ਅਕਾਸ਼ ਗੰਗਾ ਤੋਂ ਵੀ ਪਾਰ ਵਿਗਿਆਨੀਆਂ ਨੇ ਖੋਜਿਆ ਨਵਾਂ ਗ੍ਰਹਿ, ਜਾਣੋ ਧਰਤੀ ਤੋਂ ਕਿੰਨਾ ਦੂਰ

    • ਲੇਖਕ, ਪੌਲ ਰਿਨਕੋਨ
    • ਰੋਲ, ਸਾਇੰਸ ਐਡੀਟਰ, ਬੀਬੀਸੀ ਨਿਊਜ਼

ਪੁਲਾੜ ਵਿਗਿਆਨੀਆਂ ਮੁਤਾਬਕ ਉਨ੍ਹਾਂ ਨੂੰ ਪਹਿਲੀ ਵਾਰ ਸਾਡੀ ਗਲੈਕਸੀ ਦੇ ਬਾਹਰ ਇੱਕ ਗ੍ਰਹਿ ਦੇ ਸੰਕੇਤ ਮਿਲੇ ਹਨ।

ਅੱਗੇ ਚੱਲਣ ਤੋਂ ਪਹਿਲਾਂ ਕੁਝ ਸਮਝ ਲੈਂਦੇ ਹਾਂ, ਅਜਿਹੇ ਗ੍ਰਹਿ ਜੋ ਕਿ ਸਾਡੇ ਸੂਰਜ ਤੋਂ ਇਲਾਵਾ ਹੋਰ ਕਿਸੇ ਤਾਰੇ ਦੀ ਪਰਿਕਰਮਾ ਕਰਦੇ ਹਨ ,ਉਨ੍ਹਾਂ ਨੂੰ ਐਕਸੋਪਲੈਨੇਟ ਕਿਹਾ ਜਾਂਦਾ ਹੈ।

ਹੁਣ ਤੱਕ ਅਜਿਹੇ ਲਗਭਗ ਪੰਜ ਹਜ਼ਾਰ ਐਕਸੋਪਲੈਨੇਟ ਖੋਜੇ ਜਾ ਚੁੱਕੇ ਹਨ। ਹੁਣ ਤੱਕ ਖੋਜੇ ਗਏ ਐਕਸੋਪਲੈਨੇਟ ਸਾਡੀ ਗਲੈਕਸੀ (ਅਕਾਸ਼ਗੰਗਾ) ਜਿਸ ਨੂੰ ਮਿਲਕੀਵੇ ਕਿਹਾ ਜਾਂਦਾ ਹੈ, ਵਿੱਚ ਹੀ ਖੋਜੇ ਗਏ ਹਨ।

ਸ਼ਨਿੱਚਵਾਰ ਨੂੰ ਗ੍ਰਹਿ ਜਿੱਡੇ ਇਸ ਨਵੇਂ ਗ੍ਰਹਿ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਮਿਲਕੀਵੇ ਤੋਂ ਬਾਹਰ ਖੋਜਿਆ ਗਿਆ ਹੈ।

ਨਵੇਂ ਸੰਭਾਵਿਤ ਗ੍ਰਹਿ ਜੋ ਕਿ ਮੈਸੀਅਰ 51 ਗਲੈਕਸੀ ਵਿੱਚ ਹੈ, ਦੀ ਖੋਜ ਨਾਸਾ ਦੇ ਚੰਦਰ ਐਕਸ-ਰੇ ਟੈਲੀਸਕੋਪ ਵੱਲੋਂ ਕੀਤਾ ਹੈ।

ਇਹ ਮਿਲਕੀਵੇ ਆਕਾਸ਼ਗੰਗਾ ਤੋਂ ਲਗਭਗ 2.8 ਕਰੋੜ ਪ੍ਰਕਾਸ਼-ਵਰ੍ਹੇ ਦੂਰ ਹੈ।

ਇਹ ਨਵੀਂ ਖੋਜ ਇਸ ਖੇਤਰ ਵਿੱਚ ਆਮ ਵਰਤੀ ਜਾਂਦੀ ਟਰਾਂਜ਼ਿਟ ਵਿਧੀ ਨਾਲ ਕੀਤੀ ਗਈ ਹੈ। ਹੁੰਦਾ ਕੀ ਹੈ ਕਿ ਕੋਈ ਗ੍ਰਹਿ ਜਦੋਂ ਕਿਸੇ ਤਾਰੇ ਅਤੇ ਉਸ ਨੂੰ ਦੇਖਣ ਵਾਲੇ ਦੇ ਦਰਮਿਆਨ ਆ ਕੇ ਉਸ ਦੀ ਰੌਸ਼ਨੀ ਨੂੰ ਰੋਕ ਲੈਂਦਾ ਹੈ।

ਜਿਵੇਂ ਸੂਰਜ ਗ੍ਰਹਿਣ ਦੌਰਾਨ ਚੰਦਰਮਾ ਸੂਰਜ ਅਤੇ ਧਰਤੀ ਦੇ ਦਰਮਿਆਨ ਆ ਜਾਂਦਾ ਹੈ ਪਰ ਉਹ ਕਈ ਵਾਰ ਸੂਰਜ ਨੁੰ ਮੁੰਕਮਲ ਢਕ ਲੈਂਦਾ ਹੈ ਜਦਕਿ ਐਕਸੋਪਲੈਨੇਟਾਂ ਦੇ ਮਾਮਲੇ ਵਿੱਚ ਅਜਿਹਾ ਨਹੀਂ ਹੁੰਦਾ। ਸਗੋ ਗ੍ਰਹਿ ਤਾਰੇ ਦੀ ਰੌਸ਼ਨੀ ਵਿੱਚ ਗੁਆਚ ਜਾਂਦਾ ਹੈ।

ਇਸ ਤਕਨੀਕ ਦੀ ਵਰਤੋਂ ਦੁਆਰਾ ਪਹਿਲਾਂ ਹੀ ਹਜ਼ਾਰਾਂ ਐਕਸੋਪਲੈਨੇਟਸ ਨੂੰ ਲੱਭੇ ਜਾ ਚੁੱਕੇ ਹਨ।

ਡਾਕਟਰ ਰੋਜ਼ੈਨ ਡੀ ਸਟੇਫਨੋ ਅਤੇ ਉਨ੍ਹਾਂ ਨੇ ਸਹਿਕਰਮੀਆਂ ਨੇ ਐਕਸ-ਰੇ ਬ੍ਰਾਈਟ ਬਾਈਨਰੀ ਵਜੋਂ ਜਾਣੇ ਜਾਂਦੇ ਇੱਕ ਔਬਜੈਕਟ ਤੋਂ ਆ ਰਹੀਆਂ ਐਕਸ-ਰੇ ਕਿਰਨਾਂ ਵਿੱਚ ਕਮੀ ਦੀ ਭਾਲ ਕਰ ਰਹੇ ਸਨ।

ਅਕਸਰ ਇਨ੍ਹਾਂ ਔਬਜੈਕਟਾਂ ਵਿੱਚ ਇੱਕ ਨਿਊਟਰਾਨ ਸਟਾਰ ਜਾਂ ਇੱਕ ਬਲੈਕ ਹੋਲ ਹੁੰਦਾ ਹੈ ਜੋ ਕਿ ਆਪਣੇ ਦੁਆਲੇ ਪਰਿਕਰਮਾ ਕਰ ਰਹੇ ਤਾਰਿਆਂ ਤੋਂ ਗੈਸ ਆਪਣੇ ਵੱਲ ਖਿੱਚਦੇ ਰਹਿੰਦੇ ਹਨ।

ਇਸ ਨਿਊਰਾਨ ਤਾਰੇ ਦੇ ਨਜ਼ਦੀਕ ਦੇ ਪਦਾਰਥ ਇਸ ਹੱਦ ਤੱਕ ਗਰਮ ਹੋ ਜਾਂਦੇ ਹਨ ਕਿ ਐਕਸ-ਰੇ ਵੇਵਲੈਂਥ ਉੱਪਰ ਚਮਕਣ ਲਗਦੇ ਹਨ।

ਹੁਣ ਕਿਉਂਕਿ ਐਕਸ-ਰੇ ਕਿਰਨਾਂ ਪੈਦਾ ਕਰਨ ਵਾਲਾ ਖੇਤਰ ਕਾਫ਼ੀ ਛੋਟਾ ਹੁੰਦਾ ਹੈ ਇਸ ਲਈ ਸੰਭਾਵਨਾ ਹੁੰਦੀ ਹੈ ਕਿ ਕੋਈ ਇਸ ਦੇ ਅੱਗੋਂ ਲੰਘੇ ਅਤੇ ਇਸ ਦੀ ਰੌਸ਼ਨੀ ਨੂੰ ਢਕ ਲਵੇ। ਇਸੇ ਕਾਰਨ ਟਰਾਂਜ਼ਿਟ ਨੂੰ ਪਕੜਿਆ ਜਾਣਾ ਸੁਖਾਲਾ ਹੋ ਜਾਂਦਾ ਹੈ।

ਇਹ ਵੀ ਪੜ੍ਹੋ-

ਭਵਿੱਖ ਵਿੱਚ ਗ੍ਰਹਿਆਂ ਦੀ ਖੋਜ

ਇਸ ਬਾਈਨਰੀ ਵਿੱਚ ਇੱਕ ਬਲੈਕ ਹੋਲ ਜਾਂ ਨਿਊਟ੍ਰੌਨ ਤਾਰਾ ਹੁੰਦਾ ਹੈ ਜੋ ਸੂਰਜ ਦੇ 20 ਗੁਣਾ ਪੁੰਜ ਦੇ ਨਾਲ ਇੱਕ ਸਾਥੀ ਤਾਰੇ ਦੀ ਪਰਿਕਰਮਾ ਕਰਦਾ ਹੈ।

ਇੱਕ ਨਿਊਟ੍ਰੌਨ ਤਾਰਾ ਉਸ ਦਾ ਟੁੱਟਿਆ ਹੋਇਆ ਮੂਲ ਹੁੰਦਾ ਹੈ ਜੋ ਕਦੇ ਇੱਕ ਵਿਸ਼ਾਲ ਤਾਰਾ ਹੁੰਦਾ ਸੀ।

ਟ੍ਰਾਂਜਿਟ ਲਗਭਗ ਤਿੰਨ ਘੰਟੇ ਚੱਲਿਆ, ਜਿਸ ਦੌਰਾਨ ਐਕਸ-ਰੇ ਨਿਕਾਸ ਜ਼ੀਰੋ ਤੱਕ ਘੱਟ ਗਿਆ।

ਇਸ ਹੋਰ ਜਾਣਕਾਰੀ ਦੇ ਆਧਾਰ 'ਤੇ ਖਗੋਲ ਵਿਗਿਆਨੀਆਂ ਦਾ ਅੰਦਾਜ਼ਾ ਹੈ ਕਿ ਉਮੀਦਵਾਰ ਗ੍ਰਹਿ ਸ਼ਨੀ ਦੇ ਆਕਾਰ ਵਰਗਾ ਹੋਵੇਗਾ ਅਤੇ ਨਿਊਟ੍ਰੋਨ ਤਾਰੇ ਜਾਂ ਬਲੈਕ ਹੋਲ ਦੀ ਪਰੀਕਰਮਾ ਸ਼ਨੀ ਤੋਂ ਲਗਭਗ ਦੁਗਣੀ ਦੂਰੀ 'ਤੇ ਕਰੇਗਾ।

ਡਾ. ਡੀ ਸਟੀਫਾਨੋ ਨੇ ਕਿਹਾ ਹੈ ਕਿ ਆਕਾਸ਼ਗੰਗਾ ਵਿੱਚ ਐਕਸੋਪਲੈਨੇਟ ਲੱਭਣ ਲਈ ਇੰਨੀ ਸਫ਼ਲ ਤਕਨੀਕਾਂ ਹੋਰ ਆਕਾਸ਼ਗੰਗਾਵਾਂ ਨੂੰ ਦੇਖਦਿਆਂ ਟੁੱਟ ਜਾਂਦੀ ਹੈ।

ਇਹ ਆਂਸ਼ਿਕ ਤੌਰ 'ਤੇ ਇਸ ਲਈ ਹੈ ਕਿਉਂਕਿ ਇਸ ਵਿੱਚ ਸ਼ਾਮਿਲ ਵੱਡੀ ਦੂਰੀ ਵਾਲੀਆਂ ਦੂਰਬੀਨਾਂ ਪ੍ਰਕਾਸ਼ ਦੀ ਮਾਤਰਾ ਨੂੰ ਘੱਟ ਕਰ ਦਿੰਦੀਆਂ ਹਨ ਤੇ ਇਸ ਦਾ ਮਤਲਬ ਇਹ ਹੈ ਕਿ ਕਈ ਵਸਤੂਆਂ ਨੂੰ ਇੱਕ ਛੋਟੀ ਜਿਹੀ ਥਾਂ )ਜਿਵੇਂ ਕਿ ਧਰਤੀ ਤੋਂ ਦੇਖਿਆ ਜਾਂਦਾ ਹੈ) ਵਿੱਚ ਭੀੜ ਹੁੰਦੀ ਹੈ, ਜਿਸ ਨਾਲ ਵੱਖ-ਵੱਖ ਤਾਰਿਆਂ ਨੂੰ ਹਲ ਕਰਨਾ ਮੁਸ਼ਕਲ ਹੋ ਜਾਂਦਾ ਹੈ।

ਐਕਸ-ਰੇ ਦੇ ਨਾਲ, ਉਨ੍ਹਾਂ ਕਿਹਾ, "ਪੂਰੀ ਆਕਾਸ਼ਗੰਗਾ ਵਿੱਚ ਫੈਲੇ ਕੇਵਲ ਕਈ ਦਰਜਨ ਸਰੋਤ ਹੋ ਸਕਦੇ ਹਨ, ਇਸ ਲਈ ਅਸੀਂ ਉਨ੍ਹਾਂ ਨੂੰ ਹੱਲ ਕਰ ਸਕਦੇ ਹਾਂ।"

ਇਸ ਤੋਂ ਇਲਾਵਾ, ਇਨ੍ਹਾਂ ਵਿੱਚੋਂ ਇੱਕ ਉੱਪ ਸਮੂਹ ਐਕਸ-ਰੇ ਵਿੱਚ ਇੰਨਾ ਚਮਕੀਲਾ ਹੁੰਦਾ ਹੈ ਕਿ ਅਸੀਂ ਉਨ੍ਹਾਂ ਦੇ ਰੌਸ਼ਨੀ ਘੁਮਾਵਾਂ ਨੂੰ ਮਾਪ ਸਕਦੇ ਹਾਂ।

"ਅੰਤ ਵਿੱਚ, ਐਕਸ-ਰੇ ਦਾ ਵਿਸ਼ਾਲ ਨਿਕਾਸ ਇੱਕ ਛੋਟੇ ਜਿਹੇ ਇਲਾਕੇ ਤੋਂ ਆਉਂਦਾ ਹੈ ਜੋ ਕਾਫੀ ਹਦ ਤੱਕ ਜਾਂ ਪੂਰੀ ਤਰ੍ਹਾਂ ਨਾਲ ਲੰਘਣ ਵਾਲਾ ਗ੍ਰਹਿ ਰਾਹੀਂ ਪੂਰੀ ਤਰ੍ਹਾਂ ਰੋਕਿਆ ਜਾ ਸਕਦਾ ਹੈ।"

ਖੋਜਕਾਰ ਆਜ਼ਾਦ ਤੌਰ 'ਤੇ ਸਵੀਕਾਰ ਕਰਦੇ ਹਨ ਕਿ ਉਨ੍ਹਾਂ ਦੀ ਵਿਆਖਿਆ ਦੀ ਤਸਦੀਕ ਲਈ ਵਧੇਰੇ ਡਾਟਾ ਦੀ ਲੋੜ ਹੈ।

ਇੱਕ ਚੁਣੌਤੀ ਇਹ ਹੈ ਕਿ ਗ੍ਰਹਿ ਦੇ ਉਮੀਦਵਾਰ ਦੀ ਵੱਡੇ ਓਰਬਿਟ ਦਾ ਮਤਲਬ ਹੈ ਕਿ ਉਹ ਆਪਣੇ ਬਾਇਨਰੀ ਸਾਥੀ ਦੇ ਸਾਹਮਣੇ ਕਰੀਬ 70 ਸਾਲਾ ਤੱਕ ਮੁੜ ਪਾਰ ਨਹੀਂ ਕਰੇਗਾ, ਨਜ਼ਦੀਕੀ ਮਿਆਦ ਵਿੱਚ ਇੱਕ ਫਾਲੋ-ਅੱਪ ਨਿਰੀਖਣ ਕਰਨ ਦੀਆਂ ਕੋਸ਼ਿਸ਼ਾਂ ਨੂੰ ਰੱਦ ਕਰ ਦੇਵੇਗਾ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਇੱਕ ਹੋਰ ਸੰਭਾਵਿਤ ਵਿਆਖਿਆ ਜਿਸ ਨੂੰ ਖਗੋਲ ਵਿਗਿਆਨੀਆਂ ਨੇ ਮੰਨਿਆ ਹੈ, ਉਹ ਇਹ ਹੈ ਕਿ ਐਕਸ ਰੇ ਸਰੋਤ ਦੇ ਸਾਹਮਣਿਓਂ ਲੰਘ ਵਾਲੀ ਗੈਸ ਅਤੇ ਧੂੜ ਦੇ ਬੱਦਲ ਦੇ ਕਾਰਨ ਮੱਧਮ ਹੋਈ ਹੈ।

ਹਾਲਾਂਕਿ, ਉਹ ਸੋਚਦੇ ਹਨ ਕਿ ਇਹ ਅਸੰਭਵ ਹੈ, ਕਿਉਂਕਿ ਘਟਨਾ ਦੀਆਂ ਵਿਸ਼ੇਸ਼ਤਾਵਾਂ ਗੈਸ ਕਲਾਉਡ ਦੀਆਂ ਵਿਸ਼ੇਸ਼ਤਾਵਾਂ ਨਾਲ ਮੇਲ ਨਹੀਂ ਖਾਂਦੀਆਂ।

ਪ੍ਰਿੰਸਟਨ ਯੂਨੀਵਰਸਿਟੀ, ਨਿਊ ਜਰਸੀ ਦੀ ਸਹਿ-ਲੇਖਕ ਜੂਲੀਆ ਬਰਨਡਟਸਨ ਨੇ ਕਿਹਾ, "ਅਸੀਂ ਜਾਣਦੇ ਹਾਂ ਕਿ ਅਸੀਂ ਇੱਕ ਦਿਲਚਸਪ ਅਤੇ ਦਲੇਰਾਨਾ ਦਾਅਵਾ ਕਰ ਰਹੇ ਹਾਂ ਇਸ ਲਈ ਅਸੀਂ ਉਮੀਦ ਕਰਦੇ ਹਾਂ ਕਿ ਹੋਰ ਖਗੋਲ ਵਿਗਿਆਨੀ ਇਸ ਨੂੰ ਬਹੁਤ ਧਿਆਨ ਨਾਲ ਦੇਖਣਗੇ।"

"ਸਾਨੂੰ ਲਗਦਾ ਹੈ ਕਿ ਸਾਡੇ ਕੋਲ ਇੱਕ ਮਜ਼ਬੂਤ ਦਲੀਲ ਹੈ, ਅਤੇ ਇਹ ਪ੍ਰਕਿਰਿਆ ਹੈ ਕਿ ਵਿਗਿਆਨ ਕਿਵੇਂ ਕੰਮ ਕਰਦਾ ਹੈ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)