You’re viewing a text-only version of this website that uses less data. View the main version of the website including all images and videos.
ਕਰਵਾਚੌਥ ਉੱਤੇ ਡਾਬਰ ਦੀ ਮਸ਼ਹੂਰੀ ਵਿਚ ਅਜਿਹਾ ਕੀ ਸੀ ਜਿਸ ਨੇ ਸੋਸ਼ਲ ਮੀਡੀਆ ਉੱਤੇ ਤਰਥੱਲੀ ਮਚਾ ਦਿੱਤੀ
ਡਾਬਰ ਕੰਪਨੀ ਦੀ ਫੈਮ ਬਲੀਚ ਦੀ ਮਸ਼ਹੂਰੀ ਵਿੱਚ ਇੱਕ ਕੁੜੀ ਦੂਜੀ ਨੂੰ ਪੁੱਛਦੀ ਹੈ, "ਕਰਵਾਚੌਥ ਦਾ ਇੰਨਾ ਔਖਾ ਵਰਤ ਕਿਉਂ ਰੱਖ ਰਹੀ ਹੈਂ"
ਕੁੜੀ ਜਵਾਬ ਦਿੰਦੀ ਹੈ, "ਉਨ੍ਹਾਂ ਦੀ ਖੁਸ਼ੀ ਲਈ ਅਤੇ ਤੂੰ?"
ਕੁੜੀ ਦਾ ਜਵਾਬ, "ਉਨ੍ਹਾਂ ਦੀ ਲੰਮੀ ਉਮਰ ਲਈ"
ਫਿਰ ਇੱਕ ਔਰਤ ਜੋ ਸੱਸ ਜਾਂ ਮਾਂ ਦਾ ਕਿਰਦਾਰ ਨਿਭਾ ਰਹੀ ਹੈ, ਇੱਕ ਥਾਲੀ ਲੈ ਕੇ ਆਉਂਦੀ ਹੈ ਤੇ ਕਹਿੰਦੀ ਹੈ, "ਪਹਿਲਾ ਕਰਵਾਚੌਥ ਹੈ ਤੇ ਇਸ ਗੋਲਡਨ ਗਲੋ ਲਈ ਇਹ ਰਹੀ ਤੇਰੀ ਸਾੜੀ ਤੇ ਇਹ ਰਹੀ ਤੇਰੀ ਸਾੜੀ"
ਉਹ ਦੋਹਾਂ ਨੂੰ ਸਾੜੀ ਫੜਾ ਦਿੰਦੀ ਹੈ।
ਫਿਰ ਰਾਤ ਨੂੰ ਦੋਵੇਂ ਕੁੜੀਆਂ ਲਾਲ ਤੇ ਗੋਲਡਨ ਸਾੜੀ ਵਿੱਚ ਚੰਨ ਨੂੰ ਦੇਖਦੀਆਂ ਹਨ ਤੇ ਫਿਰ ਇੱਕ-ਦੂਜੇ ਨੂੰ ਦੇਖਦੀਆਂ ਹਨ।
ਫਿਰ ਉਹ ਇੱਕ ਦੂਜੇ ਨੂੰ ਪਾਣੀ ਪਿਆ ਕੇ ਆਪਣਾ ਵਰਤ ਤੋੜਦੀਆਂ ਹਨ।
ਮਸ਼ਹੂਰੀ ਦੇ ਅਖੀਰ ਵਿੱਚ ਕਿਹਾ ਜਾਂਦਾ ਹੈ, 'ਜਦੋਂ ਅਜਿਹਾ ਹੋਵੇ ਨਿਖਾਰ ਤੁਹਾਡਾ, ਤਾਂ ਦੁਨੀਆਂ ਦੀ ਸੋਚ ਕਿਵੇਂ ਨਾ ਬਦਲੇ।'
ਇਹ ਵੀ ਪੜ੍ਹੋ:
ਪਰ ਇਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਮਿਲਿਆ ਜੁਲਿਆ ਪ੍ਰਤੀਕਰਮ ਆਇਆ। ਕੁਝ ਲੋਕਾਂ ਨੇ ਇਸ ਮਸ਼ਹੂਰੀ ਦੀ ਸ਼ਲਾਘਾ ਕੀਤੀ ਤਾਂ ਕੁਝ ਨੇ ਇਸ ਨੂੰ ਹਿੰਦੂ ਤਿਓਹਾਰ 'ਤੇ ਹਮਲਾ ਦੱਸਿਆ।
ਇਸ ਤੋਂ ਬਾਅਦ ਡਾਬਰ ਨੇ ਮਾਫ਼ੀ ਮੰਗੀ ਅਤੇ ਸਾਰੇ ਸੋਸ਼ਲ ਮੀਡੀਆ ਹੈਂਡਲਸ ਤੋਂ ਮਸ਼ਹੂਰੀ ਨੂੰ ਹਟਾ ਦਿੱਤਾ।
ਡਾਬਰ ਨੇ ਇਸ ਤੋਂ ਪਹਿਲਾਂ ਇੱਕ ਟਵੀਟ ਕਰਕੇ ਕਿਹਾ ਸੀ, "ਡਾਬਰ ਇੱਕ ਬ੍ਰਾਂਡ ਹੋਣ ਦੇ ਨਾਤੇ ਵਿਭਿੰਨਤਾ, ਸ਼ਮੂਲੀਅਤ ਅਤੇ ਬਰਾਬਰੀ ਲਈ ਬਜ਼ਿੱਦ ਹੈ। ਅਸੀਂ ਇੰਨ੍ਹਾਂ ਕਦਰਾਂ-ਕੀਮਤਾਂ ਨੂੰ ਆਪਣੀ ਸੰਸਥਾ ਅਤੇ ਭਾਈਚਾਰੇ ਵਿੱਚ ਸਮਰਥਨ ਕਰਦੇ ਹਾਂ। ਸਾਡੀਆਂ ਮਸ਼ਹੂਰੀਆਂ (ਕੈਂਪੇਨਜ਼) ਵੀ ਇਹੀ ਝਲਕ ਪੇਸ਼ ਕਰਦੀਆਂ ਹਨ।"
"ਅਸੀਂ ਮੰਨਦੇ ਹਾਂ ਕਿ ਸਾਡੇ ਵਿਚਾਰ ਨਾਲ ਸਭ ਸਹਿਮਤ ਨਹੀਂ ਹੋਣਗੇ ਅਤੇ ਅਸੀਂ ਵੱਖਰਾ ਵਿਚਾਰ ਰੱਖਣ ਦਾ ਸਨਮਾਨ ਵੀ ਕਰਦੇ ਹਾਂ। ਕਿਸੇ ਵੀ ਆਸਥਾ, ਰਵਾਇਤ ਜਾਂ ਪਰੰਪਰਾ ਨੂੰ ਢਾਹ ਲਾਉਣਾ ਸਾਡਾ ਮਕਸਦ ਨਹੀਂ ਫਿਰ ਚਾਹੇ ਉਹ ਧਾਰਮਿਕ ਹੋਵੇ ਜਾਂ ਕੋਈ ਹੋਰ। ਜੇ ਅਸੀਂ ਅਣਜਾਣੇ ਵਿੱਚ ਕਿਸੇ ਵੀ ਵਿਅਕਤੀ ਜਾਂ ਗਰੁੱਪ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਤਾਂ ਅਸੀਂ ਉਸ ਲਈ ਮਾਫ਼ੀ ਮੰਗਦੇ ਹਾਂ।"
ਮੱਧ-ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਇਸ ਖਿਲਾਫ਼ ਡੀਜੀਪੀ ਨੂੰ ਕਾਰਵਾਈ ਕਰਨ ਲਈ ਕਿਹਾ ਸੀ।
ਪਰ ਹੁਣ ਉਨ੍ਹਾਂ ਨੇ ਕਿਹਾ ਕਿ ਕੰਪਨੀ ਵੱਲੋਂ ਮਾਫ਼ੀ ਮੰਗਣ 'ਤੇ ਮਸ਼ਹੂਰੀ ਹਟਾਉਣ ਤੋਂ ਬਾਅਦ ਮਾਮਲਾ ਖ਼ਤਮ ਹੋ ਗਿਆ ਹੈ।
ਉਨ੍ਹਾਂ ਟਵੀਟ ਕੀਤਾ, "ਕਰਵਾਚੌਥ ਦੇ ਵਿਸ਼ੇ 'ਤੇ ਡਾਬਰ ਕੰਪਨੀ ਦੇ ਵਿਵਾਦਿਤ ਇਸ਼ਤਿਹਾਰ 'ਤੇ ਮੱਧ ਪ੍ਰਦੇਸ਼ ਸਰਕਾਰ ਨੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਸੀ ਅਤੇ ਢੁਕਵੀਂ ਕਾਰਵਾਈ ਦੀ ਗੱਲ ਕੀਤੀ ਸੀ।"
"ਡਾਬਰ ਕੰਪਨੀ ਵੱਲੋਂ ਇਸ਼ਤਿਹਾਰ ਵਾਪਸ ਲੈਣ ਅਤੇ ਮਾਫ਼ੀ ਮੰਗਣ ਤੋਂ ਬਾਅਦ ਹੁਣ ਇਹ ਮਾਮਲਾ ਬੰਦ ਹੋ ਗਿਆ ਹੈ।"
ਸੋਸ਼ਲ ਮੀਡੀਆ ਉੱਤੇ ਪ੍ਰਤੀਕਰਮ
ਅਭਿਸ਼ੇਕ ਬਕਸ਼ੀ ਨੇ ਕਿਹਾ, "ਫੈਮ/ਡਾਬਰ ਬਹੁਤ ਵਧੀਆ! ਇੱਕ ਪਰੰਪਰਾ 'ਤੇ ਬਣੀ ਚੰਗੀ ਫ਼ਿਲਮ, ਹਾਲਾਂਕਿ ਅਕਸਰ-ਆਲੋਚਨਾ ਕੀਤੇ ਜਾਣ ਵਾਲਾ ਤਿਉਹਾਰ।"
ਹਾਲਾਂਕਿ ਕੰਪਨੀ ਵੱਲੋਂ ਮਾਫੀ ਮੰਗਣ ਤੋਂ ਬਾਅਦ ਸੁਭੋਰੂਪ ਨਾਮ ਦੇ ਇੱਕ ਯੂਜ਼ਰ ਨੇ ਕਿਹਾ, "ਮੈਂ ਇੱਕ ਹਿੰਦੂ ਅਤੇ ਸਟ੍ਰੇਟ (ਦੂਜੇ ਸੈਕਸ ਵਾਲ ਆਕਰਸ਼ਿਤ ਹੋਣ ਵਾਲਾ) ਹਾਂ। ਮੈਨੂੰ ਲੱਗਦਾ ਹੈ ਕਿ ਤੁਹਾਡੀ ਮਸ਼ਹੂਰੀ ਸੰਮਲਿਤ, ਸਤਿਕਾਰਯੋਗ ਅਤੇ ਸੰਵੇਦਨਸ਼ੀਲ ਸੀ। ਇਹ ਵੀ ਬਹੁਤ ਵਧੀਆ ਬਣਾਈ ਗਈ ਸੀ। ਮੈਂ ਉਸ ਭਵਿੱਖ ਲਈ ਅਰਦਾਸ ਕਰਦਾ ਹਾਂ ਜਿੱਥੇ ਤੁਸੀਂ ਸਹੀ ਕੰਮ ਕਰਨ ਲਈ ਖੜ੍ਹੇ ਰਹੋਗੇ।"
ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ
ਆਕ੍ਰਿਤੀ ਨੇ ਟਵੀਟ ਕੀਤਾ, "ਮੈਂ ਇਸ ਮਾਫ਼ੀ ਨੂੰ ਦੇਖ ਕੇ ਦੁਖੀ ਹਾਂ। ਤੁਸੀਂ ਉਸ ਚੀਜ਼ ਲਈ ਮਾਫ਼ੀ ਕਿਉਂ ਮੰਗ ਰਹੇ ਹੋ, ਜੋ ਕਾਨੂੰਨੀ ਵੀ ਹੈ। ਮੈਨੂੰ ਮਸ਼ਹੂਰੀ ਦੇਖ ਕੇ ਬਹੁਤ ਖੁਸ਼ੀ ਹੋਈ। ਮਾਫ਼ੀ ਨਾ ਮੰਗੋ ਸਟੈਂਡ ਲਓ।"
ਹਾਲਾਂਕਿ ਇਸ ਮਸ਼ਹੂਰੀ ਦੇ ਵਿਰੋਧ ਵਿੱਚ ਵੀ ਕਈ ਟਵੀਟ ਕੀਤੇ ਗਏ।
ਰੋਜ਼ ਨਾਮ ਦੇ ਯੂਜ਼ਰ ਨੇ ਟਵੀਟ ਕੀਤਾ, "ਇਸ ਤਰ੍ਹਾਂ ਦੇ ਜਾਗਰੂਕ ਕਰਨ ਵਾਲੇ ਤਜਰਬੇ ਸਿਰਫ਼ ਹਿੰਦੂ ਤਿਉਹਾਰਾਂ ਅਤੇ ਪਰੰਪਰਾਵਾਂ 'ਤੇ ਹੀ ਕਿਉਂ ਕੀਤੇ ਜਾ ਰਹੇ ਹਨ?"
ਅੰਕਿਤਾ ਬਿਸਵਾਸ ਨੇ ਟਵੀਟ ਕੀਤਾ, "ਬੁਰਕੇ ਵਿੱਚ ਦੋ ਔਰਤਾਂ ਰੋਮਾਂਸ ਕਰਦੀਆਂ ਹੋਈਆਂ ਅਤੇ ਈਦ ਮੌਕੇ ਇੱਕ-ਦੂਜੇ ਨੂੰ ਇਫ਼ਤਾਰ ਦਿੰਦੀਆਂ ਹੋਈਆਂ, ਇੱਕ ਬਿਹਤਰ ਬਦਲ ਹੁੰਦਾ ਇੱਕ ਸੰਮਿਲਿਤ ਮਸ਼ਹੂਰੀ ਲਈ। ਸਿਰਫ਼ ਹਿੰਦੂ ਔਰਤਾਂ ਨੂੰ ਹੀ ਚੋਣ ਦਾ ਅਧਿਕਾਰ ਕਿਉਂ ਹੋਣਾ ਚਾਹੀਦਾ ਹੈ, ਮੈਂ ਇਸ ਨਾਲ ਮੁਸਲਮਾਨ ਔਰਤਾਂ/ਮਰਦਾਂ ਦੇ ਹੱਕਾਂ ਨਾਲ ਖੜ੍ਹੀ ਹਾਂ। ਠੀਕ ਹੈ?"
ਭਗਤ ਸਿੰਘ ਨਾਮ ਦੇ ਯੂਜ਼ਰ ਨੇ ਟਵੀਟ ਕੀਤਾ, "ਇੱਕ ਸਮਾਂ ਸੀ ਜਦੋਂ ਭਾਰਤੀ ਸੰਸਕ੍ਰਿਤੀ ਨੂੰ ਆਪਣੀ ਜਾਨ ਤੋਂ ਵੱਧ ਅਹਿਮੀਅਤ ਦਿੱਤੀ ਜਾਂਦੀ ਸੀ। ਇੱਕ ਸਮਾਂ ਅੱਜ ਹੈ ਜਦੋਂ ਦੌ ਕੌਡੀ ਦੇ ਵਪਾਰ ਲਈ ਕੁਝ ਬੁੱਧੀ ਜੀਵੀ ਆਪਣੇ ਸੱਭਿਆਚਾਰ ਨੂੰ ਤਾਰ-ਤਾਰ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੇ। ਕੁਝ ਤਾਂ ਸ਼ਰਮ ਕਰੋ।"
ਇਹ ਵੀ ਪੜ੍ਹੋ: