ਨਵਜੋਤ ਸਿੱਧੂ ਨੇ ਉਹ ਕੀਤਾ ਜੋ ਆਪ ਤੇ ਅਕਾਲੀ ਨਾ ਕਰ ਸਕੇ - ਇੱਕ ਕਾਂਗਰਸ ਦੇ ਮੁੱਖ ਮੰਤਰੀ ਦਾ 'ਤਖ਼ਤਾਪਲਟ'

ਨਵਜੋਤ ਸਿੱਧੂ, ਕੈਪਟਨ ਅਮਰਿੰਦਰ ਸਿੰਘ

ਤਸਵੀਰ ਸਰੋਤ, Getty/BBC

    • ਲੇਖਕ, ਅਤੁਲ ਸੰਗਰ
    • ਰੋਲ, ਬੀਬੀਸੀ ਪੱਤਰਕਾਰ

ਆਪਣੇ ਹੀ ਬਣਾਏ ਜਾਲ ਵਿੱਚ ਫਸਣ ਤੋਂ ਬਾਅਦ ਪੰਜਾਬ ਕਾਂਗਰਸ ਹੁਣ ਉਸ ਨੂੰ ਤੋੜਦੀ ਹੋਈ ਨਜ਼ਰ ਆ ਰਹੀ ਹੈ। ਇਸ ਦੌਰਾਨ ਪਾਰਟੀ ਨੇ ਕੀਮਤੀ ਸਮਾਂ ਗੁਆਇਆ, ਆਪਣਾ ਤੇ ਆਪਣੀ ਸਰਕਾਰ ਦਾ ਅਕਸ ਖ਼ਰਾਬ ਕੀਤਾ ਅਤੇ 2022 ਵਿੱਚ ਮੁੜ ਸੱਤਾ ਵਿੱਚ ਆਉਣ ਦੇ ਮੌਕੇ ਨੂੰ ਖਤਰੇ ਵਿੱਚ ਪਾਇਆ।

ਕੈਪਟਨ ਅਮਰਿੰਦਰ ਸਿੰਘ ਨੂੰ ਉਸ ਵੇਲੇ ਬੇਇੱਜ਼ਤ ਹੋ ਕੇ ਮੁੱਖ ਮੰਤਰੀ ਦਾ ਅਹੁਦਾ ਛੱਡਣਾ ਪਿਆ, ਜਦੋਂ ਕਾਂਗਰਸ ਹਾਈ ਕਮਾਂਡ ਨੇ ਇੱਕ ਟਵੀਟ ਰਾਹੀਂ ਪਾਰਟੀ ਦੇ ਵਿਧਾਇਕ ਦਲ ਦੀ ਬੈਠਕ ਚੰਡੀਗੜ੍ਹ ਵਿਚ ਬੁਲਾ ਲਈ।

ਇਹ ਬੈਠਕ ਕਰਵਾਉਣ ਲਈ ਕਾਂਗਰਸ ਨੇ ਕੇਂਦਰੀ ਨਿਗਰਾਨਾਂ ਦੀ ਇੱਕ ਟੀਮ ਵੀ ਚੰਡੀਗੜ੍ਹ ਭੇਜ ਦਿੱਤੀ।

ਪਿਛਲੇ 2-3 ਮਹੀਨਿਆਂ ਵਿਚ ਦਿੱਲੀ ਵਿਚ ਜਵਾਬਤਲਬੀ ਕਰਨ ਤੋਂ ਬਾਅਦ ਹੁਣ ਮੁੱਖ ਮੰਤਰੀ ਦੀ ਇੱਛਾ ਵਿਰੁੱਧ ਸੀਐੱਲਪੀ ਦੀ ਬੈਠਕ ਸੱਦਣਾ ਕੈਪਟਨ ਨੂੰ ਆਪਣੀ ਬੇਇੱਜ਼ਤੀ ਲੱਗੀ।

ਵੀਡੀਓ ਕੈਪਸ਼ਨ, ਕੈਪਟਨ ਅਮਰਿੰਦਰ ਸਿੰਘ ਬੋਲੇ ਪੰਜਾਬ ਦਾ ਸੀਐੱਮ ਜੋ ਮਰਜ਼ੀ ਬਣੇ ਪਰ ਨਵਜੋਤ ਸਿੰਘ ਸਿੱਧੂ ਦਾ ਵਿਰੋਧ ਕਰਾਂਗਾ

ਕੈਪਟਨ ਅਮਰਿੰਦਰ ਸਿੰਘ ਪਾਰਟੀ ਦੇ ਇੱਕ ਵੱਡੇ ਆਗੂ ਹਨ, ਜੋ ਕੁੱਲ 9 ਸਾਲ ਤੋਂ ਵੱਧ ਮੁੱਖ ਮੰਤਰੀ ਰਹੇ ਹਨ। ਉਨ੍ਹਾਂ ਦੀ ਇਸ ਤਰ੍ਹਾਂ ਦੀ ਬੇਇੱਜ਼ਤੀ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਲਈ ਮਾੜੇ ਨਤੀਜੇ ਲਿਆ ਸਕਦੀ ਹੈ।

ਕਾਂਗਰਸ ਦੇ ਆਗੂਆਂ ਤੇ ਮੰਤਰੀਆਂ ਨਾਲ ਗੱਲ ਕਰਨ ਤੋਂ ਬਾਅਦ ਇਹ ਪਤਾ ਲਗਦਾ ਹੈ ਕਿ ਕਈ ਕਾਂਗਰਸੀਆਂ ਦੀ ਮਨਸ਼ਾ ਬਿਲਕੁਲ ਸਾਫ਼ ਹੈ।

ਕਾਂਗਰਸ ਲੀਡਰਸ਼ਿਪ ਦਾ ਮੰਨਣਾ ਹੈ ਕਿ ਪੰਜਾਬ ਵਿਚ ਕੈਪਟਨ ਅਮਰਿੰਦਰ ਸਰਕਾਰ ਖਿਲਾਫ਼ ਲੋਕਾਂ ਵਿੱਚ ਰੋਸ ਵਧ ਗਿਆ ਸੀ।

ਕਾਂਗਰਸ ਵਿੱਚ ਬਹੁਤੇ ਲੋਕਾਂ ਨੂੰ ਲਗਦਾ ਹੈ ਕਿ ਕੈਪਟਨ ਦੇ ਜਾਣ ਨਾਲ, ਕਾਂਗਰਸ ਪ੍ਰਤੀ ਲੋਕਾਂ ਦਾ ਰੋਸ ਵੀ ਘਟ ਜਾਵੇਗਾ ਅਤੇ ਪਾਰਟੀ ਦੇ ਪੰਜ ਮਹੀਨਿਆਂ ਬਾਅਦ ਹੋਣ ਵਾਲੀਆਂ ਚੋਣਾਂ ਵਿੱਚ ਜਿੱਤਣ ਦੇ ਮੌਕੇ ਜ਼ਿਆਦਾ ਬਣ ਸਕਦੇ ਹਨ।

ਇਹ ਵੀ ਪੜ੍ਹੋ:

ਕੈਪਟਨ ਖ਼ਿਲਾਫ਼ ਵਿਰੋਧ ਦਾ ਸਿਹਰਾ ਸਿੱਧੂ ਨੂੰ

ਇੱਕ ਸਾਲ ਪਹਿਲਾਂ ਕਾਂਗਰਸ ਤੇ ਕੈਪਟਨ ਅਮਰਿੰਦਰ ਸਿੰਘ ਲਈ ਸਥਿਤੀ ਇੰਨੀ ਖਰਾਬ ਨਹੀਂ ਲੱਗ ਰਹੀ ਸੀ।

ਕੈਪਟਨ ਦੇ ਪਹੁੰਚ ਤੋਂ ਬਾਹਰ ਹੋਣ ਬਾਰੇ, ਕੰਮ ਨਾ ਹੋਣ ਬਾਰੇ, ਕੀਤੇ ਵਾਅਦੇ ਅਧੂਰੇ ਹੋਣ ਬਾਰੇ ਗੱਲ ਤਾਂ ਹੋ ਰਹੀ ਸੀ, ਪਰ ਇਸ ਤਰ੍ਹਾਂ ਦਾ ਵਿਰੋਧ ਨਹੀਂ ਸੀ।

ਨਵਜੋਤ ਸਿੱਧੂ, ਕੈਪਟਨ ਅਮਰਿੰਦਰ ਸਿੰਘ

ਤਸਵੀਰ ਸਰੋਤ, Getty Images

ਇਸ ਵਿਰੋਧ ਨੇ ਜਵਾਲਾਮੁਖੀ ਦਾ ਰੂਪ ਉਦੋਂ ਧਾਰਨ ਕੀਤਾ ਜਦੋਂ ਨਵਜੋਤ ਸਿੰਘ ਸਿੱਧੂ ਨੇ ਲਗਾਤਾਰ ਆਪਣੀ ਹੀ ਸਰਕਾਰ ਉੱਤੇ ਸ਼ਬਦੀ ਹਮਲੇ ਸ਼ੁਰੂ ਕੀਤੇ। ਇਸ ਵਿਰੋਧ ਦਾ ਸਿਹਰਾ ਪਾਰਟੀ ਦੇ ਆਗੂ ਨਵਜੋਤ ਸਿੰਘ ਸਿੱਧੂ ਨੂੰ ਜਾਂਦਾ ਹੈ।

ਜਦੋਂ ਸਿੱਧੂ ਨੂੰ ਪਾਕਿਸਤਾਨ ਦੇ ਜਨਰਲ ਕਮਰ ਬਾਜਵਾ ਨੇ ਇਹ ਦੱਸਿਆ ਕਿ ਕਰਤਾਰਪੁਰ ਲਾਂਘਾ ਖੁੱਲ੍ਹਣ ਵਾਲਾ ਹੈ ਤਾਂ ਸਿੱਧੂ ਨੇ ਉਨ੍ਹਾਂ ਨੂੰ ਜਫ਼ੀ ਪਾ ਲਈ ਸੀ। ਕੈਪਟਨ ਅਮਰਿੰਦਰ ਸਿੰਘ ਨੇ ਇਸ ਦੀ ਬਹੁਤ ਆਲੋਚਨਾ ਕੀਤੀ ਸੀ।

ਇਸ ਤੋਂ ਬਾਅਦ ਸਿੱਧੂ ਨੇ ਕੈਪਟਨ ਦੇ ਅੰਦਰ ਤੇ ਬਾਹਰ ਕੈਪਟਨ ਦੀ ਖੁੱਲਕੇ ਆਲੋਚਨਾਂ ਕੀਤੀ ਅਤੇ ਮੰਤਰੀ ਦਾ ਅਹੁਦਾ ਛੱਡ ਦਿੱਤਾ

ਪਿਛਲੇ ਇੱਕ ਸਾਲ ਵਿੱਚ ਸਿੱਧੂ ਨੇ ਆਪਣੇ ਯੂਟਿਊਬ ਚੈਨਲ 'ਤੇ ਕੈਪਟਨ ਸਰਕਾਰ ਦੀ ਡਟ ਕੇ ਆਲੋਚਨਾ ਜਾਰੀ ਰੱਖੀ। ਇਸ ਨਾਲ ਲੋਕਾਂ ਵਿੱਚ ਸਰਕਾਰ ਖਿਲਾਫ਼ ਰੋਹ ਵੱਧਣਾ ਸ਼ੁਰੂ ਹੋਇਆ।

ਇਸ ਲਈ ਕਿਹਾ ਜਾ ਸਕਦਾ ਹੈ ਕਿ ਸਿੱਧੂ ਨੇ ਇੱਕਲੇ ਹੀ ਉਹ ਕਰ ਦਿਖਾਇਆ, ਜੋ ਸੁਖਬੀਰ ਸਿੰਘ ਬਾਦਲ ਦਾ ਅਕਾਲੀ ਦਲ ਤੇ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਨਹੀਂ ਕਰ ਸਕੀ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਕਾਂਗਰਸ ਲਈ ਆਖਰੀ 4 ਮਹੀਨੇ ਸੌਖੇ ਨਹੀਂ

ਇਹ ਕਹਿਣਾ ਵੀ ਸਹੀ ਨਹੀਂ ਹੋਵੇਗਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਪਿਛਲੇ ਚਾਰ ਸਾਲਾਂ ਦੇ ਸ਼ਾਸਨ ਵਿੱਚ ਸਭ ਠੀਕ ਸੀ।

ਕਈ ਵਾਅਦੇ ਅਜੇ ਅਧੂਰੇ ਹਨ, ਜਿਵੇਂ ਕਿ ਨਸ਼ੇ ਨੂੰ ਕਾਬੂ ਕਰਨਾ, ਹਰ ਘਰ ਨੌਕਰੀ ਦੇਣਾ, ਕਿਸਾਨਾਂ ਦੇ ਸਾਰੇ ਕਰਜ਼ੇ ਮਾਫ਼ ਕਰਨਾ ਤੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਵਾਉਣਾ।

ਸਿੱਧੂ ਨੇ ਲੋਕਾਂ ਦੀਆਂ ਇਨ੍ਹਾਂ ਅਧੂਰੀਆਂ ਉਮੀਦਾਂ ਨੂੰ ਮੰਗਾਂ ਦੇ ਇੱਕ ਚਾਰਟਰ ਦੇ ਰੂਪ ਵਿੱਚ ਪੇਸ਼ ਕੀਤਾ।

ਦਿਲਚਸਪ ਗੱਲ ਇਹ ਹੈ ਕਿ ਗਾਂਧੀ ਪਰਿਵਾਰ ਦੀ ਥਾਪੀ ਨਾਲ, ਜਿਸ ਆਗੂ ਨੇ ਕਾਂਗਰਸ ਵਿੱਚ ਹੋ ਰਹੇ ਕਲੇਸ਼ ਨੂੰ ਘਰ-ਘਰ ਪਹੁੰਚਾਇਆ ਸੀ, ਉਸ ਨੂੰ ਇਨਾਮ ਵਜੋਂ ਪਾਰਟੀ ਦਾ ਸੂਬਾ ਪ੍ਰਧਾਨ ਬਣਾ ਦਿੱਤਾ ਗਿਆ।

ਅਮਰਿੰਦਰ ਸਿੰਘ

ਤਸਵੀਰ ਸਰੋਤ, Twitter/Capt Amarinder Singh

ਪੰਜਾਬ ਚੋਣਾਂ ਨੂੰ ਚਾਰ ਮਹੀਨੇ ਬਚੇ ਹਨ ਤੇ ਆਉਣ ਵਾਲੇ ਦਿਨ ਕਾਂਗਰਸ ਲਈ ਸੌਖੇ ਨਹੀਂ ਹੋਣਗੇ।

ਭਾਵੇਂ ਕਾਂਗਰਸ ਮੁੱਖ ਮੰਤਰੀ ਦਾ ਚਿਹਰਾ ਬਦਲ ਦੇਵੇ, ਪਰ ਲੋਕਾਂ ਵਿੱਚ ਜਾ ਕੇ ਇਹ ਕਹਿਣਾ ਕਿ ਹੁਣ ਪਾਰਟੀ ਵਿੱਚ ਬਦਲਾਅ ਆ ਗਏ ਹਨ ਤੇ ਲੋਕੀ ਮੁੜ ਉਨ੍ਹਾਂ 'ਤੇ ਵਿਸ਼ਵਾਸ ਕਰਨ, ਇਹ ਕੰਮ ਸੌਖਾ ਨਹੀਂ ਹੋਵੇਗਾ।

ਛੇਤੀ ਹਾਰ ਨਹੀਂ ਮੰਨਣਗੇ ਕੈਪਟਨ

ਕਾਂਗਰਸ ਆਗੂ ਇਸ ਗੱਲ 'ਤੇ ਆਸ ਲਗਾ ਰਹੇ ਹਨ ਕਿ ਸੁਖਬੀਰ ਬਾਦਲ ਤੇ ਹੋਰਾਂ ਦੇ ਮੁਕਾਬਲੇ ਨਵਜੋਤ ਸਿੱਧੂ 'ਤੇ ਲੋਕ ਸ਼ਾਇਦ ਜ਼ਿਆਦਾ ਵਿਸ਼ਵਾਸ ਕਰ ਸਕਦੇ ਹੋਣ।

ਇਹ ਦੇਖਣਾ ਬਾਕੀ ਹੈ ਕਿ ਜੋ ਕੰਮ ਕਾਂਗਰਸ ਚਾਰ ਸਾਲਾਂ ਵਿੱਚ ਨਹੀਂ ਕਰ ਸਕੀ ਉਹ ਚਾਰ ਮਹੀਨਿਆਂ ਵਿੱਚ ਕਿਸ ਤਰ੍ਹਾਂ ਕਰਕੇ ਦਿਖਾਏਗੀ, ਜੋ ਲੋਕਾਂ ਨੂੰ ਵਿਸ਼ਵਾਸ ਦਵਾ ਕਿ ਪਾਰਟੀ ਦੇ ਵਾਅਦਿਆਂ ਉੱਤੇ ਭਰੋਸਾ ਕੀਤਾ ਜਾ ਸਕੇ।

ਵੀਡੀਓ ਕੈਪਸ਼ਨ, ਅਸਤੀਫੇ ਤੋਂ ਬਾਅਦ ਅਗਲੀ ਰਣਨੀਤੀ ਬਾਰੇ ਬੋਲੇ ਕੈਪਟਨ

ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਅਗਲੀ ਰਣਨੀਤੀ ਬਾਰੇ ਸਾਰੇ ਪੱਤੇ ਅਜੇ ਜਨਤਕ ਨਹੀਂ ਕੀਤੇ ਹਨ।

ਉਹ ਆਪਣੇ ਲਈ ਸਾਰੇ ਰਾਹ ਅਤੇ ਬਦਲ ਖੁੱਲ੍ਹੇ ਰੱਖਣ ਦੀ ਗੱਲ ਕਹਿ ਰਹੇ ਹਨ।

ਉਹ ਪਾਰਟੀ ਵਿੱਚ ਆਪਣੇ ਸਾਥੀਆਂ ਨਾਲ ਗੱਲ ਕਰਨ ਤੋਂ ਬਾਅਦ ਤੈਅ ਕਰਨਗੇ ਕਿ ਉਨ੍ਹਾਂ ਦਾ ਸਿਆਸੀ ਭਵਿੱਖ ਕੀ ਹੋਵੇਗਾ।

ਉਨ੍ਹਾਂ ਨੇ ਕਿਹਾ, "ਮੈਂ ਸਮਾਂ ਆਉਣ 'ਤੇ ਇਹ ਤੈਅ ਕਰਾਂਗਾ।"

ਇਸ ਤੋਂ ਪਤਾ ਲੱਗਦਾ ਹੈ ਕਿ 9 ਸਾਲ ਮੁੱਖ ਮੰਤਰੀ ਰਹੇ ਕਾਂਗਰਸ ਦੇ ਇਹ ਵੱਡੇ ਆਗੂ ਇੰਨੀ ਛੇਤੀ ਹਾਰ ਮੰਨਣ ਵਾਲੇ ਨਹੀਂ ਹਨ।

ਚੋਣਾ ਆਉਣ ਵਾਲੀਆਂ ਹਨ ਤੇ ਕਾਂਗਰਸ ਲਈ ਇਹ ਸਫ਼ਰ ਸੌਖਾ ਨਹੀਂ ਹੋਵੇਗਾ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)