CBSE ਬੋਰਡ ਦੇ ਪੇਪਰਾਂ ਦੇ ਨਵੇਂ ਪੈਟਰਨ ਬਾਰੇ ਬੱਚੇ ਕਿਵੇਂ ਤਿਆਰੀ ਕਰਨ, ਮਾਹਿਰਾਂ ਤੋਂ ਸਮਝੋ

ਵਿਦਿਆਰਥੀ

ਤਸਵੀਰ ਸਰੋਤ, DEEPAK SETHI/GETTYIMAGES

    • ਲੇਖਕ, ਸੁਸ਼ੀਲਾ ਸਿੰਘ
    • ਰੋਲ, ਬੀਬੀਸੀ ਪੱਤਰਕਾਰ

“ਮੇਰੇ ਦਸਵੀਂ ਦੇ ਬੋਰਡ ਦੇ ਪੇਪਰ ਹਨ, ਇਸ ਵਾਰ ਨਵਾਂ ਪੈਟਰਨ ਵੀ ਹੈ। ਮਾਤਾ-ਪਿਤਾ ਕਹਿੰਦੇ ਹਨ ਜਿੰਨਾ ਤੈਨੂੰ ਪੜ੍ਹਨਾ ਚਾਹੀਦਾ ਸੀ ਉਨਾਂ ਨਹੀਂ ਪੜ੍ਹ ਰਹੀ ਹੋ।”

“ਸਿਲੇਬਸ ਘੱਟ ਵੀ ਹੋਇਆ ਹੈ ਪਰ ਲਗਦਾ ਹੈ ਬਹੁਤ ਪੜ੍ਹਨਾ ਹੈ ਅਤੇ ਐਮਸੀਕਿਊ ਅਤੇ ਰੀਜ਼ਨਿੰਗ ਦੇ ਸਵਾਲ ਹੋਣ ਤਾਂ ਮੁਸ਼ਕਲ ਲਗ ਰਿਹਾ ਹੈ।”

ਇਹ ਸ਼ਬਦ ਦਿੱਲੀ ਵਾਸੀ ਈਵਾ ਰੋਹੀਲਾ ਦੇ ਹਨ ਜੋ ਦਿੱਲੀ ਦੇ ਆਰਕੇਪੁਰਮ ਵਰਲਡ ਸਕੂਲ ਵਿੱਚ ਦਸਵੀਂ ਕਲਾਸ ਦੀ ਵਿਦਿਆਰਥਣ ਹੈ

ਇਸ ਵਾਰ ਸੀਬੀਐਸਈ ਨੇ ਦਸਵੀਂ ਅਤੇ ਬਾਰ੍ਹਵੀਂ ਦੀ ਪ੍ਰੀਖਿਆ ਦੇ ਬੋਰਡ ਪੇਪਰਾਂ ਵਿੱਚ ਬਦਲਾਅ ਕੀਤੇ ਗਏ ਹਨ। ਇਸ ਵਾਰ ਤੈਅ ਕੀਤਾ ਗਿਆ ਹੈ ਕਿ ਦਸਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਦੇ ਪੇਪਰ ਦੋ ਪੜਾਵਾਂ ਵਿੱਚ ਹੋਣਗੇ ਅਤੇ ਇਸ ਅਧਾਰ ’ਤੇ ਪਾਠਕ੍ਰਮ ਦੀ ਵੰਡ ਕੀਤੀ ਗਈ ਹੈ।

ਪਹਿਲੇ ਚਰਣ ਵਿੱਚ ਬੱਚਿਆਂ ਤੋਂ ਬਹੁਵਿਕਲਪੀ ਸਵਾਲ ਪੁੱਛੇ ਜਾਣਗੇ ਅਤੇ ਦੂਜੇ ਪੜਾਅ ਵਿੱਚ ਲਿਖਤੀ ਪਰਚੇ ਪਹਿਲਾਂ ਵਾਂਗ ਹੀ ਹੋਣਗੇ। ਪਹਿਲੇ ਪੜਾਅ ਦੇ ਲਈ ਨਵੰਬਰ ਅਤੇ ਦਸੰਬਰ ਵਿੱਚ ਪੇਪਰ ਹੋਣੇ ਹਨ।

ਨਵੇਂ ਪੈਟਰਨ ਤੋਂ ਬੱਚਿਆਂ ਵਿੱਚ ਘਬਰਾਹਟ

ਇਹੀ ਸਥਿਤੀ 12ਵੀਂ ਦੇ ਵਿਦਿਆਰਥੀ ਹਰਸ਼ ਅਗਰਵਾਲ ਦੀ ਵੀ ਹੈ, ਜੋ ਕਿ ਡੀਪੀਐੱਸ ਵਿੱਚ ਪੜ੍ਹਦੇ ਹਨ।

ਉਹ ਕਹਿੰਦੇ ਹਨ,"ਨਵੇਂ ਪੈਟਰਨ ਬਾਰੇ ਕਾਫ਼ੀ ਤਣਾਅ ਅਤੇ ਡਰ ਹੈ ਕਿ ਕਿਵੇਂ ਹੋਵੇਗਾ? ਪਿਛਲੀ ਵਾਰ ਦਸਵੀਂ ਦੇ ਬੋਰਡ ਵਿੱਚ ਪੁਰਾਣਾ ਪੈਟਰਨ ਸੀ ਤਾਂ ਉਸੇ ਤਰ੍ਹਾਂ ਤਿਆਰੀ ਕੀਤੀ ਸੀ।”

“ਇਹ ਵੀ ਪਤਾ ਰਹਿੰਦਾ ਸੀ ਕਿ ਕੀ ਅਹਿਮ ਹੈ, ਕੀ ਆ ਸਕਦਾ ਹੈ ਤਾਂ ਤਿਆਰੀ ਕਰਨਾ ਕੁਝ ਸੁਖਾਲਾ ਸੀ, ਤੁਸੀਂ ਕੁਝ ਵਿਸ਼ਿਆਂ ਦੀਆਂ ਚੀਜ਼ਾਂ ਛੱਡ ਵੀ ਸਕਦੇ ਸੀ ਪਰ ਇਸ ਵਾਰ ਬਹੁਵਿਕਲਪੀ ਸਵਾਲ ਹੋਣ ਕਾਰਨ ਅਜਿਹਾ ਨਹੀਂ ਕੀਤਾ ਜਾ ਸਕਦਾ, ਕਿਸੇ ਵੀ ਪਾਠ ਵਿੱਚੋਂ ਕੁਝ ਵੀ ਪੁੱਛਿਆ ਜਾ ਸਕਦਾ ਹੈ।"

ਹਰਸ਼ ਅਗਰਵਾਲ
ਤਸਵੀਰ ਕੈਪਸ਼ਨ, ਹਰਸ਼ ਅਗਰਵਾਲ

ਹਰਸ਼ ਪੀਸੀਐੱਮ ਤੋਂ 12ਵੀਂ ਕਰ ਰਹੇ ਹਨ। ਬੀਬੀਸੀ ਨਾਲ ਗੱਲਬਾਤ ਦੌਰਾਨ ਉਹ ਕਹਿੰਦੇ ਹਨ," ਮੈਂ ਹਰ ਵਿਸ਼ੇ ਨੂੰ ਵਿਸਥਾਰ ਵਿੱਚ ਪੜ੍ਹਦਾ ਹਾਂ ਤਾਂ ਕਿ ਕੋਈ ਟਾਪਿਕ ਰਹਿ ਨਾ ਜਾਵੇ। ਹਾਲਾਂਕਿ ਇਹ ਵਧੀਆ ਹੈ ਕਿ ਸਿਲੇਬਸ ਘਟਾਇਆ ਗਿਆ ਹੈ ਅਤੇ ਪਹਿਲੀ ਟਰਮ ਦੇ ਲਈ ਸਮਾਂ ਮਿਲ ਗਿਆ ਪਰ ਸੈਕਿੰਡ ਟਰਮ ਸਬਜੈਕਟਿਵ ਹੋਵੇਗਾ ਤਾਂ ਸਮਾਂ ਘੱਟ ਹੋਵੇਗਾ।”

“ਹਾਲਾਂਕਿ ਸੈਂਪਲ ਪੇਪਰ ਨਾਲ ਮਦਦ ਮਿਲ ਰਹੀ ਹੈ ਪਰ ਸੀਬੀਐਸਈ ਦੇ ਇਸ ਪੈਟਰਨ ਦੇ ਪ੍ਰਸ਼ਨ ਪੱਤਰ ਨਹੀਂ ਹਨ, ਇਹ ਪਹਿਲੀ ਵਾਰ ਹੈ ਇਸ ਲਈ ਤਾਂ ਕਨਫਿਊਜ਼ਨ ਵੀ ਹੈ।"

‘ਬੋਰਡ ਦਾ ਨਵਾਂ ਪੈਟਰਨ ਬੱਚਿਆਂ ਦੇ ਭਲੇ ਵਿੱਚ ਹੈ’

ਈਵਾ ਅਤੇ ਹਰਸ਼ ਦੀ ਬੋਰਡ ਪ੍ਰੀਖਿਆ ਅਤੇ ਨਵੇਂ ਪੈਟਰਨ ਬਾਰੇ ਉਲਝਣ ਸਮਝਣਯੋਗ ਹੈ ਪਰ ਜਾਣਕਾਰਾਂ ਦੀ ਰਾਇ ਹੈ ਕਿ ਨਵਾਂ ਪੈਟਰਨ ਬੱਚਿਆਂ ਦੇ ਹਿੱਤ ਵਿੱਚ ਹੈ ਅਥੇ ਉਨ੍ਹਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ।

ਸੀਬੀਐਸਈ ਦੇ ਸਾਬਕਾ ਮੁਖੀ ਅਸ਼ੋਕ ਗਾਂਗੁਲੀ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਬੋਰਡ ਜੋ ਨਵਾਂ ਮੁਲਾਂਕਣ ਪੈਟਰਨ ਲੈ ਕੇ ਆਇਆ ਹੈ ਉਹ ਕੌਮੀ ਸਿੱਖਿਆ ਨੀਤੀ 2020 ਦੇ ਅਨੁਰੂਪ ਹੋਣ ਦੇ ਨਾਲ-ਨਾਲ ਬੱਚਿਆਂ ਦੇ ਭਲੇ ਵਿੱਚ ਹੈ।

ਇਹ ਵੀ ਪੜ੍ਹੋ:

ਉਹ ਇਸ ਦਾ ਕਾਰਨ ਦੱਸਦੇ ਹਨ,"ਪਹਿਲਾਂ ਜੋ ਬੱਚੇ 10ਵੀਂ ਅਤੇ 12ਵੀਂ ਦੇ ਬੋਰਡ ਦੀ ਪ੍ਰੀਖਿਆ ਵਿੱਚ ਬੈਠਦੇ ਹਨ ਤਾਂ ਉਨ੍ਹਾਂ ਨੂੰ ਪੂਰੇ ਸਾਲ ਦੇ ਪਾਠਕ੍ਰਮ ਨੂੰ ਪੜ੍ਹ ਕੇ ਪ੍ਰੀਖਿਆ ਦੇਣੀ ਪੈਂਦੀ ਸੀ। ਹਾਲਾਂਕਿ ਹੁਣ ਇਸ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ ਹੈ ਜੋ ਉਨ੍ਹਾਂ ਲਈ ਸੌਖਾ ਹੋਵੇਗਾ ਕਿਉਂਕਿ ਪੂਰੇ ਸਿਲੇਬਸ ਨੂੰ ਖ਼ਤਮ ਕਰਨ ਦੀ ਟੈਂਸ਼ਨ ਅਤੇ ਜੋ ਦੌੜ ਲੱਗੀ ਰਹਿੰਦੀ ਸੀ, ਉਸ ਵਿੱਚ ਕਮੀ ਆਵੇਗੀ।"

ਸੀਬੀਐਸਈ ਦੇ ਇਸ ਨਵੇਂ ਪੈਟਰਨ ਦੀ ਗੱਲ ਕਰੀਏ ਤਾਂ ਪਹਿਲੇ ਪੜਾਅ ਵਿੱਚ ਪੁੱਛੇ ਜਾਣ ਵਾਲੇ ਸਵਾਲਾਂ ਲਈ ਵਿਦਿਆਰਥੀਆਂ ਨੂੰ 90 ਮਿੰਟ ਦਾ ਸਮਾਂ ਮਿਲੇਗਾ। ਦੂਜੇ ਪੜਾਅ ਵਿੱਚ ਦੋ ਘੰਟੇ ਮਿਲਣਗੇ। ਪਹਿਲੇ ਪੜਾਅ ਵਿੱਚ ਬਹੁਵਿਕਲਪੀ ਹੋਣਗੇ ਤੇ ਦੂਜੇ ਵਿੱਚ ਲਿਖਤੀ ਸਵਾਲਾਂ ਦੇ ਜਵਾਬ ਦੇਣੇ ਹੋਣਗੇ।

ਅਸ਼ੋਕ ਗਾਂਗੁਲੀ

ਤਸਵੀਰ ਸਰੋਤ, ASHOK GANGULY

ਨਵੇਂ ਪੈਟਰਨ ਵਿੱਚ ਨਹੀਂ ਹੋਵੇਗੀ ਔਖਿਆਈ

ਸ਼੍ਰੀ ਵੈਂਕਟੇਸ਼ਵਰ ਇੰਟਰਨੈਸ਼ਨਲ ਸਕੂਲ ਦੀ ਪ੍ਰਿੰਸੀਪਲ ਨੀਤਾ ਅਰੋੜਾ ਦਾ ਕਹਿਣਾ ਹੈ ਕਿ ਸਕੂਲਾਂ ਵਿੱਚ ਐਮਸੀਕਿਊ ਲਈ ਤਿਆਰੀਆਂ ਕਰਵਾਈਆਂ ਗਈਆਂ ਹਨ ਤਾਂ ਕਿ ਵਿਦਿਆਰਥੀ ਪੈਟਰਨ ਸਮਝ ਸਕਣ।

ਉਨ੍ਹਾਂ ਦੇ ਮੁਤਾਬਕ ਐਮਸੀਕਿਊ ਵਿੱਚ ਸਵਾਲ ਦੇ ਚਾਰ ਵਿਕਲਪ ਹੋਣਗੇ। ਉਸ ਵਿੱਚੋਂ ਦੋ ਪੂਰੀ ਤਰ੍ਹਾਂ ਗਲਤ ਹੋਣਗੇ। ਬਚੇ ਹੋਏ ਦੋ ਵਿਕਲਪਾਂ ਵਿੱਚੋਂ ਕਿਹੜਾ ਸਹੀ ਹੈ,ਸਮਝਣ ਲਈ ਰੀਜ਼ਨਿੰਗ ਕਰਨੀ ਪਵੇਗੀ।

"ਜੇ ਬੱਚਾ ਸ਼ੁਰੂ ਤੋਂ ਪੜ੍ਹਾਈ ਕਰ ਰਿਹਾ ਹੈ ਤੇ ਵਿਸ਼ੇ ਨੂੰ ਸਮਝਦਾ ਹੋਵੇਗਾ ਤਾਂ ਕਿਸੇ ਵੀ ਬੱਚੇ ਲਈ ਇਹ ਮੁਸ਼ਕਲ ਨਹੀਂ ਹੋਣਾ ਚਾਹੀਦਾ।"

ਉਦਾਹਰਣ ਵਜੋਂ ਉਹ ਦੱਸਦੇ ਹਨ ਕਿ ਜੇ ਗਣਿਤ ਵਿੱਚ 50 ਪ੍ਰਸ਼ਨ ਪੁੱਛੇ ਜਾਂਦੇ ਹਨ, ਤਾਂ ਬੱਚਿਆਂ ਨੂੰ 40 ਪ੍ਰਸ਼ਨਾਂ ਦੇ ਉੱਤਰ ਦੇਣੇ ਪੈਣਗੇ, ਬਹੁਵਿਕਲਪੀ ਵਿੱਚ ਤੁਹਾਨੂੰ ਚਾਰ ਵਿਕਲਪ ਮਿਲਣਗੇ, ਤੁਸੀਂ ਉਸ ਪ੍ਰਸ਼ਨ ਨੂੰ ਵੀ ਛੱਡ ਸਕੋਗੇ ਜਿਸ ਬਾਰੇ ਤੁਸੀਂ ਪੂਰੀ ਤਰ੍ਹਾਂ ਪੱਕੇ ਨਹੀਂ ਹੋ। ਇਸੇ ਤਰ੍ਹਾਂ, ਹਰ ਵਿਸ਼ੇ ਵਿੱਚ ਵਿਕਲਪ ਵੀ ਉਪਲਬਧ ਹੋਣਗੇ।

ਉਹ ਦੱਸਦੇ ਹਨ ਕਿ ਕੋਈ ਨੈਗਟਿਵਕ ਮਾਰਕਿੰਗ ਨਹੀਂ ਹੋਵੇਗੀ, ਤੇ ਬੱਚਿਆਂ ਨੂੰ ਸਾਰੇ ਪ੍ਰਸ਼ਨਾਂ ਦੇ ਉੱਤਰ ਦੇਣੇ ਚਾਹੀਦੇ ਹਨ ਅਤੇ ਸੀਬੀਐਸਈ ਦੀ ਵੈਬਸਾਈਟ 'ਤੇ ਜਾ ਕੇ, ਬੱਚੇ ਨਮੂਨੇ ਦੇ ਪੇਪਰ ਤੋਂ ਮਦਦ ਲੈ ਸਕਦੇ ਹਨ ਅਤੇ ਤਿਆਰੀ ਕਰ ਸਕਦੇ ਹਨ।

ਪ੍ਰਿੰਸੀਪਲ ਨੀਤਾ ਅਰੋੜਾ

ਤਸਵੀਰ ਸਰੋਤ, NITA ARORA

ਤਸਵੀਰ ਕੈਪਸ਼ਨ, ਪ੍ਰਿੰਸੀਪਲ ਨੀਤਾ ਅਰੋੜਾ ਦਾ ਕਹਿਣਾ ਹੈ ਕਿ ਨੈਗਟਿਵ ਮਾਰਕਿੰਗ ਨਾ ਹੋਣ ਕਾਰਨ ਬੱਚਿਆਂ ਨੁੰ ਘਬਰਾਉਣਾ ਨਹੀਂ ਚਾਹੀਦਾ

ਤਿਆਰੀ ਕਿਵੇਂ ਕਰੀਏ?

ਅਸ਼ੋਕ ਗਾਂਗੁਲੀ ਦੇ ਅਨੁਸਾਰ, ਬੱਚਿਆਂ ਨੂੰ ਇੱਕ ਸਮਾਂ ਸਾਰਣੀ ਬਣਾਉਣੀ ਚਾਹੀਦੀ ਹੈ ਅਤੇ ਬੋਰਡ ਦੁਆਰਾ ਪ੍ਰਕਾਸ਼ਤ ਨਮੂਨੇ ਦੇ ਪ੍ਰਸ਼ਨ ਪੱਤਰਾਂ ਦਾ ਅਭਿਆਸ ਕਰਨਾ ਚਾਹੀਦਾ ਹੈ।

ਉਹ ਸੁਝਾਅ ਦਿੰਦੇ ਹਨ ਕਿ ਜੇ ਬੱਚੇ ਬਾਜ਼ਾਰ ਵਿੱਚ ਉਪਲਬਧ ਨਮੂਨੇ ਦੇ ਪ੍ਰਸ਼ਨ ਪੱਤਰਾਂ ਨਾਲ ਅਭਿਆਸ ਕਰਦੇ ਹਨ, ਤਾਂ ਉਹ ਸੰਗਠਿਤ ਹੋ ਕੇ ਤਿਆਰੀ ਨਹੀਂ ਕਰ ਸਕਣਗੇ ਅਤੇ ਉਲਝ ਜਾਣਗੇ। ਇਸ ਸਮੇਂ ਤੁਹਾਨੂੰ ਆਪਣੇ ਆਪ ਨੂੰ ਸਭ ਤੋਂ ਵੱਧ ਸੰਗਠਿਤ ਕਰਨ ਦੀ ਜ਼ਰੂਰਤ ਹੈ.

ਉਨ੍ਹਾਂ ਦੇ ਅਨੁਸਾਰ, ਬੱਚਿਆਂ ਨੂੰ ਪ੍ਰਸ਼ਨ ਪੱਤਰ ਨੂੰ 90 ਮਿੰਟਾਂ ਵਿੱਚ ਹੱਲ ਕਰਨ ਲਈ ਕਾਫ਼ੀ ਸਮਾਂ ਮਿਲੇਗਾ, ਇਸ ਲਈ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਪ੍ਰਸ਼ਨ ਪੱਤਰ ਧਿਆਨ ਨਾਲ ਅਤੇ ਸ਼ਾਂਤੀ ਨਾਲ ਪੜ੍ਹਨਾ ਚਾਹੀਦਾ ਹੈ ਅਤੇ ਘਬਰਾਉਣਾ ਨਹੀਂ ਚਾਹੀਦਾ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਉਨ੍ਹਾਂ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਪ੍ਰਸ਼ਨ ਪੱਤਰ ਪੜ੍ਹਨ ਲਈ 20 ਮਿੰਟ ਦਾ ਸਮਾਂ ਮਿਲੇਗਾ। ਉਨ੍ਹਾਂ ਨੂੰ ਇਹ ਫ਼ੈਸਲਾ ਕਰਨ ਲਈ ਕਿ ਉਨ੍ਹਾਂ ਨੂੰ ਕਿਹੜੇ ਪ੍ਰਸ਼ਨ ਆਉਂਦੇ ਹਨ ਅਤੇ ਕਿਹੜਿਆਂ ਬਾਰੇ ਦੁਬਿਧਾ ਹੈ, ਇਹ ਤੈਅ ਕਰਨ ਲਈ ਇਸ ਸਮੇਂ ਦੀ ਚੰਗੀ ਵਰਤੋਂ ਕਰਨੀ ਪੈਂਦੀ ਹੈ। ਪਹਿਲਾਂ, ਸਿਰਫ਼ ਉਨ੍ਹਾਂ ਪ੍ਰਸ਼ਨਾਂ ਨੂੰ ਹੱਲ ਕਰਨ ਜਿਨ੍ਹਾਂ ਬਾਰੇ ਉਹ ਪੂਰੀ ਤਰ੍ਹਾਂ ਪੱਕੇ ਹਨ।

ਕਈ ਸਵਾਲ ਸਕਿੰਟਾਂ ਵਿੱਚ ਹੋ ਜਾਣਗੇ, ਫਿਰ ਬਾਕੀ ਸਮਾਂ ਉਨ੍ਹਾਂ ਸਵਾਲਾਂ 'ਤੇ ਲਗਾਓ ਜਿਨ੍ਹਾਂ ਵਿੱਚ ਹਿਸਾਬ ਲਗਾਉਣ ਜਾਂ ਗਣਨਾ ਕਰਨ ਜਾਂ ਸੋਚਣ ਵਿੱਚ ਕੁਝ ਸਮਾਂ ਲੱਗੇਗਾ।

ਕੱਚੇ ਕੰਮ ਲਈ ਇੱਕ ਸ਼ੀਟ ਦਿਤੀ ਜਾਵੇਗੀ ਅਤੇ ਤੁਹਾਨੂੰ ਸਾਰੇ ਪ੍ਰਸ਼ਨਾਂ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਵਿਦਿਆਰਥੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਹਰਾਂ ਦਾ ਕਹਿਣਾ ਹੈ ਕਿ ਜੋ ਵਿਦਿਆਰਥੀ ਡੁੰਘਾਈ ਨਾਲ ਪੜ੍ਹਾਈ ਕਰਦੇ ਹਨ ਉਨ੍ਹਾਂ ਨੂੰ ਦਿੱਕਤ ਨਹੀਂ ਆਵੇਗੀ

ਰੋਜ਼ਾਨਾ ਗਣਿਤ ਪੜ੍ਹੋ ਪਰ ਦੂਜੇ ਵਿਸ਼ਿਆਂ ਨੂੰ ਇੱਕ-ਇੱਕ ਕਰਕੇ ਘੁੰਮਾਉਂਦੇ ਰਹੋ।

ਸਵਾਲ ਪਾਠ ਦੇ ਕਿਸੇ ਵੀ ਵਿਸ਼ੇ ਜਾਂ ਲਾਈਨ ਵਿੱਚੋਂ ਪੁੱਛੇ ਜਾ ਸਕਦੇ ਹਨ, ਇਸ ਲਈ ਚੋਣਵੇਂ ਅਧਿਐਨ ਤੋਂ ਬਚੋ ਅਤੇ ਇੱਕ ਅਧਿਆਇ ਦੇ ਹਰ ਪੱਖ ਨੂੰ ਚੰਗੀ ਤਰ੍ਹਾਂ ਸਮਝੋ ਅਤੇ ਯਾਦ ਰੱਖੋ।

ਜੇ ਕਿਸੇ ਵੀ ਵਿਸ਼ੇ ਦੇ ਸੰਬੰਧ ਵਿੱਚ ਸਮੱਸਿਆਵਾਂ ਆ ਰਹੀਆਂ ਹਨ, ਤਾਂ ਅਧਿਆਪਕਾਂ, ਮਾਪਿਆਂ ਅਤੇ ਦੋਸਤਾਂ ਤੋਂ ਤੁਰੰਤ ਸਹਾਇਤਾ ਲਓ।

ਉਪਰੋਕਤ ਸਲਾਹ ਤੋਂ ਬਾਅਦ, ਅਸ਼ੋਕ ਗਾਂਗੁਲੀ ਕਹਿੰਦੇ ਹਨ, "ਜੇ ਇਨ੍ਹਾਂ ਪ੍ਰੀਖਿਆਵਾਂ ਦਾ ਮੁਲਾਂਕਣ ਕੰਪਿਊਟਰ ਰਾਹੀਂ ਕੀਤਾ ਜਾਂਦਾ ਹੈ, ਤਾਂ ਗਲਤੀਆਂ ਹੋਣ ਦੀ ਕੋਈ ਸੰਭਾਵਨਾ ਨਹੀਂ ਹੋਵੇਗੀ।”

“ਦੂਜੇ ਪੜਾਅ ਵਿੱਚ ਲੰਬੇ ਪ੍ਰਸ਼ਨ ਵੀ ਪਹਿਲਾਂ ਵਰਗੇ ਨਹੀਂ ਹੋਣਗੇ ਜਿੱਥੇ ਵੱਡੇ ਲੇਖਾਂ ਵਰਗੇ ਉੱਤਰ ਦਿੱਤੇ ਜਾਣੇ ਸਨ। ਹੁਣ ਇੱਕ ਸੰਭਾਵਨਾ ਹੈ ਕਿ ਉੱਤਰ ਵਿੱਚ ਛੋਟਾ, ਬਹੁਤ ਛੋਟਾ ਜਾਂ ਸਿਰਫ ਇੱਕ ਪੈਰਾਗ੍ਰਾਫ ਲਿਖਣਾ ਹੋਵੇ ਅਤੇ ਇਸਦੇ ਲਈ, ਦੋ ਘੰਟੇ ਦਿੱਤੇ ਜਾਣਗੇ।"

ਮਨ ਸ਼ਾਂਤ ਅਤੇ ਸਥਿਰ

ਗਾਂਗੁਲੀ ਇਸ ਗੱਲ 'ਤੇ ਜ਼ੋਰ ਦਿੰਦੇ ਹਨ ਕਿ ਬੱਚਿਆਂ ਨੂੰ ਆਪਣੇ ਮਨ ਨੂੰ ਸਥਿਰ ਅਤੇ ਸ਼ਾਂਤ ਰੱਖਣਾ ਚਾਹੀਦਾ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਬੱਚੇ ਪ੍ਰੀਖਿਆਵਾਂ ਤੋਂ ਪਹਿਲਾਂ ਘਬਰਾਉਣ ਲੱਗਦੇ ਹਨ।

ਜਦੋਂ ਉਹ ਆਪਣੇ ਦੋਸਤਾਂ ਨਾਲ ਮੁਕਾਬਲੇ ਨਾਲ ਜੂਝ ਰਹੇ ਹਨ, ਸਿਲੇਬਸ ਨੂੰ ਖਤਮ ਕਰਨ ਦੀ ਦੌੜ ਅਤੇ ਮਾਪਿਆਂ ਦੀਆਂ ਉਮੀਦਾਂ ਵੀ ਉਨ੍ਹਾਂ 'ਤੇ ਹਾਵੀ ਰਹਿੰਦੀਆਂ ਹਨ।

ਵਿਦਿਆਰਥੀ

ਤਸਵੀਰ ਸਰੋਤ, BHUPI/GETTYIMAGES

ਤਸਵੀਰ ਕੈਪਸ਼ਨ, ਵਿਦਿਆਰਥੀਆਂ ਨੂੰ ਇਨ੍ਹਾਂ ਦਿਨਾਂ ਵਿੱਚ ਮਾਨਸਿਕ ਸੰਤੁਲਨ ਬਣਾਅ ਕੇ ਰੱਖਣਾ ਚਾਹੀਦਾ ਹੈ ਅਤੇ ਇਸ ਮਿੱਤਰਾਂ ਦੀ ਵੀ ਅਹਿਮ ਭੂਮਿਕਾ ਹੈ

ਸੇਂਟ ਸਟੀਫਨਜ਼ ਹਸਪਤਾਲ ਦੀ ਸੀਨੀਅਰ ਕਲੀਨੀਕਲ ਮਨੋਵਿਗਿਆਨੀ ਸੰਜੀਤਾ ਪ੍ਰਸਾਦ ਦਾ ਕਹਿਣਾ ਹੈ ਕਿ 100% ਅੰਕ ਪ੍ਰਾਪਤ ਕਰਨ ਦਾ ਦਬਾਅ ਬੱਚੇ ਅਤੇ ਮਾਪਿਆਂ ਦੋਵਾਂ 'ਤੇ ਹੈ। ਹਰ ਮਾਂਪਿਓ ਚਾਹੁੰਦੇ ਹਨ ਕਿ ਉਨ੍ਹਾਂ ਦਾ ਬੱਚਾ ਸਫਲ ਹੋਵੇ, 100% ਅੰਕ ਪ੍ਰਾਪਤ ਕਰੇ, ਕਿਸੇ ਚੰਗੇ ਕਾਲਜ ਵਿੱਚ ਦਾਖਲਾ ਲਵੇ।

ਉਹ ਕਹਿੰਦੇ ਹਨ, "ਬੱਚਿਆਂ ਦੇ ਮਨਾਂ ਵਿੱਚ ਹਾਣੀਆਂ ਦਾ ਦਬਾਅ, ਅੰਦਰੂਨੀ ਦਬਾਅ ਅਤੇ ਮਾਪਿਆਂ ਦਾ ਦਬਾਅ ਚੱਲਦਾ ਰਹੇਗਾ। ਅਜਿਹੀ ਸਥਿਤੀ ਵਿੱਚ, ਉਨ੍ਹਾਂ ਨੂੰ ਇਹ ਸਿਖਾਉਣਾ ਬਹੁਤ ਅਹਿਮ ਹੈ ਕਿ ਉਨ੍ਹਾਂ ਨੂੰ ਤਣਾਅ ਦਾ ਸਾਹਮਣਾ ਕਰਨ ਅਤੇ ਇਸ ਵਿੱਚੋਂ ਬਾਹਰ ਨਿਕਲਣ ਦੇ ਯੋਗ ਹੋਣਾ ਚਾਹੀਦਾ ਹੈ।

ਉਨ੍ਹਾਂ ਦੇ ਅਨੁਸਾਰ, "ਬੱਚਿਆਂ ਵਿੱਚ ਉਨ੍ਹਾਂ ਦੀ ਦਿੱਖ, ਕੱਪੜਿਆਂ ਅਤੇ ਪੜ੍ਹਾਈ ਦੇ ਸੰਬੰਧ ਵਿੱਚ ਬਹੁਤ ਸਾਰੇ ਸਾਥੀਆਂ ਦਾ ਦਬਾਅ ਹੈ, ਇਸ ਲਈ ਉਨ੍ਹਾਂ ਨੂੰ ਮਜ਼ਬੂਤ ਹੋਣਾ ਸਿਖਾਉਣਾ ਮਾਪਿਆਂ ਦੀ ਜ਼ਿੰਮੇਵਾਰੀ ਹੈ. ਅਤੇ ਇਸ ਦੀ ਸ਼ੁਰੂਆਤ ਬਚਪਨ ਤੋਂ ਹੀ ਹੋਣੀ ਚਾਹੀਦੀ ਹੈ।"

ਉਹ ਮਾਪਿਆਂ ਨੂੰ ਸਲਾਹ ਦਿੰਦੇ ਹਨ ਕਿ ਜੇ ਬੱਚਾ ਅਸਫਲ ਹੋ ਜਾਂਦਾ ਹੈ ਜਾਂ ਘੱਟ ਅੰਕ ਪ੍ਰਾਪਤ ਕਰਦਾ ਹੈ, ਤਾਂ ਇਹ ਦੱਸਿਆ ਜਾਣਾ ਚਾਹੀਦਾ ਹੈ ਕਿ ਭਵਿੱਖ ਖਤਮ ਨਹੀਂ ਹੋਇਆ ਹੈ।

ਜੇ ਬੱਚੇ ਵਿੱਚ ਯੋਗਤਾ ਹੈ, ਤਾਂ ਉਹ ਭਵਿੱਖ ਵਿੱਚ ਬਿਹਤਰ ਕਰ ਸਕਦਾ ਹੈ। ਅਜਿਹੀ ਸਥਿਤੀ ਵਿੱਚ ਸਵੈ-ਵਿਸ਼ਵਾਸ ਉਨ੍ਹਾਂ ਦੀ ਪੂੰਜੀ ਹੋ ਸਕਦਾ ਹੈ, ਜਿਸ ਵਿੱਚ ਮਾਪੇ ਅਤੇ ਅਧਿਆਪਕ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ।

ਵੀਡੀਓ ਕੈਪਸ਼ਨ, ਕੋਰੋਨਾ ਮਹਾਂਮਾਰੀ ਨੇ ਬੱਚਿਆਂ ਦੀ ਪੜ੍ਹਾਈ ’ਤੇ ਕੀ ਅਸਰ ਪਾਇਆ (ਸਿਤੰਬਰ 2021 ਦੀ ਹੈ)

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)