You’re viewing a text-only version of this website that uses less data. View the main version of the website including all images and videos.
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਵੈਕਸੀਨ ਲਈ ਸੀ ਤਾਂ ਅਮਰੀਕਾ ਕਿਵੇਂ ਗਏ
ਭਾਰਤ ਦੇ ਪ੍ਰਧਾਨ ਨਰਿੰਦਰ ਮੋਦੀ ਅਮਰੀਕਾ ਦੌਰੇ 'ਤੇ ਹਨ। ਆਪਣੇ ਦੌਰੇ ਵਿੱਚ ਉਹ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੂੰ ਸੰਬੋਧਨ ਕਰਨਗੇ ਪਰ ਉਸ ਤੋਂ ਪਹਿਲਾਂ ਉਹ ਅਮਰੀਕਾ ਅਤੇ ਕੁਝ ਹੋਰ ਦੇਸ਼ਾਂ ਦੇ ਰਾਸ਼ਟਰ ਮੁਖੀਆਂ ਨਾਲ ਮੁਲਾਕਾਤ ਕਰਨਗੇ।
ਪਰ ਉਨ੍ਹਾਂ ਦੀ ਯਾਤਰਾ ਨੂੰ ਲੈ ਕੇ ਸਵਾਲ ਉੱਠ ਰਹੇ ਹਨ ਅਤੇ ਇਹ ਸਵਾਲ ਕੋਰੋਨਾ ਵੈਕਸੀਨ ਨੂੰ ਲੈ ਕੇ ਹਨ।
ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਵੈਕਸੀਨ ਲਗਵਾਈ ਹੈ। ਅਜੇ ਕੋਵੈਕਸੀਨ ਨੂੰ ਵਿਸ਼ਵ ਸਿਹਤ ਸੰਗਠਨ (ਡਬਲਿਊ ਐੱਚ ਓ) ਨੇ ਮਾਨਤਾ ਨਹੀਂ ਦਿੱਤੀ ਹੈ।
ਹੁਣ ਸੋਸ਼ਲ ਮੀਡੀਆ ਉੱਪਰ ਲੋਕ ਸਵਾਲ ਚੁੱਕ ਰਹੇ ਹਨ ਜੇ ਨਰਿੰਦਰ ਮੋਦੀ ਨੇ ਕੋਵੈਸੀਨ ਲਈ ਹੈ ਤੇ ਉਸ ਨੂੰ ਮਾਨਤਾ ਨਹੀਂ ਮਿਲੀ ਤੇ ਉਹ ਅਮਰੀਕਾ ਕਿਵੇਂ ਜਾ ਸਕਦੇ ਹਨ।
ਨਰਿੰਦਰ ਮੋਦੀ ਨੇ ਪਹਿਲੀ ਮਾਰਚ 2021 ਨੂੰ ਨਵੀਂ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਕੋਰੋਨਾਵੈਕਸੀਨ ਦੀ ਪਹਿਲੀ ਖ਼ੁਰਾਕ ਲਈ ਸੀ।
ਉਸ ਸਮੇਂ ਉਨ੍ਹਾਂ ਨੇ ਟੀਕੇ ਦੇ ਵੀਡੀਓ ਵਿੱਚ ਅਤੇ ਉਨ੍ਹਾਂ ਨੂੰ ਟੀਕਾ ਲਾਉਣ ਵਾਲੀਆਂ ਨਰਸਾਂ ਨੇ ਦੱਸਿਆ ਸੀ ਕਿ ਪ੍ਰਧਾਨ ਮੰਤਰੀ ਮੋਦੀ ਨੇ ਪੂਰੀ ਤਰ੍ਹਾਂ ਭਾਰਤੀ ਅਤੇ ਭਾਰਤ ਬਾਇਓਟੈਕ ਦੀ ਬਣਾਈ ਕੋਵੈਕਸੀਨ ਦੀ ਖ਼ੁਰਾਕ ਲਈ ਸੀ।
ਇਸ ਤੋਂ ਬਾਅਦ ਅਪ੍ਰੈਲ ਮਹੀਨੇ ਵਿੱਚ ਉਨ੍ਹਾਂ ਨੇ ਵੈਕਸੀਨ ਦੀ ਦੂਜੀ ਖ਼ੁਰਾਕ ਲਈ ਸੀ।
ਇਹ ਵੀ ਪੜ੍ਹੋ:
ਸੋਸ਼ਲ ਮੀਡੀਆ ਉੱਪਰ ਕੀ ਸਵਾਲ ਉੱਠ ਰਹੇ
ਮਸ਼ਹੂਰ ਰਿਐਲਿਟੀ ਟੀਵੀ ਸ਼ੋਅ ਇੰਡੀਅਨ ਆਇਡਲ ਦੇ ਨਿਰਮਾਤਾ ਨਿਖਿਲ ਅਲਵਾ ਨੇ ਟਵੀਟ ਕਰਕੇ ਪੁੱਛਿਆ ਕਿ ਨਰਿੰਦਰ ਮੋਦੀ ਨੇ ਕਿਹੜੀ ਵੈਕਸੀਨ ਲਈ ਹੈ?
ਉਨ੍ਹਾਂ ਨੇ ਟਵੀਟ ਕੀਤਾ, "ਪੀਐੱਮ ਵਾਂਗ ਹੀ ਮੈਂ ਵੀ ਆਤਮ ਨਿਰਭਰ ਵੈਕਸੀਨ ਲਗਵਾਈ ਸੀ। ਈਰਾਨ ਅਤੇ ਨੇਪਾਲ ਅਤੇ ਗਿਣਤੀ ਦੇ ਕੁਝ ਦੇਸ਼ਾਂ ਨੂੰ ਛੱਡ ਦੇਈਏ ਤਾਂ ਮੈਂ ਕਿਸੇ ਦੇਸ਼ ਦੀ ਯਾਤਰਾ ਨਹੀਂ ਕਰ ਸਕਦਾ।"
"ਮੈਂ ਸੁਣ ਕੇ ਹੈਰਾਨ ਹਾਂ ਕਿ ਪ੍ਰਧਾਨ ਮੰਤਰੀ ਅਮਰੀਕਾ ਦੀ ਯਾਤਰਾ ਕਰ ਰਹੇ ਹਨ, ਜਿੱਥੇ ਕੋਵੈਕਸੀਨ ਨੂੰ ਮਾਨਤਾ ਨਹੀਂ ਹੈ। ਇਸ ਲਈ ਉਨ੍ਹਾਂ ਨੇ ਅਸਲ ਵਿੱਚ ਕਿਹੜੀ ਵੈਕਸੀਨ ਲਈ ਸੀ?"
ਕਾਂਗਰਸ ਪਾਰਟੀ ਦੇ ਸੋਸ਼ਲ ਮੀਡੀਆ ਕੋਆਰਡੀਨੇਟਰ ਵਿਨੇ ਕੁਮਾਰ ਢੋਲਕੀਆ ਨੇ ਵੀ ਸਵਾਲ ਚੁੱਕਿਆ ਹੈ ਕਿ ਕੋਵੈਕਸੀਨ ਲਗਵਾਉਣ ਵਾਲੇ ਮੋਦੀ ਜੀ ਅਮਰੀਕਾ ਕਿਵੇਂ ਗਏ?
ਉਨ੍ਹਾਂ ਨੇ ਨਿਖਿਲ ਅਲਵਾ ਦੇ ਟਵੀਟ ਵਿੱਚ ਹੀ ਲਿਖਿਆ, "ਪ੍ਰਧਾਨ ਮੰਤਰੀ ਨੂੰ ਅਮਰੀਕਾ ਜਾਣ ਲਈ ਆਗਿਆ ਕਿਵੇਂ ਮਿਲੀ? ਉਹ ਵੀ ਉਦੋਂ ਜਦੋਂ ਉਨ੍ਹਾਂ ਨੇ ਜੋ ਕੋਵੈਕਸੀਨ ਲਗਵਾਈ ਹੈ, ਜਿਸ ਨੂੰ ਅਮਰੀਕਾ ਵਿੱਚ ਮਾਨਤਾ ਨਹੀਂ ਹੈ।"
ਸਿਆਸੀ ਪੱਤਰਕਾਰ ਸਵਾਤੀ ਚਤੁਰਵੇਦੀ ਨੇ ਵੀ ਟਵੀਟ ਕੀਤਾ ਕਿ ਕੋਵੈਕਸੀਨ ਨੂੰ ਅਮਰੀਕਾ ਵਿੱਚ ਮਾਨਤਾ ਨਹੀਂ ਹੈ। ਅਜਿਹੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੂੰ ਅਮਰੀਕਾ ਜਾਣ ਦੀ ਆਗਿਆ ਕਿਵੇਂ ਮਿਲੀ?"
ਤੱਥ
ਆਓ ਜਾਣਦੇ ਹਾਂ ਇਨ੍ਹਾਂ ਸਵਾਲਾਂ ਨਾਲ ਸਬੰਧਿਤ ਤੱਥ ਕੀ ਹੈ। ਪਹਿਲੀ ਗੱਲ ਹੈ ਕਿ ਮੋਦੀ ਨੂੰ ਨਿਊਯਾਰਕ ਆਉਣ ਦਾ ਸੱਦਾ ਸੰਯੁਕਤ ਰਾਸ਼ਟਰ ਨੇ ਦਿੱਤਾ ਹੈ।
1945 ਵਿੱਚ ਇਸ ਸੰਗਠਨ ਵਿੱਚ ਸਾਰੇ ਮੈਂਬਰ ਦੇਸ਼ਾਂ ਨੂੰ ਸਮਾਨ ਅਧਿਕਾਰ ਪ੍ਰਾਪਤ ਹੈ ਅਤੇ ਇਸ ਕਾਰਨ ਕੋਵਿਡ ਨੂੰ ਲੈ ਕੇ ਲਗਾਈ ਗਈ ਅਮਰੀਕੀ ਦਾ ਪਾਬੰਦੀਆਂ ਸੰਯੁਕਤ ਰਾਸ਼ਟਰ ਆਉਣ ਵਾਲੇ ਕਿਸੇ ਵੀ ਮੈਂਬਰ ਦੇਸ਼ ਦੇ ਰਾਸ਼ਟਰ ਮੁਖੀ ਹੋਣ ਦੇ ਨਾਤੇ ਮੋਦੀ ਨੂੰ ਇਮਿਊਨਿਟੀ ਮਿਲੀ ਹੋਈ ਹੈ।
ਇਸ ਨਾਲ ਹੀ ਇਹ ਗੱਲ ਵੀ ਮਹੱਤਵਪੂਰਨ ਹੈ ਕਿ ਰਾਸ਼ਟਰ ਮੁਖੀ ਹੋਣ ਦੇ ਨਾਤੇ ਮੋਦੀ ਨੂੰ ਇਮਿਊਨਿਟੀ ਮਿਲੀ ਹੋਈ ਹੈ।
ਨਿਊਯਾਰਕ ਵਿੱਚ ਮੌਜੂਦ ਸੰਯੁਕਤ ਰਾਸ਼ਟਰ ਦੇ ਮੁੱਖ ਦਫ਼ਤਰ ਵਿੱਚ ਹੋਣ ਵਾਲੀ ਬੈਠਕ ਵਿੱਚ ਹਿੱਸਾ ਲੈਣ ਵਾਲੇ ਹਨ।
ਆਪਣੇ ਦੌਰ ਵਿੱਚ ਉਹ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਿਤ ਕਰਨਗੇ ਪਰ ਉਸ ਤੋਂ ਪਹਿਲਾਂ ਉਹ ਅਮਰੀਕਾ ਅਤੇ ਕੁਝ ਤੇ ਦੇਸ਼ਾਂ ਦੇ ਰਾਸ਼ਟਰ ਮੁਖੀਆਂ ਅਤੇ ਕੰਪਨੀਆਂ ਦੇ ਪ੍ਰਮੁੱਖ ਨਾਲ ਵੀ ਮਿਲਣਗੇ।
ਗੌਰਤਲਬ ਹੈ ਕਿ ਬ੍ਰਾਜ਼ੀਲ ਦੇ ਰਾਸ਼ਟਰਪੀ ਜਾਇਰ ਬੋਲਸੋਨਾਰੋ ਵੀ ਸੰਯੁਕਤ ਰਾਸ਼ਟਰ ਦੀ ਬੈਠਕ ਵਿੱਚ ਸ਼ਿਰਕਤ ਕਰਨ ਲਈ ਅਮਰੀਕਾ ਪਹੁੰਚੇ ਹੋਏ ਹਨ। ਉਨ੍ਹਾਂ ਨੇ ਹੁਣ ਤੱਕ ਕੋਰੋਨਾ ਵੈਕਸੀਨ ਦਾ ਇੱਕ ਵੀ ਟੀਕਾ ਨਹੀਂ ਲਗਵਾਇਆ ਹੈ।
ਇਸ ਸਵਾਲ ਦੇ ਜਵਾਬ ਵਿੱਚ ਕੌਮਾਂਤਰੀ ਮਾਮਲਿਆਂ ਦੇ ਜਾਣਕਾਰ ਸ਼ੈਲੇਂਦਰ ਦੇਵਲਾਂਕਰ ਨੇ ਦੱਸਿਆ, "ਵੈਕਸੀਨ ਦਾ ਮਾਮਲਾ ਕੇਵਲ ਭਾਰਤ ਨਾਲ ਜੁੜਿਆ ਨਹੀਂ ਹੈ। ਇਹ ਦੁਨੀਆਂ ਦੇ ਸਾਰੇ ਦੇਸ਼ਾਂ ਨਾਲ ਜੁੜਿਆ ਹੈ।"
"ਹਰ ਦੇਸ਼ ਦੇ ਕੋਲ ਇਹ ਵੈਕਸੀਨ ਉਪਲਬਧ ਨਹੀਂ ਹੋ ਸਕਦੀ ਹੈ, ਜਿਸ ਨੂੰ ਅਮਰੀਕਾ ਵਿੱਚ ਮਾਨਤਾ ਹੈ। ਅਜਿਹੇ ਵਿੱਚ ਤਜਵੀਜ਼ਾਂ ਵਿੱਚ ਰਿਆਸਤ ਦਿੱਤੀ ਜਾਂਦੀ ਹੈ।"
ਸ਼ੈਲੇਂਦਰ ਦੇਵਲਾਂਕਰ ਕਹਿੰਦੇ ਹਨ, "ਜਦੋਂ ਵੀ ਵਿਦੇਸ਼ੀ ਸਬੰਧਾਂ ਵਾਲੇ ਦੌਰੇ ਹੁੰਦੇ ਹਨ, ਰਾਜਦੂਤਾਂ ਨੂੰ ਵਿਸ਼ੇਸ਼ ਰਿਆਸਤ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਦੀ ਰਿਆਸਤ ਇਸ ਵਾਰ ਵੀ ਮਿਲੀ ਹੋਵੇਗਾ।"
ਬੀਬੀਸੀ ਮਰਾਠੀ ਨਾਲ ਗੱਲ ਕਰਦਿਾਂ ਹੋਇਆ ਕਈ ਦੇਸ਼ਾਂ ਵਿੱਚ ਭਾਰਤ ਦੇ ਰਾਜਦੂਤ ਰਹੇ ਅਨਿਲ ਤ੍ਰਿਗੁਣਾਇਤ ਨੇ ਦੱਸਿਆ, "ਕੋਰੋਨਾ ਸੰਕਟ ਦਾ ਸਮਾਂ ਹਰ ਕਿਸੇ ਲਈ ਨਵਾਂ ਤਜਰਬਾ ਹੈ।"
"ਸਿਆਸਤ ਸੰਵਾਦ ਲਈ ਮੇਜ਼ਬਾਨ ਦੇਸ਼ ਨਿਯਮਾਂ ਵਿੱਚ ਰਿਆਇਤ ਦੇ ਸਕਦਾ ਹੈ। ਇਹ ਸੰਯੁਕਤ ਰਾਸ਼ਟਰ ਦੀ ਬੈਠਕ ਲਈ ਵੀ ਸੰਭਵ ਹੈ।"
ਅਮਰੀਕਾ ਆਉਣ ਵਾਲਿਆਂ ਲਈ ਕੀ ਪਾਬੰਦੀਆਂ ਹਨ?
ਇੰਨੀਆਂ ਸਾਰੀਆਂ ਬਹਿਸਾਂ ਵਿਚਾਲੇ ਸਭ ਤੋਂ ਅਹਿਮ ਇਹ ਜਾਨਣਾ ਹੈ ਕਿ ਆਖ਼ਰਕਾਰ ਅਮਰੀਕਾ ਨੇ ਫਿਲਹਾਲ ਆਪਣੇ ਇੱਥੇ ਵਿਦੇਸ਼ ਤੋਂ ਆਉਣ ਵਾਲੇ ਲੋਕਾਂ ਲਈ ਕੀ ਪਾਬੰਦੀਆਂ ਰੱਖੀਆਂ ਹਨ?
ਅਮਰੀਕਾ ਵਿਦੇਸ਼ ਮੰਤਰਾਲੇ ਨੇ ਅਮਰੀਕਾ ਆਉਣ ਵਾਲਿਆਂ ਲਈ ਜੋ ਟ੍ਰੈਵਲ ਐਡਵਾਇਜ਼ਰੀ ਜਾਰੀ ਕੀਤੀ, ਉਸ ਮੁਤਾਬਕ, ਭਾਰਤ ਸਣੇ ਕੁੱਲ 33 ਦੇਸ਼ਾਂ ਨਾਲ ਆਉਣ ਵਾਲੇ ਲੋਕ ਸਿੱਧੇ ਅਮਰੀਕਾ ਨਹੀਂ ਆ ਸਕਦੇ।
ਜੇਕਰ ਕੋਈ ਵਿਅਕਤੀ ਅਮਰੀਕਾ ਆਉਣ ਤੋਂ ਪਹਿਲਾ 14 ਦਿਨ ਇਨ੍ਹਾਂ 33 ਦੇਸ਼ਾਂ ਵਿੱਚੋਂ ਕਿਸੇ ਵੀ ਦੇਸ਼ ਵਿੱਚ ਰਿਹਾ ਹੈ, ਤਾਂ ਉਨ੍ਹਾਂ ਨੂੰ ਵੀ ਪ੍ਰਵੇਸ਼ ਨਹੀਂ ਮਿਲੇਗਾ।
ਹਾਲਾਂਕਿ, ਇਸ ਵਿੱਚ ਅਮਰੀਕਾ ਨੇ ਕਈ ਤਰ੍ਹਾਂ ਦੀ ਛੋਟ ਵੀ ਦਿੱਤੀ ਹੈ। ਜਿਵੇਂ, ਅਮਰੀਕੀ ਨਾਗਰਿਕ ਜਾਂ ਅਮਰੀਕਾ ਦੇ ਪਰਮਾਨੈਂਟ ਨਾਗਰਿਕਾਂ ਦੇ ਬੱਚਿਆਂ ਨੂੰ ਦੇਸ਼ ਵਿੱਚ ਪ੍ਰਵੇਸ਼ ਦਿੱਤਾ ਜਾਵੇਗਾ।
ਇਸ ਵਿੱਚ ਕਿਹਾ ਗਿਆ ਹੈ ਕਿ ਵੱਖ-ਵੱਖ ਦੇਸ਼ਾਂ ਤੋਂ ਰਾਜਦੂਤਾਂ ਨੂੰ ਆਗਿਆ ਦਿੱਤੀ ਜਾਵੇਗੀ, ਇਸ ਦੇ ਨਾਲ ਹੀ ਰਾਸ਼ਟਰ ਹਿੱਤ ਵਿੱਚ ਵਿਦੇਸ਼ ਮੰਤਰੀ ਕੁਝ ਯਾਤਰੀਆਂ ਨੂੰ ਅਮਰੀਕਾ ਜਾਣ ਦੀ ਆਗਿਆ ਦੇ ਸਕਦੇ ਹਨ।
ਇਸ ਦੇ ਨਾਲ ਹੀ ਰਾਸ਼ਟਰ ਹਿੱਤ ਵਿੱਚ ਵਿਦੇਸ਼ ਮੰਤਰੀ ਕੁਝ ਯਾਤਰੀਆਂ ਨੂੰ ਅਮਰੀਕਾ ਆਉਣ ਦੀ ਆਗਿਆ ਦੇ ਸਕਦੇ ਹਨ।
ਇਸ ਦੇ ਨਾਲ ਹੀ ਕੁਝ ਖ਼ਾਸ ਵੀਜ਼ਾ ਲੋਕਾਂ ਨੂੰ ਅਮਰੀਕਾ ਆਉਣ ਤੋਂ ਨਹੀਂ ਰੋਕਿਆ ਜਾਂਦਾ ਹੈ।
ਪਰ ਕੋਵਿਡ ਕਾਲ ਵਿੱਚ ਅਮਰੀਕਾ ਨੇ ਆਪਣੇ ਇੱਥੇ ਆਉਣ ਨੂੰ ਲੈ ਕੇ ਜੋ ਪਾਬੰਦੀਆਂ ਲਗਾਈਆਂ ਹਨ, ਉਨ੍ਹਾਂ ਵਿੱਚ ਵੈਕਸੀਨ ਦਾ ਜ਼ਿਕਰ ਨਹੀ ਹੈ।
ਹਾਂ, ਇਹ ਜ਼ਰੂਰੀ ਹੈ ਕਿ ਇਸੇ ਹਫ਼ਤੇ ਵ੍ਹਾਈਟ ਹਾਊਸ ਕੋਰੋਨਾ ਵਾਇਰਸ ਰੈਸਪੌਂਸ ਟੀਮ ਦੇ ਕੌ-ਆਰਡੀਨੇਟਰ ਜੈਫ਼ ਜ਼ੈਂਟਸ ਨੇ ਕਿਹਾ ਹੈ ਕਿ ਨਵੰਬਰ ਮਹੀਨੇ ਨਾਲ ਅਮਰੀਕਾ ਯਾਤਰਾ 'ਤੇ ਲੱਗੀ ਪਾਬੰਦੀਆਂ ਹਟਾਉਣਾ ਸ਼ੁਰੂ ਕਰੇਗਾ ਅਤੇ ਨਵਾਂ ਕੌਮਾਂਤਰੀ ਟ੍ਰੈਵਲ ਸਿਸਟਮ ਲਾਗੂ ਕਰੇਗਾ।
ਇਸ ਮੁਤਾਬਕ ਨਵੰਬਰ ਨਾਲ ਭਾਰਤ ਸਣੇ ਦੁਨੀਆਂ ਤੇ 33 ਦੇਸ਼ਾਂ ਦੇ ਉਨ੍ਹਾਂ ਲੋਕਾਂ ਨੂੰ ਅਮਰੀਕਾ ਆਉਣ ਦੀ ਆਗਿਆ ਹੋਵੇਗੀ, ਜੋ ਵੈਕਸੀਨ ਦੀਆਂ ਦੋਵੇਂ ਡੋਜ਼ ਲੈ ਚੁੱਕੇ ਹੋਣਗੇ।
ਅਮਰੀਕਾ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਟੀਕਿਆਂ ਨੂੰ ਮਾਨਤਾ ਦੇਵੇਗਾ, ਜਿਸ ਨੂੰ ਵਿਸ਼ਵ ਸਿਹਤ ਸੰਗਠਨ ਮਾਨਤਾ ਦੇਵੇਗਾ ਪਰ ਸ਼ਰਤਾਂ ਅਜੇ ਨਹੀਂ ਨਵੰਬਰ ਤੋਂ ਲਾਗੂ ਹੋਣਗੀਆਂ।
ਹੋ ਸਕਦਾ ਹੈ ਕਿ ਨਵੰਬਰ ਤੱਕ ਭਾਰਤ ਦੀ ਕੋਵੈਕਸੀਨ ਨੂੰ ਡਬਲਿਊਐੱਚਓ ਦੀ ਮਾਨਤਾ ਮਿਲ ਜਾਵੇ।
ਇਸ ਦੇ ਨਾਲ ਹੀ ਨਵੰਬਰ ਤੋਂ ਲੋਕਾਂ ਨੂੰ ਅਮਰੀਕਾ ਆਉਣ 'ਤੇ ਪਾਬੰਦੀਸ਼ੁਦਾ ਕੁਆਰੰਟੀਨ ਵਿੱਚ ਨਹੀਂ ਰਹਿਣਾ ਹੋਵੇਗਾ।
ਹਾਲਾਂਕਿ, ਇਸ ਲਈ ਯਾਤਰਾ ਤੋਂ ਤਿੰਨ ਦਿਨ ਪਹਿਲਾਂ ਟੈਸਟ ਕਰਵਾਉਣਾ ਹੋਵੇਗਾ ਅਤੇ ਆਪਣੀ ਕੋਵਿਡ ਨਿਗੇਟਿਵ ਰਿਪੋਰਟ ਦਿਖਾਉਣੀ ਹੋਵੇਗਾ।
ਕੋਰੋਨਾ ਲਾਗ ਤੋਂ ਬਾਅਦ ਅਮਰੀਕਾ ਨੇ ਦੂਜੇ ਦੇਸ਼ਾਂ ਤੋਂ ਅਮਰੀਕਾ ਆਉਣ 'ਤੇ ਰੋਕ ਲਗਾ ਦਿੱਤੀ ਸੀ।
ਇਸ ਲਿਸਟ ਵਿੱਚ ਜਿਨ੍ਹਾਂ 33 ਦੇਸ਼ਾਂ ਦੇ ਨਾਮ ਸ਼ਾਮਿਲ ਹਨ, ਉਨ੍ਹਾਂ ਵਿੱਚ ਭਾਰਤ, ਚੀਨ, ਬ੍ਰਾਜ਼ੀਲ ਅਤੇ ਦੱਖਣੀ ਅਫ਼ਰੀਕਾ ਸ਼ਾਮਿਲ ਸਨ।
ਹਾਲਾਂਕਿ, ਐਮਰਜੈਂਸੀ ਹਾਲਾਤ ਵਿੱਚ ਅਮਰੀਕਾ ਆਪਣੇ ਇੱਥੇ ਲੋਕਾਂ ਨੂੰ ਆਉਣ ਲਈ ਵੀਜ਼ਾ ਪ੍ਰਦਾਨ ਕਰ ਰਿਹਾ ਸੀ।
ਮੌਜੂਦਾ ਸਮੇਂ ਵਿੱਚ ਵਿਦੇਸ਼ ਤੋਂ ਅਮਰੀਕਾ ਆਉਣ ਵਾਲੇ ਲੋਕਾਂ ਨੂੰ ਯਾਤਰਾ ਤੋਂ ਤਿੰਨ ਦਿਨ ਦੇ ਅੰਦਰ ਦੀ ਕੋਰੋਨਾ ਨੈਗੇਟਿਵ ਰਿਪੋਰਟ ਦਿਖਾਉਣੀ ਹੁੰਦੀ ਹੈ।
ਇਸ ਤੋਂ ਇਲਾਵਾ, 90 ਦਿਨਾਂ ਅੰਦਰ ਕੋਰੋਨਾ ਤੋਂ ਠੀਕ ਹੋਣ ਦਾ ਪ੍ਰਮਾਣ-ਪੱਤਰ ਦੇਣਾ ਹੁੰਦਾ ਹੈ। ਅਮਰੀਕੀ ਸਰਕਾਰ ਮੁਤਾਬਕ, ਹਰ ਯਾਤਰੀ ਨੂੰ ਵੱਖ-ਵੱਖ ਮਾਮਲਿਆਂ ਵਜੋਂ ਦੇਖਦੀ ਹੈ।
ਤਾਂ ਸਿੱਟਾ ਇਹ ਨਿਕਲਦਾ ਹੈ ਕਿ ਫਿਲਹਾਲ ਅਮਰੀਕਾ ਵਿੱਚ ਕੋਵਿਡ ਪ੍ਰਭਾਵਿਤ ਦੇਸ਼ਾਂ ਤੋਂ ਆਉਣ ਵਾਲਿਆਂ ਲਈ ਜੋ ਪਾਬੰਦੀਆਂ ਹਨ, ਉਨ੍ਹਾਂ ਵਿੱਚ ਵੈਕਸੀਨ ਦਾ ਜ਼ਿਕਰ ਨਹੀਂ ਹੈ।
ਇਸ ਦੇ ਨਾਲ ਹੀ ਰਾਸ਼ਟਰ ਮੁਖੀ ਹੋਣ ਦੇ ਨਾਤੇ ਮੋਦੀ ਅਤੇ ਉਨ੍ਹਾਂ ਦੀ ਟੀਮ ਦੇ ਰਾਜਦੂਤਾਂ ਨੂੰ ਛੋਟ ਮਿਲੀ ਹੋਈ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਕੋਵੈਕਸੀਨ ਨੂੰ ਕਦੋਂ ਮਿਲੇਗੀ ਮਾਨਤਾ?
ਸੋਮਵਾਰ ਨੂੰ ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਨਵੰਬਰ ਤੋਂ ਭਾਰਤ ਸਣੇ ਦੁਨੀਆਂ ਦੇ 33 ਦੇਸ਼ਾਂ ਦੇ ਉਨ੍ਹਾਂ ਲੋਕਾਂ ਨੂੰ ਅਮਰੀਕਾ ਆਉਣ ਦੀ ਆਗਿਆ ਹੋਵੇਗੀ, ਜੋ ਵੈਕਸੀਨ ਦੀਆਂ ਦੋਵੇਂ ਡੋਜ਼ਾਂ ਲੈ ਚੁੱਕੇ ਹੋਣਗੇ।
ਵਿਸ਼ਵ ਸਿਹਤ ਸੰਗਠਨ ਮੁਤਾਬਕ, ਕੋਵੈਕਸੀਨ ਦੇ ਨਿਰਮਾਤਾਵਾਂ ਨੇ ਵੈਕਸੀਨ ਦੀ ਮਾਨਤਾ ਲਈ ਬੇਨਤੀ ਦਿੱਤਾ ਹੈ, ਪਰ ਅਜੇ ਉਨ੍ਹਾਂ ਨੂੰ ਕਈ ਜਾਣਕਾਰੀਆਂ ਮੁਹੱਈਆਂ ਕਰਵਾਉਣੀਆਂ ਹਨ।
ਕੋਵੈਕਸੀਨ ਨੂੰ ਕਦੋਂ ਤੱਕ ਆਗਿਆ ਮਿਲੇਗੀ? ਇਸ ਬਾਰੇ ਜੂਨ ਵਿੱਚ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਵਿਸ਼ਵ ਸਿਹਤ ਸੰਗਠਨ ਦੇ ਚੀਫ ਸਾਇੰਸਟਿਸਟ ਡਾਕਟਰ ਸੌਮਿਆ ਸਵਾਮੀਨਾਥਨ ਨੇ ਕਿਹਾ ਸੀ, "ਭਾਰਤ ਬਾਓਟੈਕ ਨਾਲ ਗੱਲਬਾਤ ਚੱਲ ਰਹੀ ਹੈ।"
"ਵੈਕਸੀਨ ਦੀ ਮਾਨਤਾ ਲਈ ਤੀਜੇ ਗੇੜ ਦੇ ਟ੍ਰਾਇਲ ਦੇ ਸਿੱਟੇ ਅਤੇ ਵੈਕਸੀਨ ਉਤਪਾਦਨ ਨਾਲ ਜੁੜੀਆਂ ਜਾਣਕਾਰੀਆਂ ਜਮਾ ਕਰਨੀਆਂ ਹੁੰਦੀਆਂ ਹਨ।"
ਮਾਹਿਰਾਂ ਮੁਤਾਬਕ ਵਿਸ਼ਵ ਸਿਹਤ ਸੰਗਠਨ ਨੇ ਕੋਵੈਕਸੀ ਦੇ ਨਿਰਮਾਤਾਵਾਂ ਨਾਲ ਕਲੀਨੀਕਲ ਟ੍ਰਾਇਲ ਸਬੰਧੀ ਜਾਣਕਾਰੀ ਨੂੰ ਪੂਰਾ ਕਰਨ ਨੂੰ ਕਿਹਾ ਹੈ।
ਐਮਰਜੈਂਸੀ ਹਾਲਾਤ ਵਿੱਚ ਕੋਵੈਕਸੀਨ ਨੂੰ ਮਾਨਤਾ ਦੇਣ ਬਾਰੇ ਵਿਸ਼ਵ ਸਿਹਤ ਸੰਗਠਨ ਦੀ ਬੈਠਕ ਅਕਤੂਬਰ ਵਿੱਚ ਹੋਣ ਦੀ ਆਸ ਹੈ।
17 ਸਤੰਬਰ ਨੂੰ ਭਾਰਤ ਬਾਓਟੈਕ ਨੇ ਦੱਸਿਆ ਹੈ ਕਿ ਐਮਰਜੈਂਸੀ ਹਾਲਾਤ ਵਿੱਚ ਵੈਕਸੀਨ ਦੀ ਵਰਤੋਂ ਨੂੰ ਮਨਜ਼ੂਰੀ ਦੇਣ ਲੀ ਸਾਰੇ ਕਲੀਨੀਕਲ ਟ੍ਰਾਇਲ ਦੇ ਅੰਕੜੇ ਵਿਸ਼ਵ ਸਿਹਤ ਸੰਗਠਨ ਨੂੰ ਸੌਂਪ ਦਿੱਤਾ ਗਿਆ ਹੈ।
ਕੰਪਨੀ ਨੇ ਇਹ ਵੀ ਦਾਅਵਾ ਕੀਤਾ ਹੈ, "ਵਿਸ਼ਵ ਸਿਹਤ ਸੰਗਠਨ ਦੇ ਸਵਾਲਾਂ ਦੇ ਜਵਾਬ ਦੇ ਦਿੱਤੇ ਗਏ ਹੈ। ਹੁਣ ਉਨ੍ਹਾਂ ਦੀ ਪ੍ਰਤੀਕਿਰਿਆ ਦਾ ਇੰਤਜ਼ਾਰ ਹੈ, ਪਰ ਸਾਡੀ ਵੈਕਸੀਨ ਨੂੰ ਕਦੋਂ ਤੱਕ ਆਗਿਆ ਮਿਲ ਜਾਵੇਗੀ, ਇਸ ਦਾ ਅੰਦਾਜ਼ਾ ਲਗਾਇਆ ਉਚਿਤ ਨਹੀਂ ਹੋਵੇਗਾ।"
ਇਹ ਵੀ ਪੜ੍ਹੋ: