - ਜੇ ਇਹ ਬਦਲੇ ਦੀ ਰਾਜਨੀਤੀ ਹੈ ਤਾਂ ਨੋਟਾਂ ਦੀ ਬਰਾਮਦੀ - ਇਸਦੇ ਕੀ ਮਾਇਨੇ ਨੇ ?

ਜਵਾਬ - ਨੋਟਾਂ ਦੀ ਬਰਾਮਦੀ ਜਿਸ ਕੋਲੋਂ ਹੋਈ ਉਸ ਨੂੰ ਫੜ ਕੇ ਅੰਦਰ ਦੇਣ, ਮੇਰਾ ਨਾਮ ਕਿਉਂ ਜੋੜਦੇ ਹਨ?

ਪੰਜਾਬ ਵਿੱਚ 10 ਬੰਦਿਆਂ ਤੋਂ ਨੋਟਾਂ ਦੀ ਰਿਕਵਰੀ ਹੋਈ ਮੈਂ ਤਾਂ ਉੱਥੇ ਕਿਤੇ ਵੀ ਨਹੀਂ। ਮੇਰੇ ਘਰ ਤੋਂ ਨਹੀਂ ਹੋਈ ਇਹ। ਮੇਰੀ ਫੋਟੋ ਦੇ ਨਾਲ ਅਰਵਿੰਦ ਕੇਜਰੀਵਾਲ ਉਸ ਦੀ ਤਸਵੀਰ ਪਾ ਰਿਹਾ - ਕਿਉਂ ਬਈ ?

ਮੇਰਾ ਉਸ ਵਿੱਚ ਕੀ ਲੈਣ ਦੇਣ ਹੈ ਜਿਸ ਤੋਂ ਬਰਾਮਦੀ ਹੋਈ ਉਸ ਨੂੰ ਪੁਛੋ ਕਿਸ ਦਾ ਪੈਸਾ ਹੈ ਤੇ ਕਿਥੋਂ ਆਇਆ ਜੇ ਉਹ ਦੱਸਦਾ ਹੈ ਤਾਂ ਠੀਕ ਨਹੀਂ ਉਸਨੂੰ ਵੀ ਅੰਦਰ ਕਰੋ।

ਸਾਰਾ ਦਿਨ ਤੇ ਸਾਰੀ ਰਾਤ ਉਸ ਤੋਂ ਪੁੱਛਗਿੱਛ ਹੋਈ ਜੇ ਮੇਰਾ ਨਾਮ ਲਿਆ ਹੁੰਦਾ ਤਾਂ ਹੁਣ ਤੱਕ ਇਹਨਾਂ ਮੈਨੂੰ ਵੇਚ ਕੇ ਖਾ ਜਾਂਣਾ ਸੀ।

ਤੁਸੀਂ ਦਸੋ ਜੇ ਮੈਂ ਵਿੱਚ ਹੁੰਦਾ ਤਾਂ ਮੈਨੂੰ ਛੱਡਦੇ ਇਹ। ਇਸ ਸਭ ਰਾਜਨੀਤਿਕ ਦੋਸ਼ ਨੇ ਜਿਹੜੇ ਲਗਾਏ ਜਾ ਰਹੇ ਹਨ ।

ਸਵਾਲ - ਕੈਪਟਨ ਅਮਰਿੰਦਰ ਸਿੰਘ ਲਗਾਤਾਰ ਹਮਲੇ ਕਰ ਰਹੇ ਤੁਹਾਡੇ ਤੇ ਚੰਨੀ ਸਰਕਾਰ "ਸੂਟਕੇਸ ਦੀ ਸਰਕਾਰ ਹੈ" ਕਿਉਂ ?

ਜਵਾਬ - ਕੈਪਟਨ ਅਮਰਿੰਦਰ ਸਿੰਘ ਨੂੰ ਲੋਕਾਂ ਨੇ ਫੇਲ ਕਰ ਦਿੱਤਾ ਹੈ, ਜੇ ਕੰਮ ਨਹੀਂ ਕੀਤਾ ਸਾਢੇ 4 ਸਾਲ ਤਾਂ ਹੀ ਪਾਰਟੀ ਨੇ ਅਤੇ ਵਿਧਾਇਕਾਂ ਨੇ ਹਟਾਇਆ ਹੈ ਅਹੁਦੇ ਤੋਂ। ਹੁਣ ਤਾਂ ਇੱਦਰ ਉੱਦਰ ਦੀਆਂ ਗੱਲਾ ਰਹਿ ਗਈਆਂ ਨੇ ਮਾਰ ਲਵੇ।

ਸਵਾਲ -ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪ੍ਰੈਸ ਵਾਰਤਾ ਵਿੱਚ ਤੁਹਾਡਾ ਜ਼ਿਕਰ ਕਰਦੀਆ ਕਿਹਾ ਕਿ ਤੁਸੀਂ ਉਹਨਾਂ ਤੋਂ ਅਤੇ ਮਹਿਲਾ ਅਫਸਰ ਤੋਂ ਮਾਫੀ ਮੰਗੀ ਸੀ - ਤੁਸੀ ਮਾਫੀ ਮੰਗੀ ਸੀ ?

ਜਵਾਬ - ਮੈਂ ਕੱਦੇ ਉਸਦੇ ਘਰ ਨਹੀਂ ਗਿਆ… ਮੈਂ ਸਾਢੇ 4 ਸਾਲਾਂ ਵਿੱਚ 4 ਵਾਰ ਗਿਆ ਹੋਣਾ ਉਹ ਵੀ ਕੈਬਨਿਟ ਦੀ ਮੀਟਿੰਗ ਲਈ।

ਬਿਨਾਂ ਮਤੱਲਬ ਦੇ ਝੂਠ ਦੇ ਪੁਲੰਦਿਆ ਦੇ ਪਹਾੜ ਖੜੇ ਕਰ ਰਹੇ। ਜੇ ਮੇਰੇ ਵਿੱਚ ਮਾੜਾ ਜਿਹਾ ਵੀ ਦੋਸ਼ ਹੁੰਦਾ ਤਾਂ ਇਹ ਮੈਨੂੰ ਜ਼ਿੰਦਾ ਨਾ ਛੱਡਦਾ।

ਮੈਂ ਇਸ ਦੇ ਖਿਲਾਫ ਬਗਾਵਤ ਕਰਕੇ ਸਰਕਾਰ ਵਿੱਚੋਂ ਇਸ ਨੂੰ ਗਿਰਾਇਆ ਹੈ ਇਸ ਲਈ ਇਹ ਸਭ ਹੈ। ਇਹਨੇ ਮੇਰੀਆਂ ਕਾਗਜ਼ ਪੱਤਰ ਫਾਇਲਾਂ ਸਭ ਫਰੋਲਿਆਂ ਹੋਇਆਂ ਨੇ।

ਮੈਂ ਸੁਰਖਰੂ ਹੋ ਕੇ ਨਿਕਲਿਆ ਹੋਇਆਂ ਹਾਂ ਤਾਂ ਹੀ ਮੈਂ ਮੁੱਖ ਮੰਤਰੀ ਬਣਿਆਂ ਹਾਂ ਜੇ ਮੇਰੇ ਵਿੱਚ ਦੋਸ਼ ਹੁੰਦਾ ਇਹ ਪਹਿਲਾਂ ਹੀ ਟੰਗ ਦਿੰਦਾ ਮੈਨੂੰ ਚੰਗੀ ਤਰਾਂ। ਫਿਰ ਕਰਦਾ ਪਰਚਾ ਦਰਜ। ਅੱਜ ਫਾਇਲ ਕੱਢ ਕੇ ਦਿੱਖਾ ਦੇਵੇ।

ਸਵਾਲ - 'ਮੀਟੂ' ਦੀ ਸ਼ਿਕਾਇਤ ਹੋਈ ਸੀ ਤੁਹਾਡੇ ਖਿਲਾਫ?

(ਮੀਟੂ ਮੁਹਿੰਮ ਅਮਰੀਕਾ ਵਿੱਚ ਸ਼ੁਰੂ ਹੋਈ ਸੀ ਜਦੋਂ ਔਰਤਾਂ ਨੇ ਆਪਣੇ ਖਿਲਾਫ ਹੋ ਰਹੇ ਜਿਣਸੀ ਸ਼ੋਸ਼ਨ ਬਾਰੇ ਆਵਾਜ਼ ਚੁੱਕੀ। ਭਾਰਤ ਵਿੱਚ ਵੀ ਕਈ ਕੇਸ ਰਿਪੋਰਟ ਹੋਏ ਸਨ।)

ਜਵਾਬ - ਅੱਜ ਤੱਕ ਕੋਈ ਵੀ ਸ਼ਿਕਾਇਤ ਨਹੀਂ ਹੋਈ ਮੇਰੇ ਖਿਲਾਫ, ਕਿਸੇ ਕੋਲ ਨਹੀਂ ਹੈ - ਨਾ ਹੀ ਕਿਸੇ ਕੋਲ ਗਈ ਸੀ - ਕੋਈ ਮਹਿਲਾ ਸਾਹਮਣੇ ਆਈ ਹੈ? ਸਾਰਾ ਧੂਆ ਦਾ ਪਹਾੜ ਬਣਾਈ ਜਾਂਦੇ ਨੇ, ਹਵਾ ਵਿੱਚ ਗੱਲਾਂ ਨੇ - ਮੈ ਕਹਿ ਰਿਹਾ ਲਿਆਓ ਮੇਰੇ ਖਿਲਾਫ ਸ਼ਿਕਾਇਤ ਮੈਨੂੰ ਅੰਦਰ ਕਰੋ ਜੇ ਮੈਂ ਗਲਤ ਹਾਂ - ਇਸ ਬੰਦੇ ਨੂੰ ਇਹਨਾਂ ਡਿਸਕਸ ਕਰਨ ਦੀ ਲੋੜ ਨਹੀਂ।

"ਪਿੱਪਲ ਦੇ ਪਤਿਆ ਵੇ, ਕੀ ਖੜ-ਖੜ ਲਾਈ ਵੇ, ਪਤਛੜ ਪੁਰਾਣਿਆਂ ਵੇ ਰੁੱਤ ਨਵੀਆਂ ਦੀ ਆਈ ਵੇ" - ਇਸਦੀ ਰੁੱਤ ਚਲੀ ਗਈ ਇਹਨਾਂ ਡਿਸਕਸ ਕਰਨ ਦੀ ਲੋੜ ਨਹੀਂ।

ਸਵਾਲ - ਲੋਕਾਂ ਵਿੱਚ ਕਿਹੜੇ ਮੁੱਦੇ ਲੈ ਕੇ ਹੁਣ ਜਾਵੋਗੇ ਤੁਸੀਂ, ਪੁਰਾਣੇ ਵਾਅਦੇ ਪੂਰੇ ਨਹੀਂ ਹੋਏ ਤੁਹਾਡੀ ਪਾਰਟੀ ਦੇ

ਜਵਾਬ - ਪੰਜਾਬ ਨੂੰ ਨਵਾਂ ਪੰਜਾਬ ਬਣਾ ਕੇ ਚੰਗਾ ਹੈਲਥ ਸਿਸਟਮ ਤੇ ਐਜੁਕੇਸ਼ਨ ਸਿਸਟਮ ਲੈ ਕੇ ਆਵਾਂਗੇ ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)