You’re viewing a text-only version of this website that uses less data. View the main version of the website including all images and videos.
ਭਾਰਤੀ ਟੀਮ 'ਚ 11 ਖਿਡਾਰੀ ਟਰੋਲਿੰਗ ਮੁਹੰਮਦ ਸ਼ਮੀ ਦੀ ਹੀ ਕਿਉਂ? 'ਅਸੀਂ ਕਿੱਥੇ ਪਹੁੰਚ ਗਏ ਹਾਂ, ਸ਼ਮੀ ਸਾਨੂੰ ਮਾਫ਼ ਕਰਨਾ'
ਭਾਰਤੀ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਐਤਵਾਰ ਨੂੰ ਟੀ -20 ਮੈਚ ਵਿੱਚ ਪਾਕਿਸਤਾਨ ਦੇ ਹੱਥੋਂ ਭਾਰਤ ਦੀ ਕਰਾਰੀ ਹਾਰ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਟਰੋਲ ਕੀਤਾ ਜਾ ਰਿਹਾ ਹੈ। ਪਰ ਹੁਣ ਲੋਕ ਸ਼ਮੀ ਦੇ ਸਮਰਥਨ ਵਿੱਚ ਇੱਕ ਤੋਂ ਬਾਅਦ ਇੱਕ ਬਾਹਰ ਆ ਰਹੇ ਹਨ।
ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਸ਼ਮੀ ਦੇ ਹੱਕ ਵਿੱਚ ਟਵੀਟ ਕਰਦੇ ਹੋਏ ਲਿਖਿਆ, "ਜਦੋਂ ਅਸੀਂ ਟੀਮ ਇੰਡੀਆ ਦਾ ਸਮਰਥਨ ਕਰਦੇ ਹਾਂ ਤਾਂ ਅਸੀਂ ਹਰ ਉਸ ਵਿਅਕਤੀ ਦਾ ਸਮਰਥਨ ਕਰਦੇ ਹਾਂ ਜੋ ਟੀਮ ਇੰਡੀਆ ਦੀ ਨੁਮਾਇੰਦਗੀ ਕਰਦਾ ਹੈ। ਮੁਹੰਮਦ ਸ਼ਮੀ ਇੱਕ ਵਿਸ਼ਵ ਪੱਧਰੀ ਗੇਂਦਬਾਜ਼ ਹੈ। ਉਸ ਦਾ ਦਿਨ ਬਹੁਤ ਬੁਰਾ ਸੀ। ਜਿਵੇਂ ਕਿਸੇ ਵੀ ਖਿਡਾਰੀ ਨਾਲ ਹੋ ਸਕਦਾ ਹੈ। ਮੈਂ ਸ਼ਮੀ ਅਤੇ ਟੀਮ ਇੰਡੀਆ ਦੇ ਨਾਲ ਖੜ੍ਹਾ ਹਾਂ। "
ਇਸੇ ਦੌਰਾਨ ਮਸ਼ਹੂਰ ਕ੍ਰਿਕਟ ਕੂਮੈਂਟੇਟਰ ਹਰਸ਼ ਭੋਗਲੇ ਨੇ ਵੀ ਟ੍ਰੋਲਜ਼ 'ਤੇ ਚੁਟਕੀ ਲੈਂਦਿਆਂ ਲਿਖਿਆ, ''ਮੇਰੀ ਉਨ੍ਹਾਂ ਲੋਕਾਂ ਨੂੰ ਬੇਨਤੀ ਹੈ. ਜੋ ਮੁਹੰਮਦ ਸ਼ਮੀ ਬਾਰੇ ਬੁਰਾ ਬੋਲ ਰਹੇ ਹਨ, ਕ੍ਰਿਕਟ ਨਾ ਦੇਖੋ ਅਤੇ ਤੁਹਾਨੂੰ ਮਿਸ ਨਹੀਂ ਕੀਤਾ ਜਾਵੇਗਾ।''
ਬੈਡਮਿੰਟਨ ਖਿਡਾਰੀ ਜਵਾਲਾ ਗੁੱਟਾ ਨੇ ਟਵੀਟ ਕੀਤਾ, "ਵਾਹ, ਅਸੀਂ ਕੀ ਬਣ ਗਏ ਹਾਂ? ਸਾਡੇ ਦੇਸ਼ ਦੀ ਨੁਮਾਇੰਦਗੀ ਕਰਨ ਵਾਲੇ ਇੱਕ ਰਾਸ਼ਟਰੀ ਖਿਡਾਰੀ ਨੂੰ ਹਾਰ ਲਈ ਟਰੋਲ ਕੀਤਾ ਜਾ ਰਿਹਾ ਹੈ? ਅਸੀਂ ਕਿੱਥੇ ਪਹੁੰਚ ਗਏ ਹਾਂ। ਸ਼ਰਮਨਾਕ! ਸ਼ਮੀ ਸਾਨੂੰ ਮਾਫ਼ ਕਰਨਾ, ਅਤੇ ਮਜ਼ਬੂਤ ਰਹੋ।"
ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ
ਏਆਈਐੱਮਆਈਐੱਮ ਦੇ ਮੁਖੀ ਸਈਦਉਦ-ਦੀਨ ਓਵੈਸੀ ਨੇ ਇੱਕ ਟਵੀਟ ਕਰਕੇ ਕਿਹਾ ਕਿ ਮੁਹੰਮਦ ਸ਼ਮੀ ਨੂੰ ਟਾਰਗੈੱਟ ਕਰਨਾ ਮੁਸਲਾਮਾਨਾਂ ਖਿਲਾਫ਼ ਨਫ਼ਰਤ ਦਾ ਨਤੀਜਾ ਹੈ। ਟੀਮ ਦੇ 11 ਖਿਡਾਰੀ ਸਨ ਅਤੇ ਸਿਰਫ਼ ਮੁਸਲਮਾਨ ਖਿਡਾਰੀ ਨੂੰ ਹੀ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ। ਕੀ ਭਾਜਪਾ ਇਸ ਦੀ ਨਿਖੇਧੀ ਕਰੇਗੀ ?
