ਗੁਜਰਾਤ ਦੰਗੇ˸ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕਾਰਕੁਨ ਨੂੰ ਸੌਂਪੀਆਂ ਗਈਆਂ ਸਨ ਲਾਸ਼ਾਂ, ਮੋਦੀ ਨੂੰ ਕਲੀਨ ਚਿੱਟ ਵਾਲੀ ਰਿਪੋਰਟ 'ਤੇ ਸਵਾਲ

    • ਲੇਖਕ, ਸੁਚਿੱਤਰਾ ਮੌਹੰਤੀ
    • ਰੋਲ, ਬੀਬੀਸੀ ਕਾਨੂੰਨੀ ਸਹਿਯੋਗੀ

2002 ਦੇ ਦੰਗਿਆਂ ਦੇ ਮਾਮਲੇ ਵਿੱਚ ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਐੱਸਆਈਟੀ ਵੱਲੋਂ ਦਿੱਤੀ ਗਈ ਕਲੀਨ ਚਿੱਟ ਨੂੰ ਚੁਣੌਤੀ ਦੇਣ ਵਾਲੀ ਜ਼ਾਕੀਆ ਅਹਿਸਨ ਜਾਫਰੀ ਅੱਜ ਸੁਪਰੀਮ ਕੋਰਟ ਅੱਗੇ ਸਵਾਲ ਕੀਤਾ ਕਿ ਗੁਜਰਾਤ ਦੇ 2002 ਦੰਗਿਆਂ ਵਿੱਚ ਕਈ ਲਾਸ਼ਾਂ ਨੂੰ ਜੈਦੀਪ ਪਟੇਲ ਨੂੰ ਕਿਉਂ ਸੌਂਪਿਆ ਗਿਆ।

ਜ਼ਾਕਿਆ ਜਾਫ਼ਰੀ ਦੰਗਿਆਂ ਦੌਰਾਨ ਮਾਰੇ ਗਏ ਸੰਸਦ ਮੈਂਬਰ ਅਹਿਸਨ ਜਾਫਰੀ ਦੀ ਪਤਨੀ ਹੈ। ਉਨ੍ਹਾਂ ਅਦਾਲਤ ਵਿਚ ਦਾਅਵਾ ਕੀਤਾ ਕਿ ਜੈਦੀਪ ਪਟੇਲ ਵਿਸ਼ਵ ਹਿੰਦੂ ਪਰੀਸ਼ਦ ਦੇ ਅਹੁਦੇਦਾਰ ਸਨ।

ਜ਼ਾਕੀਆ ਵੱਲੋਂ ਪੇਸ਼ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਸੁਪਰੀਮ ਕੋਰਟ ਦੀ ਤਿੰਨ ਜੱਜਾਂ ਦੀ ਬੈਂਚ ਨੂੰ ਅੱਗੇ ਸਵਾਲ ਕੀਤਾ, "ਜੈਦੀਪ ਪਟੇਲ ਨੂੰ ਕੁਝ ਲਾਸ਼ਾਂ ਕਿਉਂ ਸੌਂਪੀਆਂ, ਇਹ ਗੰਭੀਰ ਮੁੱਦਾ ਹੈ।"

"ਉਹ ਵਿਸ਼ਵ ਹਿੰਦੂ ਪਰੀਸ਼ਦ ਦੇ ਅਹੁਦੇਦਾਰ ਸਨ, ਕੋਈ ਕਿਉਂ ਕਿਸੇ ਨਿੱਜੀ ਸੰਸਥਾ ਨੂੰ ਲਾਸ਼ਾਂ ਸੌਂਪੇਗਾ? ਇਹ ਸਭ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਨੇ ਕਿਹਾ ਸੀ।"

ਸੁਪਰੀਮ ਕੋਰਟ ਦੇ ਬੈਂਚ ਦੀ ਅਗਵਾਈ ਜਸਟਿਸ ਏਐੱਮ ਖ਼ਾਨਵਿਲਕਰ ਕਰ ਰਹੇ ਹਨ। ਕੇਸ ਦੀ ਅਗਲੀ ਸੁਣਵਾਈ ਦੀਵਾਲੀ ਦੀਆਂ ਛੁੱਟੀਆਂ ਤੋਂ ਬਾਅਦ, 07 ਨਵੰਬਰ ਤੋਂ ਬਾਅਦ ਜਾਰੀ ਰਹੇਗੀ।

ਵਿਸ਼ੇਸ਼ ਜਾਂਚ ਟੀਮ ਨੇ 8 ਫਰਬਰੀ 2012 ਨੂੰ ਆਪਣੀ ਕਲੋਜ਼ਰ ਰਿਪੋਰਟ ਦਾਇਰ ਕੀਤੀ ਸੀ। ਇਸ ਵਿਚ ਮੁਲਕ ਦੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ 64 ਵਿਅਕਤੀਆਂ ਨੂੰ ਕਲੀਨ ਚਿਟ ਦਿੱਤੀ ਸੀ।

ਜਾਫ਼ਰੀ ਨੇ ਇਸ ਨੂੰ ਅਦਾਲਤ ਵਿਚ ਚੂਣੌਤੀ ਦਿੱਤੀ ਸੀ ਪਰ ਮਜਿਸਟੇਟ ਨੇ ਇਸ ਨੂੰ ਰੱਦ ਕਰ ਦਿੱਤਾ ਸੀ।

ਅਕਤੂਬਰ 2017 ਵਿਚ ਗੁਜਰਾਤ ਹਾਈਕੋਰਟ ਨੇ ਵੀ ਮਜਿਸਟੇਟ ਦੇ ਫੈਸਲੇ ਨੂੰ ਹੀ ਬਰਕਰਾਰ ਰੱਖਿਆ ਸੀ।

ਪਰ ਹੁਣ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਉਹ ਇਸ ਕਲੀਨ ਚਿਟ ਨੂੰ ਰੀਵਿਊ ਕਰੇਗੀ।

ਗੁਜਰਾਤ ਵਿਚ 27 ਫਰਬਰੀ 2002 ਨੂੰ ਅਯੁੱਧਿਆ ਤੋਂ ਆ ਰਹੀ ਰੇਲ ਗੱਡੀ ਨੂੰ ਗੋਧਰਾ ਸਟੇਸ਼ਨ ਉੱਤੇ ਅੱਗ ਲਾ ਦਿੱਤੀ ਗਈ ਸੀ, ਜਿਸ ਵਿਚ 58 ਹਿੰਦੂ ਕਾਰਸੇਵਕਾਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਗੁਜਰਾਤ ਵਿਚ ਦੰਗੇ ਹੋ ਗਏ ਸਨ, ਜਿੰਨ੍ਹਾਂ ਵਿਚ ਸੈਂਕੜੇ ਲੋਕ ਮਾਰੇ ਗਏ ਸਨ।

ਜਾਕਰੀ ਜਾਫ਼ਰੀ ਦੇ ਸੰਸਦ ਮੈਂਬਰ ਪਤੀ ਅਹਿਸਨ ਜਾਫ਼ਰੀ ਸਣੇ ਕਈ ਹੋਰ ਲੋਕਾਂ ਨੂੰ ਦੰਗਾਕਾਰੀਆਂ ਨੇ ਜਿਊਂਦੇ ਸਾੜ ਦਿੱਤਾ ਸੀ।

ਅਦਾਲਤ ਵਿੱਚ ਅੱਗੇ ਕੀ ਹੋਇਆ

ਸਿੱਬਲ ਨੇ ਕਿਹਾ ਕਿ ਇਹ ਗੰਭੀਰ ਮੁੱਦਾ ਹੈ ਕਿ ਨਿੱਜੀ ਵਿਅਕਤੀ ਨੂੰ ਲਾਸ਼ਾਂ ਨੂੰ ਸੌਂਪੀਆਂ ਦਿੱਤੀਆਂ ਜਾਂਦੀਆਂ।

ਉਨ੍ਹਾਂ ਨੇ ਬਹਿਸ ਦੌਰਾਨ ਕਿਹਾ, "ਉਹ ਜੋ ਕਹਿੰਦੇ ਹਨ ਠੀਕ ਹੈ, ਅਸੀਂ ਜਾਂਚ ਕਰਾਂਗੇ। ਉਸ ਪੁੱਛਗਿੱਛ ਦਾ ਕੀ ਹੋਇਆ? ਕੁਝ ਨਹੀਂ!"

ਸਿੱਬਲ ਨੇ ਅੱਗੇ ਸਵਾਲ ਕੀਤਾ ਕਿ ਪ੍ਰਕਿਰਿਆ ਦੇ ਸਾਰੇ ਨਿਯਮਾਂ ਦੇ ਉਲਟ, ਸਰਕਾਰੀ ਸੰਚਾਰ ਰਾਹੀਂ ਇਸ ਵਿਅਕਤੀ ਨੂੰ ਲਾਸ਼ਾਂ ਕਿਵੇਂ ਦਿੱਤੀਆਂ ਜਾ ਸਕਦੀਆਂ ਹਨ?

ਸਿੱਬਲ ਨੇ ਕਿਹਾ, "ਜਦੋਂ ਤੱਕ ਇਹ ਲਾਸ਼ਾਂ ਅਹਿਮਦਾਬਾਦ ਪਹੁੰਚੀਆਂ, ਭੀੜ ਪਹਿਲਾਂ ਹੀ ਇਕੱਠੀ ਹੋ ਚੁੱਕੀ ਸੀ।"

ਸਿੱਬਲ ਨੇ ਕਿਹਾ ਕਿ ਫੋਨ ਕਿਸ ਨੇ ਕੀਤੇ? ਕਿਸੇ ਨੂੰ ਕਿਵੇਂ ਪਤਾ ਲੱਗਾ ਕਿ ਪਟੇਲ ਲਾਸ਼ਾਂ ਲੈ ਰਿਹਾ ਸੀ? ਅਜਿਹਾ ਕਰਨ ਲਈ ਕਿਸ ਨੇ ਕਿਹਾ? ਮੈਨੂੰ ਨਹੀਂ ਪਤਾ, ਪਰ ਇਸ ਦੀ ਜਾਂਚ ਹੋਣੀ ਚਾਹੀਦੀ ਹੈ।

ਸਿੱਬਲ ਨੇ ਗੁਜਰਾਤ ਦੰਗਿਆਂ ਦੇ ਮਾਮਲਿਆਂ ਨੂੰ ਸੰਭਾਲਣ ਅਤੇ ਜਾਂਚ ਕਰਨ ਦੇ ਤਰੀਕੇ 'ਤੇ ਗੰਭੀਰ ਸਵਾਲ ਚੁੱਕਦਿਆਂ ਹੋਇਆਂ ਕਿਹਾ ਕਿ ਧਨਸੁਰਾ 'ਚ 106 ਜਾਇਦਾਦਾਂ ਨੂੰ ਕਥਿਤ ਤੌਰ 'ਤੇ ਤਬਾਹ ਕਰ ਦਿੱਤਾ ਗਿਆ, ਘਰ ਸਾੜ ਦਿੱਤੇ ਗਏ।

ਪੱਤਰਕਾਰਾਂ ਆਸ਼ੀਸ਼ ਖੇਤਾਨ ਨੇ ਜੋ ਖ਼ਾਸ ਸਟਿੰਗ ਕੀਤਾ ਸੀ, ਉਹ ਇੱਕ ਕੇਸ ਵਿੱਚ ਇਸਤਗਾਸਾ ਪੱਖ ਦਾ ਗਵਾਹ ਸੀ।

ਇਹ ਵੀ ਪੜ੍ਹੋ-

ਸਿੱਬਲ ਨੇ ਅੱਗੇ ਕਿਹਾ ਕਿ ਇਹ ਟੇਪ ਸੀਬੀਆਈ (ਸੈਂਟਰਲ ਬਿਊਰੋ ਆਫ਼ ਇਨਵੈਸਟੀਗੇਸ਼ਨ) ਵੱਲੋਂ ਅਸਲ ਪ੍ਰਮਾਣਿਤ ਕੀਤੀ ਗਈ ਸੀ, ਅਸੀਂ ਕਿੱਥੇ ਜਾਈਏ?

ਸਿੱਬਲ ਨੇ ਸੁਪਰੀਮ ਕੋਰਟ ਵਿੱਚ ਅੱਗੇ ਕਿਹਾ ਕਿ ਟੇਪ 'ਤੇ ਵਿਚਾਰ ਨਹੀਂ ਕੀਤਾ ਗਿਆ ਸੀ, ਕਲੋਜ਼ਰ ਰਿਪੋਰਟ ਦਾਇਰ ਕੀਤੀ ਗਈ ਸੀ।

ਸਿੱਬਲ ਨੇ ਸਵਾਲ ਕੀਤਾ ਕਿ ਜੇਕਰ ਗੱਲ ਸਿਰਫ਼ ਗੁਲਬਰਗ ਸੁਸਾਇਟੀ ਬਾਰੇ ਹੈ ਤਾਂ ਮਾਮਲਾ ਖ਼ਤਮ ਹੋ ਗਿਆ ਹੈ। ਵੱਡੀ ਸਾਜ਼ਿਸ਼ ਦੀ ਜਾਂਚ ਹੋਣੀ ਹੈ ਜਾਂ ਨਹੀਂ?

ਬੈਂਚ ਨੇ ਸਿੱਬਲ ਨੂੰ ਕਿਹਾ, "ਪਰ ਫਿਲਹਾਲ ਤੁਸੀਂ ਸਾਨੂੰ ਵਿਅਕਤੀਗਤ ਦੋਸ਼ੀਆਂ ਨਾਲ ਸਬੰਧਤ ਦਸਤਾਵੇਜ਼ਾਂ 'ਤੇ ਲੈ ਕੇ ਜਾ ਰਹੇ ਹੋ।"

"ਆਓ, ਇਸ ਗੱਲ 'ਤੇ ਧਿਆਨ ਕੇਂਦਰਿਤ ਕਰੀਏ ਕਿ ਰਿਪੋਰਟ ਨੇ ਇਸ ਨਾਲ ਕਿਵੇਂ ਨਜਿੱਠਿਆ ਹੈ।"

ਸਿੱਬਲ ਨੇ ਸੁਪਰੀਮ ਕੋਰਟ ਨੂੰ ਦੱਸਿਆ, "ਮੈਂ ਸਿਰਫ਼ ਇਹ ਦਿਖਾਉਣਾ ਚਾਹੁੰਦਾ ਹਾਂ ਕਿ ਇਹ ਸਾਰੀ ਸਮੱਗਰੀ ਐੱਸਆਈਟੀ ਕੋਲ ਸੀ, ਜਿਸ ਨੂੰ ਅਣਗੌਲਿਆ ਸੀ।"

ਉਨ੍ਹਾਂ ਕਿਹਾ ਕਿ ਉਹ ਕਿਸੇ ਸਿਆਸੀ ਮੈਦਾਨ ਵਿੱਚ ਨਹੀਂ ਉਤਰਨਾ ਚਾਹੁੰਦੇ ਪਰ "ਸਿਰਫ਼ ਕਾਨੂੰਨ ਦਾ ਬਰਕਰਾਰ ਰੱਖਣਾ ਚਾਹੁੰਦੇ ਹਨ।"

ਸਿੱਬਲ ਨੇ ਅੱਗੇ ਸਵਾਲ ਕੀਤਾ ਕਿ ਕੀ ਜਾਂਚ ਵਾਂਗ ਦਿਖਾਇਆ ਜਾ ਰਿਹਾ? ਕੀ ਮੈਜਿਸਟਰੇਟ ਨੂੰ ਹੋਰ ਜਾਂਚ ਨਹੀਂ ਕਰਨੀ ਚਾਹੀਦੀ ਸੀ?

ਬੈਂਚ ਨੇ ਸਪੱਸ਼ਟ ਕੀਤਾ ਕਿ ਪਟੇਲ ਨੂੰ ਬਾਅਦ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਦੇ ਜਵਾਬ ਵਿੱਚ ਸਿੱਬਲ ਨੇ ਕਿਹਾ ਕਿ ਇਸ ਮਾਮਲੇ ਵਿੱਚ ਨਹੀਂ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਐੱਸਆਈਟੀ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਅਤੇ ਭਾਰਤ ਦੇ ਸਾਬਕਾ ਅਟਾਰਨੀ ਜਨਰਲ (ਏਜੀ) ਮੁਕੁਲ ਰੋਹਤਗੀ ਨੇ ਕਿਹਾ, "ਅਸੀਂ ਦਿਖਾਵਾਂਗੇ ਕਿ ਅਸੀਂ ਪੂਰੀ ਇਮਾਨਦਾਰੀ ਨਾਲ ਜਾਂਚ ਕੀਤੀ ਹੈ।"

ਰੋਹਤਗੀ ਨੇ ਕਿਹਾ, "ਅਸੀਂ ਮਾਮਲਿਆਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਹੈ। ਸਾਰੇ ਪਹਿਲੂਆਂ ਨੂੰ ਖੰਘਾਲਿਆ ਹੈ ਅਤੇ ਇਸ ਗੁਜਰਾਤ ਦੰਗਿਆਂ ਵਿੱਚ ਵਿਸਥਾਰ ਨਾਲ ਜਾਂਚ ਕੀਤੀ ਹੈ।"

ਸਿੱਬਲ ਨੇ ਕਿਹਾ, "ਕਾਨੂੰਨ ਦੀ ਕੀ ਲੋੜ ਹੈ? ਕਾਨੂੰਨ ਨੂੰ ਦੋਸ਼ੀ ਦੇ ਬਿਆਨਾਂ ਨੂੰ ਸਵੀਕਾਰ ਨਾ ਕਰਨ ਦੀ ਲੋੜ ਹੈ, ਤੁਸੀਂ ਸੰਭਾਵੀ ਦੋਸ਼ੀ ਦੇ ਬਿਆਨਾਂ ਨੂੰ ਸਵੀਕਾਰ ਕਰਕੇ ਜਾਂਚ ਬੰਦ ਨਹੀਂ ਕਰ ਸਕਦੇ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)