1984 ਸਿੱਖ ਵਿਰੋਧੀ ਦੰਗਿਆਂ ਦੇ ਆਰੋਪੀ ਜਗਦੀਸ਼ ਟਾਈਟਲਰ ਨੂੰ ਮਿਲੀ ਦਿੱਲੀ ਕਾਂਗਰਸ ਕਮੇਟੀ ਵਿੱਚ ਥਾਂ- ਪ੍ਰੈੱਸ ਰਿਵੀਊ

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਵੀਰਵਾਰ ਨੂੰ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ 37 ਪਰਮਾਨੈਂਟ ਇਨਵਾਇਟੀ ਦੇ ਨਾਵਾਂ ਉੱਪਰ ਮੋਹਰ ਲਗਾਈ ਗਈ ਹੈ। ਇਨ੍ਹਾਂ ਵਿੱਚ 1984 ਸਿੱਖ ਵਿਰੋਧੀ ਦੰਗਿਆਂ ਦੇ ਮੁਲਜ਼ਮ ਜਗਦੀਸ਼ ਟਾਇਟਲਰ ਦਾ ਨਾਮ ਵੀ ਸ਼ਾਮਿਲ ਹੈ।

ਅੰਗਰੇਜ਼ੀ ਅਖ਼ਬਾਰ 'ਦਿ ਟ੍ਰਿਬਿਊਨ' ਦੀ ਖ਼ਬਰ ਮੁਤਾਬਕ ਦਿੱਲੀ ਕਾਂਗਰਸ ਕਾਰਜਕਾਰੀ ਕਮੇਟੀ ਦੇ 87 ਨਾਮ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਵੱਲੋਂ ਜਾਰੀ ਕੀਤੇ ਗਏ ਹਨ ਜਿਨ੍ਹਾਂ ਵਿੱਚ 37 ਪਰਮਾਨੈਂਟ ਇਨਵਾਇਟੀ ਹਨ।

ਜਗਦੀਸ਼ ਟਾਈਟਲਰ ਦੇ ਨਾਲ- ਨਾਲ ਸਾਬਕਾ ਕੇਂਦਰੀ ਮੰਤਰੀ ਕਪਿਲ ਸਿੱਬਲ, ਅਜੇ ਮਾਕਨ, ਜਨਾਰਦਨ ਦਿਵੇਦੀ ਦਾ ਨਾਮ ਵੀ ਸ਼ਾਮਲ ਹੈ।

ਇਹ ਵੀ ਪੜ੍ਹੋ:

ਸੱਜਣ ਕੁਮਾਰ ਤੋਂ ਬਾਅਦ ਜਗਦੀਸ਼ ਟਾਈਟਲਰ ਕਾਂਗਰਸ ਦੇ ਅਜਿਹੇ ਵੱਡੇ ਨੇਤਾ ਹਨ ਜਿਨ੍ਹਾਂ ਦਾ ਨਾਮ 1984 ਦੇ ਆਰੋਪੀਆਂ ਵਿੱਚ ਲਿਆ ਜਾਂਦਾ ਹੈ।

ਸੱਜਣ ਕੁਮਾਰ ਨੂੰ ਦਿੱਲੀ ਦੀ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।

1984 ਕਤਲੇਆਮ ਵਿਚ ਸੱਜਣ ਕੁਮਾਰ ਦੀ ਭੂਮਿਕਾ ਬਾਰੇ ਸੀਬੀਆਈ ਵੱਲੋਂ 2007, 2009, 2014 ਵਿੱਚ ਕਲੋਜ਼ਰ ਰਿਪੋਰਟ ਦਾਖ਼ਲ ਕੀਤੀ ਗਈ ਸੀ।

2015 ਵਿੱਚ 1984 ਦੇ ਸਿੱਖ ਵਿਰੋਧੀ ਦੰਗੇ ਦੀ ਪੀੜਤ ਦੀ ਪਟੀਸ਼ਨ ਤੋਂ ਬਾਅਦ ਉਸ ਨੂੰ ਕੜਕੜਡੂਮਾ ਅਦਾਲਤ ਵੱਲੋਂ ਖਾਰਜ ਕਰ ਦਿੱਤਾ ਗਿਆ ਸੀ।

ਅਦਾਲਤ ਵੱਲੋਂ ਸੀਬੀਆਈ ਨੂੰ ਆਪਣੀ ਜਾਂਚ ਜਾਰੀ ਰੱਖਣ ਦੇ ਨਿਰਦੇਸ਼ ਵੀ ਦਿੱਤੇ ਗਏ ਸਨ।

ਕੋਰੋਨਾਵਾਇਰਸ: ਯੂਕੇ ਵੱਲੋਂ ਆਖ਼ਰੀ ਸੱਤ ਦੇਸ਼ ਵੀ 'ਰੈੱਡ ਲਿਸਟ' ਚੋਂ ਹਟਾਏ ਗਏ

ਯੂਕੇ ਸਰਕਾਰ ਵੱਲੋਂ ਇਕ ਅਹਿਮ ਫੈਸਲਾ ਲੈਂਦੇ ਹੋਏ ਰੈੱਡ ਲਿਸਟ 'ਤੇ ਬਚੇ ਆਖ਼ਰੀ ਸੱਤ ਦੇਸ਼ਾਂ ਨੂੰ ਵੀ ਸੂਚੀ ਚੋਂ' ਹਟਾ ਲਿਆ ਗਿਆ।

ਅੰਗਰੇਜ਼ੀ ਅਖ਼ਬਾਰ 'ਦਿ ਇੰਡੀਪੈਂਡੈਂਟ' ਦੀ ਖ਼ਬਰ ਮੁਤਾਬਕ ਹੁਣ ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਲੋਕ ਜਿਨ੍ਹਾਂ ਦਾ ਟੀਕਾਕਰਣ ਪੂਰਾ ਹੈ, ਉਨ੍ਹਾਂ ਨੂੰ ਇਕਾਂਤਵਾਸ ਨਹੀਂ ਕਰਨਾ ਪਵੇਗਾ।

ਇਨ੍ਹਾਂ ਦੇਸ਼ਾਂ ਵਿੱਚ ਇਕੁਆਡੋਰ, ਕੋਲੰਬੀਆ, ਪੇਰੂ, ਪਨਾਮਾ, ਹਾਇਤੀ, ਵੈਨੇਜ਼ੁਏਲਾ ਅਤੇ ਡੋਮਿਨਿਕਨ ਰਿਪਬਲਿਕ ਦੇ ਨਾਮ ਸ਼ਾਮਲ ਸਨ।

ਸੋਮਵਾਰ ਤੋਂ ਨਵੇਂ ਨਿਯਮ ਲਾਗੂ ਹੋ ਜਾਣਗੇ।

ਖ਼ਬਰ ਮੁਤਾਬਕ ਜੇ ਕਿਸੇ ਦੇਸ਼ ਵਿਚ ਭਵਿੱਖ ਵਿਚ ਕੋਰੋਨਾਵਾਇਰਸ ਦੇ ਮਾਮਲੇ ਵਧਦੇ ਹਨ ਤਾਂ ਉਨ੍ਹਾਂ ਨੂੰ ਮੁੜ ਤੋਂ ਇਸ ਸੂਚੀ ਵਿੱਚ ਪਾਇਆ ਜਾ ਸਕਦਾ ਹੈ।

ਯੂਕੇ ਦੇ ਟਰਾਂਸਪੋਰਟ ਸਕੱਤਰ ਗ੍ਰੈਂਡ ਸਾਪਸ਼ ਨੇ ਆਖਿਆ ਕਿ ਇਸ ਨਾਲ ਯਾਤਰਾ ਅਤੇ ਸੈਰ ਸਪਾਟਾ ਵਿਭਾਗ ਨਾਲ ਜੁੜੇ ਲੋਕਾਂ ਲਈ ਫ਼ਾਇਦਾ ਹੋਵੇਗਾ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ

ਯੂਕੇ ਵੱਲੋਂ ਯਾਤਰਾ ਦੇ ਨਿਯਮਾਂ ਵਿੱਚ ਇਸ ਮਹੀਨੇ ਬਦਲਾਵ ਕੀਤਾ ਗਿਆ ਸੀ। ਕੋਰੋਨਾਵਾਇਰਸ ਖ਼ਿਲਾਫ਼ ਟੀਕਿਆਂ ਦੀਆਂ ਦੋਹੇਂ ਖੁਰਾਕਾਂ ਲੈ ਚੁੱਕੇ ਕਈ ਦੇਸ਼ਾਂ ਦੇ ਯਾਤਰੀਆਂ ਨੂੰ ਯੂਕੇ ਆਉਣ ਦੀ ਮਨਜ਼ੂਰੀ ਦਿੱਤੀ ਗਈ ਸੀ।

ਇਨ੍ਹਾਂ ਵਿੱਚ ਯੂਰੋਪੀਅਨ ਯੂਨੀਅਨ,ਅਮਰੀਕਾ,ਆਸਟ੍ਰੇਲੀਆ, ਭਾਰਤ ਪਾਕਿਸਤਾਨ,ਹਾਂਗਕਾਂਗ ਦੇ ਨਾਮ ਸ਼ਾਮਿਲ ਸਨ।

ਭਾਜਪਾ ਕਈ ਦਹਾਕਿਆਂ ਤੱਕ ਕਿਤੇ ਨਹੀਂ ਜਾਣ ਵਾਲੀ:ਪ੍ਰਸ਼ਾਂਤ ਕਿਸ਼ੋਰ

ਸਿਆਸੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਆਖਿਆ ਕਿ ਭਾਜਪਾ ਅਗਲੇ ਕਈ ਦਹਾਕਿਆਂ ਤੱਕ ਭਾਰਤੀ ਸਿਆਸਤ ਦੇ ਕੇਂਦਰ ਵਿੱਚ ਰਹੇਗੀ।

'ਦਿ ਟ੍ਰਿਬਿਊਨ;' ਦੀ ਖ਼ਬਰ ਮੁਤਾਬਕ ਪ੍ਰਸ਼ਾਂਤ ਕਿਸ਼ੋਰ ਦਾ ਇਹ ਬਿਆਨ ਰਾਹੁਲ ਗਾਂਧੀ ਦੇ ਬਿਆਨ 'ਤੇ ਹੈ ਜਿਸ ਵਿੱਚ ਉਨ੍ਹਾਂ ਨੇ ਨੇ ਆਖਿਆ ਸੀ ਕਿ ਲੋਕ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰ ਦੇਣਗੇ।

ਪ੍ਰਸ਼ਾਂਤ ਕਿਸ਼ੋਰ ਦੀ ਵਾਇਰਲ ਹੋਈ ਇਹ ਵੀਡੀਓ ਇਕ ਨਿਜੀ ਬੈਠਕ ਦੀ ਹੈ।

ਪ੍ਰਸ਼ਾਂਤ ਕਿਸ਼ੋਰ ਆਖਦੇ ਹਨ ਕਿ ਜਦੋਂ ਤੁਸੀਂ ਦੇਸ਼ ਵਿੱਚ ਤੀਹ ਫ਼ੀਸਦ ਤੋਂ ਵੱਧ ਵੋਟ ਹਾਸਲ ਕਰ ਲੈਂਦੇ ਹੋ ਤਾਂ ਤੁਸੀਂ ਫ਼ਾਰਮ ਕਿਤੇ ਵੀ ਨਹੀਂ ਜਾਂਦੇ ਇਸ ਲਈ ਇਸ ਝਾਂਸੇ ਵਿੱਚ ਨਾ ਆਓ ਕਿ ਲੋਕ ਗੁੱਸੇ ਵਿੱਚ ਹਨ ਅਤੇ ਉਹ ਨਰਿੰਦਰ ਮੋਦੀ ਨੂੰ ਸੱਤਾ ਵਿੱਚੋਂ ਲਾਂਭੇ ਕਰਨਗੇ।

ਕਿਸ਼ੋਰ ਮੁਤਾਬਕ ਹੋ ਸਕਦਾ ਹੈ ਕਿ ਮੋਦੀ ਸੱਤਾ ਤੋਂ ਲਾਂਭੇ ਹੋ ਜਾਣ ਪਰ ਭਾਜਪਾ ਕਿਤੇ ਨਹੀਂ ਜਾਣ ਵਾਲੀ। ਪ੍ਰਸ਼ਾਂਤ ਕਿਸ਼ੋਰ ਨੇ ਇਹ ਵੀ ਆਖਿਆ ਕਿ ਰਾਹੁਲ ਗਾਂਧੀ ਨੂੰ ਲਗਦਾ ਹੈ ਕਿ ਕੁਝ ਸਮੇਂ ਦੀ ਗੱਲ ਹੈ ਪਰ ਇੰਜ ਨਹੀਂ ਹੋਵੇਗਾ।

ਪ੍ਰਸ਼ਾਂਤ ਕਿਸ਼ੋਰ ਇਨ੍ਹੀਂ ਦਿਨੀਂ ਗੋਆ ਦੀਆਂ ਵਿਧਾਨ ਸਭਾ ਚੋਣਾਂ ਲਈ ਤ੍ਰਿਣਮੂਲ ਕਾਂਗਰਸ ਲਈ ਕੰਮ ਕਰ ਰਹੇ ਹਨ।

ਭਾਰਤ ਕਾਰਬਨ ਨਿਊਟ੍ਰੈਲਿਟੀ ਦੇ ਮੁੱਦੇ ਨੂੰ ਸਹੀ ਸਮਾਂ ਆਉਣ 'ਤੇ ਚੁੱਕੇਗਾ: ਭੁਪਿੰਦਰ ਯਾਦਵ

ਵਾਤਾਵਰਨ ਤਬਦੀਲੀ ਸਬੰਧੀ ਗਲਾਸਗੋ ਵਿੱਚ ਹੋਣ ਵਾਲੀ ਕਾਨਫਰੰਸ ਆਫ਼ ਪਾਰਟੀਜ਼ 26 (cop26) ਬਾਰੇ ਭਾਰਤ ਦੇ ਵਾਤਾਵਰਣ ਮੰਤਰੀ ਨੇ ਕਿਹਾ ਕਿ ਭਾਰਤ ਕਾਰਬਨ ਨਿਊਟ੍ਰੈਲਿਟੀ ਦੇ ਮੁੱਦੇ ਨੂੰ ਸਹੀ ਸਮਾਂ ਆਉਣ 'ਤੇ ਚੁੱਕੇਗਾ।

ਅੰਗਰੇਜ਼ੀ ਅਖ਼ਬਾਰ 'ਦਿ ਟਾਈਮਜ਼ ਆਫ ਇੰਡੀਆ' ਨਾਲ ਕੀਤੀ ਗੱਲਬਾਤ ਵਿੱਚ ਵਾਤਾਵਰਣ ਮੰਤਰੀ ਭੁਪਿੰਦਰ ਯਾਦਵ ਨੇ ਆਖਿਆ ਕਿ ਇਸ ਕਾਨਫਰੰਸ ਵਿੱਚ ਭਾਰਤ ਵਿਕਸਤ ਦੇਸ਼ਾਂ ਵੱਲੋਂ ਵਾਤਾਵਰਨ ਬਦਲਾਅ ਬਾਰੇ ਕੀਤੇ ਵਾਅਦਿਆਂ ਬਾਰੇ ਵੀ ਗੱਲ ਕਰੇਂਗਾ।

ਇਸ ਬੈਠਕ ਤੋਂ ਪਹਿਲਾਂ ਭੁਪਿੰਦਰ ਯਾਦਵ ਦੀ ਅਮਰੀਕਾ ਦੇ ਕਲਾਈਮੇਟ ਐਨਵਾਈ ਜੌਨ ਕੈਰੀ ਨਾਲ ਵੀ ਬੈਠਕ ਹੋਈ ਹੈ।

ਯਾਦਵ ਨੇ ਇਸ ਬਾਰੇ ਕਿਹਾ ਕਿ ਬੈਠਕ ਤੋਂ ਇਲਾਵਾ ਇਸ ਕਾਨਫ਼ਰੰਸ ਵਿੱਚ ਹਿੱਸਾ ਲੈਣ ਵਾਲੇ 30 ਦੇਸ਼ਾਂ ਦੇ ਨੁਮਾਇੰਦੇ ਨਾਲੇਜ ਪਾਰਕ ਦੀ ਬੈਠਕ ਹੋਈ ਹੈ।ਤਿੰਨ ਮੁੱਦੇ ਜਿਨ੍ਹਾਂ ਵਿਚ ਸੌਰ ਊਰਜਾ,ਪ੍ਰਾਕ੍ਰਿਤਿਕ ਆਪਦਾ ਅਤੇ ਇੰਡਸਟਰੀ ਟ੍ਰਾਂਜ਼ੀਸ਼ਨ ਦਿਮੁਥ ਤੇ ਸ਼ਾਮਿਲ ਹਨ,ਬਾਰੇ ਚਰਚਾ ਵਿਚ ਦੂਸਰੇ ਦੇਸ਼ਾਂ ਨੂੰ ਭਾਗ ਲੈਣ ਬਾਰੇ ਆਖਿਆ ਜਾਵੇਗਾ।

ਬ੍ਰਿਟੇਨ ਵਿੱਚ ਹੋਣ ਜਾ ਰਹੇ ਸੰਯੁਕਤ ਰਾਸ਼ਟਰ ਦੇ ਕਲਾਈਮੇਟ ਚੇਂਜ ਸਮੇਟ ਲਈ ਭਾਰਤ ਸਰਕਾਰ ਨੇ ਗਰੀਨ ਹਾਊਸ ਪ੍ਰਭਾਵ ਵਾਲੀਆਂ ਗੈਸਾਂ ਨੂੰ ਘੱਟ ਕਰਨ ਦੇ ਟੀਚੇ ਵੀ ਦੇਣੇ ਹਨ।ਚੀਨ ਅਤੇ ਅਮਰੀਕਾ ਤੋਂ ਬਾਅਦ ਭਾਰਤ ਕਾਰਬਨ ਡਾਇਆਕਸਾਈਡ ਪੈਦਾ ਕਰਨ ਵਾਲਾ ਸਭ ਤੋਂ ਵੱਡਾ ਦੇਸ਼ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)