ਸ਼ਮੀ ਕਿਉਂ ਟਰੈਂਡ ਹੋਏ?
ਇਸ ਮੈਚ ਤੋਂ ਬਾਅਦ ਵਿਰਾਟ ਕੋਹਲੀ ਹੀ ਨਹੀਂ ਪਰ ਮੁਹੰਮਦ ਸ਼ਮੀ ਵੀ ਸੋਸ਼ਲ ਮੀਡੀਆ ਦੇ ਨਿਸ਼ਾਨੇ ਤੇ ਆਏ ਹਨ।
ਮੁਹੰਮਦ ਸ਼ਮੀ ਦੇ ਇੰਸਟਾਗ੍ਰਾਮ ਅਕਾਉਂਟ ਤੇ ਕੁਝ ਲੋਕਾਂ ਵੱਲੋਂ ਵਿਵਾਦਤ ਟਿੱਪਣੀਆਂ ਕੀਤੀਆਂ ਗਈਆਂ ਹਨ। ਮੈਚ ਦੌਰਾਨ ਉਨ੍ਹਾਂ ਦੇ ਪ੍ਰਦਰਸ਼ਨ ਉੱਪਰ ਸੋਸ਼ਲ ਮੀਡੀਆ ਯੂਜ਼ਰਜ਼ ਨੇ ਸਵਾਲ ਚੁੱਕੇ ਹਨ।
ਸੋਸ਼ਲ ਮੀਡੀਆ ਯੂਜ਼ਰਜ਼ ਵੱਲੋਂ ਭਾਰਤ ਦੇ ਕਪਤਾਨ ਵਿਰਾਟ ਕੋਹਲੀ ਨੂੰ ਮੁਹੰਮਦ ਸ਼ਮੀ ਦਾ ਸਾਥ ਦੇਣ ਦੀ ਅਪੀਲ ਵੀ ਕੀਤੀ ਗਈ।
ਮੈਚ ਤੋਂ ਪਹਿਲਾਂ ਭਾਰਤੀ ਕ੍ਰਿਕੇਟ ਟੀਮ ਨੇ ਰੰਗ ਨਸਲਭੇਦ ਖ਼ਿਲਾਫ਼ 'ਬਲੈਕ ਲਾਈਵ ਮੈਟਰਜ਼' ਕੈਂਪੇਨ ਨੂੰ ਸਮਰਥਨ ਦਿੱਤਾ ਗਿਆ ਸੀ। ਸੋਸ਼ਲ ਮੀਡੀਆ ਯੂਜ਼ਰਜ਼ ਨੇ ਕਿਹਾ ਕਿ ਭਾਰਤੀ ਟੀਮ ਦੇ ਕਪਤਾਨ ਨੂੰ ਆਪਣੇ ਸਾਥੀ ਖਿਡਾਰੀ ਨੂੰ ਵੀ ਉਸੇ ਤਰ੍ਹਾਂ ਸਮਰਥਨ ਦੇਣਾ ਚਾਹੀਦਾ ਹੈ।
ਪਾਕਿਸਤਾਨੀ ਲੇਖਿਕਾ ਫ਼ਾਤਿਮਾ ਭੁੱਟੋ ਨੇ ਮੁਹੰਮਦ ਸ਼ਮੀ ਪ੍ਰਤੀ ਇਸ ਰਵੱਈਏ ਬਾਰੇ ਰੋਸ ਜਤਾਇਆ ਹੈ।
ਇਹ ਵੀ ਪੜ੍ਹੋ: