ਟੀ-20 ਵਿਸ਼ਵ ਕੱਪ: ਨਿਊਜ਼ੀਲੈਂਡ ਨੇ ਭਾਰਤ ਨੂੰ 8 ਵਿਕਟਾਂ ਨਾਲ ਹਰਾਇਆ, ਇੰਝ ਹੋਇਆ ਸੈਮੀਫਾਇਨਲ ਦਾ ਰਾਹ ਮੁਸ਼ਕਿਲ

ਤਸਵੀਰ ਸਰੋਤ, Getty Images
ਨਿਊਜ਼ੀਲੈਂਡ ਨੇ ਭਾਰਤ ਨੂੰ 8 ਵਿਕਟਾਂ ਨਾਲ ਹਰਾ ਦਿੱਤਾ ਹੈ। ਭਾਰਤ ਨੇ ਪਾਕਿਸਤਾਨ ਦੇ ਮੈਚ ਤੋਂ ਬਾਅਦ ਹੁਣ ਨਿਊਜ਼ੀਲੈਂਡ ਖਿਲਾਫ਼ ਹੋਰ ਵੀ ਮਾੜਾ ਪ੍ਰਦਰਸ਼ਨ ਕੀਤਾ ਤੇ ਮਹਿਜ਼ 110 ਦੌੜਾਂ ਬਣਾਈਆਂ।
ਟੀ-20 ਵਿਸ਼ਵ ਕੱਪ ਕ੍ਰਿਕਟ ਮੁਕਾਬਲੇ ਵਿੱਚ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਨੂੰ ਕਿਹਾ ਪਰ ਭਾਰਤ ਦੀ ਬੱਲੇਬਾਜ਼ੀ ਪੂਰੇ ਤਰੀਕੇ ਨਾਲ ਲੜਖੜਾ ਗਈ। ਭਾਰਤ ਦੇ ਸਲਾਮੀ ਬੱਲੇਬਾਜ਼ ਇਸ਼ਾਨ ਕਿਸ਼ਨ ਸਸਤੇ ਵਿੱਚ ਆਊਟ ਹੋ ਗਏ।
ਕੇ ਐੱਲ ਰਾਹੁਲ ਵੀ ਆਪਣੇ ਰੰਗ ਵਿੱਚ ਨਜ਼ਰ ਨਹੀਂ ਆਏ। ਉਨ੍ਹਾਂ ਨੇ ਕੁਝ ਸ਼ਾਟਸ ਤਾਂ ਖੇਡੇ ਪਰ ਉਨ੍ਹਾਂ ਦੀ ਟਾਈਮਿੰਗ ਕੁਝ ਖ਼ਾਸ ਨਹੀਂ ਰਹੀ। ਉਹ ਸਾਊਦੀ ਦੀ ਗੇਂਦ ’ਤੇ 18 ਦੌੜਾਂ ਬਣਾ ਕੇ ਆਊਟ ਹੋਏ।
ਇਸ ਵਾਰ ਰੋਹਿਤ ਸ਼ਰਮਾ ਦੀ ਥਾਂ ਉਨ੍ਹਾਂ ਨੂੰ ਕੇ ਐੱਲ ਰਾਹੁਲ ਨਾਲ ਪਾਰੀ ਦੀ ਸ਼ੁਰੂਆਤ ਕਰਨ ਲਈ ਭੇਜਿਆ ਸੀ ਪਰ ਉਹ ਕੁਝ ਖ਼ਾਸ ਨਹੀਂ ਕਰ ਸਕੇ।
ਇਹ ਵੀ ਪੜ੍ਹੋ:
ਰੋਹਿਤ ਸ਼ਰਮਾ ਵੀ ਆਪਣੀ ਪਹਿਲੀ ਗੇਂਦ ’ਤੇ ਆਊਟ ਹੁੰਦੇ ਹੋਏ ਬਚੇ। ਮਿਲਨ ਉਨ੍ਹਾਂ ਦਾ ਕੈਚ ਛੱਡ ਦਿੱਤਾ। ਉਨ੍ਹਾਂ ਦੀ ਪਤਨੀ ਜੋ ਮੈਚ ਵੇਖਣ ਆਉਣ ਹੋਏ ਸਨ, ਉਹ ਹਵਾ ਵਿੱਚ ਗੇਂਦ ਉਛਲਦੇ ਹੀ ਘਬਰਾਉਂਦੇ ਹੋਏ ਨਜ਼ਰ ਆਏ। ਫਿਰ ਜਦੋਂ ਕੈਚ ਛੁੱਟਿਆ ਤਾਂ ਉਹ ਕਾਫੀ ਖੁਸ਼ ਹੋਏ।
ਇਹ ਖੁਸ਼ੀ ਵੀ ਜ਼ਿਆਦਾ ਦੇਰ ਨਹੀਂ ਰਹਿ ਸਕੀ। ਰੋਹਿਤ ਸ਼ਰਮਾ 14 ਦੌੜਾਂ ਬਣਾ ਕੇ ਆਊਟ ਹੋਏ। ਵਿਰਾਟ ਕੋਹਲੀ ਕੁਝ ਪਾਰੀ ਨੂੰ ਸਾਂਭਦੇ ਹੋਏ ਨਜ਼ਰ ਆ ਰਹੇ ਸੀ ਪਰ ਉਹ ਵੀ ਬਰਥਡੇਅ ਬੁਆਏ ਈਸ਼ ਸੋਢੀ ਦਾ ਦੂਜਾ ਸ਼ਿਕਾਰ ਬਣੇ।

ਤਸਵੀਰ ਸਰੋਤ, Getty Images
ਰੋਹਿਤ ਸ਼ਰਮਾ ਦਾ ਕੈਚ ਛੱਡਣ ਵਾਲੇ ਮਿਲਨ ਦੀ ਤੇਜ਼ ਰਫ਼ਤਾਰ ਨਾਲ ਆਉਂਦੀ ਗੇਂਦ ਨੇ ਰਿਸ਼ਬ ਪੰਤ ਦੀਆਂ ਕਿੱਲੀਆਂ ਢਾਹ ਦਿੱਤੀਆਂ।
ਹਾਰਦਿਕ ਪਾਂਡਿਆ ਤੇ ਰਿਸ਼ਬ ਪੰਤ ਨੇ ਕੁਝ ਦੇਰ ਤੱਕ ਵਿਕਟ ਤਾਂ ਨਹੀਂ ਡਿੱਗਣ ਦਿੱਤੀ ਪਰ ਰਨਾਂ ਦੀ ਰਫ਼ਤਾਰ ਉਹ ਨਹੀਂ ਵਧਾ ਸਕੇ
ਰੋਹਿਤ ਸ਼ਰਮਾ ਦਾ ਕੈਚ ਛੱਡਣ ਵਾਲੇ ਮਿਲਨ ਦੀ ਤੇਜ਼ ਰਫ਼ਤਾਰ ਨਾਲ ਆਉਂਦੀ ਗੇਂਦ ਨੇ ਰਿਸ਼ਬ ਪੰਤ ਦੀਆਂ ਕਿੱਲੀਆਂ ਢਾਹ ਦਿੱਤੀਆਂ। ਪਾਂਡਿਆ ਤੇ ਜਡੇਜਾ ਵੀ ਕੋਸ਼ਿਸ਼ ਕਰਦੇ ਰਹੇ ਪਰ ਰਨਾਂ ਵਿੱਚ ਤੇਜ਼ੀ ਨਹੀਂ ਲਿਆ ਸਕੇ।
ਭਾਰਤ 20 ਓਵਰਾਂ ਵਿੱਚ 110 ਰਨ ਬਣਾ ਸਕੇ।
ਗੇਂਦਬਾਜ਼ੀ ਵਿੱਚ ਵਰੁਣ ਚੱਕਵਰਤੀ ਨੇ ਸ਼ੁਰੂਆਤ ਕੀਤੀ...ਪਰ ਕੋਈ ਵੀ ਭਾਰਤੀ ਗੇਂਦਬਾਜ਼ ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ਨੂੰ ਪ੍ਰੇਸ਼ਾਨ ਨਹੀਂ ਕਰ ਸਕੇ। ਭਾਰਤ ਵੱਲੋਂ ਬੁਮਰਾਹ ਨੇ ਦੋ ਵਿਕਟਾਂ ਲਈਆਂ। ਨਿਊਜ਼ੀਲੈਂਡ ਨੇ ਮੈਚ ਅੱਠ ਵਿਕਟਾਂ ਨਾਲ ਜਿੱਤ ਲਿਆ।

ਤਸਵੀਰ ਸਰੋਤ, Getty Images
ਭਾਰਤ ਲਈ ਸੈਮੀਫਾਈਨਲ ਦਾ ਰਾਹ ਮੁਸ਼ਕਿਲ ਹੋਇਆ
ਨਿਊਜ਼ੀਲੈਂਡ ਤੋਂ ਹਾਰ ਤੋਂ ਬਾਅਦ ਭਾਰਤ ਲਈ ਸੈਮੀਫਾਇਨਲ ਦਾ ਰਾਹ ਕਾਫੀ ਮੁਸ਼ਕਿਲ ਹੋ ਗਿਆ ਹੈ।
ਗਰੁੱਪ ਦੋ ਦੀਆਂ ਭਾਰਤ - ਨਿਊਜ਼ੀਲੈਂਡ ਪਾਕਿਸਤਾਨ ਤੋਂ ਆਪਣੇ ਮੈਚ ਹਾਰ ਚੁੱਕੀਆਂ ਹਨ।
ਪਾਕਿਸਤਾਨ ਪਹਿਲਾਂ ਹੀ ਭਾਰਤ ਨਿਊਜ਼ੀਲੈਂਡ ਅਤੇ ਅਫ਼ਗਾਨਿਸਤਾਨ ਨੂੰ ਹਰਾ ਕੇ ਇਸ ਗਰੁੱਪ ਵਿੱਚ ਸਿਖਰ 'ਤੇ ਹੈ। ਪਾਕਿਸਤਾਨ ਦੀ ਜਗ੍ਹਾ ਸੈਮੀਫਾਈਨਲ ਵਿੱਚ ਲਗਭਗ ਪੱਕੀ ਹੈ।
ਗਰੁੱਪ ਦੋ ਵਿੱਚੋਂ ਦੋ ਟੀਮਾਂ ਵਿਸ਼ਵ ਕੱਪ ਫਾਈਨਲ ਵਿੱਚ ਜਾਣਗੀਆਂ। ਪਾਕਿਸਤਾਨ ਤੋਂ ਬਾਅਦ ਹੁਣ ਕੇਵਲ ਇੱਕ ਟੀਮ ਲਈ ਇਹ ਜਗ੍ਹਾ ਬਚੀ ਹੈ। ਭਾਰਤ ਅਤੇ ਨਿਊਜ਼ੀਲੈਂਡ ਦੇ ਸਕਾਟਲੈਂਡ, ਨਾਮੀਬੀਆ ਅਤੇ ਅਫ਼ਗਾਨਿਸਤਾਨ ਨਾਲ ਮੁਕਾਬਲੇ ਬਾਕੀ ਹਨ
ਜੇਕਰ ਇਹ ਮੰਨ ਕੇ ਚੱਲੀਏ ਕਿ ਦੋਹੇਂ ਟੀਮਾਂ ਅਫਗਾਨਿਸਤਾਨ, ਸਕਾਟਲੈਂਡ ਅਤੇ ਨਮੀਬੀਆ ਤੋਂ ਜਿੱਤ ਜਾਂਦੀਆਂ ਹਨ ਤਾਂ ਨਿਊਜ਼ੀਲੈਂਡ ਕੋਲ ਅੱਠ ਅੰਕ ਤੇ ਭਾਰਤ ਕੋਲ 6 ਅੰਕ ਹੀ ਰਹਿਣਗੇ...ਤੇ ਨਿਊਜ਼ੀਲੈਂਡ ਪਾਕਿਸਤਾਨ ਨਾਲ ਸੈਮੀਫਾਇਨਲ ਵਿੱਚ ਪਹੁੰਚ ਜਾਵੇਗਾ।
ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਜੇ ਅਫ਼ਗਾਨਿਸਤਾਨ ਨਿਊਜ਼ੀਲੈਂਡ ਨੂੰ ਹਰਾ ਦਿੰਦਾ ਹੈ...ਜੋ ਕਾਫੀ ਹੱਦ ਤੱਕ ਮੁਮਕਿਨ ਹੋ ਵੀ ਸਕਦਾ ਹੈ ਤਾਂ ਭਾਰਤ ਦੇ ਸੈਮੀਫਾਇਨਲ ਵਿੱਚ ਪਹੁੰਚਣ ਦੇ ਚਾਂਸ ਹੋ ਜਾਣਗੇ।
ਇਹ ਅਸੀਂ ਕਹਿ ਸਕਦੇ ਹਾਂ ਕਿ ਪਹਿਲੇ ਦੋਵੇਂ ਮੈਚ ਹਾਰਨ ਤੋਂ ਬਾਅਦ ਭਾਰਤ ਹੁਣ ਖੁਦ ਦੇ ਪ੍ਰਦਰਸ਼ਨ ਦੇ ਨਾਲ-ਨਾਲ ਦੂਜੀਆਂ ਟੀਮਾਂ ਦੇ ਪ੍ਰਦਰਸ਼ਨ ਤੇ ਵੀ ਨਿਰਭਰ ਰਹੇਗਾ।
ਅਜਿਹੇ ਵਿੱਚ ਭਾਰਤ ਅਤੇ ਪਾਕਿਸਤਾਨ ਦੀ ਸੈਮੀਫਾਈਨਲ ਵਿੱਚ ਜਗ੍ਹਾ ਪੱਕੀ ਹੋ ਜਾਵੇਗੀ।
ਇਸ ਮੈਚ 'ਚ ਜੇਕਰ ਨਿਊਜ਼ੀਲੈਂਡ ਭਾਰਤ ਨੂੰ ਹਰਾ ਦਿੰਦਾ ਹੈ ਪਰ ਨਿਊਜ਼ੀਲੈਂਡ ਦੇ ਅੱਠ ਅੰਕ ਹੋ ਜਾਣਗੇ ਅਤੇ ਭਾਰਤ ਛੇ ਪੁਆਇੰਟ ਨਾਲ ਰਹਿ ਜਾਵੇਗਾ।
ਅਜਿਹੀ ਸਥਿਤੀ ਵਿੱਚ ਪਾਕਿਸਤਾਨ ਅਤੇ ਨਿਊਜ਼ੀਲੈਂਡ ਸੈਮੀਫਾਈਨਲ ਵਿੱਚ ਜਾਣਗੇ।
ਇਹ ਹਾਲਾਤ ਉਸ ਸਮੇਂ ਬਣਨਗੇ ਜੇਕਰ ਭਾਰਤ ਅਤੇ ਨਿਊਜ਼ੀਲੈਂਡ ਦੋਹੇਂ ਅਫ਼ਗਾਨਿਸਤਾਨ, ਸਕਾਟਲੈਂਡ ਅਤੇ ਨਮੀਬੀਆ ਨੂੰ ਹਰਾ ਦਿੰਦੇ ਹਨ।
ਖੇਡਾਂ ਦੀ ਦੁਨੀਆਂ ਵਿੱਚ ਕੁਝ ਨਿਸ਼ਚਿਤ ਨਹੀਂ ਹੁੰਦਾ ਅਤੇ ਵੱਡੇ ਉਲਟਫੇਰ ਹਮੇਸ਼ਾਂ ਹੋ ਸਕਦੇ ਹਨ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2













