ਸੁਖਬੀਰ ਸਿੰਘ ਬਾਦਲ: ਜਦੋਂ ਸਰਕਾਰ ਵਿੱਚ ਆਏ ਚਰਨਜੀਤ ਚੰਨੀ ਖਿਲਾਫ਼ ਕੇਸ ਕਰਾਂਗੇ - ਇੰਟਰਵਿਊ

ਵੀਡੀਓ ਕੈਪਸ਼ਨ, ਸੁਖਬੀਰ ਬਾਦਲ - ਸਾਡੀ ਸਰਕਾਰ ਆਈ ਤਾਂ ਚੰਨੀ ਦੇ ਸਾਰੇ ਫ਼ੈਸਲੇ ਰਿਵੀਊ ਹੋਣਗੇ
    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬ ਵਿਧਾਨ ਸਭਾ ਚੋਣਾਂ 'ਚ ਹੁਣ ਇੱਕ ਮਹੀਨੇ ਤੋਂ ਵੀ ਘੱਟ ਸਮਾਂ ਰਹਿ ਗਈ ਹੈ। ਸਿਆਸੀ ਪਾਰਟੀਆਂ 'ਚ ਹਲਚਲ ਦਾ ਮਾਹੌਲ ਹੈ ਤੇ ਵੱਖ-ਵੱਖ ਪਾਰਟੀਆਂ ਦੇ ਆਗੂ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡਣਾ ਚਾਹੁੰਦੇ।

ਬੀਬੀਸੀ ਪੰਜਾਬੀ ਨੇ ਆਗਾਮੀ ਚੋਣਾਂ ਸਬੰਧੀ ਸ਼੍ਰੋਮਣੀ ਅਕਾਲੀ ਦਲ ਆਗੂ ਸੁਖਬੀਰ ਬਾਦਲ ਨਾਲ ਚੰਡੀਗੜ੍ਹ ਵਿਖੇ ਖਾਸ ਗੱਲਬਾਤ ਕੀਤੀ।

ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਜੇ ਆਉਣ ਵਾਲੀਆਂ ਚੋਣਾਂ ਤੋਂ ਬਾਅਦ ਪੰਜਾਬ ਵਿੱਚ ਉਨ੍ਹਾਂ ਦੀ ਸਰਕਾਰ ਬਣੀ ਤਾਂ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਸਰਕਾਰ ਦੁਆਰਾ ਪਿਛਲੇ ਤਿੰਨ ਮਹੀਨਿਆਂ 'ਚ ਕੀਤੇ ਗਏ ਸਾਰੇ ਫ਼ੈਸਲਿਆਂ ਦਾ 'ਰਿਵੀਊ' ਕੀਤਾ ਜਾਏਗਾ।

ਪੇਸ਼ ਹਨ ਸੁਖਬੀਰ ਬਾਦਲ ਨਾਲ ਹੋਈ ਇਸ ਗੱਲਬਾਤ ਦੇ ਕੁਝ ਖ਼ਾਸ ਅੰਸ਼...

ਸਵਾਲ- ਕੀ ਅਫ਼ਸਰਾਂ 'ਚ ਡਰ ਹੈ ਕਿ ਤੁਸੀਂ ਕਹਿੰਦੇ ਹੋ ਕਿ ਉਹ ਤੁਹਾਡੇ ਖ਼ਿਲਾਫ਼ ਕਾਰਵਾਈ ਨਹੀਂ ਕਰ ਸਕੇ?

ਜਵਾਬ- ਕੋਈ ਡਰ ਨਹੀਂ ਹੈ। ਉਹ ਕਹਿੰਦੇ ਹਨ ਕਿ ਝੂਠਾ ਕੇਸ ਨਹੀਂ ਕਰ ਸਕਦੇ। ਇੱਕ ਅਫ਼ਸਰ ਨੇ ਜਦੋਂ ਸਹੂੰ ਖਾਧੀ ਹੁੰਦੀ ਹੈ, ਉਹ ਝੂਠਾ ਕੇਸ ਨਹੀਂ ਕਰ ਸਕਦੇ।

ਝੂਠਾ ਕੇਸ ਕਰਨਾ ਵੀ ਇੱਕ ਗੁਨਾਹ ਹੈ। ਕਾਨੂੰਨ ਦੀ ਕੁਰਸੀ 'ਤੇ ਬੈਠਾ ਵੀ ਜੇ ਕੋਈ ਕਾਨੂੰਨ ਤੋੜੇਗਾ ਤਾਂ ਉਸ ਦੇ ਖ਼ਿਲਾਫ਼ ਵੀ ਕੇਸ ਕੀਤਾ ਜਾ ਸਕਦਾ ਹੈ। ਇਸ ਕਰਕੇ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਅਸੀਂ ਤੁਹਾਡੇ ਕਹਿਣ 'ਤੇ ਝੂਠਾ ਮੁਕੱਦਮਾ ਨਹੀਂ ਕਰਨਾ, ਤਾਂ ਹੀ ਉਨ੍ਹਾਂ ਨੂੰ ਬਦਲ ਦਿੱਤਾ।

ਇਹ ਵੀ ਪੜ੍ਹੋ:

ਸਵਾਲ- ਲੋਕ ਤੁਹਾਨੂੰ ਵੋਟ ਕਿਉਂ ਪਾਉਣ?

ਜਵਾਬ- ਸਾਡੀ ਪਾਰਟੀ ਦਾ ਵਿਸ਼ਵਾਸ... ਅਸੀਂ ਜੋ ਕਹਿੰਦੇ ਹਾਂ ਉਹ ਕਰਦੇ ਹਾਂ। ਕੈਪਟਨ ਨੇ ਅਜਿਹੇ ਵਾਅਦੇ ਕੀਤੇ ਪਿਛਲੀ ਵਾਰ ਕਿ ਲੋਕਾਂ ਨੇ ਵੋਟ ਪਾ ਦਿੱਤੀ ਪਰ ਇੱਕ ਵਾਅਦਾ ਵੀ ਪੂਰਾ ਨਹੀਂ ਹੋਇਆ।

ਪੰਜਾਬ 'ਚ ਸਰਕਾਰ ਨਾਂਅ ਦੀ ਕੋਈ ਚੀਜ਼ ਨਹੀਂ ਸੀ। ਮਾਫ਼ੀਆ, ਕਾਨੂੰਨ, ਭ੍ਰਸ਼ਿਟਾਚਾਰ... ਲੋਕਾਂ ਨੂੰ ਪਤਾ ਹੈ ਕਿ ਪੰਜ ਸਾਲ ਉਨ੍ਹਾਂ ਨੇ ਕਿਵੇਂ ਟਪਾਏ। ਪੰਜਾਬ ਦੀ ਜਨਤਾ ਬਹੁਤ ਤੰਗ ਹੈ।

ਸੁਖਬੀਰ ਸਿੰਘ ਬਾਦਲ

ਤਸਵੀਰ ਸਰੋਤ, Sanjeev Sharma/Hindustan Times via Getty Images

ਸਵਾਲ- ਕੀ ਪਾਰਟੀ ਚੋਣਾਂ ਤੋਂ ਬਾਅਦ ਭਾਜਪਾ ਨਾਲ ਦੁਬਾਰਾ ਜਾ ਸਕਦੀ ਹੈ?

ਜਵਾਬ- ਸਾਡੀ ਬੀਐੱਸਪੀ ਨਾਲ ਪੱਕੀ ਸਾਂਝ ਹੈ। ਅਸੀਂ ਅਜਿਹੇ ਲੋਕ ਨਹੀਂ ਜੋ ਅੱਜ ਕਿਤੇ ਤੇ ਕੱਲ੍ਹ ਕਿਤੇ। ਅਸੀਂ 40 ਸਾਲ ਉਨ੍ਹਾਂ ਨਾਲ ਸੀ। ਜਦੋਂ ਉਨ੍ਹਾਂ ਨੇ ਸਾਨੂੰ ਧੋਖਾ ਦਿੱਤਾ, ਸਾਡੇ ਖ਼ਿਲਾਫ਼ ਫ਼ੈਸਲੇ ਲੈਣ ਲੱਗ ਪਏ ਤਾਂ ਅਸੀਂ ਉਨ੍ਹਾਂ ਨਾਲੋਂ ਅਲੱਗ ਹੋਏ... ਚੋਣਾਂ ਤੋਂ ਬਾਅਦ ਨਾ ਭਾਜਪਾ ਦੀ ਸੀਟ ਆਉਣੀ ਹੈ ਨਾ ਕੈਪਟਨ ਅਮਰਿੰਦਰ ਸਿੰਘ ਦੀ ਆਉਣੀ ਹੈ।

ਸਵਾਲ- ਕੈਪਟਨ ਅਮਰਿੰਦਰ ਨਾਲ ਰਲ਼ੇ ਹੋਣ ਦੇ ਇਲਜ਼ਾਮ ਬਾਰੇ ਕੀ ਕਹੋਗੇ?

ਜਵਾਬ- ਹੁਣ ਕਹਿੰਦੇ ਹਨ ਕਿ ਚੰਨੀ ਰਲ਼ਿਆ ਹੈ ਮੇਰੇ ਨਾਲ। ਫੇਰ ਕਹਿਣਗੇ ਨਵਜੋਤ ਸਿੱਧੂ ਰਲ਼ਿਆ ਮੇਰੇ ਨਾਲ। ਇਸ ਦਾ ਮਤਲਬ ਹੈ ਕਿ ਮੈਂ ਇੰਨਾ ਤਾਕਤਵਰ ਹਾਂ ਕਿ ਸਾਰੇ ਮੇਰੇ ਨਾਲ ਚੱਲਣਾ ਚਾਹੁੰਦੇ ਨੇ। ਇਹ ਤਾਂ ਕੌਨਟਰਾਡਿਕਟਰੀ ਬਿਆਨ ਹੈ।

ਸਵਾਲ- ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਾਰੇ ਕੀ ਕਹੋਗੇ?

ਜਵਾਬ- ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ ਅੱਜ। ਅਸੀਂ ਇਸ ਸਰਕਾਰ ਦੇ ਸਾਰੇ ਫ਼ੈਸਲੇ, ਜੋ ਵੀ ਚੰਨੀ ਸਰਕਾਰ ਨੇ ਤਿੰਨ ਮਹੀਨਿਆਂ ਦੌਰਾਨ ਕੀਤੇ ਹਨ, ਉਹ ਸਾਰੇ ਰਿਵੀਊ ਕਰਾਂਗੇ। ਲੋਕਾਂ ਨੇ ਉਨ੍ਹਾਂ ਦਾ ਨਾਮ ਹੀ ਐਲਾਨ ਜੀਤ ਰੱਖ ਦਿੱਤਾ ਹੈ। ਕੋਈ ਫ਼ੈਸਲੇ ਲਾਗੂ ਨਹੀਂ ਹੋ ਰਹੇ, ਸਿਰਫ਼ ਐਲਾਨ ਕੀਤੇ ਜਾ ਰਹੇ ਹਨ।

ਕਹਿੰਦਾ 36 ਹਜ਼ਾਰ ਮੁਲਾਜ਼ਮ ਮੈਂ ਪੱਕੇ ਕਰ ਦਿੱਤੇ ਨੇ, (ਪਰ) ਅਜੇ ਫਾਈਲ ਰਾਜਪਾਲ ਕੋਲ ਪਈ ਹੈ। ਤੁਸੀਂ ਝੂਠ ਬੋਲਿਆ ਪੰਜਾਬ ਦੀ ਜਨਤਾ ਨੂੰ... 2 ਕਰੋੜ ਇਸ਼ਤਿਹਾਰ ਲਗਾਏ ਨੇ... ਝੂਠ ਦੇ ਇਸਤਿਹਾਰ। ਇਸ ਦੇ ਲਈ ਚੰਨੀ ਨੂੰ ਸਜ਼ਾ ਹੋਵੇਗੀ।

ਸੁਖਬੀਰ ਸਿੰਘ ਬਾਦਲ

ਸਵਾਲ- ਪ੍ਰਧਾਨ ਮੰਤਰੀ ਦੀ ਸੁਰੱਖਿਆ 'ਚ ਸੰਨ ਬਾਰੇ ਤੁਸੀਂ ਕੀ ਕਹੋਗੇ?

ਜਵਾਬ- ਬੜੇ ਦੁੱਖ ਦੀ ਗਲ ਹੈ, ਜੇ ਪ੍ਰਧਾਨ ਮੰਤਰੀ ਸੁਰੱਖਿਅਤ ਨਹੀਂ ਤਾਂ ਜਨਤਾ ਕਿਵੇਂ ਸੁਰੱਖਿਅਤ ਹੋ ਸਕਦੀ ਹੈ। ਪੰਜਾਬ ਵਿੱਚ ਸਰਕਾਰ ਨਾਮ ਦੀ ਚੀਜ਼ ਹੀ ਨਹੀਂ ਹੈ।

ਸਵਾਲ- ਚੋਣਾਂ 'ਕਾਂਗਰਸ ਦਾ ਪ੍ਰਦਰਸ਼ਨ ਕਿਸ ਤਰ੍ਹਾਂ ਦਾ ਰਹੇਗਾ?

ਜਵਾਬ- ਤੁਸੀਂ ਵੇਖੋਗੇ, ਜ਼ਮਾਨਤਾਂ ਜ਼ਬਤ ਹੋਣਗੀਆਂ। ਕਾਂਗਰਸ ਦੀਆਂ 10-12 ਸੀਟਾਂ ਵੀ ਨਹੀਂ ਆਉਣਗੀਆਂ।

ਸਵਾਲ- ਬੇਅਦਬੀ ਦੇ ਆਰੋਪਾਂ ਬਾਰੇ ਤੁਸੀਂ ਕੀ ਕਹੋਗੇ?

ਜਵਾਬ- ਬੱਚੇ-ਬੱਚੇ ਨੂੰ ਪਤਾ ਹੈ ਕਿ ਬੇਅਦਬੀ ਕਰਾਉਣ ਵਾਲੇ ਕੌਣ ਹਨ। ਪੰਜ ਸਾਲ ਇਨ੍ਹਾਂ ਨੇ ਸਿਆਸਤ ਕੀਤੀ। ਅੱਜ ਵੀ ਜਦੋਂ ਦਰਬਾਰ ਸਾਹਿਬ 'ਚ ਬੇਅਦਬੀ ਹੋਈ, ਇਨ੍ਹਾਂ ਨੇ ਦੋਸ਼ੀਆਂ ਨੂੰ ਜੇਲ੍ਹ ਭੇਜ ਦਿੱਤਾ ਤੇ ਪਤਾ ਹੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ।

ਸਵਾਲ-ਆਮ ਆਦਮੀ ਪਾਰਟੀ ਦਾ ਪ੍ਰਦਰਸ਼ਨ ਕਿਸ ਤਰ੍ਹਾਂ ਦਾ ਰਹੇਗਾ?

ਜਵਾਬ- ਸਭ ਤੋਂ ਵੱਧ ਮੌਤਾਂ ਕੋਵਿਡ ਦੇ ਦੌਰਾਨ ਦਿੱਲੀ 'ਚ ਹੋਈਆਂ। ਅਰਵਿੰਦ ਕੇਜਰੀਵਾਲ ਨੇ ਹੱਥ ਜੋੜ ਕੇ ਕਿਹਾ ਕਿ ਮੈਂ ਨਹੀਂ ਸੰਭਾਲ ਸਕਦਾ। ਤੇ ਇਹ ਕਹਿੰਦੇ ਹਨ ਕਿ ਦਿੱਲੀ 'ਚ ਉਨ੍ਹਾਂ ਨੇ ਬੜੇ ਹਸਪਤਾਲ ਬਣਾਏ।

ਉਨ੍ਹਾਂ ਨੇ ਇੱਕ ਨੰਬਰ ਦੇ ਦਿੱਤਾ ਕਿ ਮੁੱਖ ਮੰਤਰੀ ਦਾ ਫ਼ੈਸਲਾ ਲੋਕ ਕਰਨਗੇ ਤੇ ਕਹਿੰਦੇ ਨੇ ਕਿ ਦੋ ਦਿਨਾਂ ਵਿੱਚ 8 ਲੱਖ ਲੋਕਾਂ ਨੇ ਫ਼ੋਨ ਕੀਤਾ ਹੈ। ਇੰਨੇ ਤਾਂ ਸਕਿੰਟ ਨਹੀਂ ਹੋਏ, ਇਸ ਕਰ ਕੇ 8 ਲੱਖ ਕਾਲਾਂ ਤਾਂ ਹੋ ਹੀ ਨਹੀਂ ਸਕਦੀਆਂ।

ਸਵਾਲ- ਤੁਸੀਂ ਕਿਸ ਦੇ ਨਾਲ ਫਾਈਟ ਵੇਖਦੇ ਹੋ?

ਜਵਾਬ- ਅਸੀਂ ਹਰ ਸੀਟ 'ਤੇ ਲੜਾਈ 'ਚ ਹਾਂ। ਬਾਕੀ ਪਾਰਟੀਆਂ ਕਿਤੇ ਦੂਜੇ ਤੇ ਕਿਤੇ ਤੀਜੇ ਨੰਬਰ 'ਤੇ ਹਨ। ਅਸੀਂ ਕੰਮ ਕੀਤੇ ਹਨ ਤੇ ਜੋ ਕਿਹਾ ਹੈ ਉਹ ਕੀਤਾ ਹੈ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)