ਨਵਜੋਤ ਸਿੰਘ ਸਿੱਧੂ ਨੇ ਕੈਪਟਨ ਉੱਪਰ ਤਿੱਖੇ ਹਮਲੇ ਕਰਦਿਆਂ ਕੀ ਕੁਝ ਕਿਹਾ

ਨਵਜੋਤ ਸਿੰਘ ਸਿੱਧੂ

ਤਸਵੀਰ ਸਰੋਤ, ANI

ਨਵਜੋਤ ਸਿੰਘ ਸਿੱਧੂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਪਰ ਬੇਹੱਦ ਨਿੱਜੀ ਹਮਲਾ ਕਰਦਿਆਂ ਕਿਹਾ, "ਧੂੜ ਵਿੱਚ ਰੁਲੇ ਫਿਰਦੇ ਹਨ ਨਾ ਉਹ, ਘਰ ਵਾਲੀ ਵੀ ਨਾਲ ਨਹੀਂ ਖੜ੍ਹੀ।"

ਸਾਬਕਾ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਰਾਮ ਤਲਾਈ ਮੰਦਰ ਵਿੱਚ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਈ ਮਸਲਿਆਂ ਉੱਪਰ ਆਪਣੇ ਵਿਚਾਰ ਰੱਖੇ।

ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਦਿਨੀਂ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਸੀ।

ਉਨ੍ਹਾਂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਲਿਖੀ ਚਿੱਠੀ ਵਿੱਚ ਕਿਹਾ ਸੂਬੇ ਵਿੱਚ ਰੇਤ ਤੇ ਮਾਈਨਿੰਗ ਮਾਫੀਆ ਲਈ ਕੁਝ ਵਿਧਾਇਕ ਤੇ ਮੰਤਰੀ ਜ਼ਿੰਮੇਵਾਰ ਹਨ।

ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਇੱਕ ਲੰਬੇ ਦੌਰ ਦੀ ਤਲਖ਼ੀ ਤੋਂ ਬਾਅਦ ਕੈਪਟਨ ਅਮਰਿੰਦਰ ਨੇ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।

ਉਸ ਵੇਲੇ ਉਨ੍ਹਾਂ ਨੇ ਕਿਹਾ ਸੀ ਕਿ ਕਾਂਗਰਸ ਪਾਰਟੀ ਵਿੱਚ ਲੰਬੇ ਸਮੇਂ ਤੱਕ ਆਪਣੀਆਂ ਸੇਵਾਵਾਂ ਦੇਣ ਦੇ ਬਾਵਜੂਦ ਉਨ੍ਹਾਂ ਦਾ ਅਪਮਾਨ ਹੋਇਆ ਹੈ।

ਜਦੋਂ ਤੋਂ ਕੈਪਟਨ ਸੀਐਮ ਦੀ ਕੁਰਸੀ ਤੋਂ ਲਾਂਭੇ ਹੋਏ ਹਨ ਉਦੋਂ ਤੋਂ ਹੀ ਪੰਜਾਬ ਕਾਂਗਰਸ ਦੇ ਆਗੂ ਉਨ੍ਹਾਂ ਉੱਪਰ ਜਾਂ ਤਾਂ ਹਮਲੇ ਕਰ ਰਹੇ ਹਨ ਅਤੇ ਜਾਂ ਕੈਪਟਨ ਦੇ ਹਮਲਿਆਂ ਦਾ ਜਵਾਬ ਦੇ ਰਹੇ ਹਨ।

ਇਹ ਵੀ ਪੜ੍ਹੋ:-

ਨਵਜੋਤ ਸਿੰਘ ਸਿੱਧੂ ਨੇ ਕੀ ਕਿਹਾ

ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਲਈ ਇੱਕ ਰੋਡ ਮੈਪ ਪੇਸ਼ ਕੀਤਾ ਜਾਵੇਗਾ ਅਤੇ ਜੇ ਅਜਿਹਾ ਨਾ ਹੋਇਆ ਤਾਂ ਸਿੱਧੂ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੇ ਨਾਲ ਖੜ੍ਹਾ ਹੈ ਤੇ ਖੜ੍ਹਾ ਰਹੇਗਾ ਪਰ ਪੰਜਾਬ ਦੇ ਲੋਕਾਂ ਨਾਲ ਧੋਖਾ ਨਹੀਂ ਕਰੇਗਾ।

ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਖਜਾਨੇ ਦੀ ਲੁੱਟ ਰੇਤੇ ਤੋਂ ਹੁੰਦੀ ਹੈ ਅਤੇ ਉਹ ਬੰਦ ਹੋਵੇਗੀ ਜੇ ਰੇਤ ਦਾ ਰੇਟ ਫਿਕਸ ਹੋਵੇਗੀ।

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੀ ਨੇ ਕਿਹਾ, "ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਇਸ ਗੱਲ ਦਾ ਸਬੂਤ ਹਨ ਕਿ ਆਪਣੀ ਲਾਈਨ ਲੰਬੀ ਨਹੀਂ ਕਰਨੀ ਸਗੋਂ ਦੂਜੇ ਦੀ ਮਿਟਾ ਦੇਣੀ ਹੈ।"

"ਮੈਂ ਕਦੇ ਇਨ੍ਹਾਂ ਚੀਜ਼ਾਂ ਦੀ ਸ਼ਿਕਾਇਤ ਨਹੀਂ ਕੀਤੀ। ਅਜਿਹਾ ਵਿਅਕਤੀ ਜਿਸ ਨੂੰ ਪੰਜ ਛੇ ਵਾਰ ਲੋਕਾਂ ਨੇ ਜਿਤਾਇਆ ਹੋਵੇ ਉਹ ਸ਼ਿਕਾਇਤਾਂ ਨਹੀਂ ਕਰਦਾ, ਉਹ ਸ਼ਿਕਸਤ ਦਿੰਦਾ ਹੈ।"

"ਅੱਜ ਪੰਜਾਬ ਦੇ ਲੋਕਾਂ ਨੂੰ ਤੈਅ ਕਰਨਾ ਪਵੇਗਾ ਕਿ ਉਨ੍ਹਾਂ ਲੋਕਾਂ ਨਾਲ ਖੜ੍ਹੇ ਹਨ ਜੋ ਕੁਰਸੀਆਂ ਨੂੰ ਚਿੰਬੜੇ ਰਹੇ। ਕਦੇ ਇਹਦੇ ਨਾਲ ਕਦੇ ਉਹਦੇ ਨਾਲ, ਕੋਹੜਕਿਰਲਿਆਂ ਵਾਂਗ ਰੰਗ ਬਦਲਦੇ ਰਹੇ ਜਾਂ ਉਨ੍ਹਾਂ ਨਾਲ ਖੜ੍ਹੇ ਹਨ ਜੋਂ ਪੰਜਾਬ ਨਾਲ ਖੜ੍ਹੇ ਹਨ।"

"ਇਸ ਸਾਲ ਦੇ ਪਹਿਲੇ ਤਿੰਨ ਸਾਲ ਜੇ ਕੋਈ ਬੋਲਿਆ ਹੋਵੇ ਤਾਂ ਦੱਸੇ, ਪਹਿਲੀ ਕੈਬਨਿਟ ਤੋਂ ਲੈਕੇ, ਜਿਹੜੀਆਂ ਗੱਲਾਂ ਉੱਪਰ ਨਵਜੋਤ ਸਿੰਗ ਸਿੱਧੂ ਪਹਿਲਾਂ ਲੜ ਰਿਹਾ ਸੀ ਉਨ੍ਹਾਂ 'ਤੇ ਹੀ ਅੱਜ ਲੜ ਰਿਹਾ ਹੈ।"

"ਨਾ ਕੁਰਸੀ ਉਦੋਂ ਦੇਖੀ ਨਾ ਕੁਰਸੀ ਅੱਜ ਦੇਖੀ ਹੈ।"

"ਜਦੋਂ ਬੀਜੇਪੀ ਵਾਲਿਆਂ ਨੇ ਰਾਜ ਸਭਾ ਦੇ ਕੇ ਕਿਹਾ ਸੀ ਕਿ ਪੰਜਾਬ ਤੋਂ ਦੂਰ ਰਹਿ ਤਾਂ ਉਨ੍ਹਾਂ ਨੇ ਚੋਰ ਡਾਕੂ ਚੁਣੇ ਅਤੇ ਸਿੱਧੂ ਨੇ ਪੰਜਾਬ ਚੁਣਿਆ।"

ਇਹ ਵੀ ਪੜ੍ਹੋ:

ਕੈਪਟਨ ਤੇ ਸਿੱਧੂ

ਤਸਵੀਰ ਸਰੋਤ, CAPTAIN AND SIDHU/FACEBOOK

ਤਸਵੀਰ ਕੈਪਸ਼ਨ, ਸਿੱਧੂ ਨੂੰ ਕੈਪਟਨ ਦੀ ਨਰਾਜ਼ਗੀ ਦੇ ਬਾਵਜੂਦ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ ਅਤੇ ਕੈਪਟਨ ਨੂੰ ਮੁੱਖ ਮੰਤਰੀ ਦਾ ਅਹੁਦਾ ਛੱਡਣਾ ਪਿਆ

"ਫਿਰ ਕਿਹਾ ਕਿ ਕੁਰਕਸ਼ੇਤਰ ਤੋਂ ਚੋਣਾਂ ਲੜ ਲਓ, ਮੰਤਰੀ ਬਣਾ ਦੇਵਾਂਗੇ ਤਾਂ ਫਿਰ ਉਨ੍ਹਾਂ ਨੇ ਸੱਤਾ ਚੁਣੀ ਤੇ ਸਿੱਧੂ ਨੇ ਪੰਜਾਬ ਚੁਣਿਆ।"

"ਪਹਿਲੇ ਦਿਨ ਤੋਂ ਮੈਂ ਲੜਦਾ ਰਿਹਾ ਹਾਂ ਕਿ ਰੇਤੇ ਤੋਂ ਖਜ਼ਾਨੇ ਦੀ ਚੋਰੀ ਹੁੰਦੀ ਹੈ।"

"ਜਦੋਂ ਉਸ ਸਮੇਂ ਦੇ ਮੁੱਖ ਮੰਤਰੀ ਨੂੰ ਕਿਹਾ ਸੀ ਕਿ ਹਜ਼ਾਰ ਰੁਪਏ ਟਰਾਲੀ ਕਰ, ਕੋਈ ਬੋਲਿਆ।"

"ਜੇ ਉਹ ਕਹਿ ਰਹੇ ਹਨ ਕਿ ਆਹ ਬੰਦੇ ਇਹ ਕਰਦੇ ਸੀ ਉਹ ਕਰਦੇ ਸੀ ਤਾਂ ਉਹ ਆਪ ਕੀ ਕਰ ਰਹੇ ਸਨ, ਸੁੱਤੇ ਪਏ ਸਨ।"

ਉਨ੍ਹਾਂ ਨੇ ਪੰਜਾਬ ਵਿੱਚ ਸ਼ਾਰਬ ਦੀ ਵਿਕਰੀ ਤੋਂ ਹੋਣ ਵਾਲੀ ਕਮਾਈ ਨੂੰ ਸਰਕਾਰੀ ਖਜਾਨੇ ਵਿੱਚ ਭੇਜ ਕੇ ਉਸ ਪੈਸੇ ਦੀ ਵਰਤੋਂ ਲੋਕ ਭਲਾਈ ਦੇ ਕੰਮਾਂ ਵਿੱਚ ਕਰਨ ਦੀ ਗੱਲ ਕੀਤੀ।

ਪੰਜਾਬ ਅਤੇ ਤੇਲੰਗਾਨਾ ਦੇ ਮਾਲੀਏ ਦੀ ਤੁਲਨਾ

ਨਵਜੋਤ ਸਿੰਘ ਸਿੱਧੂ ਨੇ ਅੱਗੇ ਕਿਹਾ, "ਤੇਲੰਗਾਨਾ ਇੱਕ ਹਫ਼ਤੇ ਵਿੱਚ ਸੰਤਾਲੀ ਕਰੋੜ ਕਮਾ ਰਿਹਾ ਹੈ ਤਾਂ ਪਿਛਲੀ ਅਕਾਲੀ ਸਰਕਾਰ ਨੇ ਇੱਕ ਸਾਲ ਵਿੱਚ ਸੰਤਾਲੀ ਕਰੋੜ ਰੁਪਏ ਕਿਵੇਂ ਜਮ੍ਹਾਂ ਕਰਵਾਏ, ਦੱਸ ਸਾਲ?"

"ਚਾਰ ਦਰਿਆਵਾਂ ਤੋਂ 1300 ਕਿੱਲੋਮੀਟਰ ਦਰਿਆ ਤੇ ਉਹ ਜਮਾਂ ਕਰਵਾਉਂਦੇ ਹਨ ਇੱਕ ਸਾਲ ਵਿੱਚ ਚਾਲੀ ਕਰੋੜ ਰੁਪਏ ਅਤੇ ਤੇਲੰਗਾਨਾ ਇੱਕ ਦਰਿਆ ਤਿੰਨ ਸੌ ਕਿੱਲੋਮੀਟਰ ਦਰਿਆ, ਉਹ ਇੱਕ ਹਫ਼ਤੇ ਵਿੱਚ ਸੰਤਾਲੀ ਕਰੋੜ?"

"ਪੰਜਾਬ ਦੇ ਸੌਮਿਆਂ ਦੀ ਲੁੱਟ ਅੱਜ ਪੰਜਾਬ ਦੀ ਮੰਦਹਾਲੀ ਦਾ ਕਾਰਨ ਹੈ।"

"ਪਹਿਲੀ ਕੈਬਨਿਟ ਵਿੱਚ ਸ਼ਾਰਬ ਦੀ ਨੀਤੀ ਬਾਰੇ ਕੌਣ ਬੋਲਿਆ? ਕੌਣ ਲੜਦਾ ਸੀ ਅਤੇ ਕੌਣ ਪੌਂਟੀ ਚੱਢੇ ਦੀ ਕੁੱਛੜ ਵਿੱਚ ਵੜਿਆ ਰਹਿੰਦਾ ਸੀ।"

"2003 ਵਿੱਚ ਪੰਜਾਬ ਸ਼ਰਾਬ ਤੋਂ ਢਾਈ ਹਜ਼ਾਰ ਕਰੋੜ ਕਮਾਉਂਦਾ ਸੀ ਤਾਮਿਲਨਾਡੂ ਤਿੰਨ ਹਜ਼ਾਰ ਕਰੋੜ ਕਮਾਉਂਦਾ ਸੀ।"

ਕੈਪਟਨ ਤੇ ਸਿੱਧੂ

ਤਸਵੀਰ ਸਰੋਤ, RAVEEN THUKRAL/TWITTER

ਤਸਵੀਰ ਕੈਪਸ਼ਨ, ਮਸਲੇ ਸੁਲਝਾਉਣ ਲਈ ਕੈਪਟਨ ਅਤੇ ਸਿੱਧੂ ਨੇ ਮੁਲਾਕਾਤ ਵੀ ਕੀਤੀ ਪਰ ਸੁਲਾਹ ਨਾ ਹੋ ਸਕੀ

"ਅੱਜ ਪੰਜਾਬ ਪੰਜ ਕਰੋੜ ਦੀ ਲੜਾਈ ਲੜਦਾ ਹੈ ਅਤੇ ਉਹ ਹਰ ਸਾਲ ਤਿੰਨ ਹਜ਼ਾਰ ਕਰੋੜ ਵਧਾ ਦਿੰਦੇ ਹਨ। ਉਨ੍ਹਾਂ ਦੀ ਨੀਅਤ ਸਾਫ਼ ਸੀ।"

ਸਿੱਧੂ ਨੇ ਰਾਜਾਵੜਿੰਗ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਆਉਂਦਿਆਂ ਹੀ ਕਿਵੇਂ ਹਰ ਰੋਜ਼ ਦਾ ਪੰਜਾਹ ਲੱਖ ਵੱਧ ਗਿਆ।

ਉਨ੍ਹਾਂ ਨੇ ਕਿਹਾ ਕਿ ਉਹ ਸ਼ਰਾਬ ਦੇ ਹਮਾਇਤੀ ਨਹੀਂ ਪਰ ਜੇ ਵਿਕਣੀ ਹੀ ਹੈ ਤਾਂ ਪੈਸਾ ਸਟੇਟ ਦੇ ਖਜਾਨੇ ਵਿੱਚ ਕਿਉਂ ਨਾ ਆਵੇ ਅਤੇ ਲੋਕਾਂ ਦੀ ਭਲਾਈ ਉੱਪਰ ਕਿਉਂ ਨਾ ਖਰਚਿਆ ਜਾਵੇ?

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਪੰਜਾਬ ਦੀ ਲੜਾਈ ਲੜੀ ਹੈ।

"ਪੰਜਾਬ ਨੂੰ ਆਖ਼ਰੀ ਦੋ ਮਹੀਨਿਆਂ ਵਿੱਚ ਕੁਝ ਜ਼ਰੂਰੀ ਚੀਜ਼ਾਂ ਚਾਹੀਦੀਆਂ ਹਨ।"

ਉਨ੍ਹਾਂ ਨੇ ਕਿਹਾ, "ਰੇਤੇ ਦੀ ਚੋਰੀ ਉਦੋਂ ਰੁਕਣੀ ਹੈ ਜਦੋਂ ਰੇਤੇ ਦਾ ਰੇਟ ਤੈਅ ਹੋਣਾ ਹੈ।"

ਉਨ੍ਹਾਂ ਨੇ ਕਿਹਾ ਕਿ, "ਨੀਤੀਆਂ ਦੋ ਮਹੀਨਿਆਂ ਲਈ ਨਹੀਂ ਸਗੋਂ ਅਗਲੀਆਂ ਪੀੜ੍ਹੀਆਂ ਲਈ ਹੁੰਦੀਆਂ ਹਨ, ਪੰਜ ਸਾਲਾਂ ਲਈ ਹੁੰਦੀਆਂ ਹਨ।"

ਉਨ੍ਹਾਂ ਨੇ ਕਿਹਾ ਕਿ, "ਪੰਜਾਬ ਵਿੱਚ ਸਿੱਖਿਆ ਅਤੇ ਪੜ੍ਹਾਈ ਇਸੇ ਕਾਰਨ ਵਿਕਸਿਤ ਨਹੀਂ ਹੋ ਸਕੀ ਕਿਉਂਕਿ ਇਹ ਸਭ ਜੜ੍ਹ ਤੋਂ ਪੈਦਾ ਹੁੰਦਾ ਹੈ ਅਤੇ ਜੜ੍ਹ ਹੀ ਪਿਛਲੇ ਸਮੇਂ ਦੌਰਾਨ ਸੁਕਾਈ ਜਾਂਦੀ ਰਹੀ ਹੈ।"

ਉਨ੍ਹਾਂ ਨੇ ਕਿਹਾ ਕਿ, "ਜਿਹੜੇ ਪੰਜਾਬ ਵਿੱਚ ਮੁਫ਼ਤ ਬਿਜਲੀ ਦੀਆਂ ਗੱਲਾਂ ਕਰਦੇ ਹਨ ਉਨ੍ਹਾਂ ਨੂੰ ਪੁੱਛੋ ਤੁਸੀਂ ਬਿਜਲੀ ਦੀ ਸਬਸਿਡੀ ਦਿੰਦੇ ਹੋ।"

ਇਹ ਵੀ ਪੜ੍ਹੋ:

ਇਹ ਵੀ ਵੇਖੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